ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ; ਅੰਦਰਿ ਤ੍ਰਿਸਨਾ ਵਿਕਾਰੁ ॥
parranaa gurranaa sansaar kee kaar hai; andar trisanaa vikaar |
Sant Singh KhalsaReading and studying are just worldly pursuits, if there is thirst and corruption within.
Manmohan SinghReading and reflecting are worldly affairs, if there are avarice and sin within.
Manmohan Singh (Punjabi)ਵਾਚਣ ਤੇ ਵਿਚਾਰਣਾ ਜਗਤ ਦੇ ਧੰਦੇ ਹਨ, ਜੇਕਰ ਅੰਦਰ ਲਾਲਚ ਤੇ ਪਾਪ ਹਨ।
Fareedkot Teekaਹੇ ਭਾਈ! ਤਿਸ ਨਾਮ ਜਾਪ ਸੇ ਬਿਨਾਂ ਜੋ ਸ਼ਾਸਤ੍ਰੋਂ ਕਾ ਪੜਨਾ ਔ (ਗੁੜਣਾ) ਵੀਚਾਰਨਾ ਹੈ, ਸੋ ਇਹ ਤਬ ਤਕ ਸੰਸਾਰ ਕੀ ਕਾਰ ਹੈ ਕਿ ਜਬ ਤਕ ਅੰਤਸਕਰਨ ਬੀਚ ਤ੍ਰਿਸਨਾ ਰੂਪ ਰੋਗ ਰਹਿਤਾ ਹੈ॥
Prof. Sahib Singhਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ।
SikhNet (Spanish)Obtener conocimiento no es más que seguir el sendero del mundo,
ਹਉਮੈ ਵਿਚਿ ਸਭਿ ਪੜਿ ਥਕੇ; ਦੂਜੈ ਭਾਇ ਖੁਆਰੁ ॥
haumai vich sabh parr thake; doojai bhaae khuaar |
Sant Singh KhalsaReading in egotism, all have grown weary; through the love of duality, they are ruined.
Manmohan SinghReading through egotism, all are grown weary and are ruined by the love of another.
Manmohan Singh (Punjabi)ਹੰਕਾਰ ਵਿੱਚ ਵਾਚਣ ਰਾਹੀਂ ਸਾਰੇ ਹੰਭ ਗਏ ਹਨ ਅਤੇ ਦੂਜੇ ਭਾਵ ਦੇ ਪ੍ਰੀਤ ਦੁਆਰਾ ਬਰਬਾਦ ਹੋ ਗਏ ਹਨ।
Fareedkot Teekaਕਿਉਂਕਿ (ਹਉਮੈ) ਹੰਕਾਰ ਕੇ ਬੀਚ ਹੋ ਕਰ ਸਭ ਪੜ ਕੇ ਥਕਤ ਹੋ ਗਏ ਹੈਂ, ਤਿਸ ਦ੍ਵੈਤ ਭਾਵ ਵਹੁ ਖੁਆਰ ਹੀ ਹੋਤੇ ਹੈਂ॥
Prof. Sahib Singhਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ।
SikhNet (Spanish)si las pasiones viven en el interior. Con ego uno es destruido
ਸੋ ਪੜਿਆ ਸੋ ਪੰਡਿਤੁ ਬੀਨਾ; ਗੁਰ ਸਬਦਿ ਕਰੇ ਵੀਚਾਰੁ ॥
so parriaa so panddit beenaa; gur sabad kare veechaar |
Sant Singh KhalsaHe alone is educated, and he alone is a wise Pandit, who contemplates the Word of the Guru's Shabad.
Manmohan SinghHe alone is literate and he alone a wise Pandit, who ponders over Guru's hymns.
Manmohan Singh (Punjabi)ਓਹੀ ਵਿਦਵਾਨ ਹੈ ਅਤੇ ਓਹੀ ਸਿਆਣਾ ਪੰਡਤ, ਜੋ ਗੁਰੂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ।
Fareedkot Teekaਤਾਂ ਤੇ ਸੋਈ ਪੜਿਆ ਹੂਆ ਪੰਡਿਤ ਹੈ ਔਰ ਸੋਈ ਆਤਮ ਸਰੂਪ ਕੇ (ਬੀਨਾ) ਦੇਖਣੇਹਾਰਾ ਵਾ ਚਤਰ ਹੈ, ਜੋ ਗੁਰ ਉਪਦੇਸ਼ ਕਾ ਮਨ ਮੇਂ ਵੀਚਾਰ ਕਰਤਾ ਹੈ॥
Prof. Sahib Singhਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ,ਪਦ ਅਰਥ ਬੀਨਾ = ਸੁਜਾਖਾ, ਸਿਆਣਾ।
SikhNet (Spanish)aún por la misma inteligencia porque uno sigue en la idea del otro.
ਅੰਦਰੁ ਖੋਜੈ ਤਤੁ ਲਹੈ; ਪਾਏ ਮੋਖ ਦੁਆਰੁ ॥
andar khojai tat lahai; paae mokh duaar |
Sant Singh KhalsaHe searches within himself, and finds the true essence; he finds the Door of Salvation.
Manmohan SinghHe searches his mind, finds the quintessence and obtains the door of salvation.
Manmohan Singh (Punjabi)ਉਹ ਆਪਣੇ ਮਨ ਨੂੰ ਖੋਜਦਾ, ਭਾਲਦਾ ਹੈ, ਸਾਰ ਵਸਤੂ ਨੂੰ ਪਾ ਲੈਦਾ ਹੈ ਤੇ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਤਿਸ ਵੀਚਾਰਿ ਕਰ ਜੋ ਅਪਨੇ ਸਰੀਰ ਬੀਚ ਚੇਤਨ ਦੇਵ ਹੈ ਤਿਸ ਕੋ ਖੋਜਤਾ ਹੂਆ ਤੱਤਸਰੂਪ ਕੋ ਜਾਨਤਾ ਹੈ, ਜਾਨ ਕਰ ਸੰਸੇ ਵਿਪਰਜੇ ਸੇ ਰਹਿਤ ਜੀਵ ਬ੍ਰਹਮ ਕੀ ਏਕਤਾ ਰੂਪ ਗਿਆਨ ਜੋ ਮੋਖ ਕਾ ਦ੍ਵਾਰ ਹੈ ਤਿਸ ਕੋ ਵਹੁ ਪਾਵਤਾ ਹੈ॥
Prof. Sahib Singhਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ,ਪਦ ਅਰਥ ਅੰਦਰੁ = ਮਨ {ਲਫ਼ਜ਼ 'ਅੰਦਰੁ' ਅਤੇ 'ਅੰਦਰਿ' ਦਾ ਫ਼ਰਕ ਚੇਤੇ ਰੱਖੋ}। ਤਤੁ = ਅਸਲੀਅਤ। ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ। ਅਧਾਰੁ = ਆਸਰਾ। ਮੋਖ = (ਹਉਮੈ ਤ੍ਰਿਸ਼ਨਾ ਆਦਿਕ ਵਿਕਾਰਾਂ ਤੋਂ) ਖ਼ਲਾਸੀ।
SikhNet (Spanish)Sólo es sabio aquél que habita en la Palabra del Shabd del Guru.
ਗੁਣ ਨਿਧਾਨੁ ਹਰਿ ਪਾਇਆ; ਸਹਜਿ ਕਰੇ ਵੀਚਾਰੁ ॥
gun nidhaan har paaeaa; sehaj kare veechaar |
Sant Singh KhalsaHe finds the Lord, the treasure of excellence, and peacefully contemplates Him.
Manmohan SinghHe attains the Lord, the Treasure of virtues and tranquilly meditates on Him.
Manmohan Singh (Punjabi)ਉਹ ਨੇਕੀ ਦੇ ਖਜਾਨੇ ਪ੍ਰਭੂ ਨੂੰ ਪਾ ਲੈਦਾ ਹੈ ਅਤੇ ਸ਼ਾਂਤੀ ਨਾਲ ਉਸ ਦਾ ਸਿਮਰਨ ਕਰਦਾ ਹੈ।
Fareedkot Teekaਤਿਸ ਨੇ ਗੁਣੋਂ ਕੇ (ਨਿਧਾਨੁ) ਖਜ਼ਾਨੇ ਹਰੀ ਕੋ ਪਾਯਾ ਹੈ, ਸੋ ਸੁਭਾਵਕ ਹੀ ਬ੍ਰਹਮ ਵੀਚਾਰ ਕੋ ਕਰਤਾ ਹੈ॥
Prof. Sahib Singhਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਵੀਚਾਰੁ = ਪਰਮਾਤਮਾ ਦੇ ਗੁਣਾਂ ਦੀ ਵਿਚਾਰ।
SikhNet (Spanish)Quien busca en su interior obtiene la Quintaesencia y logra la Liberación. Él obtiene a Dios, el Tesoro de Virtud, y en un Estado de Paz, medita en Él.
ਧੰਨੁ ਵਾਪਾਰੀ ਨਾਨਕਾ; ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥
dhan vaapaaree naanakaa; jis guramukh naam adhaar |1|
Sant Singh KhalsaBlessed is the trader, O Nanak, who, as Gurmukh, takes the Name as his only Support. ||1||
Manmohan SinghBlessed is the trader, O Nanak, who, through the Guru, obtains the Lord's Name as his support.
Manmohan Singh (Punjabi)ਮੁਬਾਰਕ ਹੈ ਉਹ ਵਣਜਾਰਾ, ਹੇ ਨਾਨਕ! ਜੋ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਨੂੰ ਆਪਣੇ ਆਸਰੇ ਵਜੋਂ ਪ੍ਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਜਗ੍ਯਾਸੀ ਰੂਪ ਵਾਪਾਰੀ ਧੰਨ੍ਯਤਾ ਕੇ ਯੋਗ ਹੈਂ, ਜਿਸ ਕੋ ਗੁਰੋਂ ਦ੍ਵਾਰੇ ਵਾ ਜਿਸ ਗੁਰਮੁਖ ਕੋ ਨਾਮ ਕਾ ਅਧਾਰ ਹੂਆ ਹੈ॥੧॥
Prof. Sahib Singhਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ 'ਨਾਮ' ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ ॥੧॥
SikhNet (Spanish)Bendito es el mercader, dice Nanak, cuyo capital es el Nombre del Señor. (1)