ੴ

ਸਿੱਖਬਾਣੀ · SikhBani

Ang 997

Sri Guru Granth Sahib · Raag Maaroo · 3 shabads, 35 lines
Translations
Shabad Guru Ramdas Ji Raag Maaroo continued from Ang 996

ਗੁਰਮੁਖਾ ਮਨਿ ਪਰਤੀਤਿ ਹੈ; ਗੁਰਿ ਪੂਰੈ. ਨਾਮਿ ਸਮਾਣੀ ॥੧॥

guramukhaa man parateet hai; gur poorai. naam samaanee |1|

Sant Singh KhalsaThe minds of the Gurmukhs are filled with faith; through the Perfect Guru, they merge in the Naam, the Name of the Lord. ||1||
Manmohan SinghWithin the mind of the Guru-wards is faith and through the Perfect Guru they merge in the Lord's Name.
Manmohan Singh (Punjabi)ਗੁਰੂ ਅਨੁਸਾਰੀ ਦੇ ਹਿਰਦੇ ਅੰਦਰ ਇਮਾਨ ਹੈ ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਸਾਈਂ ਦੇ ਨਾਮ ਵਿੱਚ ਲੀਨ ਹੋ ਜਾਂਣੇ ਹਨ।
Fareedkot Teekaਗੁਰਮੁਖ ਕੇ ਮਨ ਮੇਂ ਦ੍ਰਿੜ ਪ੍ਰਤੀਤ ਹੈ, ਕਿਉਂਕਿ ਗੁਰ ਪੂਰਿਓਂ ਦ੍ਵਾਰਾ ਤਿਨ ਕੀ ਬ੍ਰਿਤੀ ਤੇਰੇ ਨਾਮ ਮੇਂ ਸਮਾਈ ਹੈ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਸਤੇ) ਸਰਧਾ ਬਣੀ ਰਹਿੰਦੀ ਹੈ, ਪੂਰੇ ਗੁਰੂ ਦੀ ਰਾਹੀਂ ਉਹ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥

ਪਦ ਅਰਥ ਗੁਰਮੁਖਾ ਮਨਿ = ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦੇ ਮਨ ਵਿਚ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਨਾਮਿ = ਨਾਮ ਵਿਚ। ਸੁਣਾਇ = ਸੁਣ ॥੧॥

SikhNet (Spanish)Las mentes de los Gurmukjs están llenas de Fe y bendecidas por el Perfecto Guru, ellos se inmergen en el Naam, el Nombre del Señor.(1)

ਮਨ ਮੇਰੇ; ਮੈ. ਹਰਿ ਹਰਿ ਕਥਾ ਮਨਿ ਭਾਣੀ ॥

man mere; mai. har har kathaa man bhaanee |

Sant Singh KhalsaO my mind, the sermon of the Lord, Har, Har, is pleasing to my mind.
Manmohan SinghO my soul, the Lord's discourse is pleasing to my mind.
Manmohan Singh (Punjabi)ਹੇ ਮੇਰੀ ਜਿੰਦੜੀਏ! ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਮੇਰੇ ਚਿੱਤ ਨੂੰ ਚੰਗੀ ਲੱਗਦੀ ਹੈ।
Fareedkot Teekaਹੇ ਮੇਰੇ ਪਯਾਰੇ ਮਨ! ਮੈਂ ਤੌ ਹਰਿ ਹਰਿ ਕੀ ਕਥਾ ਇਸ ਹੇਤੂ ਤੇ ਹੀ ਭਾਣੀ ਹੈ॥
Prof. Sahib Singhਹੇ ਮੇਰੇ ਮਨ! ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ।

ਪਦ ਅਰਥ ਮਨ = ਹੇ ਮਨ! ਮਨਿ = ਮਨ ਵਿਚ। ਭਾਣੀ = ਪਿਆਰੀ ਲੱਗਦੀ ਹੈ।

SikhNet (Spanish)Oh mente mía, el Evangelio del Señor, Jar, Jar, está complaciendo a mi mente, sí, continuamente y para siempre entónate en el Evangelio del Señor, Jar, Jar.

ਹਰਿ ਹਰਿ ਕਥਾ ਨਿਤ ਸਦਾ ਕਰਿ; ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥

har har kathaa nit sadaa kar; guramukh akath kahaanee |1| rahaau |

Sant Singh KhalsaContinually and forever, speak the sermon of the Lord, Har, Har; as Gurmukh, speak the Unspoken Speech. ||1||Pause||
Manmohan SinghO my mind, ever, ever utter Thou the God's gospel and by Guru's grace narrate the Lord's ineffable story. Pause.
Manmohan Singh (Punjabi)ਹੇ ਮੇਰੇ ਮਨੂਏ! ਹਮੇਸ਼ਾ, ਹਮੇਸ਼ਾਂ ਹੀ ਤੂੰ ਸੁਆਮੀ ਵਾਹਿਗੁਰੂ ਦੀ ਕਥਾ ਵਾਰਤਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਸਵਾਮੀ ਦੀ ਅਕਹਿ ਸਾਖੀ ਨੂੰ ਵਰਨਣ ਕਰ। ਠਹਿਰਾਉ।
Fareedkot Teekaਹਰਿ ਜੋ ਦੁਖ ਹਰਤਾ ਕੀ ਕਥਾ ਹੈ (ਸਦਾ ਕਰਿ) ਸਤਿ ਕਹੀਏ, ਸ੍ਰੇਸਟ ਗੁਨੋਂ ਕੀ ਜੋ ਖਾਣ ਹੈ। ਗੁਰੂ ਜੋ ਮੁਖ ਹੈ, ਸੋ ਕਥਾ ਕਰਤੇ। ਕੈਸੀ ਵਹੁ ਕਥਾ ਹੈ ਜਿਸ ਕੀ ਅਕਥ ਕਹਾਣੀ ਹੈ, ਭਾਵ ਜਿਸ ਕਾ ਮਹਾਤਮ ਅਕਥ ਹੈ? ॥੧॥ ਰਹਾਉ ॥
Prof. Sahib Singhਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦਾ ਰਹੁ। ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਮਿਲਦੀ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ॥੧॥ ਰਹਾਉ ॥

ਪਦ ਅਰਥ ਕਰਿ = ਕਰਦਾ ਰਹੁ। ਗੁਰਮੁਖਿ = ਗੁਰੂ ਦੀ ਰਾਹੀਂ। ਅਕਥ ਕਹਾਣੀ = ਅਕੱਥ ਦੀ ਕਹਾਣੀ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ॥੧॥ ਰਹਾਉ ॥

SikhNet (Spanish)Como Gurmukj recita la Inefable Palabra.(1-Pausa)

ਮੈ ਮਨੁ ਤਨੁ ਖੋਜਿ ਢੰਢੋਲਿਆ; ਕਿਉ ਪਾਈਐ ਅਕਥ ਕਹਾਣੀ ॥

mai man tan khoj dtandtoliaa; kiau paaeeai akath kahaanee |

Sant Singh KhalsaI have searched through and through my mind and body; how can I attain this Unspoken Speech?
Manmohan SinghSomehow to attain to this story worth narrating, I have searched and sought my mind and body
Manmohan Singh (Punjabi)ਕਿਸੇ ਨਾਂ ਕਿਸੇ ਤਰ੍ਹਾਂ ਇਸ ਨਾਂ-ਬਿਆਨ ਹੋਣ ਵਾਲੀ ਵਾਰਤਾ ਨੂੰ ਪ੍ਰਾਪਤ ਕਰਨ ਲਈ, ਮੈਂ ਆਪਣੇ ਮਨ ਤੇ ਸਰੀਰ ਦੀ ਖੋਜ-ਭਾਲ ਕੀਤੀ ਹੈ।
Fareedkot Teekaਮੈਂ ਮਨੋਂ ਤਨੋਂ ਕੇ ਖੋਜ ਕੋ ਢੂੰਢਿਆਂ ਹੈ ਕਿ ਜਿਸ ਵਾਹਿਗੁਰੂ ਕੀ ਅਕਥ ਕਹਾਣੀ ਹੈ ਤਿਸ ਕੋ ਕਿਸ ਪ੍ਰਕਾਰ ਪਾਈਐ॥
Prof. Sahib Singhਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕੇ।

ਪਦ ਅਰਥ ਖੋਜਿ = ਖੋਜ ਕੇ। ਪਾਈਐ = ਪ੍ਰਾਪਤ ਕੀਤੀ ਜਾ ਸਕੇ।

SikhNet (Spanish)He revisado en mi cuerpo y en mi mente, para descifrar esta Historia Inefable,

ਸੰਤ ਜਨਾ ਮਿਲਿ ਪਾਇਆ; ਸੁਣਿ ਅਕਥ ਕਥਾ ਮਨਿ ਭਾਣੀ ॥

sant janaa mil paaeaa; sun akath kathaa man bhaanee |

Sant Singh KhalsaMeeting with the humble Saints, I have found it; listening to the Unspoken Speech, my mind is pleased.
Manmohan SinghMeeting with the holy persons, I have obtained my Lord and hearing the inexpressible Divine sermon, my mind is pleased.
Manmohan Singh (Punjabi)ਨੇਕ ਪੁਰਸ਼ਾਂ ਨਾਲ ਮਿਲ ਕੇ, ਮੈਂ ਆਪਣੇ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਹਾਂ ਅਤੇ ਅਕਹਿ ਰੱਬੀ ਵਾਰਤਾ ਨੂੰ ਸੁਣ ਕੇ ਮੇਰਾ ਚਿੱਤ ਪ੍ਰਸੰਨ ਥੀ ਗਿਆ ਹੈ।
Fareedkot Teekaਜਬ ਸੰਤ ਜਨੋਂ ਕੋ ਮਿਲੇ ਤਬ ਖੋਜ ਕੋ ਪਾਇਆ। ਤਿਨੋਂ ਨੇ ਐਸੇ ਫੁਰਮਾਇਆ ਕਿ ਸੁਣ ਤੂੰ (ਅਕਥ) ਪਰਮੇਸਰੁ ਕੀ ਕਥਾ, ਤੈਸੀ ਹੀ ਤਿਨ ਕੀ ਬਾਤ ਮੇਰੇ ਮਨ ਮੇਂ (ਭਾਣੀ) ਭਾਇ ਗਈ॥
Prof. Sahib Singhਸੰਤ ਜਨਾਂ ਨੂੰ ਮਿਲ ਕੇ (ਅਕੱਥ ਪ੍ਰਭੂ ਦਾ ਮਿਲਾਪ) ਹਾਸਲ ਹੋ ਸਕਦਾ ਹੈ; (ਸੰਤ ਜਨਾਂ ਪਾਸੋਂ) ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣ ਕੇ ਮਨ ਵਿਚ ਪਿਆਰੀ ਲੱਗਦੀ ਹੈ।

ਪਦ ਅਰਥ ਮਿਲਿ = ਮਿਲ ਕੇ। ਪਾਇਆ = (ਅਕੱਥ ਪ੍ਰਭੂ) ਮਿਲ ਸਕਦਾ ਹੈ। ਸੁਣਿ = (ਸੰਤਾਂ ਜਨਾਂ ਤੋਂ) ਸੁਣ ਕੇ।

SikhNet (Spanish)pero cuando encontré al Santo, encontré al Señor, y escuchando la Melodía Divina, mi mente quedó complacida.

ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ; ਮੈ ਮੇਲੇ ਪੁਰਖੁ ਸੁਜਾਣੀ ॥੨॥

merai man tan naam adhaar har; mai mele purakh sujaanee |2|

Sant Singh KhalsaThe Lord's Name is the Support of my mind and body; I am united with the all-knowing Primal Lord God. ||2||
Manmohan SinghWithin my mind and body is the support of the Lord's Name, by which, my union with the Omniscient Master is effected.
Manmohan Singh (Punjabi)ਮੇਰੀ ਆਤਮਾ ਅਤੇ ਦੇਹ ਦੇ ਅੰਦਰ ਪ੍ਰਭੁ ਦੇ ਨਾਮ ਦਾ ਆਸਰਾ ਹੈ ਜਿਸ ਦੁਆਰਾ ਸਰਵਗ ਮਾਲਕ ਨਾਲ ਮੇਰਾ ਮਿਲਾਪ ਹੋ ਗਿਆ ਹੈ।
Fareedkot Teekaਹੇ ਹਰੀ! ਤੌ ਮੇਰੇ ਮਨ ਤਨ ਮੇਂ ਨਾਮ ਕਾ ਹੀ ਅਧਾਰ ਹੂਆ ਹੈ; ਜਾਂ ਇਹੁ ਜਾਣਿਆਂ ਕਿ ਮੇਰੇ ਕੋ ਨਾਮ ਹੀ (ਪੁਰਖੁ ਸੁਜਾਣੀ) ਵਾਹਿਗੁਰੂ ਕੋ ਮੇਲੇਗਾ॥੨॥
Prof. Sahib Singh(ਸੰਤ-ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ। (ਗੁਰੂ ਹੀ) ਮੈਨੂੰ ਸੁਜਾਣ ਅਕਾਲ ਪੁਰਖ ਮਿਲਾ ਸਕਦਾ ਹੈ ॥੨॥

ਪਦ ਅਰਥ ਅਧਾਰੁ = ਆਸਰਾ। ਮੈ = ਮੈਨੂੰ। ਪੁਰਖੁ ਸੁਜਾਣੀ = ਸਭ ਦੇ ਦਿਲ ਦੀ ਜਾਣਨ ਵਾਲਾ ਅਕਾਲ ਪੁਰਖ ॥੨॥

SikhNet (Spanish)El Nombre del Señor es el Soporte de mi mente y de mi cuerpo, a través de Él me inmerjo en el Ser Todo Sabio.(2)

ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ; ਮਿਲਿ ਸੁਰਤੀ ਸੁਰਤਿ ਸਮਾਣੀ ॥

gur purakhai purakh milaae prabh; mil suratee surat samaanee |

Sant Singh KhalsaThe Guru, the Primal Being, has united me with the Primal Lord God. My consciousness has merged into the supreme consciousness.
Manmohan SinghThe mighty Guru has united me with the mighty Lord and meeting with Him my understanding has merged in the supreme understanding.
Manmohan Singh (Punjabi)ਬਲਵਾਨ ਗੁਰਦੇਵ ਜੀ ਨੇ ਮੈਨੂੰ ਬਲਵਾਨ ਸੁਆਮੀ ਨਾਲ ਮਿਲਾ ਦਿੱਤਾ ਹੈ ਅਤੇ ਉਸ ਨਾਲ ਮਿਲ ਕੇ, ਮੇਰੀ ਗਿਆਤ, ਪਰਮ ਗਿਆਤ ਅੰਦਰ ਲੀਨ ਹੋ ਗਈ ਹੈ।
Fareedkot Teekaਜਬ ਗੁਰੋਂ ਮੇਂ ਹਮਾਰੀ (ਸੁਰਤੀ) ਸੁਸਟੂ ਪ੍ਰੀਤੀ ਸਮਾਈ ਤੌ ਮੈਂ ਪ੍ਰਾਰਥਨਾ ਕਰੀ ਕਿ ਹੇ (ਗੁਰ ਪੁਰਖੈ)! ਪ੍ਰਮਾਤਮ ਪੁਰਖ ਕੋ ਮਿਲਾਏ ਦੇਹੁ॥
Prof. Sahib Singhਜਿਸ ਮਨੁੱਖ ਨੂੰ ਗੁਰੂ-ਪੁਰਖ ਨੇ ਪ੍ਰਭੂ-ਪੁਰਖ ਨਾਲ ਮਿਲਾ ਦਿੱਤਾ, (ਪ੍ਰਭੂ ਨੂੰ) ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ-ਹਰੀ ਵਿਚ (ਸਦਾ ਲਈ) ਟਿਕ ਗਈ।

ਪਦ ਅਰਥ ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ = ਗੁਰ ਪੁਰਖੈ ਪ੍ਰਭ ਪੁਰਖੁ ਮਿਲਾਇ। ਮਿਲਾਇ = ਮਿਲਾਇਆ ਹੈ (ਜਿਸ ਨੂੰ)। ਗੁਰ ਪੁਰਖੈ = ਗੁਰੂ ਪੁਰਖ ਨੇ। ਸੁਰਤੀ = ਸੁਰਤਾਂ ਦੇ ਮਾਲਕ ਪ੍ਰਭੂ ਵਿਚ।

SikhNet (Spanish)El Ser del Guru me guió hasta el Ser de Dios, y mi Conciencia se inmergió en la Super Conciencia.

ਵਡਭਾਗੀ ਗੁਰੁ ਸੇਵਿਆ; ਹਰਿ ਪਾਇਆ ਸੁਘੜ ਸੁਜਾਣੀ ॥

vaddabhaagee gur seviaa; har paaeaa sugharr sujaanee |

Sant Singh KhalsaBy great good fortune, I serve the Guru, and I have found my Lord, all-wise and all-knowing.
Manmohan SinghBy great good fortune I have served my Guru and obtained the discrete and wise Lord.
Manmohan Singh (Punjabi)ਭਾਰੀ ਚੰਗੀ ਕਿਸਮਤ ਦੁਆਰਾ ਮੈਂ ਆਪਣੇ ਗੁਰਾਂ ਦੀ ਟਹਿਲ ਕਮਾਈ ਹੈ ਅਤੇ ਚਤੁਰ ਤੇ ਸਿਆਣੇ ਸਾਈਂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਹਰੀ! (ਸੁਘੜ ਸੁਜਾਣੀ) ਚਤਰੋਂ ਸੇ ਚਤਰ ਤੌ ਤੇਰੇ ਕੋ ਪਾਇਆ, ਜੋ ਵਡਭਾਗੀ ਗੁਰੂ ਕੇ ਸੇਵਿਆ॥
Prof. Sahib Singhਵਡ-ਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਗੁਰੁ ਸੇਵਿਆ = ਗੁਰੂ ਦੀ ਸਰਨ ਪਕੜੀ ਹੈ। ਸੁਘੜ ਸੁਜਾਣੀ ਹਰਿ = ਸੋਹਣਾ ਸੁਜਾਨ ਹਰੀ। ਸੁਘੜ = ਸੋਹਣੀ ਆਤਮਕ ਘਾੜਤ ਵਾਲਾ।

SikhNet (Spanish)Por una gran fortuna logré servir al Guru y obtener al Omnisapiente Señor.

ਮਨਮੁਖ ਭਾਗ ਵਿਹੂਣਿਆ; ਤਿਨ ਦੁਖੀ ਰੈਣਿ ਵਿਹਾਣੀ ॥੩॥

manamukh bhaag vihooniaa; tin dukhee rain vihaanee |3|

Sant Singh KhalsaThe self-willed manmukhs are very unfortunate; they pass their life-night in misery and pain. ||3||
Manmohan SinghThe perverse persons are ill-destined. Their life night passes in distress.
Manmohan Singh (Punjabi)ਪ੍ਰਤੀਕੂਲ ਪੁਰਸ਼ ਨਿਕਰਮਣ ਹਨ। ਉਨ੍ਹਾਂ ਦੀ ਜੀਵਨ ਰਾਤ੍ਰੀ ਤਕਲਫ਼ਿ ਅੰਦਰ ਹੀ ਬੀਤ ਜਾਂਦੀ ਹੈ।
Fareedkot Teekaਮਨਮੁਖ ਜੋ ਭਾਗ ਰਹਿਤ ਹੈਂ, ਤਿਨ ਕੀ ਅਵਸਥਾ ਦੁਖੋਂ ਸੇ ਹੀ ਬਤੀਤ ਹੂਈ ਹੈ॥੩॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਦ-ਕਿਸਮਤ ਹੁੰਦੇ ਹਨ (ਛੁੱਟੜ ਇਸਤ੍ਰੀ ਦੀ ਰਾਤ ਵਾਂਗ ਉਹਨਾਂ ਦੀ) ਜ਼ਿੰਦਗੀ ਦੁੱਖਾਂ ਵਿਚ ਹੀ ਬੀਤਦੀ ਹੈ ॥੩॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੁਖੀ = ਦੁੱਖਾਂ ਵਿਚ। ਰੈਣਿ = ਜੀਵਨ-ਰਾਤ ॥੩॥

SikhNet (Spanish)Los arrogantes Manmukjs tienen errado su destino y pasan la noche de su vida en sufrimiento. (3)

ਹਮ ਜਾਚਿਕ ਦੀਨ. ਪ੍ਰਭ ਤੇਰਿਆ; ਮੁਖਿ ਦੀਜੈ ਅੰਮ੍ਰਿਤ ਬਾਣੀ ॥

ham jaachik deen. prabh teriaa; mukh deejai amrit baanee |

Sant Singh KhalsaI am just a meek beggar at Your Door, God; please, place the Ambrosial Word of Your Bani in my mouth.
Manmohan SinghI am a meek mumper of Thine, O Lord, Pour Thou Thy ambrosial Gurbani into my mouth.
Manmohan Singh (Punjabi)ਮੈਂ ਤੇਰਾ ਇੱਕ ਮਸਕੀਨ ਮੰਗਤਾ ਹਾਂ, ਹੇ ਸੁਆਮੀ! ਤੂੰ ਮੇਰੇ ਮੂੰਹ ਵਿੱਚ ਆਪਣੀ ਅੰਮ੍ਰਿਤ-ਗੁਰਬਾਣੀ ਚੋ।
Fareedkot Teekaਹੇ ਪ੍ਰਭੂ! ਹਮ ਤੋ (ਆ) ਸ੍ਰਬ ਓਰ ਤੇ ਤੇਰੇ ਹੀ ਦੀਨ ਮੰਗਤੇ ਹੈਂ। ਹਮਾਰੇ ਕੋ ਮੁਖ ਜੋ ਅੰਮ੍ਰਿਤ ਰੂਪ (ਬਾਣੀ) ਉਪਦੇਸ਼ ਹੈ, ਸੋ ਗੁਰੋਂ ਦਵਾਰੇ ਦੀਜੀਏ॥
Prof. Sahib Singhਹੇ ਪ੍ਰਭੂ! ਅਸੀਂ (ਜੀਵ) ਤੇਰੇ (ਦਰ ਦੇ) ਨਿਮਾਣੇ ਮੰਗਤੇ ਹਾਂ, ਸਾਡੇ ਮੂੰਹ ਵਿਚ (ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੇਹ।

ਪਦ ਅਰਥ ਜਾਚਿਕ ਦੀਨ = ਨਿਮਾਣੇ ਮੰਗਤੇ। ਪ੍ਰਭ = ਹੇ ਪ੍ਰਭੂ! ਮੁਖਿ = ਮੂੰਹ ਵਿਚ। ਦੀਜੈ = ਕਿਰਪਾ ਕਰ ਕੇ ਦੇਹ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Oh Dios, somos los que buscan, bendícenos, Te lo rogamos, con Tu Palabra de Néctar.

ਸਤਿਗੁਰੁ ਮੇਰਾ ਮਿਤ੍ਰੁ ਪ੍ਰਭ; ਹਰਿ ਮੇਲਹੁ ਸੁਘੜ ਸੁਜਾਣੀ ॥

satigur meraa mitru prabh; har melahu sugharr sujaanee |

Sant Singh KhalsaThe True Guru is my friend; He unites me with my all-wise, all-knowing Lord God.
Manmohan SinghThe True Guru is my Friend. O my Guru, unite me thou with my accomplished and Omniscient God.
Manmohan Singh (Punjabi)ਸੱਚੇ ਗੁਰਦੇਵ ਜੀ ਮੈਂਡੇ ਯਾਰ ਹਨ, ਹੇ ਮੇਰੇ ਗੁਰਦੇਵ ਜੀ! ਤੁਸੀਂ ਮੈਨੂੰ ਮੈਂਡੇ ਕਾਮਲ ਅਤੇ ਸਰੱਬਗ ਸੁਆਮੀ ਵਾਹਿਗੁਰੂ ਨਾਲ ਮਿਲਾ ਕਿਓ।
Fareedkot Teekaਕਿਉਂਕਿ ਮੇਰਾ ਲੋਕ ਪ੍ਰਲੋਕ ਕਾ ਤੌ ਮਿਤਰ ਜੋ ਸਤਿਗੁਰੂ ਹੈ, ਹੇ ਹਰੀ! ਸੋ ਸਮਰੱਥੁ ਔਰ ਚਤਰ ਸੇ ਚਤਰ ਮੇਰੇ ਕੋ ਮੇਲੋ।
Prof. Sahib Singhਹੇ ਹਰੀ! ਹੇ ਪ੍ਰਭੂ! ਮੈਨੂੰ ਸੋਹਣਾ ਸੁਜਾਨ ਮੇਰਾ ਮਿੱਤਰ ਗੁਰੂ ਮਿਲਾ।

ਪਦ ਅਰਥ ਪ੍ਰਭ ਹਰਿ = ਹੇ ਹਰੀ! ਹੇ ਪ੍ਰਭੂ!

SikhNet (Spanish)Mi Verdadero Guru es mi Amigo, oh Guru, llévame hasta la Presencia del Omnisapiente Señor, pues Nanak sólo busca Tu Santuario.

ਜਨ ਨਾਨਕ ਸਰਣਾਗਤੀ; ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥

jan naanak saranaagatee; kar kirapaa naam samaanee |4|3|5|

Sant Singh KhalsaServant Nanak has entered Your Sanctuary; grant Your Grace, and merge me into Your Name. ||4||3||5||
Manmohan SinghServant Nanak has entered Thine sanctuary, O my God. Be Thou merciful and blend me with Thy Name.
Manmohan Singh (Punjabi)ਦਾਸ ਨਾਨਕ ਨੇ ਤੇਰੀ ਪਨਾਹ ਲਈ ਹੈ, ਹੇ ਮੇਰੇ ਵਾਹਿਗੁਰੂ! ਤੂੰ ਮਿਹਰ ਧਾਰ ਅਤੇ ਮੈਨੂੰ ਆਪਣੇ ਨਾਮ ਨਾਲ ਅਭੇਦ ਕਰ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤੋ ਆਪ ਕੀ ਸਰਣ ਕੋ ਪ੍ਰਾਪਤ ਹੂਏ ਹੈਂ। ਜਿਨ ਪਰ ਕਿਰਪਾ ਕਰੀ ਹੈ, ਹੇ (ਨਾਮਿ) ਵਾਹਿਗੁਰੂ! ਤਿਨ ਕੀ ਬੁਧੀ ਗੁਰੋਂ ਦਵਾਰੇ ਤੇਰੇ ਮੇਂ ਸਮਾਈ ਹੈ॥੪॥੩॥੫॥
Prof. Sahib Singhਹੇ ਦਾਸ ਨਾਨਕ! (ਆਖ) ਮੈਂ ਤੇਰੀ ਸਰਨ ਪਿਆ ਹਾਂ, ਮਿਹਰ ਕਰ, ਮੈਂ ਤੇਰੇ ਨਾਮ ਵਿਚ ਲੀਨ ਰਹਾਂ ॥੪॥੩॥੫॥

ਪਦ ਅਰਥ ਸਰਣਾਗਤੀ = ਸਰਨ ਆਇਆ ਹਾਂ। ਨਾਮਿ = ਨਾਮ ਵਿਚ। ਸਮਾਣੀ = ਸਮਾਇਆ ਰਹਾਂ ॥੪॥੩॥੫॥

SikhNet (Spanish)Oh Señor, muéstrale Tu Misericordia para que así, se inmerja en Tu Nombre.(4-3-5)

Open this shabad (15 lines, Angs 996-997) →

Shabad Guru Ramdas Ji Raag Maaroo

ਮਾਰੂ ਮਹਲਾ ੪ ॥

maaroo mahalaa 4 |

Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.

ਹਰਿ ਭਾਉ ਲਗਾ ਬੈਰਾਗੀਆ; ਵਡਭਾਗੀ ਹਰਿ ਮਨਿ ਰਾਖੁ ॥

har bhaau lagaa bairaageea; vaddabhaagee har man raakh |

Sant Singh KhalsaDetached from the world, I am in love with the Lord; by great good fortune, I have enshrined the Lord within my mind.
Manmohan SinghBecoming desireless, I have been attuned to my God and through the great good fortune I have enshrined in my mind the Lord's Name.
Manmohan Singh (Punjabi)ਨਿਰ-ਇੱਛਤ ਵੰਝਣ ਦੁਆਰਾ, ਮੇਰੇ ਵਾਹਿਗੁਰੂ ਨਾਲ ਮੇਰਾ ਪਿਆਰ ਪੈ ਗਿਆ ਹੈ ਅਤੇ ਵੱਡੀ ਚੰਗੀ ਕਿਸਮਤ ਰਾਹੀਂ ਮੈਂ ਸੁਆਮੀ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।
Fareedkot Teekaਜਿਨ ਵਡਭਾਗੀਓਂ ਬਿਰਕਤੋਂ ਕਾ ਹਰੀ ਮੇਂ ਪ੍ਰੇਮ ਲਗਾ ਹੈ, ਤਿਨ ਕੋ ਹਰੀ (ਮਨਿ) ਸਿਰੋਮਣੀ ਜਨਮ ਮਰਨ ਸੇ ਰਾਖ ਲੀਆ ਹੈ॥
Prof. Sahib Singhਹੇ ਬੈਰਾਗੀ ਜੀਊੜੇ! ਵੱਡੇ ਭਾਗਾਂ ਨਾਲ (ਤੇਰੇ ਅੰਦਰ) ਪਰਮਾਤਮਾ ਦਾ ਪਿਆਰ ਬਣਿਆ ਹੈ, ਹੁਣ ਪਰਮਾਤਮਾ (ਦੇ ਨਾਮ) ਨੂੰ (ਆਪਣੇ) ਮਨ ਵਿਚ ਸਾਂਭ ਰੱਖ।

ਪਦ ਅਰਥ ਭਾਉ = ਪਿਆਰ। ਬੈਰਾਗੀਆ = ਹੇ ਬੈਰਾਗੀ ਜੀਊੜੇ! ਵਡਭਾਗੀ = ਵੱਡੇ ਭਾਗਾਂ ਨਾਲ। ਮਨਿ = ਮਨ ਵਿਚ।

SikhNet (Spanish)Mira, vivo apegado a Dios, estando desapegado del mundo, y por una buena fortuna, alabo a mi Señor en mi mente.

ਮਿਲਿ ਸੰਗਤਿ ਸਰਧਾ ਊਪਜੈ; ਗੁਰਸਬਦੀ ਹਰਿ ਰਸੁ ਚਾਖੁ ॥

mil sangat saradhaa aoopajai; gurasabadee har ras chaakh |

Sant Singh KhalsaJoining the Sangat, the Holy Congregation, faith has welled up within me; through the Word of the Guru's Shabad, I taste the sublime essence of the Lord.
Manmohan SinghMeeting with the society of saints, faith has welled up within me and by Guru's instruction, I taste the Lord's elixir.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ, ਮੇਰੇ ਅੰਦਰ ਈਮਾਨ ਭਰੋਸਾ ਉਤੰਪਨ ਥੀ ਗਿਆ ਹੈ ਅਤੇ ਗੁਰਾ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਅੰਮ੍ਰਿਤ ਨੂੰ ਚਖਦਾ ਹਾਂ।
Fareedkot Teekaਜਿਨੋਂ ਕੋ ਸਤਿਸੰਗ ਮੇਂ ਮਿਲ ਕੇ ਸਰਧਾ ਉਪਜਤੀ ਹੈ, ਤਿਨੋਂ ਗੁਰ ਸਬਦੀਓਂ ਨੇ ਹਰੀ ਕਾ ਰਸੁ ਚਾਖਿਆ ਹੈ॥
Prof. Sahib Singhਸੰਗਤ ਵਿਚ ਮਿਲ ਕੇ (ਹੀ ਨਾਮ ਜਪਣ ਦੀ) ਸਰਧਾ ਪੈਦਾ ਹੁੰਦੀ ਹੈ, (ਤੂੰ ਭੀ ਸੰਗਤ ਵਿਚ ਟਿਕ ਕੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਰਹੁ।

ਪਦ ਅਰਥ ਮਿਲਿ = ਮਿਲ ਕੇ। ਊਪਜੈ = ਪੈਦਾ ਹੁੰਦੀ ਹੈ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਚਾਖੁ = ਚੱਖ।

SikhNet (Spanish)Encontrándome con el Santo, la Fe crece en mí, y a través de la Palabra del Guru, saboreo la Esencia del Señor.

ਸਭੁ ਮਨੁ ਤਨੁ ਹਰਿਆ ਹੋਇਆ; ਗੁਰਬਾਣੀ ਹਰਿ ਗੁਣ ਭਾਖੁ ॥੧॥

sabh man tan hariaa hoeaa; gurabaanee har gun bhaakh |1|

Sant Singh KhalsaMy mind and body have totally blossomed forth; through the Word of the Guru's Bani, I chant the Glorious Praises of the Lord. ||1||
Manmohan SinghUttering the Lord's praise, through the Guru's word, my soul and body have all blossomed.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਸਾਹਿਬ ਦੀ ਕੀਰਤੀ ਉਚਾਰਨ ਕਰਨ ਦੁਆਰਾ, ਮੇਰੀ ਆਤਮਾ ਤੇ ਦੇਹ ਸਮੂਹ ਪ੍ਰਫੁੱਲਤ ਹੋ ਗਏ ਹਨ।
Fareedkot Teekaਤਿਨ ਕਾ ਸਭ ਪ੍ਰਕਾਰ ਕਰ ਕੇ ਮਨ ਔ ਤਨ ਦੈਵੀ ਸੰਪਤੀ ਸੇ ਹਰਿਆ ਹੂਆ ਹੈ, ਗੁਰਬਾਣੀ ਕਰ ਕੇ ਵਹੁ ਹਰੀ ਕੇ ਗੁਣੋਂ ਕੋ ਹੀ (ਭਾਖੁ) ਕਹਤੇ ਹੈਂ॥੧॥
Prof. Sahib Singh(ਜਿਹੜਾ ਮਨੁੱਖ ਨਾਮ-ਰਸ ਚੱਖਦਾ ਹੈ ਉਸ ਦਾ) ਉਸ ਦਾ ਤਨ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ। ਗੁਰੂ ਦੀ ਬਾਣੀ ਦੀ ਰਾਹੀਂ (ਤੂੰ ਭੀ) ਪਰਮਾਤਮਾ ਦੇ ਗੁਣ ਉਚਾਰਿਆ ਕਰ ॥੧॥

ਪਦ ਅਰਥ ਸਭੁ = ਸਾਰਾ। ਹਰਿ ਗੁਣ = ਹਰੀ ਦੇ ਗੁਣ। ਭਾਖੁ = ਉੱਚਾਰ ॥੧॥

SikhNet (Spanish)Mi cuerpo y mi mente están floreciendo, pues a través de la Palabra del Guru, recito la Alabanza del Señor.(1)

ਮਨ ਪਿਆਰਿਆ ਮਿਤ੍ਰਾ; ਹਰਿ ਹਰਿ ਨਾਮ ਰਸੁ ਚਾਖੁ ॥

man piaariaa mitraa; har har naam ras chaakh |

Sant Singh KhalsaO my beloved mind, my friend, taste the sublime essence of the Name of the Lord, Har, Har.
Manmohan SinghO my sweet soul, my friend, in drink thou Nectar of thy Lord God's Name.
Manmohan Singh (Punjabi)ਹੇ ਮੇਰੀ ਮਿਠੱੜੀ ਆਤਮਾ! ਮੇਰਾ ਸਜਣੀਏ, ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਮੇਰੇ ਮਨ ਕੇ ਪਿਆਰੇ ਮਿਤ੍ਰਾ! ਤੂੰ ਹਰਿ ਹਰਿ ਨਾਮ ਕਾ ਰਸ ਚਖੁ॥
Prof. Sahib Singhਹੇ ਪਿਆਰੇ ਮਿੱਤਰ ਮਨ! ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਕਰ।

ਪਦ ਅਰਥ ਮਨ = ਹੇ ਮਨ! ਨਾਮ ਰਸੁ = ਨਾਮ ਦਾ ਸੁਆਦ।

SikhNet (Spanish)Oh mi amada mente, mi amiga, prueba el Sabor de Dios.

ਗੁਰਿ ਪੂਰੈ. ਹਰਿ ਪਾਇਆ; ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥

gur poorai. har paaeaa; halat palat pat raakh |1| rahaau |

Sant Singh KhalsaThrough the Perfect Guru, I have found the Lord, who saves my honor, here and hereafter. ||1||Pause||
Manmohan SinghThrough the Perfect Guru, I have attained to my God, who saves my honour here and hereafter. Pause.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ, ਮੈਂ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ, ਜੋ ਇਸ ਲੋਕ ਤੇ ਪ੍ਰਲੋਕ ਵਿੱਚ ਮੇਰੀ ਇੱਜ਼ਤ ਆਬਰੂ ਰਖਦਾ ਹੈ। ਠਹਿਰਾਉ।
Fareedkot Teekaਜਿਨੋਂ ਨੇ ਗੁਰੂ ਪੂਰੇ ਦ੍ਵਾਰਾ ਹਰੀ ਕੋ ਪਾਇਆ ਹੈ, ਉਨ ਕੀ ਹਰੀ ਨੇ ਲੋਕ ਪ੍ਰਲੋਕ ਮੇਂ ਪਤ ਰਖ ਲਈ ਹੈ॥੧॥ ਰਹਾਉ ॥
Prof. Sahib Singhਪਰਮਾਤਮਾ (ਦਾ ਨਾਮ) ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ (ਤੂੰ ਭੀ ਗੁਰੂ ਦੀ ਸਰਨ ਪਉ, ਅਤੇ) ਇਸ ਲੋਕ ਤੇ ਪਰਲੋਕ ਵਿਚ ਆਪਣੀ ਇਜ਼ਤ ਬਚਾ ਲੈ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੇ = ਪੂਰੇ ਗੁਰੂ ਦੀ ਰਾਹੀਂ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਪਤਿ = ਇੱਜ਼ਤ। ਰਾਖੁ = ਬਚਾ ਲੈ ॥੧॥ ਰਹਾਉ ॥

SikhNet (Spanish)Llegarás hasta Dios, a través del Perfecto Guru y serás honrado, tanto aquí como aquí después. (1-Pausa)

ਹਰਿ ਹਰਿ ਨਾਮੁ ਧਿਆਈਐ; ਹਰਿ ਕੀਰਤਿ ਗੁਰਮੁਖਿ ਚਾਖੁ ॥

har har naam dhiaaeeai; har keerat guramukh chaakh |

Sant Singh KhalsaMeditate on the Name of the Lord, Har, Har; as Gurmukh, taste the Kirtan of the Lord's Praises.
Manmohan SinghContemplate thou thy God's Name and by Guru's grace taste thou the relish of His praise.
Manmohan Singh (Punjabi)ਤੂੰ ਆਪਣੇ ਸਾਈਂ ਰੱਬ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੀ ਮਹਿਮਾ ਦੇ ਸੁਆਦ ਨੂੰ ਚੱਖ।
Fareedkot Teekaਤਾਂ ਤੇ ਹੇ ਭਾਈ! ਹਰਿ ਹਰਿ ਨਾਮ ਕੋ ਜਪਣਾ ਕਰੀਐ ਔ ਗੁਰੋਂ ਕੇ ਮਤ ਅਨੁਸਾਰ ਹਰੀ ਕੀਰਤੀ ਕਾ ਰਸੁ ਚਖੀਏ॥
Prof. Sahib Singhਸਦਾ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ। (ਤੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ ਸੁਆਦ) ਚੱਖਿਆ ਕਰ।

ਪਦ ਅਰਥ ਧਿਆਈਐ = ਧਿਆਉਣਾ ਚਾਹੀਦਾ ਹੈ। ਕੀਰਤਿ = ਸਿਫ਼ਤ-ਸਾਲਾਹ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Sí, habita en el Nombre del Señor y prueba el Sabor de Dios a través de la Palabra del Guru.

ਤਨੁ ਧਰਤੀ. ਹਰਿ ਬੀਜੀਐ; ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥

tan dharatee. har beejeeai; vich sangat har prabh raakh |

Sant Singh KhalsaPlant the seed of the Lord in the body-farm. The Lord God is enshrined within the Sangat, the Holy Congregation.
Manmohan SinghSow thou the God's Name in thy body-farm. The Lord abides in the guild of the saints.
Manmohan Singh (Punjabi)ਆਪਦੇ ਦੇਹ ਦੇ ਖੰਤ ਅੰਦਰ ਤੂੰ ਵਾਹਿਗੁਰੂ ਦੇ ਨਾਮ ਨੂੰ ਬੀਜ। ਰੱਬ ਸਾਈਂ ਸਤਿਸੰਗਤ ਅੰਦਰ ਵਸਦਾ ਹੈ।
Fareedkot Teekaਜੇ ਵਿਚ ਸੰਗਤਿ ਕੇ ਹਰੀ ਸਾਮ੍ਰਥ ਰਖੇ ਤੌ ਤਨ ਰੂਪ ਧਰਤੀ ਮੇਂ ਹਰੀ ਨਾਮ ਬੀਜ ਬੀਜੀਏ॥
Prof. Sahib Singhਇਹ ਸਰੀਰ (ਮਾਨੋ) ਧਰਤੀ ਹੈ, (ਇਸ ਵਿਚ) ਪਰਮਾਤਮਾ (ਦਾ ਨਾਮ-ਬੀਜ) ਬੀਜਣਾ ਚਾਹੀਦਾ ਹੈ। ਸੰਗਤ ਵਿਚ (ਟਿਕੇ ਰਿਹਾਂ) ਪਰਮਾਤਮਾ ਆਪ (ਉਸ ਨਾਮ-ਖੇਤੀ ਦਾ) ਰਾਖਾ ਬਣਦਾ ਹੈ।

ਪਦ ਅਰਥ ਬੀਜੀਐ = ਬੀਜਣਾ ਚਾਹੀਦਾ ਹੈ। ਰਾਖੁ = ਰਾਖਾ।

SikhNet (Spanish)Siembra la Semilla del Señor en la granja del cuerpo, pero es por el Santo que uno encuentra la Semilla de Dios.

ਅੰਮ੍ਰਿਤੁ ਹਰਿ ਹਰਿ ਨਾਮੁ ਹੈ; ਗੁਰਿ ਪੂਰੈ. ਹਰਿ ਰਸੁ ਚਾਖੁ ॥੨॥

amrit har har naam hai; gur poorai. har ras chaakh |2|

Sant Singh KhalsaThe Name of the Lord, Har, Har, is Ambrosial Nectar. Through the Perfect Guru, taste the sublime essence of the Lord. ||2||
Manmohan SinghThe Lord-Master's Name is in the Nectar. Through the Perfect Guru, quaff thou the Lord's elixir.
Manmohan Singh (Punjabi)ਸੁਅਮੀ ਮਾਲਕ ਦਾ ਨਾਮ ਅੰਮ੍ਰਿਤ ਹੈ। ਪੂਰਨ ਗੁਰਾਂ ਦੇ ਰਾਹੀਂ, ਤੂੰ ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰ।
Fareedkot Teekaਜੋ ਹਰਿ ਹਰਿ ਨਾਮ ਅੰਮ੍ਰਿਤ ਰੂਪ ਹੈ, ਗੁਰ ਪੂਰਿਓਂ ਦ੍ਵਾਰਾ ਤਿਸ ਹਰੀ ਨਾਮ ਕੇ ਰਸ ਕੋ ਚਖੀਏ॥੨॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪੂਰੇ ਗੁਰੂ ਦੀ ਰਾਹੀਂ (ਤੂੰ ਭੀ) ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖਦਾ ਰਹੁ ॥੨॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥੨॥

SikhNet (Spanish)Oh, Dulce Néctar es el Nombre del Señor, pero es a través del Perfecto Guru que uno degusta el Sabor de Dios.(2)

ਮਨਮੁਖ ਤ੍ਰਿਸਨਾ ਭਰਿ ਰਹੇ; ਮਨਿ ਆਸਾ. ਦਹ ਦਿਸ ਬਹੁ ਲਾਖੁ ॥

manamukh trisanaa bhar rahe; man aasaa. deh dis bahu laakh |

Sant Singh KhalsaThe self-willed manmukhs are filled with hunger and thirst; their minds run around in the ten directions, hoping for great wealth.
Manmohan SinghThe infidels are filled with desire, In their mind they hope to amass many lakhs by running about in ten directions;
Manmohan Singh (Punjabi)ਅਧਰਮੀ ਖ਼ਾਹਿਸ਼ਾਂ ਨਾਲ ਭਰੇ ਹੋਏ ਹਨ। ਆਪਣੇ ਹਿਰਦੇ ਅੰਦਰ ਦਸੀਂ ਪਾਸੀਂ ਭੱਜ ਦੌੜ ਕਰਨ ਦੁਆਰਾ ਉਹ ਅਨੇਕ, ਲੱਖੂਖਾਂ ਇਕੱਤਰ ਕਰਨ ਦੀ ਉਮੈਦ ਰਖਦੇ ਹਨ।
Fareedkot Teekaਮਨਮੁਖ ਤੌ ਪਦਾਰਥੋਂ ਕੀ ਤ੍ਰਿਸਨਾ ਕਰ ਕੇ ਹੀ ਪੂਰਨ ਹੋ ਰਹੇ ਹੈਂ ਔਰ ਮਨ ਮੇਂ ਇਹੁ ਆਸ ਕਰਤੇ ਹੈਂ ਕੇ ਦਸੋ ਦਿਸਾ ਮੇਂ ਜਾਕਰ ਧਨ ਬਹੁਤਾ ਲਾਖੋਂ ਹੀ ਕਮਾਈਏ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤ੍ਰਿਸ਼ਨਾ (ਦੀ ਮੈਲ) ਨਾਲ ਲਿੱਬੜੇ ਰਹਿੰਦੇ ਹਨ, (ਉਹਨਾਂ ਤੇ) ਮਨ ਵਿਚ (ਮਾਇਆ ਦੀ ਹੀ) ਆਸਾ (ਟਿਕੀ ਰਹਿੰਦੀ ਹੈ), ਉਹ ਆਮ ਤੌਰ ਤੇ (ਮਾਇਆ ਦੀ ਖ਼ਾਤਰ) ਭਟਕਦੇ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭਰਿ ਰਹੇ = ਲਿੱਬੜੇ ਰਹਿੰਦੇ ਹਨ। ਮਨਿ = ਮਨ ਵਿਚ। ਦਹ ਦਿਸ = ਦਸੀਂ ਪਾਸੀਂ। ਲਾਖੁ = {लक्ष} ਨਿਸ਼ਾਨਾ। ਬਹੁ = ਅਕਸਰ ਕਰ ਕੇ। ਦਹ ਦਿਸ ਬਹੁ ਲਾਖੁ = ਅਕਸਰ ਕਰਕੇ ਉਹਨਾਂ ਦਾ ਨਿਸ਼ਾਨਾ ਦਸੇ ਦਿਸ਼ਾਂ ਹੀ ਹੈ, ਸਦਾ ਭਟਕਦੇ ਫਿਰਦੇ ਹਨ।

SikhNet (Spanish)Los arrogantes Manmukjs están llenos de ansiedades y en sus mentes hay miles de falsas ilusiones, de todos tipos.

ਬਿਨੁ ਨਾਵੈ. ਧ੍ਰਿਗੁ ਜੀਵਦੇ; ਵਿਚਿ ਬਿਸਟਾ ਮਨਮੁਖ ਰਾਖੁ ॥

bin naavai. dhrig jeevade; vich bisattaa manamukh raakh |

Sant Singh KhalsaWithout the Name of the Lord, their life is cursed; the manmukhs are stuck in manure.
Manmohan SinghWithout the Name, accursed is the human life. The way-wards are made to abide in ordure.
Manmohan Singh (Punjabi)ਨਾਮ ਦੇ ਬਾਝੋਂ ਫਿਟਕਾਰਯੋਗ ਹੈ ਬੰਦੇ ਦਾ ਜੀਵਨ ਆਪ ਹੁਦਰਿਆਂ ਨੂੰ ਗੰਦਗੀ ਅੰਦਰ ਵਾਸਾ ਮਿਲਦਾ ਹੈ।
Fareedkot Teekaਜੋ ਵਹੁ ਮਨਮੁਖ ਨਾਮ ਬਿਨਾਂ ਜੀਵਤੇ ਹੈਂ, ਸੋ ਤਿਨ ਕੇ ਜੀਵਨੇ ਕੋ ਧਿਕਾਰ ਹੈ। ਅੰਤ ਕੋ ਭੀ ਵਿਸਟਾ ਕੇ ਵਿਚ ਮਨਮੁਖੋਂ ਕੋ ਰਾਖਿਆ ਜਾਵੇਗਾ, ਭਾਵ ਨਰਕੋਂ ਕੋ ਪਾਈਏਂਗੇ॥
Prof. Sahib Singhਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ। ਮਨਮੁਖਾਂ ਦਾ ਟਿਕਾਣਾ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ।

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਮਨਮੁਖ ਰਾਖੁ = ਮਨਮੁਖਾਂ ਦਾ ਟਿਕਾਣਾ।

SikhNet (Spanish)Sí, malditos son los que no se apoyan en el Nombre del Señor, ve, ellos, esos arrogantes, son desperdiciados como basura.

ਓਇ ਆਵਹਿ ਜਾਹਿ ਭਵਾਈਅਹਿ; ਬਹੁ ਜੋਨੀ ਦੁਰਗੰਧ ਭਾਖੁ ॥੩॥

oe aaveh jaeh bhavaaeeeh; bahu jonee duragandh bhaakh |3|

Sant Singh KhalsaThey come and go, and are consigned to wander through uncounted incarnations, eating stinking rot. ||3||
Manmohan SinghThey come and go and are goaded into many existences. They eat the foul-smelling ordure.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਹਨ ਅਤੇ ਘਣੇਰੀਆਂ ਜੂਨੀਆਂ ਵਿੱਚ ਧੱਕੇ ਜਾਂਦੇ ਹਨ। ਉਹ ਬਦਬੂਦਾਰ ਗੰਦਗੀ ਨੂੰ ਖਾਂਦੇ ਹਨ।
Fareedkot Teekaਵਹੁ ਮਨਮੁਖ (ਆਵਹਿ ਜਾਹਿ) ਜਨਮ ਮਰਨ ਮੇਂ ਭਵਾਈਏਂਗੇ ਔ ਸੂਕਰ ਕੂਕਰਾਦਿ ਬਹੁਤ ਜੂਨੀਓਂ ਮੇਂ ਹੋਇਕੈ (ਦੁਰਗੰਧ), ਭਾਵ ਵਿਸ਼ਟਾ ਕੋ (ਭਾਖੁ) ਖਾਵੇਂਗੇ॥੩॥
Prof. Sahib Singhਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ (ਵਿਕਾਰਾਂ ਦਾ) ਗੰਦ (ਉਹਨਾਂ ਦੀ ਸਦਾ) ਖ਼ੁਰਾਕ ਹੈ ॥੩॥

ਪਦ ਅਰਥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਆਵਹਿ = ਆਉਂਦੇ ਹਨ, ਜੰਮਦੇ ਹਨ। ਜਾਹਿ = ਜਾਂਦੇ ਹਨ, ਮਰਦੇ ਹਨ। ਭਵਾਈਅਹਿ = ਭਵਾਏ ਜਾਂਦੇ ਹਨ। ਦੁਰਗੰਧ = ਗੰਦ। ਭਾਖੁ = ਭੱਖ, ਖ਼ੁਰਾਕ ਹੈ ॥੩॥

SikhNet (Spanish)Nacen sólo para morir, su andar no termina, y chupan de los malos olores de miles de matrices.(3)

ਤ੍ਰਾਹਿ ਤ੍ਰਾਹਿ ਸਰਣਾਗਤੀ; ਹਰਿ ਦਇਆ ਧਾਰਿ ਪ੍ਰਭ ਰਾਖੁ ॥

traeh traeh saranaagatee; har deaa dhaar prabh raakh |

Sant Singh KhalsaBegging, imploring, I seek Your Sanctuary; Lord, shower me with Your Mercy, and save me, God.
Manmohan SinghImploring and beseeching, I have sought Thine refuge, Mercifully save Thou me, O my Lord God.
Manmohan Singh (Punjabi)ਹਾੜੇ ਤਰਲੇ ਕੱਢਦੇ ਹੋਏ ਨੇ, ਮੈਂ ਤੇਰੀ ਪਨਾਹ ਲਈ ਹੈ। ਮਿਹਰ ਕਰਕੇ ਤੂੰ ਮੇਰੀ ਰੱਖਿਆ ਕਰ ਹੇ ਮੇਰੇ ਸੁਆਮੀ ਵਾਹਿਗੁਰੂ!
Fareedkot Teekaਹਮ ਤੇਰੀ ਸਰਣ ਕੋ ਪ੍ਰਾਪਤਿ ਹੂਏ ਹੈਂ। ਹੇ ਹਰੀ ਪ੍ਰਭੂ! ਦਯਾ ਕਰ ਕੇ ਮਨ ਬਾਣੀ ਸੇ ਹਮਾਰੀ ਰਛਾ ਕਰ॥
Prof. Sahib Singhਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਸਾਡੀ) ਰੱਖਿਆ ਕਰ, ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਬਚਾ ਲੈ ਬਚਾ ਲੈ।

ਪਦ ਅਰਥ ਤ੍ਰਾਹਿ = ਬਚਾ ਲੈ। ਸਰਣਾਗਤੀ = ਸਰਣ ਆਏ ਹਾਂ। ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਰਾਖੁ = ਰੱਖਿਆ ਕਰ।

SikhNet (Spanish)Sálvanos, oh, sálvanos, Dios, con Tu Misericordia,

ਸੰਤਸੰਗਤਿ ਮੇਲਾਪੁ ਕਰਿ; ਹਰਿ ਨਾਮੁ ਮਿਲੈ ਪਤਿ ਸਾਖੁ ॥

santasangat melaap kar; har naam milai pat saakh |

Sant Singh KhalsaLead me to join the Society of the Saints, and bless me with the honor and glory of the Lord's Name.
Manmohan SinghUnite me Thou with the society of the saints and bless me with the honour and credit of Thy Name.
Manmohan Singh (Punjabi)ਤੂੰ ਮੈਨੂੰ ਸਤਿਸੰਗਤ ਨਾਲ ਜੋੜ ਦੇ ਅਤੇ ਮੈਨੂੰ ਆਪਣੇ ਨਾਮ ਦੀ ਇੱਜ਼ਤ ਆਬਰੂ ਅਤੇ ਇਤਬਾਰ ਬਖਸ਼।
Fareedkot Teekaਹੇ ਹਰੀ! ਤਿਸ ਸਤੰਸਗ ਮੇਂ ਹਮਾਰਾ ਮਿਲਾਪ ਕਰੁ ਜਹਾਂ ਸੇ ਤੇਰਾ ਨਾਮੁ ਮਿਲਤਾ ਹੈ। ਔ ਤਿਸ ਤੇਰੇ ਨਾਮ ਸੇ ਇਸ ਲੋਕ ਮੇਂ ਇਜਤ ਔ ਪ੍ਰਲੋਕ ਮੇਂ ਸਾਖ ਰਹਿ ਆਵਤੀ ਹੈ॥
Prof. Sahib Singhਸੰਤਾਂ ਦੀ ਸੰਗਤ ਵਿਚ ਸਾਡਾ ਮਿਲਾਪ ਬਣਾਈ ਰੱਖ, (ਉਥੇ ਹੀ) ਹਰਿ-ਨਾਮ ਮਿਲਦਾ ਹੈ (ਜਿਸ ਨੂੰ ਨਾਮ ਮਿਲਦਾ ਹੈ ਉਸ ਨੂੰ ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ।

ਪਦ ਅਰਥ ਮਿਲੈ = ਮਿਲਦਾ ਹੈ। ਪਤਿ ਸਾਖੁ = ਇੱਜ਼ਤ-ਇਤਬਾਰ।

SikhNet (Spanish)pues hemos buscado Tu Refugio, llévanos hasta los Santos para que seamos bendecidos con Gloria a través de Tu Nombre.

ਹਰਿ ਹਰਿ ਨਾਮੁ ਧਨੁ ਪਾਇਆ; ਜਨ ਨਾਨਕ. ਗੁਰਮਤਿ ਭਾਖੁ ॥੪॥੪॥੬॥

har har naam dhan paaeaa; jan naanak. guramat bhaakh |4|4|6|

Sant Singh KhalsaI have obtained the wealth of the Name of the Lord, Har, Har; servant Nanak chants the Lord's Name, through the Guru's Teachings. ||4||4||6||
Manmohan SinghI have obtained the wealth of God Lord's Name and serf Nanak utters the Master's Name under the Guru's instruction.
Manmohan Singh (Punjabi)ਮੈਨੂੰ ਰੱਬ ਸਾਈਂ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ, ਅਤੇ ਗੋਲਾ ਨਾਨਕ ਗੁਰੂ ਦੇ ਉਪਦੇਸ਼ ਤਾਬੇ ਮਾਲਕ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੀ ਸਿਖ੍ਯਾ ਕੋ (ਭਾਖੁ) ਉਚਾਰਨ ਕੀਆ ਹੈ, ਤਿਨੋਂ ਗੁਰਮੁਖੋਂ ਨੇ ਹੇ ਹਰੀ! ਤੇਰਾ ਹਰਿ ਨਾਮ ਧਨ ਪਾਇਆ ਹੈ ਅਰਥਾਤ ਧਾਰਨ ਕੀਆ ਹੈ॥੪॥੪॥੬॥
Prof. Sahib Singhਹੇ ਦਾਸ ਨਾਨਕ! (ਸੰਤਾਂ ਦੀ ਸੰਗਤ ਵਿਚ ਹੀ) ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ। ਤੂੰ ਭੀ ਗੁਰੂ ਦੀ ਮੱਤ ਲੈ ਕੇ ਨਾਮ ਉਚਾਰਦਾ ਰਹੁ ॥੪॥੪॥੬॥

ਪਦ ਅਰਥ ਗੁਰਮਤਿ = ਗੁਰੂ ਦੀ ਸਿੱਖਿਆ ਉਤੇ ਤੁਰ ਕੇ। ਭਾਖੁ = ਉਚਾਰ ॥੪॥੪॥੬॥

SikhNet (Spanish)Sí, he obtenido las Riquezas de Dios, y canto siempre Su Nombre a través de la Palabra del Guru.(4-4-6)

Open this shabad →

Shabad Guru Ramdas Ji Raag Maaroo continues on Ang 998

ਮਾਰੂ ਮਹਲਾ ੪ ਘਰੁ ੫ ॥

maaroo mahalaa 4 ghar 5 |

Sant Singh KhalsaMaaroo, Fourth Mehl, Fifth House:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Maru, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਹਰਿ ਹਰਿ ਭਗਤਿ ਭਰੇ ਭੰਡਾਰਾ ॥

har har bhagat bhare bhanddaaraa |

Sant Singh KhalsaDevotional worship to the Lord, Har, Har, is an overflowing treasure.
Manmohan SinghThe Lord God's treasures are brimful with devotion.
Manmohan Singh (Punjabi)ਸਾਈਂ ਰੱਬ ਦੇ ਖ਼ਜ਼ਾਨੇ ਪ੍ਰੇਮ ਨਾਲ ਪਰੀਪੂਰਨ ਹਨ।
Fareedkot Teekaਜੋ ਹਰਿ ਹਰਿ ਭਗਤੀ ਕੇ ਭੰਡਾਰ ਭਰੇ ਹੂਏ ਹੈਂ॥
Prof. Sahib Singh(ਗੁਰੂ ਦੇ ਪਾਸ) ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ,

ਪਦ ਅਰਥ ਭੰਡਾਰਾ = ਖ਼ਜ਼ਾਨੇ।

SikhNet (Spanish)Los Tesoros al Servicio del Señor, Jar, Jar que se hace en total Devoción se exceden,

ਗੁਰਮੁਖਿ; ਰਾਮੁ ਕਰੇ ਨਿਸਤਾਰਾ ॥

guramukh; raam kare nisataaraa |

Sant Singh KhalsaThe Gurmukh is emancipated by the Lord.
Manmohan SinghIt is through the Guru, that the Lord emancipates man.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਸਾਂਈਂ, ਬੰਦੇ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਤਿਨ ਗੁਰੋਂ ਦੁਆਰੇ ਰਾਮ ਜਪੀਏ ਤੌ ਰਾਮ ਨਿਸਤਾਰਾ ਕਰਤਾ ਹੈ॥
Prof. Sahib Singhਪਰਮਾਤਮਾ ਗੁਰੂ ਦੀ ਰਾਹੀਂ (ਹੀ) ਪਾਰ-ਉਤਾਰਾ ਕਰਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਨਿਸਤਾਰਾ = ਪਾਰ-ਉਤਾਰਾ।

SikhNet (Spanish)de aquí que el Gurmukj sea liberado por el Señor.

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ; ਸੋ ਹਰਿ ਕੇ ਗੁਣ ਗਾਵੈ ਜੀਉ ॥੧॥

jis no kripaa kare meraa suaamee; so har ke gun gaavai jeeo |1|

Sant Singh KhalsaOne who is blessed by the Mercy of my Lord and Master sings the Glorious Praises of the Lord. ||1||
Manmohan SinghTo whomsoever my Lord shows mercy; alone sings the God's praise.
Manmohan Singh (Punjabi)ਜਿਸ ਕਿਸੇ ਉੱਤੇ ਮੈਡਾਂ ਮਾਲਕ ਮਿਹਰ ਧਾਰਦਾ ਹੈ; ਕੇਵਲ ਉਹ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਸ ਕੋ ਮੇਰਾ ਸੁਆਮੀ ਕ੍ਰਿਪਾ ਕਰੇ ਸੋ ਜੀਉ ਹਰੀ ਕੇ ਗੁਣ ਗਾਵਤਾ ਹੈ॥੧॥
Prof. Sahib Singhਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥

ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਸੁਆਮੀ = ਮਾਲਕ-ਪ੍ਰਭੂ। ਗਾਵੈ = ਗਾਂਦਾ ਹੈ ॥੧॥

SikhNet (Spanish)Quien goza de la Misericordia de mi Señor, el Maestro, dedica su vida a cantar las Alabanzas del Señor.(1)

ਹਰਿ ਹਰਿ ਕ੍ਰਿਪਾ ਕਰੇ; ਬਨਵਾਲੀ ॥

har har kripaa kare; banavaalee |

Sant Singh KhalsaO Lord, Har, Har, take pity on me,
Manmohan SinghO my flower-gift God, the Lord-master take Thou pity on me,
Manmohan Singh (Punjabi)ਹੇ ਮੇਰੇ ਫੂਲ ਮਾਲਾ ਵਾਲੇ ਵਾਹਿਗੁਰੂ ਸੁਆਮੀ ਮਾਲਕ! ਤੂੰ ਮੇਰੇ ਉਤੇ ਤਰਸ ਕਰ,
Fareedkot Teekaਸੰਸਾਰ ਬਨ ਕੇ ਹਰੇ ਕਰਨੇ ਵਾਲਾ ਔਰ (ਵਾਲੀ) ਮਾਲਕ ਹਰੀ ਜੋ ਕ੍ਰਿਪਾ ਕਰੇ॥
Prof. Sahib Singhਜਿਸ ਮਨੁੱਖ ਉਤੇ ਹਰੀ-ਪਰਮਾਤਮਾ ਕਿਰਪਾ ਕਰਦਾ ਹੈ,

ਪਦ ਅਰਥ ਬਨਵਾਲੀ = ਬਨਮਾਲੀ, ਬਨ ਦੇ ਫੁੱਲ ਦੀ ਮਾਲਾ ਵਾਲਾ, ਵਿਸ਼ਨੂੰ, ਪਰਮਾਤਮਾ।

SikhNet (Spanish)Oh, Señor, Jar, Jar, Ten Piedad de mí,

ਹਰਿ ਹਿਰਦੈ; ਸਦਾ ਸਦਾ ਸਮਾਲੀ ॥

har hiradai; sadaa sadaa samaalee |

Sant Singh Khalsathat within my heart, I may dwell upon You, Lord, forever and ever.
Manmohan Singhthat within my mind I may ever, ever remember Thee.
Manmohan Singh (Punjabi)ਤਾਂ ਜੋ ਆਪਦੇ ਮਨ ਅੰਦਰ ਮੈਂ ਹਮੇਸ਼ਾਂ ਹਮੇਸ਼ਾਂ ਹੀ ਤੈਨੂੰ ਸਿਮਰਦਾ ਰਹਾਂ।
Fareedkot Teekaਤੋ ਹਰੀ ਕੋ ਰਿਦੇ ਮੇਂ ਨਿਤ੍ਯੰਪ੍ਰਤੀ ਸੰਮਾਲੀਤਾ ਹੈ॥
Prof. Sahib Singhਉਹ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਸਮਾਲੀ = ਸਮਾਲੇ, ਸੰਮਾਲਦਾ ਹੈ।

SikhNet (Spanish)para que pueda desde mi corazón habitar en Ti.

ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ; ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥

har har naam japahu mere jeearre; jap har har naam chhaddaavai jeeo |1| rahaau |

Sant Singh KhalsaChant the Name of the Lord, Har, Har, O my soul; chanting the Name of the Lord, Har, Har, you shall be emancipated. ||1||Pause||
Manmohan SinghMeditate thou on thy God's Name, O my soul. It is the meditation of the Name of the Lord that shall emancipate thee. Pause.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੈਂਡੀ ਜਿਦੜੀਏ! ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੀ ਤੈਨੂੰ ਬੰਦਖ਼ਲਾਸ ਕਰਾਵੇਗਾ ਠਹਿਰਾਉ।
Fareedkot Teekaਹੇ ਮੇਰੇ ਜੀਉ! ਹਰਿ ਨਾਮ ਕੋ ਮਨ ਤਨ ਕਰ ਕੇ ਜਪ, ਕਿਉਂਕਿ ਹਰਿ ਹਰਿ ਨਾਮ ਜੋ ਜਪ ਹੈ, ਸੋਈ ਸੰਸਾਰ ਸੇ ਛੁਡਾਵਤਾ ਹੈ॥੧॥ ਰਹਾਉ ॥
Prof. Sahib Singhਹੇ ਮੇਰੀ ਜਿੰਦੇ! ਤੂੰ ਭੀ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ। ਪ੍ਰਭੂ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਅੜੇ = ਹੇ ਜਿੰਦੇ! ਛਡਾਵੈ = (ਬੰਧਨਾਂ ਤੋਂ) ਛਡਾਂਦਾ ਹੈ ॥੧॥ ਰਹਾਉ ॥

SikhNet (Spanish)Por siempre y para siempre, canta el Nombre del Señor, Jar, Jar, oh Alma mía y de seguro serás liberada.(1-Pausa)

Open this shabad (20 lines, Angs 997-998) →

Ang 997 of 1430