ੴ

ਸਿੱਖਬਾਣੀ · SikhBani

ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥

tinaa bhukh na kaa rahee jis daa prabh hai soe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 323 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਤਿੰਨਾ ਭੁਖ. ਨ ਕਾ ਰਹੀ; ਜਿਸ ਦਾ ਪ੍ਰਭੁ ਹੈ ਸੋਇ ॥

tinaa bhukh. na kaa rahee; jis daa prabh hai soe |

Sant Singh KhalsaOne who belongs to God has no hunger.
Manmohan SinghHe who has Him as his Lord is left with no hunger.
Manmohan Singh (Punjabi)ਜਿਸ ਦੇ ਨਾਲ ਉਹ ਆਪਣੇ ਸੁਆਮੀ ਵਜੋਂ ਹੈ, ਉਸ ਨੂੰ ਕੋਈ ਭੀ ਭੁਖ ਨਹੀਂ ਰਹਿੰਦੀ।
Fareedkot Teekaਜਿਸ ਕਾ ਆਸਰਾ ਜੋ ਪ੍ਰਭੂ ਹੀ ਹੈ, ਤਿਨ ਕੋ ਕੋਈ ਭੂਖ ਨਹੀਂ ਰਹੀ॥
Prof. Sahib Singhਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ (ਮਾਇਆ ਦੀ) ਕੋਈ ਭੁੱਖ ਨਹੀਂ ਰਹਿ ਜਾਂਦੀ।

ਪਦ ਅਰਥ ਕਾ = ਕੋਈ, ਕਿਸੇ ਤਰ੍ਹਾਂ ਦੀ।

SikhNet (Spanish)Aquéllos que pertenecen al Señor, nunca tienen hambre.

ਨਾਨਕ. ਚਰਣੀ ਲਗਿਆ; ਉਧਰੈ ਸਭੋ ਕੋਇ ॥੧॥

naanak. charanee lagiaa; udharai sabho koe |1|

Sant Singh KhalsaO Nanak, everyone who falls at his feet is saved. ||1||
Manmohan SinghNanak, everyone who falls at his feet is saved.
Manmohan Singh (Punjabi)ਨਾਨਕ, ਹਰ ਕੋਈ ਜੋ ਉਸ ਦੇ ਪੈਰੀ ਪੈਦਾ ਹੈ, ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਚਰਣੋਂ ਮੇਂ ਲਗਣੇ ਸੇ ਸਭ ਕੋਈ ਉਧਰ ਜਾਤਾ ਹੈ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੀ ਚਰਨੀਂ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ॥੧॥

ਪਦ ਅਰਥ ਸਭੋ ਕੋਇ = ਹਰੇਕ ਜੀਵ ॥੧॥

SikhNet (Spanish)Dice Nanak, aquél que con actitud humilde se postra a los Pies del Señor es salvado. (1)
Answers quote the Granth verbatim with Ang citations. AI commentary is not Gurbani and not a religious ruling.