ਦੇਵ ਪੁਰੀ ਮਹਿ ਗਯਉ; ਆਪਿ ਪਰਮੇਸ੍ਵਰ ਭਾਯਉ ॥
dev puree meh gyau; aap paramesvar bhaayau |
Sant Singh KhalsaWhen it was the Will of the Transcendent Lord Himself, Guru Raam Daas went to the City of God.
Manmohan SinghWhen the Transcendent Lord, Himself, so willed, Ram Dass, the Guru, went into the Lord's abode.
Manmohan Singh (Punjabi)ਜਦ ਪਰਮ ਪ੍ਰਭੂ ਨੂੰ ਖੁਦ ਐਸ ਤਰ੍ਹਾਂ ਚੰਗਾ ਲੱਗਾ ਗੁਰੂ ਰਾਮਦਾਸ ਜੀ ਪ੍ਰਭੂ ਦੀ ਪੁਰੀ ਵਿੱਚ ਗਏ।
Fareedkot Teekaਜਬ ਆਪ ਪਰਮੇਸ਼੍ਵਰ ਰੂਪ ਸਤਿਗੁਰੋਂ ਕੇ ਮਨ ਮੇਂ ਦੇਹ ਕਾ ਤਿਆਗਣਾ ਭਾਯਾ ਤਬ (ਦੇਵ) ਪ੍ਰਕਾਸ਼ ਰੂਪ ਜੋ ਵਈਕੁੰਠ ਪੁਰੀ ਹੈ ਤਿਸ ਕੋ ਬੀਚ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਵੇਸ਼ ਕੀਆ॥
Prof. Sahib Singh(ਗੁਰੂ ਰਾਮ ਦਾਸ) ਸੱਚ ਖੰਡ ਵਿਚ ਗਿਆ ਹੈ ਹਰੀ ਨੂੰ ਇਹੀ ਰਜ਼ਾ ਚੰਗੀ ਲੱਗੀ ਹੈ।ਪਦ ਅਰਥ ਦੇਵ ਪੁਰੀ = ਹਰੀ ਦਾ ਦੇਸ, ਸੱਚ ਖੰਡ। ਭਾਯਉ = ਚੰਗਾ ਲੱਗਾ।
SikhNet (Spanish)Cuando así fue la Voluntad del Mismo Dios Trascendente, Guru Ram Das fue a la Ciudad de Dios,
ਹਰਿ ਸਿੰਘਾਸਣੁ ਦੀਅਉ; ਸਿਰੀ ਗੁਰੁ ਤਹ ਬੈਠਾਯਉ ॥
har singhaasan deeo; siree gur teh baitthaayau |
Sant Singh KhalsaThe Lord offered Him His Royal Throne, and seated the Guru upon it.
Manmohan SinghGod gave him his Royal Throne and seated the Sire Guru on the throne.
Manmohan Singh (Punjabi)ਵਾਹਿਗੁਰੂ ਨੇ ਉਨ੍ਹਾਂ ਨੂੰ ਆਪਣਾ ਪਾਤਿਸ਼ਾਹੀ ਤਖਤ ਦਿੱਤਾ ਅਤੇ ਗੁਰੂ ਮਹਾਰਾਜ ਨੂੰ ਉਸ ਉੱਤੇ ਬਹਾਲਿਆ।
Fareedkot Teekaਹਰੀ ਨੇ ਆਪ ਅਪਨੇ ਸਰੂਪ ਸਤਿਗੁਰੋਂ ਕੋ ਅਪਨਾ ਸਿੰਘਾਸਨ ਦੀਆ ਅਰ ਤਿਸ ਪਰ ਅਪਨੇ ਪਾਸ ਹੀ ਬਿਠਾਇ ਲੀਆ⁽¹⁾॥
Prof. Sahib Singhਹਰੀ ਨੇ (ਆਪ ਨੂੰ) ਤਖ਼ਤ ਦਿੱਤਾ ਹੈ ਤੇ ਉਸ ਉਤੇ ਸ੍ਰੀ ਗੁਰੂ (ਰਾਮਦਾਸ ਜੀ) ਨੂੰ ਬਿਠਾਇਆ ਹੈ।ਪਦ ਅਰਥ ਹਰਿ = ਹਰੀ ਨੇ। ਸਿੰਘਾਸਣੁ = ਤਖ਼ਤ। ਤਹ = ਉਥੇ।
SikhNet (Spanish)Dios Mismo Le ofreció Su Trono de Realeza y sentó al Guru en él.
ਰਹਸੁ ਕੀਅਉ ਸੁਰ ਦੇਵ; ਤੋਹਿ ਜਸੁ. ਜਯ ਜਯ ਜੰਪਹਿ ॥
rehas keeo sur dev; tohi jas. jay jay janpeh |
Sant Singh KhalsaThe angels and gods were delighted; they proclaimed and celebrated Your victory, O Guru.
Manmohan SinghThe angels and gods were pleased and they proclaimed thy victory and praise, O Guru.
Manmohan Singh (Punjabi)ਫ਼ਰਿਸ਼ਤੇ ਅਤੇ ਦੇਵਤੇ ਪ੍ਰਸੰਨ ਹੋਏ ਅਤੇ ਉਨ੍ਹਾਂ ਨੇ ਤੇਰੀ ਜਿੱਤ ਅਤੇ ਮਹਿਮਾ ਦੇ ਨਾਅਰੇ ਲਾਏ, ਹੇ ਗੁਰਦੇਵ!
Fareedkot Teekaਤਿਸ ਸਮੇਂ ਦੇਵੋਂ ਕੇ ਦੇਵ ਬਿਸ਼ਨੂੰ ਜੀ ਨੇ ਪਰਮ (ਰਹਸੁ) ਉਤਸਾਹ ਕੀਆ ਜੈਸੇ ਕ੍ਰਿਸ਼ਨ ਜੀ ਕੋ ਦੇਖ ਕਰ ਮਹਾਂ ਵਿਸ਼ਨੂੰ ਜੀ ਨੇ ਉਤਸਾਹ ਕੀਆ ਥਾ ਤੈਸੇ ਹੀ ਕੀਆ। ਅਰ ਬਿਸ਼ਨੂੰ ਜੀ ਨੇ ਕਹਾ: ਰਾਮਦਾਸ ਸਾਹਿਬ ਜੀ ਆਪ ਕੇ ਜਸ ਕੋ ਸਭੀ ਜੈ ਜੈ ਸ਼ਬਦ ਕਰ ਕੇ (ਜੰਪਹਿ) ਉਚਾਰਨ ਕਰਤੇ ਹੈਂ॥
Prof. Sahib Singhਦੇਵਤਿਆਂ ਨੇ ਮੰਗਲਚਾਰ ਕੀਤਾ ਹੈ, ਤੇਰਾ ਜਸ ਤੇ ਜੈ-ਜੈਕਾਰ ਕਰ ਰਹੇ ਹਨ।ਪਦ ਅਰਥ ਰਹਸੁ = ਖ਼ੁਸ਼ੀ, ਮੰਗਲ। ਸੁਰਦੇਵ = ਦੇਵਤਿਆਂ ਨੇ। ਤੋਹਿ ਜਸੁ = ਤੇਰਾ ਜਸ।
SikhNet (Spanish)Los ángeles y los dioses se deleitaron proclamando y celebrando Tu Victoria, oh Guru,
ਅਸੁਰ ਗਏ ਤੇ ਭਾਗਿ; ਪਾਪ ਤਿਨੑ ਭੀਤਰਿ ਕੰਪਹਿ ॥
asur ge te bhaag; paap tina bheetar kanpeh |
Sant Singh KhalsaThe demons ran away; their sins made them shake and tremble inside.
Manmohan SinghThe demons, they fled away for, their sins trembled within them.
Manmohan Singh (Punjabi)ਰਾਖਸ਼, ਉਹ ਦੌੜ ਗਏ ਕਿਉਂਕਿ ਉਨ੍ਹਾਂ ਦੇ ਗੁਨਾਹ ਉਨ੍ਹਾਂ ਦੇ ਅੰਦਰ ਕੰਬਦੇ ਸਨ।
Fareedkot Teekaਐਸੇ ਜੋ ਆਪ ਕੇ ਜਸ ਕੋ ਉਚਾਰਤੇ ਹੈਂ ਤਿਨੋਂ ਕੇ ਕਾਮ, ਕ੍ਰੋਧ ਆਦੀ ਅਸੁਰ ਔ ਤਿਨ ਕੇ ਅੰਤਸ਼ਕਰਨ ਮੇਂ ਜੋ ਔਰ ਪਾਪ ਥੇ, ਸੋ ਸਭ ਕੰਪਾਇਮਾਨ ਹੋਇਕਰ ਭਾਗ ਗਏ ਹੈਂ॥
Prof. Sahib Singhਉਹ (ਸਾਰੇ ਦੈਂਤ (ਉਥੋਂ) ਭੱਜ ਗਏ ਹਨ, (ਉਹਨਾਂ ਦੇ ਆਪਣੇ) ਪਾਪ ਉਹਨਾਂ ਦੇ ਅੰਦਰ ਕੰਬ ਰਹੇ ਹਨ।ਪਦ ਅਰਥ ਅਸੁਰ = ਦੈਂਤ। ਤੇ = ਉਹ ਸਾਰੇ।
SikhNet (Spanish)los seres malignos corrieron y sus faltas los sacudieron y temblaron.
ਕਾਟੇ ਸੁ ਪਾਪ. ਤਿਨੑ ਨਰਹੁ ਕੇ; ਗੁਰੁ ਰਾਮਦਾਸੁ. ਜਿਨੑ ਪਾਇਯਉ ॥
kaatte su paap. tina narahu ke; gur raamadaas. jina paaeiyau |
Sant Singh KhalsaThose people who found Guru Raam Daas were rid of their sins.
Manmohan SinghThe persons, who attained to Guru Ram Dass, were rid of their sins.
Manmohan Singh (Punjabi)ਜਿਹੜੇ ਪੁਰਸ਼ ਗੁਰੂ ਰਾਮਦਾਸ ਜੀ ਨੂੰ ਪ੍ਰਾਪਤ ਹੋਏ ਹਨ, ਉਹ ਕਸਮਲਾ ਤੋਂ ਖਲਾਸੀ ਪਾ ਗਏ ਹਨ।
Fareedkot Teekaਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਿਨੋਂ ਨੇ ਆਪ ਕੇ ਸਰੂਪ ਕੋ ਵਾ ਆਪ ਕੇ ਚਰਨ ਕਮਲੋਂ ਕੇ ਧਿਆਨ ਕੋ ਪਾਇਆ ਹੈ, ਤਿਨ ਮਾਨੁਖੋਂ ਕੇ ਸਰਬ ਪਾਪ ਆਪ ਨੇ ਕਾਟ ਦੀਏ ਹੈਂ॥
Prof. Sahib Singhਉਹਨਾਂ ਮਨੁੱਖਾਂ ਦੇ ਪਾਪ ਕੱਟੇ ਗਏ ਹਨ, ਜਿਨ੍ਹਾਂ ਨੂੰ ਗੁਰੂ ਰਾਮਦਾਸ ਮਿਲ ਪਿਆ ਹੈ।ਪਦ ਅਰਥ ਤਿਨ ਨਰਹੁ ਕੇ = ਉਹਨਾਂ ਮਨੁੱਖਾਂ ਦੇ।
SikhNet (Spanish)Los que encontraron a Guru Ram Das fueron liberados de sus faltas y errores.
ਛਤ੍ਰੁ ਸਿੰਘਾਸਨੁ ਪਿਰਥਮੀ; ਗੁਰ ਅਰਜੁਨ ਕਉ, ਦੇ ਆਇਅਉ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
chhatru singhaasan pirathamee; gur arajun kau, de aaeaau |2|21|9|11|10|10|22|60|143|
Sant Singh KhalsaHe gave the Royal Canopy and Throne to Guru Arjun, and came home. ||2||21||9||11||10||10||22||60||143||
Manmohan SinghThe Guru came after giving the canopy and the throne of the earth to Guru Arjan Dev.
Manmohan Singh (Punjabi)ਗੁਰੂ ਜੀ ਛਤ੍ਰ ਅਤੇ ਧਰਤੀ ਦਾ ਤਾਜ-ਤਖਤ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆਏ ਹਨ।
Fareedkot Teekaਤਬ ਵਿਸ਼ਨੂੰ ਤੋਂ ਆਦਿ ਲੈ ਕੇ ਦੇਵਤੇ ਕਹਤੇ ਹੈਂ: ਪ੍ਰਿਥਵੀ ਵਿਖੇ ਗੁਰਿਆਈ ਕਾ ਛਤ੍ਰ ਔ ਸਿੰਘਾਸਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਦੇ ਕਰ ਅਪਨੇ ਵਈਕੁੰਠ ਧਾਮ ਮੇਂ ਆਪੇ ਆਏ ਹੋ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
Prof. Sahib Singhਗੁਰੂ ਰਾਮਦਾਸ ਧਰਤੀ ਦਾ ਛਤਰ ਤੇ ਸਿੰਘਾਸਣ ਗੁਰੂ ਅਰਜੁਨ ਸਾਹਿਬ ਜੀ ਨੂੰ ਦੇ ਆਇਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥ਪਦ ਅਰਥ ਦੇ ਆਇਅਉ = ਦੇ ਕੇ ਆ ਗਿਆ ਹੈ ॥੨॥੨੧॥੯॥੧੧॥੧੦॥੧੦॥੨੨॥੬੦॥੧੪੩॥
* ਨੋਟ: ਇਹ ਦੋਵੇਂ ਸਵਈਏ 'ਹਰਿਬੰਸ' ਭੱਟ ਦੇ ਹਨ। ਪਹਿਲੇ ਸਵਈਏ ਵਿਚ ਗੁਰੂ ਅਰਜੁਨ ਸਾਹਿਬ ਜੀ ਦੇ ਦਰਬਾਰ ਦੀ ਮਹਿਮਾ ਕੀਤੀ ਹੈ। ਹਿੰਦੂ ਮਤ ਵਿਚ ਗੰਗਾ, ਪੁਰਾਣ ਤੇ ਵੇਦਾਂ ਦੀ ਉੱਚਤਾ ਮੰਨੀ ਗਈ ਹੈ। ਭੱਟ ਜੀ ਦੇ ਹਿਰਦੇ ਉਤੇ ਸਤਿਗੁਰੂ ਜੀ ਦਾ ਦਰਬਾਰ ਵੇਖ ਕੇ ਇਹ ਪ੍ਰਭਾਵ ਪੈਂਦਾ ਹੈ ਕਿ ਨਾਮ ਅੰਮ੍ਰਿਤ, ਮਾਨੋ, ਗੰਗਾ ਜਲ ਹੈ। ਪੁਰਾਣ ਤੇ ਵੇਦ ਭੀ ਗੁਰੂ-ਦਰ ਦੀ ਸੋਭਾ ਕਰ ਰਹੇ ਹਨ। ਉਸੇ ਤਰ੍ਹਾਂ ਦਾ ਖ਼ਿਆਲ ਹੈ, ਜਿਵੇਂ ਬਾਬਾ ਲਹਣਾ ਜੀ ਨੇ ਵੈਸ਼ਨੋ ਦੇਵੀ ਨੂੰ ਗੁਰੂ ਨਾਨਕ ਦੇ ਦਰ ਤੇ ਝਾੜੂ ਦੇਂਦਿਆਂ ਵੇਖਿਆ। ਭੱਟ ਹਰਿਬੰਸ ਦੇ ਹਿਰਦੇ ਵਿਚ ਪਹਿਲਾਂ ਗੰਗਾ, ਪੁਰਾਣ ਤੇ ਵੇਦਾਂ ਦੀ ਇੱਜ਼ਤ ਸੀ, ਗੁਰੂ ਦਾ ਦਰ ਵੇਖ ਕੇ ਪ੍ਰਤੀਤ ਹੋਇਆ ਕਿ ਇਸ ਦਰ ਦੇ ਤਾਂ ਉਹ ਭੀ ਸੇਵਕ ਹਨ। (ਹਰਿਬੰਸ ਭੱਟ ਦੇ ੨ ਸਵਈਏ)। ਸਾਰਾ ਵੇਰਵਾ: ਕਲ੍ਯ੍ਯਹਸਾਰ = ੧੨। ਮਥੁਰਾ = ੭। ਹਰਿਬੰਸ = ੨। ਜੋੜ ੨੧। ਅਖ਼ੀਰਲੇ ਅੰਕਾਂ ਦਾ ਵੇਰਵਾ: ਸਵਈਏ ਸ੍ਰੀ ਮੁਖ ਬਾਕ੍ਯ੍ਯ ੯ = ੧੧। ਸਵਈਏ ਮਹਲੇ ਪਹਿਲੇ ਕੇ = ੧੦। ਸਵਈਏ ਮਹਲੇ ਦੂਜੇ ਕੇ = ੧੦। ਸਵਈਏ ਮਹਲੇ ਤੀਜੇ ਕੇ = ੨੨। ਸਵਈਏ ਮਹਲੇ ਚੌਥੇ ਕੇ = ੬੦। ਸਵਈਏ ਮਹਲੇ ਪੰਜਵੇਂ ਕੇ = ੨੧। ਕੁੱਲ ਜੋੜ = ੧੪੩। ਅੰਕ ੧੨੨ ਵਿਚ ਗੁਰੂ ਅਰਜਨ ਸਾਹਿਬ ਦੀ ਉਸਤਤਿ ਵਿਚ ਉਚਾਰੇ ੨੧ ਸਵਈਆਂ ਦਾ ਜੋੜ ਨਹੀਂ ਦਿੱਤਾ ਗਿਆ। ਸਾਰੇ ਭੱਟਾਂ ਦਾ ਵੇਰਵਾ: (੧) ਕਲ੍ਯ੍ਯਸਹਾਰ . . ੧੦ . . ੧੦ . . ੯ . . ੧੩ . . ੧੨ . . = ੫੪। (੨) ਜਾਲਪ . . ੫ . . = ੫। (੩) ਕੀਰਤ . . ੪
SikhNet (Spanish)Él otorgó el Dosel Real a Guru Aryan y se fue a Su Hogar. (2-21-9-11-10-10-22-60-143)