ਜਬ ਹੋਵਤ; ਪ੍ਰਭ ਕੇਵਲ ਧਨੀ ॥
jab hovat; prabh keval dhanee |
Sant Singh KhalsaWhen there was only God the Master,
Manmohan SinghWhen the Lord was the sole Master,
Manmohan Singh (Punjabi)ਜਦ ਠਾਕੁਰ ਹੀ ਕੱਲਮਕੱਲਾ ਮਾਲਕ ਸੀ,
Fareedkot Teekaਜਬ ਪ੍ਰਪੰਚ ਰੂਪੀ ਮੈਲ ਸੇ ਰਹਿਤ ਕੇਵਲ ਸੁਧ ਰੂਪ ਪ੍ਰਭੂ ਆਪ ਧਨੀ ਹੋਤਾ ਥਾ॥
Prof. Sahib Singhਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ,ਪਦ ਅਰਥ ਧਨੀ = ਮਾਲਕ।
SikhNet (Spanish)Cuando Dios, el Maestro, estaba solo,
ਤਬ ਬੰਧ ਮੁਕਤਿ; ਕਹੁ. ਕਿਸ ਕਉ ਗਨੀ ॥
tab bandh mukat; kahu. kis kau ganee |
Sant Singh Khalsathen who was called bound or liberated?
Manmohan Singhsay, then who was accounted as bound or delivered?
Manmohan Singh (Punjabi)ਤਦ ਦੱਸੋ ਕੌਣ ਬੱਝਿਆ ਹੋਹਿਆ ਜਾਂ ਬੰਦਖਲਾਸ ਗਿਣਿਆਂ ਜਾਂਦਾ ਸੀ?
Fareedkot Teekaਤਬ ਬੰਧਨ ਔ ਮੋਖ ਕਹੋ ਤੌ ਕਿਸ ਕਉ ਗਿਨੀਤਾ ਥਾ॥
Prof. Sahib Singhਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ?ਪਦ ਅਰਥ ਬੰਧ = (ਮਾਇਆ ਦੇ) ਬੰਧਨ। ਮੁਕਤਿ = ਮਾਇਆ ਤੋਂ ਖ਼ਲਾਸੀ। ਗਨੀ = ਸਮਝੀਏ।
SikhNet (Spanish)¿quién podía llamarse libre o atado?
ਜਬ ਏਕਹਿ; ਹਰਿ ਅਗਮ ਅਪਾਰ ॥
jab ekeh; har agam apaar |
Sant Singh KhalsaWhen there was only the Lord, Unfathomable and Infinite,
Manmohan SinghWhen there was the only One inaccessible and infinite Lord Himself,
Manmohan Singh (Punjabi)ਜਦ ਕੇਵਲ ਇਕ ਪਹੁੰਚ ਤੋਂ ਪਰੇ ਤੇ ਬੇਅੰਤ ਪ੍ਰਭੂ ਸੀ,
Fareedkot Teekaਜਬ ਆਪ ਹੀ ਹਰੀ ਏਕ ਅਗਮ ਅਪਾਰ ਰੂਪ ਥਾ॥
Prof. Sahib Singhਜਦੋਂ ਅਗਮ ਤੇ ਬੇਅੰਤ ਪ੍ਰਭੂ ਇਕ ਆਪ ਹੀ ਸੀ,ਪਦ ਅਰਥ ਅਗਮ = ਜਿਸ ਤਕ ਪਹੁੰਚ ਨ ਹੋ ਸਕੇ। ਅਪਾਰ = ਬੇਅੰਤ।
SikhNet (Spanish)Cuando sólo existía el Único Dios, Incognoscible e Inconmensurable,
ਤਬ ਨਰਕ ਸੁਰਗ; ਕਹੁ ਕਉਨ ਅਉਤਾਰ ॥
tab narak surag; kahu kaun aautaar |
Sant Singh Khalsathen who entered hell, and who entered heaven?
Manmohan Singhsay, then who did enter hell or paradise?
Manmohan Singh (Punjabi)ਤਦ ਦਸੋ ਕੌਣ ਦੋਜਖ ਤੇ ਬਹਿਸ਼ਤ ਵਿੱਚ ਪੈਦਾ ਸੀ?
Fareedkot Teekaਤਬ ਨਰਕ ਔਰ ਸ੍ਵਰਗ ਕੋ ਭੋਗਨੇਹਾਰਾ ਕਹੋ ਤੌ ਕੌਨ ਜਨਮ ਧਾਰੀ ਥਾ॥
Prof. Sahib Singhਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿਚ ਆਉਣ ਵਾਲੇ ਕੇਹੜੇ ਜੀਵ ਸਨ?ਪਦ ਅਰਥ ਅਉਤਾਰ = ਜਨਮ ਲੈਣ ਵਾਲੇ, ਉਤਰਨ ਵਾਲੇ।
SikhNet (Spanish)¿quién podía ser enviado al cielo o a la oscuridad de la conciencia?
ਜਬ ਨਿਰਗੁਨ ਪ੍ਰਭ; ਸਹਜ ਸੁਭਾਇ ॥
jab niragun prabh; sehaj subhaae |
Sant Singh KhalsaWhen God was without attributes, in absolute poise,
Manmohan SinghWhen the unqualitative Lord was with His inherent nature,
Manmohan Singh (Punjabi)ਜਦ ਲੱਛਣਾ-ਰਹਿਤ ਸਾਹਿਬ ਆਪਦੇ ਪ੍ਰਕਿਰਤੀ ਸੁਭਾਵ ਸਹਿਤ ਸੀ,
Fareedkot Teekaਜਬ ਨਿਰਗੁਨ ਪ੍ਰਭ ਸਹਜ ਸਰੂਪ ਮੇਂ ਇਸਥਿਤ ਥਾ॥
Prof. Sahib Singhਜਦੋਂ ਸੁਤੇ ਹੀ ਪ੍ਰਭੂ ਤ੍ਰਿਗੁਣੀ ਮਾਇਆ ਤੋਂ ਪਰੇ ਸੀ, (ਭਾਵ, ਜਦੋਂ ਉਸ ਨੇ ਮਾਇਆ ਰਚੀ ਹੀ ਨਹੀਂ ਸੀ)
SikhNet (Spanish)Cuando el Señor Absoluto se encontraba en profundo reposo,
ਤਬ ਸਿਵ ਸਕਤਿ; ਕਹਹੁ ਕਿਤੁ ਠਾਇ ॥
tab siv sakat; kahahu kit tthaae |
Sant Singh Khalsathen where was mind and where was matter - where was Shiva and Shakti?
Manmohan Singhsay, then at what place was mind and where was the matter?
Manmohan Singh (Punjabi)ਤਦ ਦੱਸੋ ਮਨ ਕਿਹੜੇ ਥਾਂ ਤੇ ਸੀ ਅਤੇ ਮਾਦਾ ਕਿੱਥੇ ਸੀ?
Fareedkot Teekaਤਬ (ਸਿਵ) ਸਤੋ ਔ (ਸਕਤਿ) ਤਮੋ ਗੁਨਾਦ ਕਹੋ ਤੌ ਕੌਣ ਅਸਥਾਨ ਮੇਂ ਇਸਥਿਤ ਥੇ; ਵਾ ਸਕਤ ਵਸ਼ਿਸ਼ਟ ਸ਼ਿਵ ਈਸ੍ਵਰ ਕਹਾਂ ਥਾ॥
Prof. Sahib Singhਤਦੋਂ ਦੱਸੋ, ਕਿਥੇ ਸਨ ਜੀਵ ਤੇ ਕਿਥੇ ਸੀ ਮਾਇਆ?ਪਦ ਅਰਥ ਸਿਵ = ਜੀਵਾਤਮਾ। ਸਕਤਿ = ਮਾਇਆ। ਕਿਤੁ ਠਾਇ = ਕਿਥੇ?
SikhNet (Spanish)¿dónde estaba lo que ahora llamamos materia o inteligencia cósmica?
ਜਬ ਆਪਹਿ ਆਪਿ; ਅਪਨੀ ਜੋਤਿ ਧਰੈ ॥
jab aapeh aap; apanee jot dharai |
Sant Singh KhalsaWhen He held His Own Light unto Himself,
Manmohan SinghWhen He Himself did hold His own light,
Manmohan Singh (Punjabi)ਜਦ ਉਸ ਦਾ ਆਪਦਾ ਨਿਜ ਦਾ ਪ੍ਰਕਾਸ਼ ਉਸ ਦੇ ਆਪਦੇ ਆਪ ਵਿੱਚ ਹੀ ਰੱਖਿਆ ਹੋਇਆ ਸੀ,
Fareedkot Teekaਜਬ ਅਪਨੇ ਆਪ ਮੇਂ ਆਪ ਹੀ ਆਪਨੀ ਜੋਤਿ ਧਾਰਤਾ ਥਾ॥
Prof. Sahib Singhਜਦੋਂ ਪ੍ਰਭੂ ਆਪ ਹੀ ਆਪਣੀ ਜੋਤਿ ਜਗਾਈ ਬੈਠਾ ਸੀ,
SikhNet (Spanish)Cuando Él, el Absoluto, se hallaba totalmente contenido en Su Propia Luz,
ਤਬ ਕਵਨ ਨਿਡਰੁ; ਕਵਨ ਕਤ ਡਰੈ ॥
tab kavan niddar; kavan kat ddarai |
Sant Singh Khalsathen who was fearless, and who was afraid?
Manmohan Singhwho was then fearless and who did fear any one?
Manmohan Singh (Punjabi)ਤਦ ਕੌਣ ਨਿਧੜਕ ਸੀ ਅਤੇ ਕੌਣ ਕਿਸੇ ਕੋਲੋ ਡਰਦਾ ਸੀ?
Fareedkot Teekaਤਬ ਕੌਨ ਭੈ ਸੇ ਰਹਿਤ ਔ ਕੌਨ ਕਿਸ ਪ੍ਰਕਾਰ ਡਰਤਾ ਥਾ॥
Prof. Sahib Singhਤਦੋਂ ਕੌਣ ਨਿਡਰ ਸੀ ਤੇ ਕੌਣ ਕਿਸੇ ਤੋਂ ਡਰਦੇ ਸਨ?
SikhNet (Spanish)¿quién había que fuera intrépido o miedoso?
ਆਪਨ ਚਲਿਤ; ਆਪਿ ਕਰਨੈਹਾਰ ॥
aapan chalit; aap karanaihaar |
Sant Singh KhalsaHe Himself is the Performer in His own plays;
Manmohan SinghHe Himself is the performer of his play
Manmohan Singh (Punjabi)ਆਪਣਿਆਂ ਕੌਤਕਾਂ ਦਾ ਉਹ ਆਪੇ ਹੀ ਰਚਣਹਾਰ ਹੈ।
Fareedkot Teekaਤਾਂ ਤੇ ਅਪਨੇ ਚਰਿਤ੍ਰ ਪ੍ਰਭੂ ਆਪ ਹੀ ਕਰਨੇ ਹਾਰਾ ਹੈ॥
Prof. Sahib Singhਆਪਣੇ ਤਮਾਸ਼ੇ ਆਪ ਹੀ ਕਰਨ ਵਾਲਾ ਹੈ,ਪਦ ਅਰਥ ਚਲਿਤ = ਤਮਾਸ਼ੇ।
SikhNet (Spanish)Él, por Sí solo, despliega los caracteres de Su escenario;
ਨਾਨਕ; ਠਾਕੁਰ ਅਗਮ ਅਪਾਰ ॥੨॥
naanak; tthaakur agam apaar |2|
Sant Singh KhalsaO Nanak, the Lord Master is Unfathomable and Infinite. ||2||
Manmohan SinghNanak the Lord is unapproachable and illimitable.
Manmohan Singh (Punjabi)ਨਾਨਕ, ਪ੍ਰਭੂ ਪਹੁੰਚ ਤੋਂ ਪਰੇ ਅਤੇ ਆਰਪਾਰ ਰਹਿਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਠਾਕੁਰ ਮਨ ਬਾਣੀ ਸੇ ਅਗਮ ਅਪਾਰ ਰੂਪ ਹੈ॥੨॥
Prof. Sahib Singhਹੇ ਨਾਨਕ! ਅਕਾਲ ਪੁਰਖ ਅਗਮ ਤੇ ਬੇਅੰਤ ਹੈ ॥੨॥
SikhNet (Spanish)Él, el Maestro, es Uno, Inefable e Infinito. (2)