ਰਾਗੁ ਗਉੜੀ ਬੈਰਾਗਣਿ₁ ਕਬੀਰ ਜੀ ॥
raag gaurree bairaagana₁ kabeer jee |
Sant Singh KhalsaRaag Gauree Bairaagan, Kabeer Jee:
Manmohan SinghMeasure Gauri Bairagan Kabir Ji.
Manmohan Singh (Punjabi)ਰਾਗ ਗਉੜੀ ਬੈਰਾਗਣਿ ਕਬੀਰ ਜੀ।
Prof. Sahib Singhਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
SikhNet (Spanish)Rag Gauri Bairaagan, Kabir yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਜੀਵਤ ਪਿਤਰ. ਨ ਮਾਨੈ ਕੋਊ; ਮੂਏਂ. ਸਿਰਾਧ ਕਰਾਹੀ ॥
jeevat pitar. na maanai koaoo; mooen. siraadh karaahee |
Sant Singh KhalsaHe does not honor his ancestors while they are alive, but he holds feasts in their honor after they have died.
Manmohan SinghOne serves not his ancestors when they are alive, but he gives them feasts when they are dead.
Manmohan Singh (Punjabi)ਆਦਮੀ ਵੱਡੇ ਵਡੇਰਿਆਂ ਦੀ ਉਨ੍ਹਾਂ ਦੇ ਜੀਉਦਿਆਂ ਤਾਂ ਸੇਵਾ ਨਹੀਂ ਕਰਦਾ ਪਰ ਉਨ੍ਹਾਂ ਦੇ ਮਰਨ ਤੇ ਉਨ੍ਹਾਂ ਨੂੰ ਭੋਜਨ ਖੁਆਉਂਦਾ ਹੈ।
Fareedkot Teekaਜੀਵਤੇ ਮਾਤਾ ਪਿਤਾ ਕੀ ਤੋ ਕੋਈ ਸੇਵਾ ਨਹੀਂ ਕਰਤਾ ਹੈ, ਜੋ ਉਨਕੀ ਪ੍ਰਸਿੰਨਤਾ ਕਰ ਕੇ ਪੁੰਨ ਉਤਪਤੀ ਕਰ ਸੁਖ ਹੋਵੇ। ਮੂਇਆਂ ਕੇ ਵਾਸਤੇ ਸਰਾਧ ਕਰਾਵਤੇ ਹੈਂ॥
Prof. Sahib Singhਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।ਪਦ ਅਰਥ ਜੀਵਤ = ਜੀਊਂਦੇ। ਪਿਤਰ = ਵੱਡੇ ਵਡੇਰੇ, ਪਿਉ ਬਾਬਾ ਪੜਦਾਦਾ ਆਦਿਕ ਵਡੇਰੇ ਜੋ ਮਰ ਕੇ ਪਰਲੋਕ ਵਿਚ ਜਾ ਚੁਕੇ ਹਨ। ਸਿਰਾਧ = ਪਿਤਰਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਖੁਆਇਆ ਹੋਇਆ ਭੋਜਨ {ਮਰ ਚੁੱਕੇ ਬਜ਼ੁਰਗਾਂ ਲਈ ਹਿੰਦੂ ਲੋਕ ਸਾਲ ਦੇ ਸਾਲ ਅੱਸੂ ਦੇ ਮਹੀਨੇ ਸਰਾਧ ਕਰਦੇ ਹਨ; ਬ੍ਰਾਹਮਣਾਂ ਨੂੰ ਭੋਜਨ ਖਿਲਾਂਦੇ ਹਨ। ਨਿਸ਼ਚਾ ਇਹ ਹੁੰਦਾ ਹੈ ਕਿ ਇਹ ਖੁਆਇਆ ਹੋਇਆ ਭੋਜਨ ਪਿਤਰਾਂ ਨੂੰ ਅੱਪੜ ਜਾਇਗਾ। ਸਰਾਧ ਅੱਸੂ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਮੱਸਿਆ ਤਕ ਰਹਿੰਦੇ ਹਨ; ਅਖ਼ੀਰਲਾ ਸਰਾਧ ਕਾਵਾਂ ਕੁੱਤਿਆਂ ਦਾ ਭੀ ਹੁੰਦਾ ਹੈ। ਚੰਦ ਦੇ ਮਹੀਨੇ ਦੇ ਹਿਸਾਬ ਜਿਸ ਤਰੀਕ (ਥਿਤ=ਤਿਥਿ) ਨੂੰ ਕੋਈ ਮਰੇ, ਸਰਾਧਾਂ ਦੇ ਦਿਨੀਂ ਉਸੇ ਥਿਤ ਤੇ ਉਸ ਦਾ ਸ਼ਰਾਧ ਕਰਾਉਂਦੇ ਹਨ। ਬ੍ਰਾਹਮਣਾਂ ਨੂੰ ਖੁਆ ਕੇ ਕਾਵਾਂ ਕੁੱਤਿਆਂ ਨੂੰ ਭੀ ਸਰਾਧ ਦਾ ਭੋਜਨ ਖੁਆਉਂਦੇ ਹਨ}।
SikhNet (Spanish)Cuando vivían, a los ancianos nadie los cuidó, pero después de su muerte, la gente trae ofrendas en su nombre.
ਪਿਤਰ ਭੀ ਬਪੁਰੇ. ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ॥੧॥
pitar bhee bapure. kahu kiau paaveh; kaooaa kookar khaahee |1|
Sant Singh KhalsaTell me, how can his poor ancestors receive what the crows and the dogs have eaten up? ||1||
Manmohan SinghSay, how shall the poor parents obtain what the crows and dogs have eaten up?
Manmohan Singh (Punjabi)ਦੱਸੋ, ਜੋ ਕੁਛ ਕਾਂ ਤੇ ਕੁੱਤੇ ਖਾ ਗਏ ਹਨ, ਉਹ ਗਰੀਬ ਮਾਪਿਆਂ ਨੂੰ ਕਿਸ ਤਰ੍ਹਾਂ ਮਿਲੇਗਾ?
Fareedkot Teekaਪਿਤਰ ਭੀ ਵਿਚਾਰੇ ਕਹੁ ਸਰਾਧ ਆਦਿਕ ਕੇ ਭੋਜਨ ਕੋ ਕੈਸੇ ਪਾਵੈਂ ਕਊਏ ਔਰ ਕੂਕਰ ਖਾਤੇ ਹੈਂ। ਵਾ ਜੀਵਤੇ ਪਿਤਰ ਸੰਤ ਜਨੋਂ ਕੋ ਤੋ ਮਾਨਤੇ ਨਹੀਂ, ਜੋ (ਮੂਏ) ਜੜ ਰੂਪ ਪਾਥਰ ਹੈਂ ਤਿਨ ਕੇ ਵਾਸਤੇ ਭੋਜਨ ਕਰਾਵਤੇ ਹੈਂ, ਭਾਵ ਰੋਗ ਮੜੀ ਮਾਨਤੇ ਹੈਂ। (ਪਿਤਰ) ਵਹੁ ਦੇਵੀ ਦੇਵਤਾ ਵਿਚਾਰੇ ਕੈਸੇ ਪਾਵੇਂ ਭੋਜਨ ਕੋ ਤੋ ਕਊਏ ਕੂਕਰ ਖਾ ਜਾਤੇ ਹੈਂ॥੧॥
Prof. Sahib Singhਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥ਪਦ ਅਰਥ ਬਪੁਰੇ = ਵਿਚਾਰੇ। ਕੂਕਰ = ਕੁੱਤੇ ॥੧॥
SikhNet (Spanish)Pero aun estas ofrendas no sirven porque los muertos no las reciben, porque han sido echados a los cuervos y a los perros. (1)
ਮੋ ਕਉ; ਕੁਸਲੁ ਬਤਾਵਹੁ ਕੋਈ ॥
mo kau; kusal bataavahu koee |
Sant Singh KhalsaIf only someone would tell me what real happiness is!
Manmohan SinghLet some one tell me what the "real joy" is.
Manmohan Singh (Punjabi)ਕੋਈ ਮੈਨੂੰ ਦੱਸੋ ਕਿ ਅਸਲ ਖੁਸ਼ੀ ਕੀ ਹੈ?
Fareedkot Teekaਮੇਰੇ ਕੋ ਕੋਈ ਕੁਸਲ ਬਤਾਵੋ, ਵਹੁ ਕੌਨ ਕੁਸਲੁ ਹੈ॥
Prof. Sahib Singhਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।ਪਦ ਅਰਥ ਕੁਸਲੁ = ਸੁਖ-ਸਾਂਦ, ਅਨੰਦ।
SikhNet (Spanish)Oh gente, muéstrenme el Sendero del Verdadero Éxtasis,
ਕੁਸਲੁ ਕੁਸਲੁ ਕਰਤੇ. ਜਗੁ ਬਿਨਸੈ; ਕੁਸਲੁ ਭੀ ਕੈਸੇ ਹੋਈ ॥੧॥ ਰਹਾਉ ॥
kusal kusal karate. jag binasai; kusal bhee kaise hoee |1| rahaau |
Sant Singh KhalsaSpeaking of happiness and joy, the world is perishing. How can happiness be found? ||1||Pause||
Manmohan SinghTalking of real satisfaction, the world is dying, How can spiritual appeasement be obtained? Pause.
Manmohan Singh (Punjabi)ਮਾਨਸਕ ਧਰਵਾਸ ਕਹਿੰਦਾ ਕਹਿੰਦਾ ਜਹਾਨ ਮਰਦਾ ਜਾ ਰਿਹਾ ਹੈ। ਰੂਹਾਨੀ ਰੱਜ ਕਿਸ ਤਰ੍ਹਾਂ ਪਰਾਪਤ ਹੋ ਸਕਦਾ ਹੈ? ਠਹਿਰਾਉ।
Fareedkot Teeka(ਕੁਸਲੁ) ਸੁਖ ਪ੍ਰਾਪਤਿ ਹੋਵੇ ਸੁਖ ਹੋਵੇ ਐਸੇ ਪੁਕਾਰ ਕਰਤੇ ਹੀ ਜੀਵ ਜਗਤ ਮੇਂ ਮਰ ਗਏ ਹੈਂ, ਬਹੁੜੋ ਕੁਸਲ ਕੈਸੇ ਹੋਵੇ ਅਰਥਾਤ ਨਹੀਂ ਹੋਤਾ॥☬ਪ੍ਰਸ਼ਨ: ਸੁਖ ਨ ਪ੍ਰਾਪਤਿ ਹੋਣੇ ਮੇਂ ਕਿਆ ਕਾਰਣੁ ਹੈ?☬ਉੱਤ੍ਰ:
Prof. Sahib Singhਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
SikhNet (Spanish)porque cada uno añora el Éxtasis, sin saber cómo obtenerlo.(1-Pausa)
ਮਾਟੀ ਕੇ ਕਰਿ ਦੇਵੀ ਦੇਵਾ; ਤਿਸੁ ਆਗੈ ਜੀਉ ਦੇਹੀ ॥
maattee ke kar devee devaa; tis aagai jeeo dehee |
Sant Singh KhalsaMaking gods and goddesses out of clay, people sacrifice living beings to them.
Manmohan SinghMaking goddesses and gods of clay, the mortals offer them living creatures.
Manmohan Singh (Punjabi)ਮਿੱਟੀ ਦੀਆਂ ਦੇਵੀਆਂ ਅਤੇ ਦੇਵਤੇ ਬਣਾ ਕੇ ਪ੍ਰਾਣੀ ਉਨ੍ਹਾਂ ਨੂੰ ਜੀਉਂਦੇ ਜੀਵਾਂ ਦੀਆਂ ਭੇਟਾ ਚੜ੍ਹਾਉਂਦੇ ਹਨ।
Fareedkot Teekaਮਿਟੀ ਕੇ ਦੇਵੀ ਦੇਵਤਾ ਕਰ ਕੇ ਤਿਸ ਕੇ ਆਗੇ ਜੀਵ ਦੇਤੇ ਹੈਂ; ਅਰਥਾਤ ਬਕਰੇ ਆਦਿ ਜੀਵੋਂ ਕਾ ਘਾਤ ਕਰਤੇ ਹੈਂ॥
Prof. Sahib Singhਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।ਪਦ ਅਰਥ ਕਰਿ = ਬਣਾ ਕੇ। ਜੀਉ ਦੇਹੀ = ਬੱਕਰੇ ਆਦਿਕ ਦੀ ਕੁਰਬਾਨੀ ਦੇਂਦੇ ਹਨ। {❀ ਨੋਟ: ਵਿਆਹ-ਸ਼ਾਦੀਆਂ ਸਮੇ ਪੁਰਾਣੇ ਖ਼ਿਆਲਾਂ ਵਾਲੇ ਹਿੰਦੂ ਸੱਜਣ ਆਪਣੇ ਘਰਾਂ ਵਿਚ ਲੜਕੇ ਲੜਕੀ ਨੂੰ ਮਾਈਏਂ ਪਾਣ ਵਾਲੇ ਦਿਨ 'ਵੱਡੇ ਅੱਡਦੇ' ਹਨ (ਭਾਵ) ਘਰ ਵਿਚ ਇਕ ਨਿਵੇਕਲੇ ਥਾਂ ਪੋਚਾ ਦੇ ਕੇ ਮਿੱਟੀ ਦੇ 'ਵੱਡੇ' ਬਣਾ ਕੇ ਉਹਨਾਂ ਦੇ ਅੱਗੇ ਪਾਣੀ ਦਾ ਘੜਾ ਭਰ ਕੇ ਰੱਖਦੇ ਹਨ। ਵਿਆਹ ਵਾਲੇ ਕੁੜੀ ਤੇ ਮੁੰਡਾ ਮੱਥਾ ਟੇਕਦੇ ਹਨ, ਤੇ ਇਸ ਤਰ੍ਹਾਂ ਆਪਣੇ ਪਿਤਰਾਂ ਪਾਸੋਂ 'ਕੁਸ਼ਲ' ਦੀ ਅਸੀਸ ਲੈਂਦੇ ਹਨ}
SikhNet (Spanish)Uno forma ídolos de barro, y ofrece vidas humanas en sacrificio a ellos;
ਐਸੇ ਪਿਤਰ ਤੁਮਾਰੇ ਕਹੀਅਹਿ; ਆਪਨ ਕਹਿਆ ਨ ਲੇਹੀ ॥੨॥
aise pitar tumaare kaheeeh; aapan kahiaa na lehee |2|
Sant Singh KhalsaSuch are your dead ancestors, who cannot ask for what they want. ||2||
Manmohan SinghSuch are said to be your deceased parents, who cannot ask for what they want to have.
Manmohan Singh (Punjabi)ਇਹੋ ਜਿਹੇ ਆਖੇ ਜਾਂਦੇ ਹਨ, ਤੁਹਾਡੇ ਮਰੇ ਹੋਏ ਮਾਪੇ, ਜਿਹੜੇ ਜੋ ਕੁਛ ਉਹ ਲੈਣ ਲੋੜਦੇ ਹਨ, ਆਖ ਕੇ ਨਹੀਂ ਲੈ ਸਕਦੇ।
Fareedkot Teekaਐਸੇ ਹੀ ਤੁਮਾਰੇ ਪਿਤਰ ਕਹੀਤੇ ਹੈਂ, ਭਾਵ ਮਿਟੀ ਕੇ ਦੇਵਤਿਓਂ ਜੈਸੇ ਹੈਂ, ਜੋ ਅਪਨੀ ਪੂਜਾ ਕਾ ਪ੍ਰਕਾਰ ਆਪ ਹੀ ਸਾਸਤ੍ਰੋਂ ਮੇਂ ਕਹਾ ਹੈ ਤਿਸ ਕੋ ਪ੍ਰਤਛ ਹੋ ਕਰ ਆਪ ਕਹ ਕਰ ਨਹੀਂ ਲੇਤੇ ਹੈਂ॥੨॥
Prof. Sahib Singh(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
SikhNet (Spanish)tales son las Almas de los antepasados también, ya no pueden pedir por lo que añoran. (2)
ਸਰਜੀਉ ਕਾਟਹਿ, ਨਿਰਜੀਉ ਪੂਜਹਿ; ਅੰਤ ਕਾਲ ਕਉ ਭਾਰੀ ॥
sarajeeo kaatteh, nirajeeo poojeh; ant kaal kau bhaaree |
Sant Singh KhalsaYou murder living beings and worship lifeless things; at your very last moment, you shall suffer in terrible pain.
Manmohan SinghYou behead living being and worship lifeless things. At the last moment, great shall be your suffering.
Manmohan Singh (Punjabi)ਤੁਸੀਂ ਪ੍ਰਾਣਧਾਰੀਆਂ ਨੂੰ ਮਾਰ ਕੇ ਮੁਰਦਾ ਸ਼ੈਆਂ ਨੂੰ ਪੁਜਦੇ ਹੋ। ਅਖੀਰ ਦੇ ਵੇਲੇ ਤੁਹਾਨੂੰ ਬਹੁਤ ਮੁਸ਼ਕਿਲ ਬਣੇਗੀ।
Fareedkot Teeka(ਸਰਜੀਉ) ਸਰਜੀਤ ਅਰਥਾਤ ਜੀਵਤੇ ਜੀਵੋਂ ਕੋ ਕਾਟਤੇ ਹੋ ਔਰ ਪ੍ਰਾਣੋਂ ਸੇ ਰਹਤ ਜੜੋਂ ਕੋ ਪੂਜਤੇ ਹੋ, ਅੰਤ ਸਮੇਂ ਭਾਰੀ ਪੀੜਾ ਹੋਵੇਗੀ॥
Prof. Sahib Singhਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।ਪਦ ਅਰਥ ਸਰਜੀਉ = ਜਿੰਦ ਵਾਲੇ, ਜੀਊਂਦੇ ਜੀਵ। ਨਿਰਜੀਉ = ਨਿਰਜਿੰਦ ਦੇਵਤਿਆਂ ਤੇ ਪਿਤਰਾਂ ਨੂੰ ਜੋ ਮਿੱਟੀ ਦੇ ਬਣਾਏ ਹੁੰਦੇ ਹਨ। ਕਾਲ = ਸਮਾਂ।
SikhNet (Spanish)Uno mata la vida humana para provocar a los muertos, y así uno está tramando su propia miseria y muerte.
ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ ਡੂਬੇ ਸੰਸਾਰੀ ॥੩॥
raam naam kee gat nahee jaanee; bhai ddoobe sansaaree |3|
Sant Singh KhalsaYou do not know the value of the Lord's Name; you shall drown in the terrifying world-ocean. ||3||
Manmohan SinghYou know not the worth of Lord's Name, you shall be drowned in the terrible world--ocean.
Manmohan Singh (Punjabi)ਤੁਸੀਂ ਸੁਆਮੀ ਦੇ ਨਾਮ ਦੀ ਕਦਰ ਨੂੰ ਨਹੀਂ ਜਾਣਦੇ! ਤੁਸੀਂ ਡਰਾਉਣੇ ਜਗਤ ਸਮੁੰਦਰ ਵਿੱਚ ਡੁੱਬ ਜਾਓਗੇ।
Fareedkot Teekaਰਾਮ ਨਾਮ ਕੀ ਪ੍ਰਾਪਤੀ ਜਾਨੀ ਨਹੀਂ ਹੈ ਇਸੀ ਤੇ ਸੰਸਾਰੀ ਜੀਵ ਭੈ ਮੇਂ ਡੂਬੇ ਰਹਤੇ ਹੈਂ॥੩॥
Prof. Sahib Singh(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥ਪਦ ਅਰਥ ਗਤਿ = ਹਾਲਤ, ਅਵਸਥਾ। ਰਾਮ ਨਾਮ ਕੀ ਗਤਿ = ਉਹ ਆਤਮਕ ਅਵਸਥਾ ਜੋ ਪ੍ਰਭੂ ਦਾ ਨਾਮ ਸਿਮਰਿਆਂ ਬਣਦੀ ਹੈ। ਸੰਸਾਰੀ ਭੈ = ਸੰਸਾਰੀ ਡਰ ਵਿਚ, ਲੋਕਾਚਾਰੀ ਰਸਮਾਂ ਦੇ ਡਰ ਵਿਚ, ਲੋਕਲਾਜ ਵਿਚ ॥੩॥
SikhNet (Spanish)Sin conocer el Mérito del Nombre el Señor, el mundo se ahoga en el mar del miedo.(3)
ਦੇਵੀ ਦੇਵਾ ਪੂਜਹਿ ਡੋਲਹਿ; ਪਾਰਬ੍ਰਹਮੁ ਨਹੀ ਜਾਨਾ ॥
devee devaa poojeh ddoleh; paarabraham nahee jaanaa |
Sant Singh KhalsaYou worship gods and goddesses, but you do not know the Supreme Lord God.
Manmohan SinghYou adore goddesses and gods, waver in your faith and know not the supreme Lord.
Manmohan Singh (Punjabi)ਤੁਸੀਂ ਦੇਵੀਆਂ ਅਤੇ ਦੇਵਦਿਆਂ ਦੀ ਉਪਾਸ਼ਨਾ ਕਰਦੇ ਹੋ। ਆਪਣੇ ਭਰੋਸੇ ਵਿੱਚ ਡੋਲਦੇ ਰਹਿਦੇ ਹੋ ਅਤੇ ਸ਼ਰੋਮਣੀ ਸਾਹਿਬ ਨੂੰ ਨਹੀਂ ਸਮਝਦੇ।
Fareedkot Teekaਦੇਵੀ ਦੇਵਤਿਆਂ ਕੋ ਪੂਜਤੇ (ਡੋਲਹਿ) ਫਿਰਤੇ ਹੈਂ, ਪਾਰਬ੍ਰਹਮ ਜਾਨਿਆ ਨਹੀਂ॥☬ਪ੍ਰਸ਼ਨ: ਦੇਵਤਾ ਭੀ ਬ੍ਰਹਮ ਸੇ ਭਿੰਨ ਨਹੀਂ ਹੈ?☬ਉੱਤਰ:
Prof. Sahib Singh(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।ਪਦ ਅਰਥ ਡੋਲਹਿ = ਡੋਲਦੇ ਹਨ, ਸਹਿਮੇ ਰਹਿੰਦੇ ਹਨ।
SikhNet (Spanish)Alabas a dioses y diosas, pero no conoces al Supremo Señor Dios,
ਕਹਤ ਕਬੀਰ. ਅਕੁਲੁ ਨਹੀ ਚੇਤਿਆ; ਬਿਖਿਆ ਸਿਉ ਲਪਟਾਨਾ ॥੪॥੧॥੪੫॥
kehat kabeer. akul nahee chetiaa; bikhiaa siau lapattaanaa |4|1|45|
Sant Singh KhalsaSays Kabeer, you have not remembered the Lord who has no ancestors; you are clinging to your corrupt ways. ||4||1||45||
Manmohan SinghSays, Kabir, you have not remembered the ancestorless Lord and are clinging to the deadly sins.
Manmohan Singh (Punjabi)ਕਬੀਰ ਜੀ ਆਖਦੇ ਹਨ, ਤੁਸੀਂ ਕੁਲ-ਰਹਿਤ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਅਤੇ ਪ੍ਰਾਣ-ਨਾਸਕ ਪਾਪਾਂ ਨਾਲ ਚਿਮੜੇ ਹੋਏ ਹੋ।
Fareedkot Teekaਕਬੀਰ ਜੀ ਕਹਤੇ ਹੈਂ (ਅਕੁਲੁ) ਪੂਰਨ ਜਾਨ ਕਰ ਨਹੀ ਸਿਮਰਿਆ ਹੈ ਪ੍ਰਛਿੰਨ ਜਾਨ ਕਰ ਪੂਜਤੇ ਹੈਂ।☬ਜੇ ਕਹੇ ਦੇਵਤਿਓਂ ਕੀ ਸੇਵਾ ਕਿਉਂ ਕਰਤੇ ਹੈਂ? ਤਿਸ ਪਰ ਕਹਤੇ ਹੈਂ:☬ਤਿਨ ਕਾ ਮਨ ਬਿਖਿਓਂ ਸੇ ਲਪਟਾਇਆ ਹੈ ਇਸ ਵਾਸਤੇ ਸੇਵਾ ਕਰਤੇ ਹੈਂ॥੪॥੧॥੪੪॥☬ਜੋ ਕਹੇ ਆਤਮਾਨੰਦ ਕੀ ਪ੍ਰਾਪਤੀ ਕਾ ਪ੍ਰਕਾਰ ਕਹੋ, ਜਿਸ ਕਰ ਵਿਖਿਓਂ ਕੀ ਲੰਪਟਤਾ ਦੂਰ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥ਪਦ ਅਰਥ ਅਕੁਲੁ = {ਅ-ਕੁਲੁ} ਉਹ ਪ੍ਰਭੂ ਜੋ ਕਿਸੇ ਕੁਲ-ਜਾਤ ਵਿਚ ਨਹੀਂ ਜੰਮਦਾ। ਬਿਖਿਆ = ਮਾਇਆ ॥੪॥੧॥੪੫॥
* ਸ਼ਬਦ ਦਾ ਭਾਵ: ਘਰ ਵਿਚ ਹਰ ਤਰ੍ਹਾਂ ਦਾ ਸੁਖ-ਆਨੰਦ ਬਣੇ ਰਹਿਣ ਦੀ ਖ਼ਾਤਰ ਭਰਮੀ ਲੋਕ ਪਿਤਰਾਂ ਨਿਮਿਤ ਸਰਾਧ ਕਰਦੇ ਹਨ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੇ ਅੱਗੇ ਕੁਰਬਾਨੀ ਦੇਂਦੇ ਹਨ; ਵਿਆਹਾਂ-ਸ਼ਾਦੀਆਂ ਸਮੇ 'ਵੱਡੇ ਅੱਡਦੇ ਹਨ', ਪਰ ਫਿਰ ਭੀ ਸਹਿਮ ਬਣਿਆ ਹੀ ਰਹਿੰਦਾ ਹੈ, ਕਿਉਂਕਿ ਸੁਖ ਅਨੰਦ ਦੇ ਸੋਮੇ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ।੪੫।
SikhNet (Spanish)dice Kabir, no has meditado en el Señor que está sin ancestros, sólo vives aferrado a tus formas corruptas. (4-1-45)