ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਚੀਤਿ ਆਵੈ; ਤਾਂ ਮਹਾ ਅਨੰਦ ॥
cheet aavai; taan mahaa anand |
Sant Singh KhalsaWhen He comes to mind, then I am in supreme bliss.
Manmohan SinghWhen I remember my Lord, then I am in supreme bless.
Manmohan Singh (Punjabi)ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ ਤਦ ਮੈਨੂੰ ਪਰਮ ਖੁਸ਼ੀ ਹੁੰਦੀ ਹੈ।
Fareedkot Teekaਹੇ ਭਾਈ! ਜੇ ਪਰਮੇਸਰ ਚਿਤ ਮੇਂ ਆਵੈਂ ਤਾਂ ਅਤ੍ਯੰਤ ਅਨੰਦ ਪ੍ਰਾਪਤਿ ਹੋਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ,ਪਦ ਅਰਥ ਚੀਤਿ = ਚਿੱਤ ਵਿਚ। ਆਵੈ = (ਪਰਮਾਤਮਾ) ਆ ਵੱਸਦਾ ਹੈ।
SikhNet (Spanish)Cuando alabo a mi Dios, entro en total Éxtasis.
ਚੀਤਿ ਆਵੈ; ਤਾਂ ਸਭਿ ਦੁਖ ਭੰਜ ॥
cheet aavai; taan sabh dukh bhanj |
Sant Singh KhalsaWhen He comes to mind, then all my pains are shattered.
Manmohan SinghWhen I remember my Lord, then all my pains are shattered.
Manmohan Singh (Punjabi)ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ, ਤਾਂ ਮੇਰੇ ਸਾਰੇ ਦੁੱਖੜੇ ਨਸ਼ਟ ਹੋ ਜਾਂਦੇ ਹਨ।
Fareedkot Teekaਜੇ ਚਿਤ ਮੇਂ ਆਵੇ ਤਾਂ ਸੰਪੂਰਨ ਦੁਖ (ਭੰਜ) ਨਾਸ ਹੋਤੇ ਹੈਂ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,ਪਦ ਅਰਥ ਸਭਿ = ਸਾਰੇ। ਭੰਜ = ਨਾਸ।
SikhNet (Spanish)Cuando alabo a mi Dios, todo mi sufrimiento se acaba.
ਚੀਤਿ ਆਵੈ; ਤਾਂ ਸਰਧਾ ਪੂਰੀ ॥
cheet aavai; taan saradhaa pooree |
Sant Singh KhalsaWhen He comes to mind, my hopes are fulfilled.
Manmohan SinghWhen I remember my Lord, then my aspiration is fulfilled.
Manmohan Singh (Punjabi)ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ, ਤਦ ਮੇਰੀ ਅਭਿਲਾਸ਼ਾ ਪੂਰੀ ਹੋ ਜਾਂਦੀ ਹੈ।
Fareedkot Teekaਜੇ ਚਿਤ ਮੇਂ ਆਵਤਾ ਹੈ ਤੌ ਮਨ ਕੀ ਸਰਧਾ ਪੂਰੀ ਹੋ ਜਾਤੀ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ,
SikhNet (Spanish)Cuando alabo a mi Dios, mi Fe se incrementa.
ਚੀਤਿ ਆਵੈ; ਤਾਂ ਕਬਹਿ. ਨ ਝੂਰੀ ॥੧॥
cheet aavai; taan kabeh. na jhooree |1|
Sant Singh KhalsaWhen He comes to mind, I never feel sadness. ||1||
Manmohan SinghWhen I remember my Lord, then I sorrow not ever.
Manmohan Singh (Punjabi)ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਕਦੇ ਭੀ ਸ਼ੋਕ ਨਹੀਂ ਹੁੰਦਾ।
Fareedkot Teekaਜੇ ਚਿਤ ਮੇਂ ਆ ਜਾਵੈ ਤਾਂ ਜੀਵ ਕਬੀ ਝੂਰਤਾ ਨਹੀਂ ਹੈ॥੧॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ ॥੧॥ਪਦ ਅਰਥ ਨ ਝੂਰੀ = ਚਿੰਤਾ ਫ਼ਿਕਰ ਨਹੀਂ ਕਰਦਾ ॥੧॥
SikhNet (Spanish)Sí, cuando alabo a Dios, ya no sufro más. (1)
ਅੰਤਰਿ ਰਾਮ ਰਾਇ ਪ੍ਰਗਟੇ ਆਇ ॥
antar raam raae pragatte aae |
Sant Singh KhalsaDeep within my being, my Sovereign Lord King has revealed Himself to me.
Manmohan SinghWithin my mind, God the king, has become manifest.
Manmohan Singh (Punjabi)ਮੇਰੇ ਹਿਰਦੇ ਅੰਦਰ ਪ੍ਰਭੂ, ਪਾਤਿਸ਼ਾਹ ਪਰਤੱਖ ਹੋ ਗਿਆ ਹੈ।
Fareedkot Teekaਹਮਾਰੇ ਅੰਤਰ ਰਾਮ ਰਾਇ ਆਨ ਕਰ ਪ੍ਰਗਟ ਹੂਏ ਹੈਂ॥☬ਜੇ ਕਹੇ ਕਿਸ ਰੀਤੀ ਕਰ ਪਰਗਟ ਹੂਏ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ,ਪਦ ਅਰਥ ਅੰਤਰਿ = (ਜਿਸ ਮਨੁੱਖ ਦੇ) ਹਿਰਦੇ ਵਿਚ। ਰਾਮਰਾਇ = ਪ੍ਰਭੂ-ਪਾਤਿਸ਼ਾਹ। ਆਇ = ਆ ਕੇ।
SikhNet (Spanish)Cuando en mi interior mi Dios, el Rey, se vuelve manifiesto,
ਗੁਰਿ ਪੂਰੈ; ਦੀਓ ਰੰਗੁ ਲਾਇ ॥੧॥ ਰਹਾਉ ॥
gur poorai; deeo rang laae |1| rahaau |
Sant Singh KhalsaThe Perfect Guru has inspired me to love Him. ||1||Pause||
Manmohan SinghThe perfect Guru, has made me love my Lord. Pause.
Manmohan Singh (Punjabi)ਪੂਰਨ ਗੁਰਾਂ ਨੇ ਪ੍ਰਭੂ ਨਾਲ ਪਿਆਰ ਪਾ ਦਿੱਤਾ ਹੈ। ਠਹਿਰਾਓ।
Fareedkot Teekaਪੂਰੇ ਗੁਰੋਂ ਨੇ ਵਾਹਿਗੁਰੂ ਵਿਖੇ ਹਮਾਰਾ (ਰੰਗੁ) ਪ੍ਰੇਮ ਲਗਾਇ ਦੀਆ ਹੈ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ॥੧॥ ਰਹਾਉ ॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ ॥੧॥ ਰਹਾਉ ॥
SikhNet (Spanish)me apego a Él, por la Gracia del Perfecto Guru. (1-Pausa)
ਚੀਤਿ ਆਵੈ; ਤਾਂ ਸਰਬ ਕੋ ਰਾਜਾ ॥
cheet aavai; taan sarab ko raajaa |
Sant Singh KhalsaWhen He comes to mind, I am the king of all.
Manmohan SinghIf I cherish Thee, then I am the King of all.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੈਂ ਸਮੂਹ ਦਾ ਪਤਿਸ਼ਾਹ ਹਾਂ।
Fareedkot Teekaਜੇ ਵਾਹਿਗੁਰੂ ਚਿਤ ਆਵਤਾ ਹੈ ਤੌ ਵਹੁ ਪੁਰਸ ਸਰਬ ਕਾ ਰਾਜਾ ਵਾ ਪ੍ਰਕਾਸਕ ਹੋ ਜਾਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ,ਪਦ ਅਰਥ ਕੋ = ਦਾ।
SikhNet (Spanish)Cuando alabo a mi Dios, me vuelvo el monarca de todo lo que veo.
ਚੀਤਿ ਆਵੈ; ਤਾਂ ਪੂਰੇ ਕਾਜਾ ॥
cheet aavai; taan poore kaajaa |
Sant Singh KhalsaWhen He comes to mind, all my affairs are completed.
Manmohan SinghIf I cherish Thee, then all my tasks are accomplished.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।
Fareedkot Teekaਜੇ ਚਿਤ ਮੇਂ ਆ ਜਾਵੈ ਤਾਂ ਸਰਬ ਕਾਰਜ ਪੂਰੇ ਹੋ ਜਾਤੇ ਹੈਂ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,ਪਦ ਅਰਥ ਪੂਰੇ = ਸਿਰੇ ਚੜ੍ਹ ਜਾਂਦੇ ਹਨ।
SikhNet (Spanish)Mira, cuando alabo a mi Dios, todas mis tareas son realizadas.
ਚੀਤਿ ਆਵੈ; ਤਾਂ ਰੰਗਿ ਗੁਲਾਲ ॥
cheet aavai; taan rang gulaal |
Sant Singh KhalsaWhen He comes to mind, I am dyed in the deep crimson of His Love.
Manmohan SinghIf I cherish Thee, then assume I the deep red colour.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰਾ ਗੂੜ੍ਹਾ ਲਾਲ ਰੰਗ ਹੋ ਜਾਂਦਾ ਹੈ।
Fareedkot Teekaਜੇ ਪਰਮੇਸਰ ਚਿਤ ਮੇਂ ਆਵੈ ਤੌ ਚਿਤ ਕੋ (ਰੰਗਿ ਗੁਲਾਲ) ਸਘਨ ਅਨੰਦ ਹੋ ਜਾਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ,ਪਦ ਅਰਥ ਰੰਗਿ = ਰੰਗ ਵਿਚ।
SikhNet (Spanish)Cuando alabo a mi Dios, mi Color flamea rojo como el de la flor de Lala.
ਚੀਤਿ ਆਵੈ; ਤਾਂ ਸਦਾ ਨਿਹਾਲ ॥੨॥
cheet aavai; taan sadaa nihaal |2|
Sant Singh KhalsaWhen He comes to mind, I am ecstatic forever. ||2||
Manmohan SinghIf I cherish Thee, then am I rendered happy for ever.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ, ਤਦ ਮੈਂ ਹਮੇਸ਼ਾਂ ਲਈ ਖੁਸ਼ ਹੋ ਜਾਂਦਾ ਹਾਂ।
Fareedkot Teekaਜੇ ਚਿਤ ਮੇਂ ਆਵਤਾ ਹੈ ਤੌ ਪੁਰਸ ਸਦਾ (ਨਿਹਾਲ) ਦੁਖਾਂ ਤੇ ਰਹਿਤ ਹੋ ਜਾਤਾ ਹੈ॥੨॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ ॥੨॥ਪਦ ਅਰਥ ਨਿਹਾਲ = ਪ੍ਰਸੰਨ, ਖਿੜੇ-ਮੱਥੇ ॥੨॥
SikhNet (Spanish)Sí, cuando alabo a mi Dios, vivo siempre en el Contentamiento. (2)
ਚੀਤਿ ਆਵੈ; ਤਾਂ ਸਦ ਧਨਵੰਤਾ ॥
cheet aavai; taan sad dhanavantaa |
Sant Singh KhalsaWhen He comes to mind, I am wealthy forever.
Manmohan SinghIf Thou, O Lord, come into my mind then I am ever wealthy.
Manmohan Singh (Punjabi)ਜੇਕਰ ਤੂੰ ਹੇ ਸੁਆਮੀ! ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਹਮੇਸ਼ਾਂ ਹੀ ਅਮੀਰ ਹਾਂ।
Fareedkot Teekaਜੇ ਚਿਤ ਮੇਂ ਆਵੇ ਤੋ ਸਦੀਵ ਧਨਾਢ ਹੋਤਾ ਹੈ॥
Prof. Sahib Singh(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ, ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ,ਪਦ ਅਰਥ ਸਦ = ਸਦਾ।
SikhNet (Spanish)Cuando alabo a mi Dios, soy bendecido para siempre con Sus Riquezas.
ਚੀਤਿ ਆਵੈ; ਤਾਂ ਸਦ ਨਿਭਰੰਤਾ ॥
cheet aavai; taan sad nibharantaa |
Sant Singh KhalsaWhen He comes to mind, I am free of doubt forever.
Manmohan SinghIf Thou come into my mind, then I become ever doubt-free.
Manmohan Singh (Punjabi)ਜੇਕਰ ਤੂੰ ਮੇਰੇ ਚਿੱਤ ਵਿੰਚ ਆ ਜਾਵੇ, ਤਦ ਮੈਂ ਸਦੀਵ ਸੰਦੇਹ-ਰਹਿਤ ਹੋ ਜਾਂਦਾ ਹਾਂ।
Fareedkot Teekaਜੇ ਚਿਤ ਮੇਂ ਆਵੇ ਤੌ ਉਸ ਪੁਰਸ ਕਾ ਹ੍ਰਿਦੈ ਰੂਪੀ (ਸਦਨਿ) ਘਰੁ ਸੁਭ ਗੁਣੋਂ ਕਰ ਕੇ ਪੂਰਨ ਹੋਤਾ ਹੈ, ਵਾ ਸਦਾ ਭ੍ਰਮ ਤੇ ਰਹਿਤ ਹੋਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ,ਪਦ ਅਰਥ ਨਿਭਰੰਤਾ = ਭ੍ਰਾਂਤੀ ਤੋਂ ਬਿਨਾ, ਭਟਕਣਾ ਤੋਂ ਬਚ ਜਾਂਦਾ ਹੈ।
SikhNet (Spanish)Cuando alabo a mi Señor me libero de mis dudas,
ਚੀਤਿ ਆਵੈ; ਤਾਂ ਸਭਿ ਰੰਗ ਮਾਣੇ ॥
cheet aavai; taan sabh rang maane |
Sant Singh KhalsaWhen He comes to mind, then I enjoy all pleasures.
Manmohan SinghIf Thou come into my mind, then I enjoy all the pleasure.
Manmohan Singh (Punjabi)ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਸਮੂਹ ਖੁਸ਼ੀਆਂ ਭੋਗਦਾ ਹਾਂ।
Fareedkot Teekaਜਿਸ ਕੋ ਵਾਹਿਗੁਰੂ ਚਿਤ ਆਵਤਾ ਹੈ ਵਹੁ ਸਰਬ ਪ੍ਰਕਾਰ ਕੀਆਂ ਖੁਸੀਆਂ ਕੋ (ਮਾਣੈ) ਭੋਗਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ,
SikhNet (Spanish)cuando alabo a mi Dios mi ser se regocija de Dicha. Si,
ਚੀਤਿ ਆਵੈ; ਤਾਂ ਚੂਕੀ ਕਾਣੇ ॥੩॥
cheet aavai; taan chookee kaane |3|
Sant Singh KhalsaWhen He comes to mind, I am rid of fear. ||3||
Manmohan SinghIf Thou come into my mind, then I am rid of fear.
Manmohan Singh (Punjabi)ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੇਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਜੇ ਪਰਮੇਸ੍ਵਰ ਚਿਤ ਮੇਂ ਆਵੈ ਤੌ ਜਮਾਦਿਕੋਂ ਕੀ ਕਨੋਡ ਉਠ ਗਈ ਜਾਣੋ॥੩॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥ਪਦ ਅਰਥ ਚੂਕੀ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ ॥੩॥
SikhNet (Spanish)cuando alabo a mi Dios, no me apoyo en el otro. (3)
ਚੀਤਿ ਆਵੈ; ਤਾਂ ਸਹਜ ਘਰੁ ਪਾਇਆ ॥
cheet aavai; taan sehaj ghar paaeaa |
Sant Singh KhalsaWhen He comes to mind, I find the home of peace and poise.
Manmohan SinghWhen I meditate on Thee, O Lord, then I am blessed with the home of peace.
Manmohan Singh (Punjabi)ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਨੂੰ ਆਰਾਮ ਦਾ ਗ੍ਰਹਿ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੇ ਚਿਤ ਮੇਂ ਆਵੈ ਤੋ ਪਰਮੇਸਰ ਘਰ ਮੇਂ ਪਾਇਆ ਹੀ ਜਾਣੋ॥
Prof. Sahib Singh(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ, ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ,ਪਦ ਅਰਥ ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ।
SikhNet (Spanish)Cuando alabo a mi Dios, llego hasta el Recinto de Paz,
ਚੀਤਿ ਆਵੈ; ਤਾਂ ਸੁੰਨਿ ਸਮਾਇਆ ॥
cheet aavai; taan sun samaaeaa |
Sant Singh KhalsaWhen He comes to mind, I am absorbed in the Primal Void of God.
Manmohan SinghWhen I meditate on Thee, I am absorbed in Thee, O Lord.
Manmohan Singh (Punjabi)ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ, ਹੇ ਪ੍ਰਭੂ!
Fareedkot Teekaਜੇ ਚਿਤ ਮੇਂ ਆਵੈ ਤੋ ਜੀਵ ਕੋ ਅਫੁਰ ਸਰੂਪ ਮੇਂ ਸਮਾਇਆ ਹੀ ਜਾਣੋ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ,ਪਦ ਅਰਥ ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ, ਅਫੁਰ ਅਵਸਥਾ ਵਿਚ।
SikhNet (Spanish)Cuando alabo a mi Dios, me fundo en el Espacio de Lo Absoluto.
ਚੀਤਿ ਆਵੈ; ਸਦ ਕੀਰਤਨੁ ਕਰਤਾ ॥
cheet aavai; sad keeratan karataa |
Sant Singh KhalsaWhen He comes to mind, I continually sing the Kirtan of His Praises.
Manmohan SinghWhen I meditate on Thee, then ever, sing I Thy praise.
Manmohan Singh (Punjabi)ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਸਜੀਵ ਹੀ ਤੇਰਾ ਜੱਸ ਗਾਇਨ ਕਰਦਾ ਹਾਂ।
Fareedkot Teekaਜਿਸ ਕੇ ਚਿਤ ਵਾਹਿਗੁਰੂ ਆਵਤਾ ਹੈ, ਸੋ ਸਦੀਵ ਤਿਸੀ ਕਾ ਕੀਰਤਨੁ ਭਜਨੁ ਕਰਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,ਪਦ ਅਰਥ ਕੀਰਤਨੁ = ਸਿਫ਼ਤ-ਸਾਲਾਹ।
SikhNet (Spanish)Cuando alabo a mi Dios, canto siempre Su Alabanza
ਮਨੁ ਮਾਨਿਆ; ਨਾਨਕ ਭਗਵੰਤਾ ॥੪॥੮॥੨੧॥
man maaniaa; naanak bhagavantaa |4|8|21|
Sant Singh KhalsaNanak's mind is pleased and satisfied with the Lord God. ||4||8||21||
Manmohan SinghNanak's mind is pleased with the Fortunate Lord.
Manmohan Singh (Punjabi)ਨਾਨਕ ਦਾ ਚਿੱਤ ਭਾਗਾਂ ਵਾਲੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਮਨੁ ਭਗਵੰਤ ਕੇ ਸਾਥ ਮਾਨ ਗਿਆ ਹੈ॥੪॥੮॥੨੧॥
Prof. Sahib Singhਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੪॥੮॥੨੧॥ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ ॥੪॥੮॥੨੧॥
SikhNet (Spanish)y mi mente se complace entonces con mi Señor, el Dios. (4-8-21)