ਮਹਲਾ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan Dev, Quinto Canal Divino.
ਕਬੀਰ. ਕੂਕਰੁ ਭਉਕਨਾ; ਕਰੰਗ ਪਿਛੈ ਉਠਿ ਧਾਇ ॥
kabeer. kookar bhaukanaa; karang pichhai utth dhaae |
Sant Singh KhalsaKabeer, the mortal is a barking dog, chasing after a carcass.
Manmohan SinghKabir, man is a barking dog, which runs after a skeleton.
Manmohan Singh (Punjabi)ਕਬੀਰ, ਆਦਮੀ ਭਉਕਣ ਵਾਲਾ ਕੁੱਤਾ ਹੈ, ਜੋ ਪਿੰਜਰ ਪਿਛੇ ਭਜਦਾ ਫਿਰਦਾ ਹੈ।
Fareedkot Teekaਇਹ ਮਨ ਰੂਪੀ ਜੋ (ਕਬੀਰ) ਬਡਾ ਕੂਕਰ ਭਉਕਨੇ ਵਾਲਾ ਹੈ, ਭਾਵ ਸੰਕਲਪੋਂ ਕੋ ਕਰਤਾ ਰਹਿਤਾ ਹੈ, ਸੋ ਪਦਾਰਥ ਰੂਪੀ (ਕਰੰਗ) ਮੁਰਦਾਰ ਕੇ ਪੀਛੇ ਉਠ ਦੌੜਤਾ ਹੈ⁽¹⁾॥
Prof. Sahib Singhਹੇ ਕਬੀਰ! ਭੌਂਕਣ ਵਾਲਾ (ਭਾਵ, ਲਾਲਚ ਦਾ ਮਾਰਿਆ) ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ (ਇਸੇ ਤਰ੍ਹਾਂ ਵਿਕਾਰਾਂ ਤੇ ਆਸਾਂ ਵਿਚ ਫਸਿਆ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ, ਤਾਹੀਏਂ ਇਹ ਸਿਮਰਨ ਵਲੋਂ ਟਾਲ-ਮਟੌਲੇ ਕਰਦਾ ਹੈ)।ਪਦ ਅਰਥ ਕੂਕਰੁ = ਕੁੱਤਾ। ਭਉਕਨਾ = ਭੌਂਕਣ ਵਾਲਾ। ਕਰੰਗ = ਮੁਰਦਾਰ।
SikhNet (Spanish)Kabir, el mortal es un perro que ladra, buscando pellejos por gracia de mi Karma,
ਕਰਮੀ ਸਤਿਗੁਰੁ ਪਾਇਆ; ਜਿਨਿ. ਹਉ ਲੀਆ ਛਡਾਇ ॥੨੦੯॥
karamee satigur paaeaa; jin. hau leea chhaddaae |209|
Sant Singh KhalsaBy the Grace of good karma, I have found the True Guru, who has saved me. ||209||
Manmohan SinghBy the Lord's grace, I have obtained the True Guru, who has delivered me.
Manmohan Singh (Punjabi)ਪ੍ਰਭੂ ਦੀ ਦਇਆ ਦੁਆਰਾ, ਮੈਨੂੰ ਸੱਚੇ ਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਉਤਮ ਕਰਮੋਂ ਕਰ ਕੇ ਮੈਨੇ ਅਬ ਸਤਿਗੁਰੋਂ ਕੋ ਪਾਇਆ ਹੈ, ਜਿਨੋਂ ਨੇ ਮੁਝ ਕੋ ਤਿਸ ਕੂਕਰ ਤੇ ਛਡਾਇ ਲੀਆ ਹੈ, ਭਾਵ ਝੂਠੇ ਪਦਾਰਥੋਂ ਕੇ ਸੰਕਲਪੋਂ ਸੇ ਰਹਿਤ ਕੀਆ ਹੈ॥੨੦੯॥
Prof. Sahib Singhਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਉਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥ਪਦ ਅਰਥ ਕਰਮੀ = (ਪ੍ਰਭੂ ਦੀ) ਮੇਹਰ ਨਾਲ। ਜਿਨਿ = ਜਿਸ (ਗੁਰੂ) ਨੇ। ਹਉ = ਮੈਨੂੰ ॥੨੦੯॥
* ਨੋਟ: ਇਹ ਸ਼ਲੋਕ ਨੰ: ੨੦੯ ਅਤੇ ਇਸ ਤੋਂ ਅਗਲੇ ਦੋ ਹੋਰ ਸ਼ਲੋਕ ਨੰ: ੨੧੦ ਅਤੇ ੨੧੧ ਗੁਰੂ ਅਰਜਨ ਸਾਹਿਬ ਦੇ ਹਨ, ਕਿਉਂਕਿ ਇਹਨਾਂ ਤਿੰਨਾਂ ਹੀ ਸ਼ਲੋਕਾਂ ਦਾ ਸਿਰ-ਲੇਖ 'ਮਹਲਾ ੫' ਹੈ। ਸ਼ਲੋਕ ਨੰ: ੨੦੭ ਵਿਚ ਕਬੀਰ ਜੀ ਨੇ ਆਖਿਆ ਸੀ ਕਿ ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹਨਾਂ ਨੂੰ ਉਹ ਵਿਕਾਰਾਂ ਤੇ ਆਸਾਂ ਦੇ ਗੇੜ ਵਿਚੋਂ ਕੱਢ ਲੈਂਦਾ ਹੈ। ਸ਼ਲੋਕ ਨੰ: ੨੦੮ ਵਿਚ ਆਖਦੇ ਹਨ ਕਿ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ, ਉਹ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦੇ, ਤੇ ਨਾਹ ਹੀ ਵਿਕਾਰਾਂ ਤੇ ਆਸਾਂ ਤੋਂ ਉਹਨਾਂ ਦੀ ਖ਼ਲਾਸੀ ਹੋ ਸਕਦੀ ਹੈ। ਕਬੀਰ ਜੀ ਦੇ ਇਸੇ ਹੀ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਹੋਰ ਖੋਲ੍ਹ ਕੇ ਬਿਆਨ ਕਰਦੇ ਹਨ ਕਿ ਗੁਰੂ ਤੋਂ ਬਿਨਾਂ ਇਹ ਜੀਵ ਟਾਲ-ਮਟੌਲੇ ਕਰਨ ਤੇ ਮਜਬੂਰ ਹੈ ਕਿਉਂਕਿ ਇਸ ਦਾ ਸੁਭਾਉ ਕੁੱਤੇ ਵਰਗਾ ਹੈ, ਇਸ ਦੀ ਵਾਦੀ ਹੀ ਇਹ ਹੈ ਕਿ ਹਰ ਵੇਲੇ ਮੁਰਦਾਰ ਦੇ ਪਿੱਛੇ ਦੌੜਦਾ ਫਿਰੇ। ਜਿਸ ਉਤੇ ਪ੍ਰਭੂ ਦੀ ਆਪਣੀ ਮੇਹਰ ਹੋਵੇ ਉਸ ਨੂੰ ਸਤਿਗੁਰੂ ਮਿਲਦਾ ਹੈ, ਉਹ ਹੀ ਇਹਨਾਂ ਵਿਕਾਰਾਂ ਤੇ ਆਸਾਂ ਤੋਂ ਬਚਦਾ ਹੈ।
SikhNet (Spanish)he encontrado al Guru Verdadero, Quien me ha salvado. (209)