ਮਃ ੩ ॥
mahalaa 3 | Ang 950
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Slok Mejl Guru Amar Das, Tercer Canal Divino.
ਮਨਮੁਖ ਬੋਲਿ. ਨ ਜਾਣਨੀ; ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
manamukh bol. na jaananee; onaa andar kaam krodh ahankaar | Ang 950
Sant Singh KhalsaThe self-willed manmukhs do not know what they are saying. They are filled with sexual desire, anger and egotism.
Manmohan SinghThe apostates know not what the sweet speech is. Within them is lust wrath and ego.
Manmohan Singh (Punjabi)ਅਧਰਮੀ ਨਹੀਂ ਜਾਣਦੇ ਕਿ ਮਿੱਠੀ ਬੋਲ ਬਾਣੀ ਕੀ ਹੈ। ਉਨ੍ਹਾਂ ਦੇ ਅੰਦਰ ਵਿਸ਼ੇ ਭੋਗ, ਗੁੱਸਾ ਅਤੇ ਹੰਗਤਾ ਹੈ।
Fareedkot Teekaਮਨਮੁਖ ਬੋਲ ਨਹੀਂ ਜਾਨਤੇ, ਉਨ ਕੇ ਅੰਤਸਕਰਨ ਮੇਂ ਕਾਮ, ਕ੍ਰੋਧ ਔਰ ਹੰਕਾਰ ਹੈ॥
Prof. Sahib Singhਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਚੂੰਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਅਹੰਕਾਰ ਤੇ ਲੋਭ ਵਿਕਾਰ ਪ੍ਰਬਲ ਹਨ।
SikhNet (Spanish)El arrogante Manmukj no conoce lo que es hablar en verdad, pues en su interior vive la lujuria, la avaricia y el ego;
ਓਇ ਥਾਉ ਕੁਥਾਉ. ਨ ਜਾਣਨੀ; ਉਨ ਅੰਤਰਿ ਲੋਭੁ ਵਿਕਾਰੁ ॥
oe thaau kuthaau. na jaananee; un antar lobh vikaar | Ang 950
Sant Singh KhalsaThey do not understand right places and wrong places; they are filled with greed and corruption.
Manmohan SinghPlace and improper place they know not. Within their heart is avarice and vice.
Manmohan Singh (Punjabi)ਉਹ ਮੁਨਾਸਬ ਜਗ੍ਹਾ, ਤੇ ਨਾਂ ਮੁਨਾਸਬ ਜਗ੍ਹਾ, ਨੂੰ ਨਹੀਂ ਜਾਣਦੇ। ਉਨ੍ਹਾਂ ਦੇ ਦਿਲ ਵਿੱਚ ਲਾਲਚ ਅਤੇ ਪਾਪ ਹੈ।
Fareedkot Teekaਉਨ ਕੇ ਅੰਦਰ ਲੋਭ ਬਿਕਾਰ ਹੈ, ਇਸ ਤੇ ਵਹੁ ਥਾਉਂ ਕੁਥਾਉਂ ਨਹੀਂ ਜਾਨਤੇ, ਭਾਵ ਜੋਗੁ ਅਜੋਗੁ ਨਹੀਂ ਜਾਨਤੇ ਹੈਂ॥
Prof. Sahib Singhਉਹ ਨਾਹ ਹੀ ਥਾਂ ਕੁਥਾਂ ਸਮਝਦੇ ਹਨ ਤੇ ਨਾਹ ਹੀ ਸਮੇ-ਸਿਰ ਢੁਕਦੀ ਗੱਲ ਕਰਨੀ ਜਾਣਦੇ ਹਨ ਕਿਉਂਕਿ ਉਹਨਾਂ ਦੇ ਮਨ ਵਿਚ ਲੋਭ ਵਿਕਾਰ ਪ੍ਰਬਲ ਹਨ।ਪਦ ਅਰਥ ਥਾਉ ਕੁਥਾਉ = ਚੰਗਾ ਮੰਦਾ ਥਾਂ। ਉਨ ਅੰਤਰਿ = ਉਹਨਾਂ ਦੇ ਅੰਦਰ।
SikhNet (Spanish)no está interesado en escuchar tampoco, pues en su interior vive el apego y el vicio.
ਓਇ ਆਪਣੈ ਸੁਆਇ ਆਇ ਬਹਿ ਗਲਾ ਕਰਹਿ; ਓਨਾ ਮਾਰੇ ਜਮੁ ਜੰਦਾਰੁ ॥
oe aapanai suaae aae beh galaa kareh; onaa maare jam jandaar | Ang 950
Sant Singh KhalsaThey come, and sit and talk for their own purposes. The Messenger of Death strikes them down.
Manmohan SinghThey come, sit and talk for their self-interest. Them smites the Death's courier.
Manmohan Singh (Punjabi)ਉਹ ਆਪਣੇ ਮਤਲਬ ਲਈ ਆ ਕੇ ਬੈਠਦੇ ਤੇ ਗੱਲਾਂ ਕਰਦੇ ਹਨ। ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ।
Fareedkot Teekaਵਹੁ ਆਪਣੇ ਪ੍ਰਯੋਜਨ ਵਾਸਤੇ ਸਤਸੰਗ ਮੇਂ ਆਇ ਬੈਠਤੇ ਹੈਂ ਔਰ ਗੱਲਾਂ ਭੀ ਕਰਤੇ ਹੈਂ, ਪਰੰਤੂ ਉਨ ਕੋ ਜਮੁ ਡੰਡਾ ਹੀ ਮਾਰਤਾ ਹੈ॥
Prof. Sahib Singh(ਜਿਥੇ ਭੀ) ਉਹ ਆ ਕੇ ਬੈਠਦੇ ਹਨ (ਸਤਸੰਗ ਵਿਚ ਆਉਣ ਤਾਂ ਭੀ) ਆਪਣੇ ਸੁਆਰਥ ਅਨੁਸਾਰ ਹੀ ਗੱਲਾਂ ਕਰਦੇ ਹਨ, (ਸੋ ਹਰ ਵੇਲੇ) ਉਹਨਾਂ ਨੂੰ ਡਰਾਉਣਾ ਜਮ ਮਾਰਦਾ ਰਹਿੰਦਾ ਹੈ (ਭਾਵ, ਹਰ ਵੇਲੇ ਆਤਮਕ ਮੌਤ ਉਹਨਾਂ ਨੂੰ ਦਬਾਈ ਰੱਖਦੀ ਹੈ)।ਪਦ ਅਰਥ ਸੁਆਇ = ਸੁਆਰਥ ਦੀ ਖ਼ਾਤਰ। ਬਹਿ = ਬੈਠ ਕੇ। ਜੰਦਾਰੁ = (ਫਾ: ਜੰਦਾਲ) ਅਵੈੜਾ, ਵਹਿਸ਼ੀ, ਜ਼ਾਲਮ।
SikhNet (Spanish)Él habla sólo lo que le conviene y así, el mensajero de la muerte lo destruye.
ਅਗੈ ਦਰਗਹ ਲੇਖੈ ਮੰਗਿਐ; ਮਾਰਿ ਖੁਆਰੁ ਕੀਚਹਿ ਕੂੜਿਆਰ ॥
agai daragah lekhai mangiai; maar khuaar keecheh koorriaar | Ang 950
Sant Singh KhalsaHereafter, they are called to account in the Court of the Lord; the false ones are struck down and humiliated.
Manmohan SinghHereafter, the mortals are called to account in the Lord's court.
Manmohan Singh (Punjabi)ਏਦੂੰ ਮਗਰੋਂ ਪ੍ਰਾਨੀਆਂ ਪਾਸੋਂ ਪ੍ਰਭੂ ਦੇ ਦਰਬਾਰ ਅੰਦਰ ਹਿਸਾਬ ਕਿਤਾਬ ਤਲਬ ਕੀਤਾ ਜਾਂਦਾ ਹੈ।
Fareedkot Teekaਆਗੇ ਦਰਗਾਹ ਮੇਂ ਉਨ ਸੇ ਲੇਖਾ (ਮੰਗਿਐ) ਮੰਗਨੇ ਤੇ ਉਹ ਕੂੜੇ ਮਾਰ ਕੇ ਖੁਆਰ ਕਰੀਤੇ ਹੈਂ॥
Prof. Sahib Singhਅਗਾਂਹ ਪ੍ਰਭੂ ਦੀ ਹਜ਼ੂਰੀ ਵਿਚ ਲੇਖਾ ਮੰਗਿਆ ਜਾਣ ਤੇ ਉਹ ਕੂੜ ਦੇ ਵਪਾਰੀ ਮਾਰ ਮਾਰ ਕੇ ਖ਼ੁਆਰ ਕੀਤੇ ਜਾਂਦੇ ਹਨ।ਪਦ ਅਰਥ ਲੇਖੈ ਮੰਗਿਐ = ਲੇਖਾ ਮੰਗਿਆ ਜਾਣ ਤੇ (ਨੋਟ: ਪਾਠਕ ਜਨ ਲਫ਼ਜ਼ 'ਮੰਗੀਐ' ਅਤੇ 'ਮੰਗਿਐ' ਵਿਚ ਫ਼ਰਕ ਚੇਤੇ ਰੱਖਣ)। ਕੀਚਹਿ = ਕੀਤੇ ਜਾਂਦੇ ਹਨ। ਕੂੜਿਆਰ = ਕੂੜ ਦੇ ਵਪਾਰੀ।
SikhNet (Spanish)Tendrá que entregar cuentas en la Corte del Señor, pero siendo falso, es destruido.
ਏਹ ਕੂੜੈ ਕੀ ਮਲੁ. ਕਿਉ ਉਤਰੈ; ਕੋਈ ਕਢਹੁ ਇਹੁ ਵੀਚਾਰੁ ॥
eeh koorrai kee mal. kiau utarai; koee kadtahu ihu veechaar | Ang 950
Sant Singh KhalsaHow can this filth of falsehood be washed off? Can anyone think about this, and find the way?
Manmohan SinghThe false ones are thrashed and humiliated. How can the filth of this falsehood be washed off? Let someone think and find out its way.
Manmohan Singh (Punjabi)ਕੂੜੇ ਬੰਦੇ ਕੁੱਟ ਫਾਟ ਕੇ ਬੇਇਜ਼ੱਤ ਕੀਤੇ ਜਾਂਦੇ ਹਨ। ਇਸ ਝੂਠ ਦੀ ਮਲੀਣਤਾ ਕਿਸ ਤਰ੍ਹਾਂ ਧੋਤੀ ਜਾ ਸਕਦੀ ਹੈ? ਕੋਈ ਜਣਾ ਸੋਚ ਵਿਚਾਰ ਕੇ ਇਸ ਦੀ ਰਸਤਾ ਲੱਭੇ।
Fareedkot Teekaਪ੍ਰਸ਼ਨ: ਇਹ ਝੂਠੇ ਪੁਰਸ਼ ਕੀ ਪਾਪ ਰੂਪ ਮੈਲ ਕਿਉਂ ਉਤਰੇ ਕੋਈ ਬੀਚਾਰ ਕਢਹੁ, ਭਾਵ ਪ੍ਰਗਟ ਕਰੇ॥
Prof. Sahib Singhਕੋਈ ਮਨੁੱਖ ਇਹ ਵਿਚਾਰ ਦੱਸੇ ਕਿ ਇਹ ਕੂੜ ਦੀ ਮੈਲ (ਭਾਵ, ਉਹਨਾਂ ਪਦਾਰਥਾਂ ਦਾ ਮੋਹ ਜੋ ਨਾਲ ਨਹੀਂ ਨਿਭਣੇ) ਕਿਵੇਂ ਦੂਰ ਹੋਵੇ।ਪਦ ਅਰਥ ਕੂੜੈ ਕੀ = ਉਸ ਪਦਾਰਥ ਦੀ ਜੋ ਨਾਲ ਨਹੀਂ ਨਿਭਣਾ। ਕਿਉ = ਕਿਵੇਂ? ਕਢਹੁ = ਦੱਸੋ, ਲੱਭੋ।
SikhNet (Spanish)Oh, ¿cómo es que la mancha de la falsedad puede ser lavada? Piensa en esto y aprende.
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ; ਸਭਿ ਕਿਲਵਿਖ ਕਟਣਹਾਰੁ ॥
satigur milai taa naam dirraae; sabh kilavikh kattanahaar | Ang 950
Sant Singh KhalsaIf one meets with the True Guru, He implants the Naam, the Name of the Lord within; all his sins are destroyed.
Manmohan SinghIf one meets with the True Guru, then implants he the Name within him, which destroys all his sins.
Manmohan Singh (Punjabi)ਜੇਕਰ ਸੱਚੇ ਗੁਰੂ ਜੀ ਇਨਸਾਨ ਨੂੰ ਮਿਲ ਪੈਣ, ਤਦ ਉਹ ਉਸ ਦੇ ਅੰਦਰ ਨਾਮ ਪੱਕਾ ਕਰਦੇ ਹਨ ਜੋ ਉਸ ਦੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦਾ ਹੈ।
Fareedkot Teekaਉੱਤਰ: ਸਤਿਗੁਰੂ ਜੋ ਸਭ ਪਾਪੋਂ ਕੋ ਕਟਣਹਾਰ ਮਿਲੇ ਔ ਨਾਮ ਕੋ ਦ੍ਰਿੜਾਵੈ ਤੋ ਪਾਪ ਰੂਪ ਮਲ ਉਤਰੇ॥
Prof. Sahib Singhਜੇ ਸਤਿਗੁਰੂ ਮਿਲ ਪਏ ਤਾਂ ਉਹ ਪ੍ਰਭੂ ਦਾ ਨਾਮ (ਹਿਰਦੇ ਵਿਚ) ਪੱਕਾ ਬਿਠਾ ਦੇਂਦਾ ਹੈ (ਗੁਰੂ ਇਹ ਗੱਲ ਨਿਸ਼ਚੇ ਕਰਾ ਦੇਂਦਾ ਹੈ ਕਿ) 'ਨਾਮ' ਸਾਰੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ।ਪਦ ਅਰਥ ਦਿੜਾਏ = ਪੱਕਾ ਕਰਾਂਦਾ ਹੈ। ਕਿਲਵਿਖ = ਪਾਪ।
SikhNet (Spanish)Si él encuentra al Guru Verdadero y Él le implanta el Naam, el Nombre del Señor y todos sus errores son destruidos.
ਨਾਮੁ ਜਪੇ. ਨਾਮੋ ਆਰਾਧੇ; ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥
naam jape. naamo aaraadhe; tis jan kau karahu sabh namasakaar | Ang 950
Sant Singh KhalsaLet all bow in humility to that humble being who chants the Naam, and worships the Naam in adoration.
Manmohan SinghLet all the men make obeisance unto that mortal, who utters the Name and meditates on the Name.
Manmohan Singh (Punjabi)ਸਾਰੇ ਜਣੇ ਉਹ ਪ੍ਰਾਨੀ ਨੂੰ ਪ੍ਰਣਾਮ ਕਰੋ ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਨਾਮ ਨੂੰ ਹੀ ਸਿਮਰਦਾ ਹੈ।
Fareedkot Teekaਜੋ ਨਾਮ ਕੋ ਮੁਖ ਕਰ ਕੇ ਜਪਤੇ ਹੈਂ ਪੁਨਾ ਜੋ ਨਾਮ ਕੋ ਮਨ ਕਰ ਕੇ ਅਰਾਧਤੇ ਹੈਂ, ਤਿਨੋਂ ਪੁਰਸ਼ੋਂ ਕੋ ਸਭ ਨਮਸਕਾਰ ਕਰੋ॥
Prof. Sahib Singh(ਸੋ, ਗੁਰੂ ਦੇ ਸਨਮੁਖ ਹੋ ਕੇ) ਜੋ ਮਨੁੱਖ ਨਾਮ ਜਪਦਾ ਹੈ ਨਾਮ ਹੀ ਸਿਮਰਦਾ ਹੈ ਉਸ ਮਨੁੱਖ ਨੂੰ ਸਾਰੇ ਸਿਰ ਨਿਵਾਓ,ਪਦ ਅਰਥ ਸਭਿ = ਸਾਰੇ।
SikhNet (Spanish)Que todos se postren en Humildad ante ese ser que medita en el Naam y que en su acción amorosa, eleva a Dios.
ਮਲੁ ਕੂੜੀ. ਨਾਮਿ ਉਤਾਰੀਅਨੁ; ਜਪਿ ਨਾਮੁ ਹੋਆ ਸਚਿਆਰੁ ॥
mal koorree. naam utaareean; jap naam hoaa sachiaar | Ang 951
Sant Singh KhalsaThe Naam washes off the filth of falsehood; chanting the Naam, one becomes truthful.
Manmohan SinghThe filth of falsehood is washed off with the Lord's Name, Uttering the Name one become truthful.
Manmohan Singh (Punjabi)ਝੂਠ ਦੀ ਗੰਦਗੀ ਸੁਆਮੀ ਦੇ ਨਾਮ ਨਾਲ ਧੋਤੀ ਜਾਂਦੀ ਹੈ। ਨਾਮ ਦੇ ਉਚਾਰਨ ਰਾਹੀਂ ਬੰਦਾ ਸਤਵਾਦੀ ਹੋ ਜਾਂਦਾ ਹੈ।
Fareedkot Teekaਕੂੜੀ ਵਿਸ਼ਿਓਂ ਕੀ ਵਾਸ਼ਨਾ ਰੂਪ ਮੈਲ ਨਾਮ ਕਰ ਕੇ ਉਤਾਰੀ ਹੈ ਔ ਨਾਮ ਕੋ ਜਪ ਕਰ ਕੇ ਪੁਰਸ਼ ਸਚਾ ਹੂਆ ਹੈ॥
Prof. Sahib Singhਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ।ਪਦ ਅਰਥ ਨਾਮਿ = ਨਾਮ ਦੀ ਰਾਹੀਂ। ਉਤਾਰੀਅਨੁ = ਉਤਾਰੀ ਹੈ ਉਸ ਨੇ। ਸਚਿਆਰੁ = ਸੱਚ ਦਾ ਵਣਜਾਰਾ।
SikhNet (Spanish)El Naam lava la mugre de la falsedad, cantando el Naam, uno se vuelve verdadero,
ਜਨ ਨਾਨਕ. ਜਿਸ ਦੇ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ ॥੨॥
jan naanak. jis de ehi chalat heh; so jeevau devanahaar |2| Ang 951
Sant Singh KhalsaO servant Nanak, wondrous are the plays of the Lord, the Giver of life. ||2||
Manmohan SinghEver-stable and life giver is the Beneficent Lord, O slave Nanak, such are whose wondrous plays.
Manmohan Singh (Punjabi)ਸਦੀਵੀ ਸਥਿਰ ਹੈ ਉਹ ਜੀਉ ਦੇਣਹਾਰ ਦਾਤਾਰ ਸੁਆਮੀ। ਹੋ ਗੋਲੇ ਨਾਨਕ। ਐਹੋ ਜੇਹੇ ਅਦਭੁਤ ਕੌਤਕ ਹਨ ਜਿਸ ਦੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਵਾਹਿਗੁਰੂ ਕੇ ਇਹ ਚਰਿਤ੍ਰ ਰਚੇ ਹੂਏ ਹੈਂ, ਸੋ ਦੇਵਨਹਾਰ ਸਦਾ ਸਦਾ ਜੀਵਤਾ ਹੈ ਅਰਥਾਤ ਤੀਨ ਲੋਕ ਚਲਾਇਮਾਨ ਹੈ ਵਹੁ ਅਚਲ ਹੈ॥੨॥
Prof. Sahib Singhਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ॥੨॥ਪਦ ਅਰਥ ਹਹਿ = ਹਨ। ਜੀਵਉ = (ਰੱਬ ਕਰ ਕੇ) ਜੀਵੋ (ਵੇਖੋ 'ਗੁਰਬਾਣੀ ਵਿਆਕਰਣ') ॥੨॥
SikhNet (Spanish)oh, dice el Sirviente Nanak, Maravillosa es la Obra del Señor, el Dador de la Vida.(2)