ੴ

ਸਿੱਖਬਾਣੀ · SikhBani

Ang 98

Sri Guru Granth Sahib · Raag Maajh · 5 shabads, 45 lines
Translations
Shabad Guru Arjan Dev Ji Raag Maajh continued from Ang 97

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ; ਜਨ ਨਾਨਕ. ਪ੍ਰੇਮ ਸਾਧਾਰੀ ਜੀਉ ॥੪॥੪॥੧੧॥

thir suhaag var agam agochar; jan naanak. prem saadhaaree jeeo |4|4|11|

Sant Singh KhalsaHer marriage is eternal; her Husband is Inaccessible and Incomprehensible. O Servant Nanak, His Love is her only Support. ||4||4||11||
Manmohan SinghEternal is her married life and unapprochable and unknowable is her Groom, O slave Nanak, Lord's love is the mainstay.
Manmohan Singh (Punjabi)ਅਮਰ ਹੈ ਉਸ ਦਾ ਵਿਆਹੁਤਾ ਜੀਵਨ ਅਤੇ ਪਹੁੰਚ ਤੋਂ ਪਰੇ ਅਤੇ ਸੋਚ ਵਿਚਾਰ ਤੋਂ ਉਚੇਰਾ ਹੈ ਉਸ ਦਾ ਲਾੜ੍ਹਾ, ਹੇ ਗੋਲੇ ਨਾਨਕ! ਉਹ ਰੱਬ ਦੀ ਪ੍ਰੀਤ ਦੇ ਆਸਰੇ ਸਹਿਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਜਿਸ ਜੀਵ ਰੂਪ ਇਸਤ੍ਰੀ ਕਾ ਪਤੀ ਅਗਮ ਅਗੋਚਰੁ ਪਰਮੇਸ੍ਵਰ ਹੈ, ਸੋ ਪ੍ਰੇਮ ਕੇ ਸਹਿਤ ਤਿਸ ਪਤੀ ਕੇ ਪਾਸ (ਸਧਾਰੀ) ਚਲੀ ਹੈ ਭਾਵ ਪਹੁਚੀ ਹੈ, ਯਾਂ ਤੇ ਤਿਸ ਕਾ ਸੁਹਾਗ ਸਦਾ ਇਸਥਰੁ ਹੈ॥੪॥੪॥੧੧॥
Prof. Sahib Singhਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ ॥੪॥੪॥੧੧॥

ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲਾ। ਵਰੁ = ਖਸਮ। ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਾਧਾਰੀ = ਸ = ਆਧਾਰੀ, ਆਸਰੇ ਵਾਲੀ ॥੪॥

SikhNet (Spanish)Quien es el Señor Eterno, Insondable y Trascendente. Oh, dice Nanak, el Amor del Señor es su Apoyo siempre.(4-4-11)

Open this shabad (13 lines, Angs 97-98) →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਖੋਜਤ ਖੋਜਤ; ਦਰਸਨ ਚਾਹੇ ॥

khojat khojat; darasan chaahe |

Sant Singh KhalsaI have searched and searched, seeking the Blessed Vision of His Darshan.
Manmohan SinghSeeking and searching Thee, O My Master! I have grown desirous of Thine sight.
Manmohan Singh (Punjabi)ਤੈਨੂੰ ਲੱਭਦਾ ਤੇ ਭਾਲਦਾ ਹੋਇਆ ਹੇ ਮੇਰੇ ਮਾਲਕ! ਮੈਂ ਤੇਰੇ ਦੀਦਾਰ ਦਾ ਚਾਹਵਾਨ ਹੋ ਗਿਆ ਹਾਂ।
Fareedkot Teekaਹੇ ਸੰਤ ਜਨੋਂ! ਜਗ੍ਯਾਸੂ ਜਨੋਂ ਨੇ ਤਿਸ ਪਰਮੇਸ੍ਵਰ ਕੇ ਦਰਸਨ ਕੀ ਇਛਾ ਕੇ ਵਾਸਤੇ ਢੂੰਢਤੇ ਹੂਏ ਭਾਂਤ ਭਾਂਤ ਬਨ ਬਨ ਮੇਂ ਭ੍ਰਮਣਾ ਕੀਆ ਹੈ॥
Prof. Sahib Singhਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ,

ਪਦ ਅਰਥ ਖੋਜਤ = ਭਾਲ ਕਰਦਿਆਂ। ਦਰਸਨ ਚਾਹੇ = ਦਰਸਨ ਦੀਆਂ ਤਾਂਘਾਂ ਕੀਤੀਆਂ।

SikhNet (Spanish)Te busco, oh mi Maestro, para que pueda tener Tu Visión,

ਭਾਤਿ ਭਾਤਿ; ਬਨ ਬਨ ਅਵਗਾਹੇ ॥

bhaat bhaat; ban ban avagaahe |

Sant Singh KhalsaI travelled through all sorts of woods and forests.
Manmohan SinghThe forests and woods of various varieties I have traversed.
Manmohan Singh (Punjabi)ਅਨੇਕਾਂ ਤਰ੍ਹਾਂ ਦੇ ਜੰਗਲ ਤੇ ਬੇਲੇ ਮੈਂ ਗਾਹੇ ਹਨ।
Fareedkot Teekaਵਾ ਨਾਨਾ ਪ੍ਰਕਾਰ ਕੇ ਭੇਖਧਾਰੀ ਬਨਬਨ ਤੀਰਥ ਅਵਗਾਹਨ ਕੀਏ ਹੈਂ॥
Prof. Sahib Singhਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ)।

ਪਦ ਅਰਥ ਭਾਤਿ ਭਾਤਿ = ਕਈ ਕਿਸਮ ਦੇ। ਬਨ = ਜੰਗਲ। ਅਵਗਾਹੇ = ਗਾਹ ਮਾਰੇ।

SikhNet (Spanish)y en eso he estado aturdido a través de un millón de florestas y bosques.

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ; ਕੋਈ ਹੈ ਜੀਉ. ਆਣਿ ਮਿਲਾਵੈ ਜੀਉ ॥੧॥

niragun saragun har har meraa; koee hai jeeo. aan milaavai jeeo |1|

Sant Singh KhalsaMy Lord, Har, Har, is both absolute and related, unmanifest and manifest; is there anyone who can come and unite me with Him? ||1||
Manmohan SinghIs There any one who would take me to and unite me with my Lord Master, Who is simultaneously unmanifest and manifest.
Manmohan Singh (Punjabi)ਕੀ ਕੋਈ ਐਸਾ ਜੀਵ ਹੈ ਜੋ ਮੈਨੂੰ ਮੇਰੇ ਸੁਆਮੀ ਮਾਲਕ, ਜੋ ਇਕ ਸਾਥ ਗੁਪਤ ਅਤੇ ਪਰਗਟ ਹੈ, ਕੋਲਿ ਲੈ ਜਾਵੇ ਤੇ ਮੈਨੂੰ ਉਸ ਨਾਲ ਮਿਲਾ ਦੇਵੇ?
Fareedkot Teekaਐਸਾ ਭੀ ਕੋਈ ਸੰਤ ਜਨੁ ਹੈ ਕਿ ਜੋ ਗੁਣਾਂਅਤੀਤ ਔਰ (ਸਰਗੁਣੁ) ਮਾਇਆ ਸਬਲ ਬ੍ਰਹਮ ਜੋ ਮੇਰਾ ਹਰੀ ਹੈ ਕੋਈ ਆਇ ਕਰ ਤਿਸ ਕੋ ਮੇਰੇ ਸੇ ਮਿਲਾਵੇ॥੧॥
Prof. Sahib Singhਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ। ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ ॥੧॥

ਪਦ ਅਰਥ ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਸਰਗੁਣੁ = ਰਚੇ ਹੋਏ ਜਗਤ ਦੇ ਸਰੂਪ ਵਾਲਾ, ਮਾਇਆ ਦੇ ਤਿੰਨ ਗੁਣ ਰਚ ਕੇ ਆਪਣਾ ਜਗਤ-ਰੂਪ ਸਰੂਪ ਵਿਖਾਲਣ ਵਾਲਾ। ਆਣਿ = ਲਿਆ ਕੇ ॥੧॥

SikhNet (Spanish)Tú eres el Señor Absoluto y también relativo; Oh, ¿no habría alguien que me pudiera unir a mi Señor? (1)

ਖਟੁ ਸਾਸਤ; ਬਿਚਰਤ ਮੁਖਿ ਗਿਆਨਾ ॥

khatt saasat; bicharat mukh giaanaa |

Sant Singh KhalsaPeople recite from memory the wisdom of the six schools of philosophy;
Manmohan SinghOne may recite by heart the wisdom of the six schools of philosophy.
Manmohan Singh (Punjabi)ਕੋਈ ਛੇ ਫਲਸਫੇ ਦੇ ਮਤਾਂ ਦੀ ਗਿਆਤ ਨੂੰ ਮੂੰਹ-ਜ਼ਬਾਨੀ ਪਿਆ ਪੜ੍ਹ।
Fareedkot Teekaਅਨੇਕ ਪੁਰਸ ਖਟ ਸਾਸਤ੍ਰੋਂ ਕੋ ਬਿਚਾਰਤੇ ਹੈਂ, ਪੁਨਾ ਅਨੇਕ ਮੁਖ ਸੇ ਗਿਆਨੁ ਕਥਨੁ ਕਰਤੇ ਹੈਂ॥
Prof. Sahib Singhਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ।

ਪਦ ਅਰਥ ਖਟੁ = ਛੇ। ਖਟੁ ਸਾਸਤ = {ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਮੁਖਿ = ਮੂੰਹ ਨਾਲ।

SikhNet (Spanish)Uno podrá recitar de memoria la sabiduría de los seis Shastras,

ਪੂਜਾ ਤਿਲਕੁ; ਤੀਰਥ ਇਸਨਾਨਾ ॥

poojaa tilak; teerath isanaanaa |

Sant Singh Khalsathey perform worship services, wear ceremonial religious marks on their foreheads, and take ritual cleansing baths at sacred shrines of pilgrimage.
Manmohan SinghHe may perform worship, bear the frontal mark and have bath at shrines.
Manmohan Singh (Punjabi)ਉਹ ਉਪਾਸ਼ਨਾ ਕਰੇ, ਟਿੱਕਾ ਲਾਵੇ ਅਤੇ ਧਰਮ ਅਸਥਾਨਾਂ ਤੇ ਨਾਹੁਣਾ ਕਰੇ।
Fareedkot Teekaਅਨੇਕ ਪੁਰਸ ਤਿਲਕਾਦਿ ਲਗਾਇ ਕਰ ਪੂਜਾ ਕਰਤੇ ਹੈਂ ਔਰੁ ਅਨੇਕ ਹੀ ਤੀਰਥੋਂ ਕੇ ਸਨਾਨ ਕਰਤੇ ਹੈਂ॥
Prof. Sahib Singhਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ।
SikhNet (Spanish)podrá hacer Alabanza, podrá tener la Marca en la frente, podrá tomar ablución en los lugares Santos.

ਨਿਵਲੀ ਕਰਮ ਆਸਨ ਚਉਰਾਸੀਹ; ਇਨ ਮਹਿ. ਸਾਂਤਿ ਨ ਆਵੈ ਜੀਉ ॥੨॥

nivalee karam aasan chauraaseeh; in meh. saant na aavai jeeo |2|

Sant Singh KhalsaThey perform the inner cleansing practice with water and adopt the eighty-four Yogic postures; but still, they find no peace in any of these. ||2||
Manmohan SinghHe may practise inner washing feats and adopt eighty four postures of the yogis. But in these he shall find no peace.
Manmohan Singh (Punjabi)ਉਹ ਅੰਦਰ ਸਾਫ ਕਰਨ ਦੀ ਕ੍ਰਿਆ ਕਰੇ ਅਤੇ ਯੋਗੀਆਂ ਦੇ ਚੁਰਾਸੀ ਬੈਠਣ ਦੇ ਢੰਗ ਭੀ ਧਾਰਨ ਕਰ ਲਵੇ, ਪ੍ਰੰਤੂ ਇਨ੍ਹਾਂ ਅੰਦਰ ਉਸ ਨੂੰ ਠੰਢ ਚੈਨ ਪਰਾਪਤ ਨਹੀਂ ਹੋਣੀ।
Fareedkot Teekaਔਰ ਅਨੇਕ ਹੀ ਨਿਵਲੀ ਕਰਮ ਜੋ ਯੋਗੀ ਜਨ ਸਰੀਰ ਕੀ ਸੁਧੀ ਨਮਿਤ ਮੁਖ ਦ੍ਵਾਰਾ ਜਲ ਨਿਕਾਰਨਾਦਿ ਕਰਮ ਕਰਤੇ ਹੈਂ, ਪੁਨਾ ਅਨੇਕ ਹੀ ਸਿਧੋਂ ਕੇ ਜੋ ਚੌਰਾਸੀਹ ਆਸਨੋਂ ਕੇ ਪ੍ਰਕਾਰ ਹੈਂ, ਸੋ ਕਰਤੇ ਹੈਂ, ਪ੍ਰੰਤੂ ਇਨ ਕਰਮੋਂ ਕੇ ਕਰਨੇ ਸੇ ਸਾਂਤੀ ਨਹੀਂ ਆਵਤੀ ਹੈ॥੨॥
Prof. Sahib Singhਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ॥੨॥

ਪਦ ਅਰਥ ਨਿਵਲੀ ਕਰਮ = ਆਂਦਰਾਂ ਦੀ ਵਰਜ਼ਸ਼ {ਹੱਥ ਗੋਡਿਆਂ ਉਤੇ ਰੱਖ ਕੇ ਤੇ ਲਿਫ਼ ਕੇ ਖਲੋਤਿਆਂ ਪਹਿਲਾਂ ਜ਼ੋਰ ਨਾਲ ਸਾਹ ਅੰਦਰ ਨੂੰ ਖਿੱਚੀਦਾ ਹੈ, ਫਿਰ ਸਾਰਾ ਸਾਹ ਬਾਹਰ ਕੱਢ ਕੇ ਆਂਦਰਾਂ ਨੂੰ ਖਿੱਚ ਲਈਦਾ ਹੈ ਤੇ ਚੱਕਰ ਵਿਚ ਭਵਾਈਦਾ ਹੈ। ਇਸ ਸਾਧਨ ਨੂੰ ਨਿਵਲੀ ਕਰਮ ਆਖਦੇ ਹਨ। ਇਹ ਸਾਧਨ ਸਵੇਰੇ ਸੌਚ ਤੋਂ ਪਿੱਛੋਂ ਖ਼ਾਲੀ-ਪੇਟ ਹੀ ਕਰੀਦਾ ਹੈ} ॥੨॥

SikhNet (Spanish)Podrá hacer lavados internos agitándose el estómago, y podrá ponerse en las ochenta y cuatro posturas yóguicas; pero no va a encontrar la Paz en ninguna de estas cosas.(2)

ਅਨਿਕ ਬਰਖ; ਕੀਏ ਜਪ ਤਾਪਾ ॥

anik barakh; kee jap taapaa |

Sant Singh KhalsaThey chant and meditate, practicing austere self-discipline for years and years;
Manmohan SinghFor many years he may perform recitation and penance,
Manmohan Singh (Punjabi)ਅਨੇਕਾਂ ਸਾਲਾਂ ਨਹੀਂ ਉਹ ਪਾਠ ਤੇ ਤਪਸਿਆ ਪਿਆ ਕਰੇ,
Fareedkot Teekaਪੁਨਾ ਅਨਿਕ ਬਰਖ ਜਪ ਤਪ ਕੀਏ॥
Prof. Sahib Singhਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ;

ਪਦ ਅਰਥ ਬਰਖ = ਬਰਸ, ਵਰ੍ਹੇ।

SikhNet (Spanish)Durante años, el Yogui medita y practica una disciplina severa,

ਗਵਨੁ ਕੀਆ; ਧਰਤੀ ਭਰਮਾਤਾ ॥

gavan keea; dharatee bharamaataa |

Sant Singh Khalsathey wander on journeys all over the earth;
Manmohan Singhand he may travel and roam over the earth.
Manmohan Singh (Punjabi)ਤੇ ਉਹ ਚੱਕਰ ਕਟੇ ਅਤੇ ਜ਼ਿਮੀ ਉਤੇ ਭਊਦਾ ਫਿਰੇ।
Fareedkot Teeka(ਭਰਮਾਤਾ) ਭਰਮਣ ਵਾਲਾ ਹੋ ਕਰ ਸਾਰੀ ਧਰਤੀ ਮੇਂ ਗਵਨੁ ਕੀਆ॥
Prof. Sahib Singhਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ।

ਪਦ ਅਰਥ ਗਵਨੁ = ਭ੍ਰਮਣ, ਤੁਰਨ-ਫਿਰਨ। ਭਰਮਾਤਾ = ਤੁਰਿਆ-ਫਿਰਿਆ।

SikhNet (Spanish)y como renunciante anda por el mundo entero.

ਇਕੁ ਖਿਨੁ ਹਿਰਦੈ. ਸਾਂਤਿ ਨ ਆਵੈ ਜੋਗੀ; ਬਹੁੜਿ ਬਹੁੜਿ. ਉਠਿ ਧਾਵੈ ਜੀਉ ॥੩॥

eik khin hiradai. saant na aavai jogee; bahurr bahurr. utth dhaavai jeeo |3|

Sant Singh Khalsaand yet, their hearts are not at peace, even for an instant. The Yogi rises up and goes out, over and over again. ||3||
Manmohan SinghYet peace enters not his heart even for a moment and up is yogi's mind to venture out again and again.
Manmohan Singh (Punjabi)ਫਿਰ ਭੀ ਇਕ ਮੁਹਤ ਲਈ ਭੀ ਠੰਢ-ਚੈਨ ਉਸ ਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਯੋਗੀ ਦਾ ਮਨੂਆ ਖੜਾ ਹੋ ਮੁੜ ਮੁੜ ਕੇ ਦੌੜਦਾ ਰਹਿੰਦਾ ਹੈ।
Fareedkot Teekaਪਰੰਤੂ ਏਕ ਛਿਨ ਮਾਤ੍ਰ ਭੀ ਰਿਦੈ ਮੇਂ ਸਾਂਤੀ ਪ੍ਰਾਪਤਿ ਨਹੀਂ ਭਈ ਹੈ, (ਜੋਗੀ) ਵਿਖਿਓਂ ਮੇਂ ਜੁੜਾ ਹੂਆ ਜੋ ਮਨੁਖ ਹੈ, ਸੋ ਭ੍ਰਮ ਕਰ ਕੇ ਗ੍ਰਸਤ ਭਾਵ ਪਕੜਾ ਹੂਆ (ਬਹੁੜਿ ਬਹੁੜਿ) ਪੁਨਾ ਪੁਨਾ ਉਠ ਕਰ ਕੇ ਉਨ ਕਰਮੋਂ ਕੋ ਹੀ ਧਾਉਤਾ ਹੈ॥੩॥
Prof. Sahib Singh(ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ॥੩॥

ਪਦ ਅਰਥ ਬਹੁੜਿ ਬਹੁੜਿ = ਮੁੜ ਮੁੜ ॥੩॥

SikhNet (Spanish)Sin embargo, no encuentra la Paz en su corazón, ni siquiera por un instante, y vaga en el albur una y otra vez. (3)

ਕਰਿ ਕਿਰਪਾ; ਮੋਹਿ ਸਾਧੁ ਮਿਲਾਇਆ ॥

kar kirapaa; mohi saadh milaaeaa |

Sant Singh KhalsaBy His Mercy, I have met the Holy Saint.
Manmohan SinghThrough His mercy the Lord has caused me to meet the Saint.
Manmohan Singh (Punjabi)ਆਪਣੀ ਮਿਹਰ ਰਾਹੀਂ ਸੁਆਮੀ ਨੇ ਮੈਨੂੰ ਸੰਤ ਨਾਲ ਮਿਲਾ ਦਿਤਾ ਹੈ।
Fareedkot Teekaਪਰਮੇਸ੍ਵਰ ਨੇ ਕ੍ਰਿਪਾ ਕਰ ਕੇ ਮੇਰੇ ਕੋ ਸੰਤੋਂ ਕਾ ਮਿਲਾਪੁ ਕਰਾਇਆ ਹੈ॥
Prof. Sahib Singhਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ।

ਪਦ ਅਰਥ ਮੋਹਿ = ਮੈਨੂੰ। ਸਾਧੁ = ਗੁਰੂ।

SikhNet (Spanish)Por Su Gracia me encontré con el Santo del Señor,

ਮਨੁ ਤਨੁ ਸੀਤਲੁ; ਧੀਰਜੁ ਪਾਇਆ ॥

man tan seetal; dheeraj paaeaa |

Sant Singh KhalsaMy mind and body have been cooled and soothed; I have been blessed with patience and composure.
Manmohan SinghMy soul and body are rendered cool and I have obtained composure.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਠੰਢੇ ਹੋ ਗਏ ਹਨ ਅਤੇ ਮੈਨੂੰ ਹੌਸਲਾ ਪਰਾਪਤ ਹੋ ਗਿਆ ਹੈ।
Fareedkot Teekaਪੁਨਾ ਆਪ ਹੀ ਤਿਸ ਨੇ ਮੇਰੇ ਰਿਦੇ ਮੇਂ ਧੀਰਜੁ ਪਾਇਆ ਹੈ, ਯਾਂ ਤੇ ਤਨ ਮਨ ਸੀਤਲ ਭਇਆ ਹੈ॥
Prof. Sahib Singhਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦ੍ਰਿਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ)।
SikhNet (Spanish)y mi cuerpo y mi mente fueron refrescados.

ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ; ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥

prabh abinaasee basiaa ghatt bheetar; har mangal naanak gaavai jeeo |4|5|12|

Sant Singh KhalsaThe Immortal Lord God has come to dwell within my heart. Nanak sings the songs of joy to the Lord. ||4||5||12||
Manmohan SinghThe imperishable Lord has secured an abode in my heart, and Nanak sings the praises of God.
Manmohan Singh (Punjabi)ਅਮਰ ਸਾਹਿਬ ਨੇ ਮੇਰੇ ਦਿਲ ਅੰਦਰ ਨਿਵਾਸ ਕਰ ਲਿਆ ਹੈ ਅਤੇ ਨਾਨਕ ਵਾਹਿਗੁਰੂ ਦੀ ਉਸਤਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਜੋ ਨਾਸ ਰਹਤ ਹੈ, ਸੋ ਮੇਰੇ (ਘਟ) ਅੰਤਹਿਕਰਣ ਮੇਂ ਬਸਿਆ ਹੈ, ਯਾਂ ਤੇ ਮੈਂ ਹਰੀ ਕੇ ਮੰਗਲ ਰੂਪ ਗੁਨ ਗਾਇਨ ਕਰਤਾ ਹੂੰ ॥੪॥੫॥੧੨॥☬ਸ੍ਰੀ ਪਰਮੇਸ੍ਵਰ ਜੀ ਕੇ ਸਨਮੁਖ ਉਚਾਰਣ ਕਰਤੇ ਭਏ:
Prof. Sahib Singh(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥

ਪਦ ਅਰਥ ਘਟ = ਹਿਰਦਾ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ ॥੪॥

SikhNet (Spanish)El Señor Inmortal penetró hasta el fondo de mi corazón; y ahora Nanak canta las Alabanzas del Señor en Éxtasis Divino.(4-5-12)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਪਾਰਬ੍ਰਹਮ ਅਪਰੰਪਰ ਦੇਵਾ ॥

paarabraham aparanpar devaa |

Sant Singh KhalsaThe Supreme Lord God is Infinite and Divine;
Manmohan SinghThe transcendent Lord is illimitable bright, inaccessible,
Manmohan Singh (Punjabi)ਸ਼੍ਰੇਸ਼ਟ ਸੁਆਮੀ ਹੱਦ ਬੰਨਾ-ਰਹਿਤ, ਪ੍ਰਕਾਸ਼ਵਾਨ, ਪਹੁੰਚ ਤੋਂ ਪਰੇ,
Fareedkot Teekaਹੇ ਪਾਰਬ੍ਰਹਮ! ਦੇਵ (ਅਪਰ) ਜੋ ਬ੍ਰਹਮਾਦਿ ਹੈਂ ਤਿਨ ਸੇ ਭੀ ਤੂੰ ਪਰੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼-ਰੂਪ ਹੈ,

ਪਦ ਅਰਥ ਪਾਰਬ੍ਰਹਮ = ਪਰਮ ਆਤਮਾ, ਪਰਮਾਤਮਾ। ਅਪਰੰਪਰ = {ਅਪਰ नास्ति परो यस्य = ਜਿਸ ਤੋਂ ਪਰੇ ਹੋਰ ਕੋਈ ਨਹੀਂ} ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ। ਦੇਵ = ਪ੍ਰਕਾਸ਼-ਰੂਪ {दिव = ਚਮਕਣਾ}।

SikhNet (Spanish)Mi Señor Trascendente, Él es el Dios Insondable, Incognoscible y Divino,

ਅਗਮ ਅਗੋਚਰ ਅਲਖ ਅਭੇਵਾ ॥

agam agochar alakh abhevaa |

Sant Singh KhalsaHe is Inaccessible, Incomprehensible, Invisible and Inscrutable.
Manmohan Singhinapprehensible, invisible and inscrutable.
Manmohan Singh (Punjabi)ਸੋਚ ਵਿਚਾਰ ਤੋਂ ਉਚੇਰਾ ਆਦ੍ਰਿਸ਼ਟ ਅਤੇ ਭੇਦ-ਰਹਿਤ ਹੈ।
Fareedkot Teekaਪੁਨਾ ਅਗਮ ਅਗੋਚਰ ਹੈਂ ਔਰ ਅਲਖ ਹੈ ਤਥਾ ਅਭੇਦ ਹੈਂ॥
Prof. Sahib Singhਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ,

ਪਦ ਅਰਥ ਅਲਖ = {अलक्ष्य} ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)el más Vasto de lo vasto y el más Misterioso,

ਦੀਨ ਦਇਆਲ ਗੋਪਾਲ ਗੋਬਿੰਦਾ; ਹਰਿ ਧਿਆਵਹੁ. ਗੁਰਮੁਖਿ ਗਾਤੀ ਜੀਉ ॥੧॥

deen deaal gopaal gobindaa; har dhiaavahu. guramukh gaatee jeeo |1|

Sant Singh KhalsaMerciful to the meek, Sustainer of the World, Lord of the Universe-meditating on the Lord, the Gurmukhs find salvation. ||1||
Manmohan SinghGod is Merciful to the poor Cherisher of the world and the Master of universe. By meditating on Him under Guru's guidance salvation is obtained.
Manmohan Singh (Punjabi)ਵਾਹਿਗੁਰੂ ਗਰੀਬਾਂ ਤੇ ਮਿਹਰਬਾਨ, ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਮਾਲਕ ਹੈ। ਗੁਰਾਂ ਦੀ ਅਗਵਾਈ ਤਾਬੇ ਉਸ ਦਾ ਅਰਾਧਨ ਕਰਨ ਦੁਆਰਾ ਕਲਿਆਣ ਦੀ ਪਰਾਪਤੀ ਹੁੰਦੀ ਹੈ।
Fareedkot Teekaਹੇ ਭਗਵਨ! ਤੂੰ ਦੀਨੋਂ ਪਰ ਦਯਾਲੂ ਹੈਂ (ਗੋਪਾਲ) ਪ੍ਰਿਥਵੀ ਕੀ ਪਾਲਨਾ ਕਰਤਾ ਹੈਂ (ਗੋਵਿੰਦਾ) ਬੇਦੋਂ ਕਰ ਜਾਨਣੇ ਜੋਗੁ ਹੈਂ, ਤਾਂ ਤੇ ਮੈਂ ਤੇਰੇ ਕੋ (ਧਿਆਵਹੁ) ਧਿਆਵਤਾ ਹੂੰ ਕਿਉਂਕਿ ਤੂੰ ਗੁਰਮੁਖੋਂ ਕੀ (ਗਾਤੀ) ਗਤੀ ਕਰਤਾ ਹੈਂ॥੧॥
Prof. Sahib Singhਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜੋ ਉੱਚੀ ਆਤਮਕ ਅਵਸਥਾ ਦੇਣ ਵਾਲਾ ਹੈ ॥੧॥

ਪਦ ਅਰਥ ਦਇਆਲ = ਦਇਆ ਦਾ ਘਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਾਤੀ = ਗਤਿ ਦੇਣ ਵਾਲਾ, ਉੱਚੀ ਆਤਮਕ ਅਵਸਥਾ ਦੇਣ ਵਾਲਾ ॥੧॥

SikhNet (Spanish)Misericordioso con los humildes, Soporte del mundo, Señor del Universo, meditando en el Señor, el Gurmukj encuentra la Salvación. (1)

ਗੁਰਮੁਖਿ ਮਧੁਸੂਦਨੁ ਨਿਸਤਾਰੇ ॥

guramukh madhusoodan nisataare |

Sant Singh KhalsaThe Gurmukhs are emancipated by the Lord.
Manmohan SinghThrough the Guru God the killer of Madh demon, delivers the mortal.
Manmohan Singh (Punjabi)ਗੁਰਾ ਦੇ ਰਾਹੀਂ, ਮਧ ਰਾਖਸ਼ ਨੂੰ ਮਾਰਨ ਵਾਲਾ ਵਾਹਿਗੁਰੂ ਪ੍ਰਾਣੀ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਹੇ ਮਧਸੂਦਨ! ਤੈਨੇ ਗੁਰਮੁਖ ਤਾਰੇ ਹੈਂ॥
Prof. Sahib Singhਗੁਰੂ ਦੀ ਸਰਨ ਪਿਆਂ ਮਧੂ-ਦੈਂਤ ਨੂੰ ਮਾਰਨ ਵਾਲਾ (ਵਿਕਾਰ-ਦੈਂਤਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਮਧੁਸੂਦਨੁ = {'ਮਧੁ' ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ।

SikhNet (Spanish)Los Gurmukjs son liberados por el Señor.

ਗੁਰਮੁਖਿ ਸੰਗੀ; ਕ੍ਰਿਸਨ ਮੁਰਾਰੇ ॥

guramukh sangee; krisan muraare |

Sant Singh KhalsaThe Lord Krishna becomes the Gurmukh's Companion.
Manmohan SinghBy Guru's grace God the enemy of ego becomes man's comrade.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਹੰਕਾਰ ਦਾ ਵੈਰੀ ਵਾਹਿਗੁਰੂ ਬੰਦੇ ਦਾ ਸਾਥੀ ਬਣ ਜਾਂਦਾ ਹੈ।
Fareedkot Teekaਹੇ ਕ੍ਰਿਸਨ ਮੁਰਾਰੀ! ਤੂੰ ਗੁਰਮੁਖੋਂ ਕਾ ਸੰਗੀ ਹੈਂ।
Prof. Sahib Singhਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ (ਸਦਾ ਲਈ) ਸਾਥੀ ਬਣ ਜਾਂਦਾ ਹੈ।

ਪਦ ਅਰਥ ਸੰਗੀ = ਸਾਥੀ। ਮੁਰਾਰੇ = {ਮੁਰ-ਅਰਿ} ਪਰਮਾਤਮਾ।

SikhNet (Spanish)El Señor Krishna, se vuelve la Compañía del Gurmukj.

ਦਇਆਲ ਦਮੋਦਰੁ ਗੁਰਮੁਖਿ ਪਾਈਐ; ਹੋਰਤੁ ਕਿਤੈ ਨ ਭਾਤੀ ਜੀਉ ॥੨॥

deaal damodar guramukh paaeeai; horat kitai na bhaatee jeeo |2|

Sant Singh KhalsaThe Gurmukh finds the Merciful Lord. He is not found any other way. ||2||
Manmohan SinghBy Guru's meditation the merciful master with a string round His belly is obtained and not by any other means.
Manmohan Singh (Punjabi)ਗੁਰਾਂ ਦੇ ਵਸੀਲੇ ਦੁਆਰਾ ਪੇਟ ਉਦਾਲੇ ਰੱਸੀ ਵਾਲਾ ਮਿਹਰਬਾਨ ਮਾਲਕ ਪਰਾਪਤ ਹੁੰਦਾ ਹੈ ਅਤੇ ਹੋਰ ਕਿਸੇ ਤਰੀਕੇ ਦੁਆਰਾ ਨਹੀਂ।
Fareedkot Teekaਹੇ ਦਇਆਲ ਦਮੋਦਰ! ਤੂੰ ਗੁਰਮੁਖਤਾ ਕਰ ਪ੍ਰਾਪਤਿ ਹੋਤਾ ਹੈਂ, ਔਰ ਕੋਈ ਪ੍ਰਕਾਰ ਕਰ ਕੇ ਪਾਯਾ ਨਹੀਂ ਜਾਤਾ ਹੈਂ॥੨॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਆਖਿਆ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ ॥੨॥

ਪਦ ਅਰਥ ਦਮੋਦਰੁ = {दामन् उदर = ਕ੍ਰਿਸ਼ਨ} ਪਰਮਾਤਮਾ। ਹੋਰਤੁ = ਹੋਰ ਦੀ ਰਾਹੀਂ। ਹੋਰਤੁ ਭਾਤੀ = ਹੋਰ ਤਰੀਕੇ ਦੀ ਰਾਹੀਂ ॥੨॥

SikhNet (Spanish)El Gurmukj encuentra al Misericordioso Señor, pues Él no es encontrado de ninguna otra manera. (2)

ਨਿਰਹਾਰੀ ਕੇਸਵ ਨਿਰਵੈਰਾ ॥

nirahaaree kesav niravairaa |

Sant Singh KhalsaHe does not need to eat; His Hair is Wondrous and Beautiful; He is free of hate.
Manmohan SinghHe does not eat, He has beautiful hair and Lord is free of hate,
Manmohan Singh (Punjabi)ਨਾਂ ਖਾਣ ਵਾਲਾ, ਸੁੰਦਰ ਵਾਲਾ ਸੰਯੁਕਤ ਅਤੇ ਦੁਸ਼ਮਨੀ-ਰਹਿਤ ਹੇ ਸਾਹਿਬ,
Fareedkot Teekaਹੇ ਕੇਸਵ! ਤੂ ਨਿਰਾਹਾਰੀ ਹੈਂ ਪੁਨਾ ਨਿਰਵੈਰ ਹੈਂ॥
Prof. Sahib Singhਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਜੋ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ,

ਪਦ ਅਰਥ ਨਿਰਹਾਰੀ = {निर आहारी} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪਰਮਾਤਮਾ। ਕੇਸਵ = {केशाः प्रशस्याः सन्ति अस्य} ਲੰਮੇ ਕੇਸਾਂ ਵਾਲਾ, ਪਰਮਾਤਮਾ।

SikhNet (Spanish)Él no necesita comer, Su Cabello es Bello y Maravilloso, está libre de odios.

ਕੋਟਿ ਜਨਾ; ਜਾ ਕੇ ਪੂਜਹਿ ਪੈਰਾ ॥

kott janaa; jaa ke poojeh pairaa |

Sant Singh KhalsaMillions of people worship His Feet.
Manmohan Singhwhose feet millions of men adore.
Manmohan Singh (Punjabi)ਕ੍ਰੋੜਾ ਹੀ ਬੰਦੇ ਜਿਸ ਦੇ ਪੈਰਾਂ ਦੀ ਉਪਾਸ਼ਨਾ ਕਰਦੇ ਹਨ।
Fareedkot Teekaਕ੍ਰੋੜਾਂ ਹੀ ਪੁਰਸ ਜਿਸ ਤੇਰੇ ਚਰਨੋਂ ਕੋ ਪੂਜਤੇ ਹੈਂ॥
Prof. Sahib Singhਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ,

ਪਦ ਅਰਥ ਕੋਟਿ = ਕ੍ਰੋੜ।

SikhNet (Spanish)Miles y millones de personas alaban y adoran Sus Pies.

ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ; ਸੋਈ ਭਗਤੁ ਇਕਾਤੀ ਜੀਉ ॥੩॥

guramukh hiradai jaa kai har har; soee bhagat ikaatee jeeo |3|

Sant Singh KhalsaHe alone is a devotee, who becomes Gurmukh, whose heart is filled with the Lord, Har, Har. ||3||
Manmohan SinghHe alone is the unique saint within whose mind through the Guru God's Name abides.
Manmohan Singh (Punjabi)ਕੇਵਲ ਉਹੀ ਅਨਿੰਨ ਸਾਧੂ ਹੈ, ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਨਾਮ ਵਸਦਾ ਹੈ।
Fareedkot Teekaਭਗਤਿ ਇਕਾਂਤੀ ਨਿਯਮ ਕਰ ਕੇ ਭਗਤੀ ਕਰਨੇ ਵਾਲਾ ਸੋਈ ਹੈ, ਜਿਸ ਗੁਰਮੁਖ ਕੇ ਹਿਰਦੇ ਮੇਂ ਤੇਰਾ ਹਰਿ ਹਰਿ ਨਾਮੁ ਹੈ॥
Prof. Sahib Singhਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ ॥੩॥

ਪਦ ਅਰਥ ਇਕਾਤੀ = {एकान्तिन् Devoted to one object only} ਅਨਿੰਨ ॥੩॥

SikhNet (Spanish)Sólo es un Devoto quien se convierte en Gurmukj, su corazón está lleno del Señor, Jar, Jar. (3)

ਅਮੋਘ ਦਰਸਨ; ਬੇਅੰਤ ਅਪਾਰਾ ॥

amogh darasan; beant apaaraa |

Sant Singh KhalsaForever fruitful is the Blessed Vision of His Darshan; He is Infinite and Incomparable.
Manmohan SinghEver fruitful is the sight of the infinite and peerless Lord.
Manmohan Singh (Punjabi)ਸਦੀਵੀ ਸਫਲ ਹੈ ਦੀਦਾਰ ਅਨੰਤ ਤੇ ਲਾਸਾਨੀ ਸੁਆਮੀ ਦਾ!
Fareedkot Teekaਹੇ ਬੇਅੰਤ ਅਪਾਰ! ਤੇਰਾ ਦਰਸਨ (ਅਮੋਘ) ਸਫਲੁ ਹੈ॥
Prof. Sahib Singhਉਸ ਪਰਮਾਤਮਾ ਦਾ ਦਰਸਨ ਜ਼ਰੂਰ (ਮਨ-ਇੱਛਤ) ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਅਮੋਘ = {अमोध} ਨਾਹ ਖੁੰਝਣ ਵਾਲਾ, ਜ਼ਰੂਰ ਫਲ ਦੇਣ ਵਾਲਾ।

SikhNet (Spanish)Por siempre Verdadera es la Visión Bendita de Su Darshan; Él es Infinito e Incomparable.

ਵਡ ਸਮਰਥੁ; ਸਦਾ ਦਾਤਾਰਾ ॥

vadd samarath; sadaa daataaraa |

Sant Singh KhalsaHe is Awesome and All-powerful; He is forever the Great Giver.
Manmohan SinghThe Master is supremely omnipotent and ever the Giver.
Manmohan Singh (Punjabi)ਮਾਲਕ ਪਰਮ ਸਰਬ-ਸ਼ਕਤੀਵਾਨ ਅਤੇ ਹਮੇਸ਼ਾਂ ਦਾ ਦੇਣ ਵਾਲਾ ਹੈ।
Fareedkot Teekaਤੂ ਵੱਡਾ ਸਮਰਥੁ ਹੈਂ, ਪੁਨਾ ਸਦੀਵ ਕਾਲ ਦਾਤ ਕੇ ਦੇਣੇ ਵਾਲਾ ਹੈਂ॥
Prof. Sahib Singhਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ।

ਪਦ ਅਰਥ ???

SikhNet (Spanish)Es Asombroso y Todopoderoso, es por siempre el Gran Dador.

ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ; ਗਤਿ ਨਾਨਕ. ਵਿਰਲੀ ਜਾਤੀ ਜੀਉ ॥੪॥੬॥੧੩॥

guramukh naam japeeai tith tareeai; gat naanak. viralee jaatee jeeo |4|6|13|

Sant Singh KhalsaAs Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||
Manmohan SinghThrough the Guru remember God's Name. Therewith the man swims across O Nanak rare is the person who understands this state.
Manmohan Singh (Punjabi)ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਉਸ ਨਾਲ ਇਨਸਾਨ ਪਾਰ ਉਤਰ ਜਾਂਦਾ ਹੈ। ਨਾਨਕ! ਕੋਈ ਟਾਵਾਂ ਹੀ ਪੁਰਸ਼ ਹੈ, ਜੋ ਇਸ ਦਸ਼ਾ ਨੂੰ ਸਮਝਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਗੁਰਮੁਖਤਾ ਕਰ ਕੇ ਵਾ ਗੁਰੋਂ ਦਾਰਾ ਨਾਮ ਕੋ ਜਪੀਏ (ਤਿਤੁ) ਤਿਸ ਕਰ ਕੇ ਸੰਸਾਰ ਸਾਗਰ ਸੇ ਤਰੀਏ ਹੈ, ਪਰੰਤੂ ਯਹਿ (ਗਤਿ) ਰੀਤੀ ਕਿਸੇ ਵਿਰਲੇ ਪੁਰਸੋਂ ਨੇ ਹੀ ਜਾਨੀ ਹੈ॥੪॥੬॥੧੩॥
Prof. Sahib Singhਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। ਪਰ, ਹੇ ਨਾਨਕ! ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ ॥੪॥੬॥੧੩॥

ਪਦ ਅਰਥ ਤਿਤੁ = ਉਸ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਵਿਰਲੀ = ਵਿਰਲੀਂ ॥੪॥

SikhNet (Spanish)Como Gurmukj, canta el Naam, el Nombre del Señor, y serás llevado a través. Oh, dice Nanak, muy escasos son los que conocen este Estado. (4-6-13)

Open this shabad →

Shabad Guru Arjan Dev Ji Raag Maajh

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਕਹਿਆ ਕਰਣਾ; ਦਿਤਾ ਲੈਣਾ ॥

kahiaa karanaa; ditaa lainaa |

Sant Singh KhalsaAs You command, I obey; as You give, I receive.
Manmohan SinghI act as Thou sayest and receive what Thou givest.
Manmohan Singh (Punjabi)ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।
Fareedkot Teekaਹੇ ਭਗਵਨ! ਜੋ ਕੁਛ ਆਪ ਕਾ ਕਥਨੁ ਹੈ, ਭਾਵ ਏਹਿ ਕਿ ਜੋ ਬੇਦਾਦਿਕੋਂ ਕੀ ਆਗ੍ਯਾ ਹੈ, ਸੋਈ ਹਮ ਜੀਵੋਂ ਕੋ ਕਰਨੀ ਯੋਗ੍ਯ ਹੈ, ਔਰ ਜੋ ਤੇਰਾ ਦੀਆ ਹੂਆ ਪ੍ਰਾਰਬਧ ਅਨੁਸਾਰ ਸੁਖੁ ਵਾ ਦੁਖ ਫਲੁ ਹੈ, ਸੋਈ ਲੇਨਾ ਹੈ, ਭਾਵ ਭੋਗੀਤਾ ਹੈ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।

ਪਦ ਅਰਥ ਕਹਿਆ = ਆਖਿਆ ਹੋਇਆ ਬਚਨ, ਹੁਕਮ।

SikhNet (Spanish)En Tu Voluntad actuamos; nosotros tomamos lo que Tú nos das.

ਗਰੀਬਾ ਅਨਾਥਾ; ਤੇਰਾ ਮਾਣਾ ॥

gareebaa anaathaa; teraa maanaa |

Sant Singh KhalsaYou are the Pride of the meek and the poor.
Manmohan SinghThe humble and partronless take pride in Thee.
Manmohan Singh (Punjabi)ਮਸਕੀਨ ਤੇ ਨਿਖਸਮੇ ਤੇਰੇ ਉਤੇ ਫਖਰ ਕਰਦੇ ਹਨ।
Fareedkot Teeka(ਗਰੀਬਾ) ਦੀਨੋਂ ਔਰ ਅਨਾਥੋਂ ਕੋ ਤੇਰਾ ਹੀ ਮਾਨੁ ਹੈ॥
Prof. Sahib Singhਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ।

ਪਦ ਅਰਥ ਮਾਣਾ = ਮਾਣ, ਆਸਰਾ, ਸਹਾਰਾ।

SikhNet (Spanish)Los pobres y los desamparados tienen Tu Apoyo y nada más.

ਸਭ ਕਿਛੁ ਤੂੰਹੈ. ਤੂੰਹੈ ਮੇਰੇ ਪਿਆਰੇ; ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥

sabh kichh toonhai. toonhai mere piaare; teree kudarat kau bal jaaee jeeo |1|

Sant Singh KhalsaYou are everything; You are my Beloved. I am a sacrifice to Your Creative Power. ||1||
Manmohan SinghThou art Thou art everything, O my Beloved! I am sacrifice unto Thy omnipotence.
Manmohan Singh (Punjabi)ਸਭ ਕੁਝ ਤੂੰ ਹੀ ਹੈ, ਤੂੰ ਹੀ ਹੈਂ ਹੇ ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸਰਬ ਰੂਪ ਤੂੰ ਹੀ ਤੂੰ ਹੈਂ, ਹੇ ਮੇਰੇ ਪ੍ਯਾਰੇ ਪਰਮੇਸ੍ਵਰ! ਤਾਂ ਤੇ ਮੈਂ ਤੇਰੀ (ਕੁਦਰਤਿ) ਸਕਤੀ ਕੋ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਕੁਦਰਤਿ = ਸਮਰਥਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ ॥੧॥

SikhNet (Spanish)Tú eres todo, oh mi Amado; yo ofrezco mi ser en sacrificio a Tu Poder Infinito. (1)

ਭਾਣੈ ਉਝੜ; ਭਾਣੈ ਰਾਹਾ ॥

bhaanai ujharr; bhaanai raahaa |

Sant Singh KhalsaBy Your Will, we wander in the wilderness; by Your Will, we find the path.
Manmohan SinghIn Thy will, man wanders in wilderness and thy will he finds the right path.
Manmohan Singh (Punjabi)ਤੇਰੀ ਰਜਾ ਅੰਦਰ ਇਨਸਾਨ ਉਜਾੜ ਵਿੱਚ ਭਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ।
Fareedkot Teekaਹੇ ਭਗਵਨ! ਤੇਰੇ ਭਾਣੇ ਕਰ ਕੇ ਹੀ ਔਂਝੜ ਵਤ ਸੰਸਾਰ ਰੂਪ ਬਨ ਮੇਂ ਪੜ ਰਹੇ ਹੈਂ। ਪੁਨਾ ਤੇਰੇ ਭਾਣੇ ਕਰ ਕੇ ਹੀ ਭਗਤੀ ਤਥਾ ਅਗ੍ਯਾਨ ਰੂਪੀ ਰਸਤੇ ਮੇਂ ਪ੍ਰਾਪਤਿ ਹੋ ਰਹੇ ਹੈਂ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।

ਪਦ ਅਰਥ ਭਾਣੈ = ਰਜ਼ਾ ਅਨੁਸਾਰ। ਉਝੜ = ਗ਼ਲਤ ਰਸਤਾ।

SikhNet (Spanish)Por Tu Voluntad nos distraemos en Maya; por Tu Voluntad encontramos el Camino hacia Ti.

ਭਾਣੈ; ਹਰਿ ਗੁਣ ਗੁਰਮੁਖਿ ਗਾਵਾਹਾ ॥

bhaanai; har gun guramukh gaavaahaa |

Sant Singh KhalsaBy Your Will, we become Gurmukh and sing the Glorious Praises of the Lord.
Manmohan SinghIn Thy will, he songs God's praises through the Guru.
Manmohan Singh (Punjabi)ਤੇਰੀ ਰਜਾ ਅੰਦਰ ਉਹ ਗੁਰਾਂ ਦੁਆਰਾ ਰੱਬ ਦਾ ਜੱਸ ਗਾਉਂਦਾ ਹੈ।
Fareedkot Teekaਹੇ ਹਰੀ! ਤੇਰੇ ਭਾਣੇ ਮੇਂ ਹੀ ਤੇਰੇ ਗੁਣੋਂ ਕੋ ਗੁਰਮੁਖਿ ਗਾਵਤੇ ਹੈਂ॥
Prof. Sahib Singhਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Por Tu Voluntad expresamos Tu Alabanza, por la Gracia del Guru.

ਭਾਣੈ. ਭਰਮਿ ਭਵੈ ਬਹੁ ਜੂਨੀ; ਸਭ ਕਿਛੁ ਤਿਸੈ ਰਜਾਈ ਜੀਉ ॥੨॥

bhaanai. bharam bhavai bahu joonee; sabh kichh tisai rajaaee jeeo |2|

Sant Singh KhalsaBy Your Will, we wander in doubt through countless lifetimes. Everything happens by Your Will. ||2||
Manmohan SinghIn Thy will because of scepticism he wanders in many existences. Everything happens subject to that Commandant's command.
Manmohan Singh (Punjabi)ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਸਾਰਾ ਕੁਛ ਉਸ ਹਾਕਮ ਦੇ ਹੁਕਮ ਤਾਬੇ ਹੀ ਹੁੰਦਾ ਹੈ।
Fareedkot Teekaਤੇਰੇ ਹੁਕਮ ਕੇ ਬੀਚ ਹੀ ਭ੍ਰਮ ਕਰ ਜੂਨੀਓਂ ਮੇਂ ਭ੍ਰਮਤੇ ਹੈਂ, ਇਸ ਪ੍ਰਕਾਰ ਸਭ ਕੁਛ ਤਿਸ ਤੇਰੀ ਰਜਾਇ ਮੇਂ ਹੈ॥੨॥
Prof. Sahib Singhਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ॥੨॥

ਪਦ ਅਰਥ ਭਰਮਿ = ਭਟਕਣਾ ਵਿਚ, ਭੁਲੇਖੇ ਵਿਚ। ਤਿਸੈ = ਉਸ (ਪਰਮਾਤਮਾ) ਦੀ ਹੀ। ਰਜਾਈ = ਰਜ਼ਾ ਵਿਚ ॥੨॥

SikhNet (Spanish)Por Tu Voluntad pasamos a través de las vidas por millones de vientres maternos. Todo esto, oh todo esto, mi Amado, es por Tu Voluntad. (2)

ਨਾ ਕੋ ਮੂਰਖੁ; ਨਾ ਕੋ ਸਿਆਣਾ ॥

naa ko moorakh; naa ko siaanaa |

Sant Singh KhalsaNo one is foolish, and no one is clever.
Manmohan SinghBy Himself, none is foolish or wise.
Manmohan Singh (Punjabi)ਆਪਣੇ ਆਪ, ਨਾਂ ਕੋਈ ਬੇਵਕੂਫ ਹੈ ਤੇ ਨਾਂ ਹੀ ਅਕਲਮੰਦ।
Fareedkot Teekaਨ ਕੋਈ ਮੂਰਖੁ ਹੈ ਔਰ ਨਾ ਕੋਈ ਅਪਨੇ ਆਪ ਸਿਆਨਾ ਹੈ॥
Prof. Sahib Singh(ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ।
SikhNet (Spanish)No hay ni sabio ni tonto,

ਵਰਤੈ ਸਭ ਕਿਛੁ; ਤੇਰਾ ਭਾਣਾ ॥

varatai sabh kichh; teraa bhaanaa |

Sant Singh KhalsaYour Will determines everything;
Manmohan SinghIn every sphere Thy will prevails.
Manmohan Singh (Punjabi)ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।
Fareedkot Teekaਸਭ ਕੁਛ ਤੇਰਾ ਹੀ ਹੁਕਮੁ ਵਰਤ ਰਹਾ ਹੈ॥
Prof. Sahib Singh(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।

ਪਦ ਅਰਥ ਵਰਤੈ = ਵਰਤਦਾ ਹੈ, ਵਾਪਰਦਾ ਹੈ। ਭਾਣਾ = ਰਜ਼ਾ, ਹੁਕਮ।

SikhNet (Spanish)porque es Tu Voluntad lo que prevalece en todo.

ਅਗਮ ਅਗੋਚਰ ਬੇਅੰਤ ਅਥਾਹਾ; ਤੇਰੀ ਕੀਮਤਿ. ਕਹਣੁ ਨ ਜਾਈ. ਜੀਉ ॥੩॥

agam agochar beant athaahaa; teree keemat. kehan na jaaee. jeeo |3|

Sant Singh KhalsaYou are Inaccessible, Incomprehensible, Infinite and Unfathomable. Your Value cannot be expressed. ||3||
Manmohan SinghThou art unapprochable, beyond comprehension, infinite and unfathomable. Thy worth cannot be told, O my Master!
Manmohan Singh (Punjabi)ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇਡੇ ਅਨੰਤ ਅਤੇ ਅਗਾਧ ਹੈ। ਤੇਰਾ ਮੁੱਲ ਦਸਿਆ ਨਹੀਂ ਜਾ ਸਕਦਾ, ਹੇ ਮੇਰੇ ਮਾਲਕ!
Fareedkot Teekaਹੇ ਅਗਮ, ਹੇ ਅਗੋਚਰੁ, ਹੇ ਮਨ ਬਾਣੀ ਕੇ ਅਵਿਸੇ, ਪੁਨਾ ਹੇ ਬੇਅੰਤ ਜੀ, ਹੇ (ਅਥਾਹ)! ਜਿਸ ਕੀ ਥਾਹ ਨਹੀਂ ਹੈ, ਤੇਰੀ ਕੀਮਤਿ ਕਥਨ ਕਹੀ ਨਹੀਂ ਜਾਤੀ ਹੈ॥੩॥
Prof. Sahib Singhਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ॥੩॥

ਪਦ ਅਰਥ ਅਥਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ ॥੩॥

SikhNet (Spanish)Tú eres Insondable e Incognoscible; Inexpresable es Tu Valor. (3)

ਖਾਕੁ ਸੰਤਨ ਕੀ; ਦੇਹੁ ਪਿਆਰੇ ॥

khaak santan kee; dehu piaare |

Sant Singh KhalsaPlease bless me with the dust of the Saints, O my Beloved.
Manmohan SinghBless me with the dust of feet of the saints, O Beloved!
Manmohan Singh (Punjabi)ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!
Fareedkot Teekaਤਾਂ ਤੇ ਹੇ ਪ੍ਯਾਰੇ! ਪਰਮੇਸ੍ਵਰ ਸੰਤ ਜਨੋਂ ਕੇ ਚਰਨੋਂ ਕੀ (ਖਾਕ) ਧੂੜੀ ਮੁਝ ਕੋ ਦੀਜੀਏ॥
Prof. Sahib Singhਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।

ਪਦ ਅਰਥ ਖਾਕੁ = ਚਰਨ-ਧੂੜ।

SikhNet (Spanish)Bendíceme con el Polvo de los Santos, oh Bienamado,

ਆਇ ਪਇਆ ਹਰਿ ਤੇਰੈ ਦੁਆਰੈ ॥

aae peaa har terai duaarai |

Sant Singh KhalsaI have come and fallen at Your Door, O Lord.
Manmohan SinghI have come to lie prostrate at Thy gate, O God!
Manmohan Singh (Punjabi)ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।
Fareedkot Teekaਹੇ ਹਰੀ! ਮੈਂ ਤੇਰੇ ਦ੍ਵਾਰੇ ਪਰ ਆਇ ਪੜਾ ਹੂੰ॥
Prof. Sahib Singhਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,

ਪਦ ਅਰਥ ਆਇ = ਆ ਕੇ। ਹਰਿ = ਹੇ ਹਰੀ!

SikhNet (Spanish)he venido a postrarme ante Tu Puerta.

ਦਰਸਨੁ ਪੇਖਤ. ਮਨੁ ਆਘਾਵੈ; ਨਾਨਕ. ਮਿਲਣੁ ਸੁਭਾਈ ਜੀਉ ॥੪॥੭॥੧੪॥

darasan pekhat. man aaghaavai; naanak. milan subhaaee jeeo |4|7|14|

Sant Singh KhalsaGazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||
Manmohan SinghBy seeing Lord's sight, my soul is satiated, O Nanak! and easily meets Him.
Manmohan Singh (Punjabi)ਸੁਆਮੀ ਦਾ ਦੀਦਾਰ ਦੇਖਣ ਦੁਆਰਾ, ਮੇਰੀ ਆਤਮਾ ਧ੍ਰਾਪ ਜਾਂਦੀ ਹੈ, ਹੇ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੰਤੋਂ ਕੇ ਦਰਸਨ ਦੇਖਨੇ ਸੇ ਮਨੁ ਤ੍ਰਿਪਤ ਹੋਤਾ ਹੈ, ਤਬ ਤੇਰਾ ਮਿਲਾਪੁ ਸੁਭਾਵਕ ਹੀ ਹੋ ਜਾਤਾ ਹੈ॥੪॥੭॥੧੪॥
Prof. Sahib Singhਹੇ ਨਾਨਕ! (ਆਖ-ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ॥੪॥੭॥੧੪॥

ਪਦ ਅਰਥ ਪੇਖਤ = ਵੇਖਦਿਆਂ। ਆਘਾਵੈ = ਰੱਜ ਜਾਂਦਾ ਹੈ। ਸੁਭਾਈ = (ਤੇਰੀ) ਰਜ਼ਾ ਅਨੁਸਾਰ ॥੪॥

SikhNet (Spanish)Teniendo la Gloriosa Visión de Tu Darshan, mi mente está satisfecha, oh, dice Nanak, con natural facilidad me inmerjo en Él. (4-7-14)

Open this shabad →

Shabad Guru Arjan Dev Ji Raag Maajh continues on Ang 99

ਮਾਝ ਮਹਲਾ ੫ ॥

maajh mahalaa 5 |

Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.

ਦੁਖੁ ਤਦੇ; ਜਾ ਵਿਸਰਿ ਜਾਵੈ ॥

dukh tade; jaa visar jaavai |

Sant Singh KhalsaThey forget the Lord, and they suffer in pain.
Manmohan SinghThen alone, the man is in pain when he forgets God.
Manmohan Singh (Punjabi)ਕੇਵਲ ਤਾਂ ਹੀ ਬੰਦਾ ਕਸ਼ਟ ਉਠਾਉਂਦਾ ਹੈ ਜਦ ਉਹ ਰੱਬ ਨੂੰ ਭੁਲਾਉਂਦਾ ਹੈ।
Fareedkot Teekaਹੇ ਭਗਵਨ! ਜਬ ਤੂੰ ਬਿਸਰ ਜਾਤਾ ਹੈਂ ਤਬ ਹੀ ਦੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ।

ਪਦ ਅਰਥ ਤਦੇ = ਤਦਿ ਹੀ, ਤਦੋਂ ਹੀ।

SikhNet (Spanish)Cuando me olvido de Ti, estoy afligido;

ਭੁਖ ਵਿਆਪੈ; ਬਹੁ ਬਿਧਿ ਧਾਵੈ ॥

bhukh viaapai; bahu bidh dhaavai |

Sant Singh KhalsaAfflicted with hunger, they run around in all directions.
Manmohan SinghAfflicted with hunger, he runs about in many ways.
Manmohan Singh (Punjabi)ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।
Fareedkot Teekaਪੁਨਾ (ਭੁਖ) ਬਹੁਤ ਪਰਕਾਰ ਤ੍ਰਿਸਨਾਂ ਵਿਆਪ ਜਾਤੀ ਹੈ, ਅਰ ਜੀਵ ਅਨੇਕ ਪਰਕਾਰ ਧਾਵਤਾ ਹੈ॥
Prof. Sahib Singh(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।

ਪਦ ਅਰਥ ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ।

SikhNet (Spanish)siento las punzadas del hambre y ando vagando aquí y allá y en todas partes.

ਸਿਮਰਤ ਨਾਮੁ ਸਦਾ ਸੁਹੇਲਾ; ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥

simarat naam sadaa suhelaa; jis devai deen deaalaa jeeo |1|

Sant Singh KhalsaMeditating in remembrance on the Naam, they are happy forever. The Lord, Merciful to the meek, bestows it upon them. ||1||
Manmohan SinghBy remembering the name he is ever at ease. He alone receives the name whom God the Merciful to the humble, gives.9
Manmohan Singh (Punjabi)ਨਾਮ ਦਾ ਅਰਾਧਨ ਕਰਨ ਦੁਆਰਾ, ਉਹ ਹਮੇਸ਼ਾਂ ਲਈ ਸੁਖੀ ਹੋ ਜਾਂਦਾ ਹੈ ਕੇਵਲ ਉਹੀ ਨਾਮ ਨੂੰ ਪਾਉਂਦਾ ਹੈ। ਜਿਸ ਨੂੰ ਮਸਕੀਨਾਂ ਤੇ ਰਹਿਮ ਕਰਨ ਵਾਲਾ ਵਾਹਿਗੁਰੂ ਦਿੰਦਾ ਹੈ।
Fareedkot Teekaਹੇ ਦੀਨੋਂ ਪਰ ਦਯਾਲਤਾ ਕਰਨੇ ਵਾਲੇ! ਜਿਸ ਕੋ ਤੂੰ ਅਪਨਾ ਨਾਮੁ ਦੇਵੇਂ ਸੋ ਨਾਮੁ ਸਿਮਰਨ ਕਰ ਕੇ ਸਦਾ ਹੀ (ਸੁਹੇਲਾ) ਸੁਖੀ ਹੋਤਾ ਹੈ॥੧੫॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥

ਪਦ ਅਰਥ ਸੁਹੇਲਾ = ਸੁਖੀ ॥੧॥

SikhNet (Spanish)Cuando llamo Tu Nombre, estoy en Paz, pero solamente aquél que recibe Tu especial Gracia, conoce Tu Nombre, oh Amado. (1)

ਸਤਿਗੁਰੁ ਮੇਰਾ; ਵਡ ਸਮਰਥਾ ॥

satigur meraa; vadd samarathaa |

Sant Singh KhalsaMy True Guru is absolutely All-powerful.
Manmohan SinghMy True Guru is all-powerful.
Manmohan Singh (Punjabi)ਮੇਰਾ ਸੱਚਾ ਗੁਰੂ ਸਰਬ-ਸ਼ਕਤੀਵਾਨ ਹੈ।
Fareedkot Teekaਹੇ ਭਗਵਨ! ਮੇਰਾ ਸਤਿਗੁਰੂ ਭੀ ਬੜਾ ਸਮਰਥ ਹੈ॥
Prof. Sahib Singh(ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ,

ਪਦ ਅਰਥ ਸਮਰਥਾ = ਤਾਕਤ ਵਾਲਾ।

SikhNet (Spanish)Mi Señor es Todopoderoso;

Open this shabad (13 lines, Angs 98-99) →

Ang 98 of 1430