ੴ

ਸਿੱਖਬਾਣੀ · SikhBani

ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥

ham moorakh mugadh agiaan matee saranaagat purakh ajanamaa
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 799 · 11 lines
Translations

ਬਿਲਾਵਲੁ ਮਹਲਾ ੪ ॥

bilaaval mahalaa 4 |

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਹਮ ਮੂਰਖ ਮੁਗਧ ਅਗਿਆਨ ਮਤੀ; ਸਰਣਾਗਤਿ ਪੁਰਖ ਅਜਨਮਾ ॥

ham moorakh mugadh agiaan matee; saranaagat purakh ajanamaa |

Sant Singh KhalsaI am foolish, idiotic and ignorant; I seek Your Sanctuary, O Primal Being, O Lord beyond birth.
Manmohan SinghI am foolish, unwise and of ignorant understanding I seek Thine shelter, O my Unborn Lord.
Manmohan Singh (Punjabi)ਮੈਂ ਮੂੜ੍ਹ, ਬੇਵਕੂਫ ਅਤੇ ਨਾਦਾਨ ਸਮਝ ਵਾਲਾ ਹਾਂ। ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਮੇਰੇ ਅਜੂਨੀ ਸਾਹਿਬ!
Fareedkot Teekaਹੇ ਅਜਨਮ ਪੁਰਖ! ਹਮ ਅਤੀ ਮੂਰਖ ਅਗਿਆਤ ਬੁਧਿ ਤੇਰੀ ਸ਼ਰਣ ਕੋ ਪ੍ਰਾਪਤਿ ਭਏ ਹੈਂ॥
Prof. Sahib Singhਹੇ ਸਰਬ-ਵਿਆਪਕ ਪ੍ਰਭੂ! ਹੇ ਜੂਨਾਂ ਤੋਂ ਰਹਿਤ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਬੜੇ ਮੂਰਖ ਹਾਂ, ਬੇ ਸਮਝ ਹਾਂ (ਪਰ) ਤੇਰੀ ਸਰਨ ਪਏ ਹਾਂ।

ਪਦ ਅਰਥ ਮੁਗਧ = ਮੂਰਖ। ਗਿਆਨ = ਸਹੀ ਜੀਵਨ ਦੀ ਸੂਝ। ਅਗਿਆਨ ਮਤੀ = (ਸਹੀ ਜੀਵਨ ਵਲੋਂ) ਬੇ-ਸਮਝੀ। ਸਰਣਾਗਤਿ = ਸਰਣ-ਆਗਤਿ, ਸਰਨ ਪਏ। ਪੁਰਖ = ਹੇ ਸਰਬ-ਵਿਆਪਕ! ਅਜਨਮਾ = ਹੇ ਜਨਮ ਤੋਂ ਰਹਿਤ! ਹੀਨ = ਨਿਮਾਣੇ।

SikhNet (Spanish)Soy ignorante y tonto; busco Tu Refugio, oh mi Señor Eterno.

ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ; ਹਮ ਪਾਥਰ ਹੀਨ ਅਕਰਮਾ ॥੧॥

kar kirapaa rakh levahu mere tthaakur; ham paathar heen akaramaa |1|

Sant Singh KhalsaHave Mercy upon me, and save me, O my Lord and Master; I am a lowly stone, with no good karma at all. ||1||
Manmohan SinghHave mercy on me, O my Master and save Thou me, I am unfortunate, low and a mere stone.
Manmohan Singh (Punjabi)ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਅਤੇ ਤੂੰ ਮੈਨੂੰ ਬਚਾ ਲੈ। ਮੈਂ ਨਿਕਰਮਣਾ, ਨੀਵਾਂ ਅਤੇ ਨਿਰਾਪੁਰਾ ਪੱਥਰ ਹੀ ਹਾਂ।
Fareedkot Teekaਤਿਸੀ ਤੇ ਹੇ ਮੇਰੇ ਸੁਆਮੀ! ਹਮ (ਅਕਰਮਾ) ਅਭਾਗੀ ਸ਼ੁਭ ਗੁਣੋਂ ਸੇ ਹੀਨ ਪਾਥਰ ਵਤ ਜੜੋਂ ਕੇ ਤਾਈਂ ਸਰਣ ਆਏ ਜਾਣ ਕਰ ਅਰ ਕਿਰਪਾ ਕਰ ਕੇ ਸੰਸਾਰ ਸਮੁੰਦਰ ਤੇ ਰਾਖ ਲੀਜੀਏ॥੧॥
Prof. Sahib Singhਹੇ ਮੇਰੇ ਠਾਕੁਰ! ਮੇਹਰ ਕਰ, ਸਾਡੀ ਰੱਖਿਆ ਕਰ, ਅਸੀਂ ਪੱਥਰ (-ਦਿਲ) ਹਾਂ, ਅਸੀਂ ਨਿਮਾਣੇ ਹਾਂ ਤੇ ਮੰਦ-ਭਾਗੀ ਹਾਂ ॥੧॥

ਪਦ ਅਰਥ ਅਕਰਮਾ = ਅ-ਕਰਮ, ਕਰਮ-ਹੀਣ, ਭਾਗ-ਹੀਣ ॥੧॥

SikhNet (Spanish)Sálvame en Tu Misericordia, oh mi Maestro; no tengo Virtudes, soy de baja casta, de corazón duro como una piedra.(1)

ਮੇਰੇ ਮਨ; ਭਜੁ ਰਾਮ ਨਾਮੈ ਰਾਮਾ ॥

mere man; bhaj raam naamai raamaa |

Sant Singh KhalsaO my mind, vibrate and meditate on the Lord, the Name of the Lord.
Manmohan SinghO my soul, contemplate thou the Lord Master's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰ।
Fareedkot Teekaਮੇਰੇ ਮਨ ਨੇ ਹੇ (ਰਾਮ) ਵਿਆਪਕ! ਤੇਰੇ ਰਾਮ ਨਾਮ ਕੋ ਭਜਿਆ ਹੈ॥
Prof. Sahib Singhਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਪਦ ਅਰਥ ਭਜੁ = ਸਿਮਰ। ਨਾਮੈ = ਨਾਮ ਨੂੰ।

SikhNet (Spanish)Oh mi mente, habita sólo en el Nombre de tu Señor.

ਗੁਰਮਤਿ ਹਰਿ ਰਸੁ ਪਾਈਐ; ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥

guramat har ras paaeeai; hor tiaagahu nihafal kaamaa |1| rahaau |

Sant Singh KhalsaUnder Guru's Instructions, obtain the sublime, subtle essence of the Lord; renounce other fruitless actions. ||1||Pause||
Manmohan SinghBy Guru's instruction, the Lord's Nectar is obtained. Forsake thou other fruitless deeds. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਤੂੰ ਹੋਰਸ ਨਿਸਫਲ ਕੰਮਾਂ-ਕਾਜਾਂ ਨੂੰ ਛੱਡ ਦੇ। ਠਹਿਰਾਉ।
Fareedkot Teekaਮੈਂਨੇ ਗੁਰਾਂ ਕੀ ਮਤ ਦੁਆਰਾ ਹੇ ਹਰਿ! ਤੇਰਾ ਰਸ ਪਾਯਾ ਹੈ ਔਰ ਨਿਸਫਲ ਕਾਮ ਸਭ ਤਿਆਗ ਦੀਏ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ। ਛੱਡੋ ਹੋਰ ਕੰਮਾਂ ਦਾ ਮੋਹ, (ਜਿੰਦ ਨੂੰ ਉਹਨਾਂ ਤੋਂ) ਕੋਈ ਲਾਭ ਨਹੀਂ ਮਿਲੇਗਾ ॥੧॥ ਰਹਾਉ ॥

ਪਦ ਅਰਥ ਰਸੁ = ਆਨੰਦ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਕਾਮਾ = ਕੰਮ ॥੧॥ ਰਹਾਉ ॥

SikhNet (Spanish)A través de la Sabiduría del Guru, uno recibe la esencia del Señor; deja ya cualquier otra acción sin fruto. (1-Pausa)

ਹਰਿ ਜਨ ਸੇਵਕ. ਸੇ ਹਰਿ ਤਾਰੇ; ਹਮ ਨਿਰਗੁਨ ਰਾਖੁ ਉਪਮਾ ॥

har jan sevak. se har taare; ham niragun raakh upamaa |

Sant Singh KhalsaThe humble servants of the Lord are saved by the Lord; I am worthless - it is Your glory to save me.
Manmohan SinghThe Lord's slaves and serfs, them the Lord savest. To save me, the virtueless one, O Lord, is to Thy glory.
Manmohan Singh (Punjabi)ਸਾਹਿਬ ਦੇ ਗੋਲਿਆਂ ਅਤੇ ਨਫਰਾਂ, ਉਨ੍ਹਾਂ ਦੀ ਸਾਹਿਬ ਰੱਖਿਆ ਕਰਦਾ ਹੈ। ਮੈਂ, ਨੇਕੀ-ਵਿਹੂਣ ਦੀ ਰੱਖਿਆ ਕਰਨ ਵਿੱਚ, ਹੇ ਸੁਆਮੀ! ਤੇਰੀ ਸ਼ੋਭਾ ਹੈ।
Fareedkot Teekaਹੇ ਹਰੀ! ਤੇਰੇ ਸੰਤ ਜਨਾਂ ਕੇ ਸੋ ਸੇਵਕ ਹੂਏ ਹੈਂ (ਸੇ ਹਰਿ) ਸੋ ਹਰ ਪ੍ਰਾਕਰ ਸੇ ਤੈਂਨੇ ਸੰਸਾਰ ਸਮੁੰਦਰ ਸੇ ਤਾਰ ਦੀਏ ਹੈਂ, ਅਬ ਹਮ ਨਿਰਗੁਣੋਂ ਕੀ ਰਖਿਆ ਕਰੀਏ ਆਪ ਕੀ ਵਡਿਆਈ ਹੈ॥
Prof. Sahib Singhਹੇ ਹਰੀ! ਜੇਹੜੇ ਮਨੁੱਖ ਤੇਰੇ (ਦਰ ਦੇ) ਸੇਵਕ ਬਣਦੇ ਹਨ ਤੂੰ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈਂ। (ਪਰ) ਅਸੀਂ ਗੁਣ-ਹੀਨ ਹਾਂ, (ਗੁਣ-ਹੀਨਾਂ ਦੀ ਭੀ) ਰੱਖਿਆ ਕਰ (ਇਸ ਵਿਚ ਭੀ ਤੇਰੀ ਹੀ) ਸੋਭਾ ਹੋਵੇਗੀ।

ਪਦ ਅਰਥ ਸੇ = {ਬਹੁ-ਵਚਨ} ਉਹ ਬੰਦੇ। ਨਿਰਗੁਨ = ਗੁਣ-ਹੀਨ। ਉਪਮਾ = ਵਡਿਆਈ, ਸੋਭਾ।

SikhNet (Spanish)A Tus Devotos los salvas; sálvame a mí que estoy sin méritos, oh Señor de Gloria.

ਤੁਝ ਬਿਨੁ ਅਵਰੁ. ਨ ਕੋਈ, ਮੇਰੇ ਠਾਕੁਰ; ਹਰਿ ਜਪੀਐ ਵਡੇ ਕਰੰਮਾ ॥੨॥

tujh bin avar. na koee, mere tthaakur; har japeeai vadde karamaa |2|

Sant Singh KhalsaI have no other than You, O my Lord and Master; I meditate on the Lord, by my good karma. ||2||
Manmohan SinghWithout Thee I have not another, O Lord. By great good fortune, God is meditated upon.
Manmohan Singh (Punjabi)ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ, ਹੇ ਸਾਹਿਬ! ਭਾਰੇ ਚੰਗੇ ਨਸੀਬਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਜਾਂਦਾ ਹੈ।
Fareedkot Teekaਹੇ ਹਰੀ ਮੇਰੇ ਠਾਕਰ! ਤੇਰੇ ਬਿਨਾਂ ਹੋਰ ਕੋਈ ਰਖਕ ਨਹੀਂ ਹੈ, ਤੇਰੇ ਨਾਮ ਕੋ ਵੱਡੇ ਭਾਗੋਂ ਕਰ ਜਪੀਤਾ ਹੈ॥੨॥
Prof. Sahib Singhਹੇ ਮੇਰੇ ਠਾਕੁਰ! ਤੈਥੋਂ ਬਿਨਾ ਮੇਰਾ ਕੋਈ (ਮਦਦਗਾਰ) ਨਹੀਂ। (ਹੇ ਭਾਈ!) ਵੱਡੀ ਕਿਸਮਤ ਨਾਲ ਹੀ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ ॥੨॥

ਪਦ ਅਰਥ ਅਵਰੁ = ਹੋਰ। ਠਾਕੁਰ = ਹੇ ਠਾਕੁਰ! ਵਡ ਕਰੰਮਾ = ਵੱਡੇ ਭਾਗਾਂ ਨਾਲ ॥੨॥

SikhNet (Spanish)Sin Ti no hay nadie más, pero en Ti, uno habita sólo por una buena fortuna. (2)

ਨਾਮਹੀਨ. ਧ੍ਰਿਗੁ ਜੀਵਤੇ; ਤਿਨ ਵਡ ਦੂਖ ਸਹੰਮਾ ॥

naamaheen. dhrig jeevate; tin vadd dookh sahamaa |

Sant Singh KhalsaThose who lack the Naam, the Name of the Lord, their lives are cursed, and they must endure terrible pain.
Manmohan SinghAccursed is the life of those, who cherish not the Name. They endure great hardship.
Manmohan Singh (Punjabi)ਲਾਨ੍ਹਤ ਹੈ ਉਨ੍ਹਾਂ ਦੇ ਜੀਊਣ ਨੂੰ ਜੋ ਨਾਮ ਤੋਂ ਸੱਖਣੇ ਹਨ। ਉਹ ਭਾਰਾ ਕਸ਼ਟ ਸਹਾਰਦੇ ਹਨ।
Fareedkot Teekaਜੋ ਪੁਰਸ਼ ਤੇਰੇ ਨਾਮ ਤੇ ਹੀਨ ਜੀਵਤੇ ਹੈਂ ਤਿਨ ਕੇ ਧ੍ਰਿਕਾਰ ਹੈ ਅਰ ਤਿਨੋਂ ਨੇ ਬਡਾ ਜਮ ਆਦਿਕੋਂ ਕਾ ਦੁਖ ਸਹਾਰਨਾ ਹੈ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੀ ਹੁੰਦਾ ਹੈ। ਉਹਨਾਂ ਨੂੰ ਬੜੇ ਦੁੱਖ ਸਹਿਮ (ਚੰਬੜੇ ਰਹਿੰਦੇ ਹਨ)।

ਪਦ ਅਰਥ ਹੀਨ = ਸੱਖਣੇ, ਖ਼ਾਲੀ। ਧ੍ਰਿਗੁ = ਫਿਟਕਾਰ-ਯੋਗ। ਸਹੰਮਾ = ਸਹਿਮ, ਫ਼ਿਕਰ।

SikhNet (Spanish)Maldita es la vida de aquéllos que no alaban el Nombre del Señor. Ellos sufren grandes penas,

ਓਇ ਫਿਰਿ ਫਿਰਿ ਜੋਨਿ ਭਵਾਈਅਹਿ; ਮੰਦਭਾਗੀ ਮੂੜ ਅਕਰਮਾ ॥੩॥

oe fir fir jon bhavaaeeeh; mandabhaagee moorr akaramaa |3|

Sant Singh KhalsaThey are consigned to reincarnation over and over again; they are the most unfortunate fools, with no good karma at all. ||3||
Manmohan SinghThey are goaded into existences over and over again, as they are unfortunate fools bereft of God's grace.
Manmohan Singh (Punjabi)ਉਹ ਮੁੜ ਮੁੜ ਕੇ ਜੂਨੀਆਂ ਅੰਦਰ ਧੱਕੇ ਜਾਂਦੇ ਹਨ। ਕਿਉਂ ਜੋ ਉਹ ਨਿਕਰਮਣ ਮੂਰਖ ਰੱਬ ਦੀ ਮਿਹਰ ਤੋਂ ਸੱਖਣੇ ਹਨ।
Fareedkot Teekaਤਿਨ ਮਨਮੁਖੋਂ ਕੋ ਪੁਨਾ ਪੁਨਾ ਅਨੇਕ ਜੋਨੀਓਂ ਵਿਖੇ ਭਰਮਾਈਏਗਾ, ਕਿਉਂਕਿ ਵਹੁ ਖੋਟੇ ਭਾਗੋਂ ਵਾਲੇ ਮੂਰਖ ਸੁਭ ਕਰਮਾਂ ਸੇ ਹੀਨ ਹੈਂ॥੩॥
Prof. Sahib Singhਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ। ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ ॥੩॥

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਫਿਰਿ ਫਿਰਿ = ਮੁੜ ਮੁੜ। ਭਵਾਈਅਹਿ = ਭਵਾਏ ਜਾਂਦੇ ਹਨ। ਅਕਰਮ = ਭਾਗ-ਹੀਣ ॥੩॥

SikhNet (Spanish)van y vienen una y otra vez, son seres ignorantes y desafortunados y la Gracia del Señor les es negada. (3)

ਹਰਿ ਜਨ ਨਾਮੁ ਅਧਾਰੁ ਹੈ; ਧੁਰਿ ਪੂਰਬਿ ਲਿਖੇ ਵਡ ਕਰਮਾ ॥

har jan naam adhaar hai; dhur poorab likhe vadd karamaa |

Sant Singh KhalsaThe Naam is the Support of the Lord's humble servants; their good karma is pre-ordained.
Manmohan SinghThe Name is the support of the Lord's slave. For them good fortune is pre-ordained by God.
Manmohan Singh (Punjabi)ਸਾਹਿਬ ਦੇ ਗੁਮਾਸ਼ਤਿਆਂ ਦਾ ਨਾਮ ਆਸਰਾ ਹੈ। ਉਨ੍ਹਾਂ ਲਈ ਵਾਹਿਗੁਰੂ ਨੇ ਮੁੱਢ ਤੋਂ ਹੀ ਚੰਗੇ ਭਾਗ ਲਿੱਖੇ ਹੋਏ ਹਨ।
Fareedkot Teekaਹੇ ਹਰੀ! ਜਿਨਾਂ ਸੰਤ ਜਨਾਂ ਕੋ ਤੇਰੇ ਨਾਮ ਕਾ ਹੀ ਆਸਰਾ ਹੈ, ਤਿਨਾਂ ਕੇ (ਧੁਰਿ) ਆਦਿ ਸੇ ਹੀ ਤੈਂਨੇ ਵੱਡੇ ਭਾਗ ਲਿਖ ਦੀਏ ਹੈਂ, ਇਸੀ ਤੇ ਓਹ ਸੁਭ ਕਰਮ ਕਰਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦਾ ਨਾਮ (ਹੀ ਜੀਵਨ ਦਾ) ਸਹਾਰਾ ਹੈ। ਧੁਰ ਦਰਗਾਹ ਤੋਂ ਪੂਰਬਲੇ ਜਨਮ ਵਿਚ (ਉਹਨਾਂ ਦੇ ਮੱਥੇ ਉਤੇ) ਵੱਡੇ ਭਾਗ ਲਿਖੇ ਹੋਏ ਸਮਝੋ।

ਪਦ ਅਰਥ ਅਧਾਰੁ = ਆਸਰਾ। ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪੂਰਬਲੇ ਜਨਮ ਵਿਚ। ਕਰਮ = ਭਾਗ।

SikhNet (Spanish)Los Santos del Señor se apoyan en el Nombre del Señor, pero sólo lo obtienen los que tienen un Destino así escrito por Dios.

ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ; ਜਨ ਨਾਨਕ. ਸਫਲੁ ਜਨੰਮਾ ॥੪॥੨॥

gur satigur naam drirraaeaa; jan naanak. safal janamaa |4|2|

Sant Singh KhalsaThe Guru, the True Guru, has implanted the Naam within servant Nanak, and his life is fruitful. ||4||2||
Manmohan SinghFruitful is the birth of those, O slave Nanak, within whom the great True Guru has implanted the Lord's Name.
Manmohan Singh (Punjabi)ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਹੇ ਗੋਲੇ ਨਾਨਕ! ਜਿਨ੍ਹਾਂ ਦੇ ਅੰਦਰ ਵੱਡੇ ਸੱਚੇ ਗੁਰਾਂ ਨੇ ਸੁਆਮੀ ਦਾ ਨਾਮ ਪੱਕਾ ਕੀਤਾ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਤੇਰਾ ਨਾਮ ਰਿਦੇ ਮੇਂ ਦ੍ਰਿੜ ਕਰਾ ਦੀਆ ਹੈ, ਤਿਸ ਕਰ ਹਮਾਰਾ ਜਨਮ ਸਫਲ ਭਇਆ ਹੈ॥੪॥੨॥☬ਪੁਨਾ ਤਿਸੀ ਪ੍ਰਕਾਰ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਗੁਰੂ ਨੇ ਸਤਿਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਪੱਕਾ ਕਰ ਦਿੱਤਾ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੪॥੨॥

ਪਦ ਅਰਥ ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਦ੍ਰਿੜਾਇਆ = (ਹਿਰਦੇ ਵਿਚ) ਪੱਕਾ ਕਰਾ ਦਿੱਤਾ। ਸਫਲੁ = ਕਾਮਯਾਬ ॥੪॥੨॥

SikhNet (Spanish)El Guru ha instruido a Nanak en el Nombre, y mira, su vida ha sido satisfecha. (4-2)
Answers quote the Granth verbatim with Ang citations. AI commentary is not Gurbani and not a religious ruling.