ੴ

ਸਿੱਖਬਾਣੀ · SikhBani

ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥

kavan thaan dheerio hai naamaa kavan basat ahankaaraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 999 · 11 lines
Translations

ਮਾਰੂ ਮਹਲਾ ੫ ॥

maaroo mahalaa 5 |

Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.

ਕਵਨ ਥਾਨ. ਧੀਰਿਓ ਹੈ ਨਾਮਾ; ਕਵਨ ਬਸਤੁ ਅਹੰਕਾਰਾ ॥

kavan thaan. dheerio hai naamaa; kavan basat ahankaaraa |

Sant Singh KhalsaIn what place is the Name established? Where does egotism dwell?
Manmohan SinghAt what place is man's glory stationed and where does his pride abide?
Manmohan Singh (Punjabi)ਕਿਸ ਜਗ੍ਹਾ ਤੇ ਇਨਸਾਨ ਦੀ ਵਡਿਆਈ ਟਿਕੀ ਹੋਈ ਹੈ ਅਤੇ ਕਿਥੇ ਰਹਿੰਦੀ ਹੈ ਉਸ ਦੀ ਹੰਗਤਾ?
Fareedkot Teekaਤੂੰ ਏਹੁ ਕਹੁ ਤੇਰੇ ਸਰੀਰ ਵਿਖੇ ਨਾਮ ਜੋ ਹੈ, ਸੋ ਕਵਨ ਸੇ ਥਾਂ, ਭਾਵ ਅੰਗ ਪਰ ਠਹਿਰਿਆ ਹੂਆ ਹੈ ਅਰਥਾਤ ਕਲਪਤ ਹੈ। ਔ ਸਰੀਰ ਕਵਨ ਵਸਤੂ ਹੈ ਜਿਸ ਕਾ ਤੂੰ ਹੰਕਾਰ ਕਰਤਾ ਹੈਂ, ਭਾਵ ਸੇ ਤੁਛ ਵਸਤੂ ਹੈ॥
Prof. Sahib Singh(ਤੇਰਾ ਉਹ) ਨਾਮ (ਤੇਰੇ ਅੰਦਰ) ਕਿੱਥੇ ਟਿਕਿਆ ਹੋਇਆ ਹੈ (ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ੍ਹ ਕੱਢਦਾ ਹੈ?) ਉਹ ਅਹੰਕਾਰ ਕੀਹ ਚੀਜ਼ ਹੈ (ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ)?

ਪਦ ਅਰਥ ਕਵਨ ਥਾਨ = ਕਿਸ ਥਾਂ? ਧੀਰਿਓ ਹੈ = ਟਿਕਿਆ ਹੋਇਆ ਹੈ। ਨਾਮਾ = (ਤੇਰਾ ਉਹ) ਨਾਮ (ਜਿਸ ਨੂੰ ਲੈ ਲੈ ਕੇ ਕੋਈ ਮਨੁੱਖ ਤੈਨੂੰ ਗਾਲ੍ਹਾਂ ਕੱਢਦਾ ਹੈ)। ਬਸਤੁ = ਵਸਤੂ, ਚੀਜ਼।

SikhNet (Spanish)¿Dónde, oh dónde está tu gloria? ¿Por qué, oh, por qué habitas en el ego?

ਕਵਨ ਚਿਹਨ ਸੁਨਿ ਊਪਰਿ ਛੋਹਿਓ; ਮੁਖ ਤੇ ਸੁਨਿ ਕਰਿ ਗਾਰਾ ॥੧॥

kavan chihan sun aoopar chhohio; mukh te sun kar gaaraa |1|

Sant Singh KhalsaWhat injury have you suffered, listening to abuse from someone else's mouth? ||1||
Manmohan SinghHearken O man by hearing abuses what cut has thou sustained on thy face?
Manmohan Singh (Punjabi)ਸੁਣ ਹੇ ਬੰਦੇ! ਗਾਲ੍ਹਾਂ ਸੁਣ ਕੇ, ਤੇਰੇ ਮੂੰਹ ਦੇ ਉਤੇ ਕਿਹੜਾ ਫੱਟ ਲੱਗ ਗਿਆ ਹੈ?
Fareedkot Teekaਸੁਨ ਹੇ ਭਾਈ! ਮੁਖ ਸੇ ਗਾਰ ਸੁਨ ਕੇ ਤੇਰੇ ਕੋ ਕਵਨ ਸਾ (ਚਿਹਨ) ਨਿਸਾਨੀ, ਭਾਵ ਫਟ ਲਾਗਾ ਹੈ, ਜਿਸ ਕੇ ਊਪਰ ਤੂੰ (ਛੋਹਿਓ) ਕੋਪ ਹੂਆ ਹੈਂ॥੧॥
Prof. Sahib Singhਸੁਣ, ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ, ਜਿਸ ਕਰਕੇ ਤੂੰ ਕ੍ਰੋਧਵਾਨ ਹੋ ਜਾਂਦਾ ਹੈਂ? ॥੧॥

ਪਦ ਅਰਥ ਚਿਹਨ = ਨਿਸ਼ਾਨ, ਜ਼ਖ਼ਮ। ਸੁਨਿ = ਸੁਣ ਕੇ। ਮੁਖ ਤੇ = (ਕਿਸੇ ਦੇ) ਮੂੰਹ ਤੋਂ। ਸੁਨਿ ਕਰਿ ਗਾਰਾ = ਗਾਲ੍ਹਾਂ ਸੁਣ ਕੇ। ਊਪਰਿ ਛੋਹਿਓ = ਤੂੰ ਕੋਪਵਾਨ ਹੋ ਰਿਹਾ ਹੈਂ ॥੧॥

SikhNet (Spanish)¿Cuándo, oh cuándo has sido lastimado por el abuso de otro?(1)

ਸੁਨਹੁ ਰੇ. ਤੂ ਕਉਨੁ; ਕਹਾ ਤੇ ਆਇਓ ॥

sunahu re. too kaun; kahaa te aaeo |

Sant Singh KhalsaListen: who are you, and where did you come from?
Manmohan SinghHear, O man, who art thou and where comest thou from?
Manmohan Singh (Punjabi)ਸੁਣ, ਹੇ ਬੰਦੇ! ਤੂੰ ਕੌਣ ਹੈਂ ਤੇ ਕਿੱਥੇ ਆਇਆ ਹੈਂ?
Fareedkot Teekaਸੁਨ ਹੇ ਭਾਈ! ਤੂੰ ਕਉਨ ਹੈਂ ਔ ਕਹਾਂ ਤੇ ਆਇਆ ਹੈਂ?
Prof. Sahib Singhਸੁਣ (ਵਿਚਾਰ ਕਿ) ਤੂੰ ਕੌਣ ਹੈਂ? (ਤੇਰਾ ਅਸਲਾ ਕੀਹ ਹੈ?), ਤੂੰ ਕਿਥੋਂ (ਇਸ ਜਗਤ ਵਿਚ) ਆਇਆ ਹੈਂ?

ਪਦ ਅਰਥ ਰੇ = ਹੇ ਭਾਈ! ਕਹਾ ਤੇ = ਕਿਸ ਥਾਂ ਤੋਂ?

SikhNet (Spanish)Escúchame, te digo de dónde viene uno, y también qué tan corta es la estancia aquí.

ਏਤੀ. ਨ ਜਾਨਉ, ਕੇਤੀਕ ਮੁਦਤਿ; ਚਲਤੇ ਖਬਰਿ. ਨ ਪਾਇਓ ॥੧॥ ਰਹਾਉ ॥

etee. na jaanau, keteek mudat; chalate khabar. na paaeo |1| rahaau |

Sant Singh KhalsaYou don't even know how long you will stay here; you have no hint of when you shall leave. ||1||Pause||
Manmohan SinghEven this much thou knowest not, that how long thou hast to stay here, Thou hast no tiding regarding thy departure. Pause.
Manmohan Singh (Punjabi)ਤੂੰ ਏਨਾ ਕੁ ਭੀ ਨਹੀਂ ਜਾਣਦਾ ਕਿ ਤੂੰ ਏਥੇ ਕਿੰਨਾ ਕੁ ਚਿਰ ਠਹਿਰਨਾ ਹੈ। ਤੈਨੂੰ ਆਪਣੇ ਟੁਰ ਜਾਣ ਸੰਬੰਧੀ ਕਨਸੋ ਤੱਕ ਨਹੀਂ। ਠਹਿਰਾਉ।
Fareedkot Teekaਤੂੰ ਇਤਨੀ ਨਹੀਂ ਜਾਨਤਾ ਕਿ ਤੇਰੇ ਮਰਨੇ ਮੇਂ ਕਿਤਨੀਕ ਦੇਰੀ ਹੈ ਔਰ ਜੀਵ ਤੇਰੇ ਪਾਸ ਤੇ ਚਲਤੇ ਜਾਤੇ ਹੈਂ, ਤੈਨੇ ਖਬਰ ਕੋ ਨਹੀਂ ਪਾਇਆ ਹੈ, ਭਾਵ ਤੈਨੇ ਅਪਨਾ ਮਰਨਾ ਨਹੀਂ ਜਾਨਿਆ ਹੈ॥੧॥ ਰਹਾਉ ॥☬ਤਿਸ ਨੇ ਕਹਾ! ਕ੍ਰੋਧਾਦਿਕ ਬਿਕਾਰ ਪੰਚ ਤਤੋਂ ਕਾ ਸੁਭਾਵ ਹੈ। ਤਿਸ ਪਰ ਗੁਰੂ ਜੀ ਕਹਿਤੇ ਹੈਂ:
Prof. Sahib Singhਮੈਂ ਤਾਂ ਇਤਨੀ ਗੱਲ ਭੀ ਨਹੀਂ ਜਾਣਦਾ (ਕਿ ਜੀਵ ਨੂੰ ਅਨੇਕਾਂ ਜੂਨਾਂ ਵਿਚ) ਤੁਰਦਿਆਂ ਕਿਤਨਾ ਸਮਾ ਲੱਗ ਜਾਂਦਾ ਹੈ। ਕਿਸੇ ਨੂੰ ਭੀ ਇਹ ਖ਼ਬਰ ਨਹੀਂ ਮਿਲ ਸਕਦੀ। (ਫਿਰ, ਦੱਸ, ਆਪਣੇ ਉੱਤੇ ਮਾਣ ਕਾਹਦਾ?) ॥੧॥ ਰਹਾਉ ॥

ਪਦ ਅਰਥ ਏਤੀ = ਇਤਨੀ ਗੱਲ ਭੀ। ਨ ਜਾਨਉ = ਨ ਜਾਨਉਂ, ਮੈਂ ਨਹੀਂ ਜਾਣਦਾ। ਕੇਤੀਕ = ਕਿਤਨੀ ਕੁ? ਮੁਦਤਿ = ਮੁੱਦਤਿ, ਸਮਾ। ਚਲਤੇ = (ਜੂਨਾਂ ਵਿਚ) ਤੁਰਦਿਆਂ ॥੧॥ ਰਹਾਉ ॥

SikhNet (Spanish)No sabemos en ningún momento cuándo partiremos.(1-Pausa)

ਸਹਨ ਸੀਲ. ਪਵਨ ਅਰੁ ਪਾਣੀ; ਬਸੁਧਾ ਖਿਮਾ. ਨਿਭਰਾਤੇ ॥

sehan seel. pavan ar paanee; basudhaa khimaa. nibharaate |

Sant Singh KhalsaWind and water have patience and tolerance; the earth has compassion and forgiveness, no doubt.
Manmohan SinghAir and water have tolerance and humility and earth possesses forbearance, no doubt.
Manmohan Singh (Punjabi)ਹਵਾ ਅਤੇ ਜਲ ਅੰਦਰ ਬਰਦਾਸ਼ਤ ਅਤੇ ਨਿਰਮਤਾ ਹੈ ਅਤੇ ਧਰਤੀ ਵਿੱਚ, ਨਿਰ ਸੰਦੇਹ, ਧੀਰਜ ਹੈ।
Fareedkot Teekaਪਵਨ ਪਾਣੀ ਤੌ ਸਹਿਨ (ਸੀਲ) ਸੁਭਾਵ ਵਾਲੇ ਹੈਂ ਔ (ਬਸੁਧਾ) ਪ੍ਰਿਥਵੀ ਤੋ ਖਿਮਾ ਸਰੂਪ ਹੀ ਹੈ, ਇਸਮੈਂ ਤੋ ਕੋਈ ਭੀ ਭ੍ਰਮ ਨਹੀਂ ਹੈ॥
Prof. Sahib Singhਹਵਾ ਅਤੇ ਪਾਣੀ (ਇਹ ਦੋਵੇਂ ਤੱਤ) ਸਹਾਰ ਸਕਣ ਦੇ ਸੁਭਾਉ ਵਾਲੇ ਹਨ। ਧਰਤੀ ਤਾਂ ਨਿਰਸੰਦੇਹ ਖਿਮਾ-ਰੂਪ ਹੀ ਹੈ।

ਪਦ ਅਰਥ ਸਹਨ ਸੀਲ = ਸਹਾਰ ਸਕਣ ਦੇ ਸੁਭਾਉ ਵਾਲੇ। ਪਵਨ = ਹਵਾ। ਅਰੁ = ਅਤੇ। ਬਸੁਧਾ = ਧਰਤੀ। ਖਿਮਾ = ਕਿਸੇ ਦੀ ਵਧੀਕੀ ਮੁਆਫ਼ ਕਰਨ ਦਾ ਸੁਭਾਉ। ਨਿਭਰਾਤੇ = ਨਿੱਸੰਦੇਹ।

SikhNet (Spanish)El aire y el agua, ambos tienen paciencia, y la tierra tiene compasión en verdad,

ਪੰਚ ਤਤ ਮਿਲਿ ਭਇਓ ਸੰਜੋਗਾ; ਇਨ ਮਹਿ ਕਵਨ ਦੁਰਾਤੇ ॥੨॥

panch tat mil bheo sanjogaa; in meh kavan duraate |2|

Sant Singh KhalsaThe union of the five tattvas - the five elements - has brought you into being. Which of these is evil? ||2||
Manmohan SinghThe union of such like five, elements has fortunately brought thee, into being, Say, which from amongst these is evil?
Manmohan Singh (Punjabi)ਐਹੋ ਜੇਹੇ ਪੰਜਾਂ ਮੂਲ ਅੰਸ਼ਾਂ ਦੇ ਮਿਲਾਪ ਨੇ ਭਾਗਾਂ ਨਾਲ ਤੈਨੂੰ ਹੋਂਦ ਵਿੱਚ ਲਿਆਂਦਾ ਹੈ। ਦੱਸ ਇਨ੍ਹਾਂ ਵਿਚੋਂ ਕਿਹੜਾ ਭੈੜਾ ਹੈ?
Fareedkot Teekaਸਰੀਰ ਕਾ ਸੰਜੋਗ ਪੰਚ ਤਤੋਂ ਕੇ ਮਿਲਣੇ ਕਰ ਹੂਆ ਹੈ ਇਨ ਬਾਤੋਂ ਮੇਂ ਕਵਨ (ਦੁਰਾਤੇ) ਲੁਕਾਉ ਹੈ॥੨॥☬ਤਬ ਤਿਸ ਨੇ ਕਹਾ: ਆਪ ਕ੍ਰਿਪਾ ਕਰ ਕਹੋ ਜਨਮ ਮਰਨ ਕਿਸ ਕੋ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਪੰਜ ਤੱਤ ਮਿਲ ਕੇ (ਮਨੁੱਖ ਦਾ) ਸਰੀਰ ਬਣਦਾ ਹੈ। ਇਹਨਾਂ ਪੰਜਾਂ ਤੱਤਾਂ ਵਿਚੋਂ ਭੈੜ ਕਿਸ ਵਿਚ ਹੈ? ॥੨॥

ਪਦ ਅਰਥ ਮਿਲਿ = ਮਿਲ ਕੇ। ਦੁਰਾਤੇ = ਦੁਰਤ, ਭੈੜ ॥੨॥

SikhNet (Spanish)la reunión de los cinco elementos, te trajo a ser, oh, ¿qué tiene todo esto de malvado?(2)

ਜਿਨਿ ਰਚਿ ਰਚਿਆ ਪੁਰਖਿ ਬਿਧਾਤੈ; ਨਾਲੇ ਹਉਮੈ ਪਾਈ ॥

jin rach rachiaa purakh bidhaatai; naale haumai paaee |

Sant Singh KhalsaThe Primal Lord, the Architect of Destiny, formed your form; He also burdened you with egotism.
Manmohan SinghHe, the powerful Creator, who has made thy make and has also put pride into thee;
Manmohan Singh (Punjabi)ਉਹ ਬਲਵਾਨ ਕਰਤਾਰ ਜਿਸ ਨੇ ਤੇਰੀ ਬਣਤਰ ਬਣਾਈ ਹੈ ਅਤੇ ਤੇਰੇ ਅੰਦਰ ਹੰਕਾਰ ਭੀ ਪਾਇਆ ਹੈ।
Fareedkot Teekaਜਿਸ ਬਿਧਾਤਾ ਪੁਰਖ ਨੇ ਪੰਚ ਤਤੋਂ ਕੋ ਰਚ ਕੇ ਸਰੀਰ ਰਚਿਆ ਹੈ, ਤਿਸ ਨੇ ਸਾਥ ਹੀ ਹੰਤਾ ਮਮਤਾ ਪਾਈ ਹੈ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਸਿਰਜਣਹਾਰ ਕਰਤਾਰ ਨੇ ਇਹ ਰਚਨਾ ਰਚੀ ਹੈ, ਉਸ ਨੇ (ਸਰੀਰ ਬਣਾਣ ਵੇਲੇ) ਹਉਮੈ ਭੀ ਨਾਲ ਹੀ (ਹਰੇਕ ਦੇ ਅੰਦਰ) ਪਾ ਦਿੱਤੀ ਹੈ।

ਪਦ ਅਰਥ ਜਿਨਿ = ਜਿਸ ਨੇ। ਪੁਰਖਿ = ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ। ਜਿਨਿ ਪੁਰਖ ਬਿਧਾਤੈ = ਜਿਸ ਰਖਣਹਾਰ ਪ੍ਰਭੂ ਨੇ। ਨਾਲੇ = ਨਾਲ ਹੀ।

SikhNet (Spanish)Sí, Él, Tu Creador, Quien te ha creado, puso también en ti el ego negativo.

ਜਨਮ ਮਰਣੁ ਉਸ ਹੀ ਕਉ ਹੈ ਰੇ; ਓਹਾ ਆਵੈ ਜਾਈ ॥੩॥

janam maran us hee kau hai re; ohaa aavai jaaee |3|

Sant Singh KhalsaHe alone is born and dies; He alone comes and goes. ||3||
Manmohan SinghHe alone is born and dies and He alone comes and goes.
Manmohan Singh (Punjabi)ਕੇਵਲ ਉਹ ਹੀ ਜੰਮਦਾ ਅਤੇ ਮਰਦਾ ਹੈ ਅਤੇ ਕੇਵਲ ਉਹ ਹੀ ਆਉਂਦਾ ਤੇ ਜਾਂਦਾ ਹੈ।
Fareedkot Teekaਹੇ ਭਾਈ! ਏਹੁ ਜਨਮ ਮਰਨ ਉਸ ਕੋ ਹੀ ਹੈ, ਓਹੀ ਸੰਸਾਰ ਮੇਂ ਆਵਤਾ ਜਾਤਾ ਹੈ; ਭਾਵ ਪ੍ਰਛਿੰਨ ਹੰਕਾਰ ਸਹਤ ਜੋ ਚਿਦਾਭਾਸ ਹੈ ਤਿਸ ਕੋ ਜਨਮ ਮਰਣ ਅਰਥਾਤ ਗਮਨਾਂ ਗਮਨ ਹੈ॥੩॥☬ਵਾਸਤਵ ਸਰੂਪ ਮੇਂ ਪਰਪੰਚ ਕਾ ਅਭਾਵ ਦਿਖਾਵਤੇ ਹੈਂ:
Prof. Sahib Singhਉਸ (ਹਉਮੈ) ਨੂੰ ਹੀ ਜਨਮ ਮਰਨ (ਦਾ ਗੇੜ) ਹੈ, ਉਹ ਹਉਮੈ ਹੀ ਜੰਮਦੀ ਮਰਦੀ ਹੈ (ਭਾਵ, ਉਸ ਹਉਮੈ ਦੇ ਕਾਰਨ ਹੀ ਜੀਵ ਲਈ ਜੰਮਣ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ) ॥੩॥

ਪਦ ਅਰਥ ਉਸ ਹੀ ਕਉ = ਉਸ (ਹਉਮੈ) ਨੂੰ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਉਸ' ਦਾ (ੁ) ਉਡ ਗਿਆ ਹੈ}। ਰੇ = ਹੇ ਭਾਈ! ਓਹਾ = ਉਹ (ਹਉਮੈ) ਹੀ। ਆਵੈ ਜਾਈ = ਜੰਮਦੀ ਮਰਦੀ ਹੈ ॥੩॥

SikhNet (Spanish)Él Mismo nace y muere a través de ti, sólo Él va y viene.(3)

ਬਰਨੁ ਚਿਹਨੁ ਨਾਹੀ ਕਿਛੁ ਰਚਨਾ; ਮਿਥਿਆ ਸਗਲ ਪਸਾਰਾ ॥

baran chihan naahee kichh rachanaa; mithiaa sagal pasaaraa |

Sant Singh KhalsaNothing of the color and the form of the creation shall remain; the entire expanse is transitory.
Manmohan SinghNothing of the colour and sign of the creation shall remain. Illusory is the entire universe
Manmohan Singh (Punjabi)ਉਤਪਤੀ ਦਾ ਕੁਝ ਭੀ ਰੰਗ ਅਤੇ ਨਿਸ਼ਾਨ ਨਹੀਂ ਰਹਿਣਾ। ਕੂੜਾ ਹੈ ਸਮੂਹ ਸੰਸਾਰ।
Fareedkot Teekaਜਿਸ ਮੇਂ ਰੰਗ ਔ ਚਿੰਨ ਔਰ ਰਚਨਾ ਕੁਛ ਨਹੀਂ ਹੈਂ ਔ ਜੋਨਸਾ (ਪਸਾਰਾ) ਸੰਸਾਰ ਦ੍ਰਿਸਟੀ ਆਵਤਾ ਹੈ, ਇਹੁ ਉਸ ਮੇਂ ਸਭ (ਮਿਥਿਆ) ਕਲਪਤ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ, ਇਸ ਰਚਨਾ ਵਿਚ (ਥਿਰਤਾ ਦਾ) ਕੋਈ ਬਰਨ ਚਿਹਨ ਨਹੀਂ ਹੈ।

ਪਦ ਅਰਥ ਬਰਨੁ = ਰੰਗ। ਚਿਹਨੁ = ਨਿਸ਼ਾਨ। ਮਿਥਿਆ = ਨਾਸਵੰਤ। ਪਸਾਰਾ = ਜਗਤ ਦਾ ਖਿਲਾਰਾ।

SikhNet (Spanish)Ningún signo de la Creación permanece, e ilusorio es todo lo que parece.

ਭਣਤਿ ਨਾਨਕੁ. ਜਬ ਖੇਲੁ ਉਝਾਰੈ; ਤਬ ਏਕੈ ਏਕੰਕਾਰਾ ॥੪॥੪॥

bhanat naanak. jab khel ujhaarai; tab ekai ekankaaraa |4|4|

Sant Singh KhalsaPrays Nanak, when He brings His play to its close, then only the One, the One Lord remains. ||4||4||
Manmohan SinghSays Nanak, when he disestablishes His play, then only the one Unique. Lord remains.
Manmohan Singh (Punjabi)ਗੁਰੂ ਜੀ ਫ਼ੁਰਮਾਉਂਦਾ ਹਨ, ਜਦ ਉਹ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ ਤਦ ਕੇਵਲ ਇਕ ਅਦੁੱਤੀ ਸਾਈਂ ਹੀ ਰਹਿ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਅਪਨੀ ਖੇਲ (ਉਝਾਰੈ) ਉਠਾਵਤਾ ਹੈ, ਭਾਵ ਜਬ ਅਪਨੇ ਮੇਂ ਜਗਤ ਕੋ ਲੈ ਕਰਤਾ ਹੈ ਤਬ ਏਕ ਹੀ ਏਕੇ ਸਰੂਪ ਹੋਤਾ ਹੈ॥੪॥੪॥☬ਸੇਵਕੋਂ ਕੀ ਵਡਿਆਈ ਬਰਨਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਜਦੋਂ ਪਰਮਾਤਮਾ ਇਸ ਖੇਡ ਨੂੰ ਉਜਾੜਦਾ ਹੈ ਤਦੋਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੪॥੪॥

ਪਦ ਅਰਥ ਭਣਤਿ = ਆਖਦਾ ਹੈ। ਉਝਾਰੈ = ਉਜਾੜਦਾ ਹੈ। ਏਕੈ = ਇਕ ਆਪ ਹੀ। ਏਕੰਕਾਰਾ = ਇਕ ਪਰਮਾਤਮਾ ॥੪॥੪॥

SikhNet (Spanish)Dice Nanak, cuando el Señor cierra Su Teatro, entonces Él, el Único Ser Supremo, permanece Solo. (4-4)
Answers quote the Granth verbatim with Ang citations. AI commentary is not Gurbani and not a religious ruling.