ੴ

ਸਿੱਖਬਾਣੀ · SikhBani

Ang 1173

Sri Guru Granth Sahib · Raag Basant · 4 shabads, 59 lines
Translations
Shabad Guru Amardas Ji Raag Basant continued from Ang 1172

ਨਦਰਿ ਕਰੇ; ਚੂਕੈ ਅਭਿਮਾਨੁ ॥

nadar kare; chookai abhimaan |

Sant Singh KhalsaWhen the Lord bestows His Glance of Grace, egotism is eradicated.
Manmohan SinghWhen God shows mercy, man is rid of his ego.
Manmohan Singh (Punjabi)ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਬੰਦੇ ਦੀ ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਜਿਸ ਪੁਰ ਵਾਹਿਗੁਰੂ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਕਾ ਅਭਮਾਨ ਦੂਰ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਚੂਕੈ = ਮੁੱਕ ਜਾਂਦਾ ਹੈ।

SikhNet (Spanish)Cuando el Señor nos bendice, uno se libera de su ego,

ਸਾਚੀ ਦਰਗਹ; ਪਾਵੈ ਮਾਨੁ ॥

saachee daragah; paavai maan |

Sant Singh KhalsaThen, the mortal is honored in the Court of the True Lord.
Manmohan SinghHe, then obtains honour in the True court.
Manmohan Singh (Punjabi)ਤਦ ਉਹ ਸੱਚੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ।
Fareedkot Teekaਪੁਨਹ ਵਹੁ ਪੁਰਸ ਸਾਚੀ (ਦਰਗਹ) ਪ੍ਰਲੋਕ ਮੇਂ ਵਾ ਸਤਸੰਗ ਮੇਂ ਮਾਨੁ ਪਾਵਤਾ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ।

ਪਦ ਅਰਥ ਮਾਨੁ = ਇੱਜ਼ਤ।

SikhNet (Spanish)así encuentra el Honor en la Corte del Señor.

ਹਰਿ ਜੀਉ; ਵੇਖੈ ਸਦ ਹਜੂਰਿ ॥

har jeeo; vekhai sad hajoor |

Sant Singh KhalsaHe sees the Dear Lord always close at hand, ever-present.
Manmohan SinghHe sees the Sire Lord ever close at hand,
Manmohan Singh (Punjabi)ਉਹ ਮਹਾਰਾਜ ਮਾਲਕ ਨੂੰ ਹਮੇਸ਼ਾਂ ਹੀ ਅੰਗ ਸੰਗ ਵੇਖਦਾ ਹੈ,
Fareedkot Teekaਵਹੁ ਪੁਰਸ ਹਰਿ ਜੀਉ ਕੋ ਸਦੀਵ ਹਜੂਰ ਹੀ ਦੇਖਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,

ਪਦ ਅਰਥ ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Pudiendo tener la Presencia del Señor frente a él

ਗੁਰ ਕੈ ਸਬਦਿ. ਰਹਿਆ ਭਰਪੂਰਿ ॥੩॥

gur kai sabad. rahiaa bharapoor |3|

Sant Singh KhalsaThrough the Word of the Guru's Shabad, he sees the Lord pervading and permeating all. ||3||
Manmohan Singhand through the Guru's instruction, he realises the Lord fully filling all.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਹ ਸੁਆਮੀ ਨੂੰ ਸਾਰੇ ਪਰੀਪੂਰਨ ਹੋਇਆ ਅਨੁਭਵ ਕਰਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਜਿਸ ਕਾ ਰਿਦਾ ਭਰਪੂਰ ਹੋ ਰਹਾ ਹੈ॥੩॥
Prof. Sahib Singhਪਰਮਾਤਮਾ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੩॥

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭਰਪੂਰਿ = ਵਿਆਪਕ ॥੩॥

SikhNet (Spanish)y viendo a través de la Palabra del Shabd del Guru, como Dios, lo llena todo. (3)

ਜੀਅ ਜੰਤ ਕੀ. ਕਰੇ ਪ੍ਰਤਿਪਾਲ ॥

jeea jant kee. kare pratipaal |

Sant Singh KhalsaThe Lord cherishes all beings and creatures.
Manmohan SinghAll the sentient beings, the Lord sustains.
Manmohan Singh (Punjabi)ਸਾਰੇ ਪ੍ਰਾਣਧਾਰੀਆਂ ਦੀ ਪ੍ਰਭੂ ਪਾਲਣਾ-ਪੋਸ਼ਣਾ ਕਰਦਾ ਹੈ।
Fareedkot Teekaਸੋ ਹਰਿ ਜੀ ਕੈਸਾ ਹੈ? ਛੋਟੇ ਬਡੇ ਸਰਬ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪਰਮਾਤਮਾ, ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ,
SikhNet (Spanish)El Señor sostiene a sus criaturas,

ਗੁਰ ਪਰਸਾਦੀ; ਸਦ ਸਮੑਾਲ ॥

gur parasaadee; sad samaal |

Sant Singh KhalsaBy Guru's Grace, contemplate Him forever.
Manmohan SinghBy the Guru's grace, ever cherish thou Him.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦਾ ਸਿਮਰਨ ਕਰ।
Fareedkot Teekaਗੁਰੋਂ ਕੀ ਕ੍ਰਿਪਾ ਕੋ ਪਾਇ ਕਰ ਤਿਸ ਕੋ ਸਦਾ ਸਮਾਲਣਾ ਯੋਗ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਹੈ,

ਪਦ ਅਰਥ ਪਰਸਾਦੀ = ਕਿਰਪਾ ਨਾਲ।

SikhNet (Spanish)Alábalo entonces siempre, por la Gracia del Guru,

ਦਰਿ ਸਾਚੈ; ਪਤਿ ਸਿਉ ਘਰਿ ਜਾਇ ॥

dar saachai; pat siau ghar jaae |

Sant Singh KhalsaYou shall go to your true home in the Lord's Court with honor.
Manmohan SinghThe servant of the True court goes home with honour.
Manmohan Singh (Punjabi)ਸੱਚੇ ਦਰਬਾਰ ਦਾ ਸੇਵਕ ਇਜ਼ਤ ਨਾਲ ਗ੍ਰਹਿ ਨੂੰ ਜਾਂਦਾ ਹੈ।
Fareedkot Teeka(ਦਰਿ) ਸਤਸੰਗ ਮੇਂ ਜੋ ਜਾਤੇ ਹੈਂ, ਸੋ ਪਤਿਸ੍ਟਾ ਸਹਿਤ ਘਰ ਮੇਂ ਪ੍ਰਾਪਤਿ ਹੋਤੇ ਹੈਂ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ-ਥਿਰ ਪ੍ਰਭੂ ਦੇ ਘਰ ਵਿਚ ਇੱਜ਼ਤ ਨਾਲ ਜਾਂਦਾ ਹੈ।

ਪਦ ਅਰਥ ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਘਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਪਤਿ ਸਿਉ = ਇੱਜ਼ਤ ਨਾਲ।

SikhNet (Spanish)así lograrás la Gloria en la Presencia del Señor,

ਨਾਨਕ; ਨਾਮਿ ਵਡਾਈ ਪਾਇ ॥੪॥੩॥

naanak; naam vaddaaee paae |4|3|

Sant Singh KhalsaO Nanak, through the Naam, the Name of the Lord, you shall be blessed with glorious greatness. ||4||3||
Manmohan SinghThrough the Lord's Name, O Nanak, he is blessed with glory.
Manmohan Singh (Punjabi)ਪ੍ਰਭੂ ਦੇ ਨਾਮ ਦੇ ਰਾਹੀਂ, ਹੇ ਨਾਨਕ! ਉਸ ਨੂੰ ਪ੍ਰਭਤਾ ਦੀ ਦਾਤ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇਈ ਨਾਮੀ ਵਾਹਿਗੁਰੂ ਸੇ ਵਡਾਈ ਪਾਵਤੇ ਹੈਂ॥੪॥੩॥
Prof. Sahib Singhਹੇ ਨਾਨਕ! ਨਾਮ ਦੀ ਬਰਕਤਿ ਨਾਲ ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ॥੪॥੩॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਵਡਾਈ = ਇੱਜ਼ਤ ॥੪॥੩॥

SikhNet (Spanish)siendo bendecido con la Gloria del Naam, el Nombre del Señor. (4-3)

Open this shabad (19 lines, Angs 1172-1173) →

Shabad Guru Amardas Ji Raag Basant

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.

ਅੰਤਰਿ ਪੂਜਾ; ਮਨ ਤੇ ਹੋਇ ॥

antar poojaa; man te hoe |

Sant Singh KhalsaOne who worships the Lord within his mind,
Manmohan SinghHe, who in his mind worships his Lord,
Manmohan Singh (Punjabi)ਜੋ ਚਿੱਤ ਅੰਦਰ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ,
Fareedkot Teekaਅੰਤਹਕਰਨ ਕੇ ਬੀਚ ਮਨਨ ਕਰਨੇ ਸੇ ਪਰਮੇਸ੍ਵਰ ਕੀ ਪੂਜਾ ਹੋਤੀ ਹੈ॥
Prof. Sahib Singh(ਜਿਹੜਾ ਭੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦੇ) ਅੰਦਰ ਹੀ ਜੁੜੇ ਮਨ ਨਾਲ ਪਰਮਾਤਮਾ ਦੀ ਭਗਤੀ ਹੁੰਦੀ ਰਹਿੰਦੀ ਹੈ,

ਪਦ ਅਰਥ ਅੰਤਰਿ = (ਉਸ ਮਨੁੱਖ ਦੇ) ਅੰਦਰ ਹੀ। ਪੂਜਾ = ਭਗਤੀ। ਮਨ ਤੇ = ਮਨ ਤੋਂ, ਜੁੜੇ ਮਨ ਨਾਲ। ਹੋਇ = ਹੁੰਦੀ ਰਹਿੰਦੀ ਹੈ।

SikhNet (Spanish)Uno debe alabar a Dios en el interior de su ser,

ਏਕੋ ਵੇਖੈ; ਅਉਰੁ. ਨ ਕੋਇ ॥

eko vekhai; aaur. na koe |

Sant Singh Khalsasees the One and Only Lord, and no other.
Manmohan Singhsees Him alone and none else.
Manmohan Singh (Punjabi)ਉਹ ਕੇਵਲ ਉਸ ਨੂੰ ਹੀ ਵੇਖਦਾ ਹੈ, ਹੋਰ ਕਿਸੇ ਨੂੰ ਨਹੀਂ।
Fareedkot Teekaਜਿਸ ਨੇ ਕਰੀ ਹੈ, ਸੋ ਏਕ ਪਰਮੇਸ੍ਵਰ ਕੋ ਦੇਖਤਾ ਹੈ ਔਰ ਕਿਸੀ ਕੋ ਨਹੀਂ ਦੇਖਤਾ ਹੈ॥
Prof. Sahib Singh(ਉਹ ਮਨੁੱਖ ਹਰ ਥਾਂ) ਸਿਰਫ਼ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ।

ਪਦ ਅਰਥ ਏਕੋ = ਇਕ (ਪਰਮਾਤਮਾ) ਨੂੰ ਹੀ।

SikhNet (Spanish)así podrá uno verlo, el Uno sólo, apegado al otro,

ਦੂਜੈ ਲੋਕੀ; ਬਹੁਤੁ ਦੁਖੁ ਪਾਇਆ ॥

doojai lokee; bahut dukh paaeaa |

Sant Singh KhalsaPeople in duality suffer terrible pain.
Manmohan SinghAttached to duality, people suffer terribly.
Manmohan Singh (Punjabi)ਦਵੈਤ-ਭਾਵ ਨਾਲ ਜੁੜ ਕੇ, ਬੰਦੇ ਬੜੀ ਤਕਲੀਫ ਉਠਾਉਂਦੇ ਹਨ।
Fareedkot Teekaਦ੍ਵੈਤ ਮੇਂ ਲਗੀ ਹੋਈ (ਲੋਕੀ) ਸ੍ਰਿਸਟੀ ਨੇ ਬਹੁਤ ਦੁਖ ਪਾਯਾ ਹੈ॥
Prof. Sahib Singhਦੁਨੀਆ ਨੇ ਮਾਇਆ ਦੇ ਮੋਹ ਵਿਚ ਫਸ ਕੇ ਸਦਾ ਬਹੁਤ ਦੁੱਖ ਪਾਇਆ ਹੈ,

ਪਦ ਅਰਥ ਦੂਜੈ = ਮਾਇਆ ਦੇ ਮੋਹ ਵਿਚ (ਫਸ ਕੇ)। ਲੋਕੀ = ਦੁਨੀਆ ਨੇ, ਲੁਕਾਈ ਨੇ।

SikhNet (Spanish)el ser humano sufre tristeza y dolor,

ਸਤਿਗੁਰਿ. ਮੈਨੋ ਏਕੁ ਦਿਖਾਇਆ ॥੧॥

satigur. maino ek dikhaaeaa |1|

Sant Singh KhalsaThe True Guru has shown me the One Lord. ||1||
Manmohan SinghThe True Guru has shown me the One Lord.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਕ ਸੁਆਮੀ ਵਿਖਾਲ ਦਿੱਤਾ ਹੈ।
Fareedkot Teekaਮੈਨੂੰ ਤੋ ਸਤਿਗੁਰੋਂ ਨੇ ਏਕ ਵਾਹਿਗੁਰੂ ਦਿਖਾਇ ਦੀਆ ਹੈ॥੧॥
Prof. Sahib Singhਪਰ ਗੁਰੂ ਨੇ (ਮਿਹਰ ਕਰ ਕੇ) ਮੈਨੂੰ ਸਿਰਫ਼ ਪਰਮਾਤਮਾ ਹੀ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੈ (ਤੇ, ਮੈਂ ਦੁੱਖ ਤੋਂ ਬਚ ਗਿਆ ਹਾਂ) ॥੧॥

ਪਦ ਅਰਥ ਸਤਿਗੁਰਿ = ਗੁਰੂ ਨੇ। ਮੈਨੋ = ਮੈਨੂੰ ॥੧॥

SikhNet (Spanish)el Guru Verdadero me ha revelado al Uno Solo. (1)

ਮੇਰਾ ਪ੍ਰਭੁ ਮਉਲਿਆ; ਸਦ ਬਸੰਤੁ ॥

meraa prabh mauliaa; sad basant |

Sant Singh KhalsaMy God is in bloom, forever in spring.
Manmohan SinghMy Lord ever abides in bloom and bliss.
Manmohan Singh (Punjabi)ਮੇਰਾ ਮਾਲਕ ਹਮੇਸ਼ਾਂ ਖਿੜਾਉ ਅਤੇ ਖੁਸ਼ੀ ਅੰਦਰ ਵਸਦਾ ਹੈ।
Fareedkot Teekaਮੇਰਾ ਪ੍ਰਭੂ (ਮਉਲਿਆ) ਪ੍ਰਫੁਲਤ ਹੂਆ ਹੂਆ ਸਦਾ ਅਨੰਦ ਰੂਪ ਹੈ॥
Prof. Sahib Singhਸਦਾ-ਆਨੰਦ-ਸਰੂਪ ਮੇਰਾ ਪਰਮਾਤਮਾ (ਹਰ ਥਾਂ) ਆਪਣਾ ਪਰਕਾਸ਼ ਕਰ ਰਿਹਾ ਹੈ।

ਪਦ ਅਰਥ ਮਉਲਿਆ = (ਹਰ ਥਾਂ) ਖਿੜਿਆ ਹੋਇਆ ਹੈ, (ਹਰ ਥਾਂ) ਪਰਕਾਸ਼ ਕਰ ਰਿਹਾ ਹੈ। ਸਦ ਬਸੰਤੁ = ਸਦਾ ਖਿੜੇ ਰਹਿਣ ਵਾਲਾ ਪਰਮਾਤਮਾ।

SikhNet (Spanish)Oh, mi Dios está siempre floreciente

ਇਹੁ ਮਨੁ ਮਉਲਿਆ; ਗਾਇ ਗੁਣ ਗੋਬਿੰਦ ॥੧॥ ਰਹਾਉ ॥

eihu man mauliaa; gaae gun gobind |1| rahaau |

Sant Singh KhalsaThis mind blossoms forth, singing the Glorious Praises of the Lord of the Universe. ||1||Pause||
Manmohan SinghThis mind flowers by hymning the praise of the Lord of the universe. Pause.
Manmohan Singh (Punjabi)ਆਲਮ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਨ ਦੁਆਰਾ ਇਹ ਮਨੂਆ ਪ੍ਰਫੁਲਤ ਹੁੰਦਾ ਹੈ। ਠਹਿਰਾਉ।
Fareedkot Teekaਤਿਸ ਗੋਬਿੰਦ ਕੇ ਗੁਣੋਂ ਕੋ ਗਾਇ ਕਰ ਏਹ ਮੇਰਾ ਮਨੁ ਪ੍ਰਫੁਲਤ ਹੂਆ ਹੈ॥੧॥ ਰਹਾਉ ॥
Prof. Sahib Singhਉਸ ਪਰਮਾਤਮਾ ਦੇ ਗੁਣ ਗਾ ਗਾ ਕੇ (ਮੇਰਾ) ਇਹ ਮਨ ਸਦਾ ਖਿੜਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗਾਇ = ਗਾ ਕੇ ॥੧॥ ਰਹਾਉ ॥

SikhNet (Spanish)y cantando Sus Alabanzas mi ser florece también. (1-Pausa)

ਗੁਰ ਪੂਛਹੁ; ਤੁਮੑ ਕਰਹੁ ਬੀਚਾਰੁ ॥

gur poochhahu; tuma karahu beechaar |

Sant Singh KhalsaSo consult the Guru, and reflect upon His wisdom;
Manmohan SinghIf thou take instruction from the Guru and reflect on it,
Manmohan Singh (Punjabi)ਜੇਕਰ ਤੂੰ ਗੁਰਾਂ ਤੋਂ ਸਿਖਮਤ ਲਵੇਂ ਅਤੇ ਉਸ ਨੂੰ ਸੋਚੇ ਸਮਝੇ,
Fareedkot Teekaਜੌ ਤੁਮ ਗੁਰੋਂ ਕੋ ਪੂਛਹੁ ਔਰ ਤਿਸ ਕਾ ਵੀਚਾਰੁ ਕਰੋ॥
Prof. Sahib Singh(ਤੁਸਾਂ ਭੀ ਜੇ ਦੁੱਖਾਂ ਤੋਂ ਬਚਣਾ ਹੈ, ਤਾਂ) ਗੁਰੂ ਦੀ ਸਿੱਖਿਆ ਲਵੋ, ਤੇ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਈ ਰੱਖੋ।

ਪਦ ਅਰਥ ਗੁਰ ਪੂਛਹੁ = ਗੁਰੂ ਦੀ ਸਿੱਖਿਆ ਲਵੋ। ਵੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ।

SikhNet (Spanish)Pregunta al Guru el camino y medita en Dios,

ਤਾਂ; ਪ੍ਰਭ ਸਾਚੇ ਲਗੈ ਪਿਆਰੁ ॥

taan; prabh saache lagai piaar |

Sant Singh Khalsathen, you shall be in love with the True Lord God.
Manmohan Singhthen shall thou love thy True Lord.
Manmohan Singh (Punjabi)ਤਦ ਤੇਰਾ ਸੱਚੇ ਸੁਆਮੀ ਨਾਲ ਪ੍ਰੇਮ ਪੈ ਜਾਵੇ।
Fareedkot Teekaਤੌ ਸਾਚੇ ਪ੍ਰਭੂ ਵਿਖੇ ਤੁਮਾਰਾ ਪ੍ਯਾਰ ਲਗ ਜਾਵੇਗਾ॥
Prof. Sahib Singh(ਜਦੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਉਗੇ) ਤਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਤੁਹਾਡਾ) ਪਿਆਰ ਬਣ ਜਾਇਗਾ।

ਪਦ ਅਰਥ ਤਾਂ = ਤਦੋਂ।

SikhNet (Spanish)esa es la manera de mostrar amor por tu Señor.

ਆਪੁ ਛੋਡਿ; ਹੋਹਿ ਦਾਸਤ ਭਾਇ ॥

aap chhodd; hohi daasat bhaae |

Sant Singh KhalsaAbandon your self-conceit, and be His loving servant.
Manmohan SinghAbandon thy self-conceit, and entertain thou the sentiments of a slave,
Manmohan Singh (Punjabi)ਤੂੰ ਆਪਣੀ ਸਵੈ-ਹੰਗਤਾ ਛੱਡ ਦੇ ਤੇ ਗੋਲੇ ਵਾਲੇ ਜ਼ਜਬੇ ਧਾਰਨ ਕਰ ਲੈ,
Fareedkot Teekaਜੌ ਆਪਾ ਭਾਵ ਕੋ ਤ੍ਯਾਗ ਕਰ ਦਾਸਾ ਭਾਵ ਸਹਿਤ ਹੋਵੋਗੇ॥
Prof. Sahib Singhਜੇ ਤੂੰ ਆਪਾ-ਭਾਵ (ਹਉਮੈ) ਛੱਡ ਕੇ ਸੇਵਕ-ਸੁਭਾਵ ਵਿਚ ਟਿਕਿਆ ਰਹੇਂ,

ਪਦ ਅਰਥ ਆਪੁ = ਆਪਾ-ਭਾਵ। ਛੋਡਿ = ਛੱਡ ਕੇ। ਹੋਹਿ = ਜੇ ਤੂੰ ਹੋ ਜਾਏਂ। ਭਾਇ = {ਲਫ਼ਜ਼ 'ਭਾਉ' ਤੋਂ ਅਧਿਕਰਣ ਕਾਰਕ ਇਕ-ਵਚਨ} ਭਾਵਨਾ ਵਿਚ। ਦਾਸਤ = {दासत्व}। ਲਫ਼ਜ਼ 'ਦਾਸ' ਤੋਂ ਭਾਵ ਵਾਚਕ ਨਾਂਵ}। ਦਾਸਤ ਭਾਇ = ਸੇਵਕ-ਸੁਭਾਵ ਵਿਚ।

SikhNet (Spanish)Haz a un lado tu ego y vuélvete Su Esclavo,

ਤਉ ਜਗਜੀਵਨੁ; ਵਸੈ ਮਨਿ ਆਇ ॥੨॥

tau jagajeevan; vasai man aae |2|

Sant Singh KhalsaThen, the Life of the World shall come to dwell in your mind. ||2||
Manmohan Singhthen shall God, the life of the world, come and abide in thy mind.
Manmohan Singh (Punjabi)ਤਦ ਜਗਤ ਦੀ ਜਿੰਦ-ਜਾਨ ਪ੍ਰਭੂ ਤੇਰੇ ਚਿੱਤ ਵਿੱਚ ਟਿਕ ਜਾਵੇਗਾ।
Fareedkot Teekaਤੌ (ਜਗਜੀਵਨੁ) ਪਰਮੇਸ੍ਵਰ ਮਨ ਮੇਂ ਆਇ ਕਰ ਨਿਵਾਸੁ ਕਰੇਗਾ॥੨॥
Prof. Sahib Singhਤਾਂ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਤੇਰੇ) ਮਨ ਵਿਚ ਆ ਵੱਸੇਗਾ ॥੨॥

ਪਦ ਅਰਥ ਤਉ = ਤਦੋਂ। ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ, ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ। ਮਨਿ = ਮਨ ਵਿਚ ॥੨॥

SikhNet (Spanish)así la Vida de toda vida llenará tu ser. (2)

ਭਗਤਿ ਕਰੇ; ਸਦ ਵੇਖੈ ਹਜੂਰਿ ॥

bhagat kare; sad vekhai hajoor |

Sant Singh KhalsaWorship Him with devotion, and see Him always ever-present, close at hand.
Manmohan SinghOne ought to embrace the Lord's meditation and ever see Him just near.
Manmohan Singh (Punjabi)ਬੰਦੇ ਨੂੰ ਸਾਈਂ ਦਾ ਸਿਮਰਨ ਕਰਨਾ ਅਤੇ ਉਸ ਨੂੰ ਹਮੇਸ਼ਾਂ ਐਨ ਨੇੜੇ ਦੇਖਣਾ ਚਾਹੀਦਾ ਹੈ।
Fareedkot Teekaਤਾਂ ਤੇ ਪੁਰਸ ਭਗਤੀ ਕੋ ਕਰੇ ਔਰ ਸਦੀਵ ਵਾਹਿਗੁਰੂ ਕੋ ਹਜੂਰ ਹੀ ਦੇਖੇ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੇਖਦਾ ਹੈ,

ਪਦ ਅਰਥ ਭਗਤਿ = ਬੰਦਗੀ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Si uno se vuelve devoto de Dios,

ਮੇਰਾ ਪ੍ਰਭੁ; ਸਦ ਰਹਿਆ ਭਰਪੂਰਿ ॥

meraa prabh; sad rahiaa bharapoor |

Sant Singh KhalsaMy God is forever permeating and pervading all.
Manmohan SinghMy Master is ever fully filling all.
Manmohan Singh (Punjabi)ਮੇਰਾ ਮਾਲਕ ਸਦੀਵ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਐਸਾ ਨਿਸਚਾ ਹੋ ਜਾਵੇ ਕਿ ਮੇਰਾ ਪ੍ਰਭੂ ਸਰਬ ਮੇਂ ਭਰਪੂਰ ਹੋ ਰਹਾ ਹੈ॥
Prof. Sahib Singhਪਿਆਰਾ ਪ੍ਰਭੂ ਉਸ ਨੂੰ ਹਰ ਥਾਂ ਵਿਆਪਕ ਦਿੱਸਦਾ ਹੈ।

ਪਦ ਅਰਥ ਰਹਿਆ ਭਰਪੂਰਿ = ਸਭ ਥਾਈਂ ਵਿਆਪਕ ਹੈ।

SikhNet (Spanish)uno goza siempre de Su Presencia,

ਇਸੁ ਭਗਤੀ ਕਾ; ਕੋਈ ਜਾਣੈ ਭੇਉ ॥

eis bhagatee kaa; koee jaanai bheo |

Sant Singh KhalsaOnly a rare few know the mystery of this devotional worship.
Manmohan SinghSome rare one knows the mystery of this loving worship of God.
Manmohan Singh (Punjabi)ਕੋਈ ਵਿਰਲਾ ਜਣਾ ਹੀ ਪ੍ਰਭੂ ਦੀ ਇਸ ਪਿਆਰੀ ਉਪਾਸ਼ਨਾ ਦੇ ਭੇਤ ਨੂੰ ਜਾਣਦਾ ਹੈ।
Fareedkot Teekaਇਸੀ ਭਗਤੀ ਕਾ ਭੇਦ ਕੋਈ ਵਿਰਲਾ ਹੀ ਜਾਨਤਾ ਹੈ। ਜੋ ਜਾਨਤਾ ਹੈ, ਸੋ ਐਸੇ ਅਨੁਭਵ ਕਰਤਾ ਹੈ॥
Prof. Sahib Singhਜਿਹੜਾ ਭੀ ਮਨੁੱਖ ਪਰਮਾਤਮਾ ਦੀ ਇਸ ਭਗਤੀ (ਦੇ ਕੌਤਕ) ਦਾ ਭੇਤ ਸਮਝ ਲੈਂਦਾ ਹੈ,

ਪਦ ਅਰਥ ਕੋਈ = ਜਿਹੜਾ ਕੋਈ ਮਨੁੱਖ। ਭੇਉ = ਭੇਤ।

SikhNet (Spanish)pues mi Dios lo llena todo, por todas partes, todo el tiempo.

ਸਭੁ ਮੇਰਾ ਪ੍ਰਭੁ; ਆਤਮ ਦੇਉ ॥੩॥

sabh meraa prabh; aatam deo |3|

Sant Singh KhalsaMy God is the Enlightener of all souls. ||3||
Manmohan SinghMy Lord is the llluminator of all the souls.
Manmohan Singh (Punjabi)ਮੇਰਾ ਮਾਲਕ ਸਾਰੀਆਂ ਆਤਮਾਵਾਂ ਨੂੰ ਰੌਸ਼ਨ ਕਰਨ ਵਾਲਾ ਹੈ।
Fareedkot Teekaਕਿ ਮੇਰਾ ਪ੍ਰਭੂ ਹੀ ਸਰਬ ਕਾ ਆਤਮਾ ਰੂਪ ਔਰ ਪ੍ਰਕਾਸਕ ਹੈ॥੩॥
Prof. Sahib Singhਉਸ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸ ਪੈਂਦਾ ਹੈ ॥੩॥

ਪਦ ਅਰਥ ਸਭੁ = ਹਰ ਥਾਂ। ਆਤਮਦੇਉ = ਪਰਮਾਤਮਾ ॥੩॥

SikhNet (Spanish)Extraordinario es quien conoce el Misterio de esta Devoción y realiza que todo es Dios. (3)

ਆਪੇ ਸਤਿਗੁਰੁ ਮੇਲਿ ਮਿਲਾਏ ॥

aape satigur mel milaae |

Sant Singh KhalsaThe True Guru Himself unites us in His Union.
Manmohan SinghThe True Guru, of Himself, unites man in the Lord's union.
Manmohan Singh (Punjabi)ਸੱਚੇ ਗੁਰੂ ਜੀ, ਖੁਦ ਹੀ ਬੰਦੇ ਨੂੰ ਪ੍ਰਭੂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਵਹੁ ਪੁਰਸ ਆਪੇ ਹੀ ਅਪਨੇ ਆਪ ਕੋ ਸਤਿਗੁਰੋਂ ਕੇ ਮੇਲ ਮੇਂ ਮਿਲਾਵਤਾ ਹੈ॥
Prof. Sahib Singhਪਰ, (ਭਗਤੀ ਦੀ ਦਾਤ ਉਸ ਦੀ ਆਪਣੀ ਮਿਹਰ ਨਾਲ ਹੀ ਮਿਲਦੀ ਹੈ) ਜਗਤ ਦਾ ਜੀਵਨ ਪ੍ਰਭੂ ਆਪ ਹੀ (ਮਨੁੱਖ ਨੂੰ) ਗੁਰੂ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ,

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਮੇਲਿ = ਮਿਲਾ ਕੇ। ਮਿਲਾਏ = (ਆਪਣੇ ਨਾਲ) ਮਿਲਾਂਦਾ ਹੈ।

SikhNet (Spanish)El Guru Verdadero, de Sí Mismo nos une con nuestro Dios

ਜਗਜੀਵਨ ਸਿਉ; ਆਪਿ ਚਿਤੁ ਲਾਏ ॥

jagajeevan siau; aap chit laae |

Sant Singh KhalsaHe Himself links our consciousness to the Lord, the Life of the World.
Manmohan SinghOf himself, the Guru attaches his mind to the Lord, The Life of the world.
Manmohan Singh (Punjabi)ਆਪੇ ਹੀ ਗੁਰੂ ਜੀ, ਉਸ ਦੇ ਮਨ ਨੂੰ ਜਗ ਦੀ ਜਿੰਦ-ਜਾਨ ਪ੍ਰਭੂ ਨਾਲ ਜੋੜ ਦਿੰਦੇ ਹਨ।
Fareedkot Teekaਵਹੁ ਸਤਿਸੰਗੀ ਪੁਰਸ ਆਪ ਹੀ ਜਗਜੀਵਨ ਪ੍ਰਭੂ ਕੇ ਸਾਥ ਚਿਤ ਕੋ ਲਗਾਵਤਾ ਹੈ॥
Prof. Sahib Singhਉਹ ਆਪ ਹੀ ਮਨੁੱਖ ਦਾ ਚਿੱਤ ਆਪਣੇ ਨਾਲ ਜੋੜਦਾ ਹੈ।

ਪਦ ਅਰਥ ਸਿਉ = ਨਾਲ। ਲਾਏ = ਜੋੜਦਾ ਹੈ।

SikhNet (Spanish)y nos apega a la Vida de toda vida,

ਮਨੁ ਤਨੁ ਹਰਿਆ; ਸਹਜਿ ਸੁਭਾਏ ॥

man tan hariaa; sehaj subhaae |

Sant Singh KhalsaThus, our minds and bodies are rejuvenated with intuitive ease.
Manmohan SinghHis soul and body are spontaneously reverdured.
Manmohan Singh (Punjabi)ਉਸ ਦੀ ਆਤਮਾ ਤੇ ਦੇਹਿ ਸੁਤੇ ਸਿਧ ਹੀ ਰੇ ਭਰੇ ਹੋ ਜਾਂਦੇ ਹਨ।
Fareedkot Teekaਤਿਸ ਕਾ ਮਨੁ ਔਰ ਤਨ (ਸਹਜਿ ਸੁਭਾਏ) ਨਿਰਜਤਨ ਹੀ ਅਨੰਦ ਹੂਆ ਹੈ॥
Prof. Sahib Singhਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ,

ਪਦ ਅਰਥ ਹਰਿਆ = ਆਤਮਕ ਜੀਵਨ ਨਾਲ ਭਰਪੂਰ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।

SikhNet (Spanish)así de forma espontánea florecemos en cuerpo

ਨਾਨਕ. ਨਾਮਿ ਰਹੇ ਲਿਵ ਲਾਏ ॥੪॥੪॥

naanak. naam rahe liv laae |4|4|

Sant Singh KhalsaO Nanak, through the Naam, the Name of the Lord, we remain attuned to the String of His Love. ||4||4||
Manmohan SinghNanak, he remains absorbed in the love of the Lord's Name.
Manmohan Singh (Punjabi)ਨਾਨਕ, ਉਹ ਪ੍ਰਭੂ ਦੇ ਨਾਮ ਦੇ ਪਿਆਰ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪ੍ਰੇਮੀ ਪੁਰਸ ਨਾਮ ਵਿਖੇ ਬ੍ਰਿਤੀ ਕੋ ਲਗਾਇ ਰਹੇ ਹੈਂ॥੪॥੪॥
Prof. Sahib Singhਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ ॥੪॥੪॥

ਪਦ ਅਰਥ ਨਾਮਿ = ਨਾਮ ਵਿਚ। ਲਿਵ = ਲਗਨ। ਰਹੇ ਲਾਏ = ਲਾਈ ਰੱਖਦੇ ਹਨ ॥੪॥੪॥

SikhNet (Spanish)y Alma y obtenemos el Naam, el Nombre del Señor. (4-4)

Open this shabad →

Shabad Guru Amardas Ji Raag Basant

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant Mejl Guru Amar Das, Tercer Canal Divino.

ਭਗਤਿ ਵਛਲੁ ਹਰਿ; ਵਸੈ ਮਨਿ ਆਇ ॥

bhagat vachhal har; vasai man aae |

Sant Singh KhalsaThe Lord is the Lover of His devotees; He dwells within their minds,
Manmohan SinghGod, the Lover of His saints, comes and abides in man's mind,
Manmohan Singh (Punjabi)ਸੰਤਾਂ ਦਾ ਪਿਆਰਾ ਵਾਹਿਗੁਰੂ, ਚਿੱਤ ਅੰਦਰ ਟਿਕ ਜਾਂਦਾ ਹੈ,
Fareedkot Teekaਭਗਤੋਂ ਕਾ ਪ੍ਯਾਰ ਜੋ ਹਰੀ ਹੈ, ਸੋ ਗੁਰੋਂ ਕੀ ਕ੍ਰਿਪਾ ਕਰ ਸੁਭਾਵਕ ਹੀ ਮਨ ਮੇਂ ਆਇ ਵਸਤਾ ਹੈ॥
Prof. Sahib Singhਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,

ਪਦ ਅਰਥ ਵਛਲੁ = {वत्सल} ਪਿਆਰਾ। ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਮਨਿ = ਮਨ ਵਿਚ। ਆਇ = ਆ ਕੇ।

SikhNet (Spanish)Por la Gracia del Guru, el Señor, el Amante de los Devotos,

ਗੁਰ ਕਿਰਪਾ ਤੇ. ਸਹਜ ਸੁਭਾਇ ॥

gur kirapaa te. sehaj subhaae |

Sant Singh Khalsaby Guru's Grace, with intuitive ease.
Manmohan Singhby the Guru's grace, with intuitive ease.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੁਖੈਨ ਹੀ।
Fareedkot Teekaਜਿਨ ਕੇ ਮਨ ਮੇਂ ਆਇ ਵਸਤਾ ਹੈ, ਤਿਨ ਕੋ ਸਾਂਤੀ ਪ੍ਰਾਪਤ ਹੋਈ ਹੈ॥
Prof. Sahib Singhਜਿਹੜਾ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਪ੍ਰਭੂ ਦੇ ਪਿਆਰ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਤੇ = ਤੋਂ। ਸਹਜ = ਆਤਮਕ ਅਡੋਲਤਾ। ਸੁਭਾਇ = ਪ੍ਰੇਮ ਵਿਚ।

SikhNet (Spanish)llega a nuestra mente de forma espontánea,

ਭਗਤਿ ਕਰੇ; ਵਿਚਹੁ ਆਪੁ ਖੋਇ ॥

bhagat kare; vichahu aap khoe |

Sant Singh KhalsaThrough devotional worship, self-conceit is eradicated from within,
Manmohan SinghEradicating ego from within him, when man worships Him,
Manmohan Singh (Punjabi)ਆਪਣੇ ਅੰਦਰੋ ਹੰਗਤਾ ਨੂੰ ਮਾਰ ਕੇ ਜਦ ਬੰਦਾ ਉਸ ਦੀ ਪੂਜਾ ਕਰਦਾ ਹੈ,
Fareedkot Teekaਜਦ ਬੀਚ ਸੇ ਆਪਾ ਭਾਵ ਗਵਾਇ ਕਰ ਭਗਤੀ ਕਰੇ॥
Prof. Sahib Singhਜਦੋਂ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,

ਪਦ ਅਰਥ ਆਪੁ = ਆਪਾ-ਭਾਵ। ਖੋਹਿ = ਦੂਰ ਕਰ ਕੇ।

SikhNet (Spanish)Lo alabamos para liberarnos de nuestro ego negativo

ਤਦ ਹੀ; ਸਾਚਿ ਮਿਲਾਵਾ ਹੋਇ ॥੧॥

tad hee; saach milaavaa hoe |1|

Sant Singh Khalsaand then, one meets the True Lord. ||1||
Manmohan Singhthen meets he with the True Lord.
Manmohan Singh (Punjabi)ਤਾਂ ਉਹ ਸੱਚੇ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਤਦੋਂ ਹੀ ਸਾਚੇ ਪਰਮੇਸ੍ਵਰ ਸੇ ਮੇਲਾ ਹੋ ਜਾਤਾ ਹੈ॥੧॥
Prof. Sahib Singhਤਦੋਂ ਹੀ ਸਦਾ-ਥਿਰ ਪਰਮਾਤਮਾ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ ॥੧॥

ਪਦ ਅਰਥ ਤਦ = ਤਦੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥

SikhNet (Spanish)y así nos fundimos en el Uno Verdadero. (1)

ਭਗਤ ਸੋਹਹਿ ਸਦਾ; ਹਰਿ ਪ੍ਰਭ ਦੁਆਰਿ ॥

bhagat soheh sadaa; har prabh duaar |

Sant Singh KhalsaHis devotees are forever beauteous at the Door of the Lord God.
Manmohan SinghHis saints ever look beauteous at the Lord God's door.
Manmohan Singh (Punjabi)ਉਸ ਦੇ ਸੰਤ, ਸੁਆਮੀ ਵਾਹਿਗੁਰੂ ਦੇ ਬੂਹੇ ਤੇ ਹਮੇਸ਼ਾਂ ਸੁੰਦਰ ਲਗਦੇ ਹਨ।
Fareedkot Teekaਭਗਤ ਸਦੀਵ ਹਰੀ ਪ੍ਰਭੂ ਕੇ ਦ੍ਵਾਰ ਪਰ ਸੋਭਤੇ ਹੈਂ॥
Prof. Sahib Singhਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸੋਭਦੇ ਹਨ,

ਪਦ ਅਰਥ ਸੋਹਹਿ = ਸੋਭਦੇ ਹਨ। ਪ੍ਰਭ ਦੁਆਰਿ = ਪ੍ਰਭੂ ਦੇ ਦਰ ਤੇ।

SikhNet (Spanish)Los Devotos se ven bellos en la Puerta del Señor,

ਗੁਰ ਕੈ ਹੇਤਿ; ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥

gur kai het; saachai prem piaar |1| rahaau |

Sant Singh KhalsaLoving the Guru, they have love and affection for the True Lord. ||1||Pause||
Manmohan SinghBy loving the Guru, they cultivate love and affection for the True Lord. Pause.
Manmohan Singh (Punjabi)ਗੁਰਾਂ ਨਾਲ ਪਿਆਰ ਕਰਨ ਦੁਆਰਾ, ਉਨ੍ਹਾਂ ਦੀ ਸੱਚੇ ਸੁਆਮੀ ਨਾਲ ਪ੍ਰੀਤ ਤੇ ਪਿਰਹੜੀ ਪੈ ਜਾਂਦੀ ਹੈ। ਠਹਿਰਾਉ।
Fareedkot Teekaਕਿਉਂਕਿ ਤਿਨੋਂ ਨੇ ਗੁਰੋਂ ਵਿਖੇ ਹੇਤ ਕੀਆ ਹੈ ਔਰ ਸਚੇ ਪਰਮੇਸ੍ਵਰ ਮੇਂ ਪ੍ਰੇਮ ਔਰ ਨਾਮ ਮੇਂ ਪ੍ਯਾਰ ਕੀਆ ਹੈ॥੧॥ ਰਹਾਉ ॥
Prof. Sahib Singhਉਹ ਸਦਾ ਗੁਰੂ ਦੇ ਪ੍ਰੇਮ ਵਿਚ ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿੰਦੇ ਹਨ) ॥੧॥ ਰਹਾਉ ॥

ਪਦ ਅਰਥ ਕੈ ਹੇਤਿ = ਦੇ ਪਿਆਰ ਵਿਚ। ਸਾਚੈ ਪਿਆਰਿ = ਸਦਾ-ਥਿਰ ਹਰੀ ਦੇ ਪਿਆਰ ਵਿਚ ॥੧॥ ਰਹਾਉ ॥

SikhNet (Spanish)ellos aman al Guru y este Amor dura para siempre. (1-Pausa)

ਭਗਤਿ ਕਰੇ; ਸੋ ਜਨੁ ਨਿਰਮਲੁ ਹੋਇ ॥

bhagat kare; so jan niramal hoe |

Sant Singh KhalsaThat humble being who worships the Lord with devotion becomes immaculate and pure.
Manmohan SinghThe mortal who serves the Lord becomes pure,
Manmohan Singh (Punjabi)ਜਿਹੜਾ ਜੀਵ ਸੁਆਮੀ ਦੀ ਸੇਵਾ ਕਰਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ,
Fareedkot Teekaਜੋ ਭਗਤੀ ਕਰਤਾ ਹੈ, ਸੋ ਪੁਰਸ ਨਿਰਮਲ ਹੋ ਜਾਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਨਿਰਮਲੁ = ਪਵਿੱਤਰ ਜੀਵਨ ਵਾਲਾ।

SikhNet (Spanish)El que es Devoto de Dios se vuelve Puro e Inmaculado

ਗੁਰਸਬਦੀ; ਵਿਚਹੁ ਹਉਮੈ ਖੋਇ ॥

gurasabadee; vichahu haumai khoe |

Sant Singh KhalsaThrough the Word of the Guru's Shabad, egotism is eradicated from within.
Manmohan Singhand through the Guru's instruction, banishes his self-conceit from within himself.
Manmohan Singh (Punjabi)ਤੇ ਗੁਰਾਂ ਦੇ ਉਪਦੇਸ਼ ਰਾਹੀਂ, ਆਪਣੀ ਸਵੈ-ਹੰਗਤਾ ਅੰਦਰੋ ਦੂਰ ਕਰ ਦਿੰਦਾ ਹੈ।
Fareedkot Teekaਗੁਰੋਂ ਕੇ ਉਪਦੇਸ ਸੇ ਅੰਤਹਕਰਨ ਬੀਚ ਸੇ ਹੰਤਾ ਮਮਤਾ ਕੋ ਗਵਾਇ ਦੇਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ (ਭਗਤੀ ਵਿਚ ਜੁੜਦਾ ਹੈ)।

ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)y a través del Guru se libera de la idea del uno mismo.

ਹਰਿ ਜੀਉ; ਆਪਿ ਵਸੈ ਮਨਿ ਆਇ ॥

har jeeo; aap vasai man aae |

Sant Singh KhalsaThe Dear Lord Himself comes to dwell within the mind,
Manmohan SinghThe Venerable Lord Himself comes to abide in his mind,
Manmohan Singh (Punjabi)ਪੂਜਨੀਯ ਪ੍ਰਭੂ ਖੁਦ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ,
Fareedkot Teekaਆਪ ਹਰਿ ਜੀਉ ਤਿਸ ਕੇ ਮਨ ਮੇਂ ਆਇ ਕਰ ਨਿਵਾਸ ਕਰਤਾ ਹੈ॥
Prof. Sahib Singhਪ੍ਰਭੂ ਆਪ ਉਸ ਦੇ ਮਨ ਵਿਚ ਆ ਵੱਸਦਾ ਹੈ,
SikhNet (Spanish)El Señor, de Sí Mismo llega a habitar en la mente de uno,

ਸਦਾ ਸਾਂਤਿ; ਸੁਖਿ ਸਹਜਿ ਸਮਾਇ ॥੨॥

sadaa saant; sukh sehaj samaae |2|

Sant Singh Khalsaand the mortal remains immersed in peace, tranquility and intuitive ease. ||2||
Manmohan Singhand he ever remains merged in tranquillity, peace and poise.
Manmohan Singh (Punjabi)ਅਤੇ ਉਹ ਸਦੀਵ ਹੀ ਸ਼ਾਤੀ ਆਰਾਮ ਤੇ ਅਡੋਲਤਾ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਸੋ ਪੁਰਸ ਸਦੀਵ ਸੁਖ ਔਰ ਸਾਂਤੀ ਮੇਂ (ਸਹਜਿ) ਨਿਰਜਤਨ ਹੀ ਸਮਾਇ ਰਹਿਤਾ ਹੈ॥੨॥
Prof. Sahib Singhਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ, ਉਹ ਸਦਾ ਆਨੰਦ ਵਿਚ ਆਤਮਕ ਅਡਲੋਤਾ ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥

SikhNet (Spanish)la Paz llega y uno se funde en el Éxtasis y en el Equilibrio. (2)

ਸਾਚਿ ਰਤੇ; ਤਿਨ ਸਦ ਬਸੰਤ ॥

saach rate; tin sad basant |

Sant Singh KhalsaThose who are imbued with Truth, are forever in the bloom of spring.
Manmohan SinghThey, who are imbued with truth are ever in bliss.
Manmohan Singh (Punjabi)ਜੋ ਸੱਚ ਨਾਲ ਰੰਗੀਜੇ ਹਨ ਉਹ ਹਮੇਸ਼ਾਂ ਖੁਸ਼ੀ ਅੰਦਰ ਹਨ।
Fareedkot Teekaਜੋ ਸਚੇ ਪਰਮੇਸ੍ਵਰ ਮੇਂ ਰਤੇ ਹੈਂ ਤਿਨ ਕੋ ਸਦਾ ਹੀ (ਬਸੰਤ) ਅਨੰਦੁ ਹੈ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਜਾਂਦੇ ਹਨ,

ਪਦ ਅਰਥ ਰਤੇ = ਰੰਗੇ ਹੋਏ। ਸਦ ਬਸੰਤ = ਸਦਾ ਕਾਇਮ ਰਹਿਣ ਵਾਲਾ ਖਿੜਾਉ।

SikhNet (Spanish)Los que están imbuidos en la Verdad, permanecen siempre en flor,

ਮਨੁ ਤਨੁ ਹਰਿਆ; ਰਵਿ ਗੁਣ ਗੁਵਿੰਦ ॥

man tan hariaa; rav gun guvind |

Sant Singh KhalsaTheir minds and bodies are rejuvenated, uttering the Glorious Praises of the Lord of the Universe.
Manmohan SinghUttering the Lord's praise, their soul and body become green.
Manmohan Singh (Punjabi)ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਉਹਨਾਂ ਦੀ ਆਤਮਾ ਤੇ ਦੇਹਿ ਸਰਸਬਜ਼ ਹੋ ਜਾਂਦੇ ਹਨ।
Fareedkot Teekaਗੋਬਿੰਦ ਕੇ ਗੁਣ (ਰਵਿ) ਉਚਾਰਨੇ ਕਰ ਤਿਨ ਕਾ ਤਨੁ ਅਰ ਮਨੁ ਗੁਣੋਂ ਕਰ ਕੇ ਹਰਿਆ ਹੂਆ ਹੈ॥
Prof. Sahib Singhਉਹਨਾਂ ਦੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ। ਗੋਬਿੰਦ ਦੇ ਗੁਣ ਯਾਦ ਕਰ ਕਰ ਕੇ ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।

ਪਦ ਅਰਥ ਹਰਿਆ = ਆਤਮਕ ਜੀਵਨ ਨਾਲ ਭਰਪੂਰ। ਰਵਿ = ਸਿਮਰ ਕੇ।

SikhNet (Spanish)su ser también florece habitando en la Alabanza del Señor,

ਬਿਨੁ ਨਾਵੈ; ਸੂਕਾ ਸੰਸਾਰੁ ॥

bin naavai; sookaa sansaar |

Sant Singh KhalsaWithout the Lord's Name, the world is dry and parched.
Manmohan SinghWithout the Name altogether dry is the world.
Manmohan Singh (Punjabi)ਨਾਮ ਦੇ ਬਗੈਰ ਸੁੱਕੀ ਸੜੀ ਹੋਈ ਹੈ ਦੁਨੀਆਂ।
Fareedkot Teekaਪਰਮੇਸ੍ਵਰ ਕੇ ਨਾਮ ਸੇ ਬਿਨਾਂ ਸੰਸਾਰ (ਸੂਕਾ), ਭਾਵ ਦੁਖੀ ਹੋ ਰਹਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਨਿੱਕੇ ਜਿਹੇ ਵਿਤ ਵਾਲਾ ਹੋਇਆ ਰਹਿੰਦਾ ਹੈ,

ਪਦ ਅਰਥ ਸੂਕਾ = ਆਤਮਕ ਜੀਵਨ ਤੋਂ ਸੱਖਣਾ।

SikhNet (Spanish)pero sin el Naam, el Nombre del Señor,

ਅਗਨਿ ਤ੍ਰਿਸਨਾ ਜਲੈ; ਵਾਰੋ ਵਾਰ ॥੩॥

agan trisanaa jalai; vaaro vaar |3|

Sant Singh KhalsaIt burns in the fire of desire, over and over again. ||3||
Manmohan SinghIn the fire of desire, it burns over and over again.
Manmohan Singh (Punjabi)ਖਾਹਿਸ਼ ਦੀ ਅੱਗ ਵਿੱਚ ਇਹ ਮੁੜ ਮੁੜ ਕੇ ਮੱਚਦੀ ਹੈ।
Fareedkot Teekaਪੁਨਹ ਪੁਨਹ ਤ੍ਰਿਸਨਾ ਅਗਨੀ ਮੇਂ ਜਲਤਾ ਹੈ॥੩॥
Prof. Sahib Singhਮੁੜ ਮੁੜ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ ॥੩॥

ਪਦ ਅਰਥ ਵਾਰੋ ਵਾਰ = ਮੁੜ ਮੁੜ ॥੩॥

SikhNet (Spanish)el mundo entero se seca como el polvo y se consume en el fuego de sus incontrolables pasiones. (3)

ਸੋਈ ਕਰੇ; ਜਿ ਹਰਿ ਜੀਉ ਭਾਵੈ ॥

soee kare; ji har jeeo bhaavai |

Sant Singh KhalsaOne who does only that which is pleasing to the Dear Lord
Manmohan SinghIf man does only that which pleases the Sire Lord,
Manmohan Singh (Punjabi)ਜੇਕਰ ਇਨਸਾਨ ਕੇਵਲ ਓਹੀ ਕੁਛ ਕਰੇ, ਜਿਹੜਾ ਮਹਾਰਾਜ ਮਾਲਕ ਨੂੰ ਚੰਗਾ ਲਗਦਾ ਹੈ,
Fareedkot Teekaਜੋ ਹਰਿ ਜੀ ਕੋ ਭਾਵਤਾ ਹੈ, ਸੋਈ ਗੁਰਮੁਖ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਜਿ = ਜਿਹੜੀ ਗੱਲ, ਜੋ ਕੁਝ। ਭਾਵੈ = ਪਸੰਦ ਆਉਂਦੀ ਹੈ।

SikhNet (Spanish)Si uno vive en la Voluntad del Señor,

ਸਦਾ ਸੁਖੁ ਸਰੀਰਿ; ਭਾਣੈ ਚਿਤੁ ਲਾਵੈ ॥

sadaa sukh sareer; bhaanai chit laavai |

Sant Singh Khalsa- his body is forever at peace, and his consciousness is attached to the Lord's Will.
Manmohan Singhthen his body ever abides in peace, and his mind remains attached to the Lord's will.
Manmohan Singh (Punjabi)ਤਾਂ ਉਸ ਦੀ ਦੇਹਿ ਹਮੇਸ਼ਾਂ ਆਰਾਮ ਅੰਦਰ ਵਸਦੀ ਹੈ, ਅਤੇ ਉਸ ਦਾ ਮਨ ਸੁਆਮੀ ਦੀ ਰਜ਼ਾ ਨਾਲ ਜੁੜਿਆ ਰਹਿੰਦਾ ਹੈ।
Fareedkot Teekaਸੋ ਭਾਣੈ ਮੇਂ ਚਿਤ ਲਗਾਵਣੇ ਤੇ ਤਿਸ ਕੇ ਸੂਖਮ ਸਰੀਰ ਅਰਥਾਤ ਅੰਤਹਕਰਨ ਕੋ ਸਦਾ ਸੁਖ ਹੋਤਾ ਹੈ॥
Prof. Sahib Singh(ਜਿਹੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ), ਜਿਹੜਾ ਮਨੁੱਖ ਪਰਮਾਤਮਾ ਦੇ ਭਾਣੇ ਵਿਚ ਆਪਣਾ ਚਿੱਤ ਜੋੜਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਸਰੀਰਿ = ਸਰੀਰ ਵਿਚ। ਭਾਣੈ = (ਪ੍ਰਭੂ ਦੀ) ਰਜ਼ਾ ਵਿਚ।

SikhNet (Spanish)uno se conserva íntegro con su mente llena de la Voluntad del Señor.

ਅਪਣਾ ਪ੍ਰਭੁ ਸੇਵੇ; ਸਹਜਿ ਸੁਭਾਇ ॥

apanaa prabh seve; sehaj subhaae |

Sant Singh KhalsaHe serves His God with intuitive ease.
Manmohan SinghHe serves his Lord with intuitive ease,
Manmohan Singh (Punjabi)ਉਹ ਆਪਣੇ-ਆਪ ਹੀ ਸਾਈਂ ਦੀ ਸੇਵਾ ਕਮਾਉਂਦਾ ਹੈ,
Fareedkot Teekaਆਪਣਾ ਜੋ ਪ੍ਰਭੂ ਹੈ, ਸੋ ਪੁਰਸ ਤਿਸ ਕੋ ਸਹਿਜ ਸੁਭਾਇ ਸੇਵਤਾ ਹੈ॥
Prof. Sahib Singhਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)El que sirve a su Señor Todopoderoso, espontáneamente,

ਨਾਨਕ ਨਾਮੁ; ਵਸੈ ਮਨਿ ਆਇ ॥੪॥੫॥

naanak naam; vasai man aae |4|5|

Sant Singh KhalsaO Nanak, the Naam, the Name of the Lord, comes to abide in his mind. ||4||5||
Manmohan Singhand the Name comes to abide within his mind, O Nanak.
Manmohan Singh (Punjabi)ਅਤੇ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਨ ਮੇਂ ਹਰੀ ਨਾਮੁ ਆਇ ਬਸਤਾ ਹੈ॥੪॥੫॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ॥੪॥੫॥
SikhNet (Spanish)dice Nanak, llega a su mente el Naam, el Nombre del Señor. (4-5)

Open this shabad →

Shabad Guru Amardas Ji Raag Basant continues on Ang 1174

ਬਸੰਤੁ ਮਹਲਾ ੩ ॥

basant mahalaa 3 |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਸ਼ਾਹੀ।
SikhNet (Spanish)Basant Mejl Guru Amar Das, Tercer Canal Divino

ਮਾਇਆ ਮੋਹੁ; ਸਬਦਿ. ਜਲਾਏ ॥

maaeaa mohu; sabad. jalaae |

Sant Singh KhalsaAttachment to Maya is burnt away by the Word of the Shabad.
Manmohan SinghBy the Lord's Name, the love of riches is burnt.
Manmohan Singh (Punjabi)ਸਾਈਂ ਦੇ ਨਾਮ ਦੁਆਰਾ, ਦੌਲਤ ਦੀ ਲਗਨ ਮੱਚ ਜਾਂਦੀ ਹੈ।
Fareedkot Teekaਜਿਨੋਂ ਨੇ ਗੁਰ ਸਬਦ ਕਰ ਮਾਯਾ ਕਾ ਮੋਹ ਜਲਾਇ ਦੀਆ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)Por medio de la Palabra del Shabd del Guru uno se libera de sus apegos y de sus ilusiones,

ਮਨੁ ਤਨੁ ਹਰਿਆ; ਸਤਿਗੁਰ ਭਾਏ ॥

man tan hariaa; satigur bhaae |

Sant Singh KhalsaThe mind and body are rejuvenated by the Love of the True Guru.
Manmohan SinghThrough the love of the True Guru, the soul and body are reverdured.
Manmohan Singh (Punjabi)ਸੱਚੇ ਗੁਰਾਂ ਦੀ ਪ੍ਰੀਤ ਰਾਹੀਂ ਜਿਦੜੀ ਅਤੇ ਦੇਹ ਹਰੇ ਭਰੇ ਹੋ ਜਾਂਦੇ ਹਨ।
Fareedkot Teekaਸਤਗੁਰੋਂ ਮੇਂ ਪ੍ਰੇਮ ਕਰਨੇ ਸੇ ਤਿਨ ਕਾ ਮਨ ਔ ਤਨ ਹਰਿਆ ਹੂਆ ਹੈ, ਭਾਵ ਮਨ ਮੇਂ ਅਨੰਦ ਕਰ ਤਨ ਸਫਲਾ ਹੂਆ ਹੈ॥
Prof. Sahib Singhਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ।

ਪਦ ਅਰਥ ਹਰਿਆ = ਆਤਮਕ ਜੀਵਨ ਨਾਲ ਭਰਪੂਰ। ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੇ ਪਿਆਰ ਵਿਚ (ਟਿਕ ਕੇ)।

SikhNet (Spanish)en la Voluntad del Guru el ser florece.

ਸਫਲਿਓੁ ਬਿਰਖੁ; ਹਰਿ ਕੈ ਦੁਆਰਿ ॥

safalio birakh; har kai duaar |

Sant Singh KhalsaThe tree bears fruit at the Lord's Door,
Manmohan SinghAt the God's door, the tree of man's soul fruitions,
Manmohan Singh (Punjabi)ਵਾਹਿਗੁਰੂ ਦੇ ਦਰ ਉਤੇ ਬੰਦੇ ਦੀ ਆਤਮਾ ਦਾ ਬਿਰਛ ਫਲ ਲੈ ਆਉਂਦਾ ਹੈ,
Fareedkot Teekaਸਫਲ ਬ੍ਰਿਖ ਜੋ ਗੁਰੂ ਹੈ, ਸੋ (ਹਰਿ ਕੈ ਦੁਆਰਿ) ਸਤਸੰਗ ਮੇਂ ਇਸਥਿਤ ਹੈ॥
Prof. Sahib Singhਉਸ ਮਨੁੱਖ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ,

ਪਦ ਅਰਥ ਸਫਲਿਓ = ਫਲ ਦੇਣ ਵਾਲਾ। ਬਿਰਖੁ = ਰੁੱਖ। ਕੈ ਦੁਆਰਿ = ਦੇ ਦਰ ਤੇ।

SikhNet (Spanish)En la Puerta del Señor, el árbol del ser da fruto y uno se enamora de la Palabra del Shabd del Guru,

ਸਾਚੀ ਬਾਣੀ ਨਾਮ ਪਿਆਰਿ ॥੧॥

saachee baanee naam piaar |1|

Sant Singh Khalsain love with the True Bani of the Guru's Word, and the Naam, the Name of the Lord. ||1||
Manmohan Singhand his mind loves the true word of the Guru and the Lord's Name.
Manmohan Singh (Punjabi)ਅਤੇ ਉਸ ਦਾ ਮਨ ਸੱਚੀ ਗੁਰਬਾਣੀ ਅਤੇ ਪ੍ਰਭੂ ਦੇ ਨਾਲ ਮੁਹੱਬਤ ਕਰਨ ਲਗ ਜਾਂਦਾ ਹੈ।
Fareedkot Teekaਅਰ ਨਾਮ ਜਪ ਰੂਪੀ ਸਾਚੀ ਬਾਣੀ ਮੇਂ ਤਿਨੋਂ ਕਾ ਪ੍ਯਾਰ ਹੈ॥੧॥
Prof. Sahib Singhਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਨਾਮ ਪਿਆਰਿ = ਹਰਿ-ਨਾਮ ਦੇ ਪਿਆਰ ਵਿਚ ॥੧॥

SikhNet (Spanish)sí del Naam, el Nombre del Señor. (1)

ਏ ਮਨ ਹਰਿਆ; ਸਹਜ ਸੁਭਾਇ ॥

e man hariaa; sehaj subhaae |

Sant Singh KhalsaThis mind is rejuvenated, with intuitive ease;
Manmohan SinghLoving the True Guru, this soul is easily reverdured,
Manmohan Singh (Punjabi)ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਇਹ ਆਤਮਾ ਸੁਖੈਨ ਹੀ ਸਰਸਬਜ਼ ਹੋ ਜਾਂਦੀ ਹੈ,
Fareedkot Teekaਏਹ ਮਨ (ਸਹਜ) ਸਾਂਤੀ ਸੁਭਾਵ ਕਰਿ ਹਰਿਆ ਹੂਆ ਹੈ॥
Prof. Sahib Singhਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ। ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ।

ਪਦ ਅਰਥ ਏ ਮਨ = ਹੇ ਮਨ! {ਸੰਬੋਧਨ}। ਸਹਜ ਸੁਭਾਇ = ਆਤਮਕ ਅਡੋਲਤਾ ਦੇਣ ਵਾਲੇ ਪ੍ਰਭੂ-ਪਿਆਰ ਵਿਚ।

SikhNet (Spanish)La mente florece de forma espontánea,

ਸਚ ਫਲੁ ਲਾਗੈ; ਸਤਿਗੁਰ ਭਾਇ ॥੧॥ ਰਹਾਉ ॥

sach fal laagai; satigur bhaae |1| rahaau |

Sant Singh Khalsaloving the True Guru, it bears the fruit of truth. ||1||Pause||
Manmohan Singhand comes to bear the True fruit. Pause.
Manmohan Singh (Punjabi)ਅਤੇ ਇਸ ਨੂੰ ਸੱਚਾ ਮੇਵਾ ਲੱਗ ਆਉਂਦਾ ਹੈ। ਠਹਿਰਾਉ।
Fareedkot Teekaਸਤਿਗੁਰੋਂ ਮੇਂ ਪ੍ਰੇਮ ਕਰਨੇ ਕਰ ਮਨ ਰੂਪੀ ਬ੍ਰਿਛ ਕੋ ਸਚ ਕੀ ਪ੍ਰਾਪਤੀ ਰੂਪ ਫਲ ਲਾਗੇ ਹੈਂ॥੧॥ ਰਹਾਉ ॥
Prof. Sahib Singhਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ ॥੧॥ ਰਹਾਉ ॥

ਪਦ ਅਰਥ ਸਚ ਫਲੁ = ਸਦਾ-ਥਿਰ ਪ੍ਰਭੂ ਦਾ ਨਾਮ-ਫਲ ॥੧॥ ਰਹਾਉ ॥

SikhNet (Spanish)y el fruto de la Verdad aparece si uno ama la Palabra del Shabd del Guru. (1-Pausa)

ਆਪੇ ਨੇੜੈ. ਆਪੇ ਦੂਰਿ ॥

aape nerrai. aape door |

Sant Singh KhalsaHe Himself is near, and He Himself is far away.
Manmohan SinghOf Himself the Lord is near and of Himself afar.
Manmohan Singh (Punjabi)ਖੁਦ ਸੁਆਮੀ ਨਜ਼ਦੀਕ ਹੈ ਤੇ ਖੁਦ ਹੀ ਦੁਰੇਡੇ।
Fareedkot Teekaਆਪੇ ਗੁਰਮੁਖੋਂ ਕੇ ਨੇੜੇ ਹੈ ਔਰ ਆਪ ਹੀ ਮਨਮੁਖੋਂ ਸੇ ਦੂਰ ਹੈ॥
Prof. Sahib Singh(ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ।

ਪਦ ਅਰਥ ਆਪੇ = ਪ੍ਰਭੂ ਆਪ ਹੀ।

SikhNet (Spanish)El Señor está tan cerca o tan lejos como Él lo desea,

ਗੁਰ ਕੈ ਸਬਦਿ; ਵੇਖੈ ਸਦ ਹਜੂਰਿ ॥

gur kai sabad; vekhai sad hajoor |

Sant Singh KhalsaThrough the Word of the Guru's Shabad, He is seen to be ever-present, close at hand.
Manmohan SinghBy Guru's instruction one sees Him ever present.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਜੀਵ ਉਸ ਨੂੰ ਹਮੇਸ਼ਾਂ ਅੰਗ ਸੰਗ ਦੇਖਦਾ ਹੈ।
Fareedkot Teekaਜੋ ਗੁਰੋਂ ਕੇ ਸਬਦ ਕਰ ਵੇਖੇ ਹੈ, ਸੋ ਸਦੀਵ ਹਜੂਰ ਜਾਣ ਲੇਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,

ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)pero a través de la Palabra del Shabd del Guru, uno tiene Su Presencia siempre enfrente.

ਛਾਵ ਘਣੀ. ਫੂਲੀ ਬਨਰਾਇ ॥

chhaav ghanee. foolee banaraae |

Sant Singh KhalsaThe plants have blossomed forth, giving a dense shade.
Manmohan SinghThe vegetation has flowered, and gives dense shade.
Manmohan Singh (Punjabi)ਬਨਾਸਪਤੀ ਪ੍ਰਫੁਲਤ ਹੋ ਗਈ ਹੈ ਅਤੇ ਸੰਘਣੀ ਛਾਂ ਦਿੰਦੀ ਹੈ।
Fareedkot Teekaਗੁਰਮੁਖੋਂ ਕੇ ਅੰਤਹਕਰਨ ਮੇਂ ਸਾਂਤੀ ਰੂਪੀ ਛਾਉ ਬਹੁਤ ਹੈ ਔਰ ਸੁਭ ਗੁਣੋਂ ਰੂਪੀ ਬਨਾਸਪਤੀ ਮੌਲ ਰਹੀ ਹੈ॥
Prof. Sahib Singh(ਉਸ ਮਨੁੱਖ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ) ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ,

ਪਦ ਅਰਥ ਘਣੀ = ਸੰਘਣੀ। ਫੂਲੀ = ਖਿੜੀ ਹੋਈ। ਬਨਰਾਇ = ਬਨਸਪਤੀ।

SikhNet (Spanish)La vegetación total permanece en flor dando una enorme sombra

ਗੁਰਮੁਖਿ ਬਿਗਸੈ; ਸਹਜਿ ਸੁਭਾਇ ॥੨॥

guramukh bigasai; sehaj subhaae |2|

Sant Singh KhalsaThe Gurmukh blossoms forth, with intuitive ease. ||2||
Manmohan SinghBy the Guru's grace, one blossoms forth spontaneously.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜੀਵ ਆਪ ਹੀ ਪ੍ਰਫੁਲਤ ਹੋ ਜਾਂਦਾ ਹੈ।
Fareedkot Teekaਗੁਰਮੁਖਿ ਸਹਜ ਸੁਭਾਵ ਹੀ ਖਿੜੇ ਰਹਿਤੇ ਹੈਂ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬਿਗਸੈ = ਖਿੜਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰਭੂ-ਪਿਆਰ ਵਿਚ ॥੨॥

SikhNet (Spanish)y ahí uno florece por la Gracia del Guru de forma espontánea. (2)

ਅਨਦਿਨੁ ਕੀਰਤਨੁ ਕਰਹਿ. ਦਿਨ ਰਾਤਿ ॥

anadin keeratan kareh. din raat |

Sant Singh KhalsaNight and day, he sings the Kirtan of the Lord's Praises, day and night.
Manmohan SinghOne who night and day ever hymns God's praise,
Manmohan Singh (Punjabi)ਜੋ ਰੈਣ ਤੇ ਦਿਨ ਹਮੇਸ਼ਾਂ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ,
Fareedkot Teekaਇਕ ਰਸ ਰਾਤਿ ਦਿਨ ਭਗਵੰਤ ਕਾ ਕੀਰਤਨੁ ਕਰਤੇ ਹੈਂ॥
Prof. Sahib Singhਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ,

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}। ਕਰਹਿ = ਕਰਦੇ ਹਨ {ਬਹੁ-ਬਚਨ}।

SikhNet (Spanish)Si uno canta las Alabanzas del Señor, día y noche,

ਸਤਿਗੁਰਿ ਗਵਾਈ; ਵਿਚਹੁ ਜੂਠਿ ਭਰਾਂਤਿ ॥

satigur gavaaee; vichahu jootth bharaant |

Sant Singh KhalsaThe True Guru drives out sin and doubt from within.
Manmohan Singhof him, the True Guru drives out sin and doubt.
Manmohan Singh (Punjabi)ਉਸ ਦੇ ਅੰਦਰੋ ਸੱਚੇ ਗੁਰੂ ਜੀ ਪਾਪ ਅਤੇ ਭਰਮ ਕੱਢ ਦਿੰਦੇ ਹਨ।
Fareedkot Teekaਸਤਿਗੁਰੋਂ ਨੇ ਤਿਨ ਕੇ ਮਨ ਮੇਂ ਸੇ ਭ੍ਰਾਂਤੀ ਰੂਪ ਜੂਠ ਗਵਾਇ ਦਈ ਹੈ॥
Prof. Sahib Singhਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ।

ਪਦ ਅਰਥ ਸਤਿਗੁਰਿ = ਗੁਰੂ ਨੇ। ਜੂਠਿ ਭਰਾਂਤਿ = ਭਟਕਣਾ ਦੀ ਜੂਠ, ਭਟਕਣਾ ਦੀ ਮੈਲ।

SikhNet (Spanish)uno es liberado de sus ilusiones, vicios y dudas.

Open this shabad (19 lines, Angs 1173-1174) →

Ang 1173 of 1430