ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਤ੍ਰਿਸਨਾ ਮਾਇਆ ਮੋਹਣੀ; ਸੁਤ ਬੰਧਪ ਘਰ ਨਾਰਿ ॥
trisanaa maaeaa mohanee; sut bandhap ghar naar |
Sant Singh KhalsaThe enticing desire for Maya leads people to become emotionally attached to their children, relatives, households and spouses.
Manmohan SinghBecause of the love of sons, relations and house-wife man is engrossed in the desire for fascinating mammon.
Manmohan Singh (Punjabi)ਪੁਤ੍ਰਾਂ, ਰਿਸ਼ਤੇਦਾਰਾਂ ਅਤੇ ਗ੍ਰਹਿ ਦੀ ਪਤਨੀ ਦੇ ਮੋਹ ਦੇ ਕਾਰਨ ਇਨਸਾਨ ਫਰੇਫਤਾ ਕਰ ਲੈਣ ਵਾਲੀ ਦੌਲਤ ਦੀ ਖਾਹਿਸ਼ ਅੰਦਰ ਖਚਤ ਹੈ।
Fareedkot Teekaਮਾਇਆ ਮੋਹਣੀ ਕੀ ਜੋ ਤ੍ਰਿਸਨਾ ਲਗ ਰਹੀ ਹੈ, ਪੁਤ੍ਰ ਔਰ ਭਾਈ, ਪੁਨਃ ਘਰ ਅਰ ਇਸਤ੍ਰੀ ਜੋ ਹੈ॥
Prof. Sahib Singhਪੁੱਤਰ, ਰਿਸ਼ਤੇਦਾਰ, ਘਰ, ਇਸਤ੍ਰੀ (ਆਦਿਕ ਦੇ ਮੋਹ) ਦੇ ਕਾਰਨ ਮੋਹਣੀ ਮਾਇਆ ਦੀ ਤ੍ਰਿਸ਼ਨਾ ਜੀਵਾਂ ਨੂੰ ਵਿਆਪ ਰਹੀ ਹੈ।ਪਦ ਅਰਥ ਸੁਤ = ਪੁੱਤਰ। ਬੰਧਪ = ਰਿਸ਼ਤੇਦਾਰ। ਨਾਰਿ = ਇਸਤ੍ਰੀ।
SikhNet (Spanish)El deseo hacia Maya, lo apega a uno a la esposa, a los hijos y a los parientes.
ਧਨਿ ਜੋਬਨਿ ਜਗੁ ਠਗਿਆ; ਲਬਿ ਲੋਭਿ ਅਹੰਕਾਰਿ ॥
dhan joban jag tthagiaa; lab lobh ahankaar |
Sant Singh KhalsaThe world is deceived and plundered by riches, youth, greed and egotism.
Manmohan SinghThe world is beguiled by riches, youth avarice, covetousness and egotism.
Manmohan Singh (Punjabi)ਸੰਸਾਰ ਨੂੰ ਪਦਾਰਥ, ਜੁਆਨੀ, ਲਾਲਚ ਤਮ੍ਹਾ ਅਤੇ ਗਰੂਰ ਨੇ ਛਲ ਲਿਆ ਹੈ।
Fareedkot Teekaਔਰ ਧਨੁ ਜੋਬਨ ਔਰ (ਲਬਿ) ਖਾਣੇ ਕੀ ਲਾਲਸਾ ਔਰ ਲੋਭ ਪਦਾਰਥ ਸੰਚਨੇ ਕੀ ਇੱਛਾ ਔਰ (ਅਹੰਕਾਰਿ) ਦੇਹ ਅਭਿਮਾਨੁ, ਇਨ ਸਭਨੋਂ ਨੇ ਸੰਸਾਰ ਕੋ ਛਲ ਲੀਆ ਹੈ॥
Prof. Sahib Singhਧਨ ਨੇ, ਜੁਆਨੀ ਨੇ, ਲੋਭ ਨੇ, ਅਹੰਕਾਰ ਨੇ, (ਸਾਰੇ) ਜਗਤ ਨੂੰ ਲੁੱਟ ਲਿਆ ਹੈ।ਪਦ ਅਰਥ ਧਨਿ = ਧਨ ਨੇ। ਜੋਬਨਿ = ਜੋਬਨ ਨੇ। ਲਬਿ = ਲੱਬ ਨੇ। ਲੋਭਿ = ਲੋਭ ਨੇ। ਅਹੰਕਾਰਿ = ਅਹੰਕਾਰ ਨੇ।
SikhNet (Spanish)Y uno es embaucado por las riquezas, las cosas bellas, la avaricia y el ego.
ਮੋਹ ਠਗਉਲੀ ਹਉ ਮੁਈ; ਸਾ ਵਰਤੈ ਸੰਸਾਰਿ ॥੧॥
moh tthgaulee hau muee; saa varatai sansaar |1|
Sant Singh KhalsaThe drug of emotional attachment has destroyed me, as it has destroyed the whole world. ||1||
Manmohan SinghThe intoxicating herb, of secular love has killed me, so does the remaining world fare,(at its hands.)
Manmohan Singh (Punjabi)ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਨੇ ਮੈਨੂੰ ਮਾਰ ਸੁਟਿਆ ਹੈ। ਏਹੋ ਜੇਹਾ ਹਾਲ ਹੀ ਬਾਕੀ ਦੁਨੀਆਂ ਦਾ (ਇਸ ਦੇ ਹੱਥੋ) ਹੁੰਦਾ ਹੈ।
Fareedkot Teekaਜਿਸ ਮੋਹ ਔਰ ਹਉਮੈ ਰੂਪੀ ਠਗ ਬੂਟੀ ਸੇ ਪਾਛੈ ਸ੍ਰਿਸਟੀ ਨਾਸ ਕੋ ਪ੍ਰਾਪਤਿ ਭਈ ਹੈ, ਸੋ ਅਬ ਭੀ ਸੰਸਾਰ ਮੇਂ ਵਰਤਮਾਨ ਹੈ॥੧॥
Prof. Sahib Singhਮੋਹ ਦੀ ਠੱਗਬੂਟੀ ਨੇ ਮੈਨੂੰ (ਭੀ) ਠੱਗ ਲਿਆ ਹੈ, ਇਹ ਮੋਹ-ਠੱਗਬੂਟੀ ਸਾਰੇ ਸੰਸਾਰ ਵਿਚ ਆਪਣਾ ਜ਼ੋਰ ਪਾ ਰਹੀ ਹੈ ॥੧॥ਪਦ ਅਰਥ ਠਗਉਲੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ ਉਹ ਬੂਟੀ ਜੋ ਪਿਲਾ ਕੇ ਠੱਗ ਕਿਸੇ ਨੂੰ ਠੱਗਦਾ ਹੈ। ਹਉ = ਹਉਂ, ਮੈਂ। ਮੁਈ = ਠੱਗੀ ਗਈ ਹਾਂ। ਸਾ = ਉਹ ਠੱਗ-ਬੂਟੀ। ਸੰਸਾਰਿ = ਸੰਸਾਰ ਵਿਚ ॥੧॥
SikhNet (Spanish)Mírame nada más, estoy siendo engañado en mi conciencia por Maya, ese veneno que se propaga por todo el mundo. (1)
ਮੇਰੇ ਪ੍ਰੀਤਮਾ; ਮੈ ਤੁਝ ਬਿਨੁ. ਅਵਰੁ ਨ ਕੋਇ ॥
mere preetamaa; mai tujh bin. avar na koe |
Sant Singh KhalsaO my Beloved, I have no one except You.
Manmohan SinghO my Beloved! I have no one but Thee.
Manmohan Singh (Punjabi)ਹੈ ਮੇਰੇ ਪਿਆਰੇ! ਤੇਰੇ ਬਗੈਰ ਹੋਰ ਮੇਰਾ ਕੋਈ ਨਹੀਂ।
Fareedkot Teekaਹੇ ਮੇਰੇ ਪ੍ਯਾਰੇ! ਮੇਰੇ ਕੋ ਤੇਰੇ ਬਿਨਾ ਇਨ ਠਗਾਂ ਸੇ ਬਚਾਕਰ ਸੁਖ ਦੇਣੇ ਵਾਲਾ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਮੇਰੇ ਪ੍ਰੀਤਮ-ਪ੍ਰਭੂ! (ਇਸ ਠੱਗ-ਬੂਟੀ ਤੋਂ ਬਚਾਣ ਲਈ) ਮੈਨੂੰ ਤੈਥੋਂ ਬਿਨਾ ਹੋਰ ਕੋਈ (ਸਮਰੱਥ) ਨਹੀਂ (ਦਿੱਸਦਾ)।
SikhNet (Spanish)Oh mi Amor, no tengo a nadie más que a Ti.
ਮੈ ਤੁਝ ਬਿਨੁ. ਅਵਰੁ ਨ ਭਾਵਈ; ਤੂੰ ਭਾਵਹਿ. ਸੁਖੁ ਹੋਇ ॥੧॥ ਰਹਾਉ ॥
mai tujh bin. avar na bhaavee; toon bhaaveh. sukh hoe |1| rahaau |
Sant Singh KhalsaWithout You, nothing else pleases me. Loving You, I am at peace. ||1||Pause||
Manmohan SinghWithout Thee, nothing else is pleasing to me. By loving Thee I am at peace. Pause.
Manmohan Singh (Punjabi)ਤੇਰੇ ਬਾਝੋਂ, ਹੋਰ ਕੁਝ ਭੀ ਮੈਨੂੰ ਚੰਗਾ ਨਹੀਂ ਲਗਦਾ। ਤੈਨੂੰ ਪਿਆਰ ਕਰਨ ਨਾਲ ਮੈਨੂੰ ਠੰਢ-ਚੈਨ ਹਾਸਲ ਹੁੰਦੀ ਹੈ। ਠਹਿਰਾਉ।
Fareedkot Teekaਇਸ ਕਰ ਕੇ ਮੇਰੇ ਕੋ ਤੇਰੇ ਬਿਨਾ ਦੂਸਰਾ ਨਹੀਂ ਭਾਉਤਾ ਹੈ, ਪਰੰਤੂ ਜੇ ਕਰ ਆਪ ਕੋ ਭੀ ਮੇਰੀ ਪ੍ਰੀਤ ਭਾਵੇ ਤੌ ਸੁਖ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਮੈਨੂੰ ਤੈਥੋਂ ਬਿਨਾ ਹੋਰ ਕੋਈ ਪਿਆਰਾ ਨਹੀਂ ਲੱਗਦਾ। ਜਦੋਂ ਤੂੰ ਮੈਨੂੰ ਪਿਆਰਾ ਲੱਗਦਾ ਹੈਂ, ਤਦੋਂ ਮੈਨੂੰ ਆਤਮਕ ਸੁਖ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਨ ਭਾਵਈ = ਚੰਗਾ ਨਹੀਂ ਲੱਗਦਾ ॥੧॥ ਰਹਾਉ ॥
SikhNet (Spanish)Sin Ti me enloquezco, y Amándote estoy en Paz. (1-Pausa)
ਨਾਮੁ ਸਾਲਾਹੀ ਰੰਗ ਸਿਉ; ਗੁਰ ਕੈ ਸਬਦਿ ਸੰਤੋਖੁ ॥
naam saalaahee rang siau; gur kai sabad santokh |
Sant Singh KhalsaI sing the Praises of the Naam, the Name of the Lord, with love; I am content with the Word of the Guru's Shabad.
Manmohan SinghHaving acquired contentment by Guru's instruction, I praise God's Name with love!
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸੰਤੁਸ਼ਟਤਾ ਪਰਾਪਤ ਕਰਕੇ ਮੈਂ ਪਿਆਰ ਨਾਲ ਹਰੀ ਨਾਮ ਦੀ ਸਿਫ਼ਤ ਸਨਾ ਕਰਦਾ ਹਾਂ।
Fareedkot Teekaਤਾਂ ਤੇ ਮੈਂ ਇਹੀ ਵਿਚਾਰਿਆ ਹੈ ਪ੍ਰੇਮ ਕੇ ਸਾਥ ਨਾਮੁ ਜਪੀਏ ਔਰ (ਸਾਲਾਹੀ) ਉਸਤਤੀ ਕਰੀਏ, ਔਰ ਗੁਰੋਂ ਕੇ ਉਪਦੇਸ ਸੇ ਸੰਤੋਖ ਧਾਰਨ ਕਰੀਏ॥
Prof. Sahib Singh(ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਸੰਤੋਖ ਧਾਰ ਕੇ (ਤ੍ਰਿਸ਼ਨਾ ਦੇ ਪੰਜੇ ਵਿਚੋਂ ਨਿਕਲ ਕੇ) ਪ੍ਰੇਮ ਨਾਲ (ਪਰਮਾਤਮਾ ਦੇ) (ਨਾਮ ਦੀ) ਸਿਫ਼ਤ-ਸਾਲਾਹ ਕਰ।ਪਦ ਅਰਥ ਸਾਲਾਹੀ = ਤੂੰ ਸਿਫ਼ਤ-ਸਾਲਾਹ ਕਰ। ਰੰਗ ਸਿਉ = ਪ੍ਰੇਮ ਨਾਲ।
SikhNet (Spanish)Alaba, oh mi mente, el Nombre del Señor con Amor; en la Palabra del Guru está la Paz.
ਜੋ ਦੀਸੈ ਸੋ ਚਲਸੀ; ਕੂੜਾ ਮੋਹੁ. ਨ ਵੇਖੁ ॥
jo deesai so chalasee; koorraa mohu. na vekh |
Sant Singh KhalsaWhatever is seen shall pass away. So do not be attached to this false show.
Manmohan SinghWhat so ever is seen, that shall depart. Have not affections for the false show.
Manmohan Singh (Punjabi)ਜੋ ਕੁਛ ਭੀ ਨਜ਼ਰੀ ਪੈਦਾ ਹੈ, ਉਹ ਟੁਰ ਵੰਞਸੀ। ਝੂਠੇ ਦ੍ਰਿਸਯ ਨਾਲ ਪ੍ਰੀਤ ਨਾਂ ਲਗਾ।
Fareedkot Teekaਜੋ ਨਾਮ ਰੂਪ ਜਗਤੁ ਦ੍ਰਿਸ੍ਟੀ ਆਵਤਾ ਹੈ, ਸੋ ਨਾਸ ਹੋਵੇਗਾ ਕਿਉਂਕਿ ਝੂਠਾ ਹੈ, ਯਾਂ ਤੇ ਮੋਹ ਕਰ ਕੇ ਸੰਸਾਰ ਕੀ ਤਰਫ ਨਾ ਦੇਖ॥
Prof. Sahib Singhਇਸ ਨਾਸਵੰਤ ਮੋਹ ਨੂੰ ਨਾਹ ਵੇਖ, ਇਹ ਤਾਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸ ਹੋ ਜਾਏਗਾ।ਪਦ ਅਰਥ ਕੂੜਾ = ਝੂਠਾ, ਨਾਸਵੰਤ।
SikhNet (Spanish)Todo lo que es aparente se va, no te apegues al juego falso de la vida.
ਵਾਟ ਵਟਾਊ ਆਇਆ; ਨਿਤ ਚਲਦਾ ਸਾਥੁ ਦੇਖੁ ॥੨॥
vaatt vattaaoo aaeaa; nit chaladaa saath dekh |2|
Sant Singh KhalsaLike a traveller in his travels, you have come. Behold the caravan leaving each day. ||2||
Manmohan SinghThou hast come like a traveler on the way. See that your company is passing away each day.
Manmohan Singh (Punjabi)ਤੂੰ ਰਸਤੇ ਉਪਰ ਦੇ ਰਾਹੀਂ ਦੀ ਮਾਨਿੰਦ ਆਇਆ ਹੈ। ਵੇਖ ਲੈ ਕਿ ਹਰ ਰੋਜ਼ ਤੇਰਾ ਸੰਗ ਟੁਰਦਾ ਜਾ ਰਿਹਾ ਹੈ।
Fareedkot Teekaਜੈਸੇ (ਵਾਟ) ਰਸਤੇ ਚਲਾ ਜਾਤਾ (ਵਟਾਊ) ਮੁਸਾਫਰ ਰਾਤ ਕੋ ਸਰਾਇ ਮੇਂ ਆਇ ਰਹਾ, ਤਬ ਵਹੁ ਔਰ ਮੁਸਾਫਰੋਂ ਸੇ ਪ੍ਰੀਤੀ ਨਹੀਂ ਕਰਤਾ। ਪ੍ਰਾਤਾਕਾਲ ਮੇਂ ਨਿਤ ਹੀ ਮੁਸਾਫਰੋਂ ਕਾ (ਸਾਥੁ) ਸਮਦਾਇ ਚਲਤਾ ਹੂਆ ਦੇਖੁ। ਤੈਸੇ ਹੀ ਸੰਸਾਰ ਰੂਪੀ ਸਰਾਇ ਮੇਂ ਜੀਵ ਰੂਪੀ ਮੁਸਾਫਰ ਆਨ ਏਕਠੇ ਹੂਏ ਹੈਂ, ਅਪਨੇ ਅਪਨੇ ਕਰਮੋਂ ਕੇ ਅਨੁਸਾਰ ਸੁਖੁ ਦੁਖੁ ਭੋਗ ਕੇ ਮਰਤੇ ਜਾਤੇ ਦੇਖੀਤੇ ਹੈਂ॥੨॥
Prof. Sahib Singh(ਜੀਵ ਇਥੇ) ਰਸਤੇ ਦਾ ਮੁਸਾਫ਼ਿਰ (ਬਣ ਕੇ) ਆਇਆ ਹੈ, ਇਹ ਸਾਰਾ ਸਾਥ ਨਿੱਤ ਚਲਣ ਵਾਲਾ ਸਮਝ ॥੨॥ਪਦ ਅਰਥ ਵਾਟ = ਰਸਤਾ। ਵਟਾਊ = ਰਾਹੀ, ਮੁਸਾਫ਼ਿਰ ॥੨॥
SikhNet (Spanish)Eres un viajero en el camino, date cuenta que tus acompañantes se están yendo de este mundo todos los días. (2)
ਆਖਣਿ ਆਖਹਿ ਕੇਤੜੇ; ਗੁਰ ਬਿਨੁ. ਬੂਝ ਨ ਹੋਇ ॥
aakhan aakheh ketarre; gur bin. boojh na hoe |
Sant Singh KhalsaMany preach sermons, but without the Guru, understanding is not obtained.
Manmohan SinghMany a man preach sermons, but without the Guru, Divine Understanding is not obtained.
Manmohan Singh (Punjabi)ਕਈ ਇਨਸਾਨ ਧਰਮ ਉਪਦੇਸ਼ ਦਾ ਪਰਚਾਰ ਕਰਦੇ ਹਨ, ਪ੍ਰੰਤੂ ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ।
Fareedkot Teeka(ਆਖਣਿ) ਅਖਿਆਨ ਅਰਥਾਤ ਕਥਾ ਪ੍ਰਸੰਗ (ਕੇਤੜੇ) ਬਹੁਤੇ ਹੀ (ਆਖਹਿ) ਕਹਤੇ ਹੈਂ, ਪਰੰਤੂ ਗੁਰੋਂ ਸੇ ਬਿਨਾ ਸਮਝ ਨਹੀਂ ਹੋਤੀ ਹੈ॥
Prof. Sahib Singhਦੱਸਣ ਨੂੰ ਤਾਂ ਬੇਅੰਤ ਜੀਵ ਦੱਸ ਦੇਂਦੇ ਹਨ (ਕਿ ਮਾਇਆ ਦੀ ਤ੍ਰਿਸ਼ਨਾ ਤੋਂ ਇਉਂ ਬਚ ਸਕੀਦਾ ਹੈ, ਪਰ) ਗੁਰੂ ਤੋਂ ਬਿਨਾ ਸਹੀ ਸਮਝ ਨਹੀ ਪੈਂਦੀ।ਪਦ ਅਰਥ ਆਖਣਿ = ਆਖਣ ਨੂੰ, ਆਖਣ-ਮਾਤ੍ਰ। ਕੇਤੜੇ = ਬੇਅੰਤ ਜੀਵ। ਬੂਝ = ਸਮਝ।
SikhNet (Spanish)Todos dicen y hacen, pero sin el Guru, nadie sabe nada.
ਨਾਮੁ ਵਡਾਈ ਜੇ ਮਿਲੈ; ਸਚਿ ਰਪੈ ਪਤਿ ਹੋਇ ॥
naam vaddaaee je milai; sach rapai pat hoe |
Sant Singh KhalsaIf someone receives the Glory of the Naam, he is attuned to truth and blessed with honor.
Manmohan SinghIf one receives the glory of the Name, he is imbued with Truth and gains honour.
Manmohan Singh (Punjabi)ਜੇਕਰ ਬੰਦੇ ਨੂੰ ਨਾਮ ਦੀ ਬਜ਼ੁਰਗੀ ਹਾਸਲ ਹੋ ਜਾਵੇ, ਤਾਂ ਉਹ ਸਚ ਨਾਲ ਰੰਗਿਆ ਜਾਂਦਾ ਹੈ ਅਤੇ ਇਜ਼ਤ ਪਾ ਲੈਂਦਾ ਹੈ।
Fareedkot Teekaਜੇ ਕਰ ਨਾਮ ਜਪਨੇ ਕੀ ਵਡਿਆਈ ਮਿਲੈ, ਤੌ ਸਚ ਰੂਪ ਵਾਹਿਗੁਰੂ ਮੇਂ ਮਨ (ਰਪੈ) ਰੰਗਿਆ ਜਾਵੇ ਤਬ ਇਜਤ ਹੋਵੇ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਜੇ ਪਰਮਾਤਮਾ ਦਾ ਨਾਮ ਮਿਲ ਜਾਏ, ਪਰਮਾਤਮਾ ਦੀ ਸਿਫ਼ਤ-ਸਾਲਾਹ ਮਿਲ ਜਾਏ ਜੇ (ਮਨੁੱਖ ਦਾ ਮਨ) ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਜਾਏ, ਤਾਂ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਰਪੈ = ਰੰਗਿਆ ਜਾਏ। ਪਤਿ = ਇੱਜ਼ਤ।
SikhNet (Spanish)Si uno recibe la Gloria del Nombre del Señor, uno es imbuido en la Verdad y gana su Honor.
ਜੋ ਤੁਧੁ ਭਾਵਹਿ. ਸੇ ਭਲੇ; ਖੋਟਾ ਖਰਾ ਨ ਕੋਇ ॥੩॥
jo tudh bhaaveh. se bhale; khottaa kharaa na koe |3|
Sant Singh KhalsaThose who are pleasing to You are good; no one is counterfeit or genuine. ||3||
Manmohan SinghThey, who are pleasing to Thee, are good. (In oneself) none is counterfeit or genuine.
Manmohan Singh (Punjabi)ਜਿਹਡੇ ਤੈਨੂੰ ਚੰਗੇ ਲਗਦੇ ਹਨ, ਉਹ ਉਤਮ ਹਨ। (ਆਪਣੇ ਆਪ) ਕੋਈ ਭੀ ਜਾਹਲੀ ਜਾਂ ਅਸਲੀ ਨਹੀਂ।
Fareedkot Teekaਐਸੇ ਪਰਮੇਸਰ ਅਗੇ ਪ੍ਰਾਰਥਨਾ ਕਰੇ: ਹੇ ਮਹਾਰਾਜ! ਜੋ ਤੇਰੇ ਕੋ ਭਾਵਤੇ ਹੈਂ ਸੇ ਭਲੇ ਹੈਂ, ਖੋਟੇ ਖਰੇ ਕਾ ਨੇਮੁ ਤੇਰੇ ਘਰ ਮੇਂ ਕੋਈ ਨਹੀਂ ਹੈਂ। ਅਜਾਮਲ ਗਨਕਾ ਆਦਿਕ ਕਾ ਪ੍ਰਸੰਗੁ ਅਰਥਾਤ ਵਾਹਿਗੁਰੂ ਉਨ ਕੀ ਖੋਟਾਈ ਖਰਾਈ ਨਹੀਂ ਦੇਖਤਾ ਹੈ, ਵਾ ਉਨ ਕੀ ਦ੍ਰਿਸ਼ਟ ਮੇਂ ਕੋਈ ਖੋਟਾ ਖਰਾ ਨਹੀਂ ਹੈ॥੩॥
Prof. Sahib Singh(ਪਰ, ਹੇ ਪ੍ਰਭੂ! ਆਪਣੇ ਉੱਦਮ ਨਾਲ ਕੋਈ ਜੀਵ) ਨਾਹ ਖਰਾ ਬਣ ਸਕਦਾ ਹੈ, ਨਾਹ ਖੋਟਾ ਰਹਿ ਜਾਂਦਾ ਹੈ, ਜੇਹੜੇ ਤੈਨੂੰ ਪਿਆਰੇ ਲੱਗਦੇ ਹਨ ਉਹੀ ਭਲੇ ਹਨ ॥੩॥
SikhNet (Spanish)A quienes amas, oh Señor, son buenos, pero por sí mismo no se es ni bueno ni malo. (3)
ਗੁਰ ਸਰਣਾਈ ਛੁਟੀਐ; ਮਨਮੁਖ ਖੋਟੀ ਰਾਸਿ ॥
gur saranaaee chhutteeai; manamukh khottee raas |
Sant Singh KhalsaIn the Guru's Sanctuary we are saved. The assets of the self-willed manmukhs are false.
Manmohan SinghBy taking the protection of the Guru, man is saved. Counterfeit is the capital of the wayward persons.
Manmohan Singh (Punjabi)ਗੁਰਾਂ ਦੀ ਪਨਾਹ ਲੈਣ ਦੁਆਰਾ ਆਦਮੀ ਬਚ ਜਾਂਦਾ ਹੈ। ਕੁੜੀ ਹੈ ਪੂੰਜੀ ਆਪ-ਹੁਦਰੇ ਪੁਰਸ਼ ਦੀ।
Fareedkot Teekaਗੁਰੋਂ ਕੀ ਸਰਣ ਲੈਣੇ ਕਰ ਸੰਸਾਰ ਕੇ ਬੰਧਨੋਂ ਸੇ ਛੂਟ ਜਾਈਤਾ ਹੈ, ਔਰ ਜੋ ਮਨਮੁਖ ਹੈਂ ਤਿਨ ਕੀ ਮੰਦ ਕਰਮੋਂ ਰੂਪੀ ਵਾ ਖੋਟੀ ਸਰਧਾ ਰੂਪੁ ਪੂੰਜੀ ਖੋਟੀ ਹੈ, ਯਾਂ ਤੇ ਗੁਰੋਂ ਕੀ ਸਰਣ ਨਹੀਂ ਲੇਤੇ॥
Prof. Sahib Singhਗੁਰੂ ਦੀ ਸਰਨ ਪੈ ਕੇ ਹੀ (ਤ੍ਰਿਸ਼ਨਾ ਦੇ ਪੰਜੇ ਵਿਚੋਂ) ਖ਼ਲਾਸੀ ਹਾਸਲ ਕਰੀਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਖੋਟੀ ਪੂੰਜੀ ਹੀ ਜੋੜਦਾ ਹੈ।ਪਦ ਅਰਥ ਖੋਟੀ ਰਾਸਿ = ਉਹ ਪੂੰਜੀ ਜੋ ਪ੍ਰਭੂ-ਪਾਤਿਸ਼ਾਹ ਦੇ ਦਰ ਤੇ ਖੋਟੀ ਸਮਝੀ ਜਾਂਦੀ ਹੈ।
SikhNet (Spanish)Si buscamos el Santuario del Guru, somos salvados, los soberbios Manmukjs comercian con la mercancía falsa.
ਅਸਟ ਧਾਤੁ ਪਾਤਿਸਾਹ ਕੀ; ਘੜੀਐ ਸਬਦਿ ਵਿਗਾਸਿ ॥
asatt dhaat paatisaah kee; gharreeai sabad vigaas |
Sant Singh KhalsaThe eight metals of the King are made into coins by the Word of His Shabad.
Manmohan SinghThe eight metals of the King are fashioned (into coins) to His order and pleasure.
Manmohan Singh (Punjabi)ਬਾਦਸ਼ਾਹ ਦੀਆਂ ਅੱਠ ਧਾਤਾਂ ਦੇ ਉਸ ਦੇ ਹੁਕਮ ਅਤੇ ਖੁਸ਼ੀ ਤਾਬੇ (ਸਿੱਕੇ) ਸਾਜੇ ਜਾਂਦੇ ਹਨ।
Fareedkot Teekaਪਾਤਸ਼ਾਹ ਕੀ ਦਰਗਾਹ ਮੇਂ (ਸਬਦਿ) ਏਕੋ ਹੰਬਹੂਸਿਯਾਂ ਪ੍ਰਜਾ ਯੇਹ ਇਸ ਸਬਦ ਕੇ (ਵਿਗਾਸਿ) ਉਚਾਰਨੇ ਸੇ (ਅਸਟ ਧਾਤੁ) ਆਠ ਧਾਤੁ⁽¹⁾ ਕੇ ਸਰੀਰ ਰਚੀਤੇ ਹੈਂ॥
Prof. Sahib Singhਪਰਮਾਤਮਾ ਦੀ ਰਚੀ ਹੋਈ ਇਹ ਅੱਠ ਧਾਤਾਂ ਵਾਲੀ ਮਨੁੱਖੀ ਕਾਂਇਆਂ ਜੇ ਗੁਰੂ ਦੇ ਸ਼ਬਦ (ਦੀ ਟਕਸਾਲ) ਵਿਚ ਘੜੀ ਜਾਏ (ਸੁਚੱਜੀ ਬਣਾਈ ਜਾਏ, ਤਾਂ ਹੀ ਇਹ) ਖਿੜਦੀ ਹੈ (ਆਤਮਕ ਹੁਲਾਰੇ ਵਿਚ ਆਉਂਦੀ ਹੈ)।ਪਦ ਅਰਥ ਅਸਟ ਧਾਤੁ = ਅੱਠ ਧਾਤਾਂ ਦਾ ਬਣਿਆ ਸਰੀਰ। ਵਿਗਾਸਿ = ਖਿੜਦਾ ਹੈ।
SikhNet (Spanish)Los ocho metales pertenecen al Rey, Él acuña sus monedas con ellos y a través de la Palabra todas brillan.
ਆਪੇ ਪਰਖੇ ਪਾਰਖੂ; ਪਵੈ ਖਜਾਨੈ ਰਾਸਿ ॥੪॥
aape parakhe paarakhoo; pavai khajaanai raas |4|
Sant Singh KhalsaThe Assayer Himself assays them, and He places the genuine ones in His Treasury. ||4||
Manmohan SinghThe Assayer Himself assays the coins, and consigns the genuine to His treasury.
Manmohan Singh (Punjabi)ਪਰਖਣਹਾਰ ਆਪ ਹੀ ਸਿਕਿਆਂ ਦੀ ਪਰਖ ਕਰ ਲੈਂਦਾ ਹੈ ਅਤੇ ਅਸਲੀਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈ।
Fareedkot Teekaਤਿਨ ਅਸ੍ਟ ਧਾਤੂਓਂ ਕੇ ਸਰੀਰ ਧਾਰੀਓਂ ਮੇਂ ਪਾਰਖੂ ਵਾਹਗੁਰੂ ਆਪ ਹੀ ਤਿਨ ਕੇ ਸੁਭ ਅਸੁਭ ਕਰਮੋਂ ਕੋ (ਪਰਖੇ) ਵੀਚਾਰਤਾ ਹੈ, ਜੋ (ਰਾਸਿ) ਸਚੇ ਹੈਂ, ਸੋ ਵਾਹਿਗੁਰੂ ਕੇ ਸਰੂਪ ਖਜਾਨੇ ਮੇਂ (ਪਵੈ) ਮਿਲ ਜਾਤੇ ਹੈਂ ਅਰ ਵਹੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਪਰਖਣ ਵਾਲਾ ਪ੍ਰਭੂ ਆਪ ਹੀ (ਇਸ ਦੀ ਘਾਲ ਕਮਾਈ ਨੂੰ) ਪਰਖ ਲੈਂਦਾ ਹੈ ਤੇ (ਇਸ ਦਾ ਆਤਮਕ ਗੁਣਾਂ ਦਾ) ਸਰਮਾਇਆ (ਉਸ ਦੇ) ਖ਼ਜ਼ਾਨੇ ਵਿਚ (ਕਬੂਲ) ਪੈਂਦਾ ਹੈ ॥੪॥
SikhNet (Spanish)Él Mismo prueba cada moneda con la Piedra de Toque, y la que sale verdadera forma parte de Su Tesoro. (4)
ਤੇਰੀ ਕੀਮਤਿ. ਨਾ ਪਵੈ; ਸਭ ਡਿਠੀ ਠੋਕਿ ਵਜਾਇ ॥
teree keemat. naa pavai; sabh dditthee tthok vajaae |
Sant Singh KhalsaYour Value cannot be appraised; I have seen and tested everything.
Manmohan SinghThy worth cannot be ascertained. I have seen and tested everything.
Manmohan Singh (Punjabi)ਤੇਰਾ ਮੁਲ ਪਾਇਆ ਨਹੀਂ ਜਾ ਸਕਦਾ। ਮੈਂ ਸਾਰਾ ਕੁਝ ਤਜਰਬਾ ਕਰਕੇ ਵੇਖ ਲਿਆ ਹੈ।
Fareedkot Teekaਹੇ ਵਾਹਿਗੁਰੂ! ਤੇਰੀ ਕੀਮਤਿ ਨਹੀਂ ਪੜਤੀ ਸਭ ਸ੍ਰਿਸਟੀ (ਠੋਕਿ ਵਜਾਇ) ਨਿਰਨੇ ਕਰ ਕੇ ਦੇਖ ਲਈ ਹੈ। ਜੈਸੇ ਮਿਟੀ ਕਾ ਬਾਸਨ ਠਕੋਰ ਲਈਤਾ ਹੈ ਔਰ ਕੋਈ ਵਾਜਾ ਮੋਲ ਲੈਣਾ ਹੈ, ਤੋ ਵਜਾਇ ਕਰ ਦੇਖ ਲਈਤਾ ਹੈ, ਸੋ ਠੋਕ ਵਜਾਵਣੇ ਮੇਂ ਨਿਰਨਾ ਸਿਧ ਹੂਆ॥
Prof. Sahib Singh(ਹੇ ਪ੍ਰਭੂ!) ਮੈਂ ਸਾਰੀ ਸ੍ਰਿਸ਼ਟੀ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਮੈਨੂੰ ਤੇਰੇ ਬਰਾਬਰ ਦਾ ਕੋਈ ਨਹੀਂ ਦਿੱਸਿਆ (ਜੇਹੜਾ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਸਕੇ।ਪਦ ਅਰਥ ਤੇਰੀ ਕੀਮਤਿ ਨਾ ਪਵੈ = ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ। ਠੋਕਿ ਵਜਾਇ = ਠੋਕ ਕੇ, ਵਜਾ ਕੇ, ਚੰਗੀ ਤਰ੍ਹਾਂ ਪਰਖ ਕੇ।
SikhNet (Spanish)Cómo puede uno evaluar Su Gloria, ya he visto y probado todo.
ਕਹਣੈ. ਹਾਥ ਨ ਲਭਈ; ਸਚਿ ਟਿਕੈ. ਪਤਿ ਪਾਇ ॥
kahanai. haath na labhee; sach ttikai. pat paae |
Sant Singh KhalsaBy speaking, His Depth cannot be found. Abiding in truth, honor is obtained.
Manmohan SinghBy saying His fathom cannot be fond. If man abides in Truth, He obtains honour.
Manmohan Singh (Punjabi)ਆਖਣ ਦੁਆਰਾ ਉਸ ਦੀ ਡੂੰਘਾਈ ਪਾਈ ਨਹੀਂ ਜਾ ਸਕਦੀ। ਜੇਕਰ ਬੰਦਾ ਸੱਚ ਅੰਦਰ ਵਸ ਜਾਵੇ, ਉਹ ਇੱਜ਼ਤ ਪਾ ਲੈਂਦਾ ਹੈ।
Fareedkot Teekaਕੇਵਲ ਸ਼ਾਸਤ੍ਰ (ਕਹਣੈ) ਉਚਾਰਨ ਸੇ ਭੀ ਤੇਰੀ (ਹਾਥ) ਥਾਹ ਨਹੀਂ ਪਾਈ ਜਾਤੀ ਹੈ। ਹੇ ਸਚ ਰੂਪ ਵਾਹਿਗੁਰੂ! ਜੋ ਤੇਰੇ ਮੇਂ ਟਿਕੇ ਹੈਂ, ਸੋ ਹੇ (ਪਤਿ) ਪਤੀ! ਤੇਰੇ ਕੋ ਪਾਇ ਲੇਤੇ ਹੈਂ॥
Prof. Sahib Singhਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਬਿਆਨ ਕਰਨ ਨਾਲ ਤੇਰੇ ਗੁਣਾਂ ਦੀ ਥਾਹ ਨਹੀਂ ਪਾਈ ਜਾ ਸਕਦੀ। ਜੇਹੜਾ ਜੀਵ ਸਦਾ-ਥਿਰ ਸਰੂਪ ਵਿਚ ਟਿਕਦਾ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।ਪਦ ਅਰਥ ਹਾਥ = ਡੂੰਘਾਈ।
SikhNet (Spanish)Uno no puede encontrar Su Medida, si uno habita en la Verdad de Dios, rescata su honor.
ਗੁਰਮਤਿ ਤੂੰ ਸਾਲਾਹਣਾ; ਹੋਰੁ ਕੀਮਤਿ. ਕਹਣੁ ਨ ਜਾਇ ॥੫॥
guramat toon saalaahanaa; hor keemat. kehan na jaae |5|
Sant Singh KhalsaThrough the Guru's Teachings, I praise You; otherwise, I cannot describe Your Value. ||5||
Manmohan SinghBy Guru's instructions, O lord! I praise Thee. There is no other way to describe Thy worth.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਹੈ ਸਾਈਂ! ਮੈਂ ਤੇਰੀ ਕੀਰਤੀ ਕਰਦਾ ਹਾਂ। ਕੋਈ ਹੋਰਸ ਤਰੀਕਾ ਤੇਰੀ ਕਦਰ ਬਿਆਨ ਕਰਨ ਦਾ ਨਹੀਂ।
Fareedkot Teekaਜਿਨੋਂ ਨੇ ਗੁਰੋਂ ਕੀ ਸਿਖਿਆ ਲੇ ਕਰ ਤੇਰੇ ਕੋ ਸਾਲਾਹਣਾ ਕੀਆ ਹੈ, ਸੋ ਤੇਰੇ ਮੇਂ ਸਮਾਇ ਗਏ ਹੈਂ, ਔਰ ਪੁਰਸੋਂ ਸੇ ਤੇਰੀ ਕੀਮਤਿ ਕਹੀ ਨਹੀਂ ਜਾਤੀ ਹੈ, ਭਾਵ ਏਹ ਕਿ ਜੈਸਾ ਤੂੰ ਹੈਂ ਤੈਸਾ ਜਾਣਿਆ ਨਹੀਂ ਜਾਤਾ ਹੈਂ॥੫॥
Prof. Sahib Singhਗੁਰੂ ਦੀ ਮਤਿ ਲੈ ਕੇ ਹੀ ਤੇਰੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਪਰ ਤੇਰੇ ਬਰਾਬਰ ਦਾ ਲੱਭਣ ਵਾਸਤੇ ਕੋਈ ਬੋਲ ਨਹੀਂ ਬੋਲਿਆ ਜਾ ਸਕਦਾ ॥੫॥ਪਦ ਅਰਥ ਤੂੰ = ਤੈਨੂੰ। ਹੋਰੁ ਕਹਣੁ = ਕੋਈ ਹੋਰ ਬੋਲ ॥੫॥
SikhNet (Spanish)A través de la Palabra del Guru, Lo alabo. De ninguna otra manera puedo valorar a mi Señor. (5)
ਜਿਤੁ ਤਨਿ ਨਾਮੁ. ਨ ਭਾਵਈ; ਤਿਤੁ ਤਨਿ ਹਉਮੈ ਵਾਦੁ ॥
jit tan naam. na bhaavee; tith tan haumai vaad |
Sant Singh KhalsaThat body which does not appreciate the Naam-that body is infested with egotism and conflict.
Manmohan SinghThe body which likes not the Name that body is infested with pride and strife.
Manmohan Singh (Punjabi)ਜਿਸ ਸਰੀਰ ਨੂੰ ਨਾਮ ਚੰਗਾ ਨਹੀਂ ਲਗਦਾ, ਉਹ ਸਰੀਰ ਹੰਕਾਰ ਤੇ ਝਗੜੇ-ਟੰਟੇ ਦਾ ਸਤਾਇਆ ਹੋਇਆ ਹੈ।
Fareedkot Teekaਜਿਸ ਸਰੀਰ ਮੇਂ ਨਾਮੁ ਜਪਣਾ ਨਹੀਂ ਭਾਵਤਾ ਹੈ, ਤਿਸ ਸਰੀਰ ਮੇਂ ਹੰਤਾ ਮਮਤਾ ਔਰ (ਵਾਦੁ) ਵਿਰੋਧ ਆਦਿ ਵਿਕਾਰ ਨਿਵਾਸ ਕਰਤੇ ਹੈਂ॥
Prof. Sahib Singhਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਸ ਸਰੀਰ ਵਿਚ ਹਉਮੈ ਵਧਦੀ ਹੈ, ਉਸ ਸਰੀਰ ਵਿਚ ਤ੍ਰਿਸ਼ਨਾ ਦਾ ਬਖੇੜਾ ਵਧਦਾ ਹੈ।ਪਦ ਅਰਥ ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ। ਵਾਦੁ = ਝਗੜਾ।
SikhNet (Spanish)Ese ser al que no le gusta el Nombre del Señor, en ese ser vive la confusión del ego.
ਗੁਰ ਬਿਨੁ. ਗਿਆਨੁ ਨ ਪਾਈਐ; ਬਿਖਿਆ ਦੂਜਾ ਸਾਦੁ ॥
gur bin. giaan na paaeeai; bikhiaa doojaa saad |
Sant Singh KhalsaWithout the Guru, spiritual wisdom is not obtained; other tastes are poison.
Manmohan SinghWithout the Guru, Divine Comprehensions, is not obtained, other relishes are but poison.
Manmohan Singh (Punjabi)ਗੁਰਾਂ ਦੇ ਬਗੈਰ ਈਸ਼ਵਰੀ ਗਿਆਤ ਪਰਾਪਤ ਨਹੀਂ ਹੁੰਦੀ, ਹੋਰ ਸੁਆਦ ਨਿਰੀ ਪੁਰੀ ਜ਼ਹਿਰ ਹਨ।
Fareedkot Teekaਵਿਖਿਆਂ ਕਾ ਜੋ ਦੂਜਾ ਸ੍ਵਾਦ ਹੈ ਤਿਸ ਮੇਂ ਲਗਨੇ ਸੇ, ਗੁਰੋਂ ਸੇ ਬਿਨਾਂ ਗਿਆਨ ਨਹੀਂ ਪ੍ਰਾਪਤ ਹੋਤਾ ਹੈ॥
Prof. Sahib Singhਗੁਰੂ ਤੋਂ ਬਿਨਾ ਪਰਮਾਤਮਾ ਨਾਲ ਜਾਣ-ਪਛਾਣ ਨਹੀਂ ਬਣ ਸਕਦੀ, ਮਾਇਆ ਦਾ ਪ੍ਰਭਾਵ ਪੈ ਕੇ ਪਰਮਾਤਮਾ ਤੋਂ ਬਿਨਾ ਹੋਰ ਪਾਸੇ ਦਾ ਸੁਆਦ ਮਨ ਵਿਚ ਉਪਜਦਾ ਹੈ।ਪਦ ਅਰਥ ਬਿਖਿਆ = ਮਾਇਆ। ਸਾਦੁ = ਸੁਆਦ।
SikhNet (Spanish)Sin el Guru uno no logra la Sabiduría, todo lo demás es mera distracción y envenenamiento.
ਬਿਨੁ ਗੁਣ. ਕਾਮਿ ਨ ਆਵਈ; ਮਾਇਆ ਫੀਕਾ ਸਾਦੁ ॥੬॥
bin gun. kaam na aavee; maaeaa feekaa saad |6|
Sant Singh KhalsaWithout virtue, nothing is of any use. The taste of Maya is bland and insipid. ||6||
Manmohan SinghWithout virtue nothing avails. Insipid is the taste of riches.
Manmohan Singh (Punjabi)ਨੇਕੀ ਦੇ ਬਗੈਰ ਕੁਝ ਕੰਮ ਨਹੀਂ ਆਉਣਾ। ਫਿਕਾ ਹੈ ਸੁਆਦ ਧਨ-ਦੌਲਤ ਦਾ।
Fareedkot Teekaਵਾਹਿਗੁਰੂ ਕੇ ਗੁਣ ਉਚਾਰਨ ਬਿਨਾ ਏਹ ਸਰੀਰ ਕਾਮ ਨਹੀਂ ਆਵਤਾ ਹੈ, ਕਿਉਂਕਿ ਮਾਯਾ ਕਾ ਰਸ ਫੀਕਾ ਹੈ, ਭਾਵ ਏਹ ਕਿ ਜੋ ਮਾਇਕ ਅਨੰਦ ਹੈ, ਸੋ ਏਕ ਰਸ ਨਹੀਂ ਰਹਤਾ ਹੈ॥੬॥
Prof. Sahib Singhਆਤਮਕ ਗੁਣਾਂ ਤੋਂ ਵਾਂਜੇ ਰਹਿ ਕੇ ਇਹ ਮਨੁੱਖਾ ਸਰੀਰ ਵਿਅਰਥ ਜਾਂਦਾ ਹੈ, ਅੰਤ ਨੂੰ ਮਾਇਆ ਵਾਲਾ ਸੁਆਦ ਭੀ ਬੇ-ਰਸਾ ਹੋ ਜਾਂਦਾ ਹੈ ॥੬॥
SikhNet (Spanish)Maya no tiene ningún sabor, sin Virtud nada tiene valor. (6)
ਆਸਾ ਅੰਦਰਿ ਜੰਮਿਆ; ਆਸਾ ਰਸ ਕਸ ਖਾਇ ॥
aasaa andar jamiaa; aasaa ras kas khaae |
Sant Singh KhalsaThrough desire, people are cast into the womb and reborn. Through desire, they taste the sweet and sour flavors.
Manmohan SinghIn hope the man is born, and in hope he partakes of the savoury and citreous dainties.
Manmohan Singh (Punjabi)ਉਮੀਦ ਵਿੱਚ ਆਦਮੀ ਪੈਦਾ ਹੋਇਆ ਹੈ ਅਤੇ ਉਮੀਦ ਅੰਦਰ ਹੀ ਉਹ ਮਿੱਠੀਆ ਤੇ ਖਟੀਆਂ ਨਿਆਮਤਾਂ ਛਕਦਾ ਹੈ।
Fareedkot Teekaਔਰ ਯਹਿ ਜੀਵ ਅੰਤਰੀਵ ਆਸਾ ਮੇਂ ਬੰਧਾ ਹੂਆ ਉਤਪਤਿ ਹੂਆ ਹੈ, ਔਰ ਉਸੀ ਆਸਾ ਮੇਂ ਬੰਧਾਇਮਾਨ ਹੂਆ ਰਸੋਂ ਕਸੋਂ ਕੋ ਖਾਤਾ ਹੈ॥
Prof. Sahib Singhਜੀਵ ਆਸਾ (ਤ੍ਰਿਸ਼ਨਾ) ਦਾ ਬੱਧਾ ਹੋਇਆ ਜਨਮ ਲੈਂਦਾ ਹੈ, (ਜਦ ਤਕ ਜਗਤ ਵਿਚ ਜਿਊਂਦਾ ਹੈ) ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ (ਆਦਿਕ) ਰਸਾਂ (ਵਾਲੇ ਪਦਾਰਥ) ਖਾਂਦਾ ਰਹਿੰਦਾ ਹੈ।
SikhNet (Spanish)Uno es arrastrado al vientre del deseo, y así nace, no probando más que deseo.
ਆਸਾ ਬੰਧਿ ਚਲਾਈਐ; ਮੁਹੇ ਮੁਹਿ ਚੋਟਾ ਖਾਇ ॥
aasaa bandh chalaaeeai; muhe muhi chottaa khaae |
Sant Singh KhalsaBound by desire, they are led on, beaten and struck on their faces and mouths.
Manmohan SinghTrapped by desire, He is goaded on and bears blows on his face again and again.
Manmohan Singh (Punjabi)ਤ੍ਰਿਸ਼ਨਾ ਦਾ ਨਰੜਿਆ ਹੋਹਿਆ ਉਹ ਅਗੇ ਨੂੰ ਧਕਿਆ ਜਾਂਦਾ ਹੈ ਅਤੇ ਆਪਣੇ ਮੂੰਹ ਉਤੇ ਮੁੜ ਮੁੜ ਸੱਟਾਂ ਸਹਾਰਦਾ ਹੈ।
Fareedkot Teekaਪੁਨਾ ਆਸਾ ਕਰ ਕੇ ਹੀ ਬੰਧਾ ਹੂਆ ਫਿਰ ਮਾਰ ਕਰ ਕੇ ਜਮ ਪੁਰੀ ਕੋ ਚਲਾਈਤਾ ਹੈ, ਮੋਹ ਕਰ ਵਹਾਂ ਮੂੰਹ ਪਰ ਚੋਟਾਂ ਖਾਤਾ ਹੈ। ਕਿਉਂ ਚੋਟਾਂ ਖਾਤਾ ਹੈ?
Prof. Sahib Singh(ਉਮਰ ਪੁੱਗ ਜਾਣ ਤੇ) ਆਸਾ (ਤ੍ਰਿਸ਼ਨਾ) ਦੇ (ਬੰਧਨ ਵਿਚ) ਬੱਧਾ ਹੋਇਆ ਇਥੋਂ ਤੋਰਿਆ ਜਾਂਦਾ ਹੈ (ਸਾਰੀ ਉਮਰ ਆਸਾ ਤ੍ਰਿਸ਼ਨਾ ਵਿਚ ਹੀ ਫਸਿਆ ਰਹਿਣ ਕਰਕੇ) ਮੁੜ ਮੁੜ ਮੂੰਹ ਉੱਤੇ ਚੋਟਾਂ ਖਾਂਦਾ ਹੈ।ਪਦ ਅਰਥ ਬੰਧਿ = ਬੰਨ੍ਹ ਕੇ। ਚਲਾਈਐ = ਤੋਰਿਆ ਜਾਂਦਾ ਹੈ। ਮੁਹੇ ਮੁਹਿ = ਮੁਹਿ ਮੁਹਿ, ਮੁੜ ਮੁੜ ਮੂੰਹ ਉੱਤੇ।
SikhNet (Spanish)Si uno vive atrapado por el deseo, vive recibiendo golpes a la cara.
ਅਵਗਣਿ ਬਧਾ ਮਾਰੀਐ; ਛੂਟੈ ਗੁਰਮਤਿ ਨਾਇ ॥੭॥
avagan badhaa maareeai; chhoottai guramat naae |7|
Sant Singh KhalsaBound and gagged and assaulted by evil, they are released only through the Name, through the Guru's Teachings. ||7||
Manmohan SinghBound down by sin, he is struck and its released by remembering the Name under Guru's instruction.2
Manmohan Singh (Punjabi)ਪਾਪ ਦਾ ਜਕੜਿਆਂ ਹੋਇਆ ਉਹ ਮਾਰ ਖਾਂਦਾ ਹੈ। ਗੁਰਾਂ ਦੀ ਸਿਖਿਆ ਤਾਬੇ ਨਾਮ ਦਾ ਸਿਮਰਨ ਕਰਨ ਦੁਆਰਾ ਬੰਦ-ਖਲਾਸ ਹੋ ਜਾਂਦਾ ਹੈ।
Fareedkot Teekaਬੁਰੇ ਕਰਮੋਂ ਕਰ ਕੇ ਬਾਂਧਾ ਹੈ ਇਸੀ ਕਰ ਕੇ ਮਾਰੀਤਾ ਹੈ, ਅਰ ਗੁਰੋਂ ਕੀ (ਮਤਿ) ਸਿਖ੍ਯਾ ਕਰ ਸਾਚਾ ਨਾਮ ਸਿਮਰਨੇ ਸੇ ਛੂਟਤਾ ਹੈ॥
Prof. Sahib Singhਵਿਕਾਰੀ ਜੀਵਨ ਦੇ ਕਾਰਨ (ਆਸਾ ਤ੍ਰਿਸ਼ਨਾ ਦਾ) ਬੱਧਾ ਮਾਰ ਖਾਂਦਾ ਹੈ। ਜੇ ਗੁਰੂ ਦੀ ਸਿੱਖਿਆ ਲੈ ਕੇ ਪ੍ਰਭੂ ਦੇ ਨਾਮ ਵਿਚ ਜੁੜੇ, ਤਾਂ ਹੀ (ਆਸਾ ਤ੍ਰਿਸ਼ਨਾ ਦੇ ਜਾਲ ਵਿਚੋਂ) ਖ਼ਲਾਸੀ ਪਾ ਸਕਦਾ ਹੈ ॥੭॥ਪਦ ਅਰਥ ਨਾਇ = ਨਾਮ ਵਿਚ (ਜੁੜ ਕੇ) ॥੭॥
SikhNet (Spanish)Encadenado por el vicio, uno es liberado sólo a través de la Palabra del Guru. (7)