ੴ

ਸਿੱਖਬਾਣੀ · SikhBani

ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥

jeevat marai marai fun jeevai aise sun samaaeaa
Bhagat Kabir Ji ਭਗਤ ਕਬੀਰ ਜੀ · Raag Gauree · Ang 332, 333 · 11 lines
Translations

ਗਉੜੀ ॥

gaurree | Ang 332

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri.

ਜੀਵਤ ਮਰੈ. ਮਰੈ ਫੁਨਿ ਜੀਵੈ; ਐਸੇ ਸੁੰਨਿ ਸਮਾਇਆ ॥

jeevat marai. marai fun jeevai; aise sun samaaeaa | Ang 332

Sant Singh KhalsaOne who remains dead while yet alive, will live even after death; thus he merges into the Primal Void of the Absolute Lord.
Manmohan SinghMan ought to remain dead in life, and being so dead should revive, again, through the Name. Like this he is absorbed in the formless Lord.
Manmohan Singh (Punjabi)ਆਦਮੀ ਨੂੰ ਜੀਉਦਿਆਂ ਮਰੇ ਰਹਿਣਾ ਚਾਹੀਦਾ ਹੈ ਅਤੇ ਮਰ ਕੇ, ਨਾਮ ਦੇ ਰਾਹੀਂ ਮੁੜ ਕੇ ਜੀਉਣਾ ਚਾਹੀਦਾ ਹੈ। ਐਸ ਤਰ੍ਹਾਂ ਉਹ ਨਿਰਗੁਣ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਸੰਸਾਰ ਕੇ ਤਰਫ ਤਿਸ ਕੀ ਤਰਫੋਂ ਮਰੇ ਹੈਂ ਔਰ ਜਿਸ ਪਰਮੇਸ੍ਵਰ ਕੀ ਤਰਫੋਂ ਮਰੇ ਹੂਏ ਅਰਥਾਤ ਬੇਮੁਖ ਥੇ, ਪੁਨਾ ਤਿਸ ਪਰਮੇਸ੍ਵਰ ਕੀ ਤਰਫ ਜੀਵੇ ਹੈਂ। ਐਸੇ ਪ੍ਰਕਾਰੋਂ ਕਰ ਤਿਨ ਕਾ ਮਨ (ਸੁੰਨਿ) ਅਫੁਰ ਮੇਂ ਸਮਾਇਆ ਹੈ॥
Prof. Sahib Singhਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,

ਪਦ ਅਰਥ ਜੀਵਤ ਮਰੈ = ਜੀਊਂਦਾ ਹੀ ਮਰ ਜਾਂਦਾ ਹੈ, ਨਫ਼ਸਾਨੀ ਖ਼ਾਹਸ਼ਾਂ ਵਲੋਂ ਮਰਦਾ ਹੈ, ਮਨ ਨੂੰ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ। ਮਰੈ ਮਰੈ = ਮੁੜ ਮੁੜ ਮਰਦਾ ਹੈ, ਮੁੜ ਮੁੜ ਜਤਨ ਕਰ ਕੇ (ਨਫ਼ਸਾਨੀ ਖ਼ਾਹਸ਼ਾਂ ਵਲੋਂ) ਮਰਦਾ ਹੈ। ਐਸੇ = ਇਉਂ। ਫੁਨਿ = ਫਿਰ। ਜੀਵੈ = ਜੀਊ ਪੈਂਦਾ ਹੈ। ਸੁੰਨਿ = ਸੁੰਨ ਵਿਚ, ਸੁੰਞ ਵਿਚ, ਉਸ ਹਾਲਤ ਵਿਚ ਜਿਥੇ ਵਿਕਾਰਾਂ ਵਲੋਂ ਸੁੰਞ ਹੈ, ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ।

SikhNet (Spanish)Aquél que muere hacia sí mismo, muriendo así, vive y se inmerge en el Recinto de la Mente en Calma.

ਅੰਜਨ ਮਾਹਿ ਨਿਰੰਜਨਿ ਰਹੀਐ; ਬਹੁੜਿ. ਨ ਭਵਜਲਿ ਪਾਇਆ ॥੧॥

anjan maeh niranjan raheeai; bahurr. na bhavajal paaeaa |1| Ang 332

Sant Singh KhalsaRemaining pure in the midst of impurity, he will never again fall into the terrifying world-ocean. ||1||
Manmohan SinghBy remaining pure amid impurity, he falls not again, into the terrible world-ocean.
Manmohan Singh (Punjabi)ਅਪਵਿੱਤਰਤਾ ਅੰਦਰ ਪਵਿੱਤਰ ਰਹਿਣ ਦੁਆਰਾ ਉਹ ਮੁੜ ਕੇ ਭਿਆਨਕ ਜਗਤ ਸਮੁੰਦਰ ਅੰਦਰ ਨਹੀਂ ਪੈਂਦਾ।
Fareedkot Teekaਔਰ ਮਾਇਆ ਮੇਂ ਹੋਤੇ ਹੀ ਮਾਇਆ ਸੇ ਅਸੰਗ ਹੋ ਰਹੇ ਹੈਂ। ਤਿਨ ਕੋ ਬਹੁੜ ਸੰਸਾਰ ਸਮੁੰਦ੍ਰ ਮੇਂ ਨਹੀਂ ਪਾਇਆ ਹੈ॥੧॥
Prof. Sahib Singhਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥

ਪਦ ਅਰਥ ਅੰਜਨ = ਕਾਲਖ, ਮਾਇਆ, ਦੁਨੀਆ। ਨਿਰੰਜਨਿ = ਨਿਰੰਜਨ ਵਿਚ, ਅੰਜਨ-ਰਹਿਤ ਪ੍ਰਭੂ ਵਿਚ। ਬਹੁੜਿ = ਮੁੜ ਕੇ, ਫਿਰ। ਭਵਜਲਿ = ਭਵਜਲ ਵਿਚ, ਘੁੰਮਣਘੇਰ ਵਿਚ ॥੧॥

SikhNet (Spanish)Y habitando en el mundo de los sentidos, se eleva más allá de él y no es puesto en el mar de la existencia material otra vez. (1)

ਮੇਰੇ ਰਾਮ; ਐਸਾ ਖੀਰੁ ਬਿਲੋਈਐ ॥

mere raam; aisaa kheer biloeeai | Ang 332

Sant Singh KhalsaO my Lord, this is the milk to be churned.
Manmohan SinghMy Master such milk should be churned.
Manmohan Singh (Punjabi)ਮੇਰੇ ਮਾਲਕ! ਇਹੋ ਜਿਹਾ ਦੁਧ ਰਿੜਕਣਾ ਉਚਿਤ ਹੈ।
Fareedkot Teekaਹੇ ਮੇਰੇ ਭਾਈ! ਐਸਾ ਰਾਮ ਨਾਮ ਰੂਪੀ ਦੂਧ ਰਿੜਕੀਏ॥☬ਪ੍ਰਸ਼ਨ: ਕੈਸਾ?☬ਉੱਤਰ:
Prof. Sahib Singhਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)

ਪਦ ਅਰਥ ਮੇਰੇ ਰਾਮ = ਹੇ ਪਿਆਰੇ ਪ੍ਰਭੂ! ਖੀਰੁ = ਦੁੱਧ। ਬਿਲੋਈਐ = ਰਿੜਕਿਆ ਜਾਂਦਾ ਹੈ।

SikhNet (Spanish)Oh Señor, guíame para batir Tu Crema,

ਗੁਰਮਤਿ ਮਨੂਆ ਅਸਥਿਰੁ ਰਾਖਹੁ; ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥

guramat manooaa asathir raakhahu; in bidh amrit peeoeeai |1| rahaau | Ang 332

Sant Singh KhalsaThrough the Guru's Teachings, hold your mind steady and stable, and in this way, drink in the Ambrosial Nectar. ||1||Pause||
Manmohan SinghUnder Guru's instructions, keep thy mind steadfast. In this way shalt thou drink the Name Nectar. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਤੂੰ ਆਪਣੇ ਮਨ ਨੂੰ ਅਹਿੱਲ ਰੱਖ। ਇਸ ਤਰੀਕੇ ਨਾਲ ਤੂੰ ਨਾਮ ਦੇ ਸੁਧਾਰਸ ਨੂੰ ਪਾਨ ਕਰ ਲਵੇਗਾ। ਠਹਿਰਾਉ।
Fareedkot Teekaਗੁਰੋਂ ਕੀ ਸਿਖ੍ਯਾ ਲੇ ਕਰ ਮਨ ਕੋ ਇਸਥਿਰ ਰਾਖੋ ਇਨ ਪ੍ਰਕਾਰੋਂ ਕਰ ਆਤਮਾ ਆਨੰਦ ਰੂਪੀ ਅੰਮ੍ਰਿਤ ਪੀਜੀਏ॥੧॥ ਰਹਾਉ ॥☬ਪ੍ਰਸ਼ਨ: ਜਿਨੋਂ ਨੇ ਅੰਮ੍ਰਿਤ ਪੀਆ ਹੈ ਤਿਨਕਾ ਉਦਾਹਰਨ ਕਹੋ?
Prof. Sahib Singhਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥

ਪਦ ਅਰਥ ਮਨੂਆ = ਕਮਜ਼ੋਰ ਮਨ। ਅਸਥਿਰੁ ਰਾਖਹੁ = (ਹੇ ਮੇਰੇ ਰਾਮ! ਤੂੰ) ਅਡੋਲ ਰੱਖ। ਇਨ ਬਿਧਿ = ਇਸ ਤਰੀਕੇ ਨਾਲ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ)। ਪੀਓਈਐ = ਪੀ ਲਈਦਾ ਹੈ ॥੧॥ ਰਹਾਉ ॥

SikhNet (Spanish)para que en la Luz de la Sabiduría del Guru, mi mente se calme, y así pueda chupar Tu Néctar. (1-Pausa)

ਗੁਰ ਕੈ ਬਾਣਿ. ਬਜਰ ਕਲ ਛੇਦੀ; ਪ੍ਰਗਟਿਆ ਪਦੁ ਪਰਗਾਸਾ ॥

gur kai baan. bajar kal chhedee; pragattiaa pad paragaasaa | Ang 332

Sant Singh KhalsaThe Guru's arrow has pierced the hard core of this Dark Age of Kali Yuga, and the state of enlightenment has dawned.
Manmohan SinghThe Guru's arrow has pierced the Dark-age and the state of illumination has dawned upon me.
Manmohan Singh (Punjabi)ਗੁਰਾਂ ਦੇ ਤੀਰ ਨੇ ਕਰੜੇ ਕਲਜੁਗ ਨੂੰ ਵਿੰਨ੍ਹ ਸੁਟਿਆ ਹੈ ਅਤੇ ਪਰਕਾਸ਼ ਦੀ ਅਵਸਥਾ ਮੇਰੇ ਉਤੇ ਆ ਉਦੈ ਹੋਈ ਹੈ।
Fareedkot Teekaਗੁਰੋਂ ਕੇ ਵਾਕਾਂ ਰੂਪੀ (ਬਾਣਿ) ਤੀਰ ਕਰਕੇ, ਬਾਣ ਪਦ ਸਲੇਖ ਹੈ ਦੋਨੋਂ ਅਰਥ ਕਾ ਜਨਕ ਹੈ, (ਬਜਰ) ਦ੍ਰਿੜ ਜੋ ਥੀ (ਕਲ) ਕਲੇਸ ਰੂਪ ਅਵਿਦ੍ਯਾ ਸੋ (ਛੇਦੀ) ਕਾਟ ਦੀਨੀ ਔਰ ਤਿਨ ਕੋ ਪ੍ਰਕਾਸ ਰੂਪ ਆਤਮ ਪਦ ਪ੍ਰਗਟਿਆ ਹੈ।☬ਅਵਿਦਿਆ ਕੇ ਕਾਟਨੇ ਕਾ ਕਿਆ ਰੂਪ ਹੈ?
Prof. Sahib Singhਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।

ਪਦ ਅਰਥ ਕੈ = ਦੀ ਰਾਹੀਂ। ਗੁਰ ਕੈ ਬਾਣਿ = ਗੁਰੂ ਦੇ (ਸ਼ਬਦ-ਰੂਪ) ਤੀਰ ਨਾਲ। ਬਜਰ = ਕਰੜੀ। ਕਲ = (ਮਨੋ-) ਕਲਪਣਾ। ਛੇਦੀ = ਵਿੱਝ ਗਈ। ਪਦੁ ਪਰਗਾਸਾ = ਪਰਕਾਸ਼ ਦਾ ਦਰਜਾ, ਉਹ ਹਾਲਤ ਜਿਥੇ ਸਹੀ ਸਮਝ ਪੈਦਾ ਹੋ ਜਾਂਦੀ ਹੈ।

SikhNet (Spanish)La Palabra del Guru se ha clavado en el corazón de esta Era oscura de Kali Yug, y el Estado de Iluminación ha nacido en mí.

ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ; ਨਿਹਚਲੁ ਸਿਵ ਘਰਿ ਬਾਸਾ ॥੨॥

sakat adher jevarree bhram chookaa; nihachal siv ghar baasaa |2| Ang 332

Sant Singh KhalsaIn the darkness of Maya, I mistook the rope for the snake, but that is over, and now I dwell in the eternal home of the Lord. ||2||
Manmohan SinghDue to the darkness of mammon my mistaking the rope for a snake, is ended and I now abide in the Lord's eternal mansion.
Manmohan Singh (Punjabi)ਮਾਇਆ ਦੇ ਅਨ੍ਹੇਰੇ ਦੇ ਸਬੱਬ ਰੰਸੇ ਨੂੰ ਸੱਪ ਖਿਆਲ ਕਰਨ ਦੀ ਮੇਰੀ ਗਲਤ-ਫਹਿਮੀ ਦੂਰ ਹੋ ਗਈ ਹੈ ਅਤੇ ਮੈਂ ਹੁਣ ਸੁਆਮੀ ਦੇ ਸਦੀਵੀ ਸਥਿਰ ਮੰਦਰ ਅੰਦਰ ਵਸਦਾ ਹਾਂ।
Fareedkot Teeka(ਸਕਤਿ) ਵਿਦਿਆ ਸਕਤੀ ਕਰ ਕੇ ਜੋ ਭ੍ਰਮ ਹੋ ਰਹਾ ਥਾ, ਸੋ ਚੂਕਾ ਹੈ। ਅਵਿਦ੍ਯਾ ਕਾ ਕਾਟਨਾ ਏਹੀ ਹੈ। ਔਰ ਜੈਸੇ (ਅਧੇਰ) ਅੰਧਕਾਰ ਮੇਂ ਜੇਵੜੀ ਕੇ ਬੀਚ ਸਰਪ ਕਾ ਭਰਮ ਹੋਤਾ ਹੈ ਅਰ ਪ੍ਰਕਾਸ ਕਰ ਨਵਿਰਤ ਹੋਤਾ ਹੈ। ਮਾਲਾ ਫੇਰਨੇ ਵਾ ਡੰਡੌਤ ਕਰਨੇ ਯਾ ਪੂਜਾ ਕਰ ਦੂਰ ਨਹੀਂ ਹੋਤਾ ਹੈ, ਤੈਸੇ ਗਿਆਨ ਕਰ ਭ੍ਰਮੁ ਨਵਿਰਤ ਹੂਆ ਹੈ। ਅਬ ਭਰਮ ਨਵਿਰਤੀ ਕਾ ਫਲ ਦੇਖਾਵਤੇ ਹੈਂ: ਅਚਲ ਜੋ ਬ੍ਰਹਮ ਸ਼ਾਂਤੀ ਕਾ ਘਰ ਹੈ ਤਿਸ ਮੇਂ ਵਾਸਾ ਹੂਆ ਹੈ॥੨॥☬ਜੇ ਕਹੇ ਆਪ ਨੇ ਅਵਿਦ੍ਯਾ ਕਾ ਨਾਸ ਤੋ ਕਹਾ, ਪਰੰਤੂ ਤਿਸ ਕੇ ਕਾਰਜ ਜਗਤ ਕੀ ਗਤੀ ਕਿਆ ਹੂਈ? ਤਿਸ ਪਰ ਕਹਤੇ ਹੈਂ:
Prof. Sahib Singh(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥

ਪਦ ਅਰਥ ਸਕਤਿ = ਮਾਇਆ। ਅਧੇਰਾ = ਹਨੇਰਾ। ਜੇਵੜੀ = ਰੱਸੀ। ਭ੍ਰਮੁ = ਭੁਲੇਖਾ। ਸਿਵ ਘਰਿ = ਸ਼ਿਵ ਦੇ ਘਰ ਵਿਚ, ਸਦਾ ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ। ਨਿਹਚਲੁ ਬਾਸਾ = ਅਟੱਲ ਟਿਕਾਣਾ ॥੨॥

SikhNet (Spanish)En la oscuridad de Maya confundí la cuerda con la serpiente, pero esto ya terminó y ahora habito en el Hogar Eterno del Señor. (2)

ਤਿਨਿ. ਬਿਨੁ ਬਾਣੈ ਧਨਖੁ ਚਢਾਈਐ; ਇਹੁ ਜਗੁ ਬੇਧਿਆ ਭਾਈ ॥

tin. bin baanai dhanakh chadtaaeeai; ihu jag bedhiaa bhaaee | Ang 332

Sant Singh KhalsaMaya has drawn her bow without an arrow, and has pierced this world, O Siblings of Destiny.
Manmohan SinghThe mammon has stretched the bow without an arrow, and has pierced this world, O my brethren.
Manmohan Singh (Punjabi)ਉਸ ਮਾਇਆ ਨੇ ਤੀਰ ਦੇ ਬਗੈਰ ਹੀ ਕਮਾਨ ਖਿੱਚੀ ਹੈ ਅਤੇ ਇਸ ਸੰਸਾਰ ਨੂੰ ਵਿੰਨ੍ਹ ਸੁੱਟਿਆ ਹੈ, ਹੇ ਮੇਰੇ ਭਰਾਓ।
Fareedkot Teekaਹੇ ਭਾਈ! ਤਿਨ ਪੁਰਸ਼ੋਂ ਨੇ ਸਾਕਾਰ ਧਨਖ ਮੇਂ ਸਾਕਾਰ ਬਾਣ ਚੜਾਏ, ਬਿਨਾਂ ਏਹ ਜਗਤ ਬੇਧਿਆ, ਭਾਵ ਏਹ ਕਿ ਗੁਰੋਂ ਕੇ ਵਾਕ ਰੂਪੀ ਬਾਣ ਕਰ ਕੇ ਜੋ ਜਗਤ ਕੋ ਮਿਥ੍ਯਾ ਰੂਪ ਜਾਨਾ ਹੈ ਏਹੀ ਬੇਧਣਾ ਹੈ॥☬ਪ੍ਰਸ਼ਨ: ਜਗਤ ਕੋ ਮਿਥਿਆ ਜਾਨਣੇ ਕਰ ਤਿਨ ਕੇ ਸਰੀਰ ਕੀ ਚੇਸਟਾ ਕੈਸੇ ਹੋਤੀ ਹੈ?☬ਉੱਤਰ:
Prof. Sahib Singhਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।

ਪਦ ਅਰਥ ਤਿਨਿ = ਉਸ ਮਨੁੱਖ ਨੇ (ਜਿਸ ਨੇ 'ਗੁਰ ਕੈ ਬਾਣਿ ਬਜਰ ਕਲ ਛੇਦੀ')। ਬਾਣ = ਤੀਰ। ਬੇਧਿਆ = ਵਿੰਨ੍ਹ ਲਿਆ ਹੈ। ਭਾਈ = ਹੇ ਸੱਜਣ!

SikhNet (Spanish)El arco de Maya apunta al mundo aún sin flecha, y mira, el mundo entero es sacudido, oh mis Hermanos del Destino.

ਦਹ ਦਿਸ ਬੂਡੀ ਪਵਨੁ ਝੁਲਾਵੈ; ਡੋਰਿ ਰਹੀ ਲਿਵ ਲਾਈ ॥੩॥

deh dis booddee pavan jhulaavai; ddor rahee liv laaee |3| Ang 333

Sant Singh KhalsaThe drowning person is blown around in the ten directions by the wind, but I hold tight to the string of the Lord's Love. ||3||
Manmohan SinghIn ten directions, the drowned mortal moves about in the wind, but I keep myself attached to the string of Lord's love.
Manmohan Singh (Punjabi)ਡੁੱਬਿਆ ਹੋਇਆ ਪ੍ਰਾਣੀ, ਹਵਾ ਵਿੱਚ ਦਸੀਂ ਪਾਸੀਂ ਹੁਲਾਰੇ ਖਾਂਦਾ ਹੈ, ਪਰ ਮੈਂ ਪ੍ਰਭੂ ਦੀ ਪ੍ਰੀਤ ਦੇ ਧਾਗੇ ਨਾਲ ਜੁੜਿਆ ਹੋਇਆ ਹਾਂ।
Fareedkot Teekaਤਿਨ ਕੀ ਦੇਹ ਰੂਪੀ (ਬੂਡੀ) ਗੁਡੀ ਕੋ ਦਸੋ ਦਿਸਾ ਮੇਂ ਪ੍ਰਾਰਬਧ ਪਵਨ ਫਿਰਾਇ ਰਹੀ ਹੈ, ਔਰ ਜੋ (ਡੋਰਿ) ਬਿਰਤੀ ਹੈ, ਸੋ ਪਤਤ ਪ੍ਰਵਾਹ ਕਰਤੇ ਹੂਏ ਭੀ ਸ੍ਵੈ ਸ੍ਵਰੂਪ ਮੇਂ ਪ੍ਰੀਤੀ ਲਗਾਇ ਰਹੀ ਹੈ॥੩॥
Prof. Sahib Singh(ਦੁਨੀਆ ਦੇ ਕੰਮ-ਕਾਰ ਰੂਪ) ਹਵਾ ਉਸ ਦੀ (ਜ਼ਿੰਦਗੀ ਦੀ) ਗੁੱਡੀ ਨੂੰ (ਭਾਵੇਂ ਵੇਖਣ-ਮਾਤ੍ਰ) ਦਸੀਂ ਪਾਸੀਂ ਉਡਾਉਂਦੀ ਹੈ (ਭਾਵ, ਭਾਵੇਂ, ਜੀਵਨ-ਨਿਰਬਾਹ ਦੀ ਖ਼ਾਤਰ ਉਹ ਕਿਰਤ-ਕਾਰ ਕਰਦਾ ਹੈ), ਪਰ, ਉਸ ਦੀ ਸੁਰਤ ਦੀ ਡੋਰ (ਪ੍ਰਭੂ ਨਾਲ) ਜੁੜੀ ਰਹਿੰਦੀ ਹੈ ॥੩॥

ਪਦ ਅਰਥ ਦਹਦਿਸ = ਦਸੀਂ ਪਾਸੀਂ। ਬੂਡੀ = ਗੁੱਡੀ। ਪਵਨੁ = ਹਵਾ। ਝੁਲਾਵੈ = ਝਕੋਲੇ ਦੇਂਦੀ ਹੈ, ਉਡਾਉਂਦੀ ਹੈ। ਡੋਰਿ = ਸੁਰਤ ਦੀ ਡੋਰੀ ॥੩॥

SikhNet (Spanish)Pero a donde sea que los vientos lleven el papalote de mi vida, conservo mi ser apegado a la cuerda del Señor. (3)

ਉਨਮਨਿ ਮਨੂਆ ਸੁੰਨਿ ਸਮਾਨਾ; ਦੁਬਿਧਾ ਦੁਰਮਤਿ ਭਾਗੀ ॥

aunaman manooaa sun samaanaa; dubidhaa duramat bhaagee | Ang 333

Sant Singh KhalsaThe disturbed mind has been absorbed in the Lord; duality and evil-mindedness have run away.
Manmohan SinghThe perturbed mind is absorbed in the Lord, and duality and evil intellect have fled.
Manmohan Singh (Punjabi)ਉਖੜੀ ਹੋਈ ਆਤਮਾ ਸੁਆਮੀ ਅੰਦਰ ਲੀਨ ਹੋ ਗਈ ਹੈ ਅਤੇ ਦਵੈਤ-ਭਾਵ ਤੇ ਖੋਟੀ ਬੁੱਧੀ ਦੌੜ ਗਏ ਹਨ।
Fareedkot Teekaਔਰ ਮਨ (ਉਨਮਨਿ) ਸਾਖੀ ਜੋ (ਸੁੰਨਿ) ਅਫੁਰ ਹੈ ਤਿਸ ਮੇਂ ਸਮਾਨਾ ਹੈ, ਵਾ ਸੰਸਾਰ ਸੇ ਉਲਟ ਕੇ ਮਨ ਸੁੰਨ ਮੇਂ ਸਮਾਇਆ ਹੈ। (ਦੁਬਿਧਾ) ਦੁਧਾ (ਬਿ) ਬਿਸੇਸ ਕਰ ਕੇ ਹਰਖ ਸੋਕ ਰੂਪ ਦੁਧਾ ਬਿਰਤੀ, ਵਾ ਏਹੁ ਹੋਵੇ ਏਹੁ ਨ ਹੋਵੇ, ਏਹੁ ਖੋਟੀ ਮਤਿ ਭਾਗ ਗਈ ਲਾ (ਦੁਬਿਧਾ) ਚਿੰਤਾ॥
Prof. Sahib Singhਉਸ ਮਨੁੱਖ ਦਾ ਮਨ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਹਾਲਤ ਵਿਚ ਲੀਨ ਹੋ ਜਾਂਦਾ ਹੈ, ਜਿੱਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ। ਉਸ ਦੀ ਦੁਬਿਧਾ ਤੇ ਉਸ ਦੀ ਭੈੜੀ ਮੱਤ ਸਭ ਨਾਸ ਹੋ ਜਾਂਦੀ ਹੈ।

ਪਦ ਅਰਥ ਉਨਮਨਿ = ਉਨਮਨ ਵਿਚ, ਬਿਰਹੋਂ ਅਵਸਥਾ ਵਿਚ, ਉਸ ਹਾਲਤ ਵਿਚ ਜਿਥੇ ਮਨ ਪ੍ਰਭੂ ਨੂੰ ਮਿਲਣ ਲਈ ਬੇਤਾਬ ਹੋ ਜਾਂਦਾ ਹੈ। ਦੁਬਿਧਾ = {ਦੁ = ਬਿਧਾ=ਦੋ ਕਿਸਮਾਂ ਦਾ, ਦੋ ਤਰ੍ਹਾਂ ਦੇ ਆਸਰੇ ਤੱਕਣ ਵਾਲੀ ਹਾਲਤ} ਦੁਚਿਤਾ-ਪਨ। ਭਾਗੀ = ਭੱਜ ਜਾਂਦੀ ਹੈ।

SikhNet (Spanish)Mi mente ahora habita en el cielo gozoso de la satisfacción, y la dualidad de mi mente se ha desvanecido.

ਕਹੁ ਕਬੀਰ. ਅਨਭਉ ਇਕੁ ਦੇਖਿਆ; ਰਾਮ ਨਾਮਿ ਲਿਵ ਲਾਗੀ ॥੪॥੨॥੪੬॥

kahu kabeer. anbhau ik dekhiaa; raam naam liv laagee |4|2|46| Ang 333

Sant Singh KhalsaSays Kabeer, I have seen the One Lord, the Fearless One; I am attuned to the Name of the Lord. ||4||2||46||
Manmohan SinghSays Kabir, by imbibing affection for Lord's Name I have seen the fearless Unique God.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਸੁਆਮੀ ਦੇ ਨਾਮ ਨਾਲ ਪਿਆਰ ਪਾ ਕੇ ਮੈਂ ਨਿਡੱਰ ਅਦੁੱਤੀ ਵਾਹਿਗੁਰੂ ਨੂੰ ਵੇਖ ਲਿਆ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਜਬ ਰਾਮ ਨਾਮ ਮੇਂ (ਲਿਵ) ਬ੍ਰਿਤੀ ਲਾਗੀ ਹੈ ਤਬ ਸੇ ਅਨਭਉ ਰੂਪ ਏਕ ਆਤਮਾ ਹੀ ਦੇਖਾ ਹੈ॥੪॥੨॥੪੬॥☬ਜੇ ਕਹੇ ਆਪ ਨੇ ਜੋ ਅਨੁਭਵ ਰੂਪ ਦੇਖਿਆ ਹੈ ਏਹੁ ਵਿਸੇਸ ਕਰ ਦੇਖਨੇ ਕੀ ਅਕਲ ਕਹਾਂ ਸੇ ਲਈ ਹੈ?☬ਉੱਤ੍ਰ:
Prof. Sahib Singhਕਬੀਰ ਆਖਦਾ ਹੈ- ਉਹ ਇਕ ਅਚਰਜ ਚਮਤਕਾਰਾ ਆਪਣੇ ਅੰਦਰ ਵੇਖ ਲੈਂਦਾ ਹੈ। ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜ ਜਾਂਦੀ ਹੈ ॥੪॥੨॥੪੬॥

ਪਦ ਅਰਥ ਕਬੀਰ = ਹੇ ਕਬੀਰ! ਅਨਭਉ = ਆਪਣੇ ਅੰਦਰੋਂ ਪੈਦਾ ਹੋਇਆ ਗਿਆਨ। ਇਕ ਅਨਭਉ = ਅਸਚਰਜ ਹੱਡ-ਬੀਤਿਆ ਚਮਤਕਾਰਾ। ਨਾਮਿ = ਨਾਮ ਵਿਚ ॥੪॥੨॥੪੬॥

* ਸ਼ਬਦ ਦਾ ਭਾਵ: ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕਰਦਾ ਹੈ ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਮਨ ਨੂੰ ਵਿਕਾਰਾਂ ਵਲੋਂ ਰੋਕ ਲੈਂਦਾ ਹੈ। ਉਹ ਨਿਰਬਾਹ ਲਈ ਕਿਰਤ-ਕਾਰ ਤਾਂ ਕਰਦਾ ਹੈ, ਪਰ ਉਸ ਦੀ ਸੁਰਤ ਸਦਾ-ਪ੍ਰਭੂ ਚਰਨਾਂ ਵਿਚ ਹੀ ਰਹਿੰਦੀ ਹੈ।੪੬।

SikhNet (Spanish)Dice Kabir, he visto al Señor, al Valiente Señor y vivo entonado en el Naam, el Nombre de mi Señor.(4-2-46)
Answers quote the Granth verbatim with Ang citations. AI commentary is not Gurbani and not a religious ruling.