ੴ

ਸਿੱਖਬਾਣੀ · SikhBani

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥

aavahu sant milahu mere bhaaee mil har har kathaa karahu
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 799, 800 · 11 lines
Translations

ਬਿਲਾਵਲੁ ਮਹਲਾ ੪ ॥

bilaaval mahalaa 4 | Ang 799

Sant Singh KhalsaBilaaval, Fourth Mehl:
Manmohan SinghBilawal 4th Guru.
Manmohan Singh (Punjabi)ਬਿਲਾਵਲ ਚੌਥੀ ਪਾਤਿਸ਼ਾਹੀ।
SikhNet (Spanish)Bilawal, Mejl Guru Ram Das, Cuarto Canal Divino.

ਆਵਹੁ ਸੰਤ. ਮਿਲਹੁ ਮੇਰੇ ਭਾਈ; ਮਿਲਿ ਹਰਿ ਹਰਿ ਕਥਾ ਕਰਹੁ ॥

aavahu sant. milahu mere bhaaee; mil har har kathaa karahu | Ang 799

Sant Singh KhalsaCome, O Saints, and join together, O my Siblings of Destiny; let us tell the Stories of the Lord, Har, Har.
Manmohan SinghCome, ye saints, my brothers, meeting together, let us recite the Lord God's discourses.
Manmohan Singh (Punjabi)ਆਓ ਸਾਧੂਓ! ਮੇਰੇ ਭਰਾਓ, ਆਪਾਂ ਮਿਲ ਕੇ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਕਰੀਏ।
Fareedkot Teekaਹੇ ਸੰਤ ਜਨੋਂ ਮੇਰੇ ਭਾਈਓ! ਮੇਰੇ ਪਾਸ ਆਵੋ, ਇਕਤ੍ਰ ਹੋ ਕੇ ਹਰੀ ਕੀਆਂ ਹਰ ਪ੍ਰਕਾਰ ਕੀਆਂ ਕਥਾ ਉਚਾਰਨ ਕਰੋ॥
Prof. Sahib Singhਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ।

ਪਦ ਅਰਥ ਸੰਤ = ਹੇ ਸੰਤ ਜਨੋ! ਭਾਈ = ਹੇ ਭਰਾਵੋ! ਮਿਲਿ = ਮਿਲ ਕੇ, ਰਲ ਕੇ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ।

SikhNet (Spanish)Vengan Santos, Hermanos del Destino, cantemos las Historias del Señor, Jar, Jar.

ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ; ਖੇਵਟੁ ਗੁਰ ਸਬਦਿ ਤਰਹੁ ॥੧॥

har har naam bohith hai kalajug; khevatt gur sabad tarahu |1| Ang 799

Sant Singh KhalsaThe Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1||
Manmohan SinghIn the Darkage, the Lord God's Name is the boat and Guru the boatman, Through the Guru's Word, thou swim across, the world-ocean.
Manmohan Singh (Punjabi)ਕਲਯੁੱਗ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਜਹਾਜ਼ ਹੈ ਅਤੇ ਗੁਰੂ ਜੀ ਮਲਾਹ। ਗੁਰਾਂ ਦੀ ਬਾਣੀ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ।
Fareedkot Teekaਹਰੀ ਕੇ (ਹਰਿ) ਸੰਪੂਰਣ ਨਾਮ ਕਲਿਜੁਗ ਮੇਂ (ਬੋਹਿਥੁ) ਜਹਾਜ ਵਤ ਹੈਂ, ਪਰੰਤੂ (ਖੇਵਟੁ) ਮਲਾਹ ਰੂਪੀ ਸਤਿਗੁਰਾਂ ਕੇ (ਸਬਦਿ) ਉਪਦੇਸ ਦੁਆਰਾ ਨਾਮ ਕੇ ਜਹਾਜ ਕਰ ਸੰਸਾਰ ਤੇ ਤਰਨਾਂ ਕਰੋ॥੧॥
Prof. Sahib Singhਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ ॥੧॥

ਪਦ ਅਰਥ ਬੋਹਿਥੁ = ਜਹਾਜ਼। ਕਲਜੁਗਿ = ਕਲਜੁਗ ਵਿਚ, ਕਲਹ-ਭਰੇ ਸੰਸਾਰ ਵਿਚ {ਨੋਟ: ਇਥੇ ਜੁਗਾਂ ਦੀ ਵੰਡ ਦਾ ਜ਼ਿਕਰ ਨਹੀਂ। ਕਲਜੁਗ ਦੇ ਜ਼ਮਾਨੇ ਵਿਚ ਆ ਕੇ ਸਾਧਾਰਨ ਤੌਰ ਤੇ ਆਪਣੇ ਸਮੇ ਦਾ ਜ਼ਿਕਰ ਕਰ ਰਹੇ ਹਨ। ਗੁਰੂ-ਆਸ਼ੇ ਅਨੁਸਾਰ ਕੋਈ ਇਕ ਜੁਗ ਕਿਸੇ ਦੂਸਰੇ ਜੁਗ ਨਾਲੋਂ ਵਧੀਆ ਜਾਂ ਘਟੀਆ ਨਹੀਂ ਹੈ}। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)El Naam, el Nombre del Señor es el barco, y en la Era oscura de Kali Yug, la Palabra del Shabd del Guru es el barquero que nos lleva a través del mar de las existencias materiales.(1)

ਮੇਰੇ ਮਨ; ਹਰਿ ਗੁਣ ਹਰਿ ਉਚਰਹੁ ॥

mere man; har gun har ucharahu | Ang 799

Sant Singh KhalsaO my mind, chant the Glorious Praises of the Lord.
Manmohan SinghO my soul, utter thou the praise of the Lord Master.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਮਾਲਕ ਦਾ ਜੱਸ ਉਚਾਰਨ ਕਰ।
Fareedkot Teekaਹੇ ਮੇਰੇ ਪਿਆਰੇ! ਵਾ ਹੇ ਮਨ! ਹਰੀ ਕੇ ਗੁਣਾਂ ਕੋ ਹਰ ਪ੍ਰਕਾਰ ਕਰ ਉਚਾਰਨ ਕਰੋ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ।

ਪਦ ਅਰਥ ਉਚਰਹੁ = ਉਚਾਰਨ ਕਰੋ।

SikhNet (Spanish)Oh mi mente, recita siempre la Gloriosa Alabanza del Señor,

ਮਸਤਕਿ ਲਿਖਤ ਲਿਖੇ ਗੁਨ ਗਾਏ; ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ ॥

masatak likhat likhe gun gaae; mil sangat paar parahu |1| rahaau | Ang 799

Sant Singh KhalsaAccording to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||
Manmohan SinghBy virtue of the scribed writ on the forehead, cross thou over the world-ocean, through singing God's praise, in the saints guild. Pause.
Manmohan Singh (Punjabi)ਮੱਥੇ ਉਤੇ ਲਿਖੀ ਹੋਈ ਲਿਖਤਾਕਾਰ ਦੀ ਬਦੌਲਤ, ਸਾਧ ਸਭਾ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਰਾਹੀਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾ। ਠਹਿਰਾਉ।
Fareedkot Teekaਜਿਨਾਂ ਕੇ ਮਸਤਕ ਮੇਂ ਸੁਭ ਲੇਖ ਲਿਖੇ ਹੂਏ ਹੈਂ ਤਿਨਾਂ ਨੇ ਹਰੀ ਕੇ ਗੁਣ ਗਾਏ ਹੈਂ, ਤਿਨ ਕੀ ਸੰਗਤ ਮੇਂ ਮਿਲ ਕਰ ਤੁਮ ਭੀ ਇਸ ਸੰਸਾਰ ਤੇ ਪਾਰ ਪਰੋਗੇ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥

ਪਦ ਅਰਥ ਮਸਤਕਿ = ਮੱਥੇ ਉੱਤੇ। ਪਾਰਿ ਪਰਹੁ = ਪਾਰ ਲੰਘੋ ॥੧॥ ਰਹਾਉ ॥

SikhNet (Spanish)y así como tienes la marca en tu frente, lleva a tu ser a través, cantando la Alabanza del Señor en la Saad Sangat, la Compañía de los Santos.

ਕਾਇਆ ਨਗਰ ਮਹਿ. ਰਾਮ ਰਸੁ ਊਤਮੁ; ਕਿਉ ਪਾਈਐ. ਉਪਦੇਸੁ ਜਨ ਕਰਹੁ ॥

kaaeaa nagar meh. raam ras aootam; kiau paaeeai. upades jan karahu | Ang 800

Sant Singh KhalsaWithin the body-village is the Lord's supreme, sublime essence. How can I obtain it? Teach me, O humble Saints.
Manmohan SinghWithin the city of body abides the Lord's sublime Nectar. Instruct me, O saints, how am I to obtain it?
Manmohan Singh (Punjabi)ਦੇਹ ਦੇ ਸ਼ਹਿਰ ਅੰਦਰ ਸੁਆਮੀ ਦਾ ਸਰੇਸ਼ਟ ਅੰਮ੍ਰਿਤ ਹੈ, ਹੇ ਸਾਧੂਓ! ਮੈਨੂੰ ਸਿਖ-ਮੱਤ ਦਿਓ, ਕੈਂ ਕਿਸ ਤਰ੍ਹਾਂ ਇਸ ਨੂੰ ਪਰਾਪਤ ਕਰਾਂ?
Fareedkot Teekaਇਸ ਸਰੀਰ ਰੂਪੀ ਨਗਰ ਅਰਥਾਤ ਮਾਨੁਖ ਦੇਹਿ ਮੇਂ ਰਾਮ ਨਾਮ ਕਾ ਹੀ ਰਸ ਲੈਣਾ ਉਤਮਤਾਈ ਹੈ, ਤਾਂ ਤੇ ਹੇ ਸੰਤ ਜਨੋਂ! ਸੋ ਨਾਮ ਕੈਸੇ ਪਾਈਏ? ਐਸਾ ਉਪਦੇਸ਼ ਕਰੋ ਜਿਸ ਕਰ ਪਾਈਏ॥
Prof. Sahib Singh(ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! (ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ।

ਪਦ ਅਰਥ ਕਾਇਆ = ਸਰੀਰ। ਊਤਮੁ = ਸ੍ਰੇਸ਼ਟ, ਸਭ ਤੋਂ ਵਧੀਆ। ਜਨ = ਹੇ ਸੰਤ ਜਨੋ!

SikhNet (Spanish)En la villa del cuerpo está el Supremo Néctar del Señor; instrúyanme, oh Santos

ਸਤਿਗੁਰੁ ਸੇਵਿ ਸਫਲ ਹਰਿ ਦਰਸਨੁ; ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥

satigur sev safal har darasan; mil amrit har ras peeahu |2| Ang 800

Sant Singh KhalsaServing the True Guru, you shall obtain the Fruitful Vision of the Lord's Darshan; meeting Him, drink in the ambrosial essence of the Lord's Nectar. ||2||
Manmohan SinghServing the True Guru, obtain thou the fruitful vision of God and meeting him quaff thou immortalising Lord's elixir.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਕਮਾ ਕੇ ਤੂੰ ਹਰੀ ਦੇ ਫਲਦਾਇਕ ਦੀਦਾਰ ਨੂੰ ਪਰਾਪਤ ਕਰ ਅਤੇ ਉਨ੍ਹਾਂ ਨੂੰ ਮਿਲ ਕੇ ਤੂੰ ਸੁਰਜੀਤ ਕਰਨਹਾਰ ਸਾਈਂ ਦੇ ਆਬਿ-ਹਿਯਾਤ ਨੂੰ ਪਾਨ ਕਰ।
Fareedkot Teekaਹਰੀ ਰੂਪ ਸਫਲ ਦਰਸਨ ਸਤਿਗੁਰਾਂ ਕੇ ਸੇਵਨ ਕਰੋ, ਪੁਨਾ ਤਿਨ ਸਤਿਗੁਰੋਂ ਸਾਥ ਮਿਲ ਕਰ ਅੰਮ੍ਰਿਤ ਰੂਪ ਹਰਿ ਨਾਮ ਰਸ ਕੋ ਪਾਨ ਕਰੋ॥੨॥
Prof. Sahib Singh(ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ ॥੨॥

ਪਦ ਅਰਥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਫਲ = ਫਲ ਦੇਣ ਵਾਲਾ, ਆਤਮਕ ਜੀਵਨ-ਰੂਪ ਫਲ ਦੇਣ ਵਾਲਾ। ਮਿਲਿ = (ਗੁਰੂ ਨੂੰ) ਮਿਲ ਕੇ ॥੨॥

SikhNet (Spanish)¿cómo Lo puedo obtener? Es a través del Servicio del Guru Verdadero que uno es bendecido con la Visión de Éxtasis del Señor, Encontrándolo uno bebe de Su Néctar.(2)

ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ; ਹਰਿ ਸੰਤਹੁ ਚਾਖਿ ਦਿਖਹੁ ॥

har har naam amrit har meetthaa; har santahu chaakh dikhahu | Ang 800

Sant Singh KhalsaThe Ambrosial Name of the Lord, Har, Har, is so sweet; O Saints of the Lord, taste it, and see.
Manmohan SinghThe Lord Master God's Name is the sweet Nectar. O saint of God, taste it and see.
Manmohan Singh (Punjabi)ਸੁਆਮੀ ਮਾਲਕ ਵਾਹਿਗੁਰੂ ਦਾ ਨਾਮ ਮਿੱਠਾ ਆਬਿ-ਹਿਯਾਤ ਹੈ, ਹੇ ਵਾਹਿਗੁਰੂ ਦੇ ਸਾਧੂਓ! ਇਸ ਨੂੰ ਚੱਖ ਕੇ ਵੇਖੋ।
Fareedkot Teekaਹਰੀ ਕਾ ਹਰਿ ਹਰਿ ਨਾਮ ਅੰਮ੍ਰਿਤ ਕੀ ਨਿਆਈ ਮੀਠਾ ਹੈ। ਹੇ ਸੰਤ ਜਨੋਂ! ਤਿਸ ਨਾਮ ਰਸ ਕਾ ਸ੍ਵਾਦ (ਚਾਖਿ), ਭਾਵ ਲੇ ਕਰ ਦੇਖੋ॥
Prof. Sahib Singhਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਦਿਖਹੁ = ਦੇਖ ਲਵੋ।

SikhNet (Spanish)El Néctar del Nombre del Señor es dulce, oh Santos;

ਗੁਰਮਤਿ ਹਰਿ ਰਸੁ ਮੀਠਾ ਲਾਗਾ; ਤਿਨ ਬਿਸਰੇ ਸਭਿ ਬਿਖ ਰਸਹੁ ॥੩॥

guramat har ras meetthaa laagaa; tin bisare sabh bikh rasahu |3| Ang 800

Sant Singh KhalsaUnder Guru's Instruction, the Lord's essence seems so sweet; through it, all corrupt sensual pleasures are forgotten. ||3||
Manmohan SinghBy Guru's instruction the Lord's nectar seems sweet. With it are forgotten all the sensuous pleasures.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦਾ ਅੰਮ੍ਰਿਤ ਮਿੱਠਾ ਲੱਗਦਾ ਹੈ। ਇਸ ਨਾਲ ਸਾਰੇ ਸ਼ਹਿਵਤੀ ਸੁਆਦ ਭੁੱਲ ਜਾਂਦੇ ਹਨ।
Fareedkot Teekaਗੁਰਾਂ ਕੀ ਮਤੀ ਸੇ ਜਿਨ ਗੁਰਮੁਖਾਂ ਕੋ ਹਰਿ ਨਾਮ ਕਾ ਰਸ ਮੀਠਾ ਲਾਗਾ ਹੈ, ਤਿਨ ਕੋ ਸੰਪੂਰਨ ਵਿਸ਼ੇ ਰਸ ਬਿਸਰੇ ਹੈਂ॥੩॥
Prof. Sahib Singhਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ ॥੩॥

ਪਦ ਅਰਥ ਤਿਨ੍ਹ੍ਹ = ਉਹਨਾਂ ਨੂੰ। ਸਭਿ ਬਿਖ ਰਸਹੁ = ਸਾਰੇ ਜ਼ਹਿਰ-ਰਸ, ਸਾਰੇ ਉਹ ਰਸ ਜੋ ਆਤਮਕ ਜੀਵਨ ਲਈ ਜ਼ਹਿਰ ਹਨ ॥੩॥

SikhNet (Spanish)pruébenlo y vean. A través de la Sabiduría del Guru, la Esencia del Señor sabe dulce y uno se deshace de todos sus errores. (3)

ਰਾਮ ਨਾਮੁ ਰਸੁ ਰਾਮ ਰਸਾਇਣੁ; ਹਰਿ ਸੇਵਹੁ ਸੰਤ ਜਨਹੁ ॥

raam naam ras raam rasaaein; har sevahu sant janahu | Ang 800

Sant Singh KhalsaThe Name of the Lord is the medicine to cure all diseases; so serve the Lord, O humble Saints.
Manmohan SinghThe elixir of the Lord Master's name is panacea of all the ills Wait upon the Lord, O ye saints.
Manmohan Singh (Punjabi)ਸੁਆਮੀ ਮਾਲਕ ਦੇ ਨਾਮ ਦਾ ਅੰਮ੍ਰਿਤ ਸਾਰਿਆਂ ਰੋਗਾਂ ਦੀ ਦਵਾਈ ਹੈ। ਪ੍ਰਭੂ ਦੀ ਟਹਿਲ ਕਮਾਓ, ਤੁਸੀਂ ਹੇ ਸਾਧੂਓ!
Fareedkot Teeka(ਰਾਮ) ਸਰਬ ਬਿਆਪੀ ਰਾਮ ਕਾ ਜੋ ਰਾਮ ਰੂਪੀ (ਰਸਾਇਣੁ) ਅੰਮ੍ਰਿਤ ਹੈ, ਹੇ ਹਰੀ ਕੇ ਸੰਤ ਜਨੋਂ! ਤਿਸੀ ਨਾਮ ਕੇ ਰਸ ਕੋ ਸਦਾ ਸੇਵਨ ਕਰੋ॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ)।

ਪਦ ਅਰਥ ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸ੍ਰੇਸ਼ਟ ਰਸ।

SikhNet (Spanish)El Nombre del Señor es la panacea; oh Santos,

ਚਾਰਿ ਪਦਾਰਥ ਚਾਰੇ ਪਾਏ; ਗੁਰਮਤਿ ਨਾਨਕ ਹਰਿ ਭਜਹੁ ॥੪॥੪॥

chaar padaarath chaare paae; guramat naanak har bhajahu |4|4| Ang 800

Sant Singh KhalsaThe four great blessings are obtained, O Nanak, by vibrating upon the Lord, under Guru's Instruction. ||4||4||
Manmohan SinghThere are four cardinal boons. Meditating on God by Guru's instruction, all the four are attained to.
Manmohan Singh (Punjabi)ਚਾਰ ਉਤਮ ਦਾਤਾਂ ਹਨ, ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਚਾਰੇ ਹੀ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਚਾਰੋਂ ਪਦਾਰਥ ਹੈਂ ਤਿਨਸੇ ਚਾਰੋਂ ਹੀ ਜੋ ਪਾਏ ਚਾਹਤੇ ਹੋ, ਤਉ ਗੁਰਾਂ ਦੀ ਸਿਖਿਆ ਲੇ ਕਰ ਹਰੀ ਕਾ ਨਾਮ ਸਿਮਰਨ ਕਰੋ॥੪॥੪॥☬ਗੁਰਾਂ ਕੀ ਮਹਿਮਾ ਉਚਾਰਨ ਕਰਤੇ ਹੂਏ ਸ੍ਰੀ ਅਕਾਲ ਪੁਰਖ ਜੀ ਪਾਸ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ ॥੪॥੪॥

ਪਦ ਅਰਥ ਚਾਰੇ = ਚਾਰ ਹੀ। ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) ॥੪॥੪॥

SikhNet (Spanish)aquél que Lo alaba es bendecido con el logro de los cuatro objetivos de la vida, así que habita en el Señor bendecido con la Sabiduría del Guru. (4-4)
Answers quote the Granth verbatim with Ang citations. AI commentary is not Gurbani and not a religious ruling.