ਗਉੜੀ ਬੈਰਾਗਣਿ ਮਹਲਾ ੧ ॥
gaurree bairaagan mahalaa 1 |
Sant Singh KhalsaGauree Bairaagan, First Mehl:
Manmohan SinghGauri Bairagan, 1st Guru.
Manmohan Singh (Punjabi)ਗਊੜੀ ਬੈਰਾਗਣਿ ਪਾਤiਾਹੀ ਪਹਿਲੀ।
SikhNet (Spanish)Gauri Bairagan, Mejl Guru Nanak, Primer Canal Divino.
ਹਰਣੀ ਹੋਵਾ ਬਨਿ ਬਸਾ; ਕੰਦ ਮੂਲ ਚੁਣਿ ਖਾਉ ॥
haranee hovaa ban basaa; kand mool chun khaau |
Sant Singh KhalsaWhat if I were to become a deer, and live in the forest, picking and eating fruits and roots
Manmohan SinghWere I to be a she-fawn, live in a forest, and pick up and eat fruits and tubers
Manmohan Singh (Punjabi)ਜੇਕਰ ਮੈਂ ਮਿਰਗਣੀ ਹੋਵਾਂ, ਜੰਗਲ ਵਿੱਚ ਰਹਾਂ ਅਤੇ ਫਲ ਤੇ ਜੜਾਂ ਚੁਗ ਕੇ ਖਾਵਾਂ।
Fareedkot Teekaਬੇਨਤੀ: ਮ੍ਰਿਗਣੀ ਵਤ ਹੋ ਕਰ ਬਨ ਮੇਂ ਨਿਵਾਸ ਕਰਾਂ ਅਰਥਾਤ ਬਾਨਪ੍ਰਸਥੀ ਹੋਵਾਂ, ਔਰ (ਕੰਦ) ਫਲ (ਮੂਲ) ਜੋ ਨੀਚੇ ਸੇ ਨਿਕਸੇ ਤਿਨ ਕੋ ਚੁਣਕੇ ਖਾਵਾਂ॥
Prof. Sahib Singh(ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ।ਪਦ ਅਰਥ ਬਨਿ = ਬਨ ਵਿਚ, ਜੰਗਲ ਵਿਚ। ਬਸਾ = ਮੈਂ ਵੱਸਾਂ। ਕੰਦ ਮੂਲ = ਭਾਵ, ਘਾਹ-ਬੂਟ (ਫਲ ਫੁੱਲ)। ਚੁਣਿ = ਚੁਣ ਕੇ। ਖਾਉ = ਮੈਂ ਖਾਵਾਂ।
SikhNet (Spanish)Me gustaría ser venado, viviendo en el bosque y comiendo raíces, si así, por la Gracia del Guru, puedo encontrar a mi Señor.
ਗੁਰ ਪਰਸਾਦੀ ਮੇਰਾ ਸਹੁ ਮਿਲੈ; ਵਾਰਿ ਵਾਰਿ ਹਉ ਜਾਉ ਜੀਉ ॥੧॥
gur parasaadee meraa sahu milai; vaar vaar hau jaau jeeo |1|
Sant Singh Khalsa- by Guru's Grace, I am a sacrifice to my Master. Again and again, I am a sacrifice, a sacrifice. ||1||
Manmohan SinghI am ever a sacrifice unto my master who is obtained through Guru's grace.
Manmohan Singh (Punjabi)ਮੈਂ ਆਪਣੇ ਮਾਲਕ ਉਤੋਂ ਸਦੀਵ ਹੀ ਕੁਰਬਾਨ ਹਾਂ, ਜੋ ਗੁਰਾਂ ਦੀ ਦਇਆਂ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੇਰਾ ਪਤੀ ਪਰਮੇਸ੍ਵਰ ਤੂੰ ਮਿਲੇਂ, ਤਿਸ ਬਾਨ ਪਰਸਤ ਪਰ ਮੈਂ ਵਾਰਨੇ ਬਲਿਹਾਰਨੇ ਜਾਤੀ ਹੂੰ॥੧॥☬ਆਤਮ ਵਿਸੈਣੀ ਬੁਧੀ ਵਾ ਸੋਹਾਗਣੀ ਸੰਤਾਂ ਕਾ ਕਥਨ ਹੈ:
Prof. Sahib Singhਜੇ ਗੁਰੂ ਦੀ ਕ੍ਰਿਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ ॥੧॥ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਵਾਰਿ ਵਾਰਿ = ਸਦਕੇ ਸਦਕੇ। ਹਉ = ਮੈਂ। ਜਾਉ = ਜਾਉਂ ॥੧॥
SikhNet (Spanish)A Él Le ofrecería la totalidad de mi ser en sacrificio. (1)
ਮੈ ਬਨਜਾਰਨਿ. ਰਾਮ ਕੀ ॥
mai banajaaran. raam kee |
Sant Singh KhalsaI am the shop-keeper of the Lord.
Manmohan SinghI am the retail-dealer of my all pervading lord.
Manmohan Singh (Punjabi)ਮੈਂ ਆਪਣੇ ਸਰਬ-ਵਿਆਪਕ ਸਾਈਂ ਦੀ ਵਾਪਾਰਣ ਹਾਂ।
Fareedkot Teekaਹੇ ਪਰਮੇਸ੍ਵਰ! ਮੈਂ ਤੇਰੇ ਨਾਮ ਕੀ ਵਾਪਾਰਨ ਹੂੰ॥
Prof. Sahib Singh(ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ,ਪਦ ਅਰਥ ਬਨਜਾਰਨਿ = ਵਣਜ ਕਰਨ ਵਾਲੀ।
SikhNet (Spanish)Yo soy el mercader de mi Señor
ਤੇਰਾ ਨਾਮੁ ਵਖਰੁ; ਵਾਪਾਰੁ ਜੀ ॥੧॥ ਰਹਾਉ ॥
teraa naam vakhar; vaapaar jee |1| rahaau |
Sant Singh KhalsaYour Name is my merchandise and trade. ||1||Pause||
Manmohan SinghThy name is my merchandise, and trade. Pause.
Manmohan Singh (Punjabi)ਤੇਰਾ ਨਾਮ ਮੇਰਾ ਸੌਦਾ-ਸੂਤ ਅਤੇ ਸੁਦਾਗਰੀ ਹੈ। ਠਹਿਰਾਉ।
Fareedkot Teekaਔਰ ਤੇਰਾ ਨਾਮੁ ਸੌਦਾ ਤਿਸ ਕਾ ਵਾਪਾਰੁ ਕਰਤੀ ਹਾਂ॥੧॥ ਰਹਾਉ ॥
Prof. Sahib Singhਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ ॥੧॥ ਰਹਾਉ ॥ਪਦ ਅਰਥ ਵਖਰੁ = ਸੌਦਾ ॥੧॥ ਰਹਾਉ ॥
SikhNet (Spanish)y comercio sólo con la Mercancía de Su Nombre. (1-Pausa)
ਕੋਕਿਲ ਹੋਵਾ ਅੰਬਿ ਬਸਾ; ਸਹਜਿ ਸਬਦ ਬੀਚਾਰੁ ॥
kokil hovaa anb basaa; sehaj sabad beechaar |
Sant Singh KhalsaIf I were to become a cuckoo, living in a mango tree, I would still contemplate the Word of the Shabad.
Manmohan SinghWere I to become a cuckoo, and live on a mango-tree, I would still meditate on my master's world.
Manmohan Singh (Punjabi)ਜੇਕਰ ਮੈਂ ਕੋਇਲ ਹੋ ਜਾਂਵਾਂ ਅਤੇ ਅੰਬ ਦੇ ਬੂਟੇ ਉਤੇ ਰਹਾ, ਤਾਂ ਭੀ ਮੈਂ ਆਪਣੇ ਮਾਲਕ ਦੇ ਸ਼ਬਦ ਦਾ ਆਰਾਧਨ ਕਰਾਂਗੀ।
Fareedkot Teekaਕੋਇਲਵਤ ਹੋ ਕਰ ਅੰਬ ਅਰਥਾਤ ਸਤਸੰਗ ਮੇਂ ਬਸਕਰ ਸੁਭਾਵਕ ਹੀ ਸਾਂਤੀ ਪ੍ਰਾਪਤਿ ਹੇਤ (ਸਬਦ) ਬ੍ਰਹਮ ਬੀਚਾਰ ਕਰਾਂ।
Prof. Sahib Singh(ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ)।ਪਦ ਅਰਥ ਅੰਬਿ = ਅੰਬ (ਦੇ ਬੂਟੇ) ਉੱਤੇ। ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ,) ਮਸਤ ਹੋ ਕੇ। ਸਬਦ ਬੀਚਾਰੁ = ਸ਼ਬਦ ਦਾ ਵੀਚਾਰ।
SikhNet (Spanish)Sería con gusto también un changuito escondido entre los árboles de mango, si ahí habitara en Paz en la Palabra del Shabd,
ਸਹਜਿ ਸੁਭਾਇ ਮੇਰਾ ਸਹੁ ਮਿਲੈ; ਦਰਸਨਿ ਰੂਪਿ ਅਪਾਰੁ ॥੨॥
sehaj subhaae meraa sahu milai; darasan roop apaar |2|
Sant Singh KhalsaI would still meet my Lord and Master, with intuitive ease; the Darshan, the Blessed Vision of His Form, is incomparably beautiful. ||2||
Manmohan SinghI would then, easily meet my spouse, whose sight and beauty is unsurpassed
Manmohan Singh (Punjabi)ਤਦ ਮੈਂ ਸੁਖੈਨ ਹੀ ਆਪਣੇ ਕੰਤ ਨੂੰ ਮਿਲ ਪਵਾਂਗੀ, ਜਿਸ ਦਾ ਦੀਦਾਰ ਅਤੇ ਸੁੰਦਰਤਾ ਲਾਸਾਨੀ ਹੈ।
Fareedkot Teekaਜਿਸ ਤੁਝ ਵਾਹਗੁਰੂ ਕਾ (ਅਪਾਰ) ਬੇਅੰਤ ਰੂਪ ਦਰਸਨ ਹੈ, ਸੋ ਮੇਰਾ ਪਤੀ ਤੂੰ ਸਹਜ ਸੁਭਾਇ ਅਰਥਾਤ ਨਿਰਜਤਨ ਹੀ ਪ੍ਰਾਪਤ ਹੋ ਜਾਵੇਂਗਾ, ਭਾਵ ਏਹ ਕਿ ਜਪ, ਤਪ, ਤੀਰਥ, ਜਗ, ਬ੍ਰਤਾਦਿ ਕੋਈ ਕਰਨਾ ਨ ਪੜੇਗਾ॥੨॥
Prof. Sahib Singhਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ ॥੨॥ਪਦ ਅਰਥ ਦਰਸਨਿ = ਦਰਸ਼ਨੀ, ਸੋਹਣਾ। ਰੂਪਿ = ਰੂਪ ਵਾਲਾ। ਅਪਾਰੁ = ਬੇਅੰਤ ਪ੍ਰਭੂ ॥੨॥
SikhNet (Spanish)si encontrara a mi Señor de Belleza Indescriptible de un modo natural.(2)
ਮਛੁਲੀ ਹੋਵਾ ਜਲਿ ਬਸਾ; ਜੀਅ ਜੰਤ ਸਭਿ ਸਾਰਿ ॥
machhulee hovaa jal basaa; jeea jant sabh saar |
Sant Singh KhalsaIf I were to become a fish, living in the water, I would still remember the Lord, who watches over all beings and creatures.
Manmohan SinghWere I to become a fish, and abide in water, I would, even then, remember him who watches over all the sentient beings.
Manmohan Singh (Punjabi)ਜੇਕਰ ਮੈਂ ਮੱਛੀ ਹੋ ਜਾਵਾਂ ਅਤੇ ਪਾਣੀ ਵਿੱਚ ਵੱਸਾਂ, ਤਾਂ ਭੀ ਮੈਂ ਉਸ ਦਾ ਆਰਾਧਨ ਕਰਾਂਗੀ ਜੋ ਸਮੂਹ ਪ੍ਰਾਣ-ਧਾਰੀਆਂ ਦੀ ਨਿਗਾਹਬਾਨੀ ਕਰਦਾ ਹੈ।
Fareedkot Teekaਮਛਲੀ ਸਮ ਹੋ ਕਰ ਸੀਤਲ ਕਾਲ ਮੇਂ ਜਲ ਕੇ ਬੀਚ ਤਪ ਕਰੂੰ, ਜੀਅ ਜੰਤ ਸਭ ਕੀ (ਸਾਰਿ) ਸਮਾਲ ਕਰਨੇ ਵਾਲਾ ਜੋ ਤੂੰ ਹੈਂ।
Prof. Sahib Singh(ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ।ਪਦ ਅਰਥ ਜਲਿ = ਜਲ ਵਿਚ। ਸਭਿ = ਸਾਰੇ। ਸਾਰਿ = ਸਾਰੇ, ਸੰਭਾਲਦਾ ਹੈ।
SikhNet (Spanish)Podría ser un pez viviendo en el agua, si recordara al Señor, Soporte de todo.
ਉਰਵਾਰਿ ਪਾਰਿ. ਮੇਰਾ ਸਹੁ ਵਸੈ; ਹਉ ਮਿਲਉਗੀ ਬਾਹ ਪਸਾਰਿ ॥੩॥
auravaar paar. meraa sahu vasai; hau milaugee baah pasaar |3|
Sant Singh KhalsaMy Husband Lord dwells on this shore, and on the shore beyond; I would still meet Him, and hug Him close in my embrace. ||3||
Manmohan SinghMy husband dwells on this side, and on that. I would meet him by stretching forth mine arms.
Manmohan Singh (Punjabi)ਉਰਲੇ ਤੇ ਪਾਰਲੇ ਪਾਸੇ ਮੇਰਾ ਖਸਮ ਨਿਵਾਸ ਰੱਖਦਾ ਹੈ। ਆਪਣੀਆਂ ਭੁਜਾ ਫੈਲਾ ਕੇ ਮੈਂ ਉਸ ਨੂੰ ਮਿਲ ਪਵਾਂਗੀ।
Fareedkot Teeka(ਉਰਵਾਰਿ ਪਾਰਿ) ਲੋਕ ਪ੍ਰਲੋਕ ਮੇਂ ਜੋ ਮੇਰਾ ਸਹੁ ਤੂੰ ਵਸ ਰਹਾ ਹੈਂ ਤਿਸ ਤੇਰੇ ਕੋ ਮੈਂ ਬੁਧੀ ਰੂਪ (ਬਾਹ) ਭੁਜਾ ਕੋ ਪਸਾਰ ਕੇ ਮਿਲੂੰਗੀ, ਭਾਵ ਅਭੇਦ ਨਿਸਚਾ ਬੁਧੀ ਕੋ ਹੋ ਜਾਊਂ॥
Prof. Sahib Singhਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ ॥੩॥ਪਦ ਅਰਥ ਉਰਵਾਰਿ = ਉਰਲੇ ਪਾਸੇ। ਪਾਰਿ = ਪਾਰਲੇ ਪਾਸੇ। ਪਸਾਰਿ = ਪਸਾਰ ਕੇ, ਖਿਲਾਰ ਕੇ ॥੩॥
SikhNet (Spanish)Y Lo abrazaría fuertemente y Lo vería por aquí, por allá y por todas partes.(3)
ਨਾਗਨਿ ਹੋਵਾ ਧਰ ਵਸਾ; ਸਬਦੁ ਵਸੈ ਭਉ ਜਾਇ ॥
naagan hovaa dhar vasaa; sabad vasai bhau jaae |
Sant Singh KhalsaIf I were to become a snake, living in the ground, the Shabad would still dwell in my mind, and my fears would be dispelled.
Manmohan SinghWere I to be a female snake, and dwells in the ground I would, still, reside in my lord's name, and my dread would depart.
Manmohan Singh (Punjabi)ਜੇਕਰ ਮੈਂ ਸ੍ਰਪਣੀ ਹੋ ਜਾਵਾਂ ਅਤੇ ਧਰਤੀ ਅੰਦਰ ਰਹਾਂ, ਤਾਂ ਭੀ ਮੈਂ ਆਪਣੇ ਸੁਆਮੀ ਦੇ ਨਾਮ ਅੰਦਰ ਨਿਵਾਸ ਕਰਾਂਗੀ ਤੇ ਮੇਰਾ ਡਰ ਦੂਰ ਹੋ ਜਾਵੇਗਾ।
Fareedkot Teekaਸ੍ਰਪਨੀ ਵਤ ਹੋ ਕਰ ਇਕਾਂਤ ਸੇਵੀ ਔਰ ਮੋਨ ਧਾਰ ਕਰ ਧਰਤੀ ਮੇਂ ਗੁਫਾ ਬਨਾਇ ਕਰ ਵਸਾਂ, ਔਰ (ਸਬਦੁ) ਬ੍ਰਹਮ ਮੇਂ ਮਨ ਇਸਥਿਤ ਹੋਵੇ ਪੁਨਾ ਜਨਮ ਮਰਣ ਕਾ ਭੈ ਜਾਤਾ ਰਹੇ॥
Prof. Sahib Singh(ਸਪਣੀ ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ।ਪਦ ਅਰਥ ਨਾਗਨਿ = ਸਪਣੀ। ਧਰ = ਧਰਤੀ ਵਿਚ।
SikhNet (Spanish)Sería una serpiente viviendo bajo la tierra, si la Melodía de la Palabra del Shabd me hiciera el milagro de volverme un ser libre de preocupaciones.
ਨਾਨਕ. ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥
naanak. sadaa sohaaganee; jin jotee jot samaae |4|2|19|
Sant Singh KhalsaO Nanak, they are forever the happy soul-brides, whose light merges into His Light. ||4||2||19||
Manmohan SinghNanak, they are, ever, happy married wives, whom the luminous lord blends with his light.
Manmohan Singh (Punjabi)ਨਾਨਕ ਉਹ ਸਦੀਵ ਹੀ ਖੁਸਬਾਸ਼ ਵਿਆਹੁਤਾ ਪਤਨੀਆਂ ਹਨ, ਜਿਨ੍ਹਾਂ ਨੂੰ ਪ੍ਰਕਾਸ਼ਵਾਨ ਪ੍ਰਭੂ ਆਪਣੇ ਪ੍ਰਕਾਸ਼ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਰੂਪ ਇਸਤ੍ਰੀਆਂ ਸਦਾ ਸੋਹਾਗਣੀ ਹੈਂ, ਜਿਨ ਕੀ ਹੇ ਜੋਤੀ ਰੂਪ ਵਾਹਗੁਰੂ! ਤੇਰੇ ਮੇਂ ਜੋਤ ਸਮਾਈ ਅਰਥਾਤ ਅਭੇਦ ਹੂਈ ਹੈ॥੪॥੨॥੧੯॥
Prof. Sahib Singhਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ ॥੪॥੨॥੧੯॥ਪਦ ਅਰਥ ਜਿਨ = ਜਿਨ੍ਹਾਂ ਦੀ। ਜੋਤੀ = ਜੋਤਿ-ਸੂਰਪ ਪ੍ਰਭੂ ਵਿਚ ॥੪॥
SikhNet (Spanish)Dice Nanak, sólo será para siempre bendecido, aquél cuya Alma se inmerja en el Alma Universal. (4-2-19)