ੴ

ਸਿੱਖਬਾਣੀ · SikhBani

ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥

hamaraa chit lubhat mohi bikhiaa bahu duramat mail bharaa
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 799 · 11 lines
Translations

ਬਿਲਾਵਲੁ ਮਹਲਾ ੪ ॥

bilaaval mahalaa 4 |

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਹਮਰਾ ਚਿਤੁ ਲੁਭਤ ਮੋਹਿ ਬਿਖਿਆ; ਬਹੁ ਦੁਰਮਤਿ ਮੈਲੁ ਭਰਾ ॥

hamaraa chit lubhat mohi bikhiaa; bahu duramat mail bharaa |

Sant Singh KhalsaMy consciousness is lured by emotional attachment and corruption; is is filled with evil-minded filth.
Manmohan SinghMy mind is tempted by worldly love and sin, It is greatly filled with the filth of evil intellect.
Manmohan Singh (Punjabi)ਮੇਰੇ ਮਨੂਏ ਨੂੰ ਸੰਸਾਰੀ ਮਮਤਾ ਤੇਪਾਪ ਨੇ ਲੁਭਾਇਮਾਨ ਕੀਤਾ ਹੋਇਆ ਹੈ। ਇਹ ਮੰਦੀ ਅਕਲ ਦੀ ਗੰਦਗੀ ਨਾਲ ਪਰੀਪੂਰਨ ਹੈ।
Fareedkot Teekaਹੇ ਵਾਹਿਗੁਰੂ! ਹਮਾਰਾ ਚਿਤ ਮੋਹ ਆਦੀ ਵਿਖਿਓਂ ਮੇਂ ਲੁਭਾਇਵਾਨ ਹੋਇ ਰਹਾ ਹੈ, ਇਸੀ ਤੇ ਬਹੁਤਾ ਹੀ ਖੋਟੀ ਮਤਿ ਰੂਪੀ ਮਲ ਸਾਥ ਭਰਾ ਹੂਆ ਹੈ॥
Prof. Sahib Singhਹੇ ਪ੍ਰਭੂ! ਅਸਾਂ ਜੀਵਾਂ ਦਾ ਮਨ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਖੋਟੀ ਮਤਿ ਦੀ ਮੈਲ ਨਾਲ ਬਹੁਤ ਭਰਿਆ ਰਹਿੰਦਾ ਹੈ;

ਪਦ ਅਰਥ ਲੁਭਤ = ਲੋਭ ਵਿਚ ਫਸਿਆ ਹੋਇਆ, ਗ੍ਰਸਿਆ ਹੋਇਆ। ਮੋਹਿ = ਮੋਹ ਵਿਚ। ਬਿਖਿਆ = ਮਾਇਆ। ਦੁਰਮਤਿ = ਖੋਟੀ ਮਤਿ। ਭਰਾ = ਭਰਿਆ ਹੋਇਆ।

SikhNet (Spanish)Mi mente es engañada por Maya; está llena de la impureza del vicio.

ਤੁਮੑਰੀ ਸੇਵਾ ਕਰਿ. ਨ ਸਕਹ, ਪ੍ਰਭ; ਹਮ ਕਿਉ ਕਰਿ ਮੁਗਧ ਤਰਾ ॥੧॥

tumaree sevaa kar. na sakah, prabh; ham kiau kar mugadh taraa |1|

Sant Singh KhalsaI cannot serve You, O God; I am ignorant - how can I cross over? ||1||
Manmohan SinghThine service I can perform not, O Lord. How can I ignorant one, cross over?
Manmohan Singh (Punjabi)ਮੇਰੀ ਘਾਲ ਮੈਂ ਕਮਾ ਨਹੀਂ ਸਕਦਾ, ਹੇ ਸੁਆਮੀ! ਮੈਂ ਬੇਸਮਝ ਬੰਦਾ, ਕਿਸ ਤਰ੍ਹਾਂ ਪਾਰ ਉਤਰ ਸਕਦਾ ਹਾਂ?
Fareedkot Teekaਹੇ ਪ੍ਰਭੂ! ਤਿਸੀ ਤੇ ਹਮ ਤੁਮਾਰੀ ਸੇਵਾ ਨਹੀਂ ਕਰ ਸਕਤੇ ਹੈਂ, ਤਬ ਮੈਂ (ਮੁਗਧ) ਮੂਰਖ ਜਨ ਕੈਸੇ ਤਰੋਂਗਾ॥੧॥
Prof. Sahib Singhਇਸੇ ਵਾਸਤੇ ਅਸੀਂ ਤੇਰੀ ਸੇਵਾ-ਭਗਤੀ ਕਰ ਨਹੀਂ ਸਕਦੇ। ਹੇ ਪ੍ਰਭੂ! ਅਸੀਂ ਮੂਰਖ ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੀਏ? ॥੧॥

ਪਦ ਅਰਥ ਕਰਿ ਨ ਸਕਹ = ਅਸੀਂ ਕਰ ਨਹੀਂ ਸਕਦੇ {ਸਕਹ = ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਕਿਉ ਕਰਿ = ਕਿਵੇਂ? ਮੁਗਧ = ਮੂਰਖ ॥੧॥

SikhNet (Spanish)Así no Te puede servir, oh Señor, ¿Cómo yo, el ignorante, podría ser salvado, oh Señor? (1)

ਮੇਰੇ ਮਨ ਜਪਿ; ਨਰਹਰ ਨਾਮੁ ਨਰਹਰਾ ॥

mere man jap; narahar naam naraharaa |

Sant Singh KhalsaO my mind, chant the Name of the Lord, the Lord, the Lord of man.
Manmohan SinghO my soul contemplate thou on thy Lord, the Lord of men.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ, ਇਨਜਾਨਾਂ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ (ਮਨ) ਪਿਆਰੇ! (ਨਰਹਰ) ਨਰ ਸਿੰਘਾਦੀ ਅਵਤਾਰ ਧਾਰਨੇਹਾਰੇ ਤੇਰਾ ਸਦਾ (ਜਪਿ) ਜਪਿਆ ਹੈ। ਸੋ ਨਾਮ ਕੈਸਾ ਹੈ? ਜਾਪਕ ਨਰ ਕੋ ਹਰਾ ਕਰਤਾ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਨਰਹਰ = {नरहर नरसिंह} ਪਰਮਾਤਮਾ।

SikhNet (Spanish)Oh mi mente, habita en tu Señor, el Dios Encantador del hombre.

ਜਨ ਊਪਰਿ ਕਿਰਪਾ ਪ੍ਰਭਿ ਧਾਰੀ; ਮਿਲਿ ਸਤਿਗੁਰ ਪਾਰਿ ਪਰਾ ॥੧॥ ਰਹਾਉ ॥

jan aoopar kirapaa prabh dhaaree; mil satigur paar paraa |1| rahaau |

Sant Singh KhalsaGod has showered His Mercy upon His humble servant; meeting with the True Guru, he is carried across. ||1||Pause||
Manmohan SinghThe Lord has shown mercy unto His slave and meeting with the True Guru, he is ferried across the world-ocean. Pause.
Manmohan Singh (Punjabi)ਸੁਆਮੀ ਨੇ ਅਪਣੇ ਗੋਲੇ ਉਤੇ ਰਹਿਮਤ ਕੀਤੀ ਹੈ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਠਹਿਰਾਉ।
Fareedkot Teekaਹੇ ਸੁਆਮੀ! ਮੁਝ ਦਾਸ ਪਰ ਜਬ ਤੈਨੇ ਕਿਰਪਾ ਦ੍ਰਿਸ਼ਟੀ ਪਾਈ ਤਬ ਅਪਨੇ ਸਤਗੁਰੋਂ ਕੋ ਮਿਲ ਕਰ ਇਸ ਸੰਸਾਰ ਸਮੁੰਦਰ ਸੇ ਪਾਰ ਪੜਾ ਹੂੰ॥੧॥ ਰਹਾਉ ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ॥੧॥ ਰਹਾਉ ॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਮਿਲਿ = ਮਿਲ ਕੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਪਾਰਿ ਪਰਾ = ਪਾਰ ਲੰਘ ਗਿਆ ॥੧॥ ਰਹਾਉ ॥

SikhNet (Spanish)Cuando Dios muestra Su Compasión por uno, uno encuentra al Guru y es llevado a través. (1-Pausa)

ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ; ਹਰਿ ਦੇਹੁ ਮਤੀ ਜਸੁ ਕਰਾ ॥

hamare pitaa tthaakur prabh suaamee; har dehu matee jas karaa |

Sant Singh KhalsaO my Father, my Lord and Master, Lord God, please bless me with such understanding, that I may sing Your Praises.
Manmohan SinghMy Lord God, my father and my formless Master, bless me thou with such understanding that I may sing Thy praise.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ! ਮੇਰੇ ਬਾਬਲ ਅਤੇ ਮੇਰੇ ਨਿਰੰਕਾਰ ਮਾਲਕ, ਤੂੰ ਮੈਨੂੰ ਐਸੀ ਸਮਝ ਬਖਸ਼ ਕਿ ਮੈਂ ਤੇਰੀ ਕੀਰਤੀ ਗਾਇਨ ਕਰਾਂ।
Fareedkot Teekaਹੇ ਹਮਾਰੇ ਪਿਤਾ ਠਾਕਰ ਪ੍ਰਭੂ ਸੁਆਮੀ ਹਰੀ! ਮੈਨੂੰ ਅਪਣੀ ਕਿਰਪਾ ਕਰ ਐਸੀ ਬੁਧੀ ਦੇਵੋ, ਜਿਸ ਤੇ ਤੁਮਾਰਾ ਜਸ ਹੀ ਉਚਾਰਣ ਕਰਤਾ ਰਹੂੰ॥
Prof. Sahib Singhਹੇ ਪ੍ਰਭੂ! ਹੇ ਠਾਕੁਰ! ਹੇ ਸਾਡੇ ਪਿਤਾ! ਹੇ ਸਾਡੇ ਮਾਲਕ! ਹੇ ਹਰੀ! ਸਾਨੂੰ (ਅਜੇਹੀ) ਸਮਝ ਬਖ਼ਸ਼ ਕਿ ਅਸੀਂ ਤੇਰੀ ਸਿਫ਼ਤਿ-ਸਾਲਾਹ ਕਰਦੇ ਰਹੀਏ।

ਪਦ ਅਰਥ ਠਾਕੁਰ = ਹੇ ਠਾਕੁਰ! ਮਤੀ = ਅਕਲ, ਸਮਝ। ਜਸੁ = ਸਿਫ਼ਤਿ-ਸਾਲਾਹ।

SikhNet (Spanish)Mi Señor es mi Padre y mi Maestro; oh mi Señor, hazme sabio en Tu Alabanza.

ਤੁਮੑਰੈ ਸੰਗਿ ਲਗੇ ਸੇ ਉਧਰੇ; ਜਿਉ ਸੰਗਿ ਕਾਸਟ ਲੋਹ ਤਰਾ ॥੨॥

tumarai sang lage se udhare; jiau sang kaasatt loh taraa |2|

Sant Singh KhalsaThose who are attached to You are saved, like iron which is carried across with wood. ||2||
Manmohan SinghThey who are attached with Thee, O Lord, are saved, as does iron swim across, along with wood.
Manmohan Singh (Punjabi)ਜੋ ਤੇਰੇ ਨਾਲ ਜੁੜੇ ਹਨ, ਹੇ ਸੁਆਮੀ! ਉਹ ਬਚ ਜਾਂਦੇ ਹਨ ਜਿਸ ਤਰ੍ਹਾਂ ਲੱਕੜ ਨਾਲ ਲੱਗ ਕੇ ਲੋਹਾ ਪਾਰ ਉਤਰ ਜਾਂਦਾ ਹੈ।
Fareedkot Teekaਜੋ ਗੁਰਮੁਖ ਜਨ ਤੁਮਾਰੇ ਨਾਮ ਸਾਥ ਲਗੇ ਹੈਂ, ਸੋ ਸੰਸਾਰ ਤੇ ਪਾਰ ਭਏ ਹੈਂ। ਦ੍ਰਿਸ਼ਟਾਂਤ: ਜੈਸੇ ਕਾਸਟ ਕੇ ਸਾਥ ਲੋਹਾ ਤਰਾ ਹੈ॥੨॥
Prof. Sahib Singhਹੇ ਪ੍ਰਭੂ! ਜਿਵੇਂ ਕਾਠ ਨਾਲ ਲੱਗ ਕੇ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਜੇਹੜੇ ਬੰਦੇ ਤੇਰੇ ਚਰਨਾਂ ਵਿਚ ਜੁੜਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ॥੨॥

ਪਦ ਅਰਥ ਸੰਗਿ = ਨਾਲ, ਸੰਗਤਿ ਵਿਚ। ਸੇ = ਉਹ ਬੰਦੇ {ਬਹੁ-ਵਚਨ}। ਕਾਸਟ = ਕਾਠ, ਲੱਕੜ। ਲੋਹ = ਲੋਹਾ ॥੨॥

SikhNet (Spanish)Aquél que viene a Ti es salvado, así como el hierro es llevado a través en la barcaza de madera. (2)

ਸਾਕਤ ਨਰ ਹੋਛੀ ਮਤਿ ਮਧਿਮ; ਜਿਨੑ ਹਰਿ ਹਰਿ ਸੇਵ. ਨ ਕਰਾ ॥

saakat nar hochhee mat madhim; jina har har sev. na karaa |

Sant Singh KhalsaThe faithless cynics have little or no understanding; they do not serve the Lord, Har, Har.
Manmohan SinghPaltry and low is the understanding of the perverse persons. they serve not the Lord Master.
Manmohan Singh (Punjabi)ਤੁੱਛ ਅਤੇ ਨੀਵੀਂ ਹੈ ਸਮਝ ਪ੍ਰਤੀਕੂਲ ਪੁਰਸ਼ਾਂ ਦੀ। ਉਹ ਸੁਆਮੀ ਮਾਲਕ ਦੀ ਟਹਿਲ ਨਹੀਂ ਕਮਾਉਂਦੇ।
Fareedkot Teekaਜੋ ਸਾਕਤ ਪੁਰਸ਼ (ਮਧਿਮ) ਸਮਾਨ ਕਰਮਾਂ ਵਾਲੇ ਅਰ (ਹੋਛੀ ਮਤਿ) ਤੁਛ ਬੁਧੀ ਹੈ, ਔਰ ਹੇ ਹਰੀ! ਜਿਨਾਂ ਨੇ ਤੇਰੇ ਹਰਿ ਹਰਿ ਨਾਮ ਕਾ ਸਿਮਰਨ ਨਹੀਂ ਕਰਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਬੰਦਿਆਂ ਨੇ ਕਦੇ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਕੀਤੀ, ਪਰਮਾਤਮਾ ਨਾਲੋਂ ਟੁੱਟੇ ਹੋਏ ਉਹਨਾਂ ਬੰਦਿਆਂ ਦੀ ਅਕਲ ਹੋਛੀ ਤੇ ਮਲੀਨ ਹੁੰਦੀ ਹੈ।

ਪਦ ਅਰਥ ਸਾਕਤ ਨਰ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਹੋਛੀ = ਹੌਲੀ! ਮਧਿਮ = {मध्यम} ਨਿੰਮ੍ਹੀ, ਕਮਜ਼ੋਰ।

SikhNet (Spanish)Los que alaban a Maya tienen una mente baja, pues no sirven al Señor.

ਤੇ ਨਰ ਭਾਗਹੀਨ ਦੁਹਚਾਰੀ; ਓਇ ਜਨਮਿ ਮੁਏ ਫਿਰਿ ਮਰਾ ॥੩॥

te nar bhaagaheen duhachaaree; oe janam mue fir maraa |3|

Sant Singh KhalsaThose beings are unfortunate and vicious; they die, and are consigned to reincarnation, over and over again. ||3||
Manmohan SinghUnfortunate and vicious are those persons. They die and suffer transmigration again and again,
Manmohan Singh (Punjabi)ਨਿਕਰਮਣਾ ਅਤੇ ਦੁਰਾਚਾਰੀ ਹਨ ਉਹ ਪੁਰਸ਼। ਉਹ ਮਰ ਜਾਂਦੇ ਹਨ ਅਤੇ ਮੁੜ ਮੁੜ ਕੇ ਆਵਾਗਉਣੇ ਵਿੱਚ ਪੈ ਜਾਂਦੇ ਹਨ।
Fareedkot Teekaਤੇ ਨਰ ਭਾਗੋਂ ਤੇ ਹੀਨ ਖੋਟੇ ਅਚਾਰੋਂ ਵਾਲੇ ਹੈਂ, ਅਰ ਵਹੁ ਬਾਰੰਬਾਰ ਜਨਮਤੇ ਮਰਤੇ ਰਹਤੇ ਹੈਂ॥੩॥
Prof. Sahib Singhਉਹ ਮਨੁੱਖ ਬਦ-ਕਿਸਮਤ ਰਹਿ ਜਾਂਦੇ ਹਨ ਕਿਉਂਕਿ ਉਹ (ਪਵਿਤ੍ਰਤਾ ਦੇ ਸੋਮੇ ਪ੍ਰਭੂ ਤੋਂ ਵਿਛੁੜ ਕੇ) ਮੰਦ-ਕਰਮੀ ਹੋ ਜਾਂਦੇ ਹਨ। ਫਿਰ ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੩॥

ਪਦ ਅਰਥ ਤੇ ਨਰ = ਉਹ ਬੰਦੇ {ਤੇ = ਬਹੁ-ਵਚਨ}। ਦੁਹਚਾਰੀ = ਕੁਕਰਮੀ, ਦੁਰਾਚਾਰੀ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ॥੩॥

SikhNet (Spanish)Son viciosos, desafortunados y nacen para morir una y otra vez. (3)

ਜਿਨ ਕਉ ਤੁਮੑ ਹਰਿ ਮੇਲਹੁ ਸੁਆਮੀ; ਤੇ ਨੑਾਏ ਸੰਤੋਖ ਗੁਰ ਸਰਾ ॥

jin kau tuma har melahu suaamee; te naae santokh gur saraa |

Sant Singh KhalsaThose whom You unite with Yourself, O Lord and Master, bathe in the Guru's cleansing pool of contentment.
Manmohan SinghThey, whom thou, O Lord unitest with Thyself, they bathe in the Guru's tank of contentment.
Manmohan Singh (Punjabi)ਜਿਨ੍ਹਾਂ ਨੂੰ ਹੇ ਸਾਹਿਬ! ਤੂੰ ਆਪਣੇ ਨਾਲ ਮਿਲਾ ਲੈਂਦਾ ਹੈਂ, ਉਹ ਗੁਰਾਂ ਦੇ ਸਬਰ ਸਿਦਕ ਦੇ ਸਰੋਵਰ ਅੰਦਰ ਇਸ਼ਨਾਨ ਕਰਦੇ ਹਨ।
Fareedkot Teekaਹੇ ਹਰੀ ਸੁਆਮੀ! ਜਿਨਾਂ ਕੋ ਤੁਮ ਗੁਰਾਂ ਸਾਥ ਮਿਲਾਇ ਲੇਤੇ ਹੋ, (ਤੇ) ਸੋਈ ਜਨ ਸੰਤੋਖ ਰੂਪੀ ਸਰੋਵਰ ਵਾ ਗੁਰੂ ਰੂਪੀ ਸੰਤੋਖ ਕੇ ਸਰੋਵਰ ਮੇਂ ਨ੍ਹਾਏ ਹੈਂ॥
Prof. Sahib Singhਹੇ ਮਾਲਕ-ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈਂ, ਉਹ ਸੰਤੋਖ ਦੇ ਸਰੋਵਰ ਗੁਰੂ ਵਿਚ ਇਸ਼ਨਾਨ ਕਰਦੇ ਰਹਿੰਦੇ ਹਨ (ਉਹ ਗੁਰੂ ਵਿਚ ਲੀਨ ਹੋ ਕੇ ਆਪਣਾ ਜੀਵਨ ਪਵਿਤ੍ਰ ਬਣਾ ਲੈਂਦੇ ਹਨ)।

ਪਦ ਅਰਥ ਕਉ = ਨੂੰ। ਸੁਆਮੀ = ਹੇ ਸੁਆਮੀ! ਨ੍ਹ੍ਹਾਏ = ਇਸ਼ਨਾਨ ਕਰਦੇ ਹਨ। ਸੰਤੋਖ ਗੁਰ ਸਰਾ = ਗੁਰ ਸੰਤੋਖਸਰਾ, ਸੰਤੋਖ ਦੇ ਸਰੋਵਰ ਗੁਰੂ ਵਿਚ, ਉਸ ਗੁਰੂ ਵਿਚ ਜੋ ਸੰਤੋਖ ਦਾ ਸਰ ਹੈ {ਨੋਟ: ਅੰਮ੍ਰਿਤਸਰ ਵਾਲੇ 'ਸੰਤੋਖਸਰ' ਦਾ ਇਥੇ ਜ਼ਿਕਰ ਨਹੀਂ। ਉਹ ਅਜੇ ਬਣਿਆ ਹੀ ਨਹੀਂ ਸੀ}।

SikhNet (Spanish)Oh Señor, aquél a quien unes en Tu Ser se baña en la Laguna del Contentamiento del Guru.

ਦੁਰਮਤਿ ਮੈਲੁ ਗਈ. ਹਰਿ ਭਜਿਆ; ਜਨ ਨਾਨਕ. ਪਾਰਿ ਪਰਾ ॥੪॥੩॥

duramat mail gee. har bhajiaa; jan naanak. paar paraa |4|3|

Sant Singh KhalsaVibrating upon the Lord, the filth of their evil-mindedness is washed away; servant Nanak is carried across. ||4||3||
Manmohan SinghBy God's meditation, the filth of evil-understanding is washed off, and slave Nanak is ferried across
Manmohan Singh (Punjabi)ਵਾਹਿਗੁਰੂ ਦੇ ਸਿਮਰਨ ਦੁਆਰਾ ਮੰਦੀ ਸਮਝ ਦੀ ਗੰਦਗੀ ਧੋਤੀ ਜਾਂਦੀ ਹੈ ਅਤੇ ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਖੋਟੀ ਮਤਿ ਰੂਪ ਮਲ ਦੂਰ ਹੋਈ ਹੈ। ਹੇ ਹਰੀ! ਜਿਨੋਂ ਨੇ ਤੇਰਾ ਨਾਮ (ਭਜਿਆ) ਜਪਾ ਹੈ ਵਹੁ ਸੰਸਾਰ ਸਮੁੰਦਰ ਤੇ ਪਾਰ ਹੂਏ ਹੈਂ॥੪॥੩॥☬ਸਰਬ ਪ੍ਰਤੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦਾ ਭਜਨ ਕਰਦੇ ਹਨ, (ਉਹਨਾਂ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਦੂਰ ਹੋ ਜਾਂਦੀ ਹੈ, ਉਹ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ॥੪॥੩॥
SikhNet (Spanish)Sus errores son disipados y, meditando en Ti, es llevado a través del mar de la existencia. (4-3)
Answers quote the Granth verbatim with Ang citations. AI commentary is not Gurbani and not a religious ruling.