ੴ

ਸਿੱਖਬਾਣੀ · SikhBani

Ang 39

Sri Guru Granth Sahib · Siree Raag · 3 shabads, 38 lines
Translations
Shabad Guru Amardas Ji Siree Raag continued from Ang 38

ਤਿਨ ਕੀ ਸੇਵਾ ਧਰਮ ਰਾਇ ਕਰੈ; ਧੰਨੁ ਸਵਾਰਣਹਾਰੁ ॥੨॥

tin kee sevaa dharam raae karai; dhan savaaranahaar |2|

Sant Singh KhalsaThe Righteous Judge of Dharma serves them; blessed is the Lord who adorns them. ||2||
Manmohan SinghThe Righteous Judge does their service. Felicitous is the Lord who adorns them.
Manmohan Singh (Punjabi)ਧਰਮ-ਰਾਜਾ ਉਨ੍ਹਾਂ ਦੀ ਟਹਿਲ ਕਮਾਉਂਦਾ ਹੈ। ਸੁਬਹਾਨ ਹੈ ਸੁਆਮੀ ਉਨ੍ਹਾਂ ਨੂੰ ਸ਼ਿੰਗਾਰਣ ਵਾਲਾ।
Fareedkot Teekaਐਸੇ ਪੁਰਸੋਂ ਕੀ ਧਰਮਰਾਇ ਸਦਾ ਸੇਵਾ ਕਰਤਾ ਹੈ, ਔਰ ਤਿਨ ਕੇ ਜੋ (ਸਵਾਰਣਹਾਰੁ) ਉਤਪਤਿ ਕਰਨੇ ਵਾਲੇ ਮਾਤਾ ਪਿਤਾ ਹੈਂ, ਸੋ ਭੀ (ਧੰਨੁ) ਉਪਮਾ ਕਰਨੇ ਯੋਗ ਹੈਂ। ਵਾ ਧਰਮਰਾਇ ਹੀ ਉਸਤਤੀ ਕਰਤਾ ਹੈ ਕਿ ਧੰਨ ਹੈ ਆਪ ਕੇ ਸਵਾਰਨੇ ਵਾਲਾ ਗੁਰੂ ਵਾ ਮਾਤਾ, ਪਿਤਾ ਅਥਵਾ ਬ੍ਰਹਮਾ॥
Prof. Sahib Singhਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ॥੨॥

ਪਦ ਅਰਥ ਧੰਨੁ = ਸਲਾਹਣ-ਯੋਗ॥੨॥

SikhNet (Spanish)y para él, aun ese Juez del Dharma sirve para conferirle la Gloria. (2)

ਮਨ ਕੇ ਬਿਕਾਰ ਮਨਹਿ ਤਜੈ; ਮਨਿ ਚੂਕੈ ਮੋਹੁ ਅਭਿਮਾਨੁ ॥

man ke bikaar maneh tajai; man chookai mohu abhimaan |

Sant Singh KhalsaOne who eliminates mental wickedness from within the mind, and casts out emotional attachment and egotistical pride,
Manmohan SinghIf man sheds his mind's evils in the mind itself and banishes from it worldly love and self conceit,
Manmohan Singh (Punjabi)ਜੇਕਰ ਇਨਸਾਨ ਆਪਣੇ ਚਿੱਤ ਦੀਆਂ ਬਦੀਆਂ ਨੂੰ ਚਿੱਤ ਅੰਦਰ ਹੀ ਖਤਮ ਕਰ ਦੇਵੇ ਅਤੇ ਆਪਣੇ ਚਿੱਤ ਵਿਚੋਂ ਸੰਸਾਰੀ ਮਮਤਾ ਤੇ ਸਵੈ-ਹੰਗਤਾ ਨੂੰ ਦੂਰ ਕਰ ਦੇਵੇ,
Fareedkot Teekaਪੂਰਬ ਕਾਲ ਮੇਂ ਤਿਨ ਮਹਾਤਮਾ ਜਨੋਂ ਨੇ ਮਨ ਕੇ ਬਿਖੇ ਜੋ ਬਿਕਾਰ ਥੇ, ਸੋ (ਮਨਹਿ) ਬਿਵਰਜਤ ਸਮਝ ਕਰ ਤਜ ਦੀਏ ਹੈਂ, ਔਰ ਤਿਨ ਕੇ ਮਨ ਸੇ ਮੋਹ ਔਰ ਹੰਕਾਰ ਭੀ ਨਿਬਰਤ ਭਯਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਮਨਹਿ = ਮਨ ਵਿਚੋਂ। ਤਜੈ = ਛੱਡ ਦੇਵੇ। ਮਨਿ = ਮਨ ਵਿਚੋਂ।

SikhNet (Spanish)Libérate de la maldad en tu mente, oh hombre, así el ego y el apego se irán también.

ਆਤਮ ਰਾਮੁ ਪਛਾਣਿਆ; ਸਹਜੇ ਨਾਮਿ ਸਮਾਨੁ ॥

aatam raam pachhaaniaa; sahaje naam samaan |

Sant Singh Khalsacomes to recognize the All-pervading Soul, and is intuitively absorbed into the Naam.
Manmohan Singhthen does he come to recognise the Pervading Soul and easily gets absorbed in the Lord's name.
Manmohan Singh (Punjabi)ਤਦ ਉਹ ਵਿਆਪਕ ਰੂਹ ਨੂੰ ਸਿੰਞਾਣ ਲੈਂਦਾ ਹੈ ਅਤੇ ਸੁਖੈਨ ਹੀ ਹਰੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਿਨੋਂ ਨੇ (ਆਤਮ) ਆਪਣਾ ਆਪ (ਰਾਮੁ) ਵ੍ਯਾਪਕ ਸ੍ਵਰੂਪ ਬਨ ਤਿਨ ਮੇਂ ਏਕ ਰਸ ਪਹਿਚਾਨਿਆ ਹੈ, ਯਾਂ ਤੇ ਸੁਭਾਵਕ ਹੀ ਨਾਮੀ ਵਾਹਿਗੁਰੂ ਮੇਂ ਅਭੇਦ ਭਏ ਹੈਂ॥
Prof. Sahib Singhਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਆਤਮਾਰਾਮੁ = ਸਰਬ-ਵਿਆਪਕ ਪ੍ਰਭੂ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਮਾਨੁ = ਸਮਾਈ, ਲੀਨਤਾ।

SikhNet (Spanish)Concibe el Alma Universal dentro de tu propio ser y fúndete de forma imperceptible en el Nombre del Señor.

ਬਿਨੁ ਸਤਿਗੁਰ. ਮੁਕਤਿ ਨ ਪਾਈਐ; ਮਨਮੁਖਿ ਫਿਰੈ ਦਿਵਾਨੁ ॥

bin satigur. mukat na paaeeai; manamukh firai divaan |

Sant Singh KhalsaWithout the True Guru, the self-willed manmukhs do not find liberation; they wander around like lunatics.
Manmohan SinghWithout the True Guru, and apostate obtains not salvation and wanders about like a lunatic.
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਅਧਰਮੀ ਨੂੰ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਉਹ ਝੱਲੇ ਦੀ ਤਰ੍ਹਾਂ ਭਰਮਦਾ ਫਿਰਦਾ ਹੈ।
Fareedkot Teekaਔਰ ਜੋ ਸਤਿਗੁਰੋਂ ਸੇ ਬਿਨਾ ਨਿਗੁਰੇ ਪੁਰਸ਼ ਹੈਂ, ਸੋ ਮੁਕਤਿ ਸ੍ਵਰੂਪ ਹੂਏ ਨਹੀਂ (ਪਾਈਐ) ਦੇਖੀਤੇ ਹੈਂ, ਵਾ ਮੁਕਤਿ ਕੋ ਨਹੀਂ ਪਾਉਂਦੇ। ਐਸੇ ਮਨਮੁਖ ਚੌਰਾਸੀ ਮੇਂ (ਦਿਵਾਨੁ) ਕਮਲੇ ਵਾ ਪ੍ਰਮਾਦੀ ਹੂਏ ਫਿਰਤੇ ਹੈਂ, ਭਾਵ ਇਹ ਕਿ ਮਦਾਂਧੋਂ ਵਤ ਬੁਧੀ ਹੀਨ ਭਏ ਹੈਂ॥
Prof. Sahib Singh(ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ।

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਦਿਵਾਨੁ = ਦਿਵਾਨਾ, ਝੱਲਾ, ਪਾਗਲ।

SikhNet (Spanish)Sin el Guru Verdadero, los arrogantes Manmukjs no encuentran la Salvación y vagan por todas partes en la locura.

ਸਬਦੁ ਨ ਚੀਨੈ. ਕਥਨੀ ਬਦਨੀ ਕਰੇ; ਬਿਖਿਆ ਮਾਹਿ ਸਮਾਨੁ ॥੩॥

sabad na cheenai. kathanee badanee kare; bikhiaa maeh samaan |3|

Sant Singh KhalsaThey do not contemplate the Shabad; engrossed in corruption, they utter only empty words. ||3||
Manmohan SinghHe reflects not on the Word but utters mere words from mouth and is engrossed in sins.
Manmohan Singh (Punjabi)ਉਹ ਹਰੀ ਦੇ ਸ਼ਬਦ ਦਾ ਚਿੰਤਨ ਨਹੀਂ ਕਰਦਾ, ਮੂੰਹ-ਜ਼ਬਾਨੀ ਗੱਲਾਂ ਹੀ ਕਰਦਾ ਹੈ ਅਤੇ ਪਾਪਾਂ ਅੰਦਰ ਗਲਤਾਨ ਹੈ।
Fareedkot Teekaਤਾਂ ਤੇ (ਸਬਦੁ) ਬ੍ਰਹਮ ਸ੍ਵਰੂਪ ਕੋ ਨਹੀਂ ਜਾਨਤੇ, ਅਪਨੀ (ਬਦਨੀ) ਕਪੋਲ ਕਲਪਤਿ (ਕਥਨੀ) ਕਵਤਾ ਕਰਤੇ ਹੈਂ, ਔਰ ਮਨ ਤਿਨ ਕਾ ਬਿਖ੍ਯੋਂ ਕੇ ਬੀਚ ਸਮਾਇ ਰਹਾ ਹੈ॥੩॥☬ਔਰ ਜੋ ਗੁਰਮੁਖਿ ਹੈਂ, ਤਿਨ ਕਾ ਐਸੇ ਨਿਸਚਾ ਹੈ:
Prof. Sahib Singhਉਹ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਨਹੀਂ ਸਮਝਦਾ। ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ॥੩॥

ਪਦ ਅਰਥ ਚੀਨੈ = ਪਛਾਣਦਾ। ਕਥਨੀ ਬਦਨੀ = (ਨਿਰੀਆਂ) ਗੱਲਾਂ ਬਾਤਾਂ। ਬਿਖਿਆ = ਮਾਇਆ॥੩॥

SikhNet (Spanish)Aquéllos no meditan en el Shabd y se dedican a esparcir parloteos falsos que los llevan a una mayor ilusión. (3)

ਸਭੁ ਕਿਛੁ ਆਪੇ ਆਪਿ ਹੈ; ਦੂਜਾ ਅਵਰੁ ਨ ਕੋਇ ॥

sabh kichh aape aap hai; doojaa avar na koe |

Sant Singh KhalsaHe Himself is everything; there is no other at all.
Manmohan SinghEverything the Lord Himself is. There is no other second.
Manmohan Singh (Punjabi)ਹਰ ਸ਼ੈ ਠਾਕੁਰ ਖੁਦ ਹੀ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਜੋ ਨਾਮ ਰੂਪ ਪ੍ਰਪੰਚ ਹੈ, ਸੋ ਸਭ ਆਪ ਪਰਮੇਸੁਰ ਹੀ ਹੈ, ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ।
SikhNet (Spanish)Sólo el Señor es, no hay nadie ni nada más que Él,

ਜਿਉ ਬੋਲਾਏ ਤਿਉ ਬੋਲੀਐ; ਜਾ ਆਪਿ ਬੁਲਾਏ ਸੋਇ ॥

jiau bolaae tiau boleeai; jaa aap bulaae soe |

Sant Singh KhalsaI speak just as He makes me speak, when He Himself makes me speak.
Manmohan SinghWhen that Lord Himself causes us to speak, we speak just as He wants us to speak.
Manmohan Singh (Punjabi)ਜਦ ਉਹ ਸੁਆਮੀ ਖੁਦ ਸਾਨੂੰ ਬੁਲਾਉਂਦਾ ਹੈ ਅਸੀਂ ਉਸ ਤਰ੍ਹਾਂ ਬੋਲਦੇ ਹਾਂ, ਜਿਸ ਤਰ੍ਹਾਂ ਉਹ ਸਾਨੂੰ ਬੁਲਾਉਂਦਾ ਹੈ।
Fareedkot Teeka(ਜਿਉ) ਜਿਸ ਪ੍ਰਕਾਰ (ਆਪਿ) ਵਾਹਿਗੁਰੂ ਬੁਲਾਉਤਾ ਹੈ, ਤੈਸੇ ਹੀ ਬੋਲੀਤਾ ਹੈ, ਪਰੰਤੂ ਜੋ ਵਾਹਿਗੁਰੂ ਅਪਨਾ ਨਾਮ ਉਚਾਰਨ ਕਰਾਵੇ ਬੋਲਨਾ ਤੋ ਵਹੁ ਸਫਲਾ ਹੈ॥
Prof. Sahib Singh(ਆਪਣੀ ਸਿਫ਼ਤ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ।

ਪਦ ਅਰਥ ਜਾ = ਜਦੋਂ। ਬੁਲਾਏ = ਬੋਲਣ ਦੀ ਪਰੇਰਨਾ ਕਰਦਾ ਹੈ। ਸੋਇ = ਉਹ (ਪ੍ਰਭੂ) ਹੀ।

SikhNet (Spanish)hablo, sólo cuando Él me hace hablar.

ਗੁਰਮੁਖਿ ਬਾਣੀ ਬ੍ਰਹਮੁ ਹੈ; ਸਬਦਿ ਮਿਲਾਵਾ ਹੋਇ ॥

guramukh baanee braham hai; sabad milaavaa hoe |

Sant Singh KhalsaThe Word of the Gurmukh is God Himself. Through the Shabad, we merge in Him.
Manmohan SinghThe Exalted Guru's Word is God Himself and it is through Word that man obtains union with God.
Manmohan Singh (Punjabi)ਮੁੱਖੀ ਗੁਰਾਂ ਦਾ ਕਲਾਮ ਖੁਦ ਵਾਹਿਗੁਰੂ ਹੈ ਅਤੇ ਗੁਰਬਾਣੀ ਦੁਆਰਾ ਹੀ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ।
Fareedkot Teekaਗੁਰਮੁਖੋਂ ਕੀ ਬਾਣੀ ਬ੍ਰਹਮ ਕੇ ਸ੍ਵਰੂਪ ਕੋ ਪ੍ਰਤਿਪਾਦਨ ਕਰਤੀ ਹੈ, ਵਾ ਗੁਰਮੁਖੋਂ ਕੀ ਬਾਣੀ (ਬ੍ਰਹਮੁ) ਬੇਦ ਰੂਪ ਹੈ, ਕਿਉਂਕਿ ਬ੍ਰਹਮਬੇਤਾ ਬ੍ਰਹਮ ਸ੍ਵਰੂਪ ਹੀ ਹੈ, ਯਾਂ ਤੇ ਤਿਨ ਕੀ ਬਾਣੀ ਬੇਦ ਰੂਪ ਹੋਨੇ ਮੇਂ ਕੁਛ ਸੰਸੈਯ ਨਹੀਂ। ਜੈਸੇ ਬੇਦ ਬਾਣੀ ਕਰ ਅਭੇਦਤਾ ਕਾ ਬੋਧ ਹੋਤਾ ਹੈ, ਤੈਸੇ ਗੁਰਮੁਖੋਂ ਕੀ ਬਾਣੀ ਕਰ ਬ੍ਰਹਮ ਮੇਂ ਅਭੇਦਤਾ ਹੋਤੀ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਬਾਣੀ = ਸਿਫ਼ਤ-ਸਾਲਾਹ ਦੀ ਰਾਹੀਂ। ਬ੍ਰਹਮੁ = ਪਰਮਾਤਮਾ। ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ।

SikhNet (Spanish)La Palabra del Gurmukj es Dios Mismo; a través del Shabd, uno es absorbido en el Señor.

ਨਾਨਕ. ਨਾਮੁ ਸਮਾਲਿ ਤੂ; ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥

naanak. naam samaal too; jit seviai sukh hoe |4|30|63|

Sant Singh KhalsaO Nanak, remember the Naam; serving Him, peace is obtained. ||4||30||63||
Manmohan SinghO Nanak! Remember thee God's Name, by serving whom, thou shalt obtain peace.
Manmohan Singh (Punjabi)ਹੇ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਜਿਸ ਦੀ ਟਹਿਲ ਕਮਾਉਣ ਦੁਆਰਾ ਤੈਨੂੰ ਸ਼ਾਂਤੀ ਪਰਾਪਤ ਹੋਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਗ੍ਯਾਸੂ! ਜਿਸ ਕੇ ਸੇਵਨੇ ਕਰ ਕੇ ਸੁਖ ਪ੍ਰਾਪਤਿ ਹੋਤਾ ਹੈ, ਐਸੇ ਪਰਮੇਸ੍ਵਰ ਕੇ ਨਾਮ ਕੋ ਤਿਨ ਗੁਰਮੁਖੋਂ ਦ੍ਵਾਰੇ ਤੂੰ (ਸਮਾਲਿ) ਸਿਮਰਨ ਕਰ। ਭਾਵ ਏਹ ਕਿ ਵਾਹਿਗੁਰੂ ਕੀ ਉਪਾਸਨਾ ਤਥਾ ਸਰੂਪ ਗ੍ਯਾਨ ਕਰ ਕੇ ਤੁਝ ਕੋ ਸੁਖ ਪ੍ਰਾਪਤਿ ਹੋਵੇਗਾ॥੪॥੩੦॥੬੩॥
Prof. Sahib Singhਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੪॥੩੦॥੬੩॥{38-39}

ਪਦ ਅਰਥ ਨਾਨਕ = ਹੇ ਨਾਨਕ! ਜਿਤੁ = ਜਿਸ ਦੀ ਰਾਹੀਂ। ਜਿਤੁ ਸੇਵੀਐ = ਜਿਸ ਦੇ ਸਿਮਰਨ ਨਾਲ। ਸੁਖੁ = ਆਤਮਕ ਆਨੰਦ॥੪॥

SikhNet (Spanish)Dice Nanak, recuerda el Naam, pues Sirviéndolo la Paz es obtenida. (4-30-63)

Open this shabad (19 lines, Angs 38-39) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਜਗਿ ਹਉਮੈ ਮੈਲੁ ਦੁਖੁ ਪਾਇਆ; ਮਲੁ ਲਾਗੀ ਦੂਜੈ ਭਾਇ ॥

jag haumai mail dukh paaeaa; mal laagee doojai bhaae |

Sant Singh KhalsaThe world is polluted with the filth of egotism, suffering in pain. This filth sticks to them because of their love of duality.
Manmohan SinghHaving been smeared with the filth of pride the world suffer pain. This filth of pride attaches because of profane love.
Manmohan Singh (Punjabi)ਹੰਕਾਰ ਦੀ ਗਿਲਾਜ਼ਤ ਨਾਲ ਲਿਬੜ ਜਾਣ ਕਰ ਕੇ ਦੁਨੀਆਂ ਤਕਲੀਫ ਉਠਾਉਂਦੀ ਹੈ। ਸੰਸਾਰੀ ਮਮਤਾ ਦੇ ਕਾਰਨ ਇਹ ਹੰਕਾਰ ਦੀ ਮੈਲ ਲਗਦੀ ਹੈ।
Fareedkot Teekaਹੇ ਭਾਈ! ਇਸ ਜਗਤ ਕੇ ਜੀਵੋਂ ਕੋ ਜੋ ਹੰਤਾ ਮਮਤਾ ਰੂਪੀ ਮੈਲ ਲਗ ਰਹੀ ਹੈ, ਇਸ ਮੈਲ ਕਰ ਕੇ ਦੁਖ ਪਾਇਆ ਹੈ। ਦ੍ਵੈਤ ਭਾਵਨਾ ਕੇ ਫੁਰਨੇ ਸੇ ਮਲੁ ਲਾਗਤੀ ਭਈ ਹੈ, ਕਿਉਂਕਿ ਮੈਂ ਮੇਰਾ ਇਤ੍ਯਾਦਿ ਸੰਕਲਪ ਵਿਕਲਪ ਸਭ ਦ੍ਵੈਤ ਭਾਉ ਕਰ ਉਪਜਤੇ ਹੈਂ॥
Prof. Sahib Singhਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ।

ਪਦ ਅਰਥ ਜਗਿ = ਜਗਤ ਨੇ, ਮਾਇਆ-ਮੋਹੇ ਜੀਵ ਨੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਭਾਉ = ਪਿਆਰ।

SikhNet (Spanish)El mundo está manchado con la inmundicia del ego y de la dualidad.

ਮਲੁ ਹਉਮੈ ਧੋਤੀ. ਕਿਵੈ ਨ ਉਤਰੈ; ਜੇ ਸਉ ਤੀਰਥ ਨਾਇ ॥

mal haumai dhotee. kivai na utarai; je sau teerath naae |

Sant Singh KhalsaThis filth of egotism cannot be washed away, even by taking cleansing baths at hundreds of sacred shrines.
Manmohan SinghBy no means this dirt of ego is washed off, even thou one may have ablutions at hundreds of place of pilgrimage.
Manmohan Singh (Punjabi)ਕਿਸੇ ਜ਼ਰੀਏ ਨਾਲ ਇਹ ਹੰਗਤਾ ਦੀ ਗੰਦਗੀ ਧੋਣ ਨਾਲ ਦੂਰ ਨਹੀਂ ਹੁੰਦੀ, ਭਾਵੇਂ ਆਦਮੀ ਸੈਕੜੇ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਪਿਆ ਕਰੇ।
Fareedkot Teekaਤਾਂ ਤੇ ਹੰਤਾ ਮਮਤਾ ਰੂਪੀ ਮੈਲੁ ਅਨੇਕ ਉਪਾਉ ਰੂਪੀ ਜਲ ਕੇ ਧੋਨੇ ਸੇ ਕਿਸੀ ਪ੍ਰਕਾਰ ਨਹੀਂ ਉਤਰਤੀ ਹੈ।☬ਕਦਾਚਿਤ ਐਸੀ ਅਸੰਕਾ ਹੋਵੇ ਕਿ ਤੀਰਥਾਦਿ ਸਨਾਨ ਕਰ ਤੋ ਮੈਲ ਕੀ ਨਿਬਿਰਤੀ ਹੋਤੀ ਹੋਵੇਗੀ?☬ਉੱਤਰ: ਸੋ ਏਕ ਬੇਰ ਕੇ ਸਨਾਨ ਕਰਨੇ ਸੇ ਤੋ ਕਿਆ, ਕਬੀ ਏਕ ਏਕ ਤੀਰਥ ਮੇਂ ਸੌ ਸੌ ਵੇਰ ਸਨਾਨ ਕਰੀਏ ਤਾਂ ਵੀ ਹੰਕਾਰ ਰੂਪੀ ਮੈਲ ਨਹੀਂ ਜਾਤੀ ਹੈ, ਕਿੰਤੂ ਅਧਿਕ ਸੇ ਅਧਿਕ ਹੋਤੀ ਜਾਤੀ ਹੈ॥☬ਨਨੂ: ਜੋ ਤੀਰਥ ਸਨਾਨ ਕਰਨੇ ਸੇ ਨਹੀਂ ਜਾਤੀ ਤੋ ਔਰ ਸੁਭ ਕਰਮ ਕਰਨੇ ਸੇ ਤੋ ਜਾਤੀ ਹੋਵੇਗੀ?☬ਉੱਤਰ:
Prof. Sahib Singhਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ।

ਪਦ ਅਰਥ ਕਿਵੈ = ਕਿਸੇ ਤਰੀਕੇ ਨਾਲ ਭੀ। ਤੀਰਥ = ਤੀਰਥਾਂ ਉੱਤੇ। ਨਾਇ = ਨ੍ਹਾਇ, ਇਸ਼ਨਾਨ ਕਰੇ।

SikhNet (Spanish)Si uno se va a purificar a los lugares que llaman santos, la impureza no se retira.

ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ ॥

bahu bidh karam kamaavade; doonee mal laagee aae |

Sant Singh KhalsaPerforming all sorts of rituals, people are smeared with twice as much filth.
Manmohan SinghBy performing rituals in various ways, rather, two-fold filth attaches to man.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਕਰਮ-ਕਾਂਡ ਕਰਨ ਦੁਆਰਾ, ਸਗੋਂ ਆਦਮੀ ਨੂੰ ਦੁਗਣੀ ਮੈਲ ਚਿਮੜਦੀ ਹੈ।
Fareedkot Teeka(ਬਹੁ ਬਿਧਿ) ਅਨੇਕ ਪ੍ਰਕਾਰ ਕੇ ਯਗ ਦਾਨਾਦਿ ਕਰਮ ਕਮਾਉਤੇ ਭੀ ਰਹੇਂ ਤਾਂ ਵੀ ਹੰਕਾਰ ਰੂਪ ਮੈਲ ਦੂਣੀ ਆਇ ਲਗਤੀ ਹੈ, ਕਿਉਂਕਿ ਕਰਮ ਕਰਨੇ ਸੇ ਹੰਕਾਰ ਕੀ ਬ੍ਰਿਤੀ ਹੋਤੀ ਹੈ॥☬ਨਨੂੰ: ਕਰਮ ਕਰਨੇ ਸੇ ਭੀ ਮੈਲੁ ਨਹੀਂ ਉਤਰਤੀ ਤੋ ਸ਼ਾਸਤ੍ਰੋਂ ਕੇ ਪਢਨੇ ਸੇ ਤੋ ਨਿਬਿਰਤ ਹੋਤੀ ਹੋਵੇਗੀ?☬ਉੱਤਰ:
Prof. Sahib Singhਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ।

ਪਦ ਅਰਥ ਬਹੁ ਬਿਧਿ = ਕਈ ਕਿਸਮਾਂ ਦੇ। ਕਰਮ = ਧਾਰਮਿਕ ਕੰਮ। ਆਇ = ਆ ਕੇ।

SikhNet (Spanish)Si uno practica los pasos de Yoga para purificarse, la mugre se pega aún más.

ਪੜਿਐ. ਮੈਲੁ ਨ ਉਤਰੈ; ਪੂਛਹੁ ਗਿਆਨੀਆ ਜਾਇ ॥੧॥

parriai. mail na utarai; poochhahu giaaneea jaae |1|

Sant Singh KhalsaThis filth is not removed by studying. Go ahead, and ask the wise ones. ||1||
Manmohan SinghThe filth is not removed by acquiring knowledge. Go, and consult the divines.
Manmohan Singh (Punjabi)ਇਲਮ ਹਾਸਲ ਕਰਨ ਦੁਆਰਾ ਮਲੀਨਤਾ ਕੱਟੀ ਨਹੀਂ ਜਾਂਦੀ। ਜਾਂ ਕੇ ਬ੍ਰਹਿਮ-ਵੇਤਿਆਂ ਤੋਂ ਪਤਾ ਕਰ ਲਓ।
Fareedkot Teekaਸ਼ਾਸਤ੍ਰੋਂ ਕੇ ਪਢਨੇ ਸੇ ਭੀ ਹੰਤਾ ਰੂਪੀ ਮੈਲੁ ਨਹੀਂ ਉਤਰਤੀ, ਕਿਉਂਕਿ ਸਾਸਤ੍ਰਾਧੇਨ ਕਾ ਜੋ ਅਭਿਮਾਨ ਹੈ, ਸੋ ਭੀ ਅਧਿਕ ਸੇ ਅਧਿਕ ਹੀ ਹੋਤਾ ਹੈ। ਕਦਾਚਿਤ ਮੇਰੇ ਕਹਨੇ ਪਰ ਨਿਸਚਾ ਨਹੀਂ ਹੈ, ਤੋ ਔਰ ਗ੍ਯਾਨਵਾਨ ਮਹਾਤਮਾ ਜਨੋਂ ਕੋ ਜਾਇ ਕਰ ਪੂਛ ਲੇਵੋ। ਭਾਵ ਯਹਿ ਹੈ ਕਿ ਕਬੀ ਸਾਸਤ੍ਰੋਂ ਕੇ ਪੜਨੇ ਕਰ ਹੀ ਮੈਲ ਉਤਰਤੀ ਤੋ ਅਨਪਢ ਜਗ੍ਯਾਸੂ ਕੋ ਆਤਮ ਗ੍ਯਾਨ ਕੀ ਪ੍ਰਾਪਤੀ ਨ ਹੋਤੀ। ਸੋ ਤੋ ਅਨੇਕ ਐਸੇ ਮਹਾਤਮਾਂ ਹੈਂ ਜਿਨ ਕੋ ਬਿਨਾ ਸਾਸਤ੍ਰਾਧੇਨ ਕੇ ਆਤਮ ਗ੍ਯਾਨੁ ਭ੍ਯਾ ਹੈ। ਇਸ ਕਥਨ ਸੇ ਸ੍ਰੀ ਗੁਰੂ ਜੀ ਕਾ ਅਭਿਪ੍ਰਾਯ ਤੀਰਥਾਦਿਕੋਂ ਕੇ ਸਨਾਨ ਔਰ ਸਾਸਤ੍ਰਾਧੇਨ ਕੇ ਨਿਸੇਧ ਮੇਂ ਨਹੀਂ ਹੈ, ਕਿੰਤੂ ਗੁਰੋਂ ਕੀ ਯਥਾਰਥ ਮਹਿਮਾ ਦਿਖਲਾਉਨੇ ਮੇਂ ਹੈ। ਜੋ ਪੁਰਸ ਨਿਗੁਰੇ ਹੈਂ, ਵਹੁ ਯਦ੍ਯਪ ਤੀਰਥੋਂ ਕਾ ਸਨਾਨੁ ਤਥਾ ਯਗ ਦਾਨਾਦਿ ਕਰਮ ਔਰ ਸਾਸਤ੍ਰਾਧੇਨ ਭੀ ਕਰੇਂਗੇ, ਤਾਂ ਵੀ ਨਾਨਾ ਕਾਮਨਾ ਸੰਯੁਕਤ ਕਰੇਂਗੇ, ਯਾਂ ਤੇ ਤਿਨ ਕੇ ਹੰਕਾਰ ਕੀ ਬ੍ਰਿਧੀ ਕੇ ਸਾਧਨ ਹੀ ਹੋਵੇਂਗੇ। ਜੋ ਗੁਰੋਂਦ੍ਵਾਰੇ ਯਥਾਰਥ ਮੋਖ ਫਲ ਕੀ ਪ੍ਰਾਪਤੀ ਹੋਤੀ ਹੈ, ਸੋ ਤਿਨ ਕੋ ਨਹੀਂ ਹੋਵੇਗੀ॥੧॥
Prof. Sahib Singh(ਵਿੱ​ਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ॥੧॥

ਪਦ ਅਰਥ ਪੜਿਐ = (ਵਿਦਿਆ) ਪੜ੍ਹਨ ਨਾਲ। ਜਾਇ = ਜਾ ਕੇ। ਗਿਆਨੀਆ = ਗਿਆਨ ਵਾਲਿਆਂ ਨੂੰ, ਪੜ੍ਹਿਆਂ ਨੂੰ॥੧॥

SikhNet (Spanish)Por el conocimiento intelectual, la impureza tampoco se va, puedes preguntar esto a cualquier sabio. (1)

ਮਨ ਮੇਰੇ; ਗੁਰ ਸਰਣਿ ਆਵੈ, ਤਾ ਨਿਰਮਲੁ ਹੋਇ ॥

man mere; gur saran aavai, taa niramal hoe |

Sant Singh KhalsaO my mind, coming to the Sanctuary of the Guru, you shall become immaculate and pure.
Manmohan SinghO my mind! if thou seek the shelter of the Guru, than shalt thou become filth-less.
Manmohan Singh (Punjabi)ਹੇ ਮੇਰੀ ਜਿੰਦੇ! ਜੇਕਰ ਤੂੰ ਗੁਰਾਂ ਦੀ ਸ਼ਰਣਾਗਤ ਆ ਜਾਵੇ ਤਦ ਤੂੰ ਮਲ-ਰਹਿਤ ਹੋ ਜਾਏਗੀ।
Fareedkot Teekaਹੇ ਮੇਰੇ ਮਨ! ਜਬ ਤੂੰ ਗੁਰੋਂ ਕੀ ਸਰਣ ਮੇਂ ਆਵੇਂਗਾ, ਤਬ ਤੂੰ ਹੰਤਾ ਮਮਤਾ ਕੀ ਮੈਲ ਸੇ ਰਹਿਤ ਹੋਵੇਂਗਾ॥
Prof. Sahib Singhਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ।

ਪਦ ਅਰਥ ਮਨ = ਹੇ ਮਨ! ਹੋਇ = ਹੁੰਦਾ ਹੈ।

SikhNet (Spanish)Oh mi mente, busca el Santuario del Guru para purificar en verdad tu mente.

ਮਨਮੁਖ. ਹਰਿ ਹਰਿ ਕਰਿ ਥਕੇ; ਮੈਲੁ. ਨ ਸਕੀ ਧੋਇ ॥੧॥ ਰਹਾਉ ॥

manamukh. har har kar thake; mail. na sakee dhoe |1| rahaau |

Sant Singh KhalsaThe self-willed manmukhs have grown weary of chanting the Name of the Lord, Har, Har, but their filth cannot be removed. ||1||Pause||
Manmohan SinghThe perverse have grown weary of repeating God's Name, but their dirt could not be washed off.
Manmohan Singh (Punjabi)ਪ੍ਰਤੀਕੂਲ ਹਰੀ ਦੇ ਨਾਮ ਦਾ ਉਚਾਰਨ ਕਰਦੇ ਕਰਦੇ ਹੰਭ ਗਏ ਹਨ, ਪਰੰਤੂ ਉਨ੍ਹਾਂ ਦੀ ਮੈਲ ਧੋਤੀ ਨਹੀਂ ਜਾ ਸਕੀ।
Fareedkot Teekaਮਨਮੁਖ ਪੁਰਖ ਹਰਿ ਹਰਿ ਨਾਮ ਉਚਾਰਣ ਕਰ ਥਕੇ ਹੈਨ, ਪਰ ਓਹੁ ਬਾਣੀ ਹੰਤਾ ਮਮਤਾ ਰੂਪ ਮੈਲ ਕੋ ਧੋ ਨਹੀਂ ਸਕੀ॥੧॥ ਰਹਾਉ ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ ॥੧॥ ਰਹਾਉ ॥

ਪਦ ਅਰਥ ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ॥੧॥ਰਹਾਉ॥

SikhNet (Spanish)Los soberbios Manmukjs repiten sin parar el Nombre del Señor, Jar, Jar, pero la suciedad se les queda pegada. (1-Pausa)

ਮਨਿ ਮੈਲੈ. ਭਗਤਿ ਨ ਹੋਵਈ; ਨਾਮੁ. ਨ ਪਾਇਆ ਜਾਇ ॥

man mailai. bhagat na hovee; naam. na paaeaa jaae |

Sant Singh KhalsaWith a polluted mind, devotional service cannot be performed, and the Naam, the Name of the Lord, cannot be obtained.
Manmohan SinghWith dirty soul, God's meditation is not performed, nor is the Name obtained.
Manmohan Singh (Punjabi)ਮਲੀਨ-ਆਤਮਾ ਨਾਲ ਹਰੀ ਦਾ ਸਿਮਰਨ ਨਹੀਂ ਹੁੰਦਾ ਤੇ ਨਾਂ ਹੀ ਨਾਮ ਪਰਾਪਤ ਹੁੰਦਾ ਹੈ।
Fareedkot Teekaਮੈਲੇ ਅੰਤਹਕਰਨ ਕਰ ਕੇ ਗੁਰੋਂ ਕੀ ਭਗਤੀ ਨਹੀਂ ਹੋਤੀ, ਅਰ ਜਬ ਤਕ ਹੰਕਾਰ ਸੇ ਰਹਿਤ ਹੋ ਕਰ ਸੇਵਾ ਨਹੀਂ ਹੋਤੀ, ਤਬ ਤਕ ਗੁਰੋਂ ਸੇ ਨਾਮ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ)।

ਪਦ ਅਰਥ ਮਨਿ ਮੈਲੈ = ਮੈਲੈ ਮਨ ਨਾਲ। ਹੋਵਈ = ਹੋਵਏ, ਹੋਵੈ।

SikhNet (Spanish)Las mentes impuras no se hacen devotas de la Palabra y no reciben el Nombre del Señor.

ਮਨਮੁਖ ਮੈਲੇ. ਮੈਲੇ ਮੁਏ; ਜਾਸਨਿ ਪਤਿ ਗਵਾਇ ॥

manamukh maile. maile mue; jaasan pat gavaae |

Sant Singh KhalsaThe filthy, self-willed manmukhs die in filth, and they depart in disgrace.
Manmohan SinghImpure the apostate live, impure they die and lose honour as they depart.
Manmohan Singh (Punjabi)ਆਪ-ਹੁਦਰੇ ਗੰਦੇ ਜੀਉਂਦੇ ਹਨ, ਗੰਦੇ ਹੀ ਉਹ ਮਰਦੇ ਹਨ ਅਤੇ ਉਹ ਆਪਣੀ ਇਜ਼ਤ ਗੁਆ ਕੇ ਤੁਰਦੇ ਹਨ।
Fareedkot Teekaਐਸੇ ਮਨਮੁਖ ਜਬ ਤਕ ਜੀਉਤੇ ਰਹੇ ਹੈਂ ਤਬ ਤਕ ਮਲ ਕੇ ਸਹਿਤ ਹੀ ਰਹੇ ਹੈਂ ਔਰ ਜਬ ਮਿਰਤ ਭਏ ਹੈਂ ਤਬ ਭੀ ਹੰਤਾ ਰੂਪੀ ਮੈਲ ਕੇ ਸਹਿਤ ਹੀ ਗਏ ਹੈਂ, ਔਰ ਜੋ ਆਗੇ ਕੌ ਮਨਮੁਖ ਜਾਵੇਂਗੇ ਸੋ ਭੀ ਅਪਨੀ ਪਤਿ ਕੋ ਗਵਾਇ ਕਰ ਹੀ ਜਾਵੇਂਗੇ॥
Prof. Sahib Singhਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ।

ਪਦ ਅਰਥ ਮੁਏ = ਆਤਮਕ ਮੌਤੇ ਮਰ ਜਾਂਦੇ ਹਨ। ਜਾਸਨਿ = ਜਾਣਗੇ। ਪਤਿ = ਇਜ਼ਤ।

SikhNet (Spanish)Impuros viven y así mueren, y al irse pierden también su honor.

ਗੁਰ ਪਰਸਾਦੀ ਮਨਿ ਵਸੈ; ਮਲੁ ਹਉਮੈ ਜਾਇ ਸਮਾਇ ॥

gur parasaadee man vasai; mal haumai jaae samaae |

Sant Singh KhalsaBy Guru's Grace, the Lord comes to abide in the mind, and the filth of egotism is dispelled.
Manmohan SinghBy guru's grace the filth of pride is destroyed and the master abides within man's mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਹੰਕਾਰ ਦੀ ਮਲੀਨਤਾ ਨਾਸ ਹੋ ਜਾਂਦੀ ਹੈ ਅਤੇ ਮਾਲਕ ਮਨੁੱਖ ਦੇ ਚਿੱਤ ਵਿੱਚ ਟਿਕ ਜਾਂਦਾ ਹੇ।
Fareedkot Teekaਤਾਂ ਤੇ ਗੁਰੋਂ ਕੀ ਕਿਰਪਾ ਕਰ ਕੇ ਜਬ ਨਾਮੁ ਮਨ ਮੇਂ ਬਸਤਾ ਹੈ, ਤਬ ਹੰਤਾ ਮਮਤਾ ਰੂਪੀ ਮੈਲੁ ਭੀ (ਸਮਾਇ) ਮਰ ਜਾਤੀ ਹੈ, ਵਾ ਪੁਰਸ ਪਰਮੇਸ੍ਵਰ ਮੇਂ ਲੈ ਹੋ ਜਾਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ। ਜਾਇ = ਦੂਰ ਹੋ ਜਾਂਦੀ ਹੈ।

SikhNet (Spanish)Si a través de la Gracia del Guru, el Señor viene a nosotros, nuestra vanidad desaparece.

ਜਿਉ. ਅੰਧੇਰੈ ਦੀਪਕੁ ਬਾਲੀਐ; ਤਿਉ ਗੁਰ ਗਿਆਨਿ. ਅਗਿਆਨੁ ਤਜਾਇ ॥੨॥

jiau. andherai deepak baaleeai; tiau gur giaan. agiaan tajaae |2|

Sant Singh KhalsaLike a lamp lit in the darkness, the spiritual wisdom of the Guru dispels ignorance. ||2||
Manmohan SinghAs the igniting of a lamp in darkness, so the Guru-given Divine Knowledge dispel spiritual darkness.
Manmohan Singh (Punjabi)ਜਿਵੇਂ ਅਨ੍ਹੇਰੇ ਵਿੱਚ ਦੀਵਾ ਜਗਾਉਣ ਨਾਲ ਹਨੇਰਾ ਦੂਰ ਹੁੰਦਾ ਹੈ, ਤਿਵੇਂ ਹੀ ਗੁਰਾਂ ਦਾ ਦਿਤਾ ਹੋਇਆ ਬ੍ਰਹਮ-ਬੋਧ, ਆਤਮਕ-ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ।
Fareedkot Teekaਜੈਸੇ ਅੰਧਕਾਰ ਮੇਂ ਦੀਪਕੁ ਜਲਾਵਨੇ ਕਰ ਅੰਧੇਰਾ ਨਸ਼੍ਟ ਹੋ ਜਾਤਾ ਹੈ, ਤੈਸੇ ਗੁਰ ਉਪਦੇਸ਼ ਦ੍ਵਾਰਾ ਨਾਮ ਮਨ ਮੇਂ ਬਸਨੇ ਕਰ ਜਬ ਗ੍ਯਾਨ ਰੂਪ ਪ੍ਰਕਾਸ ਭਯਾ, ਤਬ ਗੁਰੂ ਅਗ੍ਯਾਨ ਕੋ (ਤਜਾਇ) ਗਵਾਇ ਦੇਤਾ ਹੈ, ਭਾਵ ਏਹਿ ਕਿ ਅਗ੍ਯਾਨ ਨਸ਼ਟ ਹੋ ਜਾਤਾ ਹੈ॥੨॥☬ਪ੍ਰਸ਼ਨ: ਮੈਲ ਕੋ ਪ੍ਰਗਟ ਕਿਸ ਪ੍ਰਕਾਰ ਤੇ ਜਾਨੀਤਾ ਹੈ?☬ਉੱਤਰ:
Prof. Sahib Singhਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ ॥੨॥

ਪਦ ਅਰਥ ਸਮਾਇ = ਲੀਨ ਹੋ ਜਾਂਦਾ ਹੈ। ਦੀਪਕੁ = ਦੀਵਾ। ਗਿਆਨਿ = ਗਿਆਨ ਨਾਲ। ਤਜਾਇ ਦੂਰ ਕੀਤਾ ਜਾਂਦਾ ਹੈ॥੨॥

SikhNet (Spanish)Así como la luz disipa la oscuridad, así el Divino Conocimiento disipa la ignorancia. (2)

ਹਮ ਕੀਆ ਹਮ ਕਰਹਗੇ; ਹਮ ਮੂਰਖ ਗਾਵਾਰ ॥

ham keea ham karahage; ham moorakh gaavaar |

Sant Singh Khalsa"I have done this, and I will do that" - I am an idiotic fool for saying this!
Manmohan SinghI am an idiotic fool for I say : I have done this and I will do that.
Manmohan Singh (Punjabi)ਮੈਂ ਬੁੱਧੂ ਬੇਵਕੂਫ ਹਾਂ ਕਿਉਂ ਜੋ ਮੈਂ ਕਹਿੰਦਾ ਹਾਂ: ਮੈਂ ਇਹ ਕੀਤਾ ਮੈਂ ਅੋਹ ਕਰਾਂਗਾ।
Fareedkot Teeka(ਹਮ) ਮੈਨੇ ਅਮਕਾ ਕਰਮੁ ਕੀਆ ਹੈ ਔਰ ਅਮਕਾ ਕਰਮ ਹਮ ਕਰੇਂਗੇ, ਐਸੇ ਹਮ ਤੁਮ ਕਰਨੇ ਵਾਲੇ ਜੋ ਪੁਰਸ ਹੈਂ, ਸੋ (ਹਮ) ਤਮਾਮ ਅਤੀ ਮੂਰਖ ਹੈਂ॥☬ਗਵਾਰ ਪਦ ਮੂਰਖ ਪਦ ਕੇ ਸਾਥ ਮਿਲ ਕਰ ਅਤ੍ਯੰਤ ਮੂਰਖਤਾ ਕੋ ਸੂਚਨ ਕਰਾਉਤਾ ਹੈ। ਵਾ ਹਮ ਕੀਆ ਐਸੇ ਕਹਿਨੇ ਵਾਲੇ ਮੂਰਖ ਹੈਂ, ਹਮ ਕਰੇਂਗੇ ਐਸੇ ਕਹਿਨੇ ਵਾਲੇ ਭੀ ਗਵਾਰ ਹੈਂ। ਕਦਾਚਿਤ ਐਸੀ ਅਸੰਕਾ ਹੋਇ ਕਿ ਐਸੇ ਤੋ ਗ੍ਯਾਨੀ ਭੀ ਕਹਿਤਾ ਹੈ, ਤਾਂ ਤੇ ਤਿਸ ਕਾ ਉਤਰੁ ਐਸੇ ਹੈ ਕਿ ਅਗ੍ਯਾਨੀ ਮਨ ਮੇਂ ਪ੍ਰਥਮ ਆਪ ਕੋ ਕਰਤਾ ਮਾਨ ਕੇ ਫਿਰ ਮੁਖ ਸੇ ਕਹਿਤਾ ਹੈ, ਔਰ ਗ੍ਯਾਨੀ ਅੰਤਰ ਸੇ ਅਪਨੇ ਕੋ ਅਕਰਤਾ ਮਾਨਤਾ ਹੈ, ਔਰ ਬਾਹਰ ਸੇ ਕੇਵਲ ਬਿ੍ਯੋਹਾਰ ਮਾਤ੍ਰ ਤੇ ਉਸ ਕਾ ਕਥਨੁ ਹੈ, ਕਿਉਂਕਿ ਕਰਤਾ ਈਸ੍ਵ੍ਵਰ ਕੋ ਮਾਨਤਾ ਹੈ॥
Prof. Sahib Singh(ਇਹ ਕੰਮ) 'ਅਸਾਂ' ਕੀਤਾ ਹੈ, 'ਅਸੀ' ਹੀ ਕਰ ਸਕਦੇ ਹਾਂ, (ਇਉਂ) 'ਅਸੀਂ ਅਸੀਂ' ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ।

ਪਦ ਅਰਥ ਗਵਾਰ = ਉਜੱਡ ਬੰਦੇ।

SikhNet (Spanish)Yo lo hice, yo lo haré, dice el pobre tonto.

ਕਰਣੈ ਵਾਲਾ ਵਿਸਰਿਆ; ਦੂਜੈ ਭਾਇ ਪਿਆਰੁ ॥

karanai vaalaa visariaa; doojai bhaae piaar |

Sant Singh KhalsaI have forgotten the Doer of all; I am caught in the love of duality.
Manmohan SinghI have forgotten the real doer, am in love with duality.
Manmohan Singh (Punjabi)ਮੈਂ ਅਸਲੀ ਕਰਣਹਾਰ ਨੂੰ ਭੁੱਲ ਗਿਆ ਹਾਂ, ਮੇਰੀ ਪ੍ਰੀਤ ਦਵੈਤ-ਭਾਵ ਨਾਲ ਹੈ।
Fareedkot Teekaਔਰ ਤਿਨ ਮੁਰਖੋਂ ਕੋ ਕਰਨੇ ਵਾਲਾ ਪ੍ਰਮੇਸ੍ਵਰ ਬਿਸਰ ਗ੍ਯਾ ਹੈ, ਕਿਉਂਕਿ ਤਿਨ ਕਾ ਪ੍ਯਾਰੁ ਦ੍ਵੈਤ ਭਾਉ ਮੇਂ ਲਗ ਰਹਾ ਹੈ, ਭਾਵ ਏਹਿ ਕਿ ਤਿਨ ਕੀ ਪ੍ਰੀਤ ਮਾਇਆ ਮੇਂ ਲਗ ਰਹੀ ਹੈ॥
Prof. Sahib Singhਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ।
SikhNet (Spanish)Pero se le olvida el Verdadero Hacedor, pues está enamorado de la dualidad.

ਮਾਇਆ ਜੇਵਡੁ. ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ॥

maaeaa jevadd. dukh nahee; sabh bhav thake sansaar |

Sant Singh KhalsaThere is no pain as great as the pain of Maya; it drives people to wander all around the world, until they become exhausted.
Manmohan SinghNo pain is as great as that of the attachment with mammon. Infected with it, one grows weary of wandering in the entire world.
Manmohan Singh (Punjabi)ਕੋਈ ਪੀੜ ਭੀ ਐਡੀ-ਵੱਡੀ ਨਹੀਂ, ਜਿੰਨੀ ਮਾਇਆ ਦੀ ਲਗਨ ਦੀ ਹੈ। ਇਸ ਦੇ ਨਾਲ ਭਰਿਸ਼ਟ ਹੋ ਕੇ ਆਦਮੀ ਸਾਰੇ ਜਹਾਨ ਅੰਦਰ ਟੱਕਰ ਮਾਰ ਕੇ ਹਾਰ-ਹੁਟ ਜਾਂਦਾ ਹੈ।
Fareedkot Teekaਹੇ ਭਾਈ! ਮਾਇਆ ਵਿਖੇ (ਜੇਵਡੁ) ਜਿਤਨਾ ਕੁ ਵਡਾ ਦੁਖੁ ਹੈ ਉਤਨਾ ਔਰ ਕਹੀਂ ਨਹੀਂ ਹੈ, ਕਿਉਂਕਿ ਮਾਇਆ ਕੇ ਪ੍ਰੇਮ ਕਰ ਕੇ ਵਹੁ ਮਨਮੁਖ ਜੀਵ ਸਾਰੇ ਸੰਸਾਰ ਮੇਂ ਭ੍ਰਮ ਕਰ ਥਕਤ ਹੋ ਰਹੇ ਹੈਂ, ਪਰੰਤੂ ਤਿਨੋਂ ਕਾ ਦੁਖੁ ਕਹੀਂ ਭੀ ਨਹੀਂ ਨਿਬ੍ਰਿਤ ਭਯਾ ਹੈ॥☬ਪ੍ਰਸ਼ਨ: ਦੁਖੁ ਕੈਸੇ ਮਿਟੇ?☬ਉੱਤਰ:
Prof. Sahib Singh(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ।

ਪਦ ਅਰਥ ਸਭਿ = ਸਾਰੇ ਜੀਵ। ਭਵਿ = ਭਟਕ ਭਟਕ ਕੇ।

SikhNet (Spanish)podrá vagar por el mundo entero pero no encontrará un dolor más grande que el que le puede causar Maya, la ilusión.

ਗੁਰਮਤੀ ਸੁਖੁ ਪਾਈਐ; ਸਚੁ ਨਾਮੁ ਉਰ ਧਾਰਿ ॥੩॥

guramatee sukh paaeeai; sach naam ur dhaar |3|

Sant Singh KhalsaThrough the Guru's Teachings, peace is found, with the True Name enshrined in the heart. ||3||
Manmohan SinghBy wearing the True Name to the heart, by Guru's instruction, man obtain peace.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ-ਨਾਮ ਨੂੰ ਦਿਲ ਨਾਲ ਲਾ ਕੇ ਇਨਸਾਨ ਸ਼ਾਂਤੀ ਪਾਉਂਦਾ ਹੈ।
Fareedkot Teekaਗੁਰੋਂ ਕੀ (ਮਤੀ) ਸਿਖ੍ਯਾ ਕਰ ਕੇ ਸਚ ਨਾਮ ਕੋ (ਉਰ) ਰਿਦੇ ਮੇਂ ਧਾਰਨ ਕਰੀਏ, ਤਬ ਸੁਖੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ॥੩॥

ਪਦ ਅਰਥ ਉਰ = ਹਿਰਦਾ॥੩॥

SikhNet (Spanish). El que encuentra la Paz sólo en el Bani de la Palabra del Guru, lleva entonces el Nombre del Señor en su corazón, a través de la Palabra. (3)

ਜਿਸ ਨੋ ਮੇਲੇ. ਸੋ ਮਿਲੈ; ਹਉ. ਤਿਸੁ ਬਲਿਹਾਰੈ ਜਾਉ ॥

jis no mele. so milai; hau. tis balihaarai jaau |

Sant Singh KhalsaI am a sacrifice to those who meet and merge with the Lord.
Manmohan SinghHe whom God unites, meets Him. I am a sacrifice unto such a person.
Manmohan Singh (Punjabi)ਜਿਸ ਨੂੰ, ਵਾਹਿਗੁਰੂ ਮਿਲਾਉਂਦਾ ਹੈ, ਉਹ ਹੀ ਉਸ ਨੂੰ ਮਿਲਦਾ ਹੈ। ਮੈਂ ਐਸੇ ਪੁਰਸ਼ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਾਂ ਤੇ ਜਿਸ ਕੋ ਵਾਹਿਗੁਰੂ ਗੁਰੋਂ ਕੇ ਸਾਥ ਮਿਲਾਉਨਾ ਚਾਹੁਤਾ ਹੈ, ਸੋ ਪੁਰਸ ਗੁਰੋਂ ਕੇ ਸਾਥ ਮਿਲਤਾ ਹੈ, ਮੈਂ ਐਸੇ ਪੁਰਸ ਕੇ ਬਲਿਹਾਰ ਜਾਤਾ ਹੂੰ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ (ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੂੰ ਮਿਲਦਾ ਹੈ। ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਜਾਉ = ਜਾਉਂ, ਮੈਂ ਜਾਂਦਾ ਹਾਂ।

SikhNet (Spanish)Ofrezco mi vida en sacrificio a aquéllos que el Señor ha unido en Sí Mismo.

ਏ ਮਨ ਭਗਤੀ ਰਤਿਆ; ਸਚੁ ਬਾਣੀ ਨਿਜ ਥਾਉ ॥

e man bhagatee ratiaa; sach baanee nij thaau |

Sant Singh KhalsaThis mind is attuned to devotional worship; through the True Word of Gurbani, it finds its own home.
Manmohan SinghWhen this soul is imbued with Master's meditation, through the true word, it find its place.
Manmohan Singh (Punjabi)ਜਦ ਇਹ ਆਤਮਾ ਸਾਹਿਬ-ਦੇ-ਸਿਮਰਨ ਨਾਲ ਰੰਗੀ ਜਾਂਦੀ ਹੈ, ਸੱਚੇ ਸ਼ਬਦ ਰਾਹੀਂ ਇਹ ਆਪਣੇ ਥਾਂ ਨੂੰ ਪਾ ਲੈਂਦੀ ਹੈ।
Fareedkot Teeka(ਏ ਮਨ) ਹੇ ਭਾਈ! ਮਨ ਤਿਨ ਕਾ ਪਰਮੇਸ੍ਵਰ ਕੀ ਭਗਤੀ ਮੇਂ ਰੰਗ੍ਯਾ ਗ੍ਯਾ ਹੈ ਔਰ ਜਿਹਬਾ ਕਰ ਕੇ ਸਚ ਨਾਮ ਰੂਪੁ ਬਾਣੀ ਕਾ ਉਚਾਰਨ ਕਰਤੇ ਹੈਂ। ਵਾਹਿਗੁਰੂ ਕੀ ਪਰਾਪਤੀ ਕਾ ਨਿਜ ਥਾਉ ਜੋ ਸੰਤੋਂ ਕਾ ਸਤਸੰਗੁ ਹੈ, ਸੋ ਕਰਤੇ ਹੈਂ, ਈਹਾਂ ਕਰਨੇ ਕਾ ਅਧ੍ਯਾਹਾਰ ਕੀਆ ਹੈ॥
Prof. Sahib Singhਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ 'ਆਪਣਾ ਘਰ' ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ)।

ਪਦ ਅਰਥ ਏ = ਹੇ! ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨਿਜ = ਆਪਣਾ, (ਜਿਥੋਂ ਕੋਈ ਧੱਕਾ ਨਹੀਂ ਦੇ ਸਕਦਾ)।

SikhNet (Spanish)la mente está inspirada en la Devoción, a través de la Palabra Verdadera se encuentra a sí misma.

ਮਨਿ ਰਤੇ ਜਿਹਵਾ ਰਤੀ; ਹਰਿ ਗੁਣ ਸਚੇ ਗਾਉ ॥

man rate jihavaa ratee; har gun sache gaau |

Sant Singh KhalsaWith the mind so imbued, and the tongue imbued as well, sing the Glorious Praises of the True Lord.
Manmohan SinghThy soul shall be imbued, and imbued shall be thy tongue with Lord's love, if thou sing the praises of the True God.
Manmohan Singh (Punjabi)ਤੇਰੀ ਆਤਮਾ ਰੰਗੀ ਜਾਵੇਗੀ ਅਤੇ ਰੰਗੀ ਜਾਵੇਗੀ ਤੇਰੀ ਰਸਨਾ, ਪ੍ਰਭੂ ਦੀ ਪ੍ਰੀਤ ਨਾਲ, ਜੇਕਰ ਤੂੰ ਸੱਚੇ ਵਾਹਿਗੁਰੂ ਦਾ ਜੱਸ ਗਾਇਨ ਕਰੇ।
Fareedkot Teekaਮਨ ਕਰ ਕੇ ਭੀ ਪਰਮੇਸ੍ਵਰ ਮੇਂ ਰਤੇ ਹੂਏ ਹੈਂ, ਜਿਹਬਾ ਵੀ ਰਤੀ ਹੈ, ਕਦਾਚਿਤ ਐਸੀ ਅਸੰਕਾ ਹੋਵੇ ਕਿ ਰਸਨਾ ਕਰ ਕੇ ਨਾਮ ਜਪਨਾ ਤੋ ਪ੍ਰਥਮ ਤੁਕ ਮੇਂ ਕਹਿ ਚੁਕੇ ਹੈਂ, ਸੋ ਐਸੇ ਹੈ ਕਿ ਹਰਿ ਸਚੇ ਕੇ ਗੁਨ ਰਾਗ ਮੇਂ ਪਾਇ ਕਰ ਗਾਯਨ ਕਰਤੇ ਹੈਂ, ਯਾਂ ਤੇ ਜਪਨਾ ਔਰ ਗਾਉਨਾ ਇਸ ਕੇ ਦੋ ਭੇਦ ਭਏ, ਯਾਂ ਤੇ ਗੁਨ ਗਾ੍ਯਨ ਸੇ ਰਸਨਾ ਰਤੀ ਹੈ॥
Prof. Sahib Singhਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।

ਪਦ ਅਰਥ ਮਨਿ = ਮਨ ਵਿਚ। ਸਚੇ = ਸਦਾ-ਥਿਰ ਪ੍ਰਭੂ ਦੇ।

SikhNet (Spanish)En la mente de uno está el Señor, en los labios también y así uno canta las Alabanzas del Señor, el Dios.

ਨਾਨਕ. ਨਾਮੁ ਨ ਵੀਸਰੈ; ਸਚੇ ਮਾਹਿ ਸਮਾਉ ॥੪॥੩੧॥੬੪॥

naanak. naam na veesarai; sache maeh samaau |4|31|64|

Sant Singh KhalsaO Nanak, never forget the Naam; immerse yourself in the True One. ||4||31||64||
Manmohan SinghNanak, forget not God's Name, and be merged in the True one.
Manmohan Singh (Punjabi)ਨਾਨਕ, ਰੱਬ ਦੇ ਨਾਮ ਨੂੰ ਨਾਂ ਭੁਲਾ ਅਤੇ ਸਤਿਪੁਰਖ ਦੇ ਅੰਦਰ ਲੀਨ ਹੋ ਜਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਇਸ ਪ੍ਰਕਾਰ ਨਾਮ ਨਹੀਂ ਬਿਸਰਤਾ ਹੈ, ਸੋ ਐਸੇ ਭਗਤ ਜਨ ਸਚੇ ਪਰਮੇਸ੍ਵਰ ਮੇਂ ਸਮਾਇ ਜਾਤੇ ਹੈਂ॥੪॥੩੩॥੩੧॥੬੪॥☬ਸ੍ਰੀ ਗੁਰੂ ਰਾਮਦਾਸ ਜੀ ਕੋ ਐਸਾ ਪ੍ਰੇਮੁ ਥਾ ਕਿ ਏਕ ਕੌਲ ਆਗੇ ਧਰਾ ਰਹਿਤਾ ਥਾ, ਔਰ ਵਹੁ ਨੇਤ੍ਰਾਂ ਕੇ ਜਲ ਕਰ ਕੇ ਪੂਰਨ ਹੋ ਜਾਤਾ ਥਾ। ਗੁਰੋਂ ਕੋ ਔਰ ਪਰਮੇਸ੍ਵਰ ਕੋ ਅਭੇਦ ਰੂਪ ਕਰ ਕੇ ਸਬਦ ਉਚਾਰਨ ਕੀਏ ਹੈਂ:
Prof. Sahib Singhਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੪॥੩੧॥੬੪॥

ਪਦ ਅਰਥ ਸਮਾਉ = ਸਮਾਈ॥੪॥

* ਨੋਟ: ਅੰਕ ੩੩ ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ। ਅੰਕ ੩੧ ਗੁਰੂ ਅਮਰਦਾਸ ਜੀ ਦੇ ਸਾਰੇ ਸ਼ਬਦਾਂ ਦਾ ਜੋੜ ਪਰਗਟ ਕਰਦਾ ਹੈ। ਕੁਲ ਜੋੜ ੬੪ ਬਣਿਆ ਹੈ। ਇਥੇ ਗੁਰੂ ਅਮਰਦਾਸ ਜੀ ਦੇ ਸ਼ਬਦ ਮੁੱਕ ਗਏ ਹਨ।

SikhNet (Spanish)Nanak, no se olviden del Naam, el Nombre del Señor y fundan su ser en Dios. (4-31-64)

Open this shabad →

Shabad Guru Ramdas Ji Siree Raag continues on Ang 40

ਸਿਰੀਰਾਗੁ ਮਹਲਾ ੪ ਘਰੁ ੧ ॥

sireeraag mahalaa 4 ghar 1 |

Sant Singh KhalsaSiree Raag, Fourth Mehl, First House:
Manmohan SinghSri Rag Fourth Guru.
Manmohan Singh (Punjabi)ਸਿਰੀ ਰਾਗ, ਚਊਥੀ ਪਾਤਸ਼ਾਹੀ।
SikhNet (Spanish)Siri Rag, Mejl Guru Ram Das, Cuarto Canal Divino.

ਮੈ ਮਨਿ ਤਨਿ ਬਿਰਹੁ ਅਤਿ ਅਗਲਾ; ਕਿਉ. ਪ੍ਰੀਤਮੁ ਮਿਲੈ ਘਰਿ ਆਇ ॥

mai man tan birahu at agalaa; kiau. preetam milai ghar aae |

Sant Singh KhalsaWithin my mind and body is the intense pain of separation; how can my Beloved come to meet me in my home?
Manmohan SinghWithin mind and body is an exceedingly great pang of separation, How shall my Beloved come to meet me in my home?
Manmohan Singh (Punjabi)ਮੇਰੀ ਆਤਮਾ ਤੇ ਦੇਹਿ ਅੰਦਰ ਇਕ ਨਿਹਾਇਤ ਹੀ ਘਣਾ ਵਿਛੋੜੇ ਦਾ ਦੁੱਖ ਹੈ। ਮੇਰਾ ਪਿਆਰਾ ਕਿਸ ਤਰ੍ਹਾਂ ਮੇਰੇ ਗ੍ਰਹਿ ਆ ਕੇ ਮੈਨੂੰ ਮਿਲੇਗਾ?
Fareedkot Teekaਮੇਰੇ ਮਨ ਤਨ ਮੇਂ ਅਤ੍ਯੰਤ (ਬਿਰਹੁ) ਪ੍ਰੇਮ ਹੈ, ਪ੍ਯਾਰਾ ਪਰਮੇਸ੍ਵਰ ਮੇਰੇ ਕੋ ਘਰ ਮੇਂ ਆਇ ਕਰ ਕੈਸੇ ਮਿਲੇ, ਭਾਵ ਏਹਿ ਕਿ ਰਿਦੇ ਮੇਂ ਵਾਹਿਗੁਰੂ ਕੇ ਸ੍ਵਰੂਪੁ ਕਾ ਗ੍ਯਾਨੁ ਕੈਸੇ ਹੋਵੇ?
Prof. Sahib Singhਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ।

ਪਦ ਅਰਥ ਮੈ ਮਨਿ = ਮੈਨੂੰ (ਆਪਣੇ) ਮਨ ਵਿਚ। ਬਿਰਹੁ = ਵਿਛੋੜੇ ਦਾ ਦਰਦ। ਅਗਲਾ = ਬਹੁਤ। ਕਿਉ = ਕਿਵੇਂ? ਘਰਿ = ਹਿਰਦੇ-ਘਰ ਵਿਚ। ਆਇ = ਆ ਕੇ।

SikhNet (Spanish)En mi mente siento el dolor de la separación del Señor, ¿cómo podrá Él llegar hasta mi hogar?

ਜਾ ਦੇਖਾ ਪ੍ਰਭੁ ਆਪਣਾ; ਪ੍ਰਭਿ ਦੇਖਿਐ. ਦੁਖੁ ਜਾਇ ॥

jaa dekhaa prabh aapanaa; prabh dekhiai. dukh jaae |

Sant Singh KhalsaWhen I see my God, seeing God Himself, my pain is taken away.
Manmohan SinghWhen I see my Lord, by seeing Him, my anguish is ended.
Manmohan Singh (Punjabi)ਜਦ ਮੈਂ ਆਪਣੇ ਸਿਰ ਦੇ ਸਾਈਂ ਨੂੰ ਵੇਖਦੀ ਹਾਂ, ਸਾਈਂ ਨੂੰ ਵੇਖਣ ਦੁਆਰਾ ਮੇਰੀ ਤਕਲੀਫ ਦੂਰ ਹੋ ਜਾਂਦੀ ਹੈ।
Fareedkot Teekaਜਬ ਅਪਣੇ ਪ੍ਰਭੂ ਕੋ ਦੇਖੂੰ ਤੋ ਪ੍ਰਭੂ ਕੇ ਦੇਖਨੇ ਕਰ ਜਨਮ ਮਰਨ ਕਾ ਦੁਖੁ ਜਾਤਾ ਰਹੇਗਾ॥
Prof. Sahib Singhਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਜਾ = ਜਦੋਂ। ਦੇਖਾ = ਦੇਖਾਂ। ਪ੍ਰਭਿ ਦੇਖਿਐ = ਪ੍ਰਭੂ ਦੇ ਦਰਸ਼ਨ ਦੀ ਰਾਹੀਂ।

SikhNet (Spanish)Cuando logre ver a mi Señor, toda mi pena cesará.

ਜਾਇ ਪੁਛਾ ਤਿਨ ਸਜਣਾ; ਪ੍ਰਭੁ. ਕਿਤੁ ਬਿਧਿ ਮਿਲੈ ਮਿਲਾਇ ॥੧॥

jaae puchhaa tin sajanaa; prabh. kit bidh milai milaae |1|

Sant Singh KhalsaI go and ask my friends, "How can I meet and merge with God?" ||1||
Manmohan SinghI go and ask those friends the way, by which, the Lord is met and introduced?
Manmohan Singh (Punjabi)ਮੈਂ ਜਾ ਕੇ ਉਨ੍ਹਾਂ ਮਿੱਤ੍ਰਾਂ ਪਾਸੋਂ ਪਤਾ ਕਰਦੀ ਹਾਂ ਕਿ ਸੁਆਮੀ ਕਿਸ ਤਰੀਕੇ ਨਾਲ ਮਿਲਦਾ ਤੇ ਮਿਲਾਇਆ ਜਾਂਦਾ ਹੈ?
Fareedkot Teekaਜਾਇ ਕਰ ਕੇ ਤਿਨ (ਸਜਣਾ) ਪ੍ਯਾਰੇ ਸਤਿਗੁਰੋਂ ਕੋ ਪੂਛੋ ਕਿ ਹੇ ਭਗਵਨ! ਪ੍ਰਭੂ (ਕਿਤ ਬਿਧਿ) ਕਿਸ ਪ੍ਰਕਾਰ ਮਿਲਤਾ ਹੈ, ਆਪ ਮੇਰੇ ਕੋ ਮਿਲਾਇ ਦੀਜੀਏ? ॥੧॥
Prof. Sahib Singh(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ॥੧॥

ਪਦ ਅਰਥ ਪੁਛਾ = ਪੁੱਛਾਂ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕਿਤੁ = ਕਿਸ ਦੀ ਰਾਹੀਂ॥੧॥

SikhNet (Spanish)Le pregunto a los Santos, ¿cómo puede uno conocer y recibir al Señor? (1)

ਮੇਰੇ ਸਤਿਗੁਰਾ; ਮੈ. ਤੁਝ ਬਿਨੁ. ਅਵਰੁ ਨ ਕੋਇ ॥

mere satiguraa; mai. tujh bin. avar na koe |

Sant Singh KhalsaO my True Guru, without You I have no other at all.
Manmohan SinghO my true Guru! without Thee, I have none else.
Manmohan Singh (Punjabi)ਹੇ ਮੇਰੇ ਸੱਚੇ ਗੁਰਦੇਵ ਜੀ! ਤੇਰੇ ਬਗੈਰ ਮੇਰਾ ਹੋਰ-ਕਈ ਨਹੀਂ।
Fareedkot Teekaਹੇ ਮੇਰੇ ਸਤਿਗੁਰੋ! ਆਪ ਸੇ ਬਿਨਾਂ ਮੇਰਾ ਆਸਰਾ ਔਰੁ ਕੋਈ ਨਹੀਂ ਹੈ॥
Prof. Sahib Singhਹੇ ਮੇਰੇ ਸਤਿਗੁਰ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।

ਪਦ ਅਰਥ ਅਵਰੁ = ਕੋਈ ਹੋਰ (ਸਹਾਰਾ)।

SikhNet (Spanish)Oh mi Verdadero Guru, sin Ti no me puedo apoyar en nadie más.

ਹਮ ਮੂਰਖ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥

ham moorakh mugadh saranaagatee; kar kirapaa mele har soe |1| rahaau |

Sant Singh KhalsaI am foolish and ignorant; I seek Your Sanctuary. Please be Merciful and unite me with the Lord. ||1||Pause||
Manmohan SinghI am foolish and ignorant and have sought thine sanctuary. Take pity on me and unite me with that God. Pause.
Manmohan Singh (Punjabi)ਮੈਂ ਬੇਵਕੂਫ ਤੇ ਬੇ-ਸਮਝ ਹਾਂ ਅਤੇ ਮੈਂ ਤੇਰੀ ਸ਼ਰਣ ਸੰਭਾਲੀ ਹੈ। ਮੇਰੇ ਉਤੇ ਤਰਸ ਕਰ ਅਤੇ ਮੈਨੂੰ ਉਸ ਵਾਹਿਗੁਰੂ ਨਾਲ ਜੋੜ ਦੇ। ਠਹਿਰਾਉ।
Fareedkot Teekaਹਮ ਜੀਵ ਮੂਰਖ ਔਰ (ਮੁਗਧ) ਅਤੀ ਮੂਰਖ ਹੈਂ, ਪਰ ਆਪ ਕੀ ਸਰਣ ਮੇਂ ਆਇ ਪ੍ਰਾਪਤਿ ਭਏ ਹੈਂ, ਸੋ ਆਪ ਅਪਨੀ ਕ੍ਰਿਪਾ ਹਮਾਰੇ ਪਰ ਕੀਜੀਏ, ਜਿਸ ਕਰ ਕੇ ਹਰੀ ਹਮ ਕੋ ਅਪਨੇ ਸਾਥ ਮੇਲ ਲੇਵੇ॥੧॥ ਰਹਾਉ ॥
Prof. Sahib Singhਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਮੁਗਧ = ਅੰਞਾਣ। ਸਰਣਾਗਤੀ = ਸਰਨ ਆਏ ਹੋਏ। ਕਰਿ = ਕਰ ਕੇ॥੧॥ਰਹਾਉ॥

SikhNet (Spanish)Soy un pobre ignorante y busco Tu Refugio, ten piedad de mí y úneme en Tu Ser (1-Pausa)

ਸਤਿਗੁਰੁ ਦਾਤਾ. ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ ਸੋਇ ॥

satigur daataa. har naam kaa; prabh aap milaavai soe |

Sant Singh KhalsaThe True Guru is the Giver of the Name of the Lord. God Himself causes us to meet Him.
Manmohan SinghThe true Guru is the giver of God's Name, Himself, he causes me to meet the Lord.
Manmohan Singh (Punjabi)ਸੱਚਾ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਹੈ। ਖ਼ੁਦ ਹੀ ਉਹ ਮੈਨੂੰ ਉਸ ਸਾਹਿਬ ਨਾਲ ਮਿਲਾਉਂਦਾ ਹੈ।
Fareedkot Teekaਸਤਿਗੁਰੂ ਹੀ ਹਰੀ ਨਾਮ ਕਾ ਦਾਤਾ ਹੈ, ਪਰੰਤੂ ਜਬ ਪਰਮੇਸ੍ਵਰ ਆਪ ਅਪਨੀ ਕ੍ਰਿਪਾ ਕਰ ਕੇ ਮਿਲਾਵੇ ਤਬ ਸੋ ਐਸੇ ਸਤਿਗੁਰੂ ਮਿਲਤੇ ਹੈਂ॥
Prof. Sahib Singhਗੁਰੂ ਹਰਿ ਨਾਮ ਦੀ ਦਾਤ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ।

ਪਦ ਅਰਥ ਸੋਇ = ਉਹ ਹੀ।

SikhNet (Spanish)A través del Guru Verdadero viene el Nombre Verdadero y es a través de la Gracia del Señor que uno encuentra al Guru.

ਸਤਿਗੁਰਿ ਹਰਿ ਪ੍ਰਭੁ ਬੁਝਿਆ; ਗੁਰ ਜੇਵਡੁ. ਅਵਰੁ ਨ ਕੋਇ ॥

satigur har prabh bujhiaa; gur jevadd. avar na koe |

Sant Singh KhalsaThe True Guru understands the Lord God. There is no other as Great as the Guru.
Manmohan SinghThe True Guru has understood the Lord God. None else is as great as the Guru.
Manmohan Singh (Punjabi)ਸੱਚੇ ਗੁਰਾਂ ਨੇ ਵਾਹਿਗੁਰੂ-ਸੁਆਮੀ ਨੂੰ ਸਮਝਿਆ ਹੈ। ਗੁਰਾਂ ਜਿੰਨਾ ਵੱਡਾ ਹੋਰ ਕੋਈ ਨਹੀਂ।
Fareedkot Teekaਤਿਨ ਸਤਿਗੁਰੋਂ ਨੇ ਹਰਿ ਪ੍ਰਭੂ ਕੋ (ਬੁਝਿਆ) ਜਾਣਿਆ ਹੈ, ਯਾਂ ਤੇ ਗੁਰੋਂ (ਜੇਵਡੁ) ਜੈਸਾ ਵਡਾ ਔਰ ਕੋਈ ਨਹੀਂ ਹੈ॥
Prof. Sahib Singhਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ।

ਪਦ ਅਰਥ ਸਤਿਗੁਰਿ = ਸਤਗੁਰ ਨੇ। ਜੇਵਡੁ = ਜੇਡਾ।

SikhNet (Spanish)El Guru Verdadero ha realizado al Señor, nadie puede igualar al Guru.

ਹਉ. ਗੁਰ ਸਰਣਾਈ ਢਹਿ ਪਵਾ; ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

hau. gur saranaaee dteh pavaa; kar deaa mele prabh soe |2|

Sant Singh KhalsaI have come and collapsed in the Guru's Sanctuary. In His Kindness, He has united me with God. ||2||
Manmohan SinghI go and fall under Guru's protection. By his grace he unites me with that Lord.0
Manmohan Singh (Punjabi)ਮੈਂ ਜਾ ਕੇ ਗੁਰਾਂ ਦੀ ਪਨਾਹ ਵਿੱਚ ਡਿੱਗ ਪੈਦਾ ਹਾਂ। ਆਪਣੀ ਰਹਿਮਤ ਸਦਕਾ ਉਹ ਮੈਨੂੰ ਉਸ ਸਾਈਂ ਨਾਲ ਮਿਲਾ ਦਿੰਦਾ ਹੈ।
Fareedkot Teekaਤਾਂ ਤੇ ਮੈਂ ਤਿਨ ਗੁਰੋਂ ਕੀ ਸਰਣ ਮੇਂ ਜਾਇ ਕਰ (ਢਹਿ ਪਵਾ) ਗਿਰ ਪਰੂੰ, ਤਬ ਤੋ ਆਪਨੀ ਕ੍ਰਿਪਾ ਕਰ ਕੇ ਮੁਝ ਕੋ ਪ੍ਰਭੂ ਕੇ ਸਾਥ ਮੇਲ ਦੇਵੇਂਗੇ॥੨॥
Prof. Sahib Singh(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ-ਭਾਵ ਮਿਟਾ ਕੇ, ਆ ਪਵਾਂ। (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

ਪਦ ਅਰਥ ਪਵਾ = ਪਵਾਂ॥੨॥

SikhNet (Spanish)Busco Refugio en el Santuario del Guru y, por Su Gracia, Él me une con el Señor.(2)

ਮਨਹਠਿ. ਕਿਨੈ ਨ ਪਾਇਆ; ਕਰਿ ਉਪਾਵ. ਥਕੇ ਸਭੁ ਕੋਇ ॥

manahatth. kinai na paaeaa; kar upaav. thake sabh koe |

Sant Singh KhalsaNo one has found Him by stubborn-mindedness. All have grown weary of the effort.
Manmohan SinghThrough mind's obstinacy none has obtained the Lord. All have grown weary of making efforts.
Manmohan Singh (Punjabi)ਚਿੱਤ ਦੀ ਜਿੱਦ ਰਾਹੀਂ ਕਿਸੇ ਨੂੰ ਭੀ ਸਾਹਿਬ ਪਰਾਪਤ ਨਹੀਂ ਹੋਇਆ। ਸਾਰੇ ਜਣੇ ਉਪਰਾਲੇ ਕਰ ਕੇ ਹਾਰ-ਟੁਟ ਗਏ ਹਨ।
Fareedkot Teekaਸਤਿਗੁਰੋਂ ਸੇ ਬਿਨਾ ਮਨ ਕੇ ਹਠ ਕਰ ਕੇ ਕਿਸੀ ਪੁਰਸ਼ ਨੇ ਪਰਮੇਸ੍ਵਰ ਕੋ ਨਹੀਂ ਪਾਇਆ ਹੈ, ਅਨੇਕ ਪ੍ਰਕਾਰ ਕੇ ਉਪਾਉ ਕਰ ਕੇ ਮਨਮੁਖ ਜੀਵ ਥਕਤ ਹੋ ਰਹੇ ਹੈਂ। ਭਾਵ ਏਹ ਕਿ ਗੁਰੋਂ ਸੇ ਬਿਨਾਂ ਜਪ ਤਪਾਦਿ ਅਨੇਕ ਹਠ ਕਰਮ ਕਰਤੇ ਭੀ ਹੈਂ, ਪਰੰਤੂ ਪਰਮੇਸੁਰ ਕੀ ਪ੍ਰਾਪਤੀ ਨਹੀਂ ਹੋਤੀ॥
Prof. Sahib Singhਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ। (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ।

ਪਦ ਅਰਥ ਮਨ ਹਠਿ = ਮਨ ਦੇ ਹਠ ਨਾਲ। ਉਪਾਵ = ਕਈ ਉਪਾਉ। ਸਭੁ ਕੋਇ = ਹਰੇਕ ਜੀਵ।

SikhNet (Spanish)Forzando a la mente, uno no encuentra al Señor, muchos lo han intentado en vano.

Open this shabad (15 lines, Angs 39-40) →

Ang 39 of 1430