ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਲੋਇਣ ਲੋਈ ਡਿਠ; ਪਿਆਸ ਨ ਬੁਝੈ. ਮੂ ਘਣੀ ॥
loein loee dditth; piaas na bujhai. moo ghanee |
Sant Singh KhalsaWith my eyes, I have seen the Light of the Lord, but my great thirst is not quenched.
Manmohan SinghWith my eyes, I have seen the Lord's light, but my immense thirst to behold Him quenches not.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦਾ ਪ੍ਰਕਾਸ਼ ਵੇਖ ਲਿਆ, ਪਰ ਉਸ ਨੂੰ ਵੇਖਣ ਦੀ ਮੇਰੀ ਬਹੁਤੀ ਤੇਹ ਬੁੱਝਦੀ ਨਹੀਂ।
Fareedkot Teekaਮੈਨੇ ਬੁਧੀ ਰੂਪ ਨੇਤ੍ਰੋਂ ਕਰ ਕੇ (ਲੋਈ) ਪ੍ਰਕਾਸ਼ ਰੂਪ ਪਰਮਾਤਮਾ ਦੇਖਾ ਹੈ, ਪਰੰਤੂ ਫਿਰ ਭੀ ਦੇਖਣੇ ਕੀ ਪਿਆਸ (ਮੂ) ਮੇਰੀ ਬੁਝਤੀ ਨਹੀਂ ਕਿੰਤੂ ਘਣੀ ਲਗੀ ਰਹਿਤੀ ਹੈ॥
Prof. Sahib Singhਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ।
ਪਦ ਅਰਥ ਲੋਇਣ = ਅੱਖਾਂ (ਨਾਲ)। ਲੋਈ = ਜਗਤ, ਲੋਕ। ਪਿਆਸ = ਵੇਖਣ ਦੀ ਲਾਲਸਾ। ਮੂ = ਮੈਨੂੰ। ਘਣੀ = ਬਹੁਤ।
SikhNet (Spanish)He visto la Luz del Señor con mis ojos y sin embargo, mi sed inmensa todavía no se ha calmado.
ਨਾਨਕ. ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥੧॥
naanak. se akharreean bian; jinee ddisando maa piree |1|
Sant Singh KhalsaO Nanak, those eyes are different, which behold my Husband Lord. ||1||
Manmohan SinghNanak, different are those eyes, with which my Spouse is beheld.
Manmohan Singh (Punjabi)ਨਾਨਕ, ਹੋਰ ਹਨ ਉਹ ਨੇਤਰ, ਜਿਨ੍ਹਾਂ ਨਾਲ ਮੇਰਾ ਕੰਤ ਵੇਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਆਂਖੋਂ ਸੇ (ਮਾ ਪਿਰੀ) ਮੇਰਾ ਪਤੀ ਨਹੀਂ ਦਿਖਾਈ ਦੇਤਾ, ਕਿਉਂਕਿ ਸੋ ਆਂਖੈਂ (ਬਿਅੰਨਿ) ਦੂਸਰੀ ਹੈਂ ਅਰਥਾਤ ਸੁਧ ਬੁਧੀ ਰੂਪ ਜਿਨਸੇ ਮੇਰਾ ਪਤੀ ਦਿਖਾਈ ਦੇਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ॥੧॥
ਪਦ ਅਰਥ ਬਿਅੰਨਿ = ਹੋਰ ਕਿਸਮ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥
SikhNet (Spanish)Pero esos ojos se ponen diferentes, oh Nanak, esos ojos con los cuáles uno ve a su Amado Señor. (1)