ਮਾਝ ਮਹਲਾ ੫ ॥
maajh mahalaa 5 | Ang 98
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਦੁਖੁ ਤਦੇ; ਜਾ ਵਿਸਰਿ ਜਾਵੈ ॥
dukh tade; jaa visar jaavai | Ang 98
Sant Singh KhalsaThey forget the Lord, and they suffer in pain.
Manmohan SinghThen alone, the man is in pain when he forgets God.
Manmohan Singh (Punjabi)ਕੇਵਲ ਤਾਂ ਹੀ ਬੰਦਾ ਕਸ਼ਟ ਉਠਾਉਂਦਾ ਹੈ ਜਦ ਉਹ ਰੱਬ ਨੂੰ ਭੁਲਾਉਂਦਾ ਹੈ।
Fareedkot Teekaਹੇ ਭਗਵਨ! ਜਬ ਤੂੰ ਬਿਸਰ ਜਾਤਾ ਹੈਂ ਤਬ ਹੀ ਦੁਖ ਪ੍ਰਾਪਤਿ ਹੋਤਾ ਹੈ॥
Prof. Sahib Singh(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ।ਪਦ ਅਰਥ ਤਦੇ = ਤਦਿ ਹੀ, ਤਦੋਂ ਹੀ।
SikhNet (Spanish)Cuando me olvido de Ti, estoy afligido;
ਭੁਖ ਵਿਆਪੈ; ਬਹੁ ਬਿਧਿ ਧਾਵੈ ॥
bhukh viaapai; bahu bidh dhaavai | Ang 98
Sant Singh KhalsaAfflicted with hunger, they run around in all directions.
Manmohan SinghAfflicted with hunger, he runs about in many ways.
Manmohan Singh (Punjabi)ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।
Fareedkot Teekaਪੁਨਾ (ਭੁਖ) ਬਹੁਤ ਪਰਕਾਰ ਤ੍ਰਿਸਨਾਂ ਵਿਆਪ ਜਾਤੀ ਹੈ, ਅਰ ਜੀਵ ਅਨੇਕ ਪਰਕਾਰ ਧਾਵਤਾ ਹੈ॥
Prof. Sahib Singh(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।ਪਦ ਅਰਥ ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ।
SikhNet (Spanish)siento las punzadas del hambre y ando vagando aquí y allá y en todas partes.
ਸਿਮਰਤ ਨਾਮੁ ਸਦਾ ਸੁਹੇਲਾ; ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥
simarat naam sadaa suhelaa; jis devai deen deaalaa jeeo |1| Ang 98
Sant Singh KhalsaMeditating in remembrance on the Naam, they are happy forever. The Lord, Merciful to the meek, bestows it upon them. ||1||
Manmohan SinghBy remembering the name he is ever at ease. He alone receives the name whom God the Merciful to the humble, gives.9
Manmohan Singh (Punjabi)ਨਾਮ ਦਾ ਅਰਾਧਨ ਕਰਨ ਦੁਆਰਾ, ਉਹ ਹਮੇਸ਼ਾਂ ਲਈ ਸੁਖੀ ਹੋ ਜਾਂਦਾ ਹੈ ਕੇਵਲ ਉਹੀ ਨਾਮ ਨੂੰ ਪਾਉਂਦਾ ਹੈ। ਜਿਸ ਨੂੰ ਮਸਕੀਨਾਂ ਤੇ ਰਹਿਮ ਕਰਨ ਵਾਲਾ ਵਾਹਿਗੁਰੂ ਦਿੰਦਾ ਹੈ।
Fareedkot Teekaਹੇ ਦੀਨੋਂ ਪਰ ਦਯਾਲਤਾ ਕਰਨੇ ਵਾਲੇ! ਜਿਸ ਕੋ ਤੂੰ ਅਪਨਾ ਨਾਮੁ ਦੇਵੇਂ ਸੋ ਨਾਮੁ ਸਿਮਰਨ ਕਰ ਕੇ ਸਦਾ ਹੀ (ਸੁਹੇਲਾ) ਸੁਖੀ ਹੋਤਾ ਹੈ॥੧੫॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥ਪਦ ਅਰਥ ਸੁਹੇਲਾ = ਸੁਖੀ ॥੧॥
SikhNet (Spanish)Cuando llamo Tu Nombre, estoy en Paz, pero solamente aquél que recibe Tu especial Gracia, conoce Tu Nombre, oh Amado. (1)
ਸਤਿਗੁਰੁ ਮੇਰਾ; ਵਡ ਸਮਰਥਾ ॥
satigur meraa; vadd samarathaa | Ang 98
Sant Singh KhalsaMy True Guru is absolutely All-powerful.
Manmohan SinghMy True Guru is all-powerful.
Manmohan Singh (Punjabi)ਮੇਰਾ ਸੱਚਾ ਗੁਰੂ ਸਰਬ-ਸ਼ਕਤੀਵਾਨ ਹੈ।
Fareedkot Teekaਹੇ ਭਗਵਨ! ਮੇਰਾ ਸਤਿਗੁਰੂ ਭੀ ਬੜਾ ਸਮਰਥ ਹੈ॥
Prof. Sahib Singh(ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ,ਪਦ ਅਰਥ ਸਮਰਥਾ = ਤਾਕਤ ਵਾਲਾ।
SikhNet (Spanish)Mi Señor es Todopoderoso;
ਜੀਇ ਸਮਾਲੀ; ਤਾ ਸਭੁ ਦੁਖੁ ਲਥਾ ॥
jee samaalee; taa sabh dukh lathaa | Ang 99
Sant Singh KhalsaWhen I dwell upon Him in my soul, all my sorrows depart.
Manmohan SinghIf I remember Him within my mind, it is then, that all my sorrows depart.
Manmohan Singh (Punjabi)ਜੇਕਰ ਮੈਂ ਆਪਣੇ ਮਨ ਅੰਦਰ ਉਸ ਦਾ ਚਿੰਤਨ ਕਰਾਂ, ਤਦ ਮੇਰੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਮੈਂ ਤੇਰੇ ਕੋ ਜਬ (ਜੀਇ) ਰਿਦੇ ਮੇਂ ਸਮਾਲਨਾ ਕੀਆ ਤਬ ਮੇਰਾ ਸਰਬ ਦੁਖ ਲਹਿ ਜਾਤਾ ਭਯਾ ਹੈ॥
Prof. Sahib Singh(ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਜੀਇ = ਜੀਉ ਵਿਚ {ਲਫ਼ਜ਼ 'ਜੀਉ' ਤੋਂ ਅਧਿਕਰਣ ਕਾਰਕ ਇਕ-ਵਚਨ 'ਜੀਇ' ਹੈ} ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ।
SikhNet (Spanish)Cuando Lo enaltezco en mi corazón, toda mi tristeza desaparece junto con mi orgullo,
ਚਿੰਤਾ ਰੋਗੁ ਗਈ ਹਉ ਪੀੜਾ; ਆਪਿ ਕਰੇ ਪ੍ਰਤਿਪਾਲਾ ਜੀਉ ॥੨॥
chintaa rog gee hau peerraa; aap kare pratipaalaa jeeo |2| Ang 99
Sant Singh KhalsaThe sickness of anxiety and the disease of ego are cured; He Himself cherishes me. ||2||
Manmohan SinghMy ailment of anxiety and affliction of ego stand annulled, and the Lord Himself cherishes me.
Manmohan Singh (Punjabi)ਮੇਰੀ ਫਿਕਰ ਦੀ ਬੀਮਾਰੀ ਤੇ ਹੰਕਾਰ ਦਾ ਦਰਦ ਦੂਰ ਹੋ ਗਏ ਹਨ, ਅਤੇ ਪ੍ਰਭੂ ਖੁਦ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਚਿੰਤਾ ਰੂਪੀ ਰੋਗੁ ਪੁਨਾ ਹੰਤਾ ਰੂਪੀ ਪੀੜਾ ਚਲੀ ਜਾਤੀ ਭਈ ਹੈ, ਪ੍ਰਮੇਸ੍ਵਰ ਤੂੰ ਆਪ ਪ੍ਰਤਿਪਾਲ ਕਰਤਾ ਹੈਂ॥੨॥
Prof. Sahib Singh(ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ ॥੨॥ਪਦ ਅਰਥ ਹਉ ਪੀੜਾ = ਹਉਮੈ ਦਾ ਦੁੱਖ ॥੨॥
SikhNet (Spanish)mi ansiedad y todas mis aflicciones. Y el Señor Mismo me sostiene, oh amigo.(2)
ਬਾਰਿਕ ਵਾਂਗੀ; ਹਉ. ਸਭ ਕਿਛੁ ਮੰਗਾ ॥
baarik vaangee; hau. sabh kichh mangaa | Ang 99
Sant Singh KhalsaLike a child, I ask for everything.
Manmohan SinghLike a child I ask for everything.
Manmohan Singh (Punjabi)ਬੱਚੇ ਦੀ ਮਾਨਿੰਦ ਮੈਂ ਹਰ ਸ਼ੈ ਦੀ ਯਾਚਨਾ ਕਰਦਾ ਹਾਂ।
Fareedkot Teekaਹੇ ਭਗਵਨ! ਬਾਰਿਕਵਤ ਮੈਂ ਸਭ ਕਿਛੁ ਮਾਂਗਤਾ ਹੂੰ॥
Prof. Sahib Singh(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ।ਪਦ ਅਰਥ ਹਉ = ਮੈਂ। ਮੰਗਾ = ਮੰਗਾਂ।
SikhNet (Spanish)Como un niño le pido todas las cosas,
ਦੇਦੇ. ਤੋਟਿ ਨਾਹੀ; ਪ੍ਰਭ ਰੰਗਾ ॥
dede. tott naahee; prabh rangaa | Ang 99
Sant Singh KhalsaGod is Bountiful and Beautiful; He never comes up empty.
Manmohan SinghBy so giving Lord, the king, suffers no deficiency.
Manmohan Singh (Punjabi)ਇਸ ਤਰ੍ਹਾਂ ਦੇਣ ਨਾਲ ਪ੍ਰਭੂ ਪਾਤਸ਼ਾਹ ਨੂੰ ਕੋਈ ਕਮੀ ਨਹੀਂ ਵਾਪਰਦੀ।
Fareedkot Teekaਹੇ ਪ੍ਰਭੂ! (ਰੰਗਾ) ਅਨੰਦ ਰੂਪੁ ਤੇਰੇ ਘਰ ਮੇਂ ਦੇਤੇ ਹੂਏ ਤੋਟ ਨਹੀਂ ਹੈ॥
Prof. Sahib Singhਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ।ਪਦ ਅਰਥ ਤੋਟਿ = ਘਾਟਾ। ਪ੍ਰਭ ਰੰਗਾ = ਪ੍ਰਭੂ ਦੇ ਪਦਾਰਥਾਂ (ਵਿਚ)।
SikhNet (Spanish)y Él, el Bellísimo Señor, no se cansa de darme lo que Le pido.
ਪੈਰੀ ਪੈ ਪੈ ਬਹੁਤੁ ਮਨਾਈ; ਦੀਨ ਦਇਆਲ ਗੋਪਾਲਾ ਜੀਉ ॥੩॥
pairee pai pai bahut manaaee; deen deaal gopaalaa jeeo |3| Ang 99
Sant Singh KhalsaAgain and again, I fall at His Feet. He is Merciful to the meek, the Sustainer of the World. ||3||
Manmohan SinghTo greatly propitiate Him, I repeatedly fall at the feet of God, who is kind to the poor and the cherisher of the universe.
Manmohan Singh (Punjabi)ਉਸਨੂੰ ਪਰਮ ਪ੍ਰਸੰਨ ਕਰਨ ਲਈ ਮੈਂ ਵਾਹਿਗੁਰੂ ਦੇ ਪਗੀਂ ਬਾਰੰਬਾਰ ਪੈਦਾ ਹਾਂ, ਜੋ ਗਰੀਬਾਂ ਤੇ ਮਿਹਰਬਾਨ ਤੇ ਆਲਮ ਦਾ ਪਾਲਣਹਾਰ ਹੈ।
Fareedkot Teekaਬਾਰੰਬਾਰ ਚਰਨੋਂ ਪਰ ਪੜ ਕਰ, ਹੇ ਦੀਨਦ੍ਯਾਲ ਗੋਪਾਲ ਜੀ! ਮੈਂ ਆਪ ਕੋ ਬਹੁਤ ਪ੍ਰਸੰਨ ਕਰਤਾ ਹੂੰ॥੩॥
Prof. Sahib Singhਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ ॥੩॥ਪਦ ਅਰਥ ਪੈ = ਪੈ ਕੇ। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ ॥੩॥
SikhNet (Spanish)Caigo a Sus Pies para reconciliarme con Él, porque Él es Todo Compasivo con los pobres, y el Sostenedor de la Tierra. (3)
ਹਉ ਬਲਿਹਾਰੀ; ਸਤਿਗੁਰ ਪੂਰੇ ॥
hau balihaaree; satigur poore | Ang 99
Sant Singh KhalsaI am a sacrifice to the Perfect True Guru,
Manmohan SinghI am a sacrifice unto the perfect True Guru,
Manmohan Singh (Punjabi)ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਮੈਂ ਸਤਿਗੁਰ ਪੂਰੇ ਪਰ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ।ਪਦ ਅਰਥ ਬਲਿਹਾਰੀ = ਕੁਰਬਾਨ।
SikhNet (Spanish)Ofrezco mi ser en sacrificio a mi Guru Perfecto,
ਜਿਨਿ ਬੰਧਨ ਕਾਟੇ; ਸਗਲੇ ਮੇਰੇ ॥
jin bandhan kaatte; sagale mere | Ang 99
Sant Singh Khalsawho has shattered all my bonds.
Manmohan Singhwho has shattered all my shackles.
Manmohan Singh (Punjabi)ਜਿਨ੍ਹਾਂ ਨੇ ਮੇਰੀਆਂ ਸਾਰੀਆਂ ਬੇੜੀਆਂ ਵੱਢ ਸੁਟੀਆਂ ਹਨ।
Fareedkot Teekaਜਿਸ ਨੇ ਮੇਰੇ ਸੰਪੂਰਨ ਬੰਧਨ ਕਾਟ ਦੀਏ ਹੈਂ॥
Prof. Sahib Singhਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।ਪਦ ਅਰਥ ਜਿਨਿ = ਜਿਸ (ਗੁਰੂ) ਨੇ। ਸਗਲੇ = ਸਾਰੇ।
SikhNet (Spanish)quien desató las cadenas de mi ser,
ਹਿਰਦੈ ਨਾਮੁ ਦੇ. ਨਿਰਮਲ ਕੀਏ; ਨਾਨਕ. ਰੰਗਿ ਰਸਾਲਾ ਜੀਉ ॥੪॥੮॥੧੫॥
hiradai naam de. niramal kee; naanak. rang rasaalaa jeeo |4|8|15| Ang 99
Sant Singh KhalsaWith the Naam, the Name of the Lord, in my heart, I have been purified. O Nanak, His Love has imbued me with nectar. ||4||8||15||
Manmohan SinghBy infusing the Name in my mind, he has rendered me pure. Through Lord's love, O Nanak! I have become home of Nectar.
Manmohan Singh (Punjabi)ਮੇਰੇ ਮਨ ਅੰਦਰ ਨਾਮ ਚੋ ਕੇ ਉਨ੍ਹਾਂ ਨੇ ਮੈਨੂੰ ਪਵਿੱਤਰ ਕਰ ਦਿਤਾ ਹੈ। ਪ੍ਰਭੂ ਦੀ ਪ੍ਰੀਤ ਰਾਹੀਂ, ਹੈ ਨਾਨਕ! ਮੈਂ ਅੰਮ੍ਰਿਤ ਦਾ ਘਰ ਬਣ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਗਵਨ! ਤਿਨ ਗੁਰੋਂ ਨੇ (ਰੰਗਿ) ਅਨੰਦ ਰੂਪੀ ਰਸ ਕਾ (ਆਲਾ) ਘਰ ਜੋ ਤੇਰਾ ਨਾਮੁ ਹੈ, ਸੋ ਰਿਦੇ ਮੇਂ ਦੇ ਕਰ ਕੇ ਹਮ ਦਾਸ ਵਾ ਜਗ੍ਯਾਸੂ ਜਨ ਨਿਰਮਲ ਕੀਏ ਹੈਂ, ਵਾ ਐਸਾ ਅਨੰਦ ਪ੍ਰਾਪਤਿ ਹੂਆ ਹੈ, ਜੋ ਸਰਬ ਰਸੋਂ ਕਾ (ਆਲਾ) ਘਰੁ ਹੈ ॥੪॥੮॥੧੫॥
Prof. Sahib Singhਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ ॥੪॥੮॥੧੫॥ਪਦ ਅਰਥ ਦੇ = ਦੇ ਕੇ। ਰੰਗਿ = (ਆਪਣੇ) ਪ੍ਰੇਮ ਵਿਚ (ਜੋੜ ਕੇ)। ਰਸਾਲਾ = {रस आलय} ਰਸ ਦਾ ਘਰ ॥੪॥
SikhNet (Spanish)y me embelleció purificando mi corazón con el Nombre del Señor.(4-8-15)