ਆਪਨ ਖੇਲੁ; ਆਪਿ ਵਰਤੀਜਾ ॥
aapan khel; aap varateejaa |
ਪਦ ਅਰਥ ਵਰਤੀਜਾ = ਵਰਤਾਇਆ।
ਨਾਨਕ. ਕਰਨੈਹਾਰੁ; ਨ ਦੂਜਾ ॥੧॥
naanak. karanaihaar; na doojaa |1|
ਆਪਨ ਖੇਲੁ; ਆਪਿ ਵਰਤੀਜਾ ॥
aapan khel; aap varateejaa |
ਪਦ ਅਰਥ ਵਰਤੀਜਾ = ਵਰਤਾਇਆ।
ਨਾਨਕ. ਕਰਨੈਹਾਰੁ; ਨ ਦੂਜਾ ॥੧॥
naanak. karanaihaar; na doojaa |1|
ਜਬ ਹੋਵਤ; ਪ੍ਰਭ ਕੇਵਲ ਧਨੀ ॥
jab hovat; prabh keval dhanee |
ਪਦ ਅਰਥ ਧਨੀ = ਮਾਲਕ।
ਤਬ ਬੰਧ ਮੁਕਤਿ; ਕਹੁ. ਕਿਸ ਕਉ ਗਨੀ ॥
tab bandh mukat; kahu. kis kau ganee |
ਪਦ ਅਰਥ ਬੰਧ = (ਮਾਇਆ ਦੇ) ਬੰਧਨ। ਮੁਕਤਿ = ਮਾਇਆ ਤੋਂ ਖ਼ਲਾਸੀ। ਗਨੀ = ਸਮਝੀਏ।
ਜਬ ਏਕਹਿ; ਹਰਿ ਅਗਮ ਅਪਾਰ ॥
jab ekeh; har agam apaar |
ਪਦ ਅਰਥ ਅਗਮ = ਜਿਸ ਤਕ ਪਹੁੰਚ ਨ ਹੋ ਸਕੇ। ਅਪਾਰ = ਬੇਅੰਤ।
ਤਬ ਨਰਕ ਸੁਰਗ; ਕਹੁ ਕਉਨ ਅਉਤਾਰ ॥
tab narak surag; kahu kaun aautaar |
ਪਦ ਅਰਥ ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ।
ਜਬ ਨਿਰਗੁਨ ਪ੍ਰਭ; ਸਹਜ ਸੁਭਾਇ ॥
jab niragun prabh; sehaj subhaae |
ਤਬ ਸਿਵ ਸਕਤਿ; ਕਹਹੁ ਕਿਤੁ ਠਾਇ ॥
tab siv sakat; kahahu kit tthaae |
ਪਦ ਅਰਥ ਸਿਵ = ਜੀਵਾਤਮਾ। ਸਕਤਿ = ਮਾਇਆ। ਕਿਤੁ ਠਾਇ = ਕਿਥੇ?
ਜਬ ਆਪਹਿ ਆਪਿ; ਅਪਨੀ ਜੋਤਿ ਧਰੈ ॥
jab aapeh aap; apanee jot dharai |
ਤਬ ਕਵਨ ਨਿਡਰੁ; ਕਵਨ ਕਤ ਡਰੈ ॥
tab kavan niddar; kavan kat ddarai |
ਆਪਨ ਚਲਿਤ; ਆਪਿ ਕਰਨੈਹਾਰ ॥
aapan chalit; aap karanaihaar |
ਪਦ ਅਰਥ ਚਲਿਤ = ਤਮਾਸ਼ੇ।
ਨਾਨਕ; ਠਾਕੁਰ ਅਗਮ ਅਪਾਰ ॥੨॥
naanak; tthaakur agam apaar |2|
ਅਬਿਨਾਸੀ ਸੁਖ; ਆਪਨ ਆਸਨ ॥
abinaasee sukh; aapan aasan |
ਪਦ ਅਰਥ ਆਸਨ = ਤਖ਼ਤ, ਸਰੂਪ।
ਤਹ ਜਨਮ ਮਰਨ; ਕਹੁ ਕਹਾ ਬਿਨਾਸਨ ॥
teh janam maran; kahu kahaa binaasan |
ਪਦ ਅਰਥ ਤਹ = ਓਥੇ।
ਜਬ ਪੂਰਨ ਕਰਤਾ; ਪ੍ਰਭੁ ਸੋਇ ॥
jab pooran karataa; prabh soe |
ਤਬ ਜਮ ਕੀ ਤ੍ਰਾਸ; ਕਹਹੁ ਕਿਸੁ ਹੋਇ ॥
tab jam kee traas; kahahu kis hoe |
ਪਦ ਅਰਥ ਤ੍ਰਾਸ = ਡਰ। ਜਮ = {Skt. यम} ਮੌਤ।
ਜਬ ਅਬਿਗਤ; ਅਗੋਚਰ ਪ੍ਰਭ ਏਕਾ ॥
jab abigat; agochar prabh ekaa |
ਪਦ ਅਰਥ ਅਬਿਗਤ = {Skt.अव्यक्त} ਅਦ੍ਰਿਸ਼ਟ ਪ੍ਰਭੂ। ਅਗੋਚਰ = ਜਿਸ ਤਕ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਾਹ ਹੋਵੇ।
ਤਬ ਚਿਤ੍ਰ ਗੁਪਤ; ਕਿਸੁ ਪੂਛਤ ਲੇਖਾ ॥
tab chitr gupat; kis poochhat lekhaa |
ਪਦ ਅਰਥ ਚਿਤ੍ਰ ਗੁਪਤ = ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਪੁੱਛਣ ਵਾਲੇ।
ਜਬ ਨਾਥ ਨਿਰੰਜਨ; ਅਗੋਚਰ ਅਗਾਧੇ ॥
jab naath niranjan; agochar agaadhe |
ਪਦ ਅਰਥ ਅਗਾਧ = ਅਥਾਹ।
ਤਬ ਕਉਨ ਛੁਟੇ; ਕਉਨ ਬੰਧਨ ਬਾਧੇ ॥
tab kaun chhutte; kaun bandhan baadhe |
ਆਪਨ ਆਪ; ਆਪ ਹੀ ਅਚਰਜਾ ॥
aapan aap; aap hee acharajaa |
ਪਦ ਅਰਥ ਅਚਰਜਾ = ਹੈਰਾਨ ਕਰਨ ਵਾਲਾ।
ਨਾਨਕ. ਆਪਨ ਰੂਪ; ਆਪ ਹੀ ਉਪਰਜਾ ॥੩॥
naanak. aapan roop; aap hee uparajaa |3|
ਪਦ ਅਰਥ ਉਪਰਜਾ = ਪੈਦਾ ਕੀਤਾ ਹੈ ॥੩॥
ਜਹ ਨਿਰਮਲ ਪੁਰਖੁ; ਪੁਰਖ ਪਤਿ ਹੋਤਾ ॥
jeh niramal purakh; purakh pat hotaa |
ਪਦ ਅਰਥ ਪੁਰਖੁ = ਆਕਾਲ ਪੁਰਖ। ਪੁਰਖਪਤਿ = ਪੁਰਖਾਂ ਦਾ ਪਤੀ, ਜੀਵਾਂ ਦਾ ਮਾਲਕ।
ਤਹ ਬਿਨੁ ਮੈਲੁ; ਕਹਹੁ. ਕਿਆ ਧੋਤਾ ॥
teh bin mail; kahahu. kiaa dhotaa |
ਜਹ ਨਿਰੰਜਨ; ਨਿਰੰਕਾਰ ਨਿਰਬਾਨ ॥
jeh niranjan; nirankaar nirabaan |
ਪਦ ਅਰਥ ਨਿਰਬਾਨ = ਵਾਸ਼ਨਾ-ਰਹਿਤ।
ਤਹ ਕਉਨ ਕਉ ਮਾਨ; ਕਉਨ ਅਭਿਮਾਨ ॥
teh kaun kau maan; kaun abhimaan |
ਜਹ ਸਰੂਪ; ਕੇਵਲ ਜਗਦੀਸ ॥
jeh saroop; keval jagadees |
ਪਦ ਅਰਥ ਜਗਦੀਸ = ਜਗਤ ਦਾ (ਈਸ਼) ਮਾਲਕ।
ਤਹ ਛਲ ਛਿਦ੍ਰ; ਲਗਤ ਕਹੁ ਕੀਸ ॥
teh chhal chhidr; lagat kahu kees |
ਪਦ ਅਰਥ ਛਲ = ਧੋਖਾ। ਛਿਦ੍ਰ = ਐਬ। ਕੀਸ = ਕਿਸ ਨੂੰ?
ਜਹ ਜੋਤਿ ਸਰੂਪੀ; ਜੋਤਿ ਸੰਗਿ ਸਮਾਵੈ ॥
jeh jot saroopee; jot sang samaavai |
ਤਹ ਕਿਸਹਿ ਭੂਖ; ਕਵਨੁ ਤ੍ਰਿਪਤਾਵੈ ॥
teh kiseh bhookh; kavan tripataavai |
ਪਦ ਅਰਥ ਤ੍ਰਿਪਤਾਵੈ = ਰੱਜਦਾ ਹੈ।
ਕਰਨ ਕਰਾਵਨ; ਕਰਨੈਹਾਰੁ ॥
karan karaavan; karanaihaar |
ਨਾਨਕ. ਕਰਤੇ ਕਾ; ਨਾਹਿ ਸੁਮਾਰੁ ॥੪॥
naanak. karate kaa; naeh sumaar |4|
ਪਦ ਅਰਥ ਸੁਮਾਰੁ = ਅੰਦਾਜ਼ਾ ॥੪॥
ਜਬ ਅਪਨੀ ਸੋਭਾ; ਆਪਨ ਸੰਗਿ ਬਨਾਈ ॥
jab apanee sobhaa; aapan sang banaaee |
ਤਬ ਕਵਨ ਮਾਇ ਬਾਪ; ਮਿਤ੍ਰ ਸੁਤ ਭਾਈ ॥
tab kavan maae baap; mitr sut bhaaee |
ਪਦ ਅਰਥ ਸੁਤ = ਪੁਤ੍ਰ। ਭਾਈ = ਭਰਾ।
ਜਹ ਸਰਬ ਕਲਾ; ਆਪਹਿ ਪਰਬੀਨ ॥
jeh sarab kalaa; aapeh parabeen |
ਪਦ ਅਰਥ ਕਲਾ = ਤਾਕਤ। ਪਰਬੀਨ = ਸਿਆਣਾ।
ਤਹ ਬੇਦ ਕਤੇਬ; ਕਹਾ ਕੋਊ ਚੀਨ ॥
teh bed kateb; kahaa koaoo cheen |
ਪਦ ਅਰਥ ਚੀਨ੍ਹ੍ਹ = ਜਾਣਦਾ, ਪਛਾਣਦਾ।
ਜਬ ਆਪਨ ਆਪੁ; ਆਪਿ ਉਰਿ ਧਾਰੈ ॥
jab aapan aap; aap ur dhaarai |
ਪਦ ਅਰਥ ਆਪਨ ਆਪੁ = ਆਪਣੇ ਆਪ ਨੂੰ। ਉਰਿਧਾਰੈ = ਹਿਰਦੇ ਵਿਚ ਟਿਕਾਉਂਦਾ ਹੈ।
ਤਉ ਸਗਨ ਅਪਸਗਨ; ਕਹਾ ਬੀਚਾਰੈ ॥
tau sagan apasagan; kahaa beechaarai |
ਪਦ ਅਰਥ ਕਹਾ ਬੀਚਾਰੈ = ਕਿਥੇ ਕੋਈ ਵਿਚਾਰਦਾ ਹੈ?
ਜਹ ਆਪਨ ਊਚ; ਆਪਨ ਆਪਿ ਨੇਰਾ ॥
jeh aapan aooch; aapan aap neraa |
ਤਹ ਕਉਨ ਠਾਕੁਰੁ; ਕਉਨੁ ਕਹੀਐ ਚੇਰਾ ॥
teh kaun tthaakur; kaun kaheeai cheraa |
ਪਦ ਅਰਥ ਠਾਕੁਰੁ = ਮਾਲਕ। ਚੇਰਾ = ਸੇਵਕ।
ਬਿਸਮਨ ਬਿਸਮ; ਰਹੇ ਬਿਸਮਾਦ ॥
bisaman bisam; rahe bisamaad |
ਪਦ ਅਰਥ ਬਿਸਮਨ ਬਿਸਮ = ਅਚਰਜ ਤੋਂ ਅਚਰਜ।
ਨਾਨਕ. ਅਪਨੀ ਗਤਿ; ਜਾਨਹੁ ਆਪਿ ॥੫॥
naanak. apanee gat; jaanahu aap |5|
ਜਹ ਅਛਲ ਅਛੇਦ; ਅਭੇਦ ਸਮਾਇਆ ॥
jeh achhal achhed; abhed samaaeaa |
ਪਦ ਅਰਥ ਅਛਲ = ਜੋ ਛਲਿਆ ਨਾਹ ਜਾ ਸਕੇ, ਜਿਸ ਨੂੰ ਧੋਖਾ ਨਾਹ ਦਿੱਤਾ ਜਾ ਸਕੇ। ਅਛੇਦ = ਜੋ ਛੇਦਿਆ ਨਾਹ ਜਾਹ ਸਕੇ, ਨਾਸ-ਰਹਿਤ। ਅਭੇਦ = ਜਿਸ ਦਾ ਭੇਤ ਨ ਪਾਇਆ ਜਾ ਸਕੇ।
ਊਹਾ; ਕਿਸਹਿ ਬਿਆਪਤ ਮਾਇਆ ॥
aoohaa; kiseh biaapat maaeaa |
ਪਦ ਅਰਥ ਊਹਾ = ਓਥੇ। ਕਿਸਹਿ = ਕਿਸ ਨੂੰ?
ਆਪਸ ਕਉ; ਆਪਹਿ ਆਦੇਸੁ ॥
aapas kau; aapeh aades |
ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਆਪਹਿ = ਆਪ ਹੀ। ਆਦੇਸੁ = ਨਮਸਕਾਰ, ਪ੍ਰਣਾਮ।
ਤਿਹੁ ਗੁਣ ਕਾ; ਨਾਹੀ ਪਰਵੇਸੁ ॥
tihu gun kaa; naahee paraves |
ਪਦ ਅਰਥ ਪਰਵੇਸੁ = ਦਖ਼ਲ, ਪ੍ਰਭਾਵ।
ਜਹ ਏਕਹਿ ਏਕ; ਏਕ ਭਗਵੰਤਾ ॥
jeh ekeh ek; ek bhagavantaa |
ਤਹ ਕਉਨੁ ਅਚਿੰਤੁ; ਕਿਸੁ ਲਾਗੈ ਚਿੰਤਾ ॥
teh kaun achint; kis laagai chintaa |
ਪਦ ਅਰਥ ਅਚਿੰਤੁ = ਬੇ-ਫ਼ਿਕਰ।
ਜਹ ਆਪਨ ਆਪੁ; ਆਪਿ ਪਤੀਆਰਾ ॥
jeh aapan aap; aap pateeaaraa |
ਪਦ ਅਰਥ ਆਪਨ ਆਪੁ = ਆਪਣੇ ਆਪ ਨੂੰ। ਪਤੀਆਰਾ = ਪਤਿਆਉਣ ਵਾਲਾ।
ਤਹ ਕਉਨੁ ਕਥੈ; ਕਉਨੁ ਸੁਨਨੈਹਾਰਾ ॥
teh kaun kathai; kaun sunanaihaaraa |
ਬਹੁ ਬੇਅੰਤ; ਊਚ ਤੇ ਊਚਾ ॥
bahu beant; aooch te aoochaa |
ਨਾਨਕ ਆਪਸ ਕਉ; ਆਪਹਿ ਪਹੂਚਾ ॥੬॥
naanak aapas kau; aapeh pahoochaa |6|
ਪਦ ਅਰਥ ਪਹੂਚਾ = ਪਹੁੰਚਿਆ ਹੋਇਆ ਹੈ ॥੬॥
ਜਹ ਆਪਿ ਰਚਿਓ; ਪਰਪੰਚੁ ਅਕਾਰੁ ॥
jeh aap rachio; parapanch akaar |
ਪਦ ਅਰਥ ਪਰਪੰਚੁ = {Skt. प्रपंच} ਦ੍ਰਿਸ਼ਟਮਾਨ ਸੰਸਾਰ।
ਤਿਹੁ ਗੁਣ ਮਹਿ; ਕੀਨੋ ਬਿਸਥਾਰੁ ॥
tihu gun meh; keeno bisathaar |
ਪਦ ਅਰਥ ਬਿਸਥਾਰੁ = ਪਸਾਰਾ।
ਪਾਪੁ ਪੁੰਨੁ; ਤਹ ਭਈ ਕਹਾਵਤ ॥
paap pun; teh bhee kahaavat |
ਪਦ ਅਰਥ ਕਹਾਵਤ = ਗੱਲ।