ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਕਹਿਆ ਕਰਣਾ; ਦਿਤਾ ਲੈਣਾ ॥
kahiaa karanaa; ditaa lainaa |
Sant Singh KhalsaAs You command, I obey; as You give, I receive.
Manmohan SinghI act as Thou sayest and receive what Thou givest.
Manmohan Singh (Punjabi)ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।
Fareedkot Teekaਹੇ ਭਗਵਨ! ਜੋ ਕੁਛ ਆਪ ਕਾ ਕਥਨੁ ਹੈ, ਭਾਵ ਏਹਿ ਕਿ ਜੋ ਬੇਦਾਦਿਕੋਂ ਕੀ ਆਗ੍ਯਾ ਹੈ, ਸੋਈ ਹਮ ਜੀਵੋਂ ਕੋ ਕਰਨੀ ਯੋਗ੍ਯ ਹੈ, ਔਰ ਜੋ ਤੇਰਾ ਦੀਆ ਹੂਆ ਪ੍ਰਾਰਬਧ ਅਨੁਸਾਰ ਸੁਖੁ ਵਾ ਦੁਖ ਫਲੁ ਹੈ, ਸੋਈ ਲੇਨਾ ਹੈ, ਭਾਵ ਭੋਗੀਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।ਪਦ ਅਰਥ ਕਹਿਆ = ਆਖਿਆ ਹੋਇਆ ਬਚਨ, ਹੁਕਮ।
SikhNet (Spanish)En Tu Voluntad actuamos; nosotros tomamos lo que Tú nos das.
ਗਰੀਬਾ ਅਨਾਥਾ; ਤੇਰਾ ਮਾਣਾ ॥
gareebaa anaathaa; teraa maanaa |
Sant Singh KhalsaYou are the Pride of the meek and the poor.
Manmohan SinghThe humble and partronless take pride in Thee.
Manmohan Singh (Punjabi)ਮਸਕੀਨ ਤੇ ਨਿਖਸਮੇ ਤੇਰੇ ਉਤੇ ਫਖਰ ਕਰਦੇ ਹਨ।
Fareedkot Teeka(ਗਰੀਬਾ) ਦੀਨੋਂ ਔਰ ਅਨਾਥੋਂ ਕੋ ਤੇਰਾ ਹੀ ਮਾਨੁ ਹੈ॥
Prof. Sahib Singhਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ।ਪਦ ਅਰਥ ਮਾਣਾ = ਮਾਣ, ਆਸਰਾ, ਸਹਾਰਾ।
SikhNet (Spanish)Los pobres y los desamparados tienen Tu Apoyo y nada más.
ਸਭ ਕਿਛੁ ਤੂੰਹੈ. ਤੂੰਹੈ ਮੇਰੇ ਪਿਆਰੇ; ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥
sabh kichh toonhai. toonhai mere piaare; teree kudarat kau bal jaaee jeeo |1|
Sant Singh KhalsaYou are everything; You are my Beloved. I am a sacrifice to Your Creative Power. ||1||
Manmohan SinghThou art Thou art everything, O my Beloved! I am sacrifice unto Thy omnipotence.
Manmohan Singh (Punjabi)ਸਭ ਕੁਝ ਤੂੰ ਹੀ ਹੈ, ਤੂੰ ਹੀ ਹੈਂ ਹੇ ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸਰਬ ਰੂਪ ਤੂੰ ਹੀ ਤੂੰ ਹੈਂ, ਹੇ ਮੇਰੇ ਪ੍ਯਾਰੇ ਪਰਮੇਸ੍ਵਰ! ਤਾਂ ਤੇ ਮੈਂ ਤੇਰੀ (ਕੁਦਰਤਿ) ਸਕਤੀ ਕੋ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ॥੧॥ਪਦ ਅਰਥ ਕੁਦਰਤਿ = ਸਮਰਥਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ ॥੧॥
SikhNet (Spanish)Tú eres todo, oh mi Amado; yo ofrezco mi ser en sacrificio a Tu Poder Infinito. (1)
ਭਾਣੈ ਉਝੜ; ਭਾਣੈ ਰਾਹਾ ॥
bhaanai ujharr; bhaanai raahaa |
Sant Singh KhalsaBy Your Will, we wander in the wilderness; by Your Will, we find the path.
Manmohan SinghIn Thy will, man wanders in wilderness and thy will he finds the right path.
Manmohan Singh (Punjabi)ਤੇਰੀ ਰਜਾ ਅੰਦਰ ਇਨਸਾਨ ਉਜਾੜ ਵਿੱਚ ਭਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ।
Fareedkot Teekaਹੇ ਭਗਵਨ! ਤੇਰੇ ਭਾਣੇ ਕਰ ਕੇ ਹੀ ਔਂਝੜ ਵਤ ਸੰਸਾਰ ਰੂਪ ਬਨ ਮੇਂ ਪੜ ਰਹੇ ਹੈਂ। ਪੁਨਾ ਤੇਰੇ ਭਾਣੇ ਕਰ ਕੇ ਹੀ ਭਗਤੀ ਤਥਾ ਅਗ੍ਯਾਨ ਰੂਪੀ ਰਸਤੇ ਮੇਂ ਪ੍ਰਾਪਤਿ ਹੋ ਰਹੇ ਹੈਂ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।ਪਦ ਅਰਥ ਭਾਣੈ = ਰਜ਼ਾ ਅਨੁਸਾਰ। ਉਝੜ = ਗ਼ਲਤ ਰਸਤਾ।
SikhNet (Spanish)Por Tu Voluntad nos distraemos en Maya; por Tu Voluntad encontramos el Camino hacia Ti.
ਭਾਣੈ; ਹਰਿ ਗੁਣ ਗੁਰਮੁਖਿ ਗਾਵਾਹਾ ॥
bhaanai; har gun guramukh gaavaahaa |
Sant Singh KhalsaBy Your Will, we become Gurmukh and sing the Glorious Praises of the Lord.
Manmohan SinghIn Thy will, he songs God's praises through the Guru.
Manmohan Singh (Punjabi)ਤੇਰੀ ਰਜਾ ਅੰਦਰ ਉਹ ਗੁਰਾਂ ਦੁਆਰਾ ਰੱਬ ਦਾ ਜੱਸ ਗਾਉਂਦਾ ਹੈ।
Fareedkot Teekaਹੇ ਹਰੀ! ਤੇਰੇ ਭਾਣੇ ਮੇਂ ਹੀ ਤੇਰੇ ਗੁਣੋਂ ਕੋ ਗੁਰਮੁਖਿ ਗਾਵਤੇ ਹੈਂ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)Por Tu Voluntad expresamos Tu Alabanza, por la Gracia del Guru.
ਭਾਣੈ. ਭਰਮਿ ਭਵੈ ਬਹੁ ਜੂਨੀ; ਸਭ ਕਿਛੁ ਤਿਸੈ ਰਜਾਈ ਜੀਉ ॥੨॥
bhaanai. bharam bhavai bahu joonee; sabh kichh tisai rajaaee jeeo |2|
Sant Singh KhalsaBy Your Will, we wander in doubt through countless lifetimes. Everything happens by Your Will. ||2||
Manmohan SinghIn Thy will because of scepticism he wanders in many existences. Everything happens subject to that Commandant's command.
Manmohan Singh (Punjabi)ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਸਾਰਾ ਕੁਛ ਉਸ ਹਾਕਮ ਦੇ ਹੁਕਮ ਤਾਬੇ ਹੀ ਹੁੰਦਾ ਹੈ।
Fareedkot Teekaਤੇਰੇ ਹੁਕਮ ਕੇ ਬੀਚ ਹੀ ਭ੍ਰਮ ਕਰ ਜੂਨੀਓਂ ਮੇਂ ਭ੍ਰਮਤੇ ਹੈਂ, ਇਸ ਪ੍ਰਕਾਰ ਸਭ ਕੁਛ ਤਿਸ ਤੇਰੀ ਰਜਾਇ ਮੇਂ ਹੈ॥੨॥
Prof. Sahib Singhਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ॥੨॥ਪਦ ਅਰਥ ਭਰਮਿ = ਭਟਕਣਾ ਵਿਚ, ਭੁਲੇਖੇ ਵਿਚ। ਤਿਸੈ = ਉਸ (ਪਰਮਾਤਮਾ) ਦੀ ਹੀ। ਰਜਾਈ = ਰਜ਼ਾ ਵਿਚ ॥੨॥
SikhNet (Spanish)Por Tu Voluntad pasamos a través de las vidas por millones de vientres maternos. Todo esto, oh todo esto, mi Amado, es por Tu Voluntad. (2)
ਨਾ ਕੋ ਮੂਰਖੁ; ਨਾ ਕੋ ਸਿਆਣਾ ॥
naa ko moorakh; naa ko siaanaa |
Sant Singh KhalsaNo one is foolish, and no one is clever.
Manmohan SinghBy Himself, none is foolish or wise.
Manmohan Singh (Punjabi)ਆਪਣੇ ਆਪ, ਨਾਂ ਕੋਈ ਬੇਵਕੂਫ ਹੈ ਤੇ ਨਾਂ ਹੀ ਅਕਲਮੰਦ।
Fareedkot Teekaਨ ਕੋਈ ਮੂਰਖੁ ਹੈ ਔਰ ਨਾ ਕੋਈ ਅਪਨੇ ਆਪ ਸਿਆਨਾ ਹੈ॥
Prof. Sahib Singh(ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ।
SikhNet (Spanish)No hay ni sabio ni tonto,
ਵਰਤੈ ਸਭ ਕਿਛੁ; ਤੇਰਾ ਭਾਣਾ ॥
varatai sabh kichh; teraa bhaanaa |
Sant Singh KhalsaYour Will determines everything;
Manmohan SinghIn every sphere Thy will prevails.
Manmohan Singh (Punjabi)ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।
Fareedkot Teekaਸਭ ਕੁਛ ਤੇਰਾ ਹੀ ਹੁਕਮੁ ਵਰਤ ਰਹਾ ਹੈ॥
Prof. Sahib Singh(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।ਪਦ ਅਰਥ ਵਰਤੈ = ਵਰਤਦਾ ਹੈ, ਵਾਪਰਦਾ ਹੈ। ਭਾਣਾ = ਰਜ਼ਾ, ਹੁਕਮ।
SikhNet (Spanish)porque es Tu Voluntad lo que prevalece en todo.
ਅਗਮ ਅਗੋਚਰ ਬੇਅੰਤ ਅਥਾਹਾ; ਤੇਰੀ ਕੀਮਤਿ. ਕਹਣੁ ਨ ਜਾਈ. ਜੀਉ ॥੩॥
agam agochar beant athaahaa; teree keemat. kehan na jaaee. jeeo |3|
Sant Singh KhalsaYou are Inaccessible, Incomprehensible, Infinite and Unfathomable. Your Value cannot be expressed. ||3||
Manmohan SinghThou art unapprochable, beyond comprehension, infinite and unfathomable. Thy worth cannot be told, O my Master!
Manmohan Singh (Punjabi)ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇਡੇ ਅਨੰਤ ਅਤੇ ਅਗਾਧ ਹੈ। ਤੇਰਾ ਮੁੱਲ ਦਸਿਆ ਨਹੀਂ ਜਾ ਸਕਦਾ, ਹੇ ਮੇਰੇ ਮਾਲਕ!
Fareedkot Teekaਹੇ ਅਗਮ, ਹੇ ਅਗੋਚਰੁ, ਹੇ ਮਨ ਬਾਣੀ ਕੇ ਅਵਿਸੇ, ਪੁਨਾ ਹੇ ਬੇਅੰਤ ਜੀ, ਹੇ (ਅਥਾਹ)! ਜਿਸ ਕੀ ਥਾਹ ਨਹੀਂ ਹੈ, ਤੇਰੀ ਕੀਮਤਿ ਕਥਨ ਕਹੀ ਨਹੀਂ ਜਾਤੀ ਹੈ॥੩॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ॥੩॥ਪਦ ਅਰਥ ਅਥਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੩॥
SikhNet (Spanish)Tú eres Insondable e Incognoscible; Inexpresable es Tu Valor. (3)
ਖਾਕੁ ਸੰਤਨ ਕੀ; ਦੇਹੁ ਪਿਆਰੇ ॥
khaak santan kee; dehu piaare |
Sant Singh KhalsaPlease bless me with the dust of the Saints, O my Beloved.
Manmohan SinghBless me with the dust of feet of the saints, O Beloved!
Manmohan Singh (Punjabi)ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!
Fareedkot Teekaਤਾਂ ਤੇ ਹੇ ਪ੍ਯਾਰੇ! ਪਰਮੇਸ੍ਵਰ ਸੰਤ ਜਨੋਂ ਕੇ ਚਰਨੋਂ ਕੀ (ਖਾਕ) ਧੂੜੀ ਮੁਝ ਕੋ ਦੀਜੀਏ॥
Prof. Sahib Singhਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।ਪਦ ਅਰਥ ਖਾਕੁ = ਚਰਨ-ਧੂੜ।
SikhNet (Spanish)Bendíceme con el Polvo de los Santos, oh Bienamado,
ਆਇ ਪਇਆ ਹਰਿ ਤੇਰੈ ਦੁਆਰੈ ॥
aae peaa har terai duaarai |
Sant Singh KhalsaI have come and fallen at Your Door, O Lord.
Manmohan SinghI have come to lie prostrate at Thy gate, O God!
Manmohan Singh (Punjabi)ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।
Fareedkot Teekaਹੇ ਹਰੀ! ਮੈਂ ਤੇਰੇ ਦ੍ਵਾਰੇ ਪਰ ਆਇ ਪੜਾ ਹੂੰ॥
Prof. Sahib Singhਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,ਪਦ ਅਰਥ ਆਇ = ਆ ਕੇ। ਹਰਿ = ਹੇ ਹਰੀ!
SikhNet (Spanish)he venido a postrarme ante Tu Puerta.
ਦਰਸਨੁ ਪੇਖਤ. ਮਨੁ ਆਘਾਵੈ; ਨਾਨਕ. ਮਿਲਣੁ ਸੁਭਾਈ ਜੀਉ ॥੪॥੭॥੧੪॥
darasan pekhat. man aaghaavai; naanak. milan subhaaee jeeo |4|7|14|
Sant Singh KhalsaGazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||
Manmohan SinghBy seeing Lord's sight, my soul is satiated, O Nanak! and easily meets Him.
Manmohan Singh (Punjabi)ਸੁਆਮੀ ਦਾ ਦੀਦਾਰ ਦੇਖਣ ਦੁਆਰਾ, ਮੇਰੀ ਆਤਮਾ ਧ੍ਰਾਪ ਜਾਂਦੀ ਹੈ, ਹੇ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੰਤੋਂ ਕੇ ਦਰਸਨ ਦੇਖਨੇ ਸੇ ਮਨੁ ਤ੍ਰਿਪਤ ਹੋਤਾ ਹੈ, ਤਬ ਤੇਰਾ ਮਿਲਾਪੁ ਸੁਭਾਵਕ ਹੀ ਹੋ ਜਾਤਾ ਹੈ॥੪॥੭॥੧੪॥
Prof. Sahib Singhਹੇ ਨਾਨਕ! (ਆਖ-ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ॥੪॥੭॥੧੪॥ਪਦ ਅਰਥ ਪੇਖਤ = ਵੇਖਦਿਆਂ। ਆਘਾਵੈ = ਰੱਜ ਜਾਂਦਾ ਹੈ। ਸੁਭਾਈ = (ਤੇਰੀ) ਰਜ਼ਾ ਅਨੁਸਾਰ ॥੪॥
SikhNet (Spanish)Teniendo la Gloriosa Visión de Tu Darshan, mi mente está satisfecha, oh, dice Nanak, con natural facilidad me inmerjo en Él. (4-7-14)