ਬਸੰਤੁ ਮਹਲਾ ੩ ॥
basant mahalaa 3 |
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.
ਅੰਤਰਿ ਪੂਜਾ; ਮਨ ਤੇ ਹੋਇ ॥
antar poojaa; man te hoe |
Sant Singh KhalsaOne who worships the Lord within his mind,
Manmohan SinghHe, who in his mind worships his Lord,
Manmohan Singh (Punjabi)ਜੋ ਚਿੱਤ ਅੰਦਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ,
Fareedkot Teekaਅੰਤਹਕਰਨ ਕੇ ਬੀਚ ਮਨਨ ਕਰਨੇ ਸੇ ਪਰਮੇਸ੍ਵਰ ਕੀ ਪੂਜਾ ਹੋਤੀ ਹੈ॥
Prof. Sahib Singh(ਜਿਹੜਾ ਭੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦੇ) ਅੰਦਰ ਹੀ ਜੁੜੇ ਮਨ ਨਾਲ ਪਰਮਾਤਮਾ ਦੀ ਭਗਤੀ ਹੁੰਦੀ ਰਹਿੰਦੀ ਹੈ,ਪਦ ਅਰਥ ਅੰਤਰਿ = (ਉਸ ਮਨੁੱਖ ਦੇ) ਅੰਦਰ ਹੀ। ਪੂਜਾ = ਭਗਤੀ। ਮਨ ਤੇ = ਮਨ ਤੋਂ, ਜੁੜੇ ਮਨ ਨਾਲ। ਹੋਇ = ਹੁੰਦੀ ਰਹਿੰਦੀ ਹੈ।
SikhNet (Spanish)Uno debe alabar a Dios en el interior de su ser,
ਏਕੋ ਵੇਖੈ; ਅਉਰੁ. ਨ ਕੋਇ ॥
eko vekhai; aaur. na koe |
Sant Singh Khalsasees the One and Only Lord, and no other.
Manmohan Singhsees Him alone and none else.
Manmohan Singh (Punjabi)ਉਹ ਕੇਵਲ ਉਸ ਨੂੰ ਹੀ ਵੇਖਦਾ ਹੈ, ਹੋਰ ਕਿਸੇ ਨੂੰ ਨਹੀਂ।
Fareedkot Teekaਜਿਸ ਨੇ ਕਰੀ ਹੈ, ਸੋ ਏਕ ਪਰਮੇਸ੍ਵਰ ਕੋ ਦੇਖਤਾ ਹੈ ਔਰ ਕਿਸੀ ਕੋ ਨਹੀਂ ਦੇਖਤਾ ਹੈ॥
Prof. Sahib Singh(ਉਹ ਮਨੁੱਖ ਹਰ ਥਾਂ) ਸਿਰਫ਼ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ।ਪਦ ਅਰਥ ਏਕੋ = ਇਕ (ਪਰਮਾਤਮਾ) ਨੂੰ ਹੀ।
SikhNet (Spanish)así podrá uno verlo, el Uno sólo, apegado al otro,
ਦੂਜੈ ਲੋਕੀ; ਬਹੁਤੁ ਦੁਖੁ ਪਾਇਆ ॥
doojai lokee; bahut dukh paaeaa |
Sant Singh KhalsaPeople in duality suffer terrible pain.
Manmohan SinghAttached to duality, people suffer terribly.
Manmohan Singh (Punjabi)ਦਵੈਤ-ਭਾਵ ਨਾਲ ਜੁੜ ਕੇ, ਬੰਦੇ ਬੜੀ ਤਕਲੀਫ ਉਠਾਉਂਦੇ ਹਨ।
Fareedkot Teekaਦ੍ਵੈਤ ਮੇਂ ਲਗੀ ਹੋਈ (ਲੋਕੀ) ਸ੍ਰਿਸਟੀ ਨੇ ਬਹੁਤ ਦੁਖ ਪਾਯਾ ਹੈ॥
Prof. Sahib Singhਦੁਨੀਆ ਨੇ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਬਹੁਤ ਦੁੱਖ ਪਾਇਆ ਹੈ,ਪਦ ਅਰਥ ਦੂਜੈ = ਮਾਇਆ ਦੇ ਮੋਹ ਵਿਚ (ਫਸ ਕੇ)। ਲੋਕੀ = ਦੁਨੀਆ ਨੇ, ਲੁਕਾਈ ਨੇ।
SikhNet (Spanish)el ser humano sufre tristeza y dolor,
ਸਤਿਗੁਰਿ. ਮੈਨੋ ਏਕੁ ਦਿਖਾਇਆ ॥੧॥
satigur. maino ek dikhaaeaa |1|
Sant Singh KhalsaThe True Guru has shown me the One Lord. ||1||
Manmohan SinghThe True Guru has shown me the One Lord.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਮੈਨੂੰ ਤੋ ਸਤਿਗੁਰੋਂ ਨੇ ਏਕ ਵਾਹਿਗੁਰੂ ਦਿਖਾਇ ਦੀਆ ਹੈ॥੧॥
Prof. Sahib Singhਪਰ ਗੁਰੂ ਨੇ (ਮਿਹਰ ਕਰ ਕੇ) ਮੈਨੂੰ ਸਿਰਫ਼ ਪਰਮਾਤਮਾ ਹੀ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੈ (ਤੇ, ਮੈਂ ਦੁੱਖ ਤੋਂ ਬਚ ਗਿਆ ਹਾਂ) ॥੧॥ਪਦ ਅਰਥ ਸਤਿਗੁਰਿ = ਗੁਰੂ ਨੇ। ਮੈਨੋ = ਮੈਨੂੰ ॥੧॥
SikhNet (Spanish)el Guru Verdadero me ha revelado al Uno Solo. (1)
ਮੇਰਾ ਪ੍ਰਭੁ ਮਉਲਿਆ; ਸਦ ਬਸੰਤੁ ॥
meraa prabh mauliaa; sad basant |
Sant Singh KhalsaMy God is in bloom, forever in spring.
Manmohan SinghMy Lord ever abides in bloom and bliss.
Manmohan Singh (Punjabi)ਮੇਰਾ ਮਾਲਕ ਹਮੇਸ਼ਾਂ ਖਿੜਾਉ ਅਤੇ ਖੁਸ਼ੀ ਅੰਦਰ ਵਸਦਾ ਹੈ।
Fareedkot Teekaਮੇਰਾ ਪ੍ਰਭੂ (ਮਉਲਿਆ) ਪ੍ਰਫੁਲਤ ਹੂਆ ਹੂਆ ਸਦਾ ਅਨੰਦ ਰੂਪ ਹੈ॥
Prof. Sahib Singhਸਦਾ-ਆਨੰਦ-ਸਰੂਪ ਮੇਰਾ ਪਰਮਾਤਮਾ (ਹਰ ਥਾਂ) ਆਪਣਾ ਪਰਕਾਸ਼ ਕਰ ਰਿਹਾ ਹੈ।ਪਦ ਅਰਥ ਮਉਲਿਆ = (ਹਰ ਥਾਂ) ਖਿੜਿਆ ਹੋਇਆ ਹੈ, (ਹਰ ਥਾਂ) ਪਰਕਾਸ਼ ਕਰ ਰਿਹਾ ਹੈ। ਸਦ ਬਸੰਤੁ = ਸਦਾ ਖਿੜੇ ਰਹਿਣ ਵਾਲਾ ਪਰਮਾਤਮਾ।
SikhNet (Spanish)Oh, mi Dios está siempre floreciente
ਇਹੁ ਮਨੁ ਮਉਲਿਆ; ਗਾਇ ਗੁਣ ਗੋਬਿੰਦ ॥੧॥ ਰਹਾਉ ॥
eihu man mauliaa; gaae gun gobind |1| rahaau |
Sant Singh KhalsaThis mind blossoms forth, singing the Glorious Praises of the Lord of the Universe. ||1||Pause||
Manmohan SinghThis mind flowers by hymning the praise of the Lord of the universe. Pause.
Manmohan Singh (Punjabi)ਆਲਮ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਇਹ ਮਨੂਆ ਪ੍ਰਫੁਲਤ ਹੁੰਦਾ ਹੈ। ਠਹਿਰਾਉ।
Fareedkot Teekaਤਿਸ ਗੋਬਿੰਦ ਕੇ ਗੁਣੋਂ ਕੋ ਗਾਇ ਕਰ ਏਹ ਮੇਰਾ ਮਨੁ ਪ੍ਰਫੁਲਤ ਹੂਆ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦੇ ਗੁਣ ਗਾ ਗਾ ਕੇ (ਮੇਰਾ) ਇਹ ਮਨ ਸਦਾ ਖਿੜਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਗਾਇ = ਗਾ ਕੇ ॥੧॥ ਰਹਾਉ ॥
SikhNet (Spanish)y cantando Sus Alabanzas mi ser florece también. (1-Pausa)
ਗੁਰ ਪੂਛਹੁ; ਤੁਮੑ ਕਰਹੁ ਬੀਚਾਰੁ ॥
gur poochhahu; tuma karahu beechaar |
Sant Singh KhalsaSo consult the Guru, and reflect upon His wisdom;
Manmohan SinghIf thou take instruction from the Guru and reflect on it,
Manmohan Singh (Punjabi)ਜੇਕਰ ਤੂੰ ਗੁਰਾਂ ਤੋਂ ਸਿਖਮਤ ਲਵੇਂ ਅਤੇ ਉਸ ਨੂੰ ਸੋਚੇ ਸਮਝੇ,
Fareedkot Teekaਜੌ ਤੁਮ ਗੁਰੋਂ ਕੋ ਪੂਛਹੁ ਔਰ ਤਿਸ ਕਾ ਵੀਚਾਰੁ ਕਰੋ॥
Prof. Sahib Singh(ਤੁਸਾਂ ਭੀ ਜੇ ਦੁੱਖਾਂ ਤੋਂ ਬਚਣਾ ਹੈ, ਤਾਂ) ਗੁਰੂ ਦੀ ਸਿੱਖਿਆ ਲਵੋ, ਤੇ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਈ ਰੱਖੋ।ਪਦ ਅਰਥ ਗੁਰ ਪੂਛਹੁ = ਗੁਰੂ ਦੀ ਸਿੱਖਿਆ ਲਵੋ। ਵੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ।
SikhNet (Spanish)Pregunta al Guru el camino y medita en Dios,
ਤਾਂ; ਪ੍ਰਭ ਸਾਚੇ ਲਗੈ ਪਿਆਰੁ ॥
taan; prabh saache lagai piaar |
Sant Singh Khalsathen, you shall be in love with the True Lord God.
Manmohan Singhthen shall thou love thy True Lord.
Manmohan Singh (Punjabi)ਤਦ ਤੇਰਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਵੇ।
Fareedkot Teekaਤੌ ਸਾਚੇ ਪ੍ਰਭੂ ਵਿਖੇ ਤੁਮਾਰਾ ਪ੍ਯਾਰ ਲਗ ਜਾਵੇਗਾ॥
Prof. Sahib Singh(ਜਦੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਉਗੇ) ਤਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਤੁਹਾਡਾ) ਪਿਆਰ ਬਣ ਜਾਇਗਾ।ਪਦ ਅਰਥ ਤਾਂ = ਤਦੋਂ।
SikhNet (Spanish)esa es la manera de mostrar amor por tu Señor.
ਆਪੁ ਛੋਡਿ; ਹੋਹਿ ਦਾਸਤ ਭਾਇ ॥
aap chhodd; hohi daasat bhaae |
Sant Singh KhalsaAbandon your self-conceit, and be His loving servant.
Manmohan SinghAbandon thy self-conceit, and entertain thou the sentiments of a slave,
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ ਛੱਡ ਦੇ ਤੇ ਗੋਲੇ ਵਾਲੇ ਜ਼ਜਬੇ ਧਾਰਨ ਕਰ ਲੈ,
Fareedkot Teekaਜੌ ਆਪਾ ਭਾਵ ਕੋ ਤ੍ਯਾਗ ਕਰ ਦਾਸਾ ਭਾਵ ਸਹਿਤ ਹੋਵੋਗੇ॥
Prof. Sahib Singhਜੇ ਤੂੰ ਆਪਾ-ਭਾਵ (ਹਉਮੈ) ਛੱਡ ਕੇ ਸੇਵਕ-ਸੁਭਾਵ ਵਿਚ ਟਿਕਿਆ ਰਹੇਂ,ਪਦ ਅਰਥ ਆਪੁ = ਆਪਾ-ਭਾਵ। ਛੋਡਿ = ਛੱਡ ਕੇ। ਹੋਹਿ = ਜੇ ਤੂੰ ਹੋ ਜਾਏਂ। ਭਾਇ = {ਲਫ਼ਜ਼ 'ਭਾਉ' ਤੋਂ ਅਧਿਕਰਣ ਕਾਰਕ ਇਕ-ਵਚਨ} ਭਾਵਨਾ ਵਿਚ। ਦਾਸਤ = {दासत्व}। ਲਫ਼ਜ਼ 'ਦਾਸ' ਤੋਂ ਭਾਵ ਵਾਚਕ ਨਾਂਵ}। ਦਾਸਤ ਭਾਇ = ਸੇਵਕ-ਸੁਭਾਵ ਵਿਚ।
SikhNet (Spanish)Haz a un lado tu ego y vuélvete Su Esclavo,
ਤਉ ਜਗਜੀਵਨੁ; ਵਸੈ ਮਨਿ ਆਇ ॥੨॥
tau jagajeevan; vasai man aae |2|
Sant Singh KhalsaThen, the Life of the World shall come to dwell in your mind. ||2||
Manmohan Singhthen shall God, the life of the world, come and abide in thy mind.
Manmohan Singh (Punjabi)ਤਦ ਜਗਤ ਦੀ ਜਿੰਦ-ਜਾਨ ਪ੍ਰਭੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ।
Fareedkot Teekaਤੌ (ਜਗਜੀਵਨੁ) ਪਰਮੇਸ੍ਵਰ ਮਨ ਮੇਂ ਆਇ ਕਰ ਨਿਵਾਸੁ ਕਰੇਗਾ॥੨॥
Prof. Sahib Singhਤਾਂ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਤੇਰੇ) ਮਨ ਵਿਚ ਆ ਵੱਸੇਗਾ ॥੨॥ਪਦ ਅਰਥ ਤਉ = ਤਦੋਂ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ, ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ। ਮਨਿ = ਮਨ ਵਿਚ ॥੨॥
SikhNet (Spanish)así la Vida de toda vida llenará tu ser. (2)
ਭਗਤਿ ਕਰੇ; ਸਦ ਵੇਖੈ ਹਜੂਰਿ ॥
bhagat kare; sad vekhai hajoor |
Sant Singh KhalsaWorship Him with devotion, and see Him always ever-present, close at hand.
Manmohan SinghOne ought to embrace the Lord's meditation and ever see Him just near.
Manmohan Singh (Punjabi)ਬੰਦੇ ਨੂੰ ਸਾਈਂ ਦਾ ਸਿਮਰਨ ਕਰਨਾ ਅਤੇ ਉਸ ਨੂੰ ਹਮੇਸ਼ਾਂ ਐਨ ਨੇੜੇ ਦੇਖਣਾ ਚਾਹੀਦਾ ਹੈ।
Fareedkot Teekaਤਾਂ ਤੇ ਪੁਰਸ ਭਗਤੀ ਕੋ ਕਰੇ ਔਰ ਸਦੀਵ ਵਾਹਿਗੁਰੂ ਕੋ ਹਜੂਰ ਹੀ ਦੇਖੇ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੇਖਦਾ ਹੈ,ਪਦ ਅਰਥ ਭਗਤਿ = ਬੰਦਗੀ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
SikhNet (Spanish)Si uno se vuelve devoto de Dios,
ਮੇਰਾ ਪ੍ਰਭੁ; ਸਦ ਰਹਿਆ ਭਰਪੂਰਿ ॥
meraa prabh; sad rahiaa bharapoor |
Sant Singh KhalsaMy God is forever permeating and pervading all.
Manmohan SinghMy Master is ever fully filling all.
Manmohan Singh (Punjabi)ਮੇਰਾ ਮਾਲਕ ਸਦੀਵ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਐਸਾ ਨਿਸਚਾ ਹੋ ਜਾਵੇ ਕਿ ਮੇਰਾ ਪ੍ਰਭੂ ਸਰਬ ਮੇਂ ਭਰਪੂਰ ਹੋ ਰਹਾ ਹੈ॥
Prof. Sahib Singhਪਿਆਰਾ ਪ੍ਰਭੂ ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ।ਪਦ ਅਰਥ ਰਹਿਆ ਭਰਪੂਰਿ = ਸਭ ਥਾਈਂ ਵਿਆਪਕ ਹੈ।
SikhNet (Spanish)uno goza siempre de Su Presencia,
ਇਸੁ ਭਗਤੀ ਕਾ; ਕੋਈ ਜਾਣੈ ਭੇਉ ॥
eis bhagatee kaa; koee jaanai bheo |
Sant Singh KhalsaOnly a rare few know the mystery of this devotional worship.
Manmohan SinghSome rare one knows the mystery of this loving worship of God.
Manmohan Singh (Punjabi)ਕੋਈ ਵਿਰਲਾ ਜਣਾ ਹੀ ਪ੍ਰਭੂ ਦੀ ਇਸ ਪਿਆਰੀ ਉਪਾਸ਼ਨਾ ਦੇ ਭੇਤ ਨੂੰ ਜਾਣਦਾ ਹੈ।
Fareedkot Teekaਇਸੀ ਭਗਤੀ ਕਾ ਭੇਦ ਕੋਈ ਵਿਰਲਾ ਹੀ ਜਾਨਤਾ ਹੈ। ਜੋ ਜਾਨਤਾ ਹੈ, ਸੋ ਐਸੇ ਅਨੁਭਵ ਕਰਤਾ ਹੈ॥
Prof. Sahib Singhਜਿਹੜਾ ਭੀ ਮਨੁੱਖ ਪਰਮਾਤਮਾ ਦੀ ਇਸ ਭਗਤੀ (ਦੇ ਕੌਤਕ) ਦਾ ਭੇਤ ਸਮਝ ਲੈਂਦਾ ਹੈ,ਪਦ ਅਰਥ ਕੋਈ = ਜਿਹੜਾ ਕੋਈ ਮਨੁੱਖ। ਭੇਉ = ਭੇਤ।
SikhNet (Spanish)pues mi Dios lo llena todo, por todas partes, todo el tiempo.
ਸਭੁ ਮੇਰਾ ਪ੍ਰਭੁ; ਆਤਮ ਦੇਉ ॥੩॥
sabh meraa prabh; aatam deo |3|
Sant Singh KhalsaMy God is the Enlightener of all souls. ||3||
Manmohan SinghMy Lord is the llluminator of all the souls.
Manmohan Singh (Punjabi)ਮੇਰਾ ਮਾਲਕ ਸਾਰੀਆਂ ਆਤਮਾਵਾਂ ਨੂੰ ਰੌਸ਼ਨ ਕਰਨ ਵਾਲਾ ਹੈ।
Fareedkot Teekaਕਿ ਮੇਰਾ ਪ੍ਰਭੂ ਹੀ ਸਰਬ ਕਾ ਆਤਮਾ ਰੂਪ ਔਰ ਪ੍ਰਕਾਸਕ ਹੈ॥੩॥
Prof. Sahib Singhਉਸ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸ ਪੈਂਦਾ ਹੈ ॥੩॥ਪਦ ਅਰਥ ਸਭੁ = ਹਰ ਥਾਂ। ਆਤਮਦੇਉ = ਪਰਮਾਤਮਾ ॥੩॥
SikhNet (Spanish)Extraordinario es quien conoce el Misterio de esta Devoción y realiza que todo es Dios. (3)
ਆਪੇ ਸਤਿਗੁਰੁ ਮੇਲਿ ਮਿਲਾਏ ॥
aape satigur mel milaae |
Sant Singh KhalsaThe True Guru Himself unites us in His Union.
Manmohan SinghThe True Guru, of Himself, unites man in the Lord's union.
Manmohan Singh (Punjabi)ਸੱਚੇ ਗੁਰੂ ਜੀ, ਖੁਦ ਹੀ ਬੰਦੇ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਵਹੁ ਪੁਰਸ ਆਪੇ ਹੀ ਅਪਨੇ ਆਪ ਕੋ ਸਤਿਗੁਰੋਂ ਕੇ ਮੇਲ ਮੇਂ ਮਿਲਾਵਤਾ ਹੈ॥
Prof. Sahib Singhਪਰ, (ਭਗਤੀ ਦੀ ਦਾਤ ਉਸ ਦੀ ਆਪਣੀ ਮਿਹਰ ਨਾਲ ਹੀ ਮਿਲਦੀ ਹੈ) ਜਗਤ ਦਾ ਜੀਵਨ ਪ੍ਰਭੂ ਆਪ ਹੀ (ਮਨੁੱਖ ਨੂੰ) ਗੁਰੂ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ,ਪਦ ਅਰਥ ਆਪੇ = (ਪ੍ਰਭੂ) ਆਪ ਹੀ। ਮੇਲਿ = ਮਿਲਾ ਕੇ। ਮਿਲਾਏ = (ਆਪਣੇ ਨਾਲ) ਮਿਲਾਂਦਾ ਹੈ।
SikhNet (Spanish)El Guru Verdadero, de Sí Mismo nos une con nuestro Dios
ਜਗਜੀਵਨ ਸਿਉ; ਆਪਿ ਚਿਤੁ ਲਾਏ ॥
jagajeevan siau; aap chit laae |
Sant Singh KhalsaHe Himself links our consciousness to the Lord, the Life of the World.
Manmohan SinghOf himself, the Guru attaches his mind to the Lord, The Life of the world.
Manmohan Singh (Punjabi)ਆਪੇ ਹੀ ਗੁਰੂ ਜੀ, ਉਸ ਦੇ ਮਨ ਨੂੰ ਜਗ ਦੀ ਜਿੰਦ-ਜਾਨ ਪ੍ਰਭੂ ਨਾਲ ਜੋੜ ਦਿੰਦੇ ਹਨ।
Fareedkot Teekaਵਹੁ ਸਤਿਸੰਗੀ ਪੁਰਸ ਆਪ ਹੀ ਜਗਜੀਵਨ ਪ੍ਰਭੂ ਕੇ ਸਾਥ ਚਿਤ ਕੋ ਲਗਾਵਤਾ ਹੈ॥
Prof. Sahib Singhਉਹ ਆਪ ਹੀ ਮਨੁੱਖ ਦਾ ਚਿੱਤ ਆਪਣੇ ਨਾਲ ਜੋੜਦਾ ਹੈ।ਪਦ ਅਰਥ ਸਿਉ = ਨਾਲ। ਲਾਏ = ਜੋੜਦਾ ਹੈ।
SikhNet (Spanish)y nos apega a la Vida de toda vida,
ਮਨੁ ਤਨੁ ਹਰਿਆ; ਸਹਜਿ ਸੁਭਾਏ ॥
man tan hariaa; sehaj subhaae |
Sant Singh KhalsaThus, our minds and bodies are rejuvenated with intuitive ease.
Manmohan SinghHis soul and body are spontaneously reverdured.
Manmohan Singh (Punjabi)ਉਸ ਦੀ ਆਤਮਾ ਤੇ ਦੇਹਿ ਸੁਤੇ ਸਿਧ ਹੀ ਰੇ ਭਰੇ ਹੋ ਜਾਂਦੇ ਹਨ।
Fareedkot Teekaਤਿਸ ਕਾ ਮਨੁ ਔਰ ਤਨ (ਸਹਜਿ ਸੁਭਾਏ) ਨਿਰਜਤਨ ਹੀ ਅਨੰਦ ਹੂਆ ਹੈ॥
Prof. Sahib Singhਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ,ਪਦ ਅਰਥ ਹਰਿਆ = ਆਤਮਕ ਜੀਵਨ ਨਾਲ ਭਰਪੂਰ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।
SikhNet (Spanish)así de forma espontánea florecemos en cuerpo
ਨਾਨਕ. ਨਾਮਿ ਰਹੇ ਲਿਵ ਲਾਏ ॥੪॥੪॥
naanak. naam rahe liv laae |4|4|
Sant Singh KhalsaO Nanak, through the Naam, the Name of the Lord, we remain attuned to the String of His Love. ||4||4||
Manmohan SinghNanak, he remains absorbed in the love of the Lord's Name.
Manmohan Singh (Punjabi)ਨਾਨਕ, ਉਹ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪ੍ਰੇਮੀ ਪੁਰਸ ਨਾਮ ਵਿਖੇ ਬ੍ਰਿਤੀ ਕੋ ਲਗਾਇ ਰਹੇ ਹੈਂ॥੪॥੪॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ ॥੪॥੪॥ਪਦ ਅਰਥ ਨਾਮਿ = ਨਾਮ ਵਿਚ। ਲਿਵ = ਲਗਨ। ਰਹੇ ਲਾਏ = ਲਾਈ ਰੱਖਦੇ ਹਨ ॥੪॥੪॥
SikhNet (Spanish)y Alma y obtenemos el Naam, el Nombre del Señor. (4-4)