ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਮ ਢਾਢੀ ਹਰਿ ਪ੍ਰਭ ਖਸਮ ਕੇ; ਨਿਤ ਗਾਵਹ ਹਰਿ ਗੁਣ ਛੰਤਾ ॥
ham dtaadtee har prabh khasam ke; nit gaavah har gun chhantaa |
Sant Singh KhalsaI am a minstrel of God, my Lord and Master; every day, I sing the songs of the Lord's Glorious Praises.
Manmohan SinghI am a minstrel of God, my Lord Master, and I daily sing the songs of God's praise.
Manmohan Singh (Punjabi)ਮੈਂ, ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਭੱਟ ਹਾਂ, ਤੇ ਨਿਤਾਪ੍ਰਤੀ ਵਾਹਿਗੁਰੂ ਦੇ ਜੱਸ ਦੇ ਗੀਤ ਆਲਾਪਦਾ ਹਾਂ।
Fareedkot Teekaਹੇ ਭਾਈ! ਤਿਸ ਹਰਿ ਪ੍ਰਭ ਸੁਆਮੀ ਕੇ ਜਸ ਕਰਨੇਹਾਰੇ ਹਮ ਢਾਢੀ ਹੈਂ, ਨਿਤ੍ਯੰਪ੍ਰਤਿ ਹਰੀ ਕੇ ਗੁਣੋ ਕੋ ਛੰਤੋਂ ਕਰ ਗਾਵਤੇ ਹੈਂ॥
Prof. Sahib Singhਅਸੀਂ ਪ੍ਰਭੂ-ਖਸਮ ਦੇ ਢਾਢੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਂਦੇ ਹਾਂ।
SikhNet (Spanish)Soy el Trovador del Señor pues canto siempre la Melodía de la Alabanza de Dios.
ਹਰਿ ਕੀਰਤਨੁ ਕਰਹ. ਹਰਿ ਜਸੁ ਸੁਣਹ; ਤਿਸੁ ਕਵਲਾ ਕੰਤਾ ॥
har keeratan karah. har jas sunah; tis kavalaa kantaa |
Sant Singh KhalsaI sing the Kirtan of the Lord's Praises, and I listen to the Praises of the Lord, the Master of wealth and Maya.
Manmohan SinghI sing God's praise and hear the excellences of that God, the Lord of wealth.
Manmohan Singh (Punjabi)ਮੈਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਹਾਂ ਅਤੇ ਮਾਇਆ ਦੇ ਸੁਆਮੀ ਵਾਹਿਗੁਰੂ ਦੇ ਗੁਣ ਸ੍ਰਵਣ ਕਰਦਾ ਹਾਂ।
Fareedkot Teekaਤਿਸ ਲਖਮੀ ਕੇ ਪਤੀ ਹਰੀ ਕਾ ਨਿਤ ਹੀ ਹਮ ਕੀਰਤਨ ਕਰਤੇ ਹੈਂ, ਪੁਨਾ ਹਰੀ ਕੇ ਜਸ ਕੋ ਸ੍ਰਵਨ ਕਰਤੇ ਹੈਂ॥
Prof. Sahib Singhਉਸ ਕਮਲਾਪਤੀ ਪ੍ਰਭੂ ਦਾ ਹੀ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ।
ਪਦ ਅਰਥ ਕਵਲਾ = ਮਾਇਆ, ਲੱਛਮੀ। ਕੰਤ = ਖਸਮ। ਕਵਲਾਕੰਤ = ਮਾਇਆ ਦਾ ਪਤੀ।
SikhNet (Spanish)Escucho siempre la Alabanza de Aquél que es el Maestro de Maya.
ਹਰਿ ਦਾਤਾ ਸਭੁ ਜਗਤੁ ਭਿਖਾਰੀਆ; ਮੰਗਤ ਜਨ ਜੰਤਾ ॥
har daataa sabh jagat bhikhaareea; mangat jan jantaa |
Sant Singh KhalsaThe Lord is the Great Giver; all the world is begging; all beings and creatures are beggars.
Manmohan SinghThe Lord alone is the Donor and the whole world is a mumper. The mortals and other beings are His beggars.
Manmohan Singh (Punjabi)ਕੇਵਲ ਸੁਆਮੀ ਹੀ ਦਾਤਾਰ ਹੈ ਅਤੇ ਸਾਰਾ ਸੰਸਾਰ ਨਿਰਾ ਮੰਗਤਾ ਹੈ। ਪ੍ਰਾਣੀ ਤੇ ਹੋਰ ਜੀਵ ਉਸ ਦੇ ਜਾਚਕ ਹਨ।
Fareedkot Teekaਸੋ ਹਰੀ ਸਭ ਕਾ ਦਾਤਾ ਹੈ ਔਰ ਸਭ ਜਗਤ ਤਿਸ ਕਾ ਭਿਖਾਰੀ ਹੈ, ਸੂਖਮ, ਅਸਥੂਲ ਜੀਵ ਸਭ ਤਿਸ ਕੇ ਜਾਚਕ ਹੈਂ॥
Prof. Sahib Singhਪ੍ਰਭੂ ਦਾਤਾ ਹੈ, ਸਾਰਾ ਸੰਸਾਰ ਭਿਖਾਰੀ ਹੈ, ਜੀਵ ਜੰਤ ਮੰਗਤੇ ਹਨ।
SikhNet (Spanish)El mundo entero pide caridad en la Puerta del Señor Benévolo; sí, todas sus criaturas buscan Sus Regalos.
ਹਰਿ ਦੇਵਹੁ ਦਾਨੁ ਦਇਆਲ ਹੋਇ; ਵਿਚਿ ਪਾਥਰ ਕ੍ਰਿਮ ਜੰਤਾ ॥
har devahu daan deaal hoe; vich paathar krim jantaa |
Sant Singh KhalsaO Lord, You are kind and compassionate; You give Your gifts to even worms and insects among the rocks.
Manmohan SinghMy God, Thou mercifully givest gifts even to the worms and insects in the stones.
Manmohan Singh (Punjabi)ਮੇਰੇ ਵਾਹਿਗੁਰੂ ਤੂੰ ਮਿਹਰਬਾਨ ਹੋ, ਪੱਥਰ ਅੰਦਰ ਦੇ ਕੀੜਿਆਂ ਤੇ ਮਕੋੜਿਆਂ ਨੂੰ ਭੀ ਦਾਤਾਂ ਦਿੰਦਾ ਹੈ।
Fareedkot Teekaਸੋ ਹਰੀ ਸਭ ਪਰ ਦਿਆਲ ਹੋ ਕਰ ਪਾਥਰੋਂ ਮੇਂ ਕੀੜੇ ਆਦੀ ਸਰਬ ਜੀਵੋਂ ਕੋ ਦਾਨ ਦੇਤਾ ਹੈ॥
Prof. Sahib Singhਪੱਥਰਾਂ ਵਿਚਲੇ ਕੀੜਿਆਂ ਨੂੰ ਭੀ ਦਿਆਲ ਹੋ ਕੇ, ਹੇ ਹਰੀ! ਤੂੰ ਦਾਨ ਦੇਂਦਾ ਹੈਂ।
SikhNet (Spanish)Oh Señor, bendíceme con Tu Misericordia, pues Tú bendices aún a los gusanos que están debajo de las piedras.
ਜਨ ਨਾਨਕ. ਨਾਮੁ ਧਿਆਇਆ; ਗੁਰਮੁਖਿ ਧਨਵੰਤਾ ॥੨੦॥
jan naanak. naam dhiaaeaa; guramukh dhanavantaa |20|
Sant Singh KhalsaServant Nanak meditates on the Naam, the Name of the Lord; as Gurmukh, he has become truly wealthy. ||20||
Manmohan SinghDeliberating over the Name, through the Guru, slave Nanak has become wealthy.
Manmohan Singh (Punjabi)ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਕੇ ਗੋਲਾ ਨਾਨਕ ਘਨਾਢ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਜਨ ਨੇ ਗੁਰੋਂ ਦੁਆਰੇ ਤਿਸ ਕੇ ਨਾਮ ਕੋ ਧਿਆਇਆ ਹੈ, ਸੋਈ ਧਨਵੰਤਾ ਹੈ॥੨੦॥☬ਜੋ ਪੜ ਕਰ ਹੰਕਾਰੀ ਹੈਂ ਤਿਨ ਪ੍ਰਤੀ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ, ਉਹ (ਅਸਲ) ਧਨੀ ਹੁੰਦੇ ਹਨ ॥੨੦॥
SikhNet (Spanish)Nanak ha contemplado el Nombre del Señor y a través del Guru ha obtenido Su Riqueza. (20)