ਸਿਰੀਰਾਗੁ ਮਹਲਾ ੧ ॥
sireeraag mahalaa 1 | Ang 60
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਮਨਮੁਖਿ ਭੁਲੈ ਭੁਲਾਈਐ; ਭੂਲੀ. ਠਉਰ ਨ ਕਾਇ ॥
manamukh bhulai bhulaaeeai; bhoolee. tthaur na kaae | Ang 60
Sant Singh KhalsaThe self-willed manmukhs wander around, deluded and deceived. They find no place of rest.
Manmohan SinghThe led-astray self-willed person goes amiss. The deluded one has no place of rest.
Manmohan Singh (Punjabi)ਕੁਰਾਹੇ ਪਇਆ ਹੋਇਆ ਆਪ-ਹੁਦਰਾ ਪੁਰਸ਼ ਘੁਸਿਆ ਫਿਰਦਾ ਹੈ। ਮੁੱਠੇ ਹੋਏ ਜਣੇ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਜੋ ਗੁਰ ਉਪਦੇਸ਼ ਸੇ ਰਹਤ ਹੈਂ, ਸੋ ਵਾਹਿਗੁਰੂ ਸੇ ਆਪ ਭੂਲੇ ਹੈਂ ਔਰੋਂ ਕੋ ਭੁਲਾਵਤੇ ਹੈਂ, ਤਿਸ ਕੀ ਭੂਲੀ ਹੂਈ ਬੁਧੀ ਕੋ ਇਸਥਿਤੀ ਕੀ (ਠੌਰ) ਜਗਾ ਕੋਈ ਨਹੀਂ ਮਿਲਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਇਸਤ੍ਰੀ (ਜੀਵਨ ਦੇ) ਸਹੀ ਰਸਤੇ ਤੋਂ ਖੁੰਝ ਜਾਂਦੀ ਹੈ, ਮਾਇਆ ਉਸ ਨੂੰ ਕੁਰਾਹੇ ਪਾ ਦੇਂਦੀ ਹੈ, ਰਾਹੋਂ ਖੁੰਝੀ ਹੋਈ ਨੂੰ (ਗੁਰੂ ਤੋਂ ਬਿਨਾ) ਕੋਈ (ਐਸਾ) ਥਾਂ ਨਹੀਂ ਲੱਭਦਾ (ਜੇਹੜਾ ਉਸ ਨੂੰ ਰਸਤਾ ਵਿਖਾ ਦੇਵੇ)।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭੁਲੈ = ਰਾਹੋਂ ਖੁੰਝ ਜਾਂਦੀ ਹੈ। ਭੁਲਾਈਐ = ਕੁਰਾਹੇ ਪਾਈ ਜਾਂਦੀ ਹੈ। ਠਉਰ = ਥਾਂ, ਸਹਾਰਾ।
SikhNet (Spanish)Los arrogantes Manmukjs son echados a un lado y no encuentran ni un lugar de descanso.
ਗੁਰ ਬਿਨੁ. ਕੋ ਨ ਦਿਖਾਵਈ; ਅੰਧੀ ਆਵੈ ਜਾਇ ॥
gur bin. ko na dikhaavee; andhee aavai jaae | Ang 60
Sant Singh KhalsaWithout the Guru, no one is shown the Way. Like the blind, they continue coming and going.
Manmohan SinghWithout the Guru none shows the right path. The spiritually blind continue coming and going.
Manmohan Singh (Punjabi)ਗੁਰਾਂ ਦੇ ਬਾਝੋਂ ਕੋਈਂ ਭੀ ਠੀਕ ਰਸਤਾ ਨਹੀਂ ਮਿਲਦਾ। ਆਤਮਕ ਤੌਰ ਤੇ ਅੰਨ੍ਹੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਗੁਰੋਂ ਸੇ ਬਿਨਾ ਵਾਹਿਗੁਰੂ ਕੋ ਕੋਈ ਨਹੀਂ ਦੇਖਾਵਤਾ ਹੈ, ਗ੍ਯਾਨ ਰੂਪ ਨੇਤ੍ਰੋਂ ਸੇ ਰਹਤ ਹੂਈ ਬੁਧੀ ਵਾਲਾ ਜਨਮਤਾ ਮਰਤਾ ਹੈ॥
Prof. Sahib Singhਗੁਰੂ ਤੋਂ ਬਿਨਾ ਹੋਰ ਕੋਈ ਭੀ (ਸਹੀ ਰਸਤਾ) ਵਿਖਾ ਨਹੀਂ ਸਕਦਾ। (ਮਾਇਆ ਦੇ ਵਿਚ) ਅੰਨ੍ਹੀ ਹੋਈ ਜੀਵ-ਇਸਤ੍ਰੀ ਭਟਕਦੀ ਫਿਰਦੀ ਹੈ।ਪਦ ਅਰਥ ਅੰਧੀ = ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ। ਆਵੈ ਜਾਇ = ਆਉਂਦੀ ਹੈ ਜਾਂਦੀ ਹੈ, ਭਟਕਦੀ ਫਿਰਦੀ ਹੈ।
SikhNet (Spanish)Sin el Guru uno no puede ver; como el ciego, va y viene en vano.
ਗਿਆਨ ਪਦਾਰਥੁ ਖੋਇਆ; ਠਗਿਆ ਮੁਠਾ ਜਾਇ ॥੧॥
giaan padaarath khoeaa; tthagiaa mutthaa jaae |1| Ang 60
Sant Singh KhalsaHaving lost the treasure of spiritual wisdom, they depart, defrauded and plundered. ||1||
Manmohan SinghHaving lost the wealth of Divine Comprehension, man departs defrauded and pillaged.
Manmohan Singh (Punjabi)ਬ੍ਰਹਿਮ-ਗਿਆਤ ਦੀ ਦੌਲਤ ਗੁਆ ਕੇ, ਆਦਮੀ ਅੱਖੀਂ ਘੱਟਾ ਪੁਆ, ਲੁਟਿਆ ਪੁਟਿਆ ਟੁਰ ਜਾਂਦਾ ਹੈ।
Fareedkot Teekaਜੋ ਸ੍ਵੈ ਸਰੂਪ ਕਾ ਜਾਨਣਾ ਵੱਡਾ ਪਦਾਰਥੁ ਥਾ, ਸੋ ਜੀਵ ਨੇ (ਖੋਇਆ) ਗਵਾਇ ਲੀਆ ਹੈ, ਔਰ ਕਾਮਾਦਿ ਠਗੋਂ ਕਾ (ਆ) ਸਰਬ ਓਰ ਤੇ (ਮੂਠਾ) ਲੂਟਾ ਚਲਾ ਜਾਤਾ ਹੈ॥੧॥
Prof. Sahib Singhਜਿਸ ਭੀ ਜੀਵ ਨੇ (ਮਾਇਆ ਦੇ ਢਹੇ ਚੜ੍ਹ ਕੇ) ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਧਨ ਗਵਾ ਲਿਆ ਹੈ, ਉਹ ਠੱਗਿਆ ਜਾਂਦਾ ਹੈ, ਉਹ (ਆਤਮਕ ਜੀਵਨ ਵਲੋਂ) ਲੁੱਟਿਆ ਜਾਂਦਾ ਹੈ ॥੧॥ਪਦ ਅਰਥ ਗਿਆਨ ਪਦਾਰਥੁ = ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰਨ ਵਾਲਾ ਨਾਮ-ਪਦਾਰਥ ॥੧॥
SikhNet (Spanish)Aquél que pierde la Luz de la Sabiduría, se desvía de su camino. (1)
ਬਾਬਾ; ਮਾਇਆ ਭਰਮਿ ਭੁਲਾਇ ॥
baabaa; maaeaa bharam bhulaae | Ang 60
Sant Singh KhalsaO Baba, Maya deceives with its illusion.
Manmohan SinghO Brother! mammon deludes with it's illusion.
Manmohan Singh (Punjabi)ਹੇ ਭਾਈ! ਧਨ ਦੌਲਤ ਆਪਣੇ ਛਲ ਕਪਟ ਨਾਲ ਬਹਿਕਾ ਦਿੰਦੀ ਹੈ।
Fareedkot Teekaਹੇ ਬਾਬਾ! ਮਾਯਾ ਨੇ ਸ੍ਰਿਸਟੀ ਭਰਮ ਮੇਂ ਭੁਲਾਈ ਹੈ॥
Prof. Sahib Singhਹੇ ਭਾਈ! ਮਾਇਆ (ਜੀਵਾਂ ਨੂੰ) ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦੇਂਦੀ ਹੈ।ਪਦ ਅਰਥ ਭਰਮਿ = ਭੁਲੇਖੇ ਵਿਚ (ਪਾ ਕੇ)।
SikhNet (Spanish)Oh querido, Maya engaña con la ilusión.
ਭਰਮਿ ਭੁਲੀ ਡੋਹਾਗਣੀ; ਨਾ ਪਿਰ ਅੰਕਿ ਸਮਾਇ ॥੧॥ ਰਹਾਉ ॥
bharam bhulee ddohaaganee; naa pir ank samaae |1| rahaau | Ang 60
Sant Singh KhalsaDeceived by doubt, the discarded bride is not received into the Lap of her Beloved. ||1||Pause||
Manmohan SinghThe discarded bride who is deluded by doubt, rests not in the embrace of her Beloved. Pause.
Manmohan Singh (Punjabi)ਛੁਟੜ ਪਤਨੀ, ਜਿਹੜੀ ਸੰਦੇਹ ਨੇ ਕੁਰਾਹੇ ਪਾਈ ਹੋਈ ਹੈ, ਆਪਣੇ ਦਿਲਬਰ ਦੀ ਗਲਵਕੜੀ ਅੰਦਰ ਆ ਨਹੀਂ ਸਕਦੀ। ਠਹਿਰਾਉ।
Fareedkot Teekaਇਸੀ ਕਰ ਕੇ ਜੋ (ਡੋਹਾਗਣੀ) ਪਤਿ ਕਰ ਤ੍ਯਾਗੀ ਹੂਈ ਭਗਤੀ ਹੀਨ ਇਸਤ੍ਰੀ ਹੈ, ਸੋ (ਪਿਰੁ) ਪਤੀ ਅਕਾਲ ਪੁਰਖ ਕੇ ਅੰਕ ਮੇਂ ਨਹੀਂ ਸਮਾਉਤੀ ਹੈ॥੧॥ ਰਹਾਉ ॥
Prof. Sahib Singhਜੇਹੜੀ ਭਾਗ ਹੀਣ ਜੀਵ-ਇਸਤ੍ਰੀ ਭੁਲੇਖੇ ਵਿਚ ਪੈ ਕੇ ਕੁਰਾਹੇ ਪੈਂਦੀ ਹੈ, ਉਹ (ਕਦੇ ਭੀ) ਪ੍ਰਭੂ-ਪਤੀ ਦੇ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ ॥੧॥ ਰਹਾਉ ॥ਪਦ ਅਰਥ ਡੋਹਾਗਣੀ = ਮੰਦੇ ਭਾਗਾਂ ਵਾਲੀ। ਪਿਰ ਅੰਕਿ = ਪਿਰ ਦੇ ਅੰਕ ਵਿਚ, ਪਤੀ ਦੀ ਗਲਵੱਕੜੀ ਵਿਚ ॥੧॥ ਰਹਾਉ ॥
SikhNet (Spanish)La esposa es separada de su Señor y el Maestro no la toma en Su Seno. (1-Pausa)
ਭੂਲੀ ਫਿਰੈ ਦਿਸੰਤਰੀ; ਭੂਲੀ ਗ੍ਰਿਹੁ ਤਜਿ ਜਾਇ ॥
bhoolee firai disantaree; bhoolee grihu taj jaae | Ang 60
Sant Singh KhalsaThe deceived bride wanders around in foreign lands; she leaves, and abandons her own home.
Manmohan SinghThe mistaken bride wanders in foreign lands and it is the mistaken one, who forsaking her home, stirs out.
Manmohan Singh (Punjabi)ਭੁੱਲੀ ਹੋਈ ਇਸਤਰੀ ਪਰਦੇਸਾਂ ਅੰਦਰ ਭਟਕਦੀ ਫਿਰਦੀ ਹੈ ਅਤੇ ਭੁਲੀ ਹੋਈ ਹੀ ਆਪਣੇ ਝੁੱਗੇ ਨੂੰ ਛੱਡ ਕੇ ਬਾਹਰ ਟੱਕਰਾ ਮਾਰਦੀ ਹੈ।
Fareedkot Teekaਪੁਨਾ ਭੁਲੀ ਹੂਈ ਘਰ ਕੋ ਛੋਡ ਕੇ ਚਲੀ ਜਾਤੀ ਹੈ, ਭੂਲੀ ਹੂਈ ਸ੍ਰਿਸਟੀ ਅਪਨੇ ਦੇਸ ਸੇ ਔਰ ਦੇਸੋਂ ਮੇਂ ਫਿਰਤੀ ਹੈ॥
Prof. Sahib Singhਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ-ਇਸਤ੍ਰੀ ਹੀ ਗ੍ਰਿਹਸਤ ਤਿਆਗ ਕੇ ਦੇਸ ਦੇਸਾਂਤਰਾਂ ਵਿਚ ਫਿਰਦੀ ਹੈ।ਪਦ ਅਰਥ ਦਿਸੰਤਰੀ = {ਦੇਸ-ਅੰਤਰੀ} ਹੋਰ ਹੋਰ ਦੇਸਾਂ ਵਿਚ। ਤਜਿ ਜਾਇ = ਛੱਡ ਜਾਂਦੀ ਹੈ।
SikhNet (Spanish)Ella vaga de lugar en lugar y pierde su hogar.
ਭੂਲੀ ਡੂੰਗਰਿ ਥਲਿ ਚੜੈ; ਭਰਮੈ ਮਨੁ ਡੋਲਾਇ ॥
bhoolee ddoongar thal charrai; bharamai man ddolaae | Ang 60
Sant Singh KhalsaDeceived, she climbs the plateaus and mountains; her mind wavers in doubt.
Manmohan SinghIn suspicion her mind wavers, and missing the path she ascends the table lands and mountains.
Manmohan Singh (Punjabi)ਸ਼ੱਕ ਸ਼ੁਭੇ ਅੰਦਰ ਉਸ ਦਾ ਚਿੱਤ ਡਿਕਡੋਲੇ ਖਾਂਦਾ ਹੈ ਅਤੇ ਉਹ ਰਾਹੋਂ ਘੁਸ ਕੇ ਉਚੇ ਮੈਦਾਨੀ ਅਤੇ ਪਹਾੜੀਂ ਚੜ੍ਹਦੀ ਹੈ।
Fareedkot Teekaਔਰ ਵਾਹਿਗੁਰੂ ਸੇ ਭੂਲੀ ਹੂਈ (ਡੂੰਗਰਿ) ਪਰਬਤੋਂ ਪਰ ਚਢਤੀ ਹੈ, ਔਰ ਮਨ ਕੀ ਡੁਲਾਈ ਹੂਈ ਥਲੋਂ ਮੇਂ ਭਰਮਤੀ ਹੈ॥
Prof. Sahib Singhਖੁੰਝੀ ਹੋਈ ਹੀ ਕਦੇ ਕਿਸੇ ਪਹਾੜ (ਦੀ ਗੁਫ਼ਾ) ਵਿਚ ਬੈਠਦੀ ਹੈ ਕਦੇ ਕਿਸੇ ਟਿੱਲੇ ਉੱਤੇ ਚੜ੍ਹ ਬੈਠਦੀ ਹੈ, ਭਟਕਦੀ ਫਿਰਦੀ ਹੈ, ਉਸਦਾ ਮਨ (ਮਾਇਆ ਦੇ ਅਸਰ ਹੇਠ) ਡੋਲਦਾ ਹੈ।ਪਦ ਅਰਥ ਡੂੰਗਰਿ = ਪਹਾੜ ਉਤੇ।
SikhNet (Spanish)En la duda, su mente vaga, yendo arriba y abajo en vano.
ਧੁਰਹੁ ਵਿਛੁੰਨੀ ਕਿਉ ਮਿਲੈ; ਗਰਬਿ ਮੁਠੀ ਬਿਲਲਾਇ ॥੨॥
dhurahu vichhunee kiau milai; garab mutthee bilalaae |2| Ang 60
Sant Singh KhalsaSeparated from the Primal Being, how can she meet with Him again? Plundered by pride, she cries out and bewails. ||2||
Manmohan SinghHow can she, who is separated from the primal Being meet Him? Duped by egotism, she bewails.1
Manmohan Singh (Punjabi)ਜੋ ਆਦਿ ਪੁਰਖ ਨਾਲੋ ਵਿਛੜੀ ਹੋਈ ਹੈ, ਉਹ ਉਸ ਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ? ਹੰਕਾਰ ਦੀ ਠੱਗੀ ਹੋਈ ਉਹ ਵਿਰਲਾਪ ਕਰਦੀ ਹੈ।
Fareedkot Teeka(ਧੁਰਹੁ) ਆਦ ਰੂਪ ਵਾਹਿਗੁਰੂ ਸੇ ਵਿਛੁੜੀ ਹੂਈ ਕੈਸੇ ਮਿਲੈ, ਕਿਉਂਕਿ (ਗਰਬਿ) ਹੰਕਾਰ ਕਰ ਕੇ ਲੂਟੀ ਹੂਈ (ਬਿਲਲਾਇ) ਬਿਰਲਾਪ ਕਰਤੀ ਹੈ॥੨॥☬ਪ੍ਰਸ਼ਨ: ਤਿਨ ਵਿਛੁੜਿਆਂ ਕੋ ਕੌਨੁ ਮੇਲੇਗਾ ਔਰ ਕੈਸੇ ਮਿਲੇਂਗੇ? ਤਿਸ ਪਰ ਕਹਤੇ ਹੈਂ:
Prof. Sahib Singh(ਆਪਣੇ ਕੀਤੇ ਕਰਮਾਂ ਦੇ ਕਾਰਨ) ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਵਿੱਛੁੜੀ ਹੋਈ (ਪ੍ਰਭੂ-ਚਰਨਾਂ ਵਿਚ) ਜੁੜ ਨਹੀਂ ਸਕਦੀ, ਉਹ ਤਾਂ (ਤਿਆਗ ਆਦਿਕ ਦੇ) ਅਹੰਕਾਰ ਵਿਚ ਲੁੱਟੀ ਜਾ ਰਹੀ ਹੈ, ਤੇ (ਵਿਛੋੜੇ ਵਿਚ) ਕਲਪਦੀ ਹੈ ॥੨॥ਪਦ ਅਰਥ ਵਿਛੁੰਨੀ = ਵਿੱਛੁੜੀ ਹੋਈ। ਗਰਬਿ = ਅਹੰਕਾਰ ਦੀ ਰਾਹੀਂ ॥੨॥
SikhNet (Spanish)¿Cómo puede ella, que fue separada, encontrar a su Señor? (2)
ਵਿਛੁੜਿਆ. ਗੁਰੁ ਮੇਲਸੀ; ਹਰਿ ਰਸਿ ਨਾਮ ਪਿਆਰਿ ॥
vichhurriaa. gur melasee; har ras naam piaar | Ang 60
Sant Singh KhalsaThe Guru unites the separated ones with the Lord again, through the love of the Delicious Name of the Lord.
Manmohan SinghBy granting the love for the delicious Name of God, the separated, Guru unites with the Lord.
Manmohan Singh (Punjabi)ਵਾਹਿਗੁਰੂ ਦੇ ਸੁਆਦਲੇ ਨਾਮ ਦੀ ਪ੍ਰੀਤ ਬਖਸ਼ ਕੇ ਗੁਰੂ ਜੀ ਵਿਛਬੰਨੀਆਂ ਨੂੰ ਸਾਈਂ ਨਾਲ ਜੋੜ ਦਿੰਦੇ ਹਨ।
Fareedkot Teekaਹਰੀ ਕੇ ਨਾਮ ਰਸ ਕਾ ਪ੍ਯਾਰ ਦੇ ਕੇ ਵਿਛੜੇ ਹੂਏ ਜੀਵੋਂ ਕੋ ਗੁਰੁ ਹੀ ਮੇਲੇਂਗੇ॥
Prof. Sahib Singhਪ੍ਰਭੂ ਤੋਂ ਵਿੱਛੁੜਿਆਂ ਨੂੰ ਗੁਰੂ ਹਰਿ-ਨਾਮ ਦੇ ਆਨੰਦ ਵਿਚ ਜੋੜ ਕੇ, ਨਾਮ ਦੇ ਪਿਆਰ ਵਿਚ ਜੋੜ ਕੇ (ਮੁੜ ਪ੍ਰਭੂ ਨਾਲ) ਮਿਲਾਂਦਾ ਹੈ।ਪਦ ਅਰਥ ਰਸਿ = ਰਸ ਵਿਚ। ਪਿਆਰਿ = ਪਿਆਰ ਵਿਚ।
SikhNet (Spanish)En realidad sí puede, a través del Amor del Nombre del Señor.
ਸਾਚਿ ਸਹਜਿ ਸੋਭਾ ਘਣੀ; ਹਰਿ ਗੁਣ ਨਾਮ ਅਧਾਰਿ ॥
saach sehaj sobhaa ghanee; har gun naam adhaar | Ang 61
Sant Singh KhalsaThrough truth and intuitive poise, great honor is obtained, with the Support of the Naam and the Glory of the Lord.
Manmohan SinghWith Truth and Divine knowledge and the prop of god's praises and Name, man obtains great esteem.
Manmohan Singh (Punjabi)ਸਚ ਤੇ ਬ੍ਰਹਿਮ ਗਯਾਤ ਨਾਲ ਅਤੇ ਵਾਹਿਗੁਰੂ ਦੇ ਜੱਸ ਤੇ ਨਾਮ ਦੇ ਆਸਰੇ ਆਦਮੀ ਬਹੁਤ ਇਜ਼ਤ ਆਬਰੂ ਪਾਉਂਦਾ ਹੈ।
Fareedkot Teekaਕਿਉਂਕਿ ਹਰੀ ਕੇ ਗੁਣਾਨੁਬਾਦ ਕਾ ਆਸਰਾ ਕਰਨੇ ਕਰ ਸਚੀ ਸਾਂਤੀ ਹੋਤੀ ਹੈ, ਔਰ ਸੋਭਾ ਭੀ (ਘਣੀ) ਬਹੁਤ ਹੋਤੀ ਹੈ॥
Prof. Sahib Singhਹਰੀ ਦੇ ਗੁਣਾਂ ਦੀ ਬਰਕਤਿ ਨਾਲ ਹਰੀ-ਨਾਮ ਦੇ ਆਸਰੇ ਨਾਲ ਸਦਾ-ਥਿਰ ਪ੍ਰਭੂ ਵਿਚ (ਜੁੜਿਆਂ) ਅਡੋਲ ਅਵਸਥਾ ਵਿਚ (ਟਿਕਿਆਂ) ਬੜੀ ਸੋਭਾ (ਭੀ ਮਿਲਦੀ ਹੈ)।ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ)। ਅਧਾਰਿ = ਆਸਰੇ ਦੇ ਕਾਰਨ।
SikhNet (Spanish)A través de la Verdad y del Equilibrio uno logra la Gloria y hace del Nombre del Señor lo importante en su vida.
ਜਿਉ ਭਾਵੈ. ਤਿਉ ਰਖੁ ਤੂੰ; ਮੈ. ਤੁਝ ਬਿਨੁ ਕਵਨੁ ਭਤਾਰੁ ॥੩॥
jiau bhaavai. tiau rakh toon; mai. tujh bin kavan bhataar |3| Ang 61
Sant Singh KhalsaAs it pleases You, Lord, please save and protect me. Without You, O my Husband Lord, who else is there for me? ||3||
Manmohan SinghSave me, O Spouse! as it pleases Thee. Except Thee, who else is mine?
Manmohan Singh (Punjabi)ਮੇਰੀ ਰਖਿਆ ਕਰ, ਜਿਸ ਤਰ੍ਰਾਂ ਤੈਨੂੰ ਚੰਗਾ ਲਗਦਾ ਹੈ, ਹੈ ਕੰਤ! ਤੇਰੇ ਬਿਨਾ ਮੇਰਾ ਹੋਰ ਕੌਣ ਹੈ!
Fareedkot Teekaਤਾਂ ਤੇ ਹੇ ਭਾਈ! ਐਸੇ ਬੇਨਤੀ ਕਰੇ: ਹੇ ਭਗਵਨ! ਜੈਸੇ ਤੇਰੇ ਕੋ ਭਾਵੈ ਤੈਸੇ ਹੀ ਤੂੰ ਰਾਖੁ, ਹੇ (ਭਤਾਰੁ) ਪਤੀ! ਮੇਰਾ ਤੇਰੇ ਬਿਨਾ ਕਵਨੁ ਹੈ? ॥੩॥☬ਪ੍ਰਸ਼ਨ: ਸਾਸਤ੍ਰ ਪੜਕੇ ਜਾਂ ਭੇਖ ਧਾਰ ਕਰ ਜਾਂ ਤੀਰਥ ਨਾਉਨੇ ਕਰ ਪੁਰਸ ਕੋ ਸਮਝ ਹੋ ਜਾਤੀ ਹੋਵੈ ਹੈ, ਤਾਂ ਤੇ ਬੇਨਤੀ ਕਿਉਂ ਕਰਨੀ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਮੈਂ ਤੇਰਾ ਦਾਸ ਬੇਨਤੀ ਕਰਦਾ ਹਾਂ-ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਰੱਖ। ਤੈਥੋਂ ਬਿਨਾ ਮੇਰਾ ਖਸਮ-ਸਾਈਂ ਹੋਰ ਕੋਈ ਨਹੀਂ ॥੩॥
SikhNet (Spanish)Consérvame oh Señor en Tu Voluntad, oh mi Esposo. ¿Quién más hay ahí para mí? (3)
ਅਖਰ ਪੜਿ ਪੜਿ ਭੁਲੀਐ; ਭੇਖੀ. ਬਹੁਤੁ ਅਭਿਮਾਨੁ ॥
akhar parr parr bhuleeai; bhekhee. bahut abhimaan | Ang 61
Sant Singh KhalsaReading their books over and over again, people continue making mistakes; they are so proud of their religious robes.
Manmohan SinghBy continually reading books men commit mistake and by wearing religious garbs they take great pride.
Manmohan Singh (Punjabi)ਲਗਾਤਾਰ ਪੁਸਤਕਾਂ ਵਾਚ ਕੇ ਇਨਸਾਨ ਗਲਤੀਆਂ ਕਰਦੇ ਹਨ ਅਤੇ ਮਜ਼ਹਬੀ ਲਿਬਾਸਾ ਨੂੰ ਪਹਿਨ ਕੇ ਉਹ ਘਣਾ ਹੰਕਾਰ ਕਰਦੇ ਹਨ।
Fareedkot Teekaਵਾਹਿਗੁਰੂ ਕੀ ਭਗਤੀ ਬਿਨਾ ਸਾਸਤ੍ਰ ਪੜਿ ਪੜਿ ਕਰ ਕੇ ਭੀ ਭੂਲਨਾ ਹੋਤਾ ਹੈ, ਅਰ ਭੇਖੋਂ ਕੋ ਧਾਰਨ ਕਰ ਭੀ ਪੁਰਸ਼ ਕੋ ਬਹੁਤੁ ਅਭਿਮਾਨੁ ਹੋ ਜਾਤਾ ਹੈ॥
Prof. Sahib Singhਵਿੱਦਿਆ ਪੜ੍ਹ ਪੜ੍ਹ ਕੇ (ਭੀ ਵਿੱਦਿਆ ਦੇ ਅਹੰਕਾਰ ਕਾਰਨ) ਕੁਰਾਹੇ ਹੀ ਪਈਦਾ ਹੈ, (ਗ੍ਰਿਹਸਤ-ਤਿਆਗੀਆਂ ਦੇ) ਭੇਖਾਂ ਨਾਲ ਭੀ (ਮਨ ਵਿਚ) ਬੜਾ ਮਾਣ ਪੈਦਾ ਹੁੰਦਾ ਹੈ।ਪਦ ਅਰਥ ਅਖਰ = ਵਿਦਿਆ।
SikhNet (Spanish)Leemos libros y estamos perdidos en las apariencias y en el ego.
ਤੀਰਥ ਨਾਤਾ. ਕਿਆ ਕਰੇ; ਮਨ ਮਹਿ ਮੈਲੁ ਗੁਮਾਨੁ ॥
teerath naataa. kiaa kare; man meh mail gumaan | Ang 61
Sant Singh KhalsaBut what is the use of bathing at sacred shrines of pilgrimage, when the filth of stubborn pride is within the mind?
Manmohan SinghWhat does it avail man to bath at a place of pilgrimage, when the filth of self-conceit is within his mind.
Manmohan Singh (Punjabi)ਯਾਤਰਾ ਅਸਥਾਨ ਉਤੇ ਇਸ਼ਨਾਨ ਕਰਨ ਦਾ ਆਦਮੀ ਨੂੰ ਕੀ ਲਾਭ ਹੈ ਜਦ ਕਿ ਉਸ ਦੇ ਚਿੱਤ ਅੰਦਰ ਸਵੈ-ਹੰਗਤਾ ਦੀ ਮਲੀਣਤਾ ਹੈ?
Fareedkot Teekaਅਰੁ ਪੁਰਸ਼ ਕੋ ਤੀਰਥ ਨਾਵਣੇ ਕਾ ਮਹਾਤਮ ਕਿਆ ਕਰੇਗਾ, ਮਨ ਮਹਿ ਤੋ ਅਭਿਮਾਨ ਰੂਪੀ ਮੈਲੁ ਹੈ॥
Prof. Sahib Singhਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਭੀ ਜੀਵ ਕੁਝ ਨਹੀਂ ਸੰਵਾਰ ਸਕਦਾ, ਕਿਉਂਕਿ ਮਨ ਵਿਚ (ਇਸ) ਅਹੰਕਾਰ ਦੀ ਮੈਲ ਟਿਕੀ ਰਹਿੰਦੀ ਹੈ (ਕਿ ਮੈਂ ਤੀਰਥ ਇਸ਼ਨਾਨੀ ਹਾਂ)।
SikhNet (Spanish)De qué sirve el bañarse en lugares santos, cuando la mente está empañada por la mugre del ego.
ਗੁਰ ਬਿਨੁ. ਕਿਨਿ ਸਮਝਾਈਐ; ਮਨੁ ਰਾਜਾ ਸੁਲਤਾਨੁ ॥੪॥
gur bin. kin samajhaaeeai; man raajaa sulataan |4| Ang 61
Sant Singh KhalsaOther than the Guru, who can explain that within the mind is the Lord, the King, the Emperor? ||4||
Manmohan SinghWho except the Guru can explain that God, the King and Emperor, abides within man's mind.
Manmohan Singh (Punjabi)ਗੁਰਾਂ ਦੇ ਬਗੈਰ ਕੌਣ ਸਪਸ਼ਟ ਕਰ ਸਕਦਾ ਹੈ ਕਿ ਵਾਹਿਗੁਰੂ, ਪਾਤਸ਼ਾਹ ਤੇ ਮਹਾਰਾਜਾ, ਬੰਦੇ ਦੇ ਚਿੱਤ ਵਿੱਚ ਵਸਦਾ ਹੈ।
Fareedkot Teekaਹੇ ਭਾਈ! ਗੁਰੋਂ ਕੀ ਕ੍ਰਿਪਾ ਸੇ ਬਿਨਾਂ ਸ਼ਾਸਤ੍ਰ ਪੜਨੇ ਕਰ ਔਰ ਭੇਖ ਧਾਰਨੇ ਕਰ ਔਰ ਤੀਰਥ ਨਾਵਣੇ ਕਰ ਕਿਸ ਕੋ ਸਮਝ ਆਈ ਹੈ, ਭਾਵ ਏਹ ਕਿ ਨਹੀਂ ਆਈ। ਯਾਂ ਤੇ ਬਿਨਾਂ ਸਮਝ ਤੇ ਅਪਨੇ ਸੰਕਲਪ ਕਰ ਕੇ ਹੀ ਮਨ ਰਾਜਾ ਹੋ ਜਾਤਾ ਹੈ, ਕਬੀ (ਸੁਲਤਾਨੁ) ਬਲਵਾਨ ਰਾਜਾ ਅਰਥਾਤ ਚਕ੍ਰਵਰਤੀ ਹੋ ਜਾਤਾ ਹੈ, ਭਾਵ ਮਨੋ ਰਾਜ ਮੇਂ ਲਗਾ ਰਹਤਾ ਹੈ॥੪॥
Prof. Sahib Singh(ਹਰੇਕ ਖੁੰਝੇ ਹੋਏ ਰਸਤੇ ਵਿਚ) ਮਨ (ਇਸ ਸਰੀਰ-ਨਗਰੀ ਦਾ) ਰਾਜਾ ਬਣਿਆ ਰਹਿੰਦਾ ਹੈ, ਸੁਲਤਾਨ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾ ਇਸ ਨੂੰ ਕਿਸੇ ਹੋਰ ਨੇ ਕਦੇ ਮਤਿ ਨਹੀਂ ਦਿੱਤੀ (ਕੋਈ ਇਸ ਨੂੰ ਸਮਝਾ ਨਹੀਂ ਸਕਿਆ) ॥੪॥ਪਦ ਅਰਥ ਕਿਨਿ = ਕਿਸ ਨੇ? ॥੪॥
SikhNet (Spanish)¿Cómo podemos instruir nuestra mente bondadosa, si no es con la Palabra del Guru? (4)
ਪ੍ਰੇਮ ਪਦਾਰਥੁ ਪਾਈਐ; ਗੁਰਮੁਖਿ ਤਤੁ ਵੀਚਾਰੁ ॥
prem padaarath paaeeai; guramukh tat veechaar | Ang 61
Sant Singh KhalsaThe Treasure of the Lord's Love is obtained by the Gurmukh, who contemplates the essence of reality.
Manmohan SinghBy reflecting over the reality, through the Guru, the wealth of Lord's love is attained to.
Manmohan Singh (Punjabi)ਗੁਰਾਂ ਦੇ ਰਾਹੀਂ ਅਸਲੀਅਤ ਨੂੰ ਸੋਚਣ ਸਮਝਣ ਦੁਆਰਾ ਪ੍ਰਭੂ ਪਿਆਰ ਦੀ ਦੌਲਤ ਪਰਾਪਤ ਹੁੰਦੀ ਹੈ।
Fareedkot Teekaਜੇ ਕਰ ਪ੍ਰੇਮ ਰੂਪੀ ਪਦਾਰਥ ਪ੍ਰਾਪਤਿ ਹੋਵੈ, ਤੋ ਗੁਰੋਂ ਦ੍ਵਾਰਾ ਤੱਤ ਮਿਥਿਆ ਕਾ ਵੀਚਾਰ ਕਰੀਤਾ ਹੈ॥
Prof. Sahib Singh(ਹੇ ਬਾਬਾ!) ਗੁਰੂ ਦੀ ਸਰਨ ਪੈ ਕੇ ਆਪਣੇ ਮੂਲ-ਪ੍ਰਭੂ (ਦੇ ਗੁਣਾਂ) ਨੂੰ ਵਿਚਾਰ। ਗੁਰੂ ਦੀ ਸਰਨ ਪਿਆਂ ਹੀ (ਪ੍ਰਭੂ-ਚਰਨਾਂ ਨਾਲ) ਪ੍ਰੇਮ ਪੈਦਾ ਕਰਨ ਵਾਲਾ ਨਾਮ-ਧਨ ਮਿਲਦਾ ਹੈ।
SikhNet (Spanish)Cosechamos la Joya del Amor a través del Guru, habitando en el Ser Real.
ਸਾ ਧਨ ਆਪੁ ਗਵਾਇਆ; ਗੁਰ ਕੈ ਸਬਦਿ ਸੀਗਾਰੁ ॥
saa dhan aap gavaaeaa; gur kai sabad seegaar | Ang 61
Sant Singh KhalsaThe bride eradicates her selfishness, and adorns herself with the Word of the Guru's Shabad.
Manmohan SinghBy decorating herself with the Guru's World, the bride has annulled her self-conceit.
Manmohan Singh (Punjabi)ਆਪਣੇ ਆਪ ਨੂੰ ਗੁਰਾਂ ਦੇ ਸ਼ਬਦ ਨਾਲ ਸ਼ਿੰਗਾਰ ਕੇ ਪਤਨੀ ਨੇ ਆਪਣੀ ਸਵੈ-ਹੰਗਤਾ ਨਵਿਰਤ ਕਰ ਦਿਤੀ ਹੈ।
Fareedkot Teekaਜਿਸ ਨੇ ਗੁਰੋਂ ਕੇ ਉਪਦੇਸ਼ ਕਰ ਕੇ ਸਾਧਨੋਂ ਕਾ ਸੀਂਗਾਰ ਕੀਆ ਹੈ, ਉਸ ਜੀਵ ਰੂਪੀ ਇਸਤ੍ਰੀ ਨੇ ਹੰਕਾਰ ਗਵਾਇਆ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ ਹੈ, ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਤਮਕ ਜੀਵਨ ਨੂੰ ਆਪਾ-ਭਾਵ ਦੂਰ ਕਰਨ ਦਾ) ਸਿੰਗਾਰ ਕੀਤਾ ਹੈ,ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਆਪੁ = ਆਪਾ-ਭਾਵ।
SikhNet (Spanish)La esposa se pierde entonces en Él y se adorna con la Palabra del Shabd.
ਘਰ ਹੀ ਸੋ ਪਿਰੁ ਪਾਇਆ; ਗੁਰ ਕੈ ਹੇਤਿ ਅਪਾਰੁ ॥੫॥
ghar hee so pir paaeaa; gur kai het apaar |5| Ang 61
Sant Singh KhalsaWithin her own home, she finds her Husband, through infinite love for the Guru. ||5||
Manmohan SinghThrough infinite love for the great Lord, she finds the Beloved in her own home.
Manmohan Singh (Punjabi)ਵਿਸ਼ਾਲ ਸੁਆਮੀ ਲਈ ਬੇਅੰਤ ਪ੍ਰੀਤ ਦੇ ਜਰੀਏ, ਉਹ ਆਪਣੇ ਗ੍ਰਹਿ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀ ਹੈ।
Fareedkot Teekaਔਰ ਜਬ ਗੁਰੋਂ ਕੇ ਵਿਖੇ ਅਪਾਰੁ ਪ੍ਰੇਮ ਕੀਆ ਤਬ (ਘਰ) ਸਰੀਰ ਕੇ ਬੀਚ ਹੀ ਸੋ (ਪਿਰੁ) ਪਤੀ ਵਾਹਿਗੁਰੂ ਕੋ ਪਾਇਆ ਹੈ॥੫॥
Prof. Sahib Singhਉਸ ਨੇ ਗੁਰੂ ਦੇ ਬਖ਼ਸ਼ੇ ਪ੍ਰੇਮ ਦੀ ਰਾਹੀਂ ਆਪਣੇ ਹਿਰਦੇ ਘਰ ਵਿਚ ਉਸ ਬੇਅੰਤ ਪ੍ਰਭੂ ਪਤੀ ਨੂੰ ਲੱਭ ਲਿਆ ਹੈ ॥੫॥ਪਦ ਅਰਥ ਘਰ ਹੀ = ਘਰਿ ਹੀ, ਘਰ ਵਿਚ ਹੀ। ਗੁਰ ਕੈ ਹੇਤਿ = ਗੁਰੂ ਦੇ ਪਿਆਰ ਦੀ ਰਾਹੀਂ ॥੫॥
SikhNet (Spanish)Encuentra así a su Esposo, en su propio hogar, por medio del Amor Infinito del Señor. (5)
ਗੁਰ ਕੀ ਸੇਵਾ ਚਾਕਰੀ; ਮਨੁ ਨਿਰਮਲੁ ਸੁਖੁ ਹੋਇ ॥
gur kee sevaa chaakaree; man niramal sukh hoe | Ang 61
Sant Singh KhalsaApplying oneself to the service of the Guru, the mind is purified, and peace is obtained.
Manmohan SinghIn Guru's service and employment, the mind becomes pure and the mortal attains peace.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਤੇ ਨੌਕਰੀ ਅੰਦਰ ਚਿੱਤ ਪਵਿੱਤਰ, ਅਤੇ ਪ੍ਰਾਣੀ ਨੂੰ ਆਰਾਮ ਪਰਾਪਤ ਹੋ ਜਾਂਦਾ ਹੈ।
Fareedkot Teekaਜਿਸ ਨੇ ਗੁਰੋਂ ਕੀ ਸੇਵਾ ਰੂਪ (ਚਾਕਰੀ) ਕਰੀ ਹੈ, ਤਿਸ ਕਾ ਮਨੁ ਨਿਰਮਲੁ ਹੂਆ ਹੈ ਔਰ ਸੁਖੁ ਪ੍ਰਾਪਤਿ ਹੂਆ ਹੈ॥☬ਪ੍ਰਸ਼ਨ: ਗੁਰ ਸੇਵਾ ਕਾ ਫਲੁ ਯਹੀ ਹੈ ਵਾ ਕੁਛੁ ਔਰ ਭੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ ਚਾਕਰੀ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਆਤਮਕ ਆਨੰਦ ਮਿਲਦਾ ਹੈ।ਪਦ ਅਰਥ ਚਾਕਰੀ = ਸੇਵਾ। ਮਨਿ = ਮਨ ਵਿਚ।
SikhNet (Spanish)En el Servicio del Guru la mente se vuelve pura y uno logra la Paz.
ਗੁਰ ਕਾ ਸਬਦੁ ਮਨਿ ਵਸਿਆ; ਹਉਮੈ ਵਿਚਹੁ ਖੋਇ ॥
gur kaa sabad man vasiaa; haumai vichahu khoe | Ang 61
Sant Singh KhalsaThe Word of the Guru's Shabad abides within the mind, and egotism is eliminated from within.
Manmohan SinghWhen the Guru's Word abides in the mind, egotism is eliminated from within.
Manmohan Singh (Punjabi)ਜਦ ਗੁਰਾਂ ਦਾ ਸ਼ਬਦ ਅੰਤਹਕਰਨ ਵਿੱਚ ਨਿਵਾਸ ਕਰ ਲੈਂਦਾ ਹੈ, ਤਾਂ ਹੰਗਤਾ ਅੰਦਰੋਂ ਦੂਰ ਹੋ ਜਾਂਦੀ ਹੈ।
Fareedkot Teekaਜਬ ਗੁਰੋਂ ਕਾ ਉਪਦੇਸ਼ ਮਨ ਮੇਂ ਇਸਥਿਤਿ ਹੂਆ, ਤਬ ਹੰਤਾ ਮਮਤਾ ਅੰਤਸਕਰਨ ਕੇ ਬੀਚ ਸੇ ਗਵਾਈ ਗਈ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ (ਉਪਦੇਸ਼) ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।ਪਦ ਅਰਥ ਵਿਚਹੁ = ਆਪਣੇ ਅੰਦਰੋਂ।
SikhNet (Spanish)Cuando la Palabra del Guru llega a nuestra mente, el ego se retira.
ਨਾਮੁ ਪਦਾਰਥੁ ਪਾਇਆ; ਲਾਭੁ ਸਦਾ ਮਨਿ ਹੋਇ ॥੬॥
naam padaarath paaeaa; laabh sadaa man hoe |6| Ang 61
Sant Singh KhalsaThe Treasure of the Naam is acquired, and the mind reaps the lasting profit. ||6||
Manmohan SinghThe wealth of the Name is acquired and the mind ever gathers the Gain.
Manmohan Singh (Punjabi)ਨਾਮ ਦੀ ਦੌਲਤ ਪਰਾਪਤ ਹੋ ਜਾਂਦੀ ਹੈ ਅਤੇ ਆਤਮਾ ਸਦੀਵ ਹੀ ਮੁਨਾਫਾ ਉਠਾਉਂਦੀ ਹੈ।
Fareedkot Teekaਔਰ ਜਬ ਨਾਮ ਰੂਪੀ ਪਦਾਰਥ ਪ੍ਰਾਪਤਿ ਹੂਆ, ਤਬ ਮਨ ਮੇਂ (ਲਾਭੁ ਸਦਾ) ਨਿਤ ਲਾਭ, ਭਾਵ ਆਤਮ ਲਾਭੁ ਪ੍ਰਾਪਤਿ ਹੋਤਾ ਹੈ॥੬॥
Prof. Sahib Singhਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਧਨ ਹਾਸਲ ਕਰ ਲਿਆ ਹੈ, ਉਸ ਦੇ ਮਨ ਵਿਚ ਸਦਾ ਲਾਭ ਹੁੰਦਾ ਹੈ (ਉਸ ਦੇ ਮਨ ਵਿਚ ਆਤਮਕ ਗੁਣਾਂ ਦਾ ਸਦਾ ਵਾਧਾ ਹੀ ਵਾਧਾ ਹੁੰਦਾ ਹੈ) ॥੬॥
SikhNet (Spanish)Y recibimos la Joya del Nombre del Señor y nuestra mente cosecha la ganancia. (6)
ਕਰਮਿ ਮਿਲੈ ਤਾ ਪਾਈਐ; ਆਪਿ. ਨ ਲਇਆ ਜਾਇ ॥
karam milai taa paaeeai; aap. na leaa jaae | Ang 61
Sant Singh KhalsaIf He grants His Grace, then we obtain it. We cannot find it by our own efforts.
Manmohan SinghIf God's Grace is upon us, it is then that we obtain the Name. Of ourselves we cannot find it.
Manmohan Singh (Punjabi)ਜੇਕਰ ਸਾਡੇ ਉਤੇ ਵਾਹਿਗੁਰੂ ਦੀ ਮਿਹਰ ਹੋਵੇ ਤਦ ਸਾਨੂੰ ਨਾਮ ਮਿਲਦਾ ਹੈ। ਅਸੀਂ ਆਪਣੇ ਹੀਲੇ ਨਾਲ ਇਸ ਨੂੰ ਨਹੀਂ ਪਾ ਸਕਦੇ।
Fareedkot Teekaਜਬ ਪੂਰਬ ਕਰਮਾਨੁਸਾਰ ਮਿਲੇ ਤਬ ਵਾਹਿਗੁਰੂ ਕਾ ਨਾਮ ਪਾਈਤਾ ਹੈ, ਆਪਨੇ ਆਪ ਨਹੀਂ ਲੀਆ ਜਾਤਾ ਹੈ॥
Prof. Sahib Singhਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਮਨੁੱਖ ਦੇ ਆਪਣੇ ਉਦਮ ਨਾਲ ਨਹੀਂ ਲਿਆ ਜਾ ਸਕਦਾ।ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ, ਮਿਹਰ ਨਾਲ। ਆਪਿ = ਆਪਣੇ ਉੱਦਮ ਨਾਲ।
SikhNet (Spanish)Si Su Gracia se posa sobre nosotros Lo encontramos; por nosotros mismos no encontramos nada.
ਗੁਰ ਕੀ ਚਰਣੀ ਲਗਿ ਰਹੁ; ਵਿਚਹੁ ਆਪੁ ਗਵਾਇ ॥
gur kee charanee lag rahu; vichahu aap gavaae | Ang 61
Sant Singh KhalsaRemain attached to the Feet of the Guru, and eradicate selfishness from within.
Manmohan SinghEradicate self-conceit from within thee and remain attached to the Guru's feet.
Manmohan Singh (Punjabi)ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਬਾਹਰ ਕਢ ਦੇ ਅਤੇ ਗੁਰਾਂ ਦੇ ਚਰਨਾਂ ਨਾਲ ਜੁੜਿਆ ਰਹੁ।
Fareedkot Teekaਤਾਂ ਤੇ ਅੰਤਸਕਰਨ ਮੇਂ ਸੇ ਹੰਕਾਰ ਗਵਾਇ ਕਰ ਕੇ ਗੁਰੋਂ ਕੀ ਚਰਨੀ ਲਾਗ ਰਹੁ॥
Prof. Sahib Singh(ਇਸ ਵਾਸਤੇ, ਹੇ ਭਾਈ!) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ।
SikhNet (Spanish)Póstrate a los Pies del Guru, sin pensar en tu propio ser.
ਸਚੇ ਸੇਤੀ ਰਤਿਆ; ਸਚੋ ਪਲੈ ਪਾਇ ॥੭॥
sache setee ratiaa; sacho palai paae |7| Ang 61
Sant Singh KhalsaAttuned to Truth, you shall obtain the True One. ||7||
Manmohan SinghBy Being imbued with the True Name, the True lord is obtained.
Manmohan Singh (Punjabi)ਸੱਚੇ ਨਾਮ ਨਾਲ ਰੰਗੀਜਣ ਦੁਆਰਾ ਸੱਚਾ ਸਾਹਿਬ ਪਰਾਪਤ ਹੋ ਜਾਂਦਾ ਹੈ।
Fareedkot Teekaਸਚੇ ਉਪਦੇਸ ਕਰਨੇ ਵਾਲੇ ਗੁਰੋਂ ਕੇ ਸਾਥ (ਰਤਿਆ) ਪ੍ਰੀਤੀ ਕਰਨੇ ਸੇ ਸਚਾ ਨਾਮ ਹੀ ਰਿਦੇ ਰੂਪੀ ਪਲੇ ਮੇਂ ਪੜਤਾ ਹੈ॥੭॥☬ਪ੍ਰਸ਼ਨ: ਸਭ ਕੋ ਗੁਰੋਂ ਕੀ ਚਰਨੀ ਲਾਗਨੇ ਕਾ ਉਪਦੇਸ਼ ਕਰਤੇ ਹੋ, ਇਸ ਮੇਂ ਕੌਨ ਕਾਰਨ ਹੈ?
Prof. Sahib Singh(ਗੁਰ-ਸਰਨ ਦੀ ਬਰਕਤਿ ਨਾਲ ਜੇ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿਚ ਰੰਗੇ ਰਹੀਏ, ਤਾਂ ਉਹ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੭॥ਪਦ ਅਰਥ ਸੇਤੀ = ਨਾਲ। ਸਚੋ = ਸੱਚ ਹੀ। ਪਲੈ ਪਾਇ = ਮਿਲਦਾ ਹੈ ॥੭॥
SikhNet (Spanish)Si estás imbuido en la Verdad, lo que cosecharás sólo será la Verdad. (7)
ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥
bhulan andar sabh ko; abhul guroo karataar | Ang 61
Sant Singh KhalsaEveryone makes mistakes; only the Guru and the Creator are infallible.
Manmohan SinghAll are apt to commit an error. He Guru and the Creator alone are infallible.
Manmohan Singh (Punjabi)ਸਾਰੇ ਗਲਤੀ ਕਰਨ ਵਾਲੇ ਹਨ, ਕੇਵਲ ਗੁਰੂ ਅਤੇ ਸਿਰਜਣਹਾਰ ਦੀ ਅਚੂਕ ਹੈ।
Fareedkot Teeka(ਭੂਲਣ) ਅਗ੍ਯਾਨ ਕੇ ਬੀਚ ਤੌ ਸਭ ਕੋਈ ਹੈ, ਅਗ੍ਯਾਨ ਰਹਤ ਤੋ ਗੁਰੂ ਹੀ ਕਰਤਾਰ ਸਰੂਪ ਹੈ॥
Prof. Sahib Singh(ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।ਪਦ ਅਰਥ ਭੁਲਣ ਅੰਦਰਿ = (ਮਾਇਆ ਦੇ ਅਸਰ ਹੇਠ ਆ ਕੇ) ਕੁਰਾਹੇ ਪੈਣ ਵਿਚ। ਸਭੁ ਕੋ = ਹਰੇਕ ਜੀਵ। ਅਭੁਲੁ = ਉਹ ਜੇਹੜਾ ਮਾਇਆ ਦੇ ਅਸਰ ਹੇਠ ਜੀਵਨ ਸਫ਼ਰ ਵਿਚ ਗ਼ਲਤ ਕਦਮ ਨਹੀਂ ਚੁੱਕਦਾ।
SikhNet (Spanish)Todos están expuestos a ser engañados excepto el que dirige su mente hacia Dios.
ਗੁਰਮਤਿ ਮਨੁ ਸਮਝਾਇਆ; ਲਾਗਾ ਤਿਸੈ ਪਿਆਰੁ ॥
guramat man samajhaaeaa; laagaa tisai piaar | Ang 61
Sant Singh KhalsaOne who instructs his mind with the Guru's Teachings comes to embrace love for the Lord.
Manmohan SinghHe who has chastened his mind through Guru's instruction comes to embrace Lord's love.
Manmohan Singh (Punjabi)ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਸੁਧਾਰਿਆ ਹੈ, ਉਸ; ਦਾ ਸਾਈਂ ਨਾਲ ਸਨੇਹ ਪੈ ਜਾਂਦਾ ਹੈ।
Fareedkot Teekaਯਾਂ ਤੇ ਜਿਸ ਨੇ ਗੁਰ ਸਿਖਿਆ ਲੇ ਕਰ ਮਨ ਕੋ ਸਮਝਾਇਆ ਹੈ, ਤਿਸ ਕਾ ਪਰਮੇਸਰ ਮੇਂ ਪ੍ਰੇਮ ਲਾਗ ਰਹਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ, ਉਸਦੇ ਅੰਦਰ (ਪਰਮਾਤਮਾ ਦਾ) ਪ੍ਰੇਮ ਬਣ ਜਾਂਦਾ ਹੈ।
SikhNet (Spanish)A través de la Palabra del Guru la mente es instruida y uno ama a su Señor.
ਨਾਨਕ. ਸਾਚੁ ਨ ਵੀਸਰੈ; ਮੇਲੇ ਸਬਦੁ ਅਪਾਰੁ ॥੮॥੧੨॥
naanak. saach na veesarai; mele sabad apaar |8|12| Ang 61
Sant Singh KhalsaO Nanak, do not forget the Truth; you shall receive the Infinite Word of the Shabad. ||8||12||
Manmohan SinghHe, whom the Infinite lord gives this gift, forgets not the True Name O Nanak!
Manmohan Singh (Punjabi)ਹੈ ਨਾਨਕ! ਜਿਸ ਨੂੰ ਅਨੰਤ ਸਾਹਿਬ ਇਹ ਦਾਤ ਦਿੰਦਾ ਹੈ ਉਹ ਸੱਚੇ ਨਾਮ ਨੂੰ ਨਹੀਂ ਭੁਲਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂ ਨੇ (ਸਬਦੁ) ਬ੍ਰਹਮ (ਅਪਾਰੁ) ਬ੍ਯੰਤ ਕੇ ਸਾਥ ਮੇਲੇ ਹੈਂ, ਤਿਨ ਕੋ ਸਚਾ ਵਾਹਿਗੁਰੂ ਨਹੀਂ ਵੀਸਰਤਾ ਹੈ॥੮॥੧੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਪ੍ਰਭੂ ਮਿਲਾ ਦੇਂਦਾ ਹੈ ਉਸ ਨੂੰ ਉਹ ਸਦਾ-ਥਿਰ ਪ੍ਰਭੂ ਕਦੇ ਭੁੱਲਦਾ ਨਹੀਂ ॥੮॥੧੨॥{60-61}ਪਦ ਅਰਥ ਅਪਾਰੁ = ਬੇਅੰਤ ਪ੍ਰਭੂ ॥੮॥੧੨॥{60-61}
SikhNet (Spanish)Y no se olvida de la Verdad que uno recibe de la Palabra Infinita. (8-12)