ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਮਾਨ ਮੋਹ ਅਰੁ ਲੋਭ ਵਿਕਾਰਾ; ਬੀਓ ਚੀਤਿ. ਨ ਘਾਲਿਓ ॥
maan moh ar lobh vikaaraa; beeo cheet. na ghaalio |
Sant Singh KhalsaPride, emotional attachment, greed and corruption are gone; I have not placed anything else, other than the Lord, within my consciousness.
Manmohan SinghI am purged of the sins of pride, worldly love and avarice. Except God, I enshrine none in my mind.
Manmohan Singh (Punjabi)ਮੈਂ ਹੰਕਾਰ, ਸੰਸਾਰੀ ਮਮਤਾ ਅਤੇ ਲਾਲਚ ਦੇ ਪਾਪਾਂ ਤੋਂ ਖ਼ਲਾਸੀ ਪਾ ਗਿਆ ਹਾਂ। ਰੱਬ ਦੇ ਬਝੋਂ, ਮੈਂ ਹੋਰਸ ਸ਼ੈ ਨੂੰ ਆਪਣੇ ਮਨ ਵਿੱਚ ਨਹੀਂ ਟਿਕਾਉਂਦਾ।
Fareedkot Teekaਮਾਨਿ, ਮੋਹ ਔ ਲੋਭ ਆਦਿ ਵਿਕਾਰ ਪੁਨਾਂ ਦੁਵੈਤ ਭਾਵ ਕੋ ਜਿਸ ਨੇ ਚਿਤ ਮੇਂ ਨਹੀਂ (ਘਾਲਿਓ) ਪਾਇਆ ਅਰਥਾਤ ਨਹੀਂ ਧਾਰਿਆ ਹੈ॥
Prof. Sahib Singhਮਾਣ ਮੋਹ ਅਤੇ ਲੋਭ ਆਦਿਕ ਹੋਰ ਹੋਰ ਵਿਕਾਰਾਂ ਨੂੰ ਪਰਮਾਤਮਾ ਦਾ ਸੇਵਕ ਆਪਣੇ ਚਿੱਤ ਵਿਚ ਨਹੀਂ ਆਉਣ ਦੇਂਦਾ।ਪਦ ਅਰਥ ਅਰੁ = ਅਤੇ {ਲਫ਼ਜ਼ 'ਅਰੁ' ਅਤੇ 'ਅਰਿ' ਦਾ ਫ਼ਰਕ ਚੇਤੇ ਰੱਖੋ। ਅਰਿ = ਵੈਰੀ}। ਬੀਓ = ਦੂਜਾ। ਚੀਤਿ = ਚਿੱਤ ਵਿਚ। ਘਾਲਿਓ = ਘੱਲਿਆ, ਆਉਣ ਦਿੱਤਾ, ਲਿਆਂਦਾ।
SikhNet (Spanish)El orgullo, el apego emocional, la avaricia y la corrupción, se han ido, en mi conciencia no está nada más que el Señor.
ਨਾਮ ਰਤਨੁ ਗੁਣਾ ਹਰਿ ਬਣਜੇ; ਲਾਦਿ ਵਖਰੁ ਲੈ ਚਾਲਿਓ ॥੧॥
naam ratan gunaa har banaje; laad vakhar lai chaalio |1|
Sant Singh KhalsaI have purchased the jewel of the Naam and the Glorious Praises of the Lord; loading this merchandise, I have set out on my journey. ||1||
Manmohan SinghI have purchased the Name jewel and God's praise. Loading this merchandise. I have set out on my journey.
Manmohan Singh (Punjabi)ਮੈਂ ਨਾਮ ਦਾ ਹੀਰਾ ਤੇ ਹਰੀ ਦਾ ਜੱਸ ਖ਼ਰੀਦਿਆਂ ਹੈ। ਇਸ ਸੌਦੇ ਸੂਤ ਨੂੰ ਲਦ ਕੇ ਮੈਂ ਆਪਣੇ ਸਫ਼ਰ ਤੇ ਟੁਰ ਪਿਆ ਹਾਂ।
Fareedkot Teekaਨਾਮ ਜੋ ਰਤਨ ਰੂਪ ਹੈ ਔ ਹਰੀ ਕੇ ਗੁਨ ਹੀ (ਬਣਜੇ) ਲੀਏ ਦੀਏ ਹੈਂ ਪੁਨਾ ਨਾਮ ਵਖਰ ਕੋ ਹੀ ਲਾਦ ਕੇ ਪਰਲੋਕ ਮੇਂ ਲੈ ਚਲਾ ਹੈ॥੧॥
Prof. Sahib Singhਉਹ ਸਦਾ ਪਰਮਾਤਮਾ ਦਾ ਨਾਮ-ਰਤਨ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਵਣਜਦਾ ਰਹਿੰਦਾ ਹੈ। ਇਹੀ ਸੌਦਾ ਉਹ ਇਥੋਂ ਲੱਦ ਕੇ ਲੈ ਤੁਰਦਾ ਹੈ ॥੧॥ਪਦ ਅਰਥ ਬਣਜੇ = ਵਣਜ ਕੀਤਾ, ਵਪਾਰ ਕੀਤਾ, ਖ਼ਰੀਦੇ। ਲਾਦਿ = ਲੱਦ ਕੇ। ਵਖਰੁ = ਸੌਦਾ ॥੧॥
SikhNet (Spanish)He adquirido la Joya del Naam y las Gloriosas Alabanzas del Señor, cargando ésta mercancía emprendí mi viaje.(1)
ਸੇਵਕ ਕੀ; ਓੜਕਿ ਨਿਬਹੀ ਪ੍ਰੀਤਿ ॥
sevak kee; orrak nibahee preet |
Sant Singh KhalsaThe love which the Lord's servant feels for the Lord lasts forever.
Manmohan SinghThe love of the Lord's slave has endured to the end.
Manmohan Singh (Punjabi)ਸੁਆਮੀ ਦੇ ਗੋਲੇ ਦਾ ਪ੍ਰੇਮ ਅੰਤ ਤਾਂਈਂ ਨਾਲ ਨਿਭਿਆ ਹੈ।
Fareedkot Teekaਤਿਸ ਸੇਵਕ ਕੀ ਅੰਤ ਪਰਯੰਤ ਪ੍ਰੀਤੀ ਨਿਭੀ ਹੈ॥
Prof. Sahib Singhਪਰਮਾਤਮਾ ਦੇ ਭਗਤ ਦੀ ਪਰਮਾਤਮਾ ਨਾਲ ਪ੍ਰੀਤ ਅਖ਼ੀਰ ਤਕ ਬਣੀ ਰਹਿੰਦੀ ਹੈ।ਪਦ ਅਰਥ ਓੜਕਿ = ਅਖ਼ੀਰ ਤਕ। ਨਿਬਹੀ = ਬਣੀ ਰਹਿੰਦੀ ਹੈ।
SikhNet (Spanish)Ve, el Sirviente del Señor, Lo ama hasta el final.
ਜੀਵਤ ਸਾਹਿਬੁ ਸੇਵਿਓ ਅਪਨਾ; ਚਲਤੇ ਰਾਖਿਓ ਚੀਤਿ ॥੧॥ ਰਹਾਉ ॥
jeevat saahib sevio apanaa; chalate raakhio cheet |1| rahaau |
Sant Singh KhalsaIn my life, I served my Lord and Master, and as I depart, I keep Him enshrined in my consciousness. ||1||Pause||
Manmohan SinghIn my life-time I have served my Lord and now while departing, I have enshrined Him in my mind. Pause.
Manmohan Singh (Punjabi)ਜੀਉਂਦੇ ਜੀ ਮੈਂ ਆਪਣੇ ਸੁਆਮੀ ਦੀ ਸੇਵਾ ਕਮਾਈ ਹੈ ਅਤੇ ਹੁਣ ਕੂਚ ਦੇ ਵੇਲੇ ਮੈਂ ਉਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਠਹਿਰਾਉ।
Fareedkot Teekaਜਿਸ ਸੇਵਕ ਨੇ ਜੀਵਤਿਆਂ ਅਪਨਾ ਸਾਹਿਬ ਸੇਵਿਆ ਹੈ ਔ ਪਰਲੋਕ ਮੇਂ ਚਲਤੇ ਭੀ ਯਾਦ ਰਾਖਿਓ ਹੈ॥੧॥ ਰਹਾਉ ॥
Prof. Sahib Singhਜਿਤਨਾ ਚਿਰ ਉਹ ਜਗਤ ਵਿਚ ਜੀਊਂਦਾ ਹੈ ਉਤਨਾ ਚਿਰ ਆਪਣੇ ਮਾਲਕ-ਪ੍ਰਭੂ ਦੀ ਸੇਵਾ-ਭਗਤੀ ਕਰਦਾ ਰਹਿੰਦਾ ਹੈ, ਜਗਤ ਤੋਂ ਤੁਰਨ ਲੱਗਾ ਭੀ ਪ੍ਰਭੂ ਨੂੰ ਆਪਣੇ ਚਿੱਤ ਵਿਚ ਵਸਾਈ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਸੇਵਿਓ = ਸਿਮਰਦਾ ਰਿਹਾ। ਚਲਤੇ = ਜਗਤ ਤੋਂ ਤੁਰਨ ਵੇਲੇ। ਚੀਤਿ = ਚਿੱਤ ਵਿਚ ॥੧॥ ਰਹਾਉ ॥
SikhNet (Spanish)En mi vida, he servido a mi Señor y Maestro, y cuando me esté yendo de este mundo, Lo conservaré enaltecido en mi Conciencia.(1-Pausa)
ਜੈਸੀ ਆਗਿਆ ਕੀਨੀ ਠਾਕੁਰਿ; ਤਿਸ ਤੇ ਮੁਖੁ. ਨਹੀ ਮੋਰਿਓ ॥
jaisee aagiaa keenee tthaakur; tis te mukh. nahee morio |
Sant Singh KhalsaI have not turned my face away from my Lord and Master's Command.
Manmohan SinghAs is the command issued by My Master; from that I have turned not my face away.
Manmohan Singh (Punjabi)ਜੇਹੋ ਜੇਹਾ ਹੁਕਮ ਮੈਂਡੇ ਮਾਲਕ ਨੇ ਜਾਰੀ ਕੀਤਾ ਹੈ; ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜਿਆ।
Fareedkot Teekaਜੈਸੀ ਸੁਆਮੀ ਨੇ ਆਗਿਆ ਕਰੀ ਹੈ ਤਿਸ ਤੇ ਮੁਖ ਨਹੀਂ ਫੇਰਿਆ, ਭਾਵ ਆਗ੍ਯਾਨੁਸਾਰ ਚਲਾ ਹੈ॥
Prof. Sahib Singhਸੇਵਕ ਉਹ ਹੈ ਜਿਸ ਨੂੰ ਮਾਲਕ-ਪ੍ਰਭੂ ਨੇ ਜਿਹੋ ਜਿਹਾ ਕਦੇ ਹੁਕਮ ਕੀਤਾ, ਉਸ ਨੇ ਉਸ ਹੁਕਮ ਤੋਂ ਕਦੇ ਮੂੰਹ ਨਹੀਂ ਮੋੜਿਆ।ਪਦ ਅਰਥ ਆਗਿਆ = ਹੁਕਮ। ਠਾਕੁਰਿ = ਠਾਕੁਰ ਨੇ। ਤਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਮੋਰਿਓ = ਮੋੜਿਆ।
SikhNet (Spanish)No le he volteado la espalda al Mandato de mi Señor y Maestro,
ਸਹਜੁ ਅਨੰਦੁ, ਰਖਿਓ ਗ੍ਰਿਹ ਭੀਤਰਿ; ਉਠਿ. ਉਆਹੂ ਕਉ ਦਉਰਿਓ ॥੨॥
sehaj anand, rakhio grih bheetar; utth. uaahoo kau daurio |2|
Sant Singh KhalsaHe fills my household with celestial peace and bliss; if He asks me to leave, I leave at once. ||2||
Manmohan SinghIf He keeps me in home, I deem it peace and pleasure and if He asks me to quit, then there from I run to vacate it.
Manmohan Singh (Punjabi)ਜੇਕਰ ਉਹ ਮੈਨੂੰ ਘਰ ਦੇ ਵਿੱਚ ਰੱਖੇ, ਮੈਂ ਇਸ ਨੂੰ ਸੁਖ ਤੇ ਖੁਸ਼ੀਂ ਜਾਣਦਾ ਹਾਂ ਅਤੇ ਜੇਕਰ ਉਹ ਮੈਨੂੰ ਉਠੱਣ ਨੂੰ ਆਖੇ ਤਾਂ ਮੈਂ ਉਥੋ ਹੀ ਇਸ ਨੂੰ ਖ਼ਾਲੀ ਕਰਨ ਨੂੰ ਭੱਜ ਪੈਂਦਾ ਹਾਂ।
Fareedkot Teekaਗ੍ਯਾਨਾਨੰਦ ਕੋ (ਗ੍ਰਿਹ) ਰਿਦੇ ਬੀਚ ਰਖ੍ਯਾ ਹੈ, ਉਠ ਕਰ ਕੇ ਉਸੀ ਕੌ ਦਉੜਿਆ ਹੈ। ਦਉੜਨੇ ਕਾ, ਭਾਵ ਪੁਨਾ ਭੀ ਜੀਵਨ ਮੁਕਤੀ ਕੇ ਸੁਖ ਵਾਸਤੇ ਜਤਨ ਕਰਤਾ ਹੈ॥੨॥
Prof. Sahib Singhਜੇ ਮਾਲਕ ਨੇ ਉਸ ਨੂੰ ਘਰ ਦੇ ਅੰਦਰ ਟਿਕਾਈ ਰੱਖਿਆ, ਤਾਂ ਸੇਵਕ ਵਾਸਤੇ ਉਥੇ ਹੀ ਆਤਮਕ ਅਡੋਲਤਾ ਤੇ ਆਨੰਦ ਬਣਿਆ ਰਹਿੰਦਾ ਹੈ; (ਜੇ ਮਾਲਕ ਨੇ ਆਖਿਆ-) ਉੱਠ (ਉਸ-ਪਾਸੇ ਵਲ ਜਾਹ, ਤਾਂ ਸੇਵਕ) ਉਸੇ ਪਾਸੇ ਵਲ ਦੌੜ ਪਿਆ ॥੨॥ਪਦ ਅਰਥ ਸਹਜੁ = ਆਤਮਕ ਅਡੋਲਤਾ। ਗ੍ਰਿਹ ਭੀਤਰਿ = ਘਰ ਵਿਚ। ਉਆਹੂ ਕਉ = ਉਸੇ ਪਾਸੇ ਵਲ। ਦਉਰਿਓ = ਦੌੜ ਪਿਆ ॥੨॥
SikhNet (Spanish)Él llena mi hogar de Paz Celestial y Éxtasis y si me pide que me vaya, parto en seguida.(2)
ਆਗਿਆ ਮਹਿ ਭੂਖ. ਸੋਈ ਕਰਿ ਸੂਖਾ; ਸੋਗ ਹਰਖ. ਨਹੀ ਜਾਨਿਓ ॥
aagiaa meh bhookh. soee kar sookhaa; sog harakh. nahee jaanio |
Sant Singh KhalsaWhen I am under the Lord's Command, I find even hunger pleasurable; I know no difference between sorrow and joy.
Manmohan SinghPrivation in the Lord's will; That I accept as bliss Weal and woe I know not.
Manmohan Singh (Punjabi)ਪ੍ਰਭੂ ਦੀ ਰਜ਼ਾ ਅੰਦਰ ਭੁਖ ਨੂੰ ਮੈਂ ਅਨੰਦ ਕਰ ਕੇ ਕਬੂਲ ਕਰਦਾ ਹਾਂ। ਖੁਸ਼ੀਂ ਤੇ ਗ਼ਮੀ ਮੈਂ ਜਾਣਦਾ ਹੀ ਨਹੀਂ।
Fareedkot Teekaਜੇ ਭੂਖ ਕੇ ਦਿਨ ਅਰਥਾਤ ਤੰਗੀ ਭੀ ਹੂਈ ਹੈ ਤੌ ਅਗ੍ਯਾਨ ਕੇ ਬੀਚ ਸੋ ਸੁਖ ਹੀ ਕਰ ਕੇ ਮਾਨੀ ਹੈ, ਸੋਗ ਹਰਖ ਕੁਛ ਭੀ ਮਨ ਮੇਂ ਨਹੀਂ ਜਾਨਿਆ॥
Prof. Sahib Singhਜੇ ਸੇਵਕ ਨੂੰ ਮਾਲਕ-ਪ੍ਰਭੂ ਦੇ ਹੁਕਮ ਵਿਚ ਭੁੱਖ-ਨੰਗ ਆ ਗਈ, ਤਾਂ ਉਸ ਨੂੰ ਹੀ ਉਸ ਨੇ ਸੁਖ ਮੰਨ ਲਿਆ। ਸੇਵਕ ਖ਼ੁਸ਼ੀ ਜਾਂ ਗ਼ਮੀ ਦੀ ਪਰਵਾਹ ਨਹੀਂ ਕਰਦਾ।ਪਦ ਅਰਥ ਭੂਖ = ਭੁੱਖ, ਗਰੀਬੀ। ਕਰਿ ਸੂਖਾ = ਸੁਖ ਕਰ ਕੇ, ਸੁਖ ਜਾਣ ਕੇ। ਸੋਗ = ਗ਼ਮ। ਹਰਖ = ਖ਼ੁਸ਼ੀ।
SikhNet (Spanish)Cuando estoy bajo el Mandato de mi Señor, aún el hambre me es placentera y no conozco la diferencia entre el dolor y el placer.
ਜੋ ਜੋ ਹੁਕਮੁ ਭਇਓ ਸਾਹਿਬ ਕਾ; ਸੋ ਮਾਥੈ ਲੇ ਮਾਨਿਓ ॥੩॥
jo jo hukam bheo saahib kaa; so maathai le maanio |3|
Sant Singh KhalsaWhatever the Command of my Lord and Master is, I bow my forehead and accept it. ||3||
Manmohan SinghWhatever is the command of my Lord; That I accept cheerfully on my forehead.
Manmohan Singh (Punjabi)ਜਿਹੜਾ ਭੀ ਮੇਰੇ ਸੁਆਮੀ ਦਾ ਫ਼ੁਰਮਾਨ ਹੈ; ਉਸ ਨੂੰ ਮੈਂ ਖੁਸ਼ੀ ਨਾਲ ਆਪਣੇ ਸਿਰ ਮੱਥੇਂ ਤੇ ਕਬੂਲ ਕਰਦਾ ਹਾਂ।
Fareedkot Teekaਜੋ ਜੋ ਹੁਕਮ ਸ੍ਵਾਮੀ ਕਾ ਭਇਓ ਹੈ, ਸੋ (ਮਾਥੇ) ਸਿਰ ਪਰ ਲੈ ਕੇ ਮਾਨਿਆ ਹੈ॥੩॥
Prof. Sahib Singhਸੇਵਕ ਨੂੰ ਮਾਲਕ-ਪ੍ਰਭੂ ਦਾ ਜਿਹੜਾ ਜਿਹੜਾ ਹੁਕਮ ਮਿਲਦਾ ਹੈ, ਉਸ ਨੂੰ ਸਿਰ-ਮੱਥੇ ਮੰਨਦਾ ਹੈ ॥੩॥ਪਦ ਅਰਥ ਸਾਹਿਬ ਕਾ = {ਰਹਾਉ ਦੀ ਤੁਕ ਵਿਚ ਲਫ਼ਜ਼ 'ਸਾਹਿਬੁ' ਅਤੇ ਇਥੇ 'ਸਾਹਿਬ ਕਾ' ਲਫ਼ਜ਼ਾਂ ਦਾ ਜੋੜ ਵੇਖਣਾ}। ਮਾਥੈ ਲੇ = ਮੱਥੇ ਉਤੇ ਲੈ ਕੇ ॥੩॥
SikhNet (Spanish)Lo que sea que viene del Señor, eso lo acepto con alegría en mi corazón. (3)
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ; ਸਵਰੇ ਹਲਤ ਪਲਾਤਾ ॥
bheo kripaal tthaakur sevak kau; savare halat palaataa |
Sant Singh KhalsaThe Lord and Master has become merciful to His servant; He has embellished both this world and the next.
Manmohan SinghThe Lord has become merciful unto His serf and his this world and the yonder one are embellished.
Manmohan Singh (Punjabi)ਸੁਆਮੀ ਆਪਣੇ ਨਫ਼ਰ ਉੱਤੇ ਮਿਹਰਬਾਨ ਹੋ ਗਿਆ ਹੈ ਅਤੇ ਦਾ ਇਹ ਲੋਕ ਤੇ ਪ੍ਰਲੋਕ ਸ਼ਸ਼ੋਭਤ ਹੋ ਗਏ ਹਨ।
Fareedkot Teekaਸੇਵਕ ਕੋ ਜਬ ਠਾਕੁਰ ਕ੍ਰਿਪਾਲ ਭਇਓ ਤਬ ਲੋਕ ਪ੍ਰਲੋਕ ਸਵਰ ਗਏ॥
Prof. Sahib Singhਮਾਲਕ-ਪ੍ਰਭੂ ਜਿਸ ਸੇਵਕ ਉਥੇ ਦਇਆਵਾਨ ਹੁੰਦਾ ਹੈ, ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਧਰ ਜਾਂਦੇ ਹਨ।ਪਦ ਅਰਥ ਸੇਵਕ ਕਉ = ਸੇਵਕ ਨੂੰ, ਸੇਵਕ ਉਤੇ। ਸਵਰੇ = ਸੰਵਰ ਗਏ। ਹਲਤ ਪਲਾਤਾ = ਹਲਤ ਪਲਤ, ਇਹ ਲੋਕ ਤੇ ਪਰਲੋਕ।
SikhNet (Spanish)El Maestro es Compasivo con Su Sirviente, y su vida, aquí y aquí después es aprobada.
ਧੰਨੁ ਸੇਵਕੁ ਸਫਲੁ ਓਹੁ ਆਇਆ; ਜਿਨਿ ਨਾਨਕ ਖਸਮੁ ਪਛਾਤਾ ॥੪॥੫॥
dhan sevak safal ohu aaeaa; jin naanak khasam pachhaataa |4|5|
Sant Singh KhalsaBlessed is that servant, and fruitful is his birth; O Nanak, he realizes his Lord and Master. ||4||5||
Manmohan SinghBlessed is the slave and fruitful is his advent, who O Nanak, realises Lord.
Manmohan Singh (Punjabi)ਮੁਬਾਰਕ ਹੈ ਉਹ ਪ੍ਰਭੂ ਦਾ ਗੋਲਾ ਅਤੇ ਫਲਾਦਾਇਕ ਹੈ ਉਸ ਦਾ ਆਗਮਨ, ਜੋ, ਹੇ ਨਾਨਕ! ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਉਸ ਸੇਵਕ ਕਾ ਆਇਆ ਸਫਲਾ ਹੈ ਪੁਨਾ ਵਹੁ ਧੰਨਤਾ ਯੋਗ ਹੈ, ਜਿਸ ਨੇ ਅਪਨੇ ਸ੍ਵਾਮੀ ਕੋ ਪਛਾਨਾ ਹੈ॥੪॥੫॥☬ਪਰਮੇਸਰ ਕਾ ਜਸੁ ਗਾਵਤੇ ਹੂਏ ਅਪਨਾ ਲਾਭੁ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਸ ਸੇਵਕ ਨੇ ਖ਼ਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਭਾਗਾਂ ਵਾਲਾ ਹੈ, ਉਸ ਦਾ ਦੁਨੀਆ ਵਿਚ ਆਉਣਾ ਸਫਲ ਹੋ ਜਾਂਦਾ ਹੈ ॥੪॥੫॥ਪਦ ਅਰਥ ਧੰਨੁ = ਭਾਗਾਂ ਵਾਲਾ। ਸਫਲੁ = ਕਾਮਯਾਬ। ਜਿਨਿ = ਜਿਸ ਨੇ। ਨਾਨਕ = ਹੇ ਨਾਨਕ! ਖਸਮੁ ਪਛਾਤਾ = ਖਸਮ-ਪ੍ਰਭੂ ਨਾਲ ਸਾਂਝ ਪਾਈ ॥੪॥੫॥
SikhNet (Spanish)Oh, bendito y satisfecho se encuentra el Sirviente de Dios, el Señor se le ha revelado. (4-5)