ੴ

ਸਿੱਖਬਾਣੀ · SikhBani

ਰਮਈਆ ਕੇ ਗੁਨ ਚੇਤਿ ਪਰਾਨੀ ॥

rameea ke gun chet paraanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 266, 267 · 11 lines
Translations

ਅਸਟਪਦੀ ॥

asattapadee | Ang 266

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi IV

ਰਮਈਆ ਕੇ ਗੁਨ; ਚੇਤਿ ਪਰਾਨੀ ॥

rameea ke gun; chet paraanee | Ang 266

Sant Singh KhalsaThink of the Glory of the All-pervading Lord, O mortal;
Manmohan SinghO Mortal, think of the excellences of the All-Pervading Lord.
Manmohan Singh (Punjabi)ਹੇ ਫ਼ਾਨੀ ਬੰਦੇ! ਤੂੰ ਸਰਬ-ਵਿਆਪਕ ਸੁਆਮੀ ਦੀਆਂ ਚੰਗਿਆਈਆਂ ਨੂੰ ਚੇਤੇ ਕਰ।
Fareedkot Teekaਹੇ ਪ੍ਰਾਣੀ! ਸਰਬ ਮੇਂ ਬਿਆਪਕ ਰੂਪ ਰਾਮ ਕੇ ਗੁਣੋਂ ਕੋ (ਚੇਤਿ) ਸਿਮਰਨ ਕਰ॥
Prof. Sahib Singhਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,

ਪਦ ਅਰਥ ਰਮਈਆ = ਸੋਹਣਾ ਰਾਮ। ਚੇਤਿ = ਚੇਤੇ ਕਰ, ਯਾਦ ਕਰ। ਪਰਾਨੀ = ਹੇ ਜੀਵ!

SikhNet (Spanish)Hombre cautivo, piensa en la Bondad prevaleciente de Dios,

ਕਵਨ ਮੂਲ ਤੇ; ਕਵਨ ਦ੍ਰਿਸਟਾਨੀ ॥

kavan mool te; kavan drisattaanee | Ang 266

Sant Singh Khalsawhat is your origin, and what is your appearance?
Manmohan SinghWhat thy origin is and what thou lookest like.
Manmohan Singh (Punjabi)ਤੇਰਾ ਕੀ ਮੁੱਢ ਹੈ ਅਤੇ ਤੂੰ ਕੇਹੋ ਜੇਹਾ ਦਿਸਦਾ ਹੈਂ।
Fareedkot Teekaਜਿਸ ਨੇ (ਕਵਨ ਮੂਲ ਤੇ) ਕਿਆ ਮਾਤਾ ਪਿਤਾ ਕੇ ਰਕਤ ਬੀਰਜ ਤੁਛ ਵਸਤੂ ਸੇ ਇਹੁ ਕਿਆ ਸੁੰਦਰ ਦੇਹੀ ਰਚ ਕਰ ਤੁਝ ਕੋ ਦਿਖਾਈ ਹੈ॥
Prof. Sahib Singh(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ।

ਪਦ ਅਰਥ ਦ੍ਰਿਸਟਾਨੀ = ਵਿਖਾ ਦਿੱਤਾ।

SikhNet (Spanish)Quien de la nada te hizo surgir en toda tu complejidad y belleza.

ਜਿਨਿ ਤੂੰ; ਸਾਜਿ ਸਵਾਰਿ ਸੀਗਾਰਿਆ ॥

jin toon; saaj savaar seegaariaa | Ang 266

Sant Singh KhalsaHe who fashioned, adorned and decorated you
Manmohan SinghHe, who made, adorned and bedecked thee,
Manmohan Singh (Punjabi)ਜਿਸ ਨੇ ਤੈਨੂੰ ਰਚਿਆ, ਸ਼ਿੰਗਾਰਿਆਂ ਅਤੇ ਸਸ਼ੋਭਤ ਕੀਤਾ ਹੈ,
Fareedkot Teekaਜਿਸ ਵਾਹਿਗੁਰੂ ਨੇ ਤਤੋਂ ਕੋ ਸਾਜ ਕੇ ਤਿਨੋਂ ਦ੍ਵਾਰੇ ਤੇਰਾ ਸਰੀਰ (ਸਵਾਰ) ਬਨਾਇ ਕਰ (ਸੀਗਾਰਿਆ) ਸਰਬ ਇੰਦ੍ਰੀਓਂ ਕੇ ਸਹਤ ਤੁਝ ਕੋ ਕੀਆ ਹੈ॥
Prof. Sahib Singhਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਤੂੰ = ਤੈਨੂੰ। ਸਾਜਿ = ਪੈਦਾ ਕਰ ਕੇ। ਸਵਾਰਿ = ਸਜਾ ਕੇ।

SikhNet (Spanish)Piensa que te conservó

ਗਰਭ ਅਗਨਿ ਮਹਿ; ਜਿਨਹਿ ਉਬਾਰਿਆ ॥

garabh agan meh; jineh ubaariaa | Ang 266

Sant Singh Khalsain the fire of the womb, He preserved you.
Manmohan Singhand He who preserved thee in the fire of the womb.
Manmohan Singh (Punjabi)ਜਿਸ ਨੇ ਤੇਰੀ ਬੱਚੇਦਾਨੀ ਦੀ ਅੱਗ ਵਿੱਚ ਰੱਖਿਆ ਕੀਤੀ ਹੈ।
Fareedkot Teekaਅਰ ਜਿਸ ਨੇ ਤੁਝ ਕੋ ਮਾਤਾ ਕੀ ਗਰਭ ਅਗਨੀ ਸੇ (ਉਬਾਰਿਆ) ਰਖਿਆ ਹੈ॥
Prof. Sahib Singhਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;

ਪਦ ਅਰਥ ਗਰਭ ਅਗਨਿ = ਪੇਟ ਦੀ ਅੱਗ। ਉਬਾਰਿਆ = ਬਚਾਇਆ।

SikhNet (Spanish)protegido en el fuego del vientre

ਬਾਰ ਬਿਵਸਥਾ; ਤੁਝਹਿ ਪਿਆਰੈ ਦੂਧ ॥

baar bivasathaa; tujheh piaarai doodh | Ang 266

Sant Singh KhalsaIn your infancy, He gave you milk to drink.
Manmohan SinghWho he in thy childhood gave the mild to drink.
Manmohan Singh (Punjabi)ਜਿਸ ਨੇ ਤੇਰੀ ਬਾਲ-ਅਵਸਥਾ ਵਿੱਚ ਤੈਨੂੰ ਪੀਣ ਲਈ ਦੁੱਧ ਦਿਤਾ।
Fareedkot Teekaਪੁਨਾ ਤੁਝ ਕੋ ਬਾਲਕ ਅਵਸਥਾ ਮੇਂ ਜੋ ਦੂਧ (ਪਿਆਰੈ) ਪਿਲਾਵਤਾ ਹੈ॥
Prof. Sahib Singhਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,

ਪਦ ਅਰਥ ਬਾਰ = ਬਾਲਕ। ਬਿਵਸਥਾ = ਉਮਰ, ਹਾਲਤ। ਪਿਆਰੈ = ਪਿਆਲਦਾ ਹੈ।

SikhNet (Spanish)y luego te nutrió con la leche materna.

ਭਰਿ ਜੋਬਨ; ਭੋਜਨ ਸੁਖ ਸੂਧ ॥

bhar joban; bhojan sukh soodh | Ang 266

Sant Singh KhalsaIn the flower of your youth, He gave you food, pleasure and understanding.
Manmohan SinghAnd He, who in thy prime of life gave thee food, comfort and understanding,
Manmohan Singh (Punjabi)ਜਿਸ ਨੇ ਤੇਰੀ ਹੁਲਾਰੇ ਮਾਰਦੀ ਜੁਆਨੀ ਵਿੱਚ ਤੈਨੂੰ ਖਾਣਾ ਆਰਾਮ ਅਤੇ ਸਮਝ ਦਿੱਤੀ,
Fareedkot Teekaਔਰ ਪੂਰਨ ਜੋਬਨ ਅਵਸਥਾ ਮੇਂ ਭੋਜਨ ਆਦਿਕ ਸੂਖੋਂ ਕੀ ਤੁਝ ਕੋ (ਸੂਧ) ਗਯਾਤ ਦਈ ਹੈ॥
Prof. Sahib Singhਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);

ਪਦ ਅਰਥ ਭਰਿ ਜੋਬਨ = ਜੁਆਨੀ ਦੇ ਭਰ ਵਿਚ, ਭਰ-ਜੁਆਨੀ ਵਿਚ। ਸੂਧ = ਸੂਝ।

SikhNet (Spanish)Piensa en el florecimiento de tu juventud cuando,

ਬਿਰਧਿ ਭਇਆ; ਊਪਰਿ ਸਾਕ ਸੈਨ ॥

biradh bheaa; aoopar saak sain | Ang 266

Sant Singh KhalsaAs you grow old, family and friends,
Manmohan Singhand who, when thou grew old, settled relation and friend on thee,
Manmohan Singh (Punjabi)ਅਤੇ ਜਿਸ ਨੇ ਜਦ ਤੂੰ ਬੁੱਢਾ ਹੋਇਆ, ਉਤੇ ਸਨਬੰਧੀ ਅਤੇ ਮਿੱਤ੍ਰ ਖੜੇ ਕਰ ਦਿਤੇ,
Fareedkot Teekaਪੁਨਾ ਜਬ ਬ੍ਰਿਧ ਭਯਾ ਤਬ ਊਪਰ ਸੇਵਾ ਵਾਸਤੇ (ਸਾਕ) ਸਨਬੰਧੀ (ਸੈਨ) ਸਾਥੀ ਕੀਏ ਹੈਂ॥
Prof. Sahib Singh(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)

ਪਦ ਅਰਥ ਬਿਰਧਿ = ਬੁੱਢਾ। ਉਪਰਿ = ਉਤੇ, ਸੇਵਾ ਕਰਨ ਨੂੰ। ਸੈਨ = ਸੱਜਣ, ਮਿਤ੍ਰ।

SikhNet (Spanish)gracias a los sentidos que te fueron otorgados,

ਮੁਖਿ ਅਪਿਆਉ; ਬੈਠ ਕਉ ਦੈਨ ॥

mukh apiaau; baitth kau dain | Ang 267

Sant Singh KhalsaAre there to feed you as you rest.
Manmohan Singhto put food, into thy mouth, when thou wast seated.
Manmohan Singh (Punjabi)ਤੇਰੇ ਬੈਠੇ ਬਿਠਾਏ ਦੇ ਮੂੰਹ ਵਿੱਚ ਭੋਜਨ ਪਾਉਣ ਲਈ।
Fareedkot Teekaਜੋ ਬੈਠੇ ਕੋ ਤੇਰੇ ਮੁਖ ਮੇਂ (ਅਪਿਆਉ) ਭੋਜਨੁ ਦੇਤੇ ਹੈਂ॥☬ਐਸੇ ਉਪਕਾਰੀ ਪਰਮੇਸ੍ਵਰ ਪਾਸ ਬੇਨਤੀ ਕਰੇ:
Prof. Sahib Singhਜੋ ਬੈਠੇ ਹੋਏ ਨੂੰ ਮੂੰਹ ਵਿਚ ਚੰਗੇ ਭੋਜਨ ਦੇਂਦੇ ਹਨ, (ਉਸ ਪ੍ਰਭੂ ਨੂੰ ਚੇਤੇ ਕਰ)।

ਪਦ ਅਰਥ ਮੁਖਿ = ਮੂੰਹ ਵਿਚ। ਅਪਿਆਉ = {skt. आप्य To grow fat. (caus) To make fat or comfortable. आप्यायनं) ਚੰਗੇ ਭੋਜਨ। ਬੈਠ ਕਉ = ਬੈਠੇ ਨੂੰ। ਦੈਨ = ਦੇਂਦੇ ਹਨ।

SikhNet (Spanish)disfrutaste de deliciosas viandas y gratos momentos.

ਇਹੁ ਨਿਰਗੁਨੁ; ਗੁਨੁ ਕਛੂ. ਨ ਬੂਝੈ ॥

eihu niragun; gun kachhoo. na boojhai | Ang 267

Sant Singh KhalsaThis worthless person has not appreciated in the least, all the good deeds done for him.
Manmohan SinghThis meritless man appreciates not in the least, the goodness done to him.
Manmohan Singh (Punjabi)ਇਹ ਨੇਕੀ-ਵਿਹੁਣ ਬੰਦਾ ਕੀਤੇ ਗਏ ਉਪਕਾਰ ਦੀ ਕੁਝ ਭੀ ਕਦਰ ਨਹੀਂ ਪਾਉਂਦਾ।
Fareedkot Teekaਹੇ ਹਰੀ! ਇਹੁ ਜੀਉ ਸੁਭ ਗੁਨਾਂ ਤੇ ਰਹਿਤ ਹੈ, ਇਸੀ ਤੇ ਤੇਰੇ ਉਪਕਾਰਾਂ ਕੋ ਕੁਛ ਭੀ ਨਹੀਂ ਜਾਨਤਾ ਹੈ॥
Prof. Sahib Singh(ਪਰ) (ਹੇ ਪ੍ਰਭੂ!) ਇਹ ਗੁਣ-ਹੀਣ ਜੀਵ (ਤੇਰਾ) ਕੋਈ ਉਪਕਾਰ ਨਹੀਂ ਸਮਝਦਾ,
SikhNet (Spanish)Y piensa en tu vejez cuando tuviste amigos y parientes para que te atendieran,

ਬਖਸਿ ਲੇਹੁ; ਤਉ ਨਾਨਕ ਸੀਝੈ ॥੧॥

bakhas lehu; tau naanak seejhai |1| Ang 267

Sant Singh KhalsaIf you bless him with forgiveness, O Nanak, only then will he be saved. ||1||
Manmohan SinghO Lord, if thou pardon him, then alone, O Nanak, he can be emancipated.
Manmohan Singh (Punjabi)ਹੇ ਪ੍ਰਭੂ! ਜੇਕਰ ਤੂੰ ਉਸ ਨੂੰ ਮਾਫ਼ ਕਰ ਦੇਵੇ, ਕੇਵਲ ਤਦ ਹੀ, ਹੇ ਨਾਨਕ! ਉਹ ਬੰਦ-ਖ਼ਲਾਸ ਹੋ ਸਕਦਾ ਹੈ।
Fareedkot Teekaਜੇਕਰ ਇਸ ਕੇ ਔਗਨਾਂ ਕੋ ਆਪ ਹੀ ਬਖਸ ਲੇਵੋ ਤਉ ਹੀ ਇਹੁ ਜੀਉ (ਸੀਝੈ) ਮੁਕਿਤ ਹੋਵੈ॥੧॥
Prof. Sahib Singhਹੇ ਨਾਨਕ! (ਆਖ) (ਜੇ) ਤੂੰ ਆਪਿ ਮੇਹਰ ਕਰੇਂ, ਤਾਂ (ਇਹ ਜਨਮ-ਮਨੋਰਥ ਵਿਚ) ਸਫਲ ਹੋਵੇ ॥੧॥
SikhNet (Spanish)y cuidaran en la decadencia de tu cuerpo. (1)
Answers quote the Granth verbatim with Ang citations. AI commentary is not Gurbani and not a religious ruling.