ੴ

ਸਿੱਖਬਾਣੀ · SikhBani

ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥

baabeehaa naa bilalaae naa tarasaae ehu man khasam kaa hukam...
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1282 · 3 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਾਬੀਹਾ. ਨਾ ਬਿਲਲਾਇ. ਨਾ ਤਰਸਾਇ; ਏਹੁ ਮਨੁ. ਖਸਮ ਕਾ ਹੁਕਮੁ ਮੰਨਿ ॥

baabeehaa. naa bilalaae. naa tarasaae; ehu man. khasam kaa hukam man |

Sant Singh KhalsaO rainbird, do not cry out. Do not let this mind of yours be so thirsty for a drop of water. Obey the Hukam, the Command of your Lord and Master,
Manmohan SinghO pied-cuckoo, wail not, nor allow this soul of thine to long for water,
Manmohan Singh (Punjabi)ਹੇ ਪਪੀਹੇ! ਵਿਰਲਾਪ ਨਾਂ ਕਰ, ਨਾਂ ਹੀ ਆਪਣੀ ਇਸ ਆਤਮਾ ਨੂੰ ਪਾਣੀ ਲਈ ਤਾਘ ਕਰਨ ਦੇ।
Fareedkot Teekaਹੇ ਜੀਵ ਰੂਪ ਪਪੀਹਾ! ਤੂੰ ਬ੍ਰਿਲਾਪੁ ਨਾ ਕਰ ਔਰ ਇਸ ਮਨ ਕੋ ਭੀ ਵਿਸ਼੍ਯੋਂ ਮੇਂ ਮਤਿ ਤਰਸਾਉ ਅਰਥਾਤ ਵਿਸ਼ੇ ਸੁਖੋਂ ਮੇਂ ਨਾ ਲਗੁ ਔਰ ਖਸਮ ਪਰਮੇਸ੍ਵਰ ਕੇ ਹੁਕਮ ਕੋ ਮਾਨੁ॥
Prof. Sahib Singhਹੇ ਪਪੀਹੇ! ਨਾਹ ਵਿਲਕ, ਆਪਣਾ ਮਨ ਨਾਹ ਤਰਸਾ ਤੇ ਮਾਲਕ ਦਾ ਹੁਕਮ ਮੰਨ (ਉਸ ਦੇ ਹੁਕਮ ਵਿਚ ਹੀ ਵਰਖਾ ਹੋਵੇਗੀ)।
SikhNet (Spanish)El Chatrik no solloza, no dejes que esta mente tuya esté tan sedienta por una gota de agua. Obedece el Jukam del Mandato de Tu Señor y Maestro,

ਨਾਨਕ. ਹੁਕਮਿ ਮੰਨਿਐ, ਤਿਖ ਉਤਰੈ; ਚੜੈ ਚਵਗਲਿ ਵੰਨੁ ॥੧॥

naanak. hukam maniai, tikh utarai; charrai chavagal van |1|

Sant Singh Khalsaand your thirst shall be quenched. Your love for Him shall increase four-fold. ||1||
Manmohan SinghObey thou thy Lord's command. Nanak by submitting to His will, m thy thirst shall be quenched and thou shalt have fourfold love for Him,
Manmohan Singh (Punjabi)ਤੂੰ ਆਪਣੇ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰ। ਨਾਨਕ ਉਸ ਦੀ ਰਜਾ ਨੂੰ ਕਬੂਲ ਕਰਨ ਦੁਆਰਾ ਤੇਰੀ ਪਿਆਸ ਬੁਝ ਜਾਵੇਗੀ ਅਤੇ ਤੇਰੀ ਪ੍ਰੀਤ ਉਸ ਨਾਲ ਚਾਰ ਗੁਣਾ ਹੋ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੁਕਮ ਮੰਨਣੇ ਸੇ ਤ੍ਰਿਖਾ ਅਰਥਾਤ ਭੋਗ ਇਛਾ ਦੂਰ ਹੋਵੇਗੀ ਔਰ ਚੌਗਣਾ ਰੰਗ ਚੜੇਗਾ, ਭਾਵ ਚੌਥੀ ਭੂਮਕਾ ਕਾ ਗਿਆਨ ਹੋ ਜਾਵੇਗਾ॥੧॥
Prof. Sahib Singhਹੇ ਨਾਨਕ! ਪ੍ਰਭੂ ਦੀ ਰਜ਼ਾ ਵਿਚ ਟੁਰਿਆਂ ਹੀ (ਮਾਇਆ ਦੀ ਤ੍ਰੇਹ ਮਿਟਦੀ ਹੈ ਤੇ ਚੌਗੁਣਾ ਰੰਗ ਚੜ੍ਹਦਾ ਹੈ (ਭਾਵ, ਮਨ ਪੂਰੇ ਤੌਰ ਤੇ ਖਿੜਦਾ ਹੈ) ॥੧॥

ਪਦ ਅਰਥ ਤਿਖ = ਤ੍ਰੇਹ। ਚਵਗਲਿ = ਚਾਰ ਗੁਣਾਂ। ਵੰਨੁ = ਰੰਗ ॥੧॥

SikhNet (Spanish)y tu sed será saciada. Tu Amor por Él se incrementará cuatro veces más. (1)
Answers quote the Granth verbatim with Ang citations. AI commentary is not Gurbani and not a religious ruling.