ੴ

ਸਿੱਖਬਾਣੀ · SikhBani

ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥

balato jalato taukiaa gur chandan seetalaaeo 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 241 · 11 lines
Translations

ਮਹਲਾ ੫ ਗਉੜੀ ॥

mahalaa 5 gaurree |

Sant Singh KhalsaFifth Mehl, Gauree:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਹਰਿ ਹਰਿ. ਗੁਰੁ ਗੁਰੁ ਕਰਤ; ਭਰਮ ਗਏ ॥

har har. gur gur karat; bharam ge |

Sant Singh KhalsaDwelling upon the Lord, Har, Har, and the Guru, the Guru, my doubts have been dispelled.
Manmohan SinghMeditating on God's Name and the Great Guru, my doubts are dispelled.
Manmohan Singh (Punjabi)ਵਾਹਿਗੁਰੂ ਦੇ ਨਾਮ ਅਤੇ ਵਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੇਰਾ ਮੇਰੇ ਵਹਿਮ ਦੂਰ ਹੋ ਗਏ ਹਨ।
Fareedkot Teekaਹੇ ਭਾਈ! ਹਰਿ ਹਰਿ ਗੁਰ ਗੁਰ ਕਰਤੇ ਹੂਏ ਹਮਾਰੇ ਭ੍ਰਮ ਚਲੇ ਗਏ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ, ਗੁਰੂ ਗੁਰੂ ਕਰਦਿਆਂ ਮੇਰੇ ਮਨ ਦੀਆਂ ਸਾਰੀਆਂ ਭਟਕਣਾਂ ਦੂਰ ਹੋ ਗਈਆਂ ਹਨ,

ਪਦ ਅਰਥ ਕਰਤੁ = ਕਰਦਿਆਂ, ਜਪਦਿਆਂ। ਭਰਮ = ਸਭ ਭਟਕਣਾਂ।

SikhNet (Spanish)Habitando en el Señor y en el Guru, mis dudas fueron resueltas,

ਮੇਰੈ ਮਨਿ; ਸਭਿ ਸੁਖ ਪਾਇਓ ॥੧॥ ਰਹਾਉ ॥

merai man; sabh sukh paaeo |1| rahaau |

Sant Singh KhalsaMy mind has obtained all comforts. ||1||Pause||
Manmohan SinghMy soul has obtained all the comforts. Pause.
Manmohan Singh (Punjabi)ਮੇਰੀ ਆਤਮਾ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ। ਠਹਿਰਾਉ।
Fareedkot Teekaਅਬ ਮੇਰੇ ਮਨ ਨੇ ਸਰਬ ਸੁਖ ਪਾਇਆ ਹੈ॥੧॥ ਰਹਾਉ ॥
Prof. Sahib Singhਤੇ ਮੇਰੇ ਮਨ ਨੇ ਸਾਰੇ ਹੀ ਸੁਖ ਪ੍ਰਾਪਤ ਕਰ ਲਏ ਹਨ ॥੧॥ ਰਹਾਉ ॥

ਪਦ ਅਰਥ ਮੇਰੈ ਮਨਿ = ਮੇਰੇ ਮਨ ਨੇ। ਸਭਿ = ਸਾਰੇ ॥੧॥ ਰਹਾਉ ॥

SikhNet (Spanish)y mi mente descansó en Paz. (1-Pausa)

ਬਲਤੋ ਜਲਤੋ ਤਉਕਿਆ; ਗੁਰ ਚੰਦਨੁ ਸੀਤਲਾਇਓ ॥੧॥

balato jalato taukiaa; gur chandan seetalaaeo |1|

Sant Singh KhalsaI was burning, on fire, and the Guru poured water on me; He is cooling and soothing, like the sandalwood tree. ||1||
Manmohan SinghOn me, smouldering and burning, the Guru has sprinkled water the Guru is cool like Sandal.
Manmohan Singh (Punjabi)ਮੈਂ ਸੁਲਘਦੇ ਤੇ ਸੜਦੇ ਉਤੇ ਗੁਰਾਂ ਨੇ ਪਾਣੀ ਛਿੜਕਿਆਂ ਹੈ। ਗੁਰੂ ਜੀ ਚੰਨਣ ਵਾਞ ਸੀਤਲ ਹਨ।
Fareedkot Teekaਅਪਨੇ ਸੰਕਲਪਾਂ ਰੂਪੀ (ਬਲਤੋ) ਪ੍ਰਜੁਲਤ ਜੋ ਵੈਸੰਤਰ ਥਾ ਤਿਸ ਵਿਖੇ (ਜਲਤੋ) ਦਗਧ ਹੋ ਰਹਾ ਥਾ। ਜਬ ਮੇਰੇ ਅੰਤਸਕਰਨ ਮੇਂ ਗੁਰੋਂ ਨੇ ਉਪਦੇਸ਼ ਰੂਪੀ ਚੰਦਨ (ਤਉਕਿਆ) ਛਿੜਕਿਆ ਤਬ ਰਿਦਾ ਸਾਂਤਿ ਹੂਆ॥੧॥
Prof. Sahib Singh(ਹੇ ਭਾਈ! ਮਨ ਵਿਕਾਰਾਂ ਵਿਚ) ਸੜ ਰਿਹਾ ਸੀ, ਬਲ ਰਿਹਾ ਸੀ, (ਜਦੋਂ) ਗੁਰੂ ਦਾ ਸ਼ਬਦ-ਚੰਦਨ (ਘਸਾ ਕੇ ਇਸ ਤੇ) ਛਿਣਕਿਆ ਤਾਂ ਇਹ ਮਨ ਠੰਢਾ-ਠਾਰ ਹੋ ਗਿਆ ॥੧॥

ਪਦ ਅਰਥ ਬਲਤੋ = ਬਲਦਾ। ਤਉਕਿਆ = ਛਿਣਕਿਆ। ਗੁਰ ਚੰਦਨੁ = ਗੁਰੂ ਦਾ ਸ਼ਬਦ-ਚੰਦਨ ॥੧॥

SikhNet (Spanish)Estaba quemándome en la hoguera, y el Guru vertió el agua sobre mí. Mi Guru es fragante, como el árbol frondoso. (1)

ਅਗਿਆਨ ਅੰਧੇਰਾ ਮਿਟਿ ਗਇਆ; ਗੁਰ ਗਿਆਨੁ ਦੀਪਾਇਓ ॥੨॥

agiaan andheraa mitt geaa; gur giaan deepaaeo |2|

Sant Singh KhalsaThe darkness of ignorance has been dispelled; the Guru has lit the lamp of spiritual wisdom. ||2||
Manmohan SinghMy darkness of ignorance is dispelled, with the Guru's lamp of Divine Knowledge.
Manmohan Singh (Punjabi)ਗੁਰਾਂ ਦੇ ਬ੍ਰਹਿਮ-ਗਿਆਤ ਦੀ ਜੋਤ ਦੇ ਨਾਲ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Fareedkot Teekaਜਬ ਗੁਰੋਂ ਨੇ ਗਿਆਨ ਸੂਰਜ ਕਾ (ਦੀਪਾਇਓ) ਪ੍ਰਕਾਸ ਕੀਆ ਉਸੀ ਕਾਲ ਮੇਂ ਅਗਿਆਨ ਅੰਧੇਰਾ ਮਿਟ ਗਿਆ॥੨॥
Prof. Sahib Singh(ਹੇ ਭਾਈ!) ਜਦੋਂ ਗੁਰੂ ਦਾ ਬਖ਼ਸ਼ਿਆ ਗਿਆਨ (ਮਨ ਵਿਚ) ਰੌਸ਼ਨ ਹੋਇਆ ਤਾਂ (ਮਨ ਵਿਚੋਂ) ਅਗਿਆਨ ਦਾ ਹਨੇਰਾ ਦੂਰ ਹੋ ਗਿਆ ॥੨॥

ਪਦ ਅਰਥ ਦੀਪਾਇਓ = ਜਗ ਪਿਆ, ਰੌਸ਼ਨ ਹੋ ਗਿਆ ॥੨॥

SikhNet (Spanish)Mira, la oscuridad de la ignorancia es disipada, y dentro de mí brilla la Luz de la Sabiduría del Guru. (2)

ਪਾਵਕੁ ਸਾਗਰੁ ਗਹਰੋ; ਚਰਿ ਸੰਤਨ ਨਾਵ. ਤਰਾਇਓ ॥੩॥

paavak saagar gaharo; char santan naav. taraaeo |3|

Sant Singh KhalsaThe ocean of fire is so deep; the Saints have crossed over, in the boat of the Lord's Name. ||3||
Manmohan SinghThe sea of fire is deep, embarking on the Name boat, the Saints have ferried me across.
Manmohan Singh (Punjabi)ਅੱਗ ਦਾ ਸਮੁੰਦਰ ਡੂੰਘਾ ਹੈ, ਨਾਮ ਦੀ ਬੇੜੀ ਉਤੇ ਚੜ੍ਹ ਕੇ ਸਾਧੂਆਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਦੁਖੋਂ ਰੂਪੀ ਅਗਨੀ ਕਾ ਸਾਗਰ ਜੋ ਸੰਸਾਰ (ਗਹਰੋ) ਡੂੰਘਾ ਹੈ ਸੰਤ ਜਨੋਂ ਨੇ ਭਗਤੀ ਰੂਪੀ ਨੌਕਾ ਪਰ ਚੜਾਇ ਕਰ ਤਰਾਇ ਲੀਆ॥੩॥☬ਪ੍ਰਸ਼ਨ: ਆਪ ਕੌਨ ਕਰਮ ਕੀਆ ਥਾ?☬ਉੱਤਰ:
Prof. Sahib Singh(ਹੇ ਭਾਈ!) ਇਹ ਡੂੰਘਾ ਸੰਸਾਰ-ਸਮੁੰਦਰ (ਵਿਕਾਰਾਂ ਦੀ ਤਪਸ਼ ਨਾਲ) ਅੱਗ (ਹੀ ਅੱਗ ਬਣਿਆ ਪਿਆ ਸੀ) ਮੈਂ ਸਾਧ-ਸੰਗਤਿ-ਬੇੜੀ ਵਿਚ ਚੜ੍ਹ ਕੇ ਇਸ ਤੋਂ ਪਾਰ ਲੰਘ ਆਇਆ ਹਾਂ ॥੩॥

ਪਦ ਅਰਥ ਪਾਵਕੁ = ਅੱਗ। ਸਾਗਰੁ = ਸਮੁੰਦਰ। ਗਹਰੋ = ਡੂੰਘਾ। ਚਰਿ = ਚੜ੍ਹ ਕੇ। ਨਾਵ = ਬੇੜੀ ॥੩॥

SikhNet (Spanish)El mar de fuego es hondo; es el barco de los Santos, el que nos puede llevar a través. (3)

ਨਾ ਹਮ ਕਰਮ. ਨ ਧਰਮ ਸੁਚ; ਪ੍ਰਭਿ ਗਹਿ ਭੁਜਾ ਆਪਾਇਓ ॥੪॥

naa ham karam. na dharam such; prabh geh bhujaa aapaaeo |4|

Sant Singh KhalsaI have no good karma; I have no Dharmic faith or purity. But God has taken me by the arm, and made me His own. ||4||
Manmohan SinghIn me there is no Good deed, faith and piety. Taking me by the arm, the Lord has owned me.
Manmohan Singh (Punjabi)ਮੇਰੇ ਵਿੱਚ ਚੰਗੇ ਅਮਲ, ਈਮਾਨ ਤੇ ਪਵਿੱਤਰਤਾ ਨਹੀਂ। ਬਾਹੋਂ ਫੜ ਕੇ ਸੁਆਮੀ ਨੇ ਮੈਨੂੰ ਆਪਣਾ ਬਣਾ ਲਿਆ ਹੈ।
Fareedkot Teekaਹਮਨੇ ਨ ਕੁਛ ਕਰਮ ਕੀਆ ਹੈ ਔਰ ਨ ਧਰਮ ਕੀਆ ਹੈ ਅਰੁ ਨ ਪਵਿਤ੍ਰਤਾ ਕੀਨੀ ਹੈ। ਪ੍ਰਭੂ ਨੇ ਭੁਜਾ ਪਕੜ ਕਰ (ਆਪਾਇਓ) ਅਪਨਾ ਕਰ ਲੀਆ ਹੂੰ॥੪॥
Prof. Sahib Singh(ਹੇ ਭਾਈ!) ਮੇਰੇ ਪਾਸ ਨਾਹ ਕੋਈ ਕਰਮ ਨਾਹ ਧਰਮ ਨਾਹ ਪਵਿਤ੍ਰਤਾ (ਆਦਿਕ ਰਾਸਿ-ਪੂੰਜੀ) ਸੀ, ਪ੍ਰਭੂ ਨੇ ਮੇਰੀ ਬਾਂਹ ਫੜ ਕੇ (ਆਪ ਹੀ ਮੈਨੂੰ) ਆਪਣਾ (ਦਾਸ) ਬਣਾ ਲਿਆ ਹੈ ॥੪॥

ਪਦ ਅਰਥ ਸੁਚ = ਪਵਿਤ੍ਰਤਾ। ਪ੍ਰਭਿ = ਪ੍ਰਭੂ ਨੇ। ਗਹਿ = ਫੜ ਕੇ। ਭੁਜਾ = ਬਾਂਹ। ਆਪਾਇਓ = ਆਪਣਾ ਬਣਾ ਲਿਆ ॥੪॥

SikhNet (Spanish)Ni he cometido buenas acciones, ni tengo la aprobación de la religión, ni piedad en mí, sin embargo, el Señor me ha tomado de la mano y me ha hecho Suyo. (4)

ਭਉ ਖੰਡਨੁ ਦੁਖ ਭੰਜਨੋ; ਭਗਤਿ ਵਛਲ ਹਰਿ ਨਾਇਓ ॥੫॥

bhau khanddan dukh bhanjano; bhagat vachhal har naaeo |5|

Sant Singh KhalsaThe Destroyer of fear, the Dispeller of pain, the Lover of His Saints - these are the Names of the Lord. ||5||
Manmohan SinghThe Destroyer of fear, the Dispeller of pain and the Lover of His Saints, are the Names of God.
Manmohan Singh (Punjabi)ਡਰ ਨੂੰ ਨਾਸ ਕਰਨਹਾਰ, ਪੀੜ ਮੇਟਣ ਵਾਲਾ ਅਤੇ ਆਪਣੇ ਸੰਤਾਂ ਦਾ ਪਿਆਰਾ ਵਾਹਿਗੁਰੂ ਦੇ ਨਾਮ ਹਨ।
Fareedkot Teekaਭੈ ਕੇ ਖੰਡਨੇ ਵਾਲੇ ਔਰ ਦੁਖੋਂ ਕੇ ਦੂਰ ਕਰਨੇ ਵਾਲੇ, ਪੁਨਾ ਭਗਤੋਂ ਕੇ ਪਿਆਰੇ ਹਰੀ ਕੇ ਨਾਮੁ ਹੈਂ॥੫॥
Prof. Sahib Singh(ਹੇ ਭਾਈ!) ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਉਹ ਨਾਮ ਜੋ ਹਰੇਕ ਕਿਸਮ ਦਾ ਡਰ ਤੇ ਦੁੱਖ ਨਾਸ ਕਰਨ ਦੇ ਸਮਰੱਥ ਹੈ (ਮੈਨੂੰ ਉਸ ਦੀ ਆਪਣੀ ਮਿਹਰ ਨਾਲ ਹੀ ਮਿਲ ਗਿਆ ਹੈ) ॥੫॥

ਪਦ ਅਰਥ ਭਉ ਖੰਡਨੁ = ਡਰ ਨਾਸ ਕਰਨ ਵਾਲਾ। ਭਗਤਿ ਵਛਲ ਹਰਿ ਨਾਇਓ = ਭਗਤੀ ਨਾਲ ਪਿਆਰ ਕਰਨ ਵਾਲੇ ਹਰੀ ਦਾ ਨਾਮ ॥੫॥

SikhNet (Spanish)El Naam, el Nombre del Señor es el Destructor de la tristeza y de la ansiedad; el Señor es el Amante de Sus Gurmukjs. (5)

ਅਨਾਥਹ ਨਾਥ ਕ੍ਰਿਪਾਲ ਦੀਨ; ਸੰਮ੍ਰਿਥ ਸੰਤ ਓਟਾਇਓ ॥੬॥

anaathah naath kripaal deen; samrith sant ottaaeo |6|

Sant Singh KhalsaHe is the Master of the masterless, Merciful to the meek, All-powerful, the Support of His Saints. ||6||
Manmohan SinghGod is the Master of the Masterless, Merciful to the meek, Omnipotent and the support of his Saints.
Manmohan Singh (Punjabi)ਵਾਹਿਗੁਰੂ ਨਿਖਸਮਿਆਂ ਦਾ ਖਸਮ, ਮਸਕੀਨਾਂ ਤੇ ਮਿਹਰਬਾਨ, ਸਰਬ-ਸ਼ਕਤੀਵਾਨ ਅਤੇ ਆਪਣੇ ਸਾਧੁਆਂ ਦਾ ਆਸਰਾ ਹੈ।
Fareedkot Teekaਪੂਰਬ ਉਕਤ ਜਾਨ ਕਰ ਐਸੇ ਬੇਨਤੀ ਕਰੀ: ਹੇ ਅਨਾਥੋਂ ਕੇ ਨਾਥ! ਹੇ ਦੀਨੋਂ ਪਰ ਕ੍ਰਿਪਾਲ! ਹੇ ਸਮਰਥ! ਤੂੰ ਸੰਤੋਂ ਕਾ (ਓਟਾਇਓਂ) ਆਸਰਾ ਰੂਪ ਹੈਂ॥੬॥
Prof. Sahib Singhਹੇ ਅਨਾਥਾਂ ਦੇ ਨਾਥ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸੰਤਾਂ ਦੇ ਸਹਾਰੇ! ਹੇ ਪ੍ਰਭੂ ਪਾਤਿਸ਼ਾਹ! ॥੬॥

ਪਦ ਅਰਥ ਸੰਮ੍ਰਿਥ = ਸਭ ਤਾਕਤਾਂ ਦਾ ਮਾਲਕ। ਓਟਾਇਓ = ਆਸਰਾ ॥੬॥

SikhNet (Spanish)Él es el Apoyo de los que no se apoyan en nadie, es Bondadoso con los humildes; Él es Todopoderoso y el Refugio de los Santos.(6)

ਨਿਰਗੁਨੀਆਰੇ ਕੀ ਬੇਨਤੀ; ਦੇਹੁ ਦਰਸੁ ਹਰਿ ਰਾਇਓ ॥੭॥

niraguneeaare kee benatee; dehu daras har raaeo |7|

Sant Singh KhalsaI am worthless - I offer this prayer, O my Lord King: "Please, grant me the Blessed Vision of Your Darshan." ||7||
Manmohan SinghI, virtueless, Make a supplication, O Sovereign Lord, "Bless me with Thine Sight".
Manmohan Singh (Punjabi)ਮੈਂ ਨੇਕੀ-ਵਿਹੁਣ ਵਿੱਚ ਪ੍ਰਾਰਥਨਾ ਕਰਦਾ ਹਾਂ, ਹੈ ਪਾਤਸ਼ਾਹ ਪਰਮੇਸ਼ਵਰ! ਮੈਨੂੰ ਆਪਣੇ ਦੀਦਾਰ ਦੀ ਦਾਤ ਦੇ।
Fareedkot Teekaਮੈਂ ਨਿਰਗੁਨਿਆਰੇ ਕੀ ਬੇਨਤੀ ਹੈ ਕਿ ਹੇ ਹਰੀ ਰਾਜਾ ਦਰਸ਼ਨ ਦੇਹੁ॥੭॥
Prof. Sahib Singhਮੇਰੀ ਗੁਣ-ਹੀਨ ਦੀ ਬੇਨਤੀ ਸੁਣ, ਮੈਨੂੰ ਆਪਣਾ ਦਰਸਨ ਦੇਹ ॥੭॥

ਪਦ ਅਰਥ ਹਰਿ ਰਾਇਓ = ਹੇ ਪ੍ਰਭੂ ਪਾਤਸ਼ਾਹ ॥੭॥

SikhNet (Spanish)Sin tener ningún mérito con que exigir nada, Te rezo, oh mi Señor, mi Rey, para que me bendigas con Tu Darshan.(7)

ਨਾਨਕ. ਸਰਨਿ ਤੁਹਾਰੀ ਠਾਕੁਰ; ਸੇਵਕੁ. ਦੁਆਰੈ ਆਇਓ ॥੮॥੨॥੧੪॥

naanak. saran tuhaaree tthaakur; sevak. duaarai aaeo |8|2|14|

Sant Singh KhalsaNanak has come to Your Sanctuary, O my Lord and Master; Your servant has come to Your Door. ||8||2||14||
Manmohan SinghNanak is under Thine protection, O Lord. Thy servant has come and fallen at Thine door.
Manmohan Singh (Punjabi)ਨਾਨਕ ਤੇਰੀ ਪਨਾਹ ਹੇਠਾਂ ਹੈ, ਹੇ ਸੁਆਮੀ! ਤੇਰਾ ਟਹਿਲੂਆਂ ਤੇਰੇ ਬੂਹੇ ਤੇ ਆ ਡਿਗਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਠਾਕੁਰ! ਮੈਂ ਸੇਵਕ ਦੁਆਰੇ ਪਰ ਆਇਆ ਹੂੰ ਅਰੁ ਆਪ ਕੀ ਸ਼ਰਣ ਲਈ ਹੈ॥੮॥੨॥੧੪॥☬ਪਰਮੇਸ੍ਵਰ ਸੇ ਮਨਮੁਖ ਜੀਵੋਂ ਕੀ ਕ੍ਰਿਘਨਤਾ ਦੇਖਾਵਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰ, ਤੇ ਆਖ-) ਹੇ ਠਾਕੁਰ! ਮੈਂ ਤੇਰਾ ਸੇਵਕ ਤੇਰੀ ਸਰਨ ਆਇਆ ਹਾਂ, ਤੇਰੇ ਦਰ ਤੇ ਆਇਆ ਹਾਂ ॥੮॥੨॥੧੪॥

ਪਦ ਅਰਥ ਠਾਕੁਰ = ਹੇ ਠਾਕੁਰ ॥੮॥

SikhNet (Spanish)Nanak busca Tu Santuario, oh mi Maestro; él, Tu Sirviente, está a Tu Puerta. (8-2-14)
Answers quote the Granth verbatim with Ang citations. AI commentary is not Gurbani and not a religious ruling.