ਅਸਟਪਦੀ ॥
asattapadee | Ang 290
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXI
ਜਬ ਅਕਾਰੁ ਇਹੁ; ਕਛੁ ਨ ਦ੍ਰਿਸਟੇਤਾ ॥
jab akaar ihu; kachh na drisattetaa | Ang 290
Sant Singh KhalsaWhen this world had not yet appeared in any form,
Manmohan SinghWhen the creation had not appeared in any form,
Manmohan Singh (Punjabi)ਜਦ ਇਹ ਸੰਸਾਰ ਕਿਸੇ ਤਰ੍ਹਾਂ ਜ਼ਾਹਰ ਨਹੀਂ ਸੀ ਹੋਇਆ,
Fareedkot Teekaਜਬ ਇਹੁ ਅਕਾਰ ਰੂਪ ਜਗਤ ਕਿਛ ਦ੍ਰਿਸਟ ਨ ਆਵਤਾ ਥਾ॥
Prof. Sahib Singhਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ,ਪਦ ਅਰਥ ਅਕਾਰੁ = ਸਰੂਪ, ਸ਼ਕਲ। ਦ੍ਰਿਸਟੇਤਾ = ਦਿੱਸਦਾ।
SikhNet (Spanish)Cuando aún no existía este mundo de formas,
ਪਾਪ ਪੁੰਨ; ਤਬ. ਕਹ ਤੇ ਹੋਤਾ ॥
paap pun; tab. keh te hotaa | Ang 290
Sant Singh Khalsawho then committed sins and performed good deeds?
Manmohan Singhthen, by whom were the bad acts and the good ones committed?
Manmohan Singh (Punjabi)ਉਦੋਂ ਮੰਦੇ ਕਰਮ ਤੇ ਚੰਗੇ ਅਮਲ ਕਿਸ ਕੋਲੋ ਹੁੰਦੇ ਸਨ?
Fareedkot Teekaਤਬ ਪਾਪ ਔਰ ਪੁੰਨ ਕਹਾਂ ਸੇ ਹੋਤਾ ਥਾ, ਭਾਵ ਪਾਪ ਪੁੰਨ ਕਾ ਕਛੁ ਬਿਵਹਾਰ ਨਹੀਂ ਥਾ॥
Prof. Sahib Singhਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?ਪਦ ਅਰਥ ਕਹ ਤੇ = ਕਿਸ (ਜੀਵ) ਤੋਂ?
SikhNet (Spanish)¿dónde estaba lo bueno y lo malo?
ਜਬ ਧਾਰੀ; ਆਪਨ ਸੁੰਨ ਸਮਾਧਿ ॥
jab dhaaree; aapan sun samaadh | Ang 290
Sant Singh KhalsaWhen the Lord Himself was in Profound Samaadhi,
Manmohan SinghWhen the Lord Himself was in profound concentration,
Manmohan Singh (Punjabi)ਜਦ ਸੁਆਮੀ ਆਪ ਡੂੰਘੀ ਇਕਾਗਰਤਾ ਵਿੱਚ ਸੀ,
Fareedkot Teekaਜਬ ਹਰੀ ਨੇ ਆਪ ਅਫੁਰ ਸਮਾਧੀ ਧਾਰਨ ਕਰੀ ਥੀ॥
Prof. Sahib Singhਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),
SikhNet (Spanish)Cuando el Señor se encontraba en el trance primordial,
ਤਬ ਬੈਰ ਬਿਰੋਧ; ਕਿਸੁ ਸੰਗਿ ਕਮਾਤਿ ॥
tab bair birodh; kis sang kamaat | Ang 290
Sant Singh Khalsathen against whom were hate and jealousy directed?
Manmohan Singhagainst whom, then were enmity and jealousy harboured?
Manmohan Singh (Punjabi)ਤਦ ਦੁਸ਼ਮਨੀ ਤੇ ਈਰਖਾ ਕਿਸ ਦੇ ਖਿਲਾਫ ਰਖੇ ਜਾਂਦੇ ਸਨ?
Fareedkot Teekaਤਬ (ਬੈਰ) ਨਵੀਨ ਸਤ੍ਰੁਤਾ ਔ (ਬਿਰੋਧ) ਪੁਰਾਤਨ ਦੁਸ਼ਮਨੀ ਕੋਈ ਕਿਸ ਸਾਥ ਕਮਾਵਤਾ ਥਾ, ਭਾਵ ਕੋਈ ਨਹੀਂ ਕਮਾਵਤਾ ਥਾ॥
Prof. Sahib Singhਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ?ਪਦ ਅਰਥ ਕਿਸੁ ਸੰਗਿ = ਕਿਸ ਦੇ ਨਾਲ?
SikhNet (Spanish)¿hacia quién podían dirigirse el enojo y los celos?
ਜਬ ਇਸ ਕਾ; ਬਰਨੁ ਚਿਹਨੁ. ਨ ਜਾਪਤ ॥
jab is kaa; baran chihan. na jaapat | Ang 290
Sant Singh KhalsaWhen there was no color or shape to be seen,
Manmohan SinghWhen no colour or outline of this man was seen,
Manmohan Singh (Punjabi)ਜਦ ਇਸ ਇਨਸਾਨ ਦਾ ਕੋਈ ਰੰਗ ਜਾ ਮੁਹਾਦਰਾ ਨਹੀਂ ਸੀ ਦਿਸਦਾ,
Fareedkot Teekaਜਬ ਇਸ ਕਾ (ਬਰਨੁ) ਗੋਰ ਸਿਆਮ ਆਦਿ ਰੰਗ ਔ ਤਿਲ ਲਸਨ ਆਦਿ ਚਿਹਨ (ਨ ਜਾਪਤ) ਨਹੀਂ ਜਾਣੀਤਾ ਥਾ॥
Prof. Sahib Singhਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ,ਪਦ ਅਰਥ ਬਰਨੁ = ਵਰਣ, ਰੰਗ। ਚਿਹਨੁ = ਨਿਸ਼ਾਨ। ਨ ਜਾਪਤ = ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ।
SikhNet (Spanish)Cuando aún no Se manifestaba en forma o color,
ਤਬ ਹਰਖ ਸੋਗ; ਕਹੁ. ਕਿਸਹਿ ਬਿਆਪਤ ॥
tab harakh sog; kahu. kiseh biaapat | Ang 290
Sant Singh Khalsathen who experienced joy and sorrow?
Manmohan Singhsay, who then was affected by joy and sorrow?
Manmohan Singh (Punjabi)ਦਸੋ ਉਦੋਂ ਖੁਸ਼ੀ ਤੇ ਗਮੀ ਕਿਸ ਨੂੰ ਵਾਪਰਦੀ ਸੀ?
Fareedkot Teekaਤਬ ਹਰਖ ਔ ਸੋਕ ਕਹੁ ਤੌ ਕਿਸ ਕੋ ਵਿਆਪਤਾ ਅਰਥਾਤ ਕਿਸੀ ਕੋ ਨ ਵਿਆਪਤਾ ਥਾ॥
Prof. Sahib Singhਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ?ਪਦ ਅਰਥ ਹਰਖ = ਖ਼ੁਸ਼ੀ। ਸੋਗ = ਚਿੰਤਾ। ਬਿਆਪਤ = ਪੋਹ ਸਕਦਾ ਸੀ।
SikhNet (Spanish)¿quién podía sentir tristeza o alegría?
ਜਬ ਆਪਨ ਆਪ; ਆਪਿ ਪਾਰਬ੍ਰਹਮ ॥
jab aapan aap; aap paarabraham | Ang 290
Sant Singh KhalsaWhen the Supreme Lord Himself was Himself All-in-all,
Manmohan SinghWhen the Supreme Lord Himself was all in all,
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਖੁਦ ਹੀ ਸਾਰਾ ਕੁਛ ਸੀ,
Fareedkot Teekaਜਬ ਅਪਨੇ ਆਪ ਮੇਂ ਹੀ ਪਾਰਬ੍ਰਹਮ ਇਸਥਿਤ ਥਾ॥
Prof. Sahib Singhਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ,
SikhNet (Spanish)Cuando el Uno existía dentro de Sí Mismo como el Señor Trascendente,
ਤਬ ਮੋਹ ਕਹਾ; ਕਿਸੁ ਹੋਵਤ ਭਰਮ ॥
tab moh kahaa; kis hovat bharam | Ang 290
Sant Singh Khalsathen where was emotional attachment, and who had doubts?
Manmohan Singhthen where was worldly love and who has superstition, ?
Manmohan Singh (Punjabi)ਉਦੋਂ ਸੰਸਾਰੀ ਮਮਤਾ ਕਿਥੇ ਸੀ ਅਤੇ ਸੰਦੇਹ ਕਿਸ ਨੂੰ ਵਿਆਪਦਾ ਸੀ?
Fareedkot Teekaਤਬ ਮੋਹਿ ਔ ਭ੍ਰਮ ਕਹੁ ਤੋ ਕਿਸ ਕੌ ਹੋਤਾ ਥਾ॥
Prof. Sahib Singhਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ?
SikhNet (Spanish)¿había acaso, quién fuera tentado por el apego o la duda?
ਆਪਨ ਖੇਲੁ; ਆਪਿ ਵਰਤੀਜਾ ॥
aapan khel; aap varateejaa | Ang 291
Sant Singh KhalsaHe Himself has staged His own drama;
Manmohan SinghHis play He Himself has spread out.
Manmohan Singh (Punjabi)ਆਪਣੀ ਖੇਡ ਉਸ ਨੇ ਆਪ ਹੀ ਵਰਤਾਈ ਹੋਈ ਹੈ।
Fareedkot Teekaਤਿਸ ਪ੍ਰਭੂ ਨੇ ਅਪਨਾ (ਖੇਲੁ) ਬਿਲਾਸ ਪ੍ਰਪੰਚ ਆਪ ਹੀ ਵਰਤਾਇਆ ਹੈ, ਭਾਵ ਆਪ ਹੀ ਪ੍ਰਪੰਚ ਰਚਾ ਹੈ॥
Prof. Sahib Singh(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ,ਪਦ ਅਰਥ ਵਰਤੀਜਾ = ਵਰਤਾਇਆ।
SikhNet (Spanish)Todo es Su Juego, Su Trama y Él Mismo lo despliega;
ਨਾਨਕ. ਕਰਨੈਹਾਰੁ; ਨ ਦੂਜਾ ॥੧॥
naanak. karanaihaar; na doojaa |1| Ang 291
Sant Singh KhalsaO Nanak, there is no other Creator. ||1||
Manmohan SinghNanak there is no other Creator.
Manmohan Singh (Punjabi)ਨਾਨਕ, ਹੋਰ ਕੋਈ ਸਿਰਜਣਹਾਰ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਜਗਤ ਕਾ ਰਚਨੇ ਹਾਰ ਤਿਸ ਸੇ ਬਿਨਾ ਔਰ ਕੋਈ ਦੂਸਰਾ ਨਹੀਂ ਹੈ॥੧॥
Prof. Sahib Singhਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥
SikhNet (Spanish)en verdad Él es el Único Creador. (1)