ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਪ੍ਰਭੁ ਬੇਅੰਤੁ. ਕਿਛੁ ਅੰਤੁ ਨਾਹਿ; ਸਭੁ ਤਿਸੈ ਕਰਣਾ ॥
prabh beant. kichh ant naeh; sabh tisai karanaa |
Sant Singh KhalsaGod is unlimited; He has no limit; He is the One who does everything.
Manmohan SinghInfinite is the Lord. He has no limit, It is He who does everything.
Manmohan Singh (Punjabi)ਅਨੰਤ ਹੈ ਸੁਆਮੀ, ਉਸ ਦਾ ਕੋਈ ਓੜਕ ਨਹੀਂ। ਉਹ ਹੀ ਹੈ, ਜੋ ਸਭ ਕੁਛ ਕਰਦਾ ਹੈ।
Fareedkot Teekaਬੇਅੰਤ ਪ੍ਰਭੂ ਕੀ ਲੀਲਾ ਕਾ ਕੁਛ ਅੰਤ ਨਹੀਂ, ਸਭ ਕੇ ਉਪਰਿ ਤਿਸ ਕੀ (ਕਰਣਾ) ਕ੍ਰਿਪਾ ਹੈ॥
Prof. Sahib Singhਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ।
SikhNet (Spanish)Infinito es mi Señor; no existe fin para Su Gloria.
ਅਗਮ ਅਗੋਚਰੁ ਸਾਹਿਬੋ; ਜੀਆਂ ਕਾ ਪਰਣਾ ॥
agam agochar saahibo; jeean kaa paranaa |
Sant Singh KhalsaThe Inaccessible and Unapproachable Lord and Master is the Support of His beings.
Manmohan SinghThe Inaccessible and Inarpprehensible Lord is the supporter of the beings.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰਾ ਪ੍ਰਭੂ ਪ੍ਰਾਣ-ਧਾਰੀਆਂ ਦਾ ਆਸਰਾ ਹੈ।
Fareedkot Teekaਵਹੁ ਸਾਹਿਬ ਗੰਮਤਾ ਸੇ ਰਹਤ ਹੈ ਔਰ ਨ ਬਾਣੀ ਕਾ ਵਿਸੇ ਹੈ, ਪੁਨਾ ਜੀਵੋਂ ਕਾ (ਪਰਣਾ) ਆਸਰਾ ਹੈ॥
Prof. Sahib Singhਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ।
ਪਦ ਅਰਥ ਅਗਮੁ = ਪਹੁੰਚ ਤੋਂ ਪਰੇ। ਅਗੋਚਰੁ = ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਪਰਣਾ = ਆਸਰਾ।
SikhNet (Spanish)Infinito e Inefable es mi Maestro; todo lo que ocurre es por Su Voluntad.
ਹਸਤ ਦੇਇ ਪ੍ਰਤਿਪਾਲਦਾ; ਭਰਣ ਪੋਖਣੁ ਕਰਣਾ ॥
hasat dee pratipaaladaa; bharan pokhan karanaa |
Sant Singh KhalsaGiving His Hand, He nurtures and cherishes; He is the Filler and Fulfiller.
Manmohan SinghGiving His hand the Lord nourishes all. He is their Filler and Cherisher.
Manmohan Singh (Punjabi)ਆਪਣਾ ਹਥ ਦੇ ਕੇ ਉਹ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਉਹ ਉਨ੍ਹਾਂ ਨੂੰ ਭਰਣ ਵਾਲਾ ਅਤੇ ਪਾਲਣਹਾਰ ਹੈ।
Fareedkot Teekaਹਾਥ ਦੇ ਕਰ ਪ੍ਰਤਿਪਾਲ ਕਰਤਾ ਹੈ ਔਰ ਭਰਣ ਪੋਖਣ ਕਰਣ ਵਾਰਾ ਹੈ॥
Prof. Sahib Singhਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ।
ਪਦ ਅਰਥ ਹਸਤ = ਹੱਥ। ਦੇਇ = ਦੇ ਕੇ। ਭਰਣ ਪੋਖਣੁ = ਪਾਲਣਾ
SikhNet (Spanish)Mi Señor es el Soporte de todo; Su Mano Protectora cubre y lo satisface todo.
ਮਿਹਰਵਾਨੁ ਬਖਸਿੰਦੁ ਆਪਿ; ਜਪਿ ਸਚੇ ਤਰਣਾ ॥
miharavaan bakhasind aap; jap sache taranaa |
Sant Singh KhalsaHe Himself is Merciful and Forgiving. Chanting the True Name, one is saved.
Manmohan SinghHe Himself is merciful and forgiving. By remembering the True One the mortal is saved.
Manmohan Singh (Punjabi)ਉਹ ਖੁਦ ਕਿਰਪਾਲੂ ਮੁਆਫੀ-ਦੇਣਹਾਰ ਹੈ। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
Fareedkot Teekaਜੋ ਮਿਹਰਵਾਨ ਬਖਸਿੰਦ ਆਪ ਹੈ ਐਸੇ ਸਚੇ ਕੋ ਜਪ ਕੇ ਤਰਣਾ ਹੋਤਾ ਹੈ॥
Prof. Sahib Singhਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।
SikhNet (Spanish)Mi Señor es mi Benévolo Señor Perdonador; aquél que Lo contempla es salvado.
ਜੋ ਤੁਧੁ ਭਾਵੈ. ਸੋ ਭਲਾ; ਨਾਨਕ ਦਾਸ ਸਰਣਾ ॥੨੦॥
jo tudh bhaavai. so bhalaa; naanak daas saranaa |20|
Sant Singh KhalsaWhatever pleases You - that alone is good; slave Nanak seeks Your Sanctuary. ||20||
Manmohan SinghWhatever pleases Thee, that alone is good. Slave Nanak has sought Thine shelter.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਕੇਵਲ ਓਹੀ ਸਰੇਸ਼ਟ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਔਰ ਐਸੇ ਬੇਨਤੀ ਕਰ, ਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰੇ ਕੋ ਭਾਵਤਾ ਹੈ, ਸੋਈ ਭਲਾ ਹੈ ਮੈਂ ਦਾਸ ਤੇਰੀ ਸਰਣ ਹੂੰ॥੨੦॥
Prof. Sahib Singhਹੇ ਦਾਸ ਨਾਨਕ! (ਆਖ-) 'ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ' ॥੨੦॥
SikhNet (Spanish)Lo que sea que a Ti Te place es bueno, oh Señor; Nanak busca siempre Tu Santuario. (20)