ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਤੇਰੋ ਜਨੁ; ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥
tero jan; har jas sunat umaahio |1| rahaau |
Sant Singh KhalsaYour humble servant listens to Your Praises with delight. ||1||Pause||
Manmohan SinghHearing Thy praise, O God, Thy slave is greatly enthused. Pause.
Manmohan Singh (Punjabi)ਤੇਰੀ ਉਪਮਾ ਸ੍ਰਵਣ ਕਰਨ ਦੁਆਰਾ ਹੇ ਵਾਹਿਗੁਰੂ! ਤੇਰਾ ਗੋਲਾ ਪਰਮ ਪ੍ਰਸੰਨ ਹੋ ਗਿਆ ਹੈ। ਠਹਿਰਾਉ।
Fareedkot Teekaਹੇ ਹਰੀ! ਮੈਂ ਜਨ ਤੇਰਾ ਜਸੁ ਸੁਨਤਾ ਹੂਆ ਉਤਸਾਹਿ ਕੋ ਪ੍ਰਾਪਤਿ ਹੂਆ ਹੂੰ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰਾ ਸੇਵਕ ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਉਮਾਹ ਵਿਚ ਆ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਜਨੁ = ਦਾਸ, ਸੇਵਕ। ਜਸੁ = ਸਿਫ਼ਤ-ਸਾਲਾਹ। ਸੁਨਤ = ਸੁਣਦਿਆਂ। ਉਮਾਹਿਓ = ਉਮਾਹ ਵਿਚ ਆ ਜਾਂਦਾ ਹੈ, ਪ੍ਰਸੰਨ-ਚਿੱਤ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)Tu humilde Sirviente escucha Tu Alabanza con deleite. (1-Pausa)
ਮਨਹਿ ਪ੍ਰਗਾਸੁ. ਪੇਖਿ ਪ੍ਰਭ ਕੀ ਸੋਭਾ; ਜਤ ਕਤ ਪੇਖਉ. ਆਹਿਓ ॥੧॥
maneh pragaas. pekh prabh kee sobhaa; jat kat pekhau. aahio |1|
Sant Singh KhalsaMy mind is enlightened, gazing upon the Glory of God. Wherever I look, there He is. ||1||
Manmohan SinghSeeing the Lord's glory, my mind is illumined. Wherever I see there He the Lord is.
Manmohan Singh (Punjabi)ਸੁਆਮੀ ਦੀ ਪ੍ਰਭਤਾ ਵੇਖ, ਮੇਰਾ ਮਨ ਰੋਸ਼ਨ ਹੋ ਗਿਆ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੀ ਹੈ।
Fareedkot Teekaਹੇ ਪ੍ਰਭੂ! ਤੇਰੀ ਸੋਭਾ ਕੋ ਦੇਖ ਕਰ ਮਨ ਮੇਂ ਪ੍ਰਗਾਸ ਹੂਆ ਹੈ ਔਰ ਜਹਾਂ ਕਹਾਂ ਦੇਖਤਾ ਹੂੰ ਤੂੰ ਹੀ (ਆਹਿਓ) ਪ੍ਰਤਖ੍ਯ ਭਾਸਤਾ ਹੈ॥੧॥
Prof. Sahib Singhਪ੍ਰਭੂ ਦੀ ਵਡਿਆਈ ਵੇਖ ਕੇ (ਮੇਰੇ) ਮਨ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਮੈਂ ਜਿਧਰ ਕਿਧਰ ਵੇਖਦਾ ਹਾਂ, (ਮੈਨੂੰ ਉਹ ਹਰ ਪਾਸੇ) ਮੌਜੂਦ (ਦਿੱਸਦਾ) ਹੈ ॥੧॥ਪਦ ਅਰਥ ਮਨਹਿ = ਮਨ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ। ਪੇਖਿ = ਵੇਖ ਕੇ। ਸੋਭਾ = ਵਡਿਆਈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਆਹਿਓ = ਮੌਜੂਦ ॥੧॥
SikhNet (Spanish)Mi mente se ha iluminado observando la Gloria de Dios y ahora, a dónde sea que volteo, ahí está Él. (1)
ਸਭ ਤੇ ਪਰੈ. ਪਰੈ ਤੇ ਊਚਾ; ਗਹਿਰ ਗੰਭੀਰ ਅਥਾਹਿਓ ॥੨॥
sabh te parai. parai te aoochaa; gahir ganbheer athaahio |2|
Sant Singh KhalsaYou are the farthest of all, the highest of the far, profound, unfathomable and unreachable. ||2||
Manmohan SinghThou, O Lord, are the Remotest of the remote, the Highest of all, Profound, Immovable and Unfathomable.
Manmohan Singh (Punjabi)ਤੂੰ ਹੇ ਪ੍ਰਭੂ! ਪਰੇਡੇ ਤੋਂ ਪਰਮ ਪਰੇਡੇ, ਸਾਰਿਆਂ ਨਾਲੋਂ ਬਲੰਦ, ਡੂੰਘਾ, ਅਹਿਲ ਅਤੇ ਬੇਥਾਹ ਹੈ।
Fareedkot Teekaਸਭ ਸੇ ਪਰੇ ਜੋ ਦੇਵਤਾ ਹੈਂ ਤਿਨ ਸੇ ਪਰੇ ਇੰਦ੍ਰਾਇਕ ਬ੍ਰਹਮਾਦਿਕੋਂ ਸੇ ਤੂੰ ਊਚਾ ਹੈਂ ਔ ਅਤੀ ਡੂੰਘਾ ਅਰ ਨਿਰਹਲ ਅਥਾਹਿ ਹੈਂ॥੨॥
Prof. Sahib Singhਪਰਮਾਤਮਾ ਸਭ ਜੀਵਾਂ ਤੋਂ ਵੱਡਾ ਹੈ ਸਭ ਜੀਵਾਂ ਤੋਂ ਉੱਚਾ ਹੈ; ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦੀ ਹਾਥ ਨਹੀਂ ਲੱਭ ਸਕਦੀ ॥੨॥ਪਦ ਅਰਥ ਤੇ = ਤੋਂ। ਤੇ ਊਚਾ = (ਸਭ) ਤੇ ਊਚਾ। ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ ॥੨॥
SikhNet (Spanish)Eres Inalcanzable, lo más Excelso, Profundo e Insondable. (2)
ਓਤਿ ਪੋਤਿ ਮਿਲਿਓ ਭਗਤਨ ਕਉ; ਜਨ ਸਿਉ ਪਰਦਾ ਲਾਹਿਓ ॥੩॥
ot pot milio bhagatan kau; jan siau paradaa laahio |3|
Sant Singh KhalsaYou are united with Your devotees, through and through; You have removed Your veil for Your humble servants. ||3||
Manmohan SinghLike warp and woop, Thou are united with Thine devotees and for Thine slaves, Thou has removed the veil off thy face.
Manmohan Singh (Punjabi)ਤਾਣੇ ਅਤੇ ਪੇਟੇ ਦੀ ਮਾਨੰਦ, ਤੂੰ ਆਪਣੇ ਅਨੁਰਾਗੀਆਂ ਨਾਲ ਮਿਲਿਆ ਹੋਇਆ ਹੈ ਅਤੇ ਆਪਣੇ ਗੋਲਿਆ ਦੇ ਲਈ ਤੂੰ ਆਪਣੇ ਚਿਹਰੇ ਤੋਂ ਪੜਦਾ ਲਾਹ ਸੁਟਿਆ ਹੈ।
Fareedkot Teekaਦਾਸੋਂ ਸੇ ਤੈਨੇ ਪਰਦਾ ਉਠਾਇ ਦੀਆ ਹੈ, ਤਾਣੇ ਪੇਟੇ ਦੀ ਤਰਹ ਭਗਤੋਂ ਕੇ ਸਾਥ ਮਿਲਾ ਹੂਆ ਹੈਂ॥੩॥
Prof. Sahib Singh(ਜਿਵੇਂ) ਤਾਣੇ ਵਿਚ ਪੇਟੇ ਵਿਚ (ਧਾਗਾ ਮਿਲਿਆ ਹੋਇਆ ਹੁੰਦਾ ਹੈ, ਤਿਵੇਂ) ਪਰਮਾਤਮਾ ਆਪਣੇ ਭਗਤਾਂ ਨੂੰ ਮਿਲਿਆ ਹੁੰਦਾ ਹੈ, ਆਪਣੇ ਸੇਵਕਾਂ ਤੋਂ ਉਸ ਨੇ ਉਹਲਾ ਦੂਰ ਕੀਤਾ ਹੁੰਦਾ ਹੈ ॥੩॥ਪਦ ਅਰਥ ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਪਰਦਾ = ਵਿੱਥ। ਲਾਹਿਓ = ਦੂਰ ਕਰ ਦਿੱਤਾ ॥੩॥
SikhNet (Spanish)Permaneces unido a Tus Devotos a través de todo. Has removido Tu Velo para Tus humildes Sirvientes.
ਗੁਰ ਪ੍ਰਸਾਦਿ ਗਾਵੈ ਗੁਣ ਨਾਨਕ; ਸਹਜ ਸਮਾਧਿ ਸਮਾਹਿਓ ॥੪॥੬॥
gur prasaad gaavai gun naanak; sehaj samaadh samaahio |4|6|
Sant Singh KhalsaBy Guru's Grace, Nanak sings Your Glorious Praises; he is intuitively absorbed in Samaadhi. ||4||6||
Manmohan SinghBy the Guru's grace, Nanak sings the Lord's praises and remains merged in the trance of equipoise.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਨਕ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਕਰ, ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੇਰੇ ਗੁਣੋਂ ਕੋ ਗਾਵਤੇ ਹੈਂ ਔਰ ਸਮਾਧੀ ਕਰ ਕੇ ਸਹਿਜੇ ਹੀ (ਸਮਾਹਿਓ) ਅਨੰਦ ਹੂਆ ਹੈ॥੪॥੬॥
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਹੜਾ ਮਨੁੱਖ ਪਰਮਾਤਮਾ ਦੇ) ਗੁਣ ਗਾਂਦਾ ਰਹਿੰਦਾ ਹੈ ਉਹ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦਾ ਹੈ ॥੪॥੬॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਸਹਜ = ਆਤਮਕ ਅਡੋਲਤਾ। ਸਮਾਹਿਓ = ਲੀਨ ਰਹਿੰਦਾ ਹੈ ॥੪॥੬॥
SikhNet (Spanish)Por la Gracia del Guru, Nanak canta Tu Gloriosa Alabanza y de forma intuitiva es absorbido en Samadhi. (4-6)