ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।
SikhNet (Spanish)Chhant
ਜਿਨੀ ਹਰਿ ਪ੍ਰਭੁ ਡਿਠਾ; ਤਿਨ ਕੁਰਬਾਣੇ ਰਾਮ ॥
jinee har prabh dditthaa; tin kurabaane raam |
Sant Singh KhalsaI am a sacrifice to those who have seen the Lord God.
Manmohan SinghI am a sacrifice unto those, who have seen my Lord God.
Manmohan Singh (Punjabi)ਮੈਂ ਉਨ੍ਹਾਂ ਉਤੋਂ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੇਰਾ ਸੁਆਮੀ ਵਾਹਿਗਰੂ ਵੇਖਿਆ ਹੈ।
Fareedkot Teekaਹੇ ਭਾਈ! ਜਿਨੋਂ ਨੇ ਹਰਿ ਪ੍ਰਭੂ ਕੋ ਦੇਖਾ ਹੈ, ਤਿਨ ਉਪਰੋਂ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ,ਪਦ ਅਰਥ ਕੁਰਬਾਣੇ = ਸਦਕੇ।
SikhNet (Spanish)Me postro reverente ante aquéllos que han visto a mi Señor,
ਸੇ ਸਾਚੀ ਦਰਗਹ; ਭਾਣੇ ਰਾਮ ॥
se saachee daragah; bhaane raam |
Sant Singh KhalsaIn the True Court of the Lord, they are approved.
Manmohan SinghThey are approved in the true Court.
Manmohan Singh (Punjabi)ਉਹ ਸੱਚੇ ਦਰਬਾਰ ਅੰਦਰ ਸਤਿਕਾਰੇ ਜਾਂਦੇ ਹਨ।
Fareedkot Teekaਕਿਉਂਕਿ ਸੋਈ ਰਾਮ ਕੀ ਸਚੀ ਦਰਗਾਹ ਮੇਂ (ਭਾਣੇ) ਅਛੇ ਲਗੇ ਹੈਂ॥
Prof. Sahib Singhਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ।ਪਦ ਅਰਥ ਸੇ = {ਬਹੁ-ਵਚਨ} ਉਹ। ਭਾਣੇ = ਪਸੰਦ ਆਉਂਦੇ ਹਨ।
SikhNet (Spanish)pues ellos son los aprobados en la Corte Verdadera de Dios. Siendo aprobados por el Maestro,
ਠਾਕੁਰਿ ਮਾਨੇ ਸੇ ਪਰਧਾਨੇ; ਹਰਿ ਸੇਤੀ ਰੰਗਿ ਰਾਤੇ ॥
tthaakur maane se paradhaane; har setee rang raate |
Sant Singh KhalsaThey are approved by their Lord and Master, and acclaimed as supreme; they are imbued with the Lord's Love.
Manmohan SinghBeing approved by the Lord they are acclaimed as supreme and remain imbued with God's love.
Manmohan Singh (Punjabi)ਸਾਹਿਬ ਦੇ ਕਬੂਲ ਕੀਤੇ ਹੋਏ ਉਹ ਮੁੱਖੀ ਕਰਾਰ ਦਿੱਤੇ ਜਾਂਦੇ ਹਨ ਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।
Fareedkot Teekaਜੋ ਠਾਕਰ ਜੀ ਨੇ ਮਾਨੇ ਹੈਂ ਸੋਈ ਪਰਧਾਨ ਹੂਏ ਹੈਂ ਔਰ ਹਰਿ ਕੇ ਪ੍ਰੇਮ ਸਾਥ ਮਸਤ ਰਹਿਤੇ ਹੈਂ॥
Prof. Sahib Singhਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਠਾਕੁਰਿ = ਠਾਕੁਰ ਨੇ। ਮਾਨੇ = ਆਦਰ ਦਿੱਤਾ। ਪਰਧਾਨੇ = ਮੰਨੇ-ਪ੍ਰਮੰਨੇ। ਸੇਤੀ = ਨਾਲ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਰਹਿੰਦੇ ਹਨ।
SikhNet (Spanish)fueron reconocidos como supremos y se fundieron en el Amor de Dios.
ਹਰਿ ਰਸਹਿ ਅਘਾਏ. ਸਹਜਿ ਸਮਾਏ; ਘਟਿ ਘਟਿ ਰਮਈਆ ਜਾਤੇ ॥
har raseh aghaae. sehaj samaae; ghatt ghatt rameea jaate |
Sant Singh KhalsaThey are satiated with the sublime essence of the Lord, and they merge in celestial peace; in each and every heart, they see the all-pervading Lord.
Manmohan SinghThey are, sated with the Lord's Nectar and merge into supreme bliss and the Omnipresent Lord, they behold in every heart.
Manmohan Singh (Punjabi)ਉਹ ਸੁਆਮੀ ਦੇ ਅੰਮ੍ਰਿਤ ਨਾਲ ਰੱਜੇ ਹਨ ਅਤੇ ਪਰਮ ਅਨੰਦ ਅੰਦਰ ਲੀਨ ਹਨ। ਸਰਬ-ਵਿਆਪਕ ਸੁਆਮੀ ਨੂੰ ਉਹ ਹਰ ਦਿਲ ਅੰਦਰ ਵੇਖਦੇ ਹਨ।
Fareedkot Teekaਅਰ ਹਰਿ ਰਸ ਕਰ ਸੰਤੁਸ਼ਟ ਹੂਏ ਹੂਏ (ਸਹਜਿ) ਸਾਂਤੀ ਪਦ ਮੇਂ ਸਮਾਏ ਹੈਂ, ਪੁਨਾ ਤਿਨੋਂ ਨੇ ਸਭ ਘਟ ਮੇਂ ਏਕ ਰਾਮ ਹੀ ਜਾਨੇ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ-ਰਸ ਨਾਲ ਰੱਜੇ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਤੇ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ।ਪਦ ਅਰਥ ਰਸਹਿ = ਰਸ ਨਾਲ। ਅਘਾਣੇ = ਤ੍ਰਿਪਤ। ਸਹਜਿ = ਆਤਮਕ ਅਡੋਲਤਾ ਵਿਚ। ਘਟਿ ਘਟਿ = ਹਰੇਕ ਘਟ ਵਿਚ।
SikhNet (Spanish)Invadidos de la Esencia del Señor, se inmergieron en la Paz, y vieron a su Señor en cada corazón.
ਸੇਈ ਸਜਣ ਸੰਤ ਸੇ ਸੁਖੀਏ; ਠਾਕੁਰ ਅਪਣੇ ਭਾਣੇ ॥
seee sajan sant se sukhee; tthaakur apane bhaane |
Sant Singh KhalsaThey alone are the friendly Saints, and they alone are happy, who are pleasing to their Lord and Master.
Manmohan SinghThey alone are the friendly saints and they are the cheerful beings, who are pleasing to their Lord.
Manmohan Singh (Punjabi)ਉਹੀ ਪਿਆਰੇ ਸਾਧੂ ਹਨ ਤੇ ਉਹੀ ਪ੍ਰਸੰਨ ਪ੍ਰਾਣੀ ਜੋ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।
Fareedkot Teekaਜੋ ਅਪਨੇ ਠਾਕਰ ਕੋ ਅਛੇ ਲਗੇ ਹੈਂ ਸੋਈ ਸਜਨ ਸੰਤ ਹੈਂ ਅਰ ਸੋਈ ਸੁਖੀਏ ਹੈਂ॥
Prof. Sahib Singhਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ।
SikhNet (Spanish)Esos, mis compañeros, son los Santos Benditos, con quienes el Señor está complacido.
ਕਹੁ ਨਾਨਕ. ਜਿਨ ਹਰਿ ਪ੍ਰਭੁ ਡਿਠਾ; ਤਿਨ ਕੈ ਸਦ ਕੁਰਬਾਣੇ ॥੨॥
kahu naanak. jin har prabh dditthaa; tin kai sad kurabaane |2|
Sant Singh KhalsaSays Nanak, I am forever a sacrifice to those who have seen the Lord God. ||2||
Manmohan SinghSays Nanak, I am ever a sacrifice, unto those, who have seen their Lord Master.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ, ਜਿਨ੍ਹਾਂ ਨੇ ਆਪਣਾ ਸੁਆਮੀ ਮਾਲਕ ਵੇਖਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰੀ ਪ੍ਰਭੂ ਦੇਖਾ ਹੈ ਮੈਂ ਤਿਨ ਕੇ ਬਲਿਹਾਰੇ ਜਾਤਾ ਹੂੰ॥੨॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥
SikhNet (Spanish)Dice Nanak, me postro reverente ante aquéllos que han visto a mi Señor. (2)