ੴ

ਸਿੱਖਬਾਣੀ · SikhBani

ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥

aad pooran madh pooran ant pooran paramesurah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 705, 706 · 7 lines
Translations

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ॥

jaitasaree mahalaa 5 vaar salokaa naal | Ang 705

Sant Singh KhalsaJaitsree, Fifth Mehl, Vaar With Saloks:
Manmohan SinghJaitsri 5th Guru. Ode with Sloks.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ। ਸਲੋਕਾਂ ਰਹਿਤ ਕਵਿਤਾ।
Prof. Sahib Singhਰਾਗ ਜੈਤਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ', ਸਲੋਕਾਂ ਸਮੇਤ।
SikhNet (Spanish)Yaitsri, Mejl Guru Aryan, Quinto Canal Divino, Var con Sloks.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 705

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਜੈਤਸਰੀ ਕੀ ਵਾਰ ਮ: ੫ ਦਾ ਪਉੜੀ-ਵਾਰ ਭਾਵ: ੧. ਸਭ ਤਾਕਤਾਂ ਦਾ ਮਾਲਕ ਪਰਮਾਤਮਾ ਇਹ ਸਾਰੀ ਜਗਤ-ਰਚਨਾ ਰਚ ਕੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ। ਇਹ ਸੂਝ ਪਰਮਾਤਮਾ ਆਪ ਹੀ ਜੀਵ ਨੂੰ ਬਖ਼ਸ਼ਦਾ ਹੈ। ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਮਨੁੱਖ ਦਾ ਜੀਵਨ-ਮਨੋਰਥ ਹੈ। ੨. ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਕੇ ਮਨੁੱਖ ਦੀ ਜ਼ਿੰਦਗੀ ਸੁਖੀ ਨਹੀਂ ਹੋ ਸਕਦੀ। ਇਸ ਤਰ੍ਹਾਂ ਮਨੁੱਖ ਜੀਵਨ-ਬਾਜ਼ੀ ਹਾਰ ਕੇ ਇਥੋਂ ਜਾਂਦਾ ਹੈ। ੩. ਜਿੰਦ, ਪ੍ਰਾਣ, ਸਰੀਰ, ਧਨ, ਸੁਆਦਲੇ ਪਦਾਰਥ, ਘਰ, ਇਸਤ੍ਰੀ, ਪੁੱਤਰ-ਇਹ ਸਭ ਕੁਝ ਦੇਣ ਵਾਲੇ ਪਰਮਾਤਮਾ ਨੂੰ ਮਨੋਂ ਕਦੇ ਭੁਲਾਣਾ ਨਹੀਂ ਚਾਹੀਦਾ। ਉਸ ਦਾ ਸਿਮਰਨ ਕੀਤਿਆਂ ਜੀਵਨ ਸੁਖੀ ਗੁਜ਼ਰਦਾ ਹੈ। ੪. ਇਹ ਸਭ ਕੁਝ ਦੇਣ ਵਾਲੇ ਪਰਮਾਤਮਾ ਨੂੰ ਭੁਲਾ ਦੇਣਾ ਅਕਿਰਤਘਣਾਂ ਵਾਲਾ ਜੀਵਨ ਹੈ। ਇਹਨਾਂ ਪਦਾਰਥਾਂ ਦਾ ਕੀਹ ਮਾਣ? ਜਿੰਦ ਨਿਕਲਦਿਆਂ ਹੀ ਇਹ ਸਰੀਰ ਸੁਆਹ ਦੀ ਢੇਰੀ ਹੋ ਜਾਂਦਾ ਹੈ। ਦੁਨੀਆ ਵਾਲੇ ਪਦਾਰਥ ਇਥੇ ਹੀ ਰਹਿ ਜਾਂਦੇ ਹਨ। ੫. ਦੁਨੀਆ ਦੇ ਪਦਾਰਥਾਂ ਦਾ ਮੋਹ ਤਾਂ ਸਹਿਮ ਦਾ ਕਾਰਨ ਬਣਦਾ ਹੈ। ਪਰਮਾਤਮਾ ਦਾ ਨਾਮ ਹੀ ਦੁੱਖਾਂ ਸਹਿਮਾਂ ਦਾ ਨਾਸ ਕਰਨ ਵਾਲਾ ਹੈ, ਤੇ ਸਦਾ ਦਾ ਸਾਥੀ ਹੈ। ਪਰਮਾਤਮਾ ਪਾਸੋਂ ਉਸ ਦੇ ਨਾਮ ਦੀ ਦਾਤਿ ਹੀ ਮੰਗਿਆ ਕਰੋ। ੬. ਦੁਨੀਆ ਦੇ ਸਾਰੇ ਭੋਗ-ਪਦਾਰਥ ਮਨੁੱਖ ਨੂੰ ਮਿਲੇ ਹੋਏ ਹੋਣ, ਪਰ ਜੇ ਉਹ ਇਹ ਪਦਾਰਥ ਦੇਣ ਵਾਲੇ ਪਰਮਾਤਮਾ ਨੂੰ ਭੁਲਾ ਰਿਹਾ ਹੈ, ਤਾਂ ਉਸ ਨੂੰ ਗੰਦ ਦਾ ਕੀੜਾ ਹੀ ਸਮਝੋ। ਨਾਮ ਤੋਂ ਬਿਨਾ ਆਤਮਕ ਸੁਖ

SikhNet (Spanish)Un Dios Creador del Universo, por la Gracia del Verdadero Guru

ਸਲੋਕ ॥

salok | Ang 705

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਆਦਿ ਪੂਰਨ. ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥

aad pooran. madh pooran; ant pooran paramesurah | Ang 705

Sant Singh KhalsaIn the beginning, He was pervading; in the middle, He is pervading; in the end, He will be pervading. He is the Transcendent Lord.
Manmohan SinghThe Transcendent Lord pervaded in the beginning, pervades in the middle and would pervade in the end.
Manmohan Singh (Punjabi)ਪਰਮ ਪ੍ਰਭੂ ਆਰੰਭ ਵਿੱਚ ਵਿਆਪਕ ਹੈ, ਦਰਮਿਆਨ ਵਿੱਚ ਵਿਆਪਕ ਹੈ ਅਤੇ ਅਖੀਰ ਵਿੱਚ ਵਿਆਪਕ ਹੈ।
Fareedkot Teekaਜੋ ਸਰਬ ਸ੍ਰਿਸ਼ਟ ਕੇ (ਆਦਿ) ਭੂਤ ਕਾਲ ਮੇਂ ਪੂਰਨ ਥਾ ਔਰ ਜੋ (ਮਧ) ਅਬ ਸ੍ਰਿਸ਼ਟੀ ਕੋ ਵਰਤਮਾਨ ਮੇਂ ਭੀ ਪੂਰਨ ਹੈ, ਪੁਨਾ ਸ੍ਰਿਸ਼ਟੀ ਕੇ (ਅੰਤ) ਭਵਿਖਤ ਮੇਂ ਭੀ ਸੋ ਪਰਮੇਸਰ ਪੂਰਨ ਸਰੂਪ ਹੋਗਾ॥
Prof. Sahib Singhਸੰਤ ਜਨ ਉਸ ਸਰਬ-ਵਿਆਪਕ ਪਰਮੇਸਰ ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ, ਹੁਣ ਭੀ ਸਰਬ-ਵਿਆਪਕ ਹੈ ਤੇ ਅਖ਼ੀਰ ਵਿਚ ਭੀ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ।

ਪਦ ਅਰਥ ਆਦਿ = ਜਗਤ ਦੇ ਸ਼ੁਰੂ ਤੋਂ। ਪੂਰਨ = ਸਭ ਥਾਂ ਮੌਜੂਦ। ਮਧਿ = ਵਿਚਕਾਰਲੇ ਸਮੇ। ਅੰਤਿ = ਜਗਤ ਦੇ ਮੁੱਕ ਜਾਣ ਤੇ।

SikhNet (Spanish)Nuestro Señor prevalece en el principio, en el medio y en el fin. Los Santos recuerdan en meditación al Todo Prevaleciente Señor Dios,

ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ. ਅਘਨਾਸਨ ਜਗਦੀਸੁਰਹ ॥੧॥

simarant sant sarabatr ramanan; naanak. aghanaasan jagadeesurah |1| Ang 705

Sant Singh KhalsaThe Saints remember in meditation the all-pervading Lord God. O Nanak, He is the Destroyer of sins, the Lord of the universe. ||1||
Manmohan SinghNanak, the saints remember the All-pervading God, who is the Destroyer of sins and the Lord of the universe.
Manmohan Singh (Punjabi)ਨਾਨਕ, ਸਾਧੂ ਸੰਤ ਸਾਰੇ ਵਿਆਪਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਜੋ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਆਲਮ ਦਾ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪਾਪੋਂ ਕੇ ਨਾਸ ਕਰਨੇਹਾਰੇ ਜਗਤ ਕੇ ਈਸ੍ਵਰ ਕੌ ਸਰਬ ਮੇਂ (ਰਮਣੰ) ਵਿਆਪਕ ਜਾਣ ਕੇ ਸੰਤ ਜਨ ਸਿਮਰਤੇ ਹੈਂ॥੧॥
Prof. Sahib Singhਹੇ ਨਾਨਕ! ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ ਕਰਨ ਵਾਲਾ ਹੈ ॥੧॥

ਪਦ ਅਰਥ ਸਰਬਤ੍ਰ ਰਮਣੰ = ਹਰ ਥਾਂ ਵਿਆਪਕ ਪ੍ਰਭੂ ਨੂੰ। ਅਘ = ਪਾਪ। ਜਗਦੀਸੁਰਹ = (ਜਗਤ-ਈਸੁਰ) ਜਗਤ ਦਾ ਮਾਲਕ ॥੧॥

SikhNet (Spanish)oh, dice Nanak, Él es Quien cubre nuestros errores, El Señor del Universo. (1)

ਪੇਖਨ ਸੁਨਨ ਸੁਨਾਵਨੋ; ਮਨ ਮਹਿ ਦ੍ਰਿੜੀਐ ਸਾਚੁ ॥

pekhan sunan sunaavano; man meh drirreeai saach | Ang 706

Sant Singh KhalsaSee, hear, speak and implant the True Lord within your mind.
Manmohan SinghBehold, hear, utter and implant the True Lord within thy mind.
Manmohan Singh (Punjabi)ਸੱਚੇ ਸੁਆਮੀਨੂੰ ਵੇਖ, ਸੁਣ, ਉਚਾਰ ਅਤੇ ਆਪਣੇ ਹਿਰਦੇ ਅੰਦਰ ਪੱਕਾ ਕਰ।
Fareedkot Teekaਤਾਂ ਤੇ ਹੇ ਭਾਈ! ਤਿਸੀ ਕਾ ਦੇਖਨਾ ਔਰ ਤਿਸੀ ਕਾ ਜਸ ਸੁਣਨਾ ਕਰ ਕੇ ਔਰੋਂ ਕੋ ਭੀ ਤਿਸ ਸਚ ਸਰੂਪ ਵਾਹਿਗੁਰੂ ਕਾ ਉਪਦੇਸ਼ ਸੁਨਾਵਣਾ ਕਰ ਕੇ ਮਨ ਮੇਂ ਦ੍ਰਿੜ ਕਰੀਏ॥
Prof. Sahib Singhਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ (ਹਰ ਥਾਂ) ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ।

ਪਦ ਅਰਥ ਪੇਖਨ = ਵੇਖਣ ਵਾਲਾ। ਦ੍ਰਿੜੀਐ = ਪੱਕੀ ਤਰ੍ਹਾਂ ਟਿਕਾ ਰੱਖੀਏ। ਸਾਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ।

SikhNet (Spanish)Ve, escucha, habla e implanta al Señor Verdadero en tu mente,

ਪੂਰਿ ਰਹਿਓ ਸਰਬਤ੍ਰ ਮੈ; ਨਾਨਕ ਹਰਿ ਰੰਗਿ ਰਾਚੁ ॥੨॥

poor rahio sarabatr mai; naanak har rang raach |2| Ang 706

Sant Singh KhalsaHe is all-pervading, permeating everywhere; O Nanak, be absorbed in the Lord's Love. ||2||
Manmohan SinghNanak, the Lord is fully contained amongst all, Be thou absorbed in His love.
Manmohan Singh (Punjabi)ਨਾਨਕ, ਸਾਹਿਬ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮਿਆ ਹੋਇਆ ਹੈ। ਤੂੰ ਉਸ ਦੀ ਪ੍ਰੀਤ ਵਿੱਚ ਲੀਨ ਹੋ ਜਾ।
Fareedkot Teekaਜੋ ਸਰਬਤ੍ਰ ਮੇਂ ਪੂਰਨ ਹੋਇ ਰਹਿਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਤਿਸ ਹਰੀ ਕੇ ਪ੍ਰੇਮ ਮੇਂ ਰਚੋ॥੨॥
Prof. Sahib Singhਹੇ ਨਾਨਕ! ਉਸ ਹਰੀ ਦੀ ਪਿਆਰੀ ਯਾਦ ਵਿਚ ਲੀਨ ਹੋ ਜਾ ਜੋ ਸਭ ਥਾਈਂ ਮੌਜੂਦ ਹੈ ॥੨॥

ਪਦ ਅਰਥ ਪੂਰਿ ਰਹਿਓ = ਮੌਜੂਦ ਹੈ। ਸਰਬਤ੍ਰ ਮੈ = ਹਰ ਥਾਂ ਵਿਆਪਕ। ਹਰਿ ਰੰਗਿ = ਹਰੀ ਦੇ ਪਿਆਰ ਵਿਚ। ਰਾਚੁ = ਇਕ ਇਕ ਹੋ ਜਾ, ਲੀਨ ਹੋ ਜਾ ॥੨॥

SikhNet (Spanish)Él es Todo Prevaleciente y lo compenetra todo, oh, dice Nanak, absorbe tu ser en el Amor del Señor. (2)
Answers quote the Granth verbatim with Ang citations. AI commentary is not Gurbani and not a religious ruling.