ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਸੰਤਨ ਪਹਿ ਆਪਿ; ਉਧਾਰਨ ਆਇਓ ॥੧॥ ਰਹਾਉ ॥
santan peh aap; udhaaran aaeo |1| rahaau |
Sant Singh KhalsaI have come to the Saints to save myself. ||1||Pause||
Manmohan SinghI have come to the saints, to save myself. Pause.
Manmohan Singh (Punjabi)ਆਪਣੇ ਆਪ ਦਾ ਪਾਰ ਉਤਾਰਾ ਕਰਨ ਲਈ, ਮੈਂ ਸਾਧੂਆਂ ਕੋਲ ਆਇਆ ਹਾਂ। ਠਹਿਰਾਉ।
Fareedkot Teekaਸੰਤੋਂ ਕੇ ਪਾਸ ਅਪਨੇ ਆਪ ਕੋ ਉਧਾਰਨੇ ਵਾਸਤੇ ਆਯਾ ਹੂੰ॥੧॥ ਰਹਾਉ ॥
Prof. Sahib Singh(ਜਗਤ ਦੇ ਜੀਵਾਂ ਨੂੰ) ਵਿਕਾਰਾਂ ਤੋਂ ਬਚਾਣ ਲਈ (ਪਰਮਾਤਮਾ) ਆਪ ਸੰਤ ਜਨਾਂ ਦੇ ਹਿਰਦੇ ਵਿਚ ਆ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਪਹਿ = ਪਾਸ, ਕੋਲ, ਦੇ ਹਿਰਦੇ ਵਿਚ। ਉਧਾਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ॥੧॥ ਰਹਾਉ ॥
SikhNet (Spanish)He llegado hasta los Santos para salvar mi ser. (1-Pausa)
ਦਰਸਨ ਭੇਟਤ ਹੋਤ ਪੁਨੀਤਾ; ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
darasan bhettat hot puneetaa; har har mantru drirraaeo |1|
Sant Singh KhalsaGazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||
Manmohan SinghSeeing their vision I am rendered immaculate and they have implanted the Lord God's Name within me.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖ ਮੈਂ ਪਾਵਨ ਪਵਿੱਤ੍ਰ ਹੋ ਗਿਆ ਹਾਂ ਅਤੇ ਉਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Fareedkot Teekaਜਿਨ ਕੇ ਦਰਸਨ ਭੇਟਣੇ ਸੇ ਪੁਰਸੁ ਪਵਿਤ੍ਰ ਹੋਤਾ ਹੈ ਤਿਨੋਂ ਨੇ ਹਰਿ ਹਰਿ ਮੰਤ੍ਰ ਮੇਰੇ ਕੋ ਦ੍ਰਿੜ ਕਰਾਯਾ ਹੈ॥੧॥
Prof. Sahib Singh(ਜੀਵ ਗੁਰੂ ਦਾ) ਦਰਸਨ ਕਰਦਿਆਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਗੁਰੂ ਉਹਨਾਂ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ ॥੧॥ਪਦ ਅਰਥ ਦਰਸਨ ਭੇਟਤ = (ਸੰਤ ਜਨਾਂ ਦਾ, ਗੁਰੂ ਦਾ) ਦਰਸਨ ਕਰਦਿਆਂ। ਪੁਨੀਤਾ = ਪਵਿੱਤਰ, ਚੰਗੇ ਜੀਵਨ ਵਾਲਾ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰਦਾ ਹੈ ॥੧॥
SikhNet (Spanish)Observando la Visión bendita de Su Darshan soy santificado, pues ellos han implantado el Mantra del Señor Jar, Jar, en lo profundo de mi ser. (1)
ਕਾਟੇ ਰੋਗ. ਭਏ ਮਨ ਨਿਰਮਲ; ਹਰਿ ਹਰਿ ਅਉਖਧੁ ਖਾਇਓ ॥੨॥
kaatte rog. bhe man niramal; har har aaukhadh khaaeo |2|
Sant Singh KhalsaThe disease has been eradicated, and my mind has become immaculate. I have taken the healing medicine of the Lord, Har, Har. ||2||
Manmohan SinghPartaking the cure all of the Lord's Name, I am rid of the diseases and my mind is sanctified.
Manmohan Singh (Punjabi)ਸਾਈਂ ਦੇ ਨਾਮ ਦੀ ਔਸ਼ਧੀ ਖਾ ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੇਰਾ ਮਨੂਆ ਪਵਿੱਤਰ ਹੋ ਗਿਆ ਹੈ।
Fareedkot Teekaਅਗ੍ਯਾਨ ਆਦਿ ਰੋਗ ਗੁਰੋਂ ਨੇ ਕਾਟ ਦੀਏ ਹੈਂ ਔਰ ਮਨ ਤਨ ਕਰ ਨਿਰਮਲ ਹੂਏ ਹੈਂ ਔਰ ਹਰਿ ਹਰਿ ਨਾਮੁ (ਅਉਖਧੁ) ਦਾਰੂ ਖਾਯਾ ਹੈ॥੨॥
Prof. Sahib Singh(ਜਿਹੜੇ ਮਨੁੱਖ ਗੁਰੂ ਪਾਸੋਂ) ਹਰਿ-ਨਾਮ ਦੀ ਦਵਾਈ (ਲੈ ਕੇ) ਖਾਂਦੇ ਹਨ (ਉਹਨਾਂ ਦੇ) ਸਾਰੇ ਰੋਗ ਕੱਟੇ ਜਾਂਦੇ ਹਨ, (ਉਹਨਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ ॥੨॥ਪਦ ਅਰਥ ਨਿਰਮਲ = ਸਾਫ਼। ਅਉਖਧੁ = ਦਵਾਈ ॥੨॥
SikhNet (Spanish)La enfermedad ha sido eliminada y mi mente ha sido iluminada. Me he tomado la Cura del Señor Jar, Jar. (2)
ਅਸਥਿਤ ਭਏ. ਬਸੇ ਸੁਖ ਥਾਨਾ; ਬਹੁਰਿ. ਨ ਕਤਹੂ ਧਾਇਓ ॥੩॥
asathit bhe. base sukh thaanaa; bahur. na katahoo dhaaeo |3|
Sant Singh KhalsaI have become steady and stable, and I dwell in the home of peace. I shall never again wander anywhere. ||3||
Manmohan SinghMy mind has become stable and abides in the abode of peace and now goes not anywhere else again.
Manmohan Singh (Punjabi)ਮੇਰਾ ਮਨ ਸਥਿਰ ਹੋ ਗਿਆ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ ਅਤੇ ਹੁਣ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਇਸਥਿਤ ਹੋ ਕਰ ਸੁਖ (ਥਾਨਾ) ਸ੍ਵਰੂਪ ਮੇਂ ਬਸੇ ਹੈਂ ਅਬ ਮਨ ਬਹੁਰੋ ਕਹੀਂ ਕੋ ਧਾਵਤਾ ਨਹੀਂ ਹੈ॥੩॥
Prof. Sahib Singh(ਗੁਰੂ ਪਾਸੋਂ ਨਾਮ-ਦਵਾਈ ਲੈ ਕੇ ਖਾਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ; ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, (ਇਸ ਆਨੰਦ ਨੂੰ ਛੱਡ ਕੇ ਉਹ) ਮੁੜ ਹੋਰ ਕਿਸੇ ਭੀ ਪਾਸੇ ਨਹੀਂ ਭਟਕਦੇ ॥੩॥ਪਦ ਅਰਥ ਅਸਥਿਤ = ਅਡੋਲ-ਚਿੱਤ। ਸੁਖ ਥਾਨਾ = ਆਤਮਕ ਅਡੋਲਤਾ ਵਿਚ। ਬਹੁਰਿ = ਫਿਰ, ਮੁੜ। ਕਤਹੂ = ਕਿਤੇ ਭੀ। ਧਾਇਓ = ਭਟਕਦਾ, ਦੌੜਦਾ ॥੩॥
SikhNet (Spanish)Me he vuelto calmado y estable y, habitando en el Hogar de Paz, ya no vagaré más por ningún lado. (3)
ਸੰਤ ਪ੍ਰਸਾਦਿ ਤਰੇ ਕੁਲ ਲੋਗਾ; ਨਾਨਕ. ਲਿਪਤ, ਨ ਮਾਇਓ ॥੪॥੭॥
sant prasaad tare kul logaa; naanak. lipat, na maaeo |4|7|
Sant Singh KhalsaBy the Grace of the Saints, the people and all their generations are saved; O Nanak, they are not engrossed in Maya. ||4||7||
Manmohan SinghBy the saints grace, all the men are emancipated and then they do not get involved in mammon, O Nanak.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਸਾਰੇ ਇਨਸਾਨ ਪਾਰ ਉਤਰ ਜਾਂਦੇ ਹਨ ਅਤੇ ਫਿਰ ਉਹ ਮੁੜ ਕੇ ਮਾਇਆ ਅੰਦਰ ਨਹੀਂ ਵਸਦੇ ਹੇ ਨਾਨਕ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਕੁਲ ਕੇ ਲੋਗ ਭੀ ਤਰੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮਾਯਾ ਲੇਪੁ ਕਰ ਨਹੀਂ ਸਕਤੀ ਹੈ॥੪॥੭॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਨਾਮ-ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ; ਉਹਨਾਂ ਦੀ) ਕੁਲ ਦੇ ਲੋਕ ਭੀ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਂਦੇ ਹਨ; ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੁਲ ਲੋਗਾ = (ਉਸ ਦੀ) ਕੁਲ ਦੇ ਸਾਰੇ ਲੋਕ। ਲਿਪਤ ਨ ਮਾਇਓ = ਮਾਇਆ ਵਿਚ ਨਹੀਂ ਫਸਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥
SikhNet (Spanish)Por la Gracia de los Santos, la gente y toda su generación es salvada. Oh, dice Nanak, ya no se involucrará con Maya. (4-7)