ੴ

ਸਿੱਖਬਾਣੀ · SikhBani

Ang 577

Sri Guru Granth Sahib · Raag Vadhans · 7 shabads, 42 lines
Translations
Shabad Guru Arjan Dev Ji Raag Vadhans continued from Ang 576

ਕਹੁ ਨਾਨਕ. ਤਿਸੁ ਜਨ ਬਲਿਹਾਰੀ; ਤੇਰਾ ਦਾਨੁ ਸਭਨੀ ਹੈ ਲੀਤਾ ॥੨॥

kahu naanak. tis jan balihaaree; teraa daan sabhanee hai leetaa |2|

Sant Singh KhalsaSays Nanak, I am a sacrifice to such a humble being. O Lord, You bless all with Your bountiful blessings. ||2||
Manmohan SinghSays Nanak, unto such a person, I am a sacrifice. Thou, O Lord, blesseth all with thine bounties.
Manmohan Singh (Punjabi)ਗੁਰੂ ਜੀ ਆਖਦੇ ਹਨ, ਐਹੋ ਜਿਹੇ ਪੁਰਸ਼ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਤੂੰ, ਹੇ ਸਾਈਂ! ਸਾਰਿਆਂ ਨੂੰ ਦਾਤਾਂ ਬਖਸ਼ਦਾ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਮਹਾਤਮਾਂ ਸੇ ਤੇਰਾ ਨਾਮ ਦਾਨ ਸਭ ਜਗ੍ਯਾਸੂਓਂ ਨੇ ਲੀਆ ਹੈ ਮੈਂ ਤਿਨ ਕੇ ਬਲਿਹਾਰ ਜਾਤਾ ਹੂੰ॥੨॥
Prof. Sahib Singhਨਾਨਕ ਆਖਦਾ ਹੈ- ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ। ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ॥੨॥

ਪਦ ਅਰਥ ਬਲਿਹਾਰੀ = ਸਦਕੇ। ਸਭਨੀ = ਹੋਰ ਸਭ ਜੀਵਾਂ ਨੇ ॥੨॥

SikhNet (Spanish)Dice Nanak, ofrezco mi ser en sacrificio a Ti, oh Dios, que con Tus Bondades bendices a todos. (2)

ਤਉ ਭਾਣਾ; ਤਾਂ ਤ੍ਰਿਪਤਿ ਅਘਾਏ ਰਾਮ ॥

tau bhaanaa; taan tripat aghaae raam |

Sant Singh KhalsaWhen it pleases You, then I am satisfied and satiated.
Manmohan SinghWhen it so pleaseth Thee, O Lord, then am I sated and satiated.
Manmohan Singh (Punjabi)ਜਦ ਮੈਨੂੰ ਐਸ ਤਰ੍ਹਾਂ ਚੰਗਾ ਲੱਗਦਾ, ਤਾਂ ਮੈਂ ਰੱਜ ਅਤੇ ਧ੍ਰਾਮ ਜਾਂਦਾ ਹਾਂ, ਹੇ ਸੁਆਮੀ!
Fareedkot Teekaਹੇ ਰਾਮ! ਜਬ ਤੇਰਾ (ਭਾਣਾ) ਹੁਕਮ ਹੂਆ, ਤਬ ਹਮ ਤਨ ਮਨ ਕਰ ਕੇ ਤ੍ਰਿਪਤ ਹੋਏ ਹੈਂ॥
Prof. Sahib Singhਜੇ ਤੇਰੀ ਰਜ਼ਾ ਹੋਵੇ ਤਾਂ ਜੀਵ (ਗੁਰੂ ਦੀ ਸਰਨ ਪੈ ਕੇ, ਮਾਇਆ ਦੀ ਭੁੱਖ ਵਲੋਂ) ਪੂਰੇ ਤੌਰ ਤੇ ਰੱਜ ਜਾਂਦਾ ਹੈ,

ਪਦ ਅਰਥ ਭਉ ਭਾਣਾ = (ਜੇ) ਤੈਨੂੰ ਚੰਗਾ ਲੱਗੇ, ਜੇ ਤੇਰੀ ਰਜ਼ਾ ਹੋਵੇ। ਅਘਾਏ = ਰੱਜ ਜਾਂਦਾ ਹੈ।

SikhNet (Spanish)Cuando así es Tu Voluntad, estamos en Paz, la mente es confortada y la sed calmada.

ਮਨੁ ਥੀਆ ਠੰਢਾ; ਸਭ ਤ੍ਰਿਸਨ ਬੁਝਾਏ ਰਾਮ ॥

man theea tthandtaa; sabh trisan bujhaae raam |

Sant Singh KhalsaMy mind is soothed and calmed, and all my thirst is quenched.
Manmohan SinghMy soul is pacified and all my thirst is quenched.
Manmohan Singh (Punjabi)ਮੇਰੀ ਆਤਮਾ ਸ਼ਾਂਤ ਹੋ ਗਈ ਹੈ ਅਤੇ ਮੇਰੀ ਸਾਰੀ ਪਿਆਸ ਬੁੱਝ ਗਈ ਹੈ।
Fareedkot Teekaਔ ਸਭ ਤ੍ਰਿਸਨਾ ਕੋ ਬੁਝਾਇ ਕਰ ਕੇ ਹਮਾਰਾ ਮਨ ਸਾਂਤ ਹੂਆ ਹੈ॥
Prof. Sahib Singhਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਮਾਇਆ ਦੀ ਸਾਰੀ ਪਿਆਸ ਬੁੱਝ ਜਾਂਦੀ ਹੈ।

ਪਦ ਅਰਥ ਠੰਢਾ = ਸ਼ਾਂਤ। ਤ੍ਰਿਸਨ = ਮਾਇਆ ਦੀ ਪਿਆਸ।

SikhNet (Spanish)Soy bendecido con el Gran Tesoro del Nombre del Señor.

ਮਨੁ ਥੀਆ ਠੰਢਾ. ਚੂਕੀ ਡੰਝਾ; ਪਾਇਆ ਬਹੁਤੁ ਖਜਾਨਾ ॥

man theea tthandtaa. chookee ddanjhaa; paaeaa bahut khajaanaa |

Sant Singh KhalsaMy mind is soothed and calmed, the burning has ceased, and I have found so many treasures.
Manmohan SinghMy mind has become peaceful, the burning has ceased and I have obtained a valuable treasure.
Manmohan Singh (Punjabi)ਮੇਰਾ ਚਿੱਤ ਸ਼ਾਂਤ ਹੋ ਗਿਆ ਹੈ, ਜੱਲਣ ਬੁੱਝ ਗਈ ਹੈ ਤੇ ਮੈਨੂੰ ਭਾਰਾ ਭੰਡਾਰਾ ਪ੍ਰਾਪਤ ਹੋ ਗਿਆ ਹੈ।
Fareedkot Teekaਹੇ ਹਰਿ! ਤੇਰੇ ਮਿਲਨੇ ਸੇ ਸਭ ਪ੍ਰਕਾਰ ਕੀ ਅਗਨੀ ਸੇ ਰਹਿਤ ਮਨ ਸਾਂਤ ਹੂਆ ਹੈ। ਇਸ ਸੇ (ਡੰਝਾ) ਜਲਨਤਾ ਵਾ ਚਾਹਿ ਬੁਝ ਗਈ ਹੈ ਔਰ ਬਹੁਤ ਪ੍ਰਕਾਰ ਗੁਣੋਂ ਕਾ ਖਜਾਨਾ ਪਾਯਾ ਹੈ॥
Prof. Sahib Singhਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ (ਵੱਡਾ ਨਾਮ-) ਖ਼ਜ਼ਾਨਾ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਡੰਝਾ = ਭੜਕੀ, ਕਦੇ ਨਾਹ ਮੁੱਕਣ ਵਾਲੀ ਪਿਆਸ।

SikhNet (Spanish)Todos los sirvientes y discípulos del Señor participan de Él;

ਸਿਖ ਸੇਵਕ ਸਭਿ ਭੁੰਚਣ ਲਗੇ; ਹੰਉ ਸਤਗੁਰ ਕੈ ਕੁਰਬਾਨਾ ॥

sikh sevak sabh bhunchan lage; hnau satagur kai kurabaanaa |

Sant Singh KhalsaAll the Sikhs and servants partake of them; I am a sacrifice to my True Guru.
Manmohan SinghAll the disciples and servants of the Guru partake of it and I am a sacrifice unto my True Guru.
Manmohan Singh (Punjabi)ਗੁਰਾਂ ਦੇ ਸਾਰੇ ਸ਼ਿਸ਼ ਅਤੇ ਦਾਸ ਇਸ ਨੂੰ ਛਕਦੇ ਹਨ। ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਵੰਞਦਾ ਹਾਂ।
Fareedkot Teekaਮੇਰੀ ਤੋ ਕਯਾ ਕਹਨੀ ਹੈ ਮੇਰੇ ਸਭ ਸਿਖ ਸੇਵਕ ਆਤਮ ਅਨੰਦ ਕੋ ਭੋਗਨੇ ਲਗੇ ਹੈਂ, ਇਸ ਸੇ ਮੈਂ ਸਤਿਗੁਰੋਂ ਕੇ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਸਤਿਗੁਰੂ ਤੋਂ ਵਾਰੀ ਜਾਂਦਾ ਹਾਂ ਜਿਸ ਦੇ ਸਾਰੇ ਸਿੱਖ ਸੇਵਕ ਨਾਮ-ਖ਼ਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ,

ਪਦ ਅਰਥ ਸਭਿ = ਸਾਰੇ। ਭੁੰਚਣ ਲਗੇ = ਖਾਣ ਲੱਗ ਪੈਂਦੇ ਹਨ। ਹੰਉ = ਮੈਂ। ਕੈ ਕੁਰਬਾਨਾ = ਤੋਂ ਸਦਕੇ।

SikhNet (Spanish)oh, ¡me postro reverente ante el Guru! Me vuelvo intrépido,

ਨਿਰਭਉ ਭਏ. ਖਸਮ ਰੰਗਿ ਰਾਤੇ; ਜਮ ਕੀ ਤ੍ਰਾਸ ਬੁਝਾਏ ॥

nirbhau bhe. khasam rang raate; jam kee traas bujhaae |

Sant Singh KhalsaI have become fearless, imbued with the Love of my Lord Master, and I have shaken off the fear of death.
Manmohan SinghBeing imbued with the love of the by shaking off the fear of death.
Manmohan Singh (Punjabi)ਕੰਤ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਮੈਂ ਮੌਤ ਦਾ ਤ੍ਰਾਹ ਦੂਰ ਕਰ ਕੇ ਨਿੱਡਰ ਹੋ ਗਿਆ ਹਾਂ।
Fareedkot Teekaਹੇ ਸ੍ਵਾਮੀ! ਆਪ ਕੇ (ਰੰਗਿ) ਪ੍ਰੇਮ ਮੇਂ ਰਤੇ ਹੂਏ ਜਮ ਕੀ ਤ੍ਰਾਸ ਕੋ ਬੁਝਾਇ ਕਰ ਕੇ ਅਬ ਹਮ ਭੈ ਸੇ ਰਹਿਤ ਹੂਏ ਹੈਂ॥
Prof. Sahib Singhਤੇ ਇੰਜ (ਸਹਮਾਂ ਵਲੋਂ) ਨਿਡਰ ਹੋ ਜਾਂਦੇ ਹਨ, ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਜਮਾਂ ਦਾ ਸਹਮ ਮਿਟਾ ਲੈਂਦੇ ਹਨ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਤ੍ਰਾਸ = ਸਹਜ, ਡਰ।

SikhNet (Spanish)estoy imbuido en el Amor del Señor y el miedo a la muerte no me aterroriza más.

ਨਾਨਕ ਦਾਸੁ. ਸਦਾ ਸੰਗਿ ਸੇਵਕੁ; ਤੇਰੀ ਭਗਤਿ ਕਰੰਉ ਲਿਵ ਲਾਏ ॥੩॥

naanak daas. sadaa sang sevak; teree bhagat karnau liv laae |3|

Sant Singh KhalsaSlave Nanak, Your humble servant, lovingly embraces Your meditation; O Lord, be with me always. ||3||
Manmohan SinghSlave Nanak, loving embraces Thy meditation, O Lord. Thou ever keepest the company of Thy attendant.
Manmohan Singh (Punjabi)ਗੋਲਾ ਨਾਨਕ ਪਿਆਰ ਨਾਲ ਤੇਰੀ ਇਬਾਦਤ ਕਰਦਾ ਹੈ, ਹੇ ਪ੍ਰਭੂ! ਆਪਣੇ ਟਹਿਲੂਏ ਦੇ ਤੂੰ ਸਦੀਵ ਹੀ ਅੰਗ ਸੰਗ ਰਹਿੰਦਾ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਸਦਾ ਸੇਵਕ ਤੇਰੇ ਸੰਗ ਹੂੰ ਔ ਬਿਰਤੀ ਲਗਾਇ ਕਰ ਤੇਰੀ ਭਗਤੀ ਕਰਤਾ ਹੂੰ॥
Prof. Sahib Singhਨਾਨਕ ਆਖਦਾ ਹੈ ਕਿ (ਹੇ ਪ੍ਰਭੂ! ਮੇਹਰ ਕਰ, ਮੈਂ) ਦਾਸ (ਗੁਰੂ ਦੇ) ਚਰਨਾਂ ਵਿਚ ਟਿਕਿਆ ਰਹਾਂ, (ਗੁਰੂ ਦਾ) ਸੇਵਕ ਬਣਿਆ ਰਹਾਂ, ਤੇ, ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾਂ ॥੩॥

ਪਦ ਅਰਥ ਸੰਗਿ = ਨਾਲ। ਕਰੰਉ = ਮੈਂ ਕਰਾਂ। ਲਾਏ = ਲਾਇ, ਲਾ ਕੇ ॥੩॥

SikhNet (Spanish)Nanak es siempre Tu Esclavo, oh Señor, y entonado en Ti, Te alaba en Adoración. (3)

ਪੂਰੀ ਆਸਾ ਜੀ; ਮਨਸਾ ਮੇਰੇ ਰਾਮ ॥

pooree aasaa jee; manasaa mere raam |

Sant Singh KhalsaMy hopes and desires have been fulfilled, O my Lord.
Manmohan SinghO Lord, my hopes and desires have been fulfilled.
Manmohan Singh (Punjabi)ਹੇ ਪ੍ਰਭੂ! ਮੇਰੀਆਂ ਉਮੈਦਾਂ ਅਤੇ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਮੇਰੇ ਰਾਮ! ਮੇਰੀ ਆਸਾ ਮਨਸਾ ਸਭ ਪੂਰੀ ਹੋ ਗਈ ਹੈ॥
Prof. Sahib Singhਹੇ ਪ੍ਰਭੂ ਜੀ! (ਤੇਰੀ ਮੇਹਰ ਨਾਲ ਮੇਰੀ ਹਰੇਕ) ਆਸ ਤੇ ਕਾਮਨਾ ਪੂਰੀ ਹੋ ਗਈ ਹੈ।

ਪਦ ਅਰਥ ਜੀ = ਹੇ ਪ੍ਰਭੂ ਜੀ! ਮਨਸਾ = ਮਨ ਦੀ ਕਾਮਨਾ {मनीषा}।

SikhNet (Spanish)Mis esperanzas y deseos se han cumplido; oh Señor mío, no tengo virtudes, pues las Virtudes son Tuyas.

ਮੋਹਿ ਨਿਰਗੁਣ ਜੀਉ; ਸਭਿ ਗੁਣ ਤੇਰੇ ਰਾਮ ॥

mohi niragun jeeo; sabh gun tere raam |

Sant Singh KhalsaI am worthless, without virtue; all virtues are Yours, O Lord.
Manmohan SinghO Sire, I am without merits, all the merits are Thine.
Manmohan Singh (Punjabi)ਹੇ ਮਹਾਰਾਜ! ਮੈਂ ਨੇਕੀਆਂ ਵਿਹੂਣ ਹਾਂ, ਸਾਰੀਆਂ ਨੇਕੀਆਂ ਤੇਰੀਆਂ ਹੀ ਹਨ।
Fareedkot Teekaਮੈਂ ਨਿਰਗੁਣ ਹੂੰ ਔ ਤੇਰੇ ਮੇਂ ਹੀ ਸਭ ਗੁਣ ਹੈਂ॥
Prof. Sahib Singhਹੇ ਪ੍ਰਭੂ ਜੀ! ਮੈਂ ਗੁਣ-ਹੀਨ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ।

ਪਦ ਅਰਥ ਮੋਹਿ = ਮੈਂ। ਜੀਉ = ਹੇ ਪ੍ਰਭੂ ਜੀ! ਸਭਿ = ਸਾਰੇ।

SikhNet (Spanish)Todos los Méritos son Tuyos, oh Maestro, ¿cómo Te puedo alabar?

ਸਭਿ ਗੁਣ ਤੇਰੇ. ਠਾਕੁਰ ਮੇਰੇ; ਕਿਤੁ ਮੁਖਿ ਤੁਧੁ ਸਾਲਾਹੀ ॥

sabh gun tere. tthaakur mere; kit mukh tudh saalaahee |

Sant Singh KhalsaAll virtues are Yours, O my Lord and Master; with what mouth should I praise You?
Manmohan SinghThou hast all the merits, O my Lord, with what mouth should I praise Thee?
Manmohan Singh (Punjabi)ਸਾਰੀਆਂ ਖੂਬੀਆਂ ਤੇਰੇ ਵਿੱਚ ਹਨ, ਹੇ ਮੈਂਡੇ ਪ੍ਰਭੂ! ਮੈਂ ਕਿਹੜੇ ਮੂੰਹ ਨਾਲ ਤੇਰੀ ਤਾਰੀਫ ਕਰਾਂ?
Fareedkot Teekaਹੇ ਮੇਰੇ ਠਾਕੁਰ! ਤੇਰੇ ਮੇਂ ਸਭ ਗੁਣ ਹੈਂ, ਮੈਂ ਕਿਸ ਮੁਖ ਕਰ ਤੇਰੀ ਸਲਾਹਨਾ ਕਰੂੰ॥
Prof. Sahib Singhਤੇਰੇ ਅੰਦਰ ਸਾਰੇ ਹੀ ਗੁਣ ਹਨ, ਹੇ ਮੇਰੇ ਮਾਲਕ! ਮੈਂ ਕਿਸ ਮੂੰਹ ਨਾਲ ਤੇਰੀ ਵਡਿਆਈ ਕਰਾਂ?

ਪਦ ਅਰਥ ਠਾਕੁਰ ਮੇਰੇ = ਹੇ ਠਾਕੁਰ! ਕਿਤੁ = ਕਿਸ ਦੀ ਰਾਹੀਂ? ਮੁਖਿ = ਮੂੰਹ ਨਾਲ। ਕਿਤੁ ਮੁਖਿ = ਕਿਸ ਮੂੰਹ ਨਾਲ? ਸਾਲਾਹੀ = ਸਾਲਾਹੀਂ, ਮੈਂ ਉਸਤਤਿ ਕਰਾਂ।

SikhNet (Spanish)Sin tomar en cuenta el mérito o el demérito que pueda tener,

ਗੁਣੁ ਅਵਗੁਣੁ ਮੇਰਾ. ਕਿਛੁ ਨ ਬੀਚਾਰਿਆ; ਬਖਸਿ ਲੀਆ ਖਿਨ ਮਾਹੀ ॥

gun avagun meraa. kichh na beechaariaa; bakhas leea khin maahee |

Sant Singh KhalsaYou did not consider my merits and demerits; you forgave me in an instant.
Manmohan SinghMine merits and demerits, Thou hast not considered at all and Thou hast pardoned me in a moment.
Manmohan Singh (Punjabi)ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਤੈਂ, ਉਕਾ ਹੀ ਧਿਆਨ ਨਹੀਂ ਦਿੱਤਾ। ਤੂੰ ਮੈਨੂੰ ਇਕ ਮੁਹਤ ਵਿੱਚ ਬਖਸ਼ ਲਿਆ ਹੈ।
Fareedkot Teekaਆਪ ਨੇ ਮੇਰੇ ਗੁਣ ਅਵਗੁਣੋਂ ਕਾ ਕੁਛ ਭੀ ਬਿਚਾਰ ਨਹੀਂ ਕੀਆ, ਏਕ ਖਿਨ ਮੇਂ ਮੇਰੇ ਕੋ ਬਖਸ ਲੀਆ ਹੈ॥
Prof. Sahib Singhਤੂੰ ਮੇਰਾ ਕੋਈ ਗੁਣ ਜਾਂ ਔਗੁਣ ਨਾ ਦੇਖ ਕੇ ਇਕ ਛਿਨ ਵਿਚ ਹੀ ਤੂੰ ਮੇਰੇ ਉਤੇ ਮੇਹਰ ਕਰ ਦਿਤੀ,

ਪਦ ਅਰਥ ਖਿਨ ਮਾਹੀ = ਇਕ ਛਿਨ ਵਿਚ।

SikhNet (Spanish)cubres todas mis deficiencias y en un instante soy bendecido con los Nueve Tesoros de Tu Nombre.

ਨਉ ਨਿਧਿ ਪਾਈ ਵਜੀ ਵਾਧਾਈ; ਵਾਜੇ ਅਨਹਦ ਤੂਰੇ ॥

nau nidh paaee vajee vaadhaaee; vaaje anahad toore |

Sant Singh KhalsaI have obtained the nine treasures, congratulations are pouring in, and the unstruck melody resounds.
Manmohan SinghI have obtained the nine treasure and congratulations resound and unstruck trumpets. ring (with me).
Manmohan Singh (Punjabi)ਮੈਂ ਨੌ ਖਜਾਨੇ ਪਾ ਲਏ ਹਨ, ਤੁਰਮ (ਬਿਗਲ) ਮੁਬਾਰਕਾਂ ਗੂੰਜ ਰਹੀਆਂ ਹਨ ਅਤੇ ਬਿਨਾ ਬਜਾਏ ਤੁਰਮ ਵੱਜ ਰਹੇ ਹਨ।
Fareedkot Teekaਅਬ ਹਮ ਨੇ ਨਉਨਿਧਿ ਰੂਪ ਭਗਤੀ ਪਾਈ ਹੈ, ਇਸ ਸੇ (ਵਧਾਈ) ਖੁਸੀ (ਵਜੀ) ਪ੍ਰਗਟੀ ਹੈ ਪੁਨਾ (ਅਨਹਦ) ਏਕ ਰਸ ਅਹੰ ਬ੍ਰਹਮਾਸਮੀ ਉਚਾਰਣ ਰੂਪ (ਤੂਰੇ) ਬਾਜੇ ਬਜੇ ਹੈਂ॥
Prof. Sahib Singhਤੇ ਮੈਂ ਨੌ ਖ਼ਜ਼ਾਨੇ ਹਾਸਲ ਕਰ ਲਏ ਹਨ, ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ ਹਨ।

ਪਦ ਅਰਥ ਨਉ ਨਿਧਿ = (ਦੁਨੀਆ ਦੇ ਸਾਰੇ ਹੀ) ਨੌ ਖ਼ਜ਼ਾਨੇ। ਵਾਜੇ = ਵੱਜ ਪਏ ਹਨ। ਅਨਹਦ = ਇਕ-ਰਸ, ਬਿਨਾ ਵਜਾਇਆਂ। ਤੂਰੇ = ਵਾਜੇ।

SikhNet (Spanish)Estoy feliz y la Melodía Divina de Éxtasis resuena en mí,

ਕਹੁ ਨਾਨਕ. ਮੈ ਵਰੁ ਘਰਿ ਪਾਇਆ; ਮੇਰੇ ਲਾਥੇ ਜੀ ਸਗਲ ਵਿਸੂਰੇ ॥੪॥੧॥

kahu naanak. mai var ghar paaeaa; mere laathe jee sagal visoore |4|1|

Sant Singh KhalsaSays Nanak, I have found my Husband Lord within my own home, and all my anxiety is forgotten. ||4||1||
Manmohan SinghSays Nanak, I have attained my Spouse at home, and all my anxieties are at an end.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਪਣੇ ਪਤੀ ਘਰ ਵਿੱਚ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਅੰਦੇਸ਼ੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਤੁਝ ਬਰ ਕੋ ਘਰ ਮੇਂ ਹੀ ਪਾਇਆ, ਮੇਰੇ ਜੀ, ਭਾਵ ਮਨ ਤੇ ਸਭ (ਵਿਸੂਰੇ) ਝੋਰੇ ਮਿਟ ਗਏ ਹੈਂ॥੪॥੧॥☬ਜਗ੍ਯਾਸੂਓਂ ਕੋ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਮੈਂ (ਪ੍ਰਭੂ) ਖਸਮ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ ਤੇ ਮੇਰੇ ਸਾਰੇ ਹੀ ਚਿੰਤਾ-ਫ਼ਿਕਰ ਲਹਿ ਗਏ ਹਨ ॥੪॥੧॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਵਿਸੂਰੇ = ਝੋਰੇ ॥੪॥੧॥

SikhNet (Spanish)dice Nanak, ahora que he logrado unirme a mi Esposo, todos mis sufrimientos se han esfumado. (4-1)

Open this shabad (26 lines, Angs 576-577) →

Shabad Guru Arjan Dev Ji Raag Vadhans

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਕਿਆ ਸੁਣੇਦੋ ਕੂੜੁ; ਵੰਞਨਿ ਪਵਣ ਝੁਲਾਰਿਆ ॥

kiaa sunedo koorr; vanyan pavan jhulaariaa |

Sant Singh KhalsaWhy do you listen to falsehood? It shall vanish like a gust of wind.
Manmohan SinghWhy hearest thou the false talk? It shall vanish like the gust of wind.
Manmohan Singh (Punjabi)ਤੂੰ ਝੂਠੀ ਗੱਲ ਕਿਉਂ ਸੁਣਦਾ ਹੈ। ਇਹ ਹਵਾ ਦੇ ਬੁੱਲੇ ਵਾਂਗੂ ਅਲੋਪ ਹੋ ਜਾਊਗੀ।
Fareedkot Teekaਹੇ ਜੀਵ! ਝੂਠੇ ਪਦਾਰਥੋਂ ਕੇ ਬਚਨੋਂ ਕੋ ਕਿਆ ਸੁਨਤਾ ਹੈਂ, ਜੋ ਪੁਨੋਂ ਕੀ ਨਸ੍ਵਤਾ ਰੂਪ ਪਵਨ ਕੇ (ਝੁਲਾਰਿਆਂ) ਝੋਲੇ ਸਾਥ ਚਲੇ ਜਾਤੇ ਹੈਂ॥
Prof. Sahib Singhਨਾਸਵੰਤ ਪਦਾਰਥਾਂ ਦੀ ਕੀਹ ਗੱਲ ਸੁਨਣੀ, ਇਹ ਤਾਂ ਹਵਾ ਦੇ ਬੁੱਲਿਆਂ ਵਾਂਗ ਚਲੇ ਜਾਂਦੇ ਹਨ।

ਪਦ ਅਰਥ ਕੂੜੁ = ਝੂਠ, ਝੂਠੇ ਪਦਾਰਥਾਂ ਦੀ ਗੱਲ। ਵੰਞਨਿ = ਚਲੇ ਜਾਂਦੇ ਹਨ। ਝੁਲਾਰਿਆ = ਬੁੱਲਿਆਂ ਵਾਂਗ।

SikhNet (Spanish)¿Por qué escuchar lo falso? Pues lo falso es insustancial y fútil como el viento.

ਨਾਨਕ. ਸੁਣੀਅਰ ਤੇ ਪਰਵਾਣੁ; ਜੋ ਸੁਣੇਦੇ ਸਚੁ ਧਣੀ ॥੧॥

naanak. suneear te paravaan; jo sunede sach dhanee |1|

Sant Singh KhalsaO Nanak, those ears are acceptable, which listen to the True Master. ||1||
Manmohan SinghNanak, approved are the ears, which hear the Name of the True Master.
Manmohan Singh (Punjabi)ਨਾਨਕ, ਪ੍ਰਮਾਣੀਕ ਹਨ ਉਹ ਕੰਨ ਜਿਹੜੇ ਸੱਚੇ ਮਾਲਕ ਦੇ ਨਾਮ ਨੂੰ ਸੁਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰਵਣ ਤੋ ਵਹੁ ਪ੍ਰਮਾਣੀਕ ਹੈਂ, ਜੋ ਸਚੇ (ਧਨੀ) ਮਾਲਕ ਕੇ ਨਾਮ ਕੋ ਸੁਨਤੇ ਹੈਂ, ਪਰਮੇਸਰ ਪਰਾਇਣੋਂ ਕੀ ਉਸਤਤੀ ਕਰਤੇ ਹੈਂ॥੧॥
Prof. Sahib Singhਹੇ ਨਾਨਕ! ਉਹ ਕੰਨ (ਪ੍ਰਭੂ ਨੂੰ) ਕਬੂਲ ਹਨ ਜੇਹੜੇ ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ (ਦੀ ਸਿਫ਼ਤ-ਸਾਲਾਹ) ਨੂੰ ਸੁਣਦੇ ਹਨ ॥੧॥

ਪਦ ਅਰਥ ਸੁਣੀਅਰ = ਕੰਨ। ਤੇ = {ਬਹੁ-ਵਚਨ} ਉਹ। ਸਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ-ਪ੍ਰਭੂ ॥੧॥

SikhNet (Spanish)Dice Nanak, sólo los oídos que escuchan la Alabanza del Verdadero Señor son aprobados en la Corte del Señor. (1)

Open this shabad →

Shabad Guru Arjan Dev Ji Raag Vadhans

ਛੰਤੁ ॥

chhant |

Sant Singh KhalsaChhant:
Manmohan SinghA melody.
Manmohan Singh (Punjabi)ਛੰਤ।
Prof. Sahib Singhਛੰਤ।
SikhNet (Spanish)Chhant

ਤਿਨ ਘੋਲਿ ਘੁਮਾਈ; ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ ॥

tin ghol ghumaaee; jin prabh sravanee suniaa raam |

Sant Singh KhalsaI am a sacrifice to those who listen with their ears to the Lord God.
Manmohan SinghI am a sacrifice unto those, who, with their ears, hear the Lord's Name.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਕੰਨਾਂ ਨਾਲ ਸੁਆਮੀ ਦਾ ਨਾਂ ਸ੍ਰਵਣ ਕਰਦੇ ਹਨ।
Fareedkot Teekaਤਿਨ ਕੇ ਊਪਰ ਸੇ ਮੈਂ (ਘੋਲਿ ਘੁਮਾਈ) ਬਲਿਹਾਰ ਜਾਤਾ ਹੂੰ ਜਿਨੋਂ ਨੇ ਪ੍ਰਭੂ ਕੇ ਨਾਮ ਕੋ ਸ੍ਰਵਣੋਂ ਸੇ ਸੁਨਾ ਹੈ॥
Prof. Sahib Singhਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪ੍ਰਭੂ (ਦਾ ਨਾਮ) ਸੁਣਿਆ ਹੈ, ਉਹਨਾਂ ਤੋਂ ਮੈਂ ਸਦਕੇ ਕੁਰਬਾਨ ਜਾਂਦਾ ਹਾਂ।

ਪਦ ਅਰਥ ਘੋਲਿ ਘੁਮਾਈ = ਮੈਂ ਕੁਰਬਾਨ ਜਾਂਦਾ ਹਾਂ। ਸ੍ਰਵਣੀ = ਕੰਨਾਂ ਨਾਲ।

SikhNet (Spanish)Ofrezco mi ser en sacrificio a aquéllos que han escuchado el Nombre del Señor;

ਸੇ ਸਹਜਿ ਸੁਹੇਲੇ; ਜਿਨ ਹਰਿ ਹਰਿ ਰਸਨਾ ਭਣਿਆ ਰਾਮ ॥

se sehaj suhele; jin har har rasanaa bhaniaa raam |

Sant Singh KhalsaBlissful and comfortable are those, who with their tongues chant the Name of the Lord, Har, Har.
Manmohan SinghBlissful and comfortable are they, who, with their tongue, utter the God's Name.
Manmohan Singh (Punjabi)ਕੁਦਰਤਨ ਹੀ ਸੁੱਖੀਏ ਹਨ ਉਹ ਜੋ ਆਪਣੀ ਜੀਭ੍ਹਾ ਨਾਲ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹਨ।
Fareedkot Teekaਜਿਨੋਂ ਨੈ ਹਰਿ ਹਰਿ ਨਾਮ ਰਸਨਾ ਕਰ ਕੇ ਕਹਾ ਹੈ, ਸੋ ਸੁਭਾਵਕ ਹੀ (ਸੁਹੇਲੇ) ਸੁਖੀਏ ਹੈਂ॥
Prof. Sahib Singhਜੇਹੜੇ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਰਹਿੰਦੇ ਹਨ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲੇ = ਸੁਖੀ। ਰਸਨਾ = ਜੀਭ (ਨਾਲ)।

SikhNet (Spanish)sólo están en Paz y en Éxtasis aquéllos que recitan el Nombre de Dios.

ਸੇ ਸਹਜਿ ਸੁਹੇਲੇ ਗੁਣਹ ਅਮੋਲੇ; ਜਗਤ ਉਧਾਰਣ ਆਏ ॥

se sehaj suhele gunah amole; jagat udhaaran aae |

Sant Singh KhalsaThey are naturally embellished, with priceless virtues; they have come to save the world.
Manmohan SinghThey are naturally embellished and posses priceless merits and they have come to save to world.
Manmohan Singh (Punjabi)ਉਹ ਕੁਦਰਤੀ ਤੌਰ ਤੇ ਸਸ਼ੋਭਤ ਹਨ ਅਤੇ ਅਣਮੁੱਲੀਆਂ ਨੇਕੀਆਂ ਵਾਲੇ ਹਨ। ਉਹ ਸੰਸਾਰ ਦਾ ਪਾਰ ਉਤਾਰਾ ਕਰਨ ਲਈ ਆਏ ਹਨ।
Fareedkot Teekaਸੋਈ ਅਮੋਲਕ ਗੁਣੋਂ ਵਾਲੇ ਹੈਂ ਔਰ ਵਹੁ ਸਹਜੇ ਹੀ ਸੁਖੀ ਹੈਂ ਅਰ ਵਹੁ ਸੰਸਾਰ ਕਾ ਉਧਾਰ ਕਰਨੇ ਵਾਸਤੇ ਸੰਸਾਰ ਮੇਂ ਆਏ ਹੈਂ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਵਿਚ ਰਹਿ ਕੇ ਸੁਖੀ ਜੀਵਨ ਜੀਊਂਦੇ ਹਨ, ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਤਾਂ ਜਗਤ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਸਤੇ ਆਉਂਦੇ ਹਨ।

ਪਦ ਅਰਥ ਉਧਾਰਣ = ਪਾਰ ਲੰਘਾਣ ਵਾਸਤੇ।

SikhNet (Spanish)En Éxtasis y en Felicidad viven esos hombres invaluables y de tanto mérito; ellos han venido a emancipar al mundo.

ਭੈ ਬੋਹਿਥ ਸਾਗਰ ਪ੍ਰਭ ਚਰਣਾ; ਕੇਤੇ ਪਾਰਿ ਲਘਾਏ ॥

bhai bohith saagar prabh charanaa; kete paar laghaae |

Sant Singh KhalsaGod's Feet are the boat, which carries so many across the terrifying world-ocean.
Manmohan SinghThe Guru's feet are the ship, which has ferried many across the terrible world ocean.
Manmohan Singh (Punjabi)ਗੁਰਾਂ ਦੇ ਪੈਰ ਜਹਾਜ਼ ਹਨ ਜਿਸ ਨੇ ਘਣੇਰਿਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕੀਤਾ ਹੈ।
Fareedkot Teekaਭੈਦਾਇਕ ਸੰਸਾਰ ਸਮੁੰਦਰ ਸੇ ਪ੍ਰਭ ਕੇ ਚਰਣਾਰਬਿੰਦ ਰੂਪੀ (ਬੋਹਿਥ) ਜਹਾਜ ਨੇ ਕਿਤਨੇ, ਭਾਵ ਬਹੁਤੇ ਹੀ ਜੀਵ ਪਾਰ ਕਰੇ ਹੈਂ॥
Prof. Sahib Singhਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪਰਮਾਤਮਾ ਦੇ ਚਰਨ ਜਹਾਜ਼ ਹਨ (ਆਪ ਨਾਮ ਜਪਣ ਵਾਲੇ ਮਨੁੱਖ) ਅਨੇਕਾਂ ਨੂੰ (ਪ੍ਰਭੂ-ਚਰਨਾਂ ਵਿਚ ਜੋੜ ਕੇ) ਪਾਰ ਲੰਘਾ ਦੇਂਦੇ ਹਨ।

ਪਦ ਅਰਥ ਭੈ ਸਾਗਰ = ਭਿਆਨਕ ਸਮੁੰਦਰ। ਬੋਹਿਥ = ਜਹਾਜ਼। ਕੇਤੇ = ਬੇਅੰਤ।

SikhNet (Spanish)Los Pies del Señor son el Barco con el que millones han podido cruzar el mar de la existencia.

ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ; ਤਿਨ ਕਾ ਲੇਖਾ. ਨ ਗਣਿਆ ॥

jin knau kripaa karee merai tthaakur; tin kaa lekhaa. na ganiaa |

Sant Singh KhalsaThose who are blessed with the favor of my Lord and Master, are not asked to render their account.
Manmohan SinghThey on whom is my Master's mercy, they are asked not to render their account.
Manmohan Singh (Punjabi)ਜਿਨ੍ਹਾਂ ਉਤੇ ਮੇਰੇ ਮਾਲਕ ਦੀ ਮਿਹਰ ਹੈ, ਉਨ੍ਹਾਂ ਪਾਸੋਂ ਉਨ੍ਹਾਂ ਦਾ ਹਿਸਾਬ-ਕਿਤਾਬ ਨਹੀਂ ਪੁੱਛਿਆ ਜਾਂਦਾ।
Fareedkot Teekaਜਿਨੋਂ ਕੋ ਮੇਰੇ ਠਾਕਰ ਨੇ ਕ੍ਰਿਪਾ ਕਰੀ ਹੈ ਤਿਨੋਂ ਕੋ ਪੁੰਨ ਪਾਪੋਂ ਕਾ ਹਿਸਾਬ ਨਹੀਂ ਗਿਨਾ ਗਇਆ ਹੈ॥
Prof. Sahib Singhਮੇਰੇ ਮਾਲਕ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ (ਦੀ ਨਿਗਾਹ) ਕੀਤੀ, ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ।

ਪਦ ਅਰਥ ਕੰਉ = ਨੂੰ। ਠਾਕੁਰਿ = ਠਾਕੁਰ ਨੇ।

SikhNet (Spanish)Aquéllos que tienen la Compasión de mi Maestro, no les es pedido entregar cuentas de sus acciones,

ਕਹੁ ਨਾਨਕ. ਤਿਸੁ ਘੋਲਿ ਘੁਮਾਈ; ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥੧॥

kahu naanak. tis ghol ghumaaee; jin prabh sravanee suniaa |1|

Sant Singh KhalsaSays Nanak, I am a sacrifice to those who listen to God with their ears. ||1||
Manmohan SinghSays Nanak, I am sacrifice unto them, who with their ears, hear the Lord's Name.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ, ਜੋ ਆਪਣੇ ਕੰਨਾਂ ਨਾਲ ਸਾਹਿਬ ਦਾ ਨਾਮ ਸੁਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਕੇ ਊਪਰੋਂ ਵਾਰਨੇ ਬਲਿਹਾਰਨੇ ਜਾਤਾ ਹੂੰ, ਜਿਨੋਂ ਨੇ ਪ੍ਰਭੂ ਕਾ ਜਸ ਵਾ ਨਾਮ ਕਾਨੋਂ ਸੇ ਸੁਨਾ ਹੈ॥੧॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪਰਮਾਤਮਾ (ਦੀ ਸਿਫ਼ਤ-ਸਾਲਾਹ) ਨੂੰ ਸੁਣਿਆ ਹੈ ॥੧॥

ਪਦ ਅਰਥ ਜਿਨਿ = ਜਿਸ ਨੇ {ਜਿਨ = ਜਿੰਨ੍ਹਾਂ ਨੇ} ॥੧॥

SikhNet (Spanish)dice Nanak, ofrezco mi ser en sacrificio a aquéllos que escuchan la Alabanza del Señor. (1)

Open this shabad →

Shabad Guru Arjan Dev Ji Raag Vadhans

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਲੋਇਣ ਲੋਈ ਡਿਠ; ਪਿਆਸ ਨ ਬੁਝੈ. ਮੂ ਘਣੀ ॥

loein loee dditth; piaas na bujhai. moo ghanee |

Sant Singh KhalsaWith my eyes, I have seen the Light of the Lord, but my great thirst is not quenched.
Manmohan SinghWith my eyes, I have seen the Lord's light, but my immense thirst to behold Him quenches not.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦਾ ਪ੍ਰਕਾਸ਼ ਵੇਖ ਲਿਆ, ਪਰ ਉਸ ਨੂੰ ਵੇਖਣ ਦੀ ਮੇਰੀ ਬਹੁਤੀ ਤੇਹ ਬੁੱਝਦੀ ਨਹੀਂ।
Fareedkot Teekaਮੈਨੇ ਬੁਧੀ ਰੂਪ ਨੇਤ੍ਰੋਂ ਕਰ ਕੇ (ਲੋਈ) ਪ੍ਰਕਾਸ਼ ਰੂਪ ਪਰਮਾਤਮਾ ਦੇਖਾ ਹੈ, ਪਰੰਤੂ ਫਿਰ ਭੀ ਦੇਖਣੇ ਕੀ ਪਿਆਸ (ਮੂ) ਮੇਰੀ ਬੁਝਤੀ ਨਹੀਂ ਕਿੰਤੂ ਘਣੀ ਲਗੀ ਰਹਿਤੀ ਹੈ॥
Prof. Sahib Singhਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, (ਅਜੇ ਭੀ) ਮੈਨੂੰ (ਜਗਤ ਵੇਖਣ ਦੀ ਪਿਆਸ) ਬਹੁਤ ਹੈ, ਇਹ ਪਿਆਸ ਬੁੱਝਦੀ ਨਹੀਂ।

ਪਦ ਅਰਥ ਲੋਇਣ = ਅੱਖਾਂ (ਨਾਲ)। ਲੋਈ = ਜਗਤ, ਲੋਕ। ਪਿਆਸ = ਵੇਖਣ ਦੀ ਲਾਲਸਾ। ਮੂ = ਮੈਨੂੰ। ਘਣੀ = ਬਹੁਤ।

SikhNet (Spanish)He visto la Luz del Señor con mis ojos y sin embargo, mi sed inmensa todavía no se ha calmado.

ਨਾਨਕ. ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥੧॥

naanak. se akharreean bian; jinee ddisando maa piree |1|

Sant Singh KhalsaO Nanak, those eyes are different, which behold my Husband Lord. ||1||
Manmohan SinghNanak, different are those eyes, with which my Spouse is beheld.
Manmohan Singh (Punjabi)ਨਾਨਕ, ਹੋਰ ਹਨ ਉਹ ਨੇਤਰ, ਜਿਨ੍ਹਾਂ ਨਾਲ ਮੇਰਾ ਕੰਤ ਵੇਖਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਨ ਆਂਖੋਂ ਸੇ (ਮਾ ਪਿਰੀ) ਮੇਰਾ ਪਤੀ ਨਹੀਂ ਦਿਖਾਈ ਦੇਤਾ, ਕਿਉਂਕਿ ਸੋ ਆਂਖੈਂ (ਬਿਅੰਨਿ) ਦੂਸਰੀ ਹੈਂ ਅਰਥਾਤ ਸੁਧ ਬੁਧੀ ਰੂਪ ਜਿਨਸੇ ਮੇਰਾ ਪਤੀ ਦਿਖਾਈ ਦੇਤਾ ਹੈ॥੧॥
Prof. Sahib Singhਹੇ ਨਾਨਕ! ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ (ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ) ॥੧॥

ਪਦ ਅਰਥ ਬਿਅੰਨਿ = ਹੋਰ ਕਿਸਮ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥

SikhNet (Spanish)Pero esos ojos se ponen diferentes, oh Nanak, esos ojos con los cuáles uno ve a su Amado Señor. (1)

Open this shabad →

Shabad Guru Arjan Dev Ji Raag Vadhans

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।
SikhNet (Spanish)Chhant

ਜਿਨੀ ਹਰਿ ਪ੍ਰਭੁ ਡਿਠਾ; ਤਿਨ ਕੁਰਬਾਣੇ ਰਾਮ ॥

jinee har prabh dditthaa; tin kurabaane raam |

Sant Singh KhalsaI am a sacrifice to those who have seen the Lord God.
Manmohan SinghI am a sacrifice unto those, who have seen my Lord God.
Manmohan Singh (Punjabi)ਮੈਂ ਉਨ੍ਹਾਂ ਉਤੋਂ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਮੇਰਾ ਸੁਆਮੀ ਵਾਹਿਗਰੂ ਵੇਖਿਆ ਹੈ।
Fareedkot Teekaਹੇ ਭਾਈ! ਜਿਨੋਂ ਨੇ ਹਰਿ ਪ੍ਰਭੂ ਕੋ ਦੇਖਾ ਹੈ, ਤਿਨ ਉਪਰੋਂ ਮੈਂ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ ਹਾਂ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ,

ਪਦ ਅਰਥ ਕੁਰਬਾਣੇ = ਸਦਕੇ।

SikhNet (Spanish)Me postro reverente ante aquéllos que han visto a mi Señor,

ਸੇ ਸਾਚੀ ਦਰਗਹ; ਭਾਣੇ ਰਾਮ ॥

se saachee daragah; bhaane raam |

Sant Singh KhalsaIn the True Court of the Lord, they are approved.
Manmohan SinghThey are approved in the true Court.
Manmohan Singh (Punjabi)ਉਹ ਸੱਚੇ ਦਰਬਾਰ ਅੰਦਰ ਸਤਿਕਾਰੇ ਜਾਂਦੇ ਹਨ।
Fareedkot Teekaਕਿਉਂਕਿ ਸੋਈ ਰਾਮ ਕੀ ਸਚੀ ਦਰਗਾਹ ਮੇਂ (ਭਾਣੇ) ਅਛੇ ਲਗੇ ਹੈਂ॥
Prof. Sahib Singhਉਹ (ਵਡ-ਭਾਗੀ) ਬੰਦੇ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਸੰਦ ਆਉਂਦੇ ਹਨ।

ਪਦ ਅਰਥ ਸੇ = {ਬਹੁ-ਵਚਨ} ਉਹ। ਭਾਣੇ = ਪਸੰਦ ਆਉਂਦੇ ਹਨ।

SikhNet (Spanish)pues ellos son los aprobados en la Corte Verdadera de Dios. Siendo aprobados por el Maestro,

ਠਾਕੁਰਿ ਮਾਨੇ ਸੇ ਪਰਧਾਨੇ; ਹਰਿ ਸੇਤੀ ਰੰਗਿ ਰਾਤੇ ॥

tthaakur maane se paradhaane; har setee rang raate |

Sant Singh KhalsaThey are approved by their Lord and Master, and acclaimed as supreme; they are imbued with the Lord's Love.
Manmohan SinghBeing approved by the Lord they are acclaimed as supreme and remain imbued with God's love.
Manmohan Singh (Punjabi)ਸਾਹਿਬ ਦੇ ਕਬੂਲ ਕੀਤੇ ਹੋਏ ਉਹ ਮੁੱਖੀ ਕਰਾਰ ਦਿੱਤੇ ਜਾਂਦੇ ਹਨ ਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ।
Fareedkot Teekaਜੋ ਠਾਕਰ ਜੀ ਨੇ ਮਾਨੇ ਹੈਂ ਸੋਈ ਪਰਧਾਨ ਹੂਏ ਹੈਂ ਔਰ ਹਰਿ ਕੇ ਪ੍ਰੇਮ ਸਾਥ ਮਸਤ ਰਹਿਤੇ ਹੈਂ॥
Prof. Sahib Singhਜਿਨ੍ਹਾਂ ਜੀਵਾਂ ਨੂੰ ਮਾਲਕ-ਪ੍ਰਭੂ ਨੇ ਆਦਰ-ਮਾਣ ਦਿੱਤਾ ਹੈ, (ਹਰ ਥਾਂ) ਮੰਨੇ-ਪ੍ਰਮੰਨੇ ਜਾਂਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਠਾਕੁਰਿ = ਠਾਕੁਰ ਨੇ। ਮਾਨੇ = ਆਦਰ ਦਿੱਤਾ। ਪਰਧਾਨੇ = ਮੰਨੇ-ਪ੍ਰਮੰਨੇ। ਸੇਤੀ = ਨਾਲ। ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੰਗੇ ਰਹਿੰਦੇ ਹਨ।

SikhNet (Spanish)fueron reconocidos como supremos y se fundieron en el Amor de Dios.

ਹਰਿ ਰਸਹਿ ਅਘਾਏ. ਸਹਜਿ ਸਮਾਏ; ਘਟਿ ਘਟਿ ਰਮਈਆ ਜਾਤੇ ॥

har raseh aghaae. sehaj samaae; ghatt ghatt rameea jaate |

Sant Singh KhalsaThey are satiated with the sublime essence of the Lord, and they merge in celestial peace; in each and every heart, they see the all-pervading Lord.
Manmohan SinghThey are, sated with the Lord's Nectar and merge into supreme bliss and the Omnipresent Lord, they behold in every heart.
Manmohan Singh (Punjabi)ਉਹ ਸੁਆਮੀ ਦੇ ਅੰਮ੍ਰਿਤ ਨਾਲ ਰੱਜੇ ਹਨ ਅਤੇ ਪਰਮ ਅਨੰਦ ਅੰਦਰ ਲੀਨ ਹਨ। ਸਰਬ-ਵਿਆਪਕ ਸੁਆਮੀ ਨੂੰ ਉਹ ਹਰ ਦਿਲ ਅੰਦਰ ਵੇਖਦੇ ਹਨ।
Fareedkot Teekaਅਰ ਹਰਿ ਰਸ ਕਰ ਸੰਤੁਸ਼ਟ ਹੂਏ ਹੂਏ (ਸਹਜਿ) ਸਾਂਤੀ ਪਦ ਮੇਂ ਸਮਾਏ ਹੈਂ, ਪੁਨਾ ਤਿਨੋਂ ਨੇ ਸਭ ਘਟ ਮੇਂ ਏਕ ਰਾਮ ਹੀ ਜਾਨੇ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ-ਰਸ ਨਾਲ ਰੱਜੇ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ, ਤੇ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣਦੇ ਹਨ।

ਪਦ ਅਰਥ ਰਸਹਿ = ਰਸ ਨਾਲ। ਅਘਾਣੇ = ਤ੍ਰਿਪਤ। ਸਹਜਿ = ਆਤਮਕ ਅਡੋਲਤਾ ਵਿਚ। ਘਟਿ ਘਟਿ = ਹਰੇਕ ਘਟ ਵਿਚ।

SikhNet (Spanish)Invadidos de la Esencia del Señor, se inmergieron en la Paz, y vieron a su Señor en cada corazón.

ਸੇਈ ਸਜਣ ਸੰਤ ਸੇ ਸੁਖੀਏ; ਠਾਕੁਰ ਅਪਣੇ ਭਾਣੇ ॥

seee sajan sant se sukhee; tthaakur apane bhaane |

Sant Singh KhalsaThey alone are the friendly Saints, and they alone are happy, who are pleasing to their Lord and Master.
Manmohan SinghThey alone are the friendly saints and they are the cheerful beings, who are pleasing to their Lord.
Manmohan Singh (Punjabi)ਉਹੀ ਪਿਆਰੇ ਸਾਧੂ ਹਨ ਤੇ ਉਹੀ ਪ੍ਰਸੰਨ ਪ੍ਰਾਣੀ ਜੋ ਆਪਣੇ ਸੁਆਮੀ ਨੂੰ ਚੰਗੇ ਲੱਗਦੇ ਹਨ।
Fareedkot Teekaਜੋ ਅਪਨੇ ਠਾਕਰ ਕੋ ਅਛੇ ਲਗੇ ਹੈਂ ਸੋਈ ਸਜਨ ਸੰਤ ਹੈਂ ਅਰ ਸੋਈ ਸੁਖੀਏ ਹੈਂ॥
Prof. Sahib Singhਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ।
SikhNet (Spanish)Esos, mis compañeros, son los Santos Benditos, con quienes el Señor está complacido.

ਕਹੁ ਨਾਨਕ. ਜਿਨ ਹਰਿ ਪ੍ਰਭੁ ਡਿਠਾ; ਤਿਨ ਕੈ ਸਦ ਕੁਰਬਾਣੇ ॥੨॥

kahu naanak. jin har prabh dditthaa; tin kai sad kurabaane |2|

Sant Singh KhalsaSays Nanak, I am forever a sacrifice to those who have seen the Lord God. ||2||
Manmohan SinghSays Nanak, I am ever a sacrifice, unto those, who have seen their Lord Master.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਨ੍ਹਾਂ ਤੋਂ ਹਮੇਸ਼ਾਂ ਹੀ ਬਲਿਹਾਰਨੇ ਜਾਂਦਾ ਹਾਂ, ਜਿਨ੍ਹਾਂ ਨੇ ਆਪਣਾ ਸੁਆਮੀ ਮਾਲਕ ਵੇਖਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਹਰੀ ਪ੍ਰਭੂ ਦੇਖਾ ਹੈ ਮੈਂ ਤਿਨ ਕੇ ਬਲਿਹਾਰੇ ਜਾਤਾ ਹੂੰ॥੨॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਹਰੀ ਪ੍ਰਭੂ ਦਾ ਦਰਸਨ ਕਰ ਲਿਆ ਹੈ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥

ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥

SikhNet (Spanish)Dice Nanak, me postro reverente ante aquéllos que han visto a mi Señor. (2)

Open this shabad →

Shabad Guru Arjan Dev Ji Raag Vadhans

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਦੇਹ ਅੰਧਾਰੀ ਅੰਧ; ਸੁੰਞੀ ਨਾਮ ਵਿਹੂਣੀਆ ॥

deh andhaaree andh; sunyee naam vihooneea |

Sant Singh KhalsaThe body is blind, totally blind and desolate, without the Naam.
Manmohan SinghThe body is totally blind and desolate without the Lord's Name.
Manmohan Singh (Punjabi)ਪ੍ਰਭੂ ਦੇ ਨਾਮ ਦੇ ਬਾਝੋਂ ਸਰੀਰ ਬਿਲਕੁਲ ਅੰਨ੍ਹਾ ਅਤੇ ਵੈਰਾਨ ਹੈ।
Fareedkot Teekaਮਨਮੁਖੋਂ ਕੀ ਸੂਖਮ ਦੇਹੀ (ਅੰਧ) ਅਗਿਆਨ ਕਰ ਕੇ ਅੰਧਿਆਰੀ ਹੈ ਔਰ ਨਾਮ ਸੇ ਬਿਨਾਂ (ਸੁੰਞੀ) ਖਾਲੀ, ਭਾਵ ਸੁਭ ਗੁਣ ਅਰ ਨਾਮ ਤੇ ਰਹਿਤ ਹੈ॥
Prof. Sahib Singhਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ।

ਪਦ ਅਰਥ ਦੇਹ = ਸਰੀਰ। ਅੰਧਾਰੀ ਅੰਧ = (ਮੋਹ ਦੇ) ਹਨੇਰੇ ਵਿਚ ਅੰਨ੍ਹੀ। ਵਿਹੂਣੀਆ = ਸੱਖਣੀ।

SikhNet (Spanish)El cuerpo está ciego y vacío sin el Naam.

ਨਾਨਕ ਸਫਲ ਜਨੰਮੁ; ਜੈ ਘਟਿ ਵੁਠਾ ਸਚੁ ਧਣੀ ॥੧॥

naanak safal janam; jai ghatt vutthaa sach dhanee |1|

Sant Singh KhalsaO Nanak, fruitful is the life of that being, within whose heart the True Lord and Master abides. ||1||
Manmohan SinghNanak, fruitful is his life, within whose heart abidest the True Master.
Manmohan Singh (Punjabi)ਨਾਨਕ, ਲਾਭਦਾਇਕ ਹੈ ਉਸ ਦਾ ਜੀਵਨ ਜਿਸ ਦੇ ਦਿਲ ਅੰਦਰ ਸੱਚਾ ਮਾਲਕ ਵੱਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਘਟ ਮੇਂ ਸਚਾ (ਧਣੀ) ਮਾਲਕ (ਵੁਠਾ) ਬਸਾ ਹੈ, ਤਿਨ ਗੁਰਮੁਖੋਂ ਕਾ ਜਨਮ ਸਫਲ ਹੈ॥੧॥
Prof. Sahib Singhਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ ॥੧॥

ਪਦ ਅਰਥ ਜੈ ਘਟਿ = ਜਿਸ ਦੇ ਹਿਰਦੇ ਵਿਚ। ਵੁਠਾ = ਆ ਵੱਸਿਆ। ਸਚੁ ਧਣੀ = ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ॥੧॥

SikhNet (Spanish)Dice Nanak, fructífera es la vida de aquél en cuyo corazón habita el Verdadero Señor. (1)

Open this shabad →

Shabad Guru Arjan Dev Ji Raag Vadhans continues on Ang 578

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤੁ।
SikhNet (Spanish)Chhant

ਤਿਨ ਖੰਨੀਐ ਵੰਞਾਂ ਜਿਨ; ਮੇਰਾ ਹਰਿ ਪ੍ਰਭੁ ਡੀਠਾ ਰਾਮ ॥

tin khaneeai vanyaan jin; meraa har prabh ddeetthaa raam |

Sant Singh KhalsaI am cut into pieces as a sacrifice, to those who have seen my Lord God.
Manmohan SinghMay I be cut into bits for them, who have seen my Lord God.
Manmohan Singh (Punjabi)ਮੈਂ ਉਨ੍ਹਾਂ ਵਾਸਤੇ ਪੁਰਜਾ ਪੁਰਜਾ ਹੋ ਜਾਵਾਂ, ਜਿਨ੍ਹਾਂ ਨੇ ਮੈਂਡਾ ਸੁਆਮੀ ਵਾਹਿਗੁਰੂ ਵੇਖਿਆ ਹੈ।
Fareedkot Teekaਹੇ ਭਾਈ! ਜਿਨੋਂ ਨੇ ਮੇਰਾ ਹਰਿ ਸਮਰਥ ਦੇਖਾ ਹੈ, ਤਿਨ ਕੇ ਉਪਰੋਂ ਮੇਂ (ਖੰਨੀਐ) ਟੁਕੜੇ (ਵੰਞਾ) ਹੋ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ-ਪ੍ਰਭੂ ਦਾ ਦਰਸਨ ਕਰ ਲਿਆ ਹੈ,

ਪਦ ਅਰਥ ਵੰਞਾ = ਵੰਞਾਂ, ਮੈਂ ਜਾਂਦਾ ਹਾਂ। ਖੰਨੀਐ ਵੰਞਾਂ = ਮੈਂ ਟੋਟੇ ਟੋਟੇ ਹੋ ਕੇ ਸਦਕੇ ਜਾਂਦਾ ਹਾਂ।

SikhNet (Spanish)En sacrificio ofrezco cada átomo de mi ser a aquél que ha visto a mi Señor.

ਜਨ ਚਾਖਿ ਅਘਾਣੇ; ਹਰਿ ਹਰਿ ਅੰਮ੍ਰਿਤੁ ਮੀਠਾ ਰਾਮ ॥

jan chaakh aghaane; har har amrit meetthaa raam |

Sant Singh KhalsaHis humble servants partake of the Sweet Ambrosial Nectar of the Lord, Har, Har, and are satiated.
Manmohan SinghGod's slaves are satiated by partaking of the Lord God's sweet Nectar.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਗੋਲੇ ਮਿੱਠੜੇ ਸੁਧਾਰਸ ਨੂੰ ਪਾਨ ਕਰਨ ਦੁਆਰਾ ਰੱਜ ਗਏ ਹਨ।
Fareedkot Teekaਹਰਿ ਹਰਿ ਨਾਮ ਜੋ ਅੰਮ੍ਰਿਤ ਸੇ ਮੀਠਾ ਹੈ ਤਿਸ ਕੋ ਚਾਖਿ ਕਰ ਕੇ ਦਾਸ (ਅਘਾਣੇ) ਤ੍ਰਿਪਤਿ ਹੂਏ ਹੈਂ॥
Prof. Sahib Singhਜੋ ਨਾਮ-ਰਸ ਚੱਖ ਕੇ ਰੱਜ ਜਾਂਦੇ ਹਨ ਤੇ ਜਿਨ੍ਹਾਂ ਨੂੰ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਜਲ ਮਿੱਠਾ ਲੱਗਦਾ ਹੈ।

ਪਦ ਅਰਥ ਚਾਖਿ = (ਨਾਮ-ਰਸ) ਚੱਖ ਕੇ। ਅਘਾਣੇ = ਰੱਜ ਜਾਂਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)Los Sirvientes del Señor están saciados, pues participan del Dulce Néctar de Dios. El Señor es dulce a sus mentes y gozan de Su Compasión.

ਹਰਿ ਮਨਹਿ ਮੀਠਾ. ਪ੍ਰਭੂ ਤੂਠਾ; ਅਮਿਉ ਵੂਠਾ ਸੁਖ ਭਏ ॥

har maneh meetthaa. prabhoo tootthaa; amiau vootthaa sukh bhe |

Sant Singh KhalsaThe Lord seems sweet to their minds; God is merciful to them, His Ambrosial Nectar rains down upon them, and they are at peace.
Manmohan SinghGod is sweet to their mind, unto them the Lord is merciful and upon them the Nectar rains and they attain peace.
Manmohan Singh (Punjabi)ਉਨ੍ਹਾਂ ਦੇ ਮਨ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ ਅਤੇ ਉਨ੍ਹਾਂ ਉਤੇ ਮਾਲਕ ਮਿਹਰਬਾਨ ਹੈ। ਉਨ੍ਹਾਂ ਦੇ ਅੰਮ੍ਰਿਤ ਵਰਸਦਾ ਹੈ ਤੇ ਉਹ ਆਰਾਮ ਪਾਉਂਦੇ ਹਨ।
Fareedkot Teekaਜਿਨ ਕੇ ਮਨ ਮੇਂ ਹਰੀ ਮੀਠਾ ਲਗਾ ਹੈ, ਤਿਨ ਪਰ ਹਰਿ ਪ੍ਰਭ ਪਰਸੰਨ ਹੂਆ ਹੈ, ਤਿਨ ਹੀ ਕੇ ਅੰਤਸ਼ਕਰਣ ਮੇਂ (ਅਮਿਉ) ਨਾਮ ਅੰਮ੍ਰਿਤ ਬਸਾ ਹੈ ਔਰ ਸੁਖ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਪਰਮਾਤਮਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ ਤੇ ਉਹਨਾਂ ਉਤੇ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ।

ਪਦ ਅਰਥ ਮਨਹਿ = ਮਨ ਵਿਚ। ਤੂਠਾ = ਪ੍ਰਸੰਨ ਹੁੰਦਾ। ਅਮਿਉ = ਅੰਮ੍ਰਿਤ।

SikhNet (Spanish)Su Compasión está con ellos y sobre ellos cae el rocío del Néctar del Señor que los hace habitar en Éxtasis.

ਦੁਖ ਨਾਸ. ਭਰਮ ਬਿਨਾਸ ਤਨ ਤੇ; ਜਪਿ ਜਗਦੀਸ ਈਸਹ ਜੈ ਜਏ ॥

dukh naas. bharam binaas tan te; jap jagadees eesah jai je |

Sant Singh KhalsaPain is eliminated and doubt is dispelled from the body; chanting the Name of the Lord of the World, their victory is celebrated.
Manmohan SinghRemembering God, the World-Lord, pain is removed from the body, doubt is dispelled and victory hails the mortal.
Manmohan Singh (Punjabi)ਜਗਤ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਦੇਹ ਤੋਂ ਪੀੜ ਮਿੱਟ ਜਾਂਦੀ ਹੈ, ਸੰਦੇਹ ਦੂਰ ਹੋ ਜਾਂਦਾ ਹੈ ਅਤੇ ਜਿੱਤ ਪ੍ਰਾਣੀ ਨੂੰ ਜੀ ਆਇਆ ਆਖਦੀ ਹੈ।
Fareedkot Teekaਬ੍ਰਹਮਾਦਿਕੋਂ ਕਾ ਈਸ੍ਵਰ ਹੈ ਤਿਸ ਜਗਦੀਸ ਕੋ ਜਪ ਕਰ ਕੇ (ਜੈ ਜਏ) ਜੈ ਜੈ ਕਾਰ ਕਰ ਕੇ ਦੁਖ ਕਾ ਨਾਸ ਹੂਆ ਹੈ, ਅਰ (ਤਨ) ਸੂਛਮ ਸਰੀਰ ਅਰਥਾਤ ਅੰਤਹਕਰਣ ਸੇ ਭਰਮ ਕਾ ਭੀ ਨਾਸ ਹੂਆ ਹੈ॥
Prof. Sahib Singhਜਗਤ ਦੇ ਮਾਲਕ-ਪ੍ਰਭੂ ਦੀ ਜੈ-ਜੈਕਾਰ ਆਖ ਆਖ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ।

ਪਦ ਅਰਥ ਤਨ ਤੇ = ਤਨ ਤੋਂ। ਜਗਦੀਸ = ਜਗਤ ਦਾ ਮਾਲਕ। ਜਪਿ = ਜਪ ਕੇ, ਆਖ ਕੇ। ਈਸਹ ਜੈ ਜਏ = ਮਾਲਕ ਦੀ ਜੈ-ਜੈਕਾਰ।

SikhNet (Spanish)Sus aflicciones y dudas han desaparecido y contemplan al Señor del Universo. Oh, ¡Victoria sea para el Señor!

ਮੋਹ ਰਹਤ. ਬਿਕਾਰ ਥਾਕੇ; ਪੰਚ ਤੇ ਸੰਗੁ ਤੂਟਾ ॥

moh rehat. bikaar thaake; panch te sang toottaa |

Sant Singh KhalsaThey are rid of emotional attachment, their sins are erased, and their association with the five passions is broken off.
Manmohan SinghHe is rid of worldly love, his sins are wiped off and he breaks away from the five passions.
Manmohan Singh (Punjabi)ਉਹ ਸੰਸਾਰੀ ਮਮਤਾ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦੇ ਪਾਪ ਧੋਂਤੇ ਜਾਂਦੇ ਹਨ ਤੇ ਪੰਜਾਂ ਵਿਸ਼ਿਆਂ ਨਾਲੋਂ ਉਸ ਦਾ ਸਾਥ ਟੁੱਟ ਜਾਂਦਾ ਹੈ।
Fareedkot Teekaਮੋਹ ਸੇ ਰਹਿਤ ਹੋਣੇ ਕਰ ਬਿਕਾਰ ਦੂਰ ਹੋ ਗਏ ਹੈਂ ਔਰ ਪੰਚ ਕਾਮਾਦਿਕੋਂ ਕਾ ਸੰਗ ਟੂਟ ਗਇਆ ਹੈ॥
Prof. Sahib Singhਉਹ ਮੋਹ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵਿਕਾਰ ਮੁੱਕ ਜਾਂਦੇ ਹਨ, ਕਾਮਾਦਿਕ ਪੰਜਾਂ ਨਾਲੋਂ ਉਹਨਾਂ ਦਾ ਸਾਥ ਟੁੱਟ ਜਾਂਦਾ ਹੈ।

ਪਦ ਅਰਥ ਸੰਗੁ = ਸਾਥ।

SikhNet (Spanish)Los Sirvientes del Señor se liberan de sus faltas y de su infatuación, y las cinco pasiones se alejan de ellos.

Open this shabad (7 lines, Angs 577-578) →

Ang 577 of 1430