ਬਸੰਤੁ ਮਹਲਾ ੩ ॥
basant mahalaa 3 | Ang 1172
Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant, Mejl Guru Amar Das, Tercer Canal Divino.
ਹਰਿ ਸੇਵੇ; ਸੋ ਹਰਿ ਕਾ ਲੋਗੁ ॥
har seve; so har kaa log | Ang 1172
Sant Singh KhalsaOne who serves the Lord is the Lord's person.
Manmohan SinghWhosoever serves God; he alone is the God's man.
Manmohan Singh (Punjabi)ਜੋ ਕੋਈ ਭੀ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਹੀ ਵਾਹਿਗੁਰੂ ਦਾ ਬੰਦਾ ਹੈ।
Fareedkot Teekaਜੋ ਹਰੀ ਕੋ ਸੇਵਤਾ ਹੈ, ਸੋਈ ਹਰੀ ਕਾ ਲੋਗੁ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ,ਪਦ ਅਰਥ ਸੇਵੇ = ਸਿਮਰਦਾ ਹੈ। ਸੋ = ਉਹ ਮਨੁੱਖ।
SikhNet (Spanish)Aquél que sirve a Dios, Él Mismo lo toma como Suyo.
ਸਾਚੁ ਸਹਜੁ; ਕਦੇ. ਨ ਹੋਵੈ ਸੋਗੁ ॥
saach sehaj; kade. na hovai sog | Ang 1172
Sant Singh KhalsaHe dwells in intuitive peace, and never suffers in sorrow.
Manmohan SinghHe abides in truth and poise and comes not to grief ever.
Manmohan Singh (Punjabi)ਉਹ ਸੱਚ ਅਤੇ ਅਡੋਲਤਾ ਅੰਦਰ ਵਸਦਾ ਹੈ ਅਤੇ ਉਸ ਨੂੰ ਕਦਾਚਿਤ ਰੰਜ ਗਮ ਨਹੀਂ ਵਿਆਪਣਾ।
Fareedkot Teekaਤਿਸ ਕੋ ਸਚਾ ਗ੍ਯਾਨੁ ਹੋਤਾ ਹੈ ਔ ਫਿਰ ਕਭੀ ਸੋਗ ਨਹੀਂ ਹੋਤਾ ਹੈ॥
Prof. Sahib Singhਉਸ ਨੂੰ ਸਦਾ ਕਾਇਮ ਰਹਿਣ ਵਾਲੀ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ, ਉਸ ਨੂੰ ਕਦੇ ਕੋਈ ਗ਼ਮ ਪੋਹ ਨਹੀਂ ਸਕਦਾ।ਪਦ ਅਰਥ ਸਾਚੁ = ਸਦਾ-ਥਿਰ। ਸਹਜੁ = ਆਤਮਕ ਅਡੋਲਤਾ। ਸੋਗੁ = ਗ਼ਮ।
SikhNet (Spanish)Él habita siempre en la Verdad y en el Equilibrio, las penas así no lo tocan.
ਮਨਮੁਖ ਮੁਏ; ਨਾਹੀ ਹਰਿ ਮਨ ਮਾਹਿ ॥
manamukh mue; naahee har man maeh | Ang 1172
Sant Singh KhalsaThe self-willed manmukhs are dead; the Lord is not within their minds.
Manmohan SinghThe egocentrics are dead for within their mind they contemplate not the Lord.
Manmohan Singh (Punjabi)ਆਪ-ਹੁਦਰੇ ਮੁਰਦਾ ਹਨ ਕਿਉਂ ਜੋ ਹਿਰਦੇ ਅੰਦਰ ਉਹ ਸੁਆਮੀ ਦਾ ਸਿਮਰਨ ਨਹੀਂ ਕਰਦੇ।
Fareedkot Teekaਮਨਮੁਖ ਜੀਵ ਸਦਾ ਮੂਏ ਹੂਏ ਜਾਣੋਂ, ਕਿਉਂਕਿ ਉਨ ਕੇ ਮਨ ਮੇਂ ਹਰੀ ਨਾਮੁ ਨਹੀਂ॥
Prof. Sahib Singhਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜੀ ਰੱਖਦੇ ਹਨ (ਕਿਉਂਕਿ) ਉਹਨਾਂ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੈ।ਪਦ ਅਰਥ ਮੁਏ = ਆਤਮਕ ਮੌਤੇ ਮਰੇ ਹੋਏ। ਮਾਹਿ = ਵਿਚ।
SikhNet (Spanish)El enfermo de ego, es un cadáver, pues en su interior no alaba el Naam,
ਮਰਿ ਮਰਿ ਜੰਮਹਿ; ਭੀ ਮਰਿ ਜਾਹਿ ॥੧॥
mar mar jameh; bhee mar jaeh |1| Ang 1172
Sant Singh KhalsaThey die and die again and again, and are reincarnated, only to die once more. ||1||
Manmohan SinghThey die, suffer transmigration and perish again.
Manmohan Singh (Punjabi)ਉਹ ਮਰ ਜਾਂਦੇ ਹਨ, ਆਵਾਗਉਣ ਵਿੱਚ ਪੈਦੇ ਹਨ ਅਤੇ ਮੁੜ ਬਿਨਸ ਜਾਂਦੇ ਹਨ।
Fareedkot Teekaਇਸੀ ਤੇ ਬਾਰੰਬਾਰ ਮ੍ਰਿਤੂ ਹੋਇ ਕਰ ਫਿਰ ਜਨਮਤੇ ਹੈਂ ਫਿਰ ਮਰਤੇ ਹੈਂ॥੧॥
Prof. Sahib Singhਉਹ ਮਨੁੱਖ ਆਤਮਕ ਮੌਤ ਸਹੇੜ ਸਹੇੜ ਕੇ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਮੁੜ ਮੁੜ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥ਪਦ ਅਰਥ ਭੀ = ਮੁੜ, ਫਿਰ ॥੧॥
SikhNet (Spanish)el Nombre del Señor, sí, muere para después morir una y otra vez. (1)
ਸੇ ਜਨ ਜੀਵੇ; ਜਿਨ ਹਰਿ ਮਨ ਮਾਹਿ ॥
se jan jeeve; jin har man maeh | Ang 1172
Sant Singh KhalsaThey alone are alive, whose minds are filled with the Lord.
Manmohan SinghThose persons alone live, who cherish God in their mind.
Manmohan Singh (Punjabi)ਕੇਵਲ ਉਹ ਪੁਰਸ਼ ਹੀ ਜੀਉਂਦੇ ਹਨ ਜੋ ਹਿਰਦੇ ਅੰਦਰ ਵਾਹਿਗੁਰੂ ਨੂੰ ਟਿਕਾਉਂਦੇ ਹਨ।
Fareedkot Teekaਸੰਸਾਰ ਮੇਂ ਸੇਈ ਜੀਵ ਜੀਵਤੇ ਹੈਂ ਜਿਨ ਕੇ ਮਨ ਮੇਂ ਹਰੀ ਬਸਤਾ ਹੈ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲੇ ਹਨ।ਪਦ ਅਰਥ ਸੇ ਜਨ = ਉਹ ਮਨੁੱਖ {ਬਹੁ-ਵਚਨ}। ਜੀਵੇ = ਆਤਮਕ ਜੀਵਨ ਵਾਲੇ ਹਨ।
SikhNet (Spanish)Sólo vive en verdad, aquél que aprecia a Dios en la totalidad de su ser,
ਸਾਚੁ ਸਮੑਾਲਹਿ; ਸਾਚਿ ਸਮਾਹਿ ॥੧॥ ਰਹਾਉ ॥
saach samaaleh; saach samaeh |1| rahaau | Ang 1172
Sant Singh KhalsaThey contemplate the True Lord, and are absorbed in the True Lord. ||1||Pause||
Manmohan SinghThey remember the True Lord, and in the True Lord merge they. Pause.
Manmohan Singh (Punjabi)ਉਹ ਸੱਚੇ ਸਾਹਿਬ ਦਾ ਸਿਮਰਨ ਕਰਦੇ ਹਨ ਅਤੇ ਸੱਚੇ ਸਾਹਿਬ ਅੰਦਰ ਹੀ ਲੀਨ ਹੋ ਜਾਂਦੇ ਹਨ। ਠਹਿਰਾਉ।
Fareedkot Teekaਸਦੀਵ ਸਚ ਕੋ ਸਮਾਲਤੇ ਹੈਂ ਔਰ ਸਾਚ ਪਰਮੇਸ੍ਵਰ ਮੇਂ (ਸਮਾਹਿ) ਅਭੇਦ ਹੋਤੇ ਹੈਂ॥੧॥ ਰਹਾਉ ॥
Prof. Sahib Singhਉਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਸਾਚੁ = ਸਦਾ-ਥਿਰ ਹਰਿ-ਨਾਮ। ਸਮ੍ਹ੍ਹਾਲਹਿ = ਹਿਰਦੇ ਵਿਚ ਸੰਭਾਲਦੇ ਹਨ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ ॥੧॥ ਰਹਾਉ ॥
SikhNet (Spanish)y en su mente se establece la Verdad de Dios y en la Verdad él se funde. (1-Pausa)
ਹਰਿ. ਨ ਸੇਵਹਿ; ਤੇ ਹਰਿ ਤੇ ਦੂਰਿ ॥
har. na seveh; te har te door | Ang 1172
Sant Singh KhalsaThose who do not serve the Lord are far away from the Lord.
Manmohan SinghThey, who serve not God, are removed from God.
Manmohan Singh (Punjabi)ਉਹ ਜੋ ਹਰੀ ਦੀ ਟਹਿਲ ਨਹੀਂ ਕਮਾਉਂਦੇ ਅਤੇ ਹਰੀ ਤੋਂ ਦੁਰੇਡੇ ਹਨ।
Fareedkot Teekaਜੋ ਹਰੀ ਕੋ ਨਹੀਂ ਸੇਵਤੇ ਹੈਂ, ਸੋ ਹਰੀ ਸੇ ਦੂਰ ਹੀ ਰਹਿਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹ ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ।ਪਦ ਅਰਥ ਤੇ = ਉਹ ਮਨੁੱਖ {ਬਹੁ-ਵਚਨ}।
SikhNet (Spanish)Los que no ofrecen su Servicio a Dios, son alejados de Él,
ਦਿਸੰਤਰੁ ਭਵਹਿ; ਸਿਰਿ ਪਾਵਹਿ ਧੂਰਿ ॥
disantar bhaveh; sir paaveh dhoor | Ang 1172
Sant Singh KhalsaThey wander in foreign lands, with dust thrown on their heads.
Manmohan SinghIn vain wander they abroad and throw dust upon their head.
Manmohan Singh (Punjabi)ਬੇਫਾਇਦਾ ਹੀ ਉਹ ਪ੍ਰਦੇਸ਼ਾਂ ਅੰਦਰ ਭਟਕਦੇ ਹਨ ਅਤੇ ਸਿਰ ਤੇ ਖੇਹ ਪਾਉਂਦੇ ਹਨ।
Fareedkot Teekaਸਿਰ ਪੁਰ ਧੂਰੀ ਪਾਵਤੇ ਹੂਏ ਬ੍ਯਰਥ ਹੀ ਦੇਸਾਂਤਰੋਂ ਮੇਂ ਭਰਮਤੇ ਹੈਂ॥
Prof. Sahib Singhਉਹ ਮਨੁੱਖ ਹੋਰ ਹੋਰ ਦੇਸ਼ਾਂ ਵਿਚ ਭੌਂਦੇ ਫਿਰਦੇ ਹਨ, ਆਪਣੇ ਸਿਰ ਵਿਚ ਮਿੱਟੀ ਪਾਂਦੇ ਹਨ (ਖ਼ੁਆਰ ਹੁੰਦੇ ਰਹਿੰਦੇ ਹਨ)।ਪਦ ਅਰਥ ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਸਿਰਿ = ਸਿਰ ਉੱਤੇ। ਧੂਰਿ = ਸੁਆਹ।
SikhNet (Spanish)en vano merodean por el mundo y arrojan sólo polvo sobre sus cabezas.
ਹਰਿ ਆਪੇ; ਜਨ ਲੀਏ ਲਾਇ ॥
har aape; jan lee laae | Ang 1172
Sant Singh KhalsaThe Lord Himself enjoins His humble servants to serve Him.
Manmohan SinghHis servants, God yokes to His service.
Manmohan Singh (Punjabi)ਆਪਣਿਆਂ ਦਾਸਾਂ ਨੂੰ ਵਾਹਿਗੁਰੂ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
Fareedkot Teekaਹਰੀ ਨੇ ਅਪਨੇ ਜਨ ਨਾਮ ਮੇਂ ਆਪੇ ਹੀ ਲਾਇ ਲੀਏ ਹੈਂ॥
Prof. Sahib Singhਆਪਣੇ ਭਗਤਾਂ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ,ਪਦ ਅਰਥ ਆਪੇ = ਆਪ ਹੀ।
SikhNet (Spanish)Dios, de Sí Mismo los une a Su Ser, así habitan para siempre en Paz
ਤਿਨ ਸਦਾ ਸੁਖੁ ਹੈ; ਤਿਲੁ. ਨ ਤਮਾਇ ॥੨॥
tin sadaa sukh hai; til. na tamaae |2| Ang 1172
Sant Singh KhalsaThey live in peace forever, and have no greed at all. ||2||
Manmohan SinghThey ever abide in bliss and have not even an iota of avarice.
Manmohan Singh (Punjabi)ਉਹ ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਅਤੇ ਉਹਨਾਂ ਨੂੰ ਇਕ ਭੋਰਾ ਭਰ ਭੀ ਲਾਲਚ ਨਹੀਂ।
Fareedkot Teekaਤਿਨ ਕੋ ਸਦਾ ਹੀ ਸੁਖ ਰਹਿਤਾ ਹੈ ਅਰ ਤਿਲ ਮਾਤ੍ਰ ਭੀ (ਤਮਾਇ) ਚਾਹ ਨਹੀਂ ਹੈ॥੨॥
Prof. Sahib Singhਉਹਨਾਂ ਨੂੰ ਸਦਾ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਨੂੰ ਕਦੇ ਰਤਾ ਭਰ ਭੀ (ਮਾਇਆ ਦਾ) ਲਾਲਚ ਨਹੀਂ ਵਿਆਪਦਾ ॥੨॥ਪਦ ਅਰਥ ਤਿਲੁ = ਰਤਾ ਭਰ ਭੀ। ਤਮਾਇ = ਲਾਲਚ, ਲੋਭ ॥੨॥
SikhNet (Spanish)y permanecen alejados del veneno de la avaricia. (2)
ਨਦਰਿ ਕਰੇ; ਚੂਕੈ ਅਭਿਮਾਨੁ ॥
nadar kare; chookai abhimaan | Ang 1173
Sant Singh KhalsaWhen the Lord bestows His Glance of Grace, egotism is eradicated.
Manmohan SinghWhen God shows mercy, man is rid of his ego.
Manmohan Singh (Punjabi)ਜਦ ਵਾਹਿਗੁਰੂ ਮਿਹਰ ਧਾਰਦਾ ਹੈ, ਬੰਦੇ ਦੀ ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਜਿਸ ਪੁਰ ਵਾਹਿਗੁਰੂ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਕਾ ਅਭਮਾਨ ਦੂਰ ਹੋ ਜਾਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ,ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਚੂਕੈ = ਮੁੱਕ ਜਾਂਦਾ ਹੈ।
SikhNet (Spanish)Cuando el Señor nos bendice, uno se libera de su ego,
ਸਾਚੀ ਦਰਗਹ; ਪਾਵੈ ਮਾਨੁ ॥
saachee daragah; paavai maan | Ang 1173
Sant Singh KhalsaThen, the mortal is honored in the Court of the True Lord.
Manmohan SinghHe, then obtains honour in the True court.
Manmohan Singh (Punjabi)ਤਦ ਉਹ ਸੱਚੇ ਦਰਬਾਰ ਅੰਦਰ ਪਤਿ ਆਬਰੂ ਪਾਉਂਦਾ ਹੈ।
Fareedkot Teekaਪੁਨਹ ਵਹੁ ਪੁਰਸ ਸਾਚੀ (ਦਰਗਹ) ਪ੍ਰਲੋਕ ਮੇਂ ਵਾ ਸਤਸੰਗ ਮੇਂ ਮਾਨੁ ਪਾਵਤਾ ਹੈ॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ।ਪਦ ਅਰਥ ਮਾਨੁ = ਇੱਜ਼ਤ।
SikhNet (Spanish)así encuentra el Honor en la Corte del Señor.
ਹਰਿ ਜੀਉ; ਵੇਖੈ ਸਦ ਹਜੂਰਿ ॥
har jeeo; vekhai sad hajoor | Ang 1173
Sant Singh KhalsaHe sees the Dear Lord always close at hand, ever-present.
Manmohan SinghHe sees the Sire Lord ever close at hand,
Manmohan Singh (Punjabi)ਉਹ ਮਹਾਰਾਜ ਮਾਲਕ ਨੂੰ ਹਮੇਸ਼ਾਂ ਹੀ ਅੰਗ ਸੰਗ ਵੇਖਦਾ ਹੈ,
Fareedkot Teekaਵਹੁ ਪੁਰਸ ਹਰਿ ਜੀਉ ਕੋ ਸਦੀਵ ਹਜੂਰ ਹੀ ਦੇਖਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,ਪਦ ਅਰਥ ਸਦ = ਸਦਾ। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।
SikhNet (Spanish)Pudiendo tener la Presencia del Señor frente a él
ਗੁਰ ਕੈ ਸਬਦਿ. ਰਹਿਆ ਭਰਪੂਰਿ ॥੩॥
gur kai sabad. rahiaa bharapoor |3| Ang 1173
Sant Singh KhalsaThrough the Word of the Guru's Shabad, he sees the Lord pervading and permeating all. ||3||
Manmohan Singhand through the Guru's instruction, he realises the Lord fully filling all.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਹ ਸੁਆਮੀ ਨੂੰ ਸਾਰੇ ਪਰੀਪੂਰਨ ਹੋਇਆ ਅਨੁਭਵ ਕਰਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਜਿਸ ਕਾ ਰਿਦਾ ਭਰਪੂਰ ਹੋ ਰਹਾ ਹੈ॥੩॥
Prof. Sahib Singhਪਰਮਾਤਮਾ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੩॥ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭਰਪੂਰਿ = ਵਿਆਪਕ ॥੩॥
SikhNet (Spanish)y viendo a través de la Palabra del Shabd del Guru, como Dios, lo llena todo. (3)
ਜੀਅ ਜੰਤ ਕੀ. ਕਰੇ ਪ੍ਰਤਿਪਾਲ ॥
jeea jant kee. kare pratipaal | Ang 1173
Sant Singh KhalsaThe Lord cherishes all beings and creatures.
Manmohan SinghAll the sentient beings, the Lord sustains.
Manmohan Singh (Punjabi)ਸਾਰੇ ਪ੍ਰਾਣਧਾਰੀਆਂ ਦੀ ਪ੍ਰਭੂ ਪਾਲਣਾ-ਪੋਸ਼ਣਾ ਕਰਦਾ ਹੈ।
Fareedkot Teekaਸੋ ਹਰਿ ਜੀ ਕੈਸਾ ਹੈ? ਛੋਟੇ ਬਡੇ ਸਰਬ ਜੀਵੋਂ ਕੀ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪਰਮਾਤਮਾ, ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ,
SikhNet (Spanish)El Señor sostiene a sus criaturas,
ਗੁਰ ਪਰਸਾਦੀ; ਸਦ ਸਮੑਾਲ ॥
gur parasaadee; sad samaal | Ang 1173
Sant Singh KhalsaBy Guru's Grace, contemplate Him forever.
Manmohan SinghBy the Guru's grace, ever cherish thou Him.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦਾ ਸਿਮਰਨ ਕਰ।
Fareedkot Teekaਗੁਰੋਂ ਕੀ ਕ੍ਰਿਪਾ ਕੋ ਪਾਇ ਕਰ ਤਿਸ ਕੋ ਸਦਾ ਸਮਾਲਣਾ ਯੋਗ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਨੂੰ ਸਦਾ ਯਾਦ ਰੱਖਦਾ ਹੈ,ਪਦ ਅਰਥ ਪਰਸਾਦੀ = ਕਿਰਪਾ ਨਾਲ।
SikhNet (Spanish)Alábalo entonces siempre, por la Gracia del Guru,
ਦਰਿ ਸਾਚੈ; ਪਤਿ ਸਿਉ ਘਰਿ ਜਾਇ ॥
dar saachai; pat siau ghar jaae | Ang 1173
Sant Singh KhalsaYou shall go to your true home in the Lord's Court with honor.
Manmohan SinghThe servant of the True court goes home with honour.
Manmohan Singh (Punjabi)ਸੱਚੇ ਦਰਬਾਰ ਦਾ ਸੇਵਕ ਇਜ਼ਤ ਨਾਲ ਗ੍ਰਹਿ ਨੂੰ ਜਾਂਦਾ ਹੈ।
Fareedkot Teeka(ਦਰਿ) ਸਤਸੰਗ ਮੇਂ ਜੋ ਜਾਤੇ ਹੈਂ, ਸੋ ਪਤਿਸ੍ਟਾ ਸਹਿਤ ਘਰ ਮੇਂ ਪ੍ਰਾਪਤਿ ਹੋਤੇ ਹੈਂ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ-ਥਿਰ ਪ੍ਰਭੂ ਦੇ ਘਰ ਵਿਚ ਇੱਜ਼ਤ ਨਾਲ ਜਾਂਦਾ ਹੈ।ਪਦ ਅਰਥ ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਘਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਪਤਿ ਸਿਉ = ਇੱਜ਼ਤ ਨਾਲ।
SikhNet (Spanish)así lograrás la Gloria en la Presencia del Señor,
ਨਾਨਕ; ਨਾਮਿ ਵਡਾਈ ਪਾਇ ॥੪॥੩॥
naanak; naam vaddaaee paae |4|3| Ang 1173
Sant Singh KhalsaO Nanak, through the Naam, the Name of the Lord, you shall be blessed with glorious greatness. ||4||3||
Manmohan SinghThrough the Lord's Name, O Nanak, he is blessed with glory.
Manmohan Singh (Punjabi)ਪ੍ਰਭੂ ਦੇ ਨਾਮ ਦੇ ਰਾਹੀਂ, ਹੇ ਨਾਨਕ! ਉਸ ਨੂੰ ਪ੍ਰਭਤਾ ਦੀ ਦਾਤ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇਈ ਨਾਮੀ ਵਾਹਿਗੁਰੂ ਸੇ ਵਡਾਈ ਪਾਵਤੇ ਹੈਂ॥੪॥੩॥
Prof. Sahib Singhਹੇ ਨਾਨਕ! ਨਾਮ ਦੀ ਬਰਕਤਿ ਨਾਲ ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ॥੪॥੩॥ਪਦ ਅਰਥ ਨਾਮਿ = ਨਾਮ ਦੀ ਰਾਹੀਂ। ਵਡਾਈ = ਇੱਜ਼ਤ ॥੪॥੩॥
SikhNet (Spanish)siendo bendecido con la Gloria del Naam, el Nombre del Señor. (4-3)