ੴ

ਸਿੱਖਬਾਣੀ · SikhBani

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥

jai ghar keerat aakheeai karate kaa hoe beechaaro
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 157 · 12 lines
Translations

ਗਉੜੀ ਪੂਰਬੀ ਦੀਪਕੀ ਮਹਲਾ ੧ ॥

gaurree poorabee deepakee mahalaa 1 |

Sant Singh KhalsaGauree Poorbee Deepkee, First Mehl:
Manmohan SinghGauri Purbi Deepki. 1st Guru.
Manmohan Singh (Punjabi)ਗਊੜੀ ਪੂਰਬੀ ਦੀਪਕੀ, ਪਹਿਲੀ ਪਾਤਸ਼ਾਹੀ।
Prof. Sahib Singhਰਾਗ ਗਉੜੀ-ਪੂਰਬੀ-ਦੀਪਕੀ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
SikhNet (Spanish)Gauri Purbi Dipaki, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one god, by the favour of the true Guru he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਜੈ ਘਰਿ ਕੀਰਤਿ ਆਖੀਐ; ਕਰਤੇ ਕਾ ਹੋਇ ਬੀਚਾਰੋ ॥

jai ghar keerat aakheeai; karate kaa hoe beechaaro |

Sant Singh KhalsaIn that house where the Praises of the Creator are chanted
Manmohan SinghThe house in which the creator is meditated upon, and his praises are repeated
Manmohan Singh (Punjabi)ਜਿਸ ਗ੍ਰਹਿ ਅੰਦਰ ਸਿਰਜਣਹਾਰ ਦਾ ਸਿਮਰਣ ਹੁੰਦਾ ਹੈ, ਅਤੇ ਉਸ ਦਾ ਜੱਸ ਉਚਾਰਣ ਕੀਤਾ ਜਾਂਦਾ ਹੈ।
Fareedkot Teekaਜਿਸ ਸਤਸੰਗ ਰੂਪੀ (ਘਰਿ) ਵਿਖੇ ਪਰਮੇਸ੍ਵਰ ਕਾ ਜਸ ਕਹੀਤਾ ਹੈ, ਔਰ (ਕਰਤੇ) ਉਤਪਤੀ ਪਾਲਨਾ ਸੰਘਾਰ ਜਿਸ ਕਾ ਤਤਸਟ ਲਖਣ ਹੈ ਐਸੇ ਸਤ ਸਰੂਪ ਕਾ ਵੀਚਾਰ ਹੋਤਾ ਹੋਵੇ॥
Prof. Sahib Singhਜਿਸ (ਸਾਧ-ਸੰਗਤਿ-) ਘਰ ਵਿਚ (ਪਰਮਾਤਮਾ ਦੀ) ਸਿਫ਼ਤ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!)

ਪਦ ਅਰਥ ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸੋਭਾ, ਸਿਫ਼ਤਿ-ਸਾਲਾਹ।

SikhNet (Spanish)Cualquiera que sea el Estado Mental en que se habite en Dios y se recite Su Nombre,

ਤਿਤੁ ਘਰਿ ਗਾਵਹੁ ਸੋਹਿਲਾ; ਸਿਵਰਹੁ ਸਿਰਜਣਹਾਰੋ ॥੧॥

tit ghar gaavahu sohilaa; sivarahu sirajanahaaro |1|

Sant Singh Khalsa- in that house, sing the Songs of Praise, and meditate in remembrance on the Creator Lord. ||1||
Manmohan SinghIn that house sing the sing of praise, and remember the Maker.
Manmohan Singh (Punjabi)ਉਸ ਗ੍ਰਹਿ ਅੰਦਰ ਜੱਸ ਦੇ ਗੀਤ ਗਾਇਨ ਕਰੋ ਅਤੇ ਰਚਣਹਾਰ ਨੂੰ ਆਰਾਧੇ।
Fareedkot Teekaਤਿਸ ਸਤਸੰਗ ਰੂਪ ਪਰਮੇਸ੍ਵਰ ਕੇ ਘਰ ਮੇਂ ਜਸ ਗਾਵੋ ਔਰ ਸਿਰਜਨਹਾਰ ਕੋ ਚਿਤ ਮੇਂ ਸਿਮਰਨ ਕਰੋ॥੧॥
Prof. Sahib Singhਉਸ ਸਤਸੰਗ-ਘਰ ਵਿਚ (ਜਾ ਕੇ ਤੂੰ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾ, ਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ ॥੧॥

ਪਦ ਅਰਥ ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {ਨੋਟ: ਲੜਕੀ ਦੇ ਵਿਆਹ ਤੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਉਂਦੀਆਂ ਹਨ, ਉਹਨਾਂ ਨੂੰ ਸੋਹਿਲਾ ਜਾਂ ਸੁਹਾਗ ਆਖੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਲੜਕੀ ਦੇ ਵਿਆਹੇ ਜਾਣ ਤੇ ਮਾਪਿਆਂ ਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ ਕੁਝ ਅਸੀਸਾਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤਿ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ ॥੧॥

SikhNet (Spanish)alcánzalo y medita en Él, cantando Su Alabanza. (1)

ਤੁਮ ਗਾਵਹੁ; ਮੇਰੇ ਨਿਰਭਉ ਕਾ ਸੋਹਿਲਾ ॥

tum gaavahu; mere nirbhau kaa sohilaa |

Sant Singh KhalsaSing the Songs of Praise of my Fearless Lord.
Manmohan SinghDo thou sing the songs of praise of my fearless Lord.
Manmohan Singh (Punjabi)ਤੂੰ ਮੇਰੇ ਨਿਡੱਰ ਸੁਆਮੀ ਦੇ ਜੱਸ ਦੇ ਗੀਤ ਗਾਇਨ ਕਰ।
Fareedkot Teekaਹੇ ਭਾਈ! ਤੁਮ ਹਮਾਰੇ ਨਿਰਭਉ ਪਰਮੇਸ੍ਵਰ ਕਾ (ਸੋਹਿਲਾ) ਜਸੁ ਗਾਵੋ॥
Prof. Sahib Singh(ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤ-ਸਾਲਾਹ ਦੇ ਗੀਤ ਗਾ (ਤੇ ਆਖ-)
SikhNet (Spanish)Canta las Alabanzas de mi Señor,

ਹਉ ਵਾਰੀ ਜਾਉ; ਜਿਤੁ ਸੋਹਿਲੈ. ਸਦਾ ਸੁਖੁ ਹੋਇ ॥੧॥ ਰਹਾਉ ॥

hau vaaree jaau; jit sohilai. sadaa sukh hoe |1| rahaau |

Sant Singh KhalsaI am a sacrifice to that Song of Praise which brings eternal peace. ||1||Pause||
Manmohan SinghI am a sacrifice unto the song of joy by which eternal solace is procured. Pause.
Manmohan Singh (Punjabi)ਮੈਂ ਉਸ ਖੁਸ਼ੀ ਦੇ ਗਾਉਣੇ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਦੁਆਰਾ ਸਦੀਵੀ ਠੰਢ-ਚੈਨ ਪਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਮੈਂ ਉਸ ਜਸ ਪਰ ਬਲਿਹਾਰੇ ਜਾਤਾ ਹੂੰ ਜਿਸ ਜਸ ਕੋ ਕਰਨੇ ਸੇ ਸਦੀਵਕਾਲ ਸੁਖ ਹੋਵੇ॥੧॥ ਰਹਾਉ ॥
Prof. Sahib Singhਮੈਂ ਸਦਕੇ ਹਾਂ ਉਸ ਸਿਫ਼ਤਿ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਹਉ = ਮੈਂ। ਵਾਰੀ = ਕੁਰਬਾਨ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਰਾਹੀਂ ॥੧॥ ਰਹਾਉ ॥

SikhNet (Spanish)el Ser Libre de preocupaciones. Ofrezco mi ser en sacrificio a esa Melodía que transporta a mi mente hasta mi Hogar. (1-Pausa)

ਨਿਤ ਨਿਤ ਜੀਅੜੇ ਸਮਾਲੀਅਨਿ; ਦੇਖੈਗਾ ਦੇਵਣਹਾਰੁ ॥

nit nit jeearre samaaleean; dekhaigaa devanahaar |

Sant Singh KhalsaDay after day, He cares for His beings; the Great Giver watches over all.
Manmohan SinghEver and ever the Lord watches over His beings, and the Giver is beholding one and all.
Manmohan Singh (Punjabi)ਸਦੀਵ ਸਦੀਵ ਹੀ ਪ੍ਰਭੂ ਆਪਣੇ ਜੀਵਾਂ ਦੀ ਸੰਭਾਲ ਕਰਦਾ ਹੈ, ਅਤੇ ਦੇਣ ਵਾਲਾ ਸਾਰਿਆਂ ਨੂੰ ਵੇਖ ਰਿਹਾ ਹੈ।
Fareedkot Teekaਜੋ (ਨਿਤ ਨਿਤ) ਨਿਤਾਪ੍ਰਤਿ ਜੀਵੋਂ ਕੀ ਸਮਾਲ ਕਰਤਾ ਹੈ, ਸੋ ਦੇਵਨਹਾਰ ਤੇਰੀ ਤਰਫ ਭੀ ਦੇਖੇਗਾ, ਭਾਵ ਕ੍ਰਿਪਾ ਦ੍ਰਿਸ਼ਟੀ ਕਰੇਗਾ। ਵਾ ਨਿਤਾਪ੍ਰਤੀ ਅਪਨੇ (ਜੀਅੜੇ) ਰਿਦੇ ਮੇਂ (ਸਮਾਲੀਅਨਿ) ਯਾਦਿ ਕਰ ਤੂੰ ਦੇਵਣਹਾਰ ਕੋ ਦੇਖ ਲੇਵੇਂਗਾ॥
Prof. Sahib Singh(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ।

ਪਦ ਅਰਥ ਸਮਾਲੀਅਨਿ = ਸਮ੍ਹਾਲੀਦੇ ਹਨ। ਦੇਖੈਗਾ = ਸੰਭਾਲ ਕਰੇਗਾ, ਸੰਭਾਲ ਕਰਦਾ ਹੈ।

SikhNet (Spanish)Los Regalos de Quien nos cuida y protege a todos, día con día, no pueden ser evaluados,

ਤੇਰੇ ਦਾਨੈ. ਕੀਮਤਿ ਨਾ ਪਵੈ; ਤਿਸੁ ਦਾਤੇ. ਕਵਣੁ ਸੁਮਾਰੁ ॥੨॥

tere daanai. keemat naa pavai; tis daate. kavan sumaar |2|

Sant Singh KhalsaYour gifts cannot be appraised; how can anyone compare to the Giver? ||2||
Manmohan SinghNo price can be put on Thine gifts. How can then that Giver's (Thy) estimation be had?
Manmohan Singh (Punjabi)ਤੇਰੀਆਂ ਦਾਤਾਂ ਦਾ ਮੂਲ ਨਹੀਂ ਪਾਇਆ ਜਾ ਸਕਦਾ ਤਾਂ ਫਿਰ ਤੇਰਾ (ਉਸ ਦਾਤੇ ਦਾ) ਅੰਦਾਜ਼ਾ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਜਬ ਤੇਰੇ ਪਾਸੋਂ (ਦਾਨੈ) ਖਜਾਨੇ ਵਾ ਦਾਨ ਕੀ ਕੀਮਤ ਨਹੀਂ ਪਾਈ ਜਾਤੀ ਤੋ ਤਿਸ ਦਾਤੇ ਕਾ ਸੁਮਾਰ ਕਰਨੇ ਵਾਲਾ ਕੌਣੁ ਹੈ॥੨॥
Prof. Sahib Singh(ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ)? (ਭਾਵ, ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ॥੨॥

ਪਦ ਅਰਥ ਤੇਰੇ = ਤੇਰੇ ਪਾਸੋਂ (ਹੇ ਜਿੰਦੇ!)। ਦਾਨੈ ਕੀਮਤਿ = ਦਾਨ ਦਾ ਮੁੱਲ, ਬਖ਼ਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ ॥੨॥

SikhNet (Spanish)¿cómo entonces pretendemos evaluar al Dador? (2)

ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥

sanbat saahaa likhiaa; mil kar paavahu tel |

Sant Singh KhalsaThe day of my wedding is pre-ordained. Come - let's gather together and pour the oil over the threshold.
Manmohan SinghThe year and date (of wedding) is recorded (fixed). Meet together (my mates, and) pour oil (at the door).
Manmohan Singh (Punjabi)ਵਿਆਹ ਦਾ ਸਾਲ ਅਤੇ ਦਿਹਾੜਾ ਲਿਖਿਆ ਹੋਇਆ (ਮੁਕੱਰਰ) ਹੈ। (ਮੇਰੀ-ਓ-ਸਖੀਓ!) ਇਕੱਠੀਆਂ ਹੋ ਕੇ (ਬੂਹੇ ਉਤੇ) ਤੇਲ ਚੋਵੋ।
Fareedkot Teekaਜਿਸ (ਸੰਬਤਿ) ਬਰਸ ਮੇਂ ਦੇਹਾਂਤ ਹੋਣਾ ਹੈ, ਸੋ ਸਾਹਾ ਵਿਆਹ ਅਰਥਾਤ ਮ੍ਰਿਤਕਾ ਸੰਜੋਗ ਲਿਖਾ ਹੂਆ ਹੈ। ਯਾਂ ਤੇ ਸੰਤੋਂ ਕੇ ਸਾਥ ਮਿਲ ਕਰ (ਪਾਵਹੁ ਤੇਲੁ) ਪ੍ਰੇਮ ਧਾਰਨ ਕਰੋ; ਵਾ (ਸੰਬਤਿ) ਗਿਆਨ ਕਰ ਬੇਦ ਮੇਂ (ਸਾਹਾ) ਪਰਮੇਸ੍ਵਰ ਪ੍ਰਾਪਤੀ ਲਿਖੀ ਹੈ। ਸੰਤਾਂ ਕੇ ਸਾਥ ਮਿਲ ਕਰ ਪ੍ਰਿਥਮ ਵੈਰਾਗ ਧਾਰਨ ਕਰੋ, ਏਹੀ ਤੇਲ ਪਾਵੋ ਔਰ ਸੰਤੋਂ ਆਗੇ ਬੇਨਤੀ ਕਰੋ॥
Prof. Sahib Singh(ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈ ਕਰਿਆ ਕਰ-) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ-ਪਹੋਚਾ ਆਉਣਾ ਹੈ।

ਪਦ ਅਰਥ ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ। ਮਿਲਿ ਕਰਿ = ਰਲ ਕੇ। ਪਾਵਹੁ ਤੇਲ = ਤੇਲ ਪਾਓ {ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}।

SikhNet (Spanish)El día de mi Unión ha sido fijado, pongan aceite en el altar,

ਦੇਹੁ ਸਜਣ ਆਸੀਸੜੀਆ; ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

dehu sajan aaseesarreea; jiau hovai saahib siau mel |3|

Sant Singh KhalsaMy friends, give me your blessings, that I may merge with my Lord and Master. ||3||
Manmohan SinghGive me your blessings, O friends, that I may obtain union with my Master.
Manmohan Singh (Punjabi)ਮੈਨੂੰ ਆਪਣੀਆਂ ਅਸ਼ੀਰਵਾਦਾਂ ਦਿਉ, ਹੈ ਮਿਤਰੋ! ਤਾਂ ਜੋ ਮੇਰਾ ਆਪਣੇ ਮਾਲਕ ਨਾਲ ਮਿਲਾਪ ਹੋ ਜਾਵੇ।
Fareedkot Teekaਹੇ ਸੰਤ ਜਨੋਂ! ਐਸੀਆਂ ਅਸੀਸਾਂ ਦੇਵੋ ਜਿਸ ਕਰ ਸਾਹਿਬ ਕੇ ਸਾਥ ਮੇਲ ਹੋ ਜਾਵੇ॥
Prof. Sahib Singhਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਉ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪਤੀ-ਪ੍ਰਭੂ ਨਾਲ ਮੇਰਾ ਮੇਲ ਹੋ ਜਾਏ ॥੩॥
SikhNet (Spanish)mis amigos, y denme la bendición para que pueda comulgar con mi Señor.

ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥

ghar ghar eho paahuchaa; sadarre nit pavan |

Sant Singh KhalsaUnto each and every home, into each and every heart, this summons is sent out; the call comes each and every day.
Manmohan SinghThis summon is sent to every house, and such call daily come.
Manmohan Singh (Punjabi)ਇਹ ਸਮਨ ਹਰ ਗ੍ਰਹਿ ਵਿੱਚ ਭੇਜਿਆ ਜਾਂਦਾ ਹੈ, ਅਤੇ ਐਸੀਆਂ ਹਾਕਾ ਰੋਜ ਹੀ ਪੈਂਦੀਆਂ ਰਹਿੰਦੀਆਂ ਹਨ।
Fareedkot Teekaਘਰ ਘਰ ਕੇ ਬੀਚ ਏਹੀ (ਪਾਹੁਚਾ) ਸੁਨੇਹਾ ਹੈ, ਜੋ ਮ੍ਰਿਤੂ ਕੇ (ਸਦੜੇ) ਬੁਲਾਵੇ ਨਿਤ ਆਵਤੇ ਹੈਂ, ਭਾਵ ਏਹਿ ਪਾਸ ਸੇ ਮਰ ਮਰ ਜਾਤੇ ਹੈਂ। ਵਾ (ਘਰਿ ਘਰਿ) ਸਾਸਤ੍ਰ ਸਾਸਤ੍ਰ ਮੇਂ (ਸਦੜੇ) ਬੁਲਾਵੇ ਜੀਵੋਂ ਕਿ ਪੜ ਰਹੇ ਹੈਂ ਕੇ ਅਪਨੇ ਸਰੂਪ ਮੇਂ (ਪਾਹੁਚਾ) ਪਹੁਚੋ॥
Prof. Sahib Singh(ਪਰਲੋਕ ਵਿਚ ਜਾਣ ਲਈ ਮੌਤ-ਰੂਪ) ਇਹ ਪਹੋਚਾ ਹਰੇਕ ਘਰ ਵਿਚ ਆ ਰਿਹਾ ਹੈ, ਇਹ ਸੱਦੇ ਨਿੱਤ ਪੈ ਰਹੇ ਹਨ;

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ {ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਲੜਕੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ।

SikhNet (Spanish)El mensajero hace su llamado a todos los hogares cada día,

ਸਦਣਹਾਰਾ ਸਿਮਰੀਐ; ਨਾਨਕ. ਸੇ ਦਿਹ ਆਵੰਨਿ ॥੪॥੧॥੨੦॥

sadanahaaraa simareeai; naanak. se dih aavan |4|1|20|

Sant Singh KhalsaRemember in meditation the One who summons us; O Nanak, that day is drawing near! ||4||1||20||
Manmohan SinghMeditate on the summoner, O Nanak, that day is approaching near.
Manmohan Singh (Punjabi)ਬੁਲਾਉਣ ਵਾਲੇ ਦਾ ਆਰਾਧ ਕਰ, ਹੇ ਨਾਨਕ! ਉਹ ਦਿਹਾੜਾ ਨੇੜੇ ਢੁਕ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਦਣਹਾਰਾ ਜੋ ਕਾਲ ਹੈ ਤਿਸ ਕੋ ਯਾਦ ਰਖੀਏ। ਜੋ ਦਿਨ ਪੜੋਸੀਆਂ ਪਰ ਆਏ ਹੈਂ, ਸੋ ਮ੍ਰਿਤੂ ਕੇ ਦਿਨ ਤੇਰੇ ਪਰ ਭੀ ਆਵਣਗੇ, ਭਾਵ ਸੇ ਦਿਨ ਆਵਨ ਸੇ ਪਹਿਲੇ ਪਰਮੇਸ੍ਵਰ ਕੋ ਸਿਮਰੁ; ਵਾ ਸੇ ਗਿਆਨਵਾਨਾਂ ਵਾਲੇ ਦਿਨ ਤੇਰੇ ਕੋ ਭੀ ਆਵੈਂਗੇ। ਸਾਸਤ੍ਰੋਂ ਦੁਆਰਾ ਬੁਲਾਵਨੇ ਵਾਲੇ ਪਰਮੇਸ੍ਵਰ ਕਾ ਸਿਮਰਨ ਕਰੋ॥੪॥੧॥੨੦॥
Prof. Sahib Singh(ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪਤੀ-ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ ॥੪॥੧॥੨੦॥

ਪਦ ਅਰਥ ਦਿਹ = ਦਿਨ। ਆਵੰਨਿ = ਆਉਂਦੇ ਹਨ ॥੪॥

* ਨੋਟ: ਇਸ ਸ਼ਬਦ ਦੇ ਅਖ਼ੀਰਲੇ ਅੰਕ ਪੜ੍ਹੋ। ਅੰਕ ੪ ਸ਼ਬਦ ਦੇ ਬੰਦਾਂ ਦੀ ਗਿਣਤੀ ਹੈ। ਅੰਕ ੨੦ ਦੱਸਦਾ ਹੈ ਕਿ "ਗਉੜੀ" ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ੨੦-ਵਾਂ ਸ਼ਬਦ ਹੈ। ਪਿਛਲੇ ਸ਼ਬਦ ਦੇ ਅਖ਼ੀਰਲੇ ਅੰਕ।੪।੨।੧੯। ਦੱਸਦੇ ਸਨ ਕਿ "ਗਉੜੀ ਬੈਰਾਗਣਿ" ਵਿਚ ਗੁਰੂ ਨਾਨਕ ਦੇਵ ਜੀ ਦੇ ੨ ਸ਼ਬਦ ਹਨ। ਹੁਣ 'ਰਾਗਣੀ' ਫਿਰ ਬਦਲ ਗਈ ਹੈ, ਤੇ ਇਸ ਰਾਗਣੀ "ਗਉੜੀ ਪੂਰਬੀ ਦੀਪਕੀ" ਵਿਚ ਗੁਰੂ ਨਾਨਕ ਦੇਵ ਜੀ ਦਾ ੧ ਸ਼ਬਦ ਹੈ। ਇਸ ਸ਼ਬਦ ਦੇ ਸ਼ੁਰੂ ਵਿਚ ਲਿਖਿਆ ਮੂਲ-ਮੰਤ੍ਰ ਭੀ ਇਹੀ ਦੱਸਦਾ ਹੈ ਕਿ ਰਾਗਣੀ ਬਦਲ ਗਈ ਹੈ। * ਨੋਟ: ਇਸ ਸ਼ਬਦ ਅਤੇ ਸੋਹਲੇ ਵਿਚ ਆਏ ਇਸ ਸ਼ਬਦ ਵਿਚ ਰਤਾ ਕੁ ਫ਼ਰਕ ਹੈ। ਪਾਠਕ ਧਿਆਨ ਨਾਲ ਵੇਖ ਲੈਣ। * ਨੋਟ: ਵਿਆਹ ਦੇ ਸਮੇ ਪਹਿਲਾਂ ਮਾਂਈਏਂ ਪੈਣ ਦੀ ਰਸਮ ਕੀਤੀ ਜਾਂਦੀ ਹੈ। ਚਾਚੀਆਂ ਤਾਈਆਂ ਭਰਜਾਈਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਲੜਕੀ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਉਸ ਨੂੰ ਇਸ਼ਨਾਨ ਕਰਾਂਦੀਆਂ ਹਨ, ਤੇ, ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ, ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦੇਂਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਭੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਂਦੀਆਂ ਹਨ। ਇਹਨਾਂ ਵਿਚ ਅਸੀਸਾਂ ਦੇ ਗੀਤ ਭੀ ਹੁੰਦੇ ਹਨ ਤੇ ਵੈਰਾਗ ਦੇ ਭੀ, ਕਿਉਂਕਿ ਇਕ ਪਾਸੇ ਤਾਂ ਲੜਕੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ, ਦੂਜੇ ਪਾਸੇ, ਉਸ ਲੜਕੀ ਦਾ ਮਾਪਿਆਂ ਭੈਣ ਭਰਾਵਾਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਆਦਿਕ ਨਾਲੋਂ ਵਿਛੋੜਾ

SikhNet (Spanish)no te olvides entonces del Uno que llama, pues el día llegará para todos. (4-1-20)
Answers quote the Granth verbatim with Ang citations. AI commentary is not Gurbani and not a religious ruling.