ੴ

ਸਿੱਖਬਾਣੀ · SikhBani

Ang 1141

Sri Guru Granth Sahib · Raag Bhairao · 4 shabads, 59 lines
Translations
Shabad Guru Arjan Dev Ji Raag Bhairao continued from Ang 1140

ਰੋਗ ਬੰਧ; ਰਹਨੁ ਰਤੀ. ਨ ਪਾਵੈ ॥

rog bandh; rehan ratee. na paavai |

Sant Singh KhalsaEntangled in disease, they cannot stay still, even for an instant.
Manmohan SinghEntangled in disease, he is not permitted to stay any where even for a moment.
Manmohan Singh (Punjabi)ਬੀਮਾਰੀ ਅੰਦਰ ਫਾਥੇ ਹੋਏ ਨੂੰ ਉਸ ਨੂੰ ਕਿਤੇ ਮੁਹਤ ਭਰ ਭੀ ਠਹਿਰਨ ਨਹੀਂ ਮਿਲਦਾ।
Fareedkot Teekaਜੋ ਪੁਰਸ ਅਗ੍ਯਾਨ ਰੋਗ ਕਰ ਬੰਧਾਇਮਾਨ ਹੈ ਵਹੁ ਰਤੀ ਮਾਤ੍ਰ ਭੀ ਇਸਥਤੀ ਨਹੀਂ ਪਾਵਤਾ ਹੈ॥
Prof. Sahib Singhਰੋਗ ਦੇ ਬੰਧਨਾਂ ਦੇ ਕਾਰਨ (ਜੂਨਾਂ ਵਿਚ) ਭਟਕਣ ਤੋਂ ਰਤਾ ਭਰ ਭੀ ਖ਼ਲਾਸੀ ਨਹੀਂ ਪਾ ਸਕਦਾ।

ਪਦ ਅਰਥ ਬੰਧੁ = ਬੰਧਨ। ਰਹਨੁ = ਭਟਕਣਾ ਤੋਂ ਖ਼ਲਾਸੀ, ਸ਼ਾਂਤੀ, ਟਿਕਾਉ। ਰਤੀ = ਰਤਾ ਭਰ ਭੀ।

SikhNet (Spanish)El que tiene este mal, no logra Paz en su mente

ਬਿਨੁ ਸਤਿਗੁਰ; ਰੋਗੁ ਕਤਹਿ. ਨ ਜਾਵੈ ॥੩॥

bin satigur; rog kateh. na jaavai |3|

Sant Singh KhalsaWithout the True Guru, the disease is never cured. ||3||
Manmohan SinghWithout the True Guru, the disease is never eradicated.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਬੀਮਾਰੀ ਕਦਾਚਿਤ ਦੂਰ ਨਹੀਂ ਹੁੰਦੀ।
Fareedkot Teekaਸਤਿਗੁਰੋਂ ਸੇ ਬਿਨਾਂ ਅਗ੍ਯਾਨ ਰੋਗੁ ਕਬੀ ਨਹੀਂ ਜਾਤਾ॥੩॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ (ਇਹ) ਰੋਗ ਕਿਸੇ ਤਰ੍ਹਾਂ ਭੀ ਦੂਰ ਨਹੀਂ ਹੁੰਦਾ ॥੩॥

ਪਦ ਅਰਥ ਕਤਹਿ = ਕਿਸੇ ਤਰ੍ਹਾਂ ਭੀ ॥੩॥

SikhNet (Spanish)y sin el Guru la enfermedad del deseo no lo deja. (3)

ਪਾਰਬ੍ਰਹਮਿ ਜਿਸੁ ਕੀਨੀ ਦਇਆ ॥

paarabraham jis keenee deaa |

Sant Singh KhalsaWhen the Supreme Lord God grants His Mercy,
Manmohan SinghHe, to whom the Transcendent Lord shows mercy,
Manmohan Singh (Punjabi)ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
Fareedkot Teekaਜਿਸ ਪੁਰਸ ਪਰ ਪਰਮੇਸ੍ਵਰ ਨੇ ਕ੍ਰਿਪਾ ਦ੍ਰਿਸਟੀ ਕਰੀ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ,

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ।

SikhNet (Spanish)El que tiene la Gracia del Señor Trascendente,

ਬਾਹ ਪਕੜਿ; ਰੋਗਹੁ ਕਢਿ ਲਇਆ ॥

baah pakarr; rogahu kadt leaa |

Sant Singh KhalsaHe grabs hold of the mortal's arm, and pulls him up and out of the disease.
Manmohan Singhholding him by the arm, He pulls him out of the disease.
Manmohan Singh (Punjabi)ਉਸ ਦੀ ਭੁਜਾ ਫੜ ਕੇ ਉਸ ਨੂੰ ਉਹ ਬੀਮਾਰੀ ਤੋਂ ਬਾਹਰ ਧੂ ਲੈਂਦਾ ਹੈ।
Fareedkot Teekaਤਿਸ ਕੋ ਬਾਂਹ ਪਕੜ ਕਰ ਸੰਸਾਰ ਰੋਗ ਸੇ ਨਿਕਾਲ ਲੀਆ ਹੈ॥
Prof. Sahib Singhਉਸ ਨੂੰ ਉਸ ਨੇ ਬਾਂਹ ਫੜ ਕੇ ਰੋਗ ਵਿਚੋਂ ਬਚਾ ਲਿਆ।

ਪਦ ਅਰਥ ਪਕੜਿ = ਫੜ ਕੇ। ਰੋਗਹੁ = ਰੋਗ ਤੋਂ।

SikhNet (Spanish)el Mismo Señor lo lleva de Su Mano y se libera de sus males.

ਤੂਟੇ ਬੰਧਨ; ਸਾਧਸੰਗੁ ਪਾਇਆ ॥

tootte bandhan; saadhasang paaeaa |

Sant Singh KhalsaReaching the Saadh Sangat, the Company of the Holy, the mortal's bonds are broken.
Manmohan SinghThe fetters of him, who obtains the saints' A society, are snapped.
Manmohan Singh (Punjabi)ਜੋ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਬ ਸੰਤੋਂ ਕਾ ਸੰਗੁ ਪ੍ਰਾਪਤਿ ਹੂਆ, ਤਬ ਸੰਪੂਰਨ ਸੰਸਾਰ ਬੰਧਨ ਤੂਟ ਜਾਤੇ ਭਏ॥
Prof. Sahib Singhਜਦੋਂ ਉਸ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ, ਉਸ ਦੇ (ਆਤਮਕ ਰੋਗਾਂ ਦੇ ਸਾਰੇ) ਬੰਧਨ ਟੁੱਟ ਗਏ।
SikhNet (Spanish)Llega hasta la Sociedad de los Santos, sus amarras le son quitadas y así,

ਕਹੁ ਨਾਨਕ; ਗੁਰਿ. ਰੋਗੁ ਮਿਟਾਇਆ ॥੪॥੭॥੨੦॥

kahu naanak; gur. rog mittaaeaa |4|7|20|

Sant Singh KhalsaSays Nanak, the Guru cures him of the disease. ||4||7||20||
Manmohan SinghSays Nanak, the Guru rids him of the disease.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਗੁਰਦੇਵ ਜੀ ਉਸ ਦੀ ਬੀਮਾਰੀ ਕੱਟ ਦਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਨੇ ਅਗ੍ਯਾਨ ਰੋਗੁ ਮਿਟਾ ਦੀਆ ਹੈ॥੪॥੭॥੨੦॥☬ਵਾਹਿਗੁਰੂ ਚਿਤ ਆਵਨ ਕਾ ਫਲੁ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਗੁਰੂ ਨੇ (ਉਸ ਦਾ) ਰੋਗ ਮਿਟਾ ਦਿੱਤਾ ॥੪॥੭॥੨੦॥

ਪਦ ਅਰਥ ਗੁਰਿ = ਗੁਰੂ ਨੇ ॥੪॥੭॥੨੦॥

SikhNet (Spanish)dice Nanak, se libera de todas sus aflicciones. (4-7-20)

Open this shabad (19 lines, Angs 1140-1141) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਚੀਤਿ ਆਵੈ; ਤਾਂ ਮਹਾ ਅਨੰਦ ॥

cheet aavai; taan mahaa anand |

Sant Singh KhalsaWhen He comes to mind, then I am in supreme bliss.
Manmohan SinghWhen I remember my Lord, then I am in supreme bless.
Manmohan Singh (Punjabi)ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ ਤਦ ਮੈਨੂੰ ਪਰਮ ਖੁਸ਼ੀ ਹੁੰਦੀ ਹੈ।
Fareedkot Teekaਹੇ ਭਾਈ! ਜੇ ਪਰਮੇਸਰ ਚਿਤ ਮੇਂ ਆਵੈਂ ਤਾਂ ਅਤ੍ਯੰਤ ਅਨੰਦ ਪ੍ਰਾਪਤਿ ਹੋਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ,

ਪਦ ਅਰਥ ਚੀਤਿ = ਚਿੱਤ ਵਿਚ। ਆਵੈ = (ਪਰਮਾਤਮਾ) ਆ ਵੱਸਦਾ ਹੈ।

SikhNet (Spanish)Cuando alabo a mi Dios, entro en total Éxtasis.

ਚੀਤਿ ਆਵੈ; ਤਾਂ ਸਭਿ ਦੁਖ ਭੰਜ ॥

cheet aavai; taan sabh dukh bhanj |

Sant Singh KhalsaWhen He comes to mind, then all my pains are shattered.
Manmohan SinghWhen I remember my Lord, then all my pains are shattered.
Manmohan Singh (Punjabi)ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ, ਤਾਂ ਮੇਰੇ ਸਾਰੇ ਦੁੱਖੜੇ ਨਸ਼ਟ ਹੋ ਜਾਂਦੇ ਹਨ।
Fareedkot Teekaਜੇ ਚਿਤ ਮੇਂ ਆਵੇ ਤਾਂ ਸੰਪੂਰਨ ਦੁਖ (ਭੰਜ) ਨਾਸ ਹੋਤੇ ਹੈਂ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,

ਪਦ ਅਰਥ ਸਭਿ = ਸਾਰੇ। ਭੰਜ = ਨਾਸ।

SikhNet (Spanish)Cuando alabo a mi Dios, todo mi sufrimiento se acaba.

ਚੀਤਿ ਆਵੈ; ਤਾਂ ਸਰਧਾ ਪੂਰੀ ॥

cheet aavai; taan saradhaa pooree |

Sant Singh KhalsaWhen He comes to mind, my hopes are fulfilled.
Manmohan SinghWhen I remember my Lord, then my aspiration is fulfilled.
Manmohan Singh (Punjabi)ਜਦ ਮੈਂ ਆਪਣੇ ਸਾਈਂ ਨੂੰ ਚੇਤੇ ਕਰਦਾ ਹਾਂ, ਤਦ ਮੇਰੀ ਅਭਿਲਾਸ਼ਾ ਪੂਰੀ ਹੋ ਜਾਂਦੀ ਹੈ।
Fareedkot Teekaਜੇ ਚਿਤ ਮੇਂ ਆਵਤਾ ਹੈ ਤੌ ਮਨ ਕੀ ਸਰਧਾ ਪੂਰੀ ਹੋ ਜਾਤੀ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ,
SikhNet (Spanish)Cuando alabo a mi Dios, mi Fe se incrementa.

ਚੀਤਿ ਆਵੈ; ਤਾਂ ਕਬਹਿ. ਨ ਝੂਰੀ ॥੧॥

cheet aavai; taan kabeh. na jhooree |1|

Sant Singh KhalsaWhen He comes to mind, I never feel sadness. ||1||
Manmohan SinghWhen I remember my Lord, then I sorrow not ever.
Manmohan Singh (Punjabi)ਜਦ ਮੈਂ ਆਪਣੇ ਸੁਆਮੀ ਨੂੰ ਚੇਤੇ ਕਰਦਾ ਹਾਂ ਤਾਂ ਮੈਨੂੰ ਕਦੇ ਭੀ ਸ਼ੋਕ ਨਹੀਂ ਹੁੰਦਾ।
Fareedkot Teekaਜੇ ਚਿਤ ਮੇਂ ਆ ਜਾਵੈ ਤਾਂ ਜੀਵ ਕਬੀ ਝੂਰਤਾ ਨਹੀਂ ਹੈ॥੧॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ ॥੧॥

ਪਦ ਅਰਥ ਨ ਝੂਰੀ = ਚਿੰਤਾ ਫ਼ਿਕਰ ਨਹੀਂ ਕਰਦਾ ॥੧॥

SikhNet (Spanish)Sí, cuando alabo a Dios, ya no sufro más. (1)

ਅੰਤਰਿ ਰਾਮ ਰਾਇ ਪ੍ਰਗਟੇ ਆਇ ॥

antar raam raae pragatte aae |

Sant Singh KhalsaDeep within my being, my Sovereign Lord King has revealed Himself to me.
Manmohan SinghWithin my mind, God the king, has become manifest.
Manmohan Singh (Punjabi)ਮੇਰੇ ਹਿਰਦੇ ਅੰਦਰ ਪ੍ਰਭੂ, ਪਾਤਿਸ਼ਾਹ ਪਰਤੱਖ ਹੋ ਗਿਆ ਹੈ।
Fareedkot Teekaਹਮਾਰੇ ਅੰਤਰ ਰਾਮ ਰਾਇ ਆਨ ਕਰ ਪ੍ਰਗਟ ਹੂਏ ਹੈਂ॥☬ਜੇ ਕਹੇ ਕਿਸ ਰੀਤੀ ਕਰ ਪਰਗਟ ਹੂਏ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ,

ਪਦ ਅਰਥ ਅੰਤਰਿ = (ਜਿਸ ਮਨੁੱਖ ਦੇ) ਹਿਰਦੇ ਵਿਚ। ਰਾਮਰਾਇ = ਪ੍ਰਭੂ-ਪਾਤਿਸ਼ਾਹ। ਆਇ = ਆ ਕੇ।

SikhNet (Spanish)Cuando en mi interior mi Dios, el Rey, se vuelve manifiesto,

ਗੁਰਿ ਪੂਰੈ; ਦੀਓ ਰੰਗੁ ਲਾਇ ॥੧॥ ਰਹਾਉ ॥

gur poorai; deeo rang laae |1| rahaau |

Sant Singh KhalsaThe Perfect Guru has inspired me to love Him. ||1||Pause||
Manmohan SinghThe perfect Guru, has made me love my Lord. Pause.
Manmohan Singh (Punjabi)ਪੂਰਨ ਗੁਰਾਂ ਨੇ ਪ੍ਰਭੂ ਨਾਲ ਪਿਆਰ ਪਾ ਦਿੱਤਾ ਹੈ। ਠਹਿਰਾਓ।
Fareedkot Teekaਪੂਰੇ ਗੁਰੋਂ ਨੇ ਵਾਹਿਗੁਰੂ ਵਿਖੇ ਹਮਾਰਾ (ਰੰਗੁ) ਪ੍ਰੇਮ ਲਗਾਇ ਦੀਆ ਹੈ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ ॥੧॥ ਰਹਾਉ ॥

SikhNet (Spanish)me apego a Él, por la Gracia del Perfecto Guru. (1-Pausa)

ਚੀਤਿ ਆਵੈ; ਤਾਂ ਸਰਬ ਕੋ ਰਾਜਾ ॥

cheet aavai; taan sarab ko raajaa |

Sant Singh KhalsaWhen He comes to mind, I am the king of all.
Manmohan SinghIf I cherish Thee, then I am the King of all.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੈਂ ਸਮੂਹ ਦਾ ਪਤਿਸ਼ਾਹ ਹਾਂ।
Fareedkot Teekaਜੇ ਵਾਹਿਗੁਰੂ ਚਿਤ ਆਵਤਾ ਹੈ ਤੌ ਵਹੁ ਪੁਰਸ ਸਰਬ ਕਾ ਰਾਜਾ ਵਾ ਪ੍ਰਕਾਸਕ ਹੋ ਜਾਤਾ ਹੈ॥
Prof. Sahib Singh(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ,

ਪਦ ਅਰਥ ਕੋ = ਦਾ।

SikhNet (Spanish)Cuando alabo a mi Dios, me vuelvo el monarca de todo lo que veo.

ਚੀਤਿ ਆਵੈ; ਤਾਂ ਪੂਰੇ ਕਾਜਾ ॥

cheet aavai; taan poore kaajaa |

Sant Singh KhalsaWhen He comes to mind, all my affairs are completed.
Manmohan SinghIf I cherish Thee, then all my tasks are accomplished.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।
Fareedkot Teekaਜੇ ਚਿਤ ਮੇਂ ਆ ਜਾਵੈ ਤਾਂ ਸਰਬ ਕਾਰਜ ਪੂਰੇ ਹੋ ਜਾਤੇ ਹੈਂ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,

ਪਦ ਅਰਥ ਪੂਰੇ = ਸਿਰੇ ਚੜ੍ਹ ਜਾਂਦੇ ਹਨ।

SikhNet (Spanish)Mira, cuando alabo a mi Dios, todas mis tareas son realizadas.

ਚੀਤਿ ਆਵੈ; ਤਾਂ ਰੰਗਿ ਗੁਲਾਲ ॥

cheet aavai; taan rang gulaal |

Sant Singh KhalsaWhen He comes to mind, I am dyed in the deep crimson of His Love.
Manmohan SinghIf I cherish Thee, then assume I the deep red colour.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ ਤਾਂ ਮੇਰਾ ਗੂੜ੍ਹਾ ਲਾਲ ਰੰਗ ਹੋ ਜਾਂਦਾ ਹੈ।
Fareedkot Teekaਜੇ ਪਰਮੇਸਰ ਚਿਤ ਮੇਂ ਆਵੈ ਤੌ ਚਿਤ ਕੋ (ਰੰਗਿ ਗੁਲਾਲ) ਸਘਨ ਅਨੰਦ ਹੋ ਜਾਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਰੰਗਿ = ਰੰਗ ਵਿਚ।

SikhNet (Spanish)Cuando alabo a mi Dios, mi Color flamea rojo como el de la flor de Lala.

ਚੀਤਿ ਆਵੈ; ਤਾਂ ਸਦਾ ਨਿਹਾਲ ॥੨॥

cheet aavai; taan sadaa nihaal |2|

Sant Singh KhalsaWhen He comes to mind, I am ecstatic forever. ||2||
Manmohan SinghIf I cherish Thee, then am I rendered happy for ever.
Manmohan Singh (Punjabi)ਜੇਕਰ ਮੈਂ ਤੈਨੂੰ ਦਿਲ ਵਿੱਚ ਰੱਖਾਂ, ਤਦ ਮੈਂ ਹਮੇਸ਼ਾਂ ਲਈ ਖੁਸ਼ ਹੋ ਜਾਂਦਾ ਹਾਂ।
Fareedkot Teekaਜੇ ਚਿਤ ਮੇਂ ਆਵਤਾ ਹੈ ਤੌ ਪੁਰਸ ਸਦਾ (ਨਿਹਾਲ) ਦੁਖਾਂ ਤੇ ਰਹਿਤ ਹੋ ਜਾਤਾ ਹੈ॥੨॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ ॥੨॥

ਪਦ ਅਰਥ ਨਿਹਾਲ = ਪ੍ਰਸੰਨ, ਖਿੜੇ-ਮੱਥੇ ॥੨॥

SikhNet (Spanish)Sí, cuando alabo a mi Dios, vivo siempre en el Contentamiento. (2)

ਚੀਤਿ ਆਵੈ; ਤਾਂ ਸਦ ਧਨਵੰਤਾ ॥

cheet aavai; taan sad dhanavantaa |

Sant Singh KhalsaWhen He comes to mind, I am wealthy forever.
Manmohan SinghIf Thou, O Lord, come into my mind then I am ever wealthy.
Manmohan Singh (Punjabi)ਜੇਕਰ ਤੂੰ ਹੇ ਸੁਆਮੀ! ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਹਮੇਸ਼ਾਂ ਹੀ ਅਮੀਰ ਹਾਂ।
Fareedkot Teekaਜੇ ਚਿਤ ਮੇਂ ਆਵੇ ਤੋ ਸਦੀਵ ਧਨਾਢ ਹੋਤਾ ਹੈ॥
Prof. Sahib Singh(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ, ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ,

ਪਦ ਅਰਥ ਸਦ = ਸਦਾ।

SikhNet (Spanish)Cuando alabo a mi Dios, soy bendecido para siempre con Sus Riquezas.

ਚੀਤਿ ਆਵੈ; ਤਾਂ ਸਦ ਨਿਭਰੰਤਾ ॥

cheet aavai; taan sad nibharantaa |

Sant Singh KhalsaWhen He comes to mind, I am free of doubt forever.
Manmohan SinghIf Thou come into my mind, then I become ever doubt-free.
Manmohan Singh (Punjabi)ਜੇਕਰ ਤੂੰ ਮੇਰੇ ਚਿੱਤ ਵਿੰਚ ਆ ਜਾਵੇ, ਤਦ ਮੈਂ ਸਦੀਵ ਸੰਦੇਹ-ਰਹਿਤ ਹੋ ਜਾਂਦਾ ਹਾਂ।
Fareedkot Teekaਜੇ ਚਿਤ ਮੇਂ ਆਵੇ ਤੌ ਉਸ ਪੁਰਸ ਕਾ ਹ੍ਰਿਦੈ ਰੂਪੀ (ਸਦਨਿ) ਘਰੁ ਸੁਭ ਗੁਣੋਂ ਕਰ ਕੇ ਪੂਰਨ ਹੋਤਾ ਹੈ, ਵਾ ਸਦਾ ਭ੍ਰਮ ਤੇ ਰਹਿਤ ਹੋਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ,

ਪਦ ਅਰਥ ਨਿਭਰੰਤਾ = ਭ੍ਰਾਂਤੀ ਤੋਂ ਬਿਨਾ, ਭਟਕਣਾ ਤੋਂ ਬਚ ਜਾਂਦਾ ਹੈ।

SikhNet (Spanish)Cuando alabo a mi Señor me libero de mis dudas,

ਚੀਤਿ ਆਵੈ; ਤਾਂ ਸਭਿ ਰੰਗ ਮਾਣੇ ॥

cheet aavai; taan sabh rang maane |

Sant Singh KhalsaWhen He comes to mind, then I enjoy all pleasures.
Manmohan SinghIf Thou come into my mind, then I enjoy all the pleasure.
Manmohan Singh (Punjabi)ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੈਂ ਸਮੂਹ ਖੁਸ਼ੀਆਂ ਭੋਗਦਾ ਹਾਂ।
Fareedkot Teekaਜਿਸ ਕੋ ਵਾਹਿਗੁਰੂ ਚਿਤ ਆਵਤਾ ਹੈ ਵਹੁ ਸਰਬ ਪ੍ਰਕਾਰ ਕੀਆਂ ਖੁਸੀਆਂ ਕੋ (ਮਾਣੈ) ਭੋਗਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ,
SikhNet (Spanish)cuando alabo a mi Dios mi ser se regocija de Dicha. Si,

ਚੀਤਿ ਆਵੈ; ਤਾਂ ਚੂਕੀ ਕਾਣੇ ॥੩॥

cheet aavai; taan chookee kaane |3|

Sant Singh KhalsaWhen He comes to mind, I am rid of fear. ||3||
Manmohan SinghIf Thou come into my mind, then I am rid of fear.
Manmohan Singh (Punjabi)ਜੇਕਰ ਤੂੰ ਮੇਰੇ ਚਿੱਤ ਵਿੱਚ ਆ ਜਾਵੇ, ਤਦ ਮੇਰਾ ਡਰ ਦੂਰ ਹੋ ਜਾਂਦਾ ਹੈ।
Fareedkot Teekaਜੇ ਪਰਮੇਸ੍ਵਰ ਚਿਤ ਮੇਂ ਆਵੈ ਤੌ ਜਮਾਦਿਕੋਂ ਕੀ ਕਨੋਡ ਉਠ ਗਈ ਜਾਣੋ॥੩॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥

ਪਦ ਅਰਥ ਚੂਕੀ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ ॥੩॥

SikhNet (Spanish)cuando alabo a mi Dios, no me apoyo en el otro. (3)

ਚੀਤਿ ਆਵੈ; ਤਾਂ ਸਹਜ ਘਰੁ ਪਾਇਆ ॥

cheet aavai; taan sehaj ghar paaeaa |

Sant Singh KhalsaWhen He comes to mind, I find the home of peace and poise.
Manmohan SinghWhen I meditate on Thee, O Lord, then I am blessed with the home of peace.
Manmohan Singh (Punjabi)ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਨੂੰ ਆਰਾਮ ਦਾ ਗ੍ਰਹਿ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜੇ ਚਿਤ ਮੇਂ ਆਵੈ ਤੋ ਪਰਮੇਸਰ ਘਰ ਮੇਂ ਪਾਇਆ ਹੀ ਜਾਣੋ॥
Prof. Sahib Singh(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ, ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ,

ਪਦ ਅਰਥ ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ।

SikhNet (Spanish)Cuando alabo a mi Dios, llego hasta el Recinto de Paz,

ਚੀਤਿ ਆਵੈ; ਤਾਂ ਸੁੰਨਿ ਸਮਾਇਆ ॥

cheet aavai; taan sun samaaeaa |

Sant Singh KhalsaWhen He comes to mind, I am absorbed in the Primal Void of God.
Manmohan SinghWhen I meditate on Thee, I am absorbed in Thee, O Lord.
Manmohan Singh (Punjabi)ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਤੇਰੇ ਵਿੱਚ ਲੀਨ ਹੋ ਜਾਂਦਾ ਹਾਂ, ਹੇ ਪ੍ਰਭੂ!
Fareedkot Teekaਜੇ ਚਿਤ ਮੇਂ ਆਵੈ ਤੋ ਜੀਵ ਕੋ ਅਫੁਰ ਸਰੂਪ ਮੇਂ ਸਮਾਇਆ ਹੀ ਜਾਣੋ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ,

ਪਦ ਅਰਥ ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ, ਅਫੁਰ ਅਵਸਥਾ ਵਿਚ।

SikhNet (Spanish)Cuando alabo a mi Dios, me fundo en el Espacio de Lo Absoluto.

ਚੀਤਿ ਆਵੈ; ਸਦ ਕੀਰਤਨੁ ਕਰਤਾ ॥

cheet aavai; sad keeratan karataa |

Sant Singh KhalsaWhen He comes to mind, I continually sing the Kirtan of His Praises.
Manmohan SinghWhen I meditate on Thee, then ever, sing I Thy praise.
Manmohan Singh (Punjabi)ਜਦ ਮੈਂ ਤੇਰਾ ਸਿਮਰਨ ਕਰਦਾ ਹਾਂ ਤਦ ਮੈਂ ਸਜੀਵ ਹੀ ਤੇਰਾ ਜੱਸ ਗਾਇਨ ਕਰਦਾ ਹਾਂ।
Fareedkot Teekaਜਿਸ ਕੇ ਚਿਤ ਵਾਹਿਗੁਰੂ ਆਵਤਾ ਹੈ, ਸੋ ਸਦੀਵ ਤਿਸੀ ਕਾ ਕੀਰਤਨੁ ਭਜਨੁ ਕਰਤਾ ਹੈ॥
Prof. Sahib Singhਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,

ਪਦ ਅਰਥ ਕੀਰਤਨੁ = ਸਿਫ਼ਤ-ਸਾਲਾਹ।

SikhNet (Spanish)Cuando alabo a mi Dios, canto siempre Su Alabanza

ਮਨੁ ਮਾਨਿਆ; ਨਾਨਕ ਭਗਵੰਤਾ ॥੪॥੮॥੨੧॥

man maaniaa; naanak bhagavantaa |4|8|21|

Sant Singh KhalsaNanak's mind is pleased and satisfied with the Lord God. ||4||8||21||
Manmohan SinghNanak's mind is pleased with the Fortunate Lord.
Manmohan Singh (Punjabi)ਨਾਨਕ ਦਾ ਚਿੱਤ ਭਾਗਾਂ ਵਾਲੇ ਪ੍ਰਭੂ ਨਾਲ ਪ੍ਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਮਨੁ ਭਗਵੰਤ ਕੇ ਸਾਥ ਮਾਨ ਗਿਆ ਹੈ॥੪॥੮॥੨੧॥
Prof. Sahib Singhਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੪॥੮॥੨੧॥

ਪਦ ਅਰਥ ਮਾਨਿਆ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ ॥੪॥੮॥੨੧॥

SikhNet (Spanish)y mi mente se complace entonces con mi Señor, el Dios. (4-8-21)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਪੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo Guru Aryan, Quinto Canal Divino.

ਬਾਪੁ ਹਮਾਰਾ. ਸਦ ਚਰੰਜੀਵੀ ॥

baap hamaaraa. sad charanjeevee |

Sant Singh KhalsaMy Father is Eternal, forever alive.
Manmohan SinghEver, ever, alive is my Father.
Manmohan Singh (Punjabi)ਸਦੀਵ ਹੀ ਸਦਾ ਜੀਊਦਾ ਰਹਿਣ ਵਾਲਾ ਹੈ ਮੇਰਾ ਪਿਤਾ।
Fareedkot Teekaਹਮਾਰਾ ਪਿਤਾ ਪਰਮੇਸਰ (ਸਦ) ਬਡਾ ਸ੍ਰੇਸ੍ਟ ਹੈ ਔਰ ਚਿਰ ਜੀਵੀ ਹੈ॥
Prof. Sahib Singh(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿਤਾ, ਤਦੋਂ ਮੈਨੂੰ ਨਿਸ਼ਚਾ ਬਣ ਗਿਆ ਕਿ) ਅਸਾਂ ਜੀਵਾਂ ਦਾ ਪ੍ਰਭੂ-ਪਿਤਾ ਸਦਾ ਕਾਇਮ ਰਹਿਣ ਵਾਲਾ ਹੈ,

ਪਦ ਅਰਥ ਬਾਪੁ = ਪਿਤਾ, ਪ੍ਰਭੂ-ਪਿਤਾ। ਸਦ = ਸਦਾ। ਸਦ ਚਰੰਜੀਵੀ = ਸਦਾ ਚਿਰੰਜੀਵੀ, ਸਦਾ ਹੀ ਕਾਇਮ ਰਹਿਣ ਵਾਲਾ।

SikhNet (Spanish)Siempre, siempre vivo está mi Dios, mi Padre,

ਭਾਈ ਹਮਾਰੇ; ਸਦ ਹੀ ਜੀਵੀ ॥

bhaaee hamaare; sad hee jeevee |

Sant Singh KhalsaMy brothers live forever as well.
Manmohan SinghMy brother have become eternal as well.
Manmohan Singh (Punjabi)ਮੇਰੇ ਭਰਾ ਭੀ ਕਾਲ-ਸਥਾਈ ਹੋ ਗਏ ਹਨ।
Fareedkot Teekaਭਾਈ ਹਮਾਰੇ ਜੋ ਸੰਤ ਜਨ ਹੈਂ ਵਹੁ ਭੀ ਸਦੀਵ ਅਮਰ ਹੈਂ॥
Prof. Sahib Singhਮੇਰੇ ਨਾਲ ਆਤਮਕ ਜੀਵਨ ਦੀ ਸਾਂਝ ਰੱਖਣ ਵਾਲੇ ਭੀ ਸਦਾ ਹੀ ਆਤਮਕ ਜੀਵਨ ਵਾਲੇ ਬਣ ਗਏ,

ਪਦ ਅਰਥ ਭਾਈ = ਸਤਸੰਗੀ, ਆਤਮਕ ਜੀਵਨ ਦੀ ਸਾਂਝ ਰੱਖਣ ਵਾਲੇ। ਜੀਵੀ = ਆਤਮਕ ਜੀਵਨ ਵਾਲੇ।

SikhNet (Spanish)sí, mis hermanos y hermanas, mis compañeros también se han vuelto Eternos.

ਮੀਤ ਹਮਾਰੇ; ਸਦਾ ਅਬਿਨਾਸੀ ॥

meet hamaare; sadaa abinaasee |

Sant Singh KhalsaMy friends are permanent and imperishable.
Manmohan SinghEver imperishable are my friends.
Manmohan Singh (Punjabi)ਸਦੀਵੀ ਅਮਰ ਹਨ ਮੇਰੇ ਮਿੱਤਰ।
Fareedkot Teekaਹਮਾਰੇ ਜੋ ਮਿਤ੍ਰ ਜਗ੍ਯਾਸੂ ਜਨ ਹੈਂ ਵਹੁ (ਅਬਿਨਾਸੀ) ਨਾਸ ਸੇ ਰਹਿਤ ਹੈਂ॥
Prof. Sahib Singhਮੇਰੇ ਨਾਲ ਹਰਿ-ਨਾਮ-ਸਿਮਰਨ ਦੀ ਪ੍ਰੇਮ ਰੱਖਣ ਵਾਲੇ ਸਦਾ ਲਈ ਅਟੱਲ ਜੀਵਨ ਵਾਲੇ ਹੋ ਗਏ,

ਪਦ ਅਰਥ ਅਬਿਨਾਸੀ = ਅਟੱਲ ਆਤਮਕ ਜੀਵਨ ਵਾਲੇ।

SikhNet (Spanish)Siempre entre nosotros se encuentran mis Amigos,

ਕੁਟੰਬੁ ਹਮਾਰਾ; ਨਿਜ ਘਰਿ ਵਾਸੀ ॥੧॥

kuttanb hamaaraa; nij ghar vaasee |1|

Sant Singh KhalsaMy family abides in the home of the self within. ||1||
Manmohan SinghMy family abides within its own 'Home'.
Manmohan Singh (Punjabi)ਮੇਰਾ ਟੱਬਰ, ਕਬੀਲਾ ਆਪਣੇ ਨਿੱਜ ਦੇ ਘਰ ਅੰਦਰ ਵੱਸਦਾ ਹੈ।
Fareedkot Teekaਪ੍ਰਤਖ ਕੁਟੰਬੁ, ਵਾ ਇੰਦ੍ਰੈ ਰੂਪ ਕੁਟੰਬੁ ਭੀ ਹਮਾਰਾ ਸ੍ਵੈ ਸ੍ਵਰੂਪ ਕਾ ਨਿਵਾਸੀ ਹੂਆ ਹੈ॥੧॥
Prof. Sahib Singh(ਸਾਰੀਆਂ ਇੰਦ੍ਰੀਆਂ ਦਾ) ਮੇਰਾ ਪਰਵਾਰ ਪ੍ਰਭੂ-ਚਰਨਾਂ ਵਿਚ ਟਿਕੇ ਰਹਿਣ ਵਾਲਾ ਬਣ ਗਿਆ ॥੧॥

ਪਦ ਅਰਥ ਕੁਟੰਬੁ = ਪਰਵਾਰ, ਇੰਦ੍ਰੀਆਂ, ਬ੍ਰਿਤੀਆਂ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਵਾਸੀ = ਵੱਸਣ ਵਾਲਾ, ਟਿਕੇ ਰਹਿਣ ਵਾਲਾ ॥੧॥

SikhNet (Spanish)los Santos y mi familia vive en el Recinto del Ser. (1)

ਹਮ ਸੁਖੁ ਪਾਇਆ; ਤਾਂ ਸਭਹਿ ਸੁਹੇਲੇ ॥

ham sukh paaeaa; taan sabheh suhele |

Sant Singh KhalsaI have found peace, and so all are at peace.
Manmohan SinghI have obtained peace, every one is then rendered peaceful.
Manmohan Singh (Punjabi)ਮੈਂ ਆਰਾਮ ਪਾ ਲਿਆ ਹੈ ਤਦ ਹਰ ਕੋਈ ਸੁਖੀ ਹੋ ਗਿਆ ਹੈ।
Fareedkot Teekaਜੌ ਹਮਨੇ ਸੁਖੁ ਪਾਇਆ ਹੈ ਤੌ ਹਮਾਰੇ ਸਨਬੰਧੀ (ਸੁਹੇਲੇ) ਸੁਖੀ ਹੈਂ॥☬ਜੇ ਕਹੇ ਸੁਖ ਕੈਸੇ ਪ੍ਰਾਪਤਿ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਤਦੋਂ (ਮੇਰੇ ਨਾਲ ਸੰਬੰਧ ਰੱਖਣ ਵਾਲੇ ਮੀਤ ਭਾਈ ਸਾਰੇ ਇੰਦ੍ਰੇ-ਇਹ) ਸਾਰੇ ਹੀ (ਆਤਮਕ ਆਨੰਦ ਦੀ ਬਰਕਤਿ ਨਾਲ) ਸੁਖੀ ਹੋ ਗਏ,

ਪਦ ਅਰਥ ਹਮ = ਅਸਾਂ। ਸੁਖੁ = ਆਤਮਕ ਆਨੰਦ। ਸਭਹਿ = ਸਾਰੇ (ਭਾਈ, ਮੀਤ, ਕੁਟੰਬ)। ਸੁਹੇਲੇ = ਸੁਖੀ।

SikhNet (Spanish)Cuando estoy en Paz, todos logran la Paz

ਗੁਰਿ ਪੂਰੈ; ਪਿਤਾ ਸੰਗਿ ਮੇਲੇ ॥੧॥ ਰਹਾਉ ॥

gur poorai; pitaa sang mele |1| rahaau |

Sant Singh KhalsaThe Perfect Guru has united me with my Father. ||1||Pause||
Manmohan SinghThe Perfect Guru has united me with my Father. Pause.
Manmohan Singh (Punjabi)ਪੂਰਨ ਗੁਰਦੇਵ ਜੀ ਨੇ ਮੈਨੂੰ ਮੇਰੇ ਪਿਓ ਨਾਲ ਮਿਲਾ ਦਿੱਤਾ ਹੈ। ਠਹਿਰਾਓ।
Fareedkot Teekaਪੂਰੇ ਗੁਰੋਂ ਨੇ ਪਿਤਾ ਪਰਮੇਸ੍ਵਰ ਕੇ ਸਾਥ ਮਿਲਾਏ ਹਾਂ॥੧॥ ਰਹਾਉ ॥
Prof. Sahib Singhਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = ਨਾਲ। ਮੇਲੇ = ਮਿਲਾ ਦਿੱਤਾ ॥੧॥ ਰਹਾਉ ॥

SikhNet (Spanish)a través de mí y el Guru Perfecto nos une con nuestro Dios, nuestro Padre. (1-Pausa)

ਮੰਦਰ ਮੇਰੇ; ਸਭ ਤੇ ਊਚੇ ॥

mandar mere; sabh te aooche |

Sant Singh KhalsaMy mansions are the highest of all.
Manmohan SinghThe highest of all are my mansions.
Manmohan Singh (Punjabi)ਸਾਰਿਆਂ ਤੋਂ ਬੁਲੰਦ ਹਨ ਮੇਰੇ ਮਹਿਲ।
Fareedkot Teekaਪ੍ਰੇਮ ਵੈਰਾਗ ਰੂਪ ਮੇਰੇ ਮੰਦਰ ਸਭ ਸੇ ਊਚੇ ਹੈਂ॥
Prof. Sahib Singh(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ, ਤਦੋਂ ਮੇਰੀ ਜਿੰਦ ਦੇ ਟਿਕੇ ਰਹਿਣ ਵਾਲੇ) ਟਿਕਾਣੇ ਸਾਰੀਆਂ (ਮਾਇਕ ਪ੍ਰੇਰਨਾ) ਤੋਂ ਉੱਚੇ ਹੋ ਗਏ,

ਪਦ ਅਰਥ ਮੰਦਰ ਮੇਰੇ = ਮੇਰੇ ਘਰ, ਮੇਰੀ ਜਿੰਦ ਦੇ ਟਿਕੇ ਰਹਿਣ ਵਾਲੇ ਆਤਮਕ ਅਸਥਾਨ, ਉਹ ਅਵਸਥਾ ਜਿੱਥੇ ਮੇਰੀ ਜਿੰਦ ਟਿਕੀ ਰਹਿੰਦੀ ਹੈ। ਤੇ = ਤੋਂ।

SikhNet (Spanish)Mi Mansión es lo más elevada de lo elevado

ਦੇਸ ਮੇਰੇ; ਬੇਅੰਤ ਅਪੂਛੇ ॥

des mere; beant apoochhe |

Sant Singh KhalsaMy countries are infinite and uncountable.
Manmohan SinghMy countries are unquestionably infinite.
Manmohan Singh (Punjabi)ਮੇਰੇ ਮੁਲਕ ਬਿਨਾਂ ਪੁਛੇ ਅਨੰਤ ਹਨ।
Fareedkot Teekaਮੇਰੇ (ਦੇਸ) ਸਾਸਤ੍ਰ, ਵੇਦ ਬੇਅੰਤ ਹੈਂ, ਭਾਵ ਅਨੇਕ ਮਤੋਂ ਵਾਲੇ ਔਰੁ (ਅਪੂਛੇ) ਪੂਛਨੇ ਸੇ ਬਿਨਾਂ ਹੈਂ, ਭਾਵ ਪ੍ਰਗਟ ਹੈਂ॥
Prof. Sahib Singhਮੇਰੀ ਜਿੰਦ ਦੇ ਆਤਮਕ ਅਸਥਾਨ ਇਤਨੇ ਉੱਚੇ ਹੋ ਗਏ ਕਿ ਜਮ-ਰਾਜ ਉੱਥੇ ਕੁਝ ਪੁੱਛਣ-ਜੋਗਾ ਹੀ ਨਾਹ ਰਿਹਾ।

ਪਦ ਅਰਥ ਦੇਸ ਮੇਰੇ = ਮੇਰੀ ਜਿੰਦ ਦੇ ਆਤਮਕ ਟਿਕਾਣੇ। ਅਪੂਛੇ = (ਜਮ ਦੀ) ਪੁੱਛ ਤੋਂ ਪਰੇ।

SikhNet (Spanish)y mi País es lugar del Infinito, más allá del influjo de la muerte.

ਰਾਜੁ ਹਮਾਰਾ; ਸਦ ਹੀ ਨਿਹਚਲੁ ॥

raaj hamaaraa; sad hee nihachal |

Sant Singh KhalsaMy kingdom is eternally stable.
Manmohan SinghEver-stable is my Kingdom,
Manmohan Singh (Punjabi)ਸਦੀਵੀ ਸਥਿਰ ਹੈ ਮੇਰੀ ਪਾਤਸ਼ਾਹੀ।
Fareedkot Teekaਹਮਾਰੇ ਸ੍ਵਰੂਪ ਕਾ (ਰਾਜੁ) ਪ੍ਰਕਾਸੁ ਸਦੀਵ ਅਚਲ ਰੂਪ ਹੈ॥
Prof. Sahib Singhਤਦੋਂ ਮੇਰੀ ਆਪਣੇ ਇੰਦ੍ਰਿਆਂ ਉੱਤੇ ਹਕੂਮਤ ਸਦਾ ਲਈ ਅਟੱਲ ਹੋ ਗਈ,

ਪਦ ਅਰਥ ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਰਾਜੁ = ਹਕੂਮਤ, ਆਪਣੇ ਇੰਦ੍ਰਿਆਂ ਉੱਤੇ ਹਕੂਮਤ।

SikhNet (Spanish)Eternos son ahora mis Dominios y mis posesiones

ਮਾਲੁ ਹਮਾਰਾ; ਅਖੂਟੁ ਅਬੇਚਲੁ ॥੨॥

maal hamaaraa; akhoott abechal |2|

Sant Singh KhalsaMy wealth is inexhaustible and permanent. ||2||
Manmohan SinghMy wealth is inexhaustible and everlasting.
Manmohan Singh (Punjabi)ਮੇਰੀ ਦੌਲਤ ਅਮੁੱਕ ਅਤੇ ਸਦਾ ਰਹਿਣ ਵਾਲੀ ਹੈ।
Fareedkot Teekaਸੁਭ ਗੁਣੋ ਰੂਪੀ ਹਮਾਰਾ ਮਾਲੁ (ਅਖੂਟੁ) ਅਤੋਟ ਔ ਅਬਚਲ ਹੈ॥੨॥
Prof. Sahib Singhਤਦੋਂ ਮੇਰੇ ਪਾਸ ਇਤਨਾ ਨਾਮ ਖ਼ਜ਼ਾਨਾ ਇਕੱਠਾ ਹੋ ਗਿਆ, ਜੋ ਮੁੱਕ ਹੀ ਨਾਹ ਸਕੇ, ਜੋ ਸਦਾ ਲਈ ਕਾਇਮ ਰਹੇ ॥੨॥

ਪਦ ਅਰਥ ਮਾਲੁ = ਸਰਮਾਇਆ, ਹਰਿ-ਨਾਮ-ਸਰਮਾਇਆ। ਅਖੂਟੁ = ਕਦੇ ਨਾਹ ਮੁੱਕਣ ਵਾਲਾ। ਅਬੇਚਲੁ = ਅਬਿਚਲੁ, ਸਦਾ ਕਾਇਮ ਰਹਿਣ ਵਾਲਾ ॥੨॥

SikhNet (Spanish)son Inagotables y Siempre Duraderas. (2)

ਸੋਭਾ ਮੇਰੀ ਸਭ ਜੁਗ ਅੰਤਰਿ ॥

sobhaa meree sabh jug antar |

Sant Singh KhalsaMy glorious reputation resounds throughout the ages.
Manmohan SinghMy glory rings through all the ages.
Manmohan Singh (Punjabi)ਮੇਰੀ ਪ੍ਰਭਤਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ।
Fareedkot Teekaਸੋਭਾ ਮੇਰੀ ਸਭ ਸੰਸਾਰ ਮੇਂ ਹੋ ਰਹੀ ਹੈ॥
Prof. Sahib Singh(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ, ਮੈਨੂੰ ਸਮਝ ਆ ਗਈ ਕਿ ਇਹ ਜੋ ਪ੍ਰਭੂ ਦੀ ਸੋਭਾ) ਸਾਰੇ ਜੁਗਾਂ ਵਿਚ ਹੋ ਰਹੀ ਹੈ।

ਪਦ ਅਰਥ ਸਭ ਜੁਗ ਅੰਤਰਿ = ਸਾਰੇ ਜੁਗਾਂ ਵਿਚ।

SikhNet (Spanish)Mi Gloria resuena a través de las épocas,

ਬਾਜ ਹਮਾਰੀ ਥਾਨ ਥਨੰਤਰਿ ॥

baaj hamaaree thaan thanantar |

Sant Singh KhalsaMy fame has spread in all places and interspaces.
Manmohan SinghAll the places and spaces are replete with my celebrity.
Manmohan Singh (Punjabi)ਸਾਰੀਆਂ ਥਾਵਾਂ ਤੇ ਵਿੱਥ ਮੇਰੀ ਨਾਮਵਰੀ ਨਾਲ ਭਰਪੂਰ ਹਨ।
Fareedkot Teeka(ਬਾਜ) ਪ੍ਰਗਟਤਾ ਹਮਾਰੀ ਸਰਬ ਸਥਾਨੋਂ ਵਿਖੇ ਹੈ, ਭਾਵ ਪਰਮੇਸ੍ਵਰ ਸੇ ਅਭੇਦਤਾ ਪ੍ਰਸਿਧ ਹੈ॥
Prof. Sahib Singhਮੇਰੇ ਵਾਸਤੇ ਭੀ ਇਹੀ ਸੋਭਾ ਹੈ (ਇਹ ਜੋ) ਹਰੇਕ ਥਾਂ ਵਿਚ (ਪ੍ਰਭੂ ਦੀ) ਵਡਿਆਈ ਹੋ ਰਹੀ ਹੈ ਮੇਰੇ ਲਈ ਭੀ ਇਹੀ ਵਡਿਆਈ ਹੈ,

ਪਦ ਅਰਥ ਬਾਜ = ਮਸ਼ਹੂਰੀ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)sí, en todas partes tengo reputación.

ਕੀਰਤਿ ਹਮਰੀ; ਘਰਿ ਘਰਿ ਹੋਈ ॥

keerat hamaree; ghar ghar hoee |

Sant Singh KhalsaMy praises echo in each and every house.
Manmohan SinghMy praise resounds through all houses.
Manmohan Singh (Punjabi)ਮੇਰਾ ਜੱਸ ਸਾਰਿਆਂ ਧਾਮਾਂ ਅੰਦਰ ਗੂੰਜਦਾ ਹੈ।
Fareedkot Teekaਕੀਰਤੀ ਹਮਾਰੀ ਵਰਤਮਾਨ ਘਰ ਘਰ ਹੋਇ ਰਹੀ ਹੈ॥
Prof. Sahib Singh(ਇਹ ਜੋ) ਹਰੇਕ ਘਰ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਹੋ ਰਹੀ ਹੈ, ਮੇਰੇ ਲਈ ਭੀ ਇਹੀ ਹੈ,

ਪਦ ਅਰਥ ਕੀਰਤਿ = ਵਡਿਆਈ। ਘਰਿ ਘਰਿ = ਹਰੇਕ ਘਰ ਵਿਚ।

SikhNet (Spanish)Con mi Oración llamo a todos los hogares y a todas partes.

ਭਗਤਿ ਹਮਾਰੀ; ਸਭਨੀ ਲੋਈ ॥੩॥

bhagat hamaaree; sabhanee loee |3|

Sant Singh KhalsaMy devotional worship is known to all people. ||3||
Manmohan SinghMy love-worship is known amongst all the people.
Manmohan Singh (Punjabi)ਮੇਰੀ ਪਿਆਰੀ ਉਪਾਸਨਾ ਸਾਰਿਆਂ ਲੋਕਾਂ ਵਿੱਚ ਉਘੀ ਹੈ।
Fareedkot Teekaਭਗਤੀ ਹਮਾਰੀ ਸਭ ਲੋਕੋ ਮੇਂ ਜਾਣੀ ਗਈ ਹੈ॥੩॥
Prof. Sahib Singh(ਇਹ ਜੋ) ਸਭਨਾਂ ਲੋਕਾਂ ਵਿਚ (ਪ੍ਰਭੂ ਦੀ) ਭਗਤੀ ਹੋ ਰਹੀ ਹੈ ਮੇਰੇ ਲਈ ਭੀ ਇਹੀ ਹੈ (ਪ੍ਰਭੂ-ਚਰਨਾਂ ਵਿਚ ਮਿਲਾਪ ਦੀ ਬਰਕਤਿ ਨਾਲ ਮੈਨੂੰ ਕਿਸੇ ਸੋਭਾ ਮਸ਼ਹੂਰੀ ਕੀਰਤੀ ਮਾਣ-ਆਦਰ ਦੀ ਵਾਸਨਾ ਨਹੀਂ ਰਹੀ) ॥੩॥

ਪਦ ਅਰਥ ਭਗਤਿ = ਸੇਵਾ-ਮਾਨਤਾ। ਲੋਈ = ਲੋਕਾਂ ਵਿਚ ॥੩॥

SikhNet (Spanish)Sí, la gente ahora se ha vuelto devota de mí. (3)

ਪਿਤਾ ਹਮਾਰੇ; ਪ੍ਰਗਟੇ ਮਾਝ ॥

pitaa hamaare; pragatte maajh |

Sant Singh KhalsaMy Father has revealed Himself within me.
Manmohan SinghMy Father has become manifest within my mind.
Manmohan Singh (Punjabi)ਮੇਰਾ ਬਾਬਾਲ ਮੇਰੇ ਮਨ ਅੰਦਰ ਹੀ ਹਾਜਰ ਹੋ ਗਿਆ ਹੈ।
Fareedkot Teekaਹਮਾਰੇ ਪਿਤਾ ਪਰਮੇਸ੍ਵਰ ਰਿਦੇ ਮੇਂ ਹੀ ਪ੍ਰਗਟ ਭਏ ਹੈਂ॥
Prof. Sahib Singh(ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ) ਪ੍ਰਭੂ-ਪਿਤਾ ਜੀ ਮੇਰੇ ਹਿਰਦੇ ਵਿਚ ਪਰਗਟ ਹੋ ਪਏ,

ਪਦ ਅਰਥ ਮਾਝ = (ਸਾਡੇ) ਹਿਰਦੇ ਵਿਚ।

SikhNet (Spanish)En mí, el Dios, el Padre se ha vuelto Manifiesto,

ਪਿਤਾ ਪੂਤ ਰਲਿ. ਕੀਨੀ ਸਾਂਝ ॥

pitaa poot ral. keenee saanjh |

Sant Singh KhalsaThe Father and son have joined together in partnership.
Manmohan SinghThe father and the son have met together in partnership.
Manmohan Singh (Punjabi)ਪਿਓ ਅਤੇ ਪੁੱਤਰ ਨੇ ਮਿਲ ਕੇ ਭਾਈਵਾਲੀ ਕਰ ਲਈ ਹੈ।
Fareedkot Teekaਅਬ ਪਿਤਾ ਪੁਤ੍ਰ ਨੇ ਆਪਸ ਮੇਂ ਰਲ ਕੇ ਗੁਣੋਂ ਕੀ ਸਾਂਝ ਕਰ ਲਈ ਹੈ, ਭਾਵ ਸਾਸਤ੍ਰ ਪ੍ਰਮਾਣੋ ਸੇ ਅਭੇਦਤਾ ਕਰੀ ਹੈ॥
Prof. Sahib Singhਪ੍ਰਭੂ-ਪਿਤਾ ਨੇ ਮੇਰੇ ਨਾਲ ਇਉਂ ਪਿਆਰ ਪਾ ਲਿਆ ਜਿਵੇਂ ਪਿਉ ਆਪਣੇ ਪੁੱਤਰ ਨਾਲ ਪਿਆਰ ਬਣਾਂਦਾ ਹੈ।

ਪਦ ਅਰਥ ਰਲਿ = ਰਲ ਕੇ, ਮਿਲ ਕੇ। ਸਾਂਝ = ਪਿਆਰ।

SikhNet (Spanish)mira, el Padre y el Hijo se han encontrado para ser Uno.

ਕਹੁ ਨਾਨਕ; ਜਉ ਪਿਤਾ ਪਤੀਨੇ ॥

kahu naanak; jau pitaa pateene |

Sant Singh KhalsaSays Nanak, when my Father is pleased,
Manmohan SinghSays Nanak, when the Father is pleased with me,
Manmohan Singh (Punjabi)ਗੁਰੂ ਜੀ ਆਖਦੇ ਹਨ ਜਦ ਬਾਬਾਲ ਮੇਰੇ ਤੇ ਖੁਸ਼ ਹੋ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪਿਤਾ ਵਾਹਿਗੁਰੂ ਪਤੀਆਇ ਗਏ॥
Prof. Sahib Singhਨਾਨਕ ਆਖਦਾ ਹੈ- ਜਦੋਂ ਪਿਤਾ-ਪ੍ਰਭੂ (ਆਪਣੇ ਕਿਸੇ ਪੁੱਤਰ ਉੱਤੇ) ਦਇਆਵਾਨ ਹੁੰਦਾ ਹੈ,

ਪਦ ਅਰਥ ਜਉ = ਜਦੋਂ। ਪਤੀਨੇ = (ਪੁੱਤਰ ਉੱਤੇ) ਪ੍ਰਸੰਨ ਹੋ ਗਏ।

SikhNet (Spanish)Dice Nanak, cuando Dios, mi Padre está complacido conmigo,

ਪਿਤਾ ਪੂਤ; ਏਕੈ ਰੰਗਿ ਲੀਨੇ ॥੪॥੯॥੨੨॥

pitaa poot; ekai rang leene |4|9|22|

Sant Singh Khalsathen the Father and son are joined together in love, and become one. ||4||9||22||
Manmohan Singhthen the Father and the son are merged in the same love,
Manmohan Singh (Punjabi)ਤਾਂ ਪਿਓ ਅਤੇ ਪੁੱਤਰ ਇਕੋ ਹੀ ਪਿਆਰ ਅੰਦਰ ਸਮਾਂ ਜਾਂਦੇ ਹਨ।
Fareedkot Teekaਪਿਤਾ ਈਸਰ ਔਰ ਪੁਤ੍ਰ ਜੀਵ ਏਕ ਬ੍ਰਹਮਾਨੰਦ ਮੇਂ ਲੀਨ ਹੋਤੇ ਭਏ, ਭਾਵ ਨਿਰਉਪਾਧ ਹੋਣੇ ਤੇ ਦੋਨੋਂ ਕੀ ਏਕ ਬ੍ਰਹਮ ਮੇਂ ਏਕਤਾ ਸਮਝੀ ਹੈ॥੪॥੯॥੨੨॥☬ਬੇਨਤੀ ਹੈ:
Prof. Sahib Singhਤਦੋਂ ਪ੍ਰਭੂ-ਪਿਤਾ ਤੇ ਜੀਵ-ਪੁੱਤਰ ਇੱਕੋ ਪਿਆਰ ਵਿਚ ਇਕ-ਮਿਕ ਹੋ ਜਾਂਦੇ ਹਨ ॥੪॥੯॥੨੨॥

ਪਦ ਅਰਥ ਏਕੈ ਰੰਗਿ = ਇਕੋ ਪਿਆਰ ਵਿਚ। ਲੀਨੇ = ਲੀਨ ਹੋ ਗਏ, ਇਕ-ਮਿਕ ਹੋ ਗਏ ॥੪॥੯॥੨੨॥

SikhNet (Spanish)entonces el Padre y el Hijo están imbuidos en el Mismo Amor. (4-9-22)

Open this shabad →

Shabad Guru Arjan Dev Ji Raag Bhairao continues on Ang 1142

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਨਿਰਵੈਰ ਪੁਰਖ. ਸਤਿਗੁਰ ਪ੍ਰਭ ਦਾਤੇ ॥

niravair purakh. satigur prabh daate |

Sant Singh KhalsaThe True Guru, the Primal Being, is free of revenge and hate; He is God, the Great Giver.
Manmohan SinghO my uninimical, omnipotent, Divine and beneficent True Guru.
Manmohan Singh (Punjabi)ਹੇ ਮੇਰੇ ਦੁਸ਼ਮਨੀ ਰਹਿਤ, ਸਰਬ-ਸ਼ਕਤੀਮਾਨ, ਰੱਬ ਰੂਪ ਅਤੇ ਦਾਤਾਰ, ਸੱਚੇ ਗੁਰਦੇਵ ਜੀ!
Fareedkot Teekaਹੇ ਨਿਰਵੈਰ ਪੁਰਖ ਸਤ ਸ੍ਵਰੂਪ (ਗੁਰ) ਪੂਜ੍ਯ! ਹੇ ਸਮਰਥ ਦਾਤੇ!
Prof. Sahib Singhਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ ਗੁਰੂ ਪੁਰਖ! ਹੇ ਦਾਤਾਰ ਪ੍ਰਭੂ!

ਪਦ ਅਰਥ ਨਿਰਵੈਰ = ਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ! ਦਾਤੇ = ਹੇ ਦਾਤਾਰ!

SikhNet (Spanish)Benéfico y Sin envidia eres Tú, mi Guru Verdadero, el Purusha.

ਹਮ ਅਪਰਾਧੀ; ਤੁਮੑ ਬਖਸਾਤੇ ॥

ham aparaadhee; tuma bakhasaate |

Sant Singh KhalsaI am a sinner; You are my Forgiver.
Manmohan SinghI am a sinner and Thou my pardoner,
Manmohan Singh (Punjabi)ਮੈਂ ਪਾਪੀ ਹਾਂ ਅਤੇ ਤੂੰ ਬਖਸ਼ਣਹਾਰ।
Fareedkot Teekaਹਮ ਅਪਰਾਧੀ ਹੈਂ ਔਰ ਤੁਮ ਬਖਸਣੇ ਵਾਲੇ ਹੋ॥
Prof. Sahib Singhਅਸੀਂ (ਜੀਵ) ਭੁੱਲਾਂ ਕਰਨ ਵਾਲੇ ਹਾਂ, ਤੁਸੀਂ (ਸਾਡੀਆਂ) ਭੁੱਲਾਂ ਬਖ਼ਸ਼ਣ ਵਾਲੇ ਹੋ।

ਪਦ ਅਰਥ ਬਖਸਾਤੇ = ਬਖ਼ਸ਼ਣ ਵਾਲੇ।

SikhNet (Spanish)Soy un ser malvado, oh Guru, sólo Tú puedes perdonarme.

ਜਿਸੁ ਪਾਪੀ ਕਉ. ਮਿਲੈ ਨ ਢੋਈ ॥

jis paapee kau. milai na dtoee |

Sant Singh KhalsaThat sinner, who finds no protection anywhere
Manmohan SinghThe sinner, whom no one offers refuge;
Manmohan Singh (Punjabi)ਗੁਨਾਹਗਾਰ, ਜਿਸ ਨੂੰ ਕੋਈ ਭੀ ਪਨਾਹ ਨਹੀਂ ਦਿੰਦਾ।
Fareedkot Teekaਜਿਸ ਪਾਪੀ ਕੋ ਕਿਤੇ ਭੀ ਢੋਈ ਨਹੀਂ ਮਿਲਤੀ ਹੈ॥
Prof. Sahib Singhਹੇ ਸਤਿਗੁਰੂ! ਜਿਸ ਪਾਪੀ ਨੂੰ ਹੋਰ ਕਿਤੇ ਆਸਰਾ ਨਹੀਂ ਮਿਲਦਾ,

ਪਦ ਅਰਥ ਕਉ = ਨੂੰ। ਢੋਈ = ਆਸਰਾ।

SikhNet (Spanish)Un ser tan malvado y negativo, al que nadie ofrece refugio,

ਸਰਣਿ ਆਵੈ; ਤਾਂ ਨਿਰਮਲੁ ਹੋਈ ॥੧॥

saran aavai; taan niramal hoee |1|

Sant Singh Khalsa- if he comes seeking Your Sanctuary, then he becomes immaculate and pure. ||1||
Manmohan SinghIf he seeks thy protection, then Immaculate becomes he.
Manmohan Singh (Punjabi)ਜੇਕਰ ਉਹ ਤੇਰੀ ਛਤਰ ਛਾਇਆ ਹੇਠ ਆ ਜਾਵੇ, ਤਦ ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਸੋ ਜੇ ਤੇਰੀ ਸਰਣ ਆ ਜਾਵੇ ਤੌ ਨਿਰਮਲੁ ਹੋ ਜਾਤਾ ਹੈ॥੧॥
Prof. Sahib Singhਜਦੋਂ ਉਹ ਤੇਰੀ ਸਰਨ ਆ ਜਾਂਦਾ ਹੈ, ਤਾਂ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ॥੧॥

ਪਦ ਅਰਥ ਨਿਰਮਲੁ = ਪਵਿੱਤਰ ॥੧॥

SikhNet (Spanish)aún existiendo tal ser, si busca Tu Puerta, logra la Purificación. (1)

ਸੁਖੁ ਪਾਇਆ ਸਤਿਗੁਰੂ ਮਨਾਇ ॥

sukh paaeaa satiguroo manaae |

Sant Singh KhalsaPleasing the True Guru, I have found peace.
Manmohan SinghPleasing the True Guru, I have obtained peace.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ।
Fareedkot Teekaਸਤਿਗੁਰੋਂ ਕੋ ਮਨ ਵਿਖੇ ਮਨਾਇਕਰ ਸੁਖ ਪਾਇਆ ਹੈ॥
Prof. Sahib Singhਗੁਰੂ ਨੂੰ ਹਿਰਦੇ ਵਿਚ ਵਸਾ ਕੇ (ਮਨੁੱਖ) ਸਾਰੇ (ਇੱਛਿਤ) ਫਲ ਹਾਸਲ ਕਰ ਲੈਂਦਾ ਹੈ।

ਪਦ ਅਰਥ ਮਨਾਇ = ਮਨਾ ਕੇ, ਪ੍ਰਸੰਨ ਕਰ ਕੇ।

SikhNet (Spanish)He obtenido el Éxtasis, pues mi Guru está complacido conmigo,

ਸਭ ਫਲ ਪਾਏ; ਗੁਰੂ ਧਿਆਇ ॥੧॥ ਰਹਾਉ ॥

sabh fal paae; guroo dhiaae |1| rahaau |

Sant Singh KhalsaMeditating on the Guru, I have obtained all fruits and rewards. ||1||Pause||
Manmohan SinghContemplating my Guru, I am blessed with all the fruits. Pause.
Manmohan Singh (Punjabi)ਆਪਣੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੈਨੂੰ ਸਾਰੇ ਮੇਵੇ ਪ੍ਰਾਪਤ ਹੋ ਗਏ ਹਨ। ਠਹਿਰਾਓ।
Fareedkot Teekaਪੁਨਹ ਗੁਰੂ ਕਾ ਹ੍ਰਿਦੇ ਮੇਂ ਧ੍ਯਾਨ ਕਰ ਮਨਿ ਇਛਤ ਫਲ ਪਾਏ ਹੈਂ॥੧॥ ਰਹਾਉ ॥
Prof. Sahib Singhਗੁਰੂ ਨੂੰ ਪ੍ਰਸੰਨ ਕਰ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਪਾਏ = ਹਾਸਲ ਕਰ ਲਏ ॥੧॥ ਰਹਾਉ ॥

SikhNet (Spanish)sí he logrado la Plenitud, contemplando al Guru. (1-Pausa)

ਪਾਰਬ੍ਰਹਮ ਸਤਿਗੁਰ ਆਦੇਸੁ ॥

paarabraham satigur aades |

Sant Singh KhalsaI humbly bow to the Supreme Lord God, the True Guru.
Manmohan SinghI make obeisance unto my True Guru, the Transcendent Lord.
Manmohan Singh (Punjabi)ਮੈਂ ਆਪਣੇ ਪਰਮ ਪ੍ਰਭੂ ਸੱਚੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
Fareedkot Teekaਹੇ ਪਾਰਬ੍ਰਹਮ ਸਤ ਸ੍ਵਰੂਪ (ਗੁਰ) ਬਡੇ! ਤੇਰੇ ਕੋ ਨਿਮਸਕਾਰ ਹੈ॥
Prof. Sahib Singhਹੇ ਗੁਰੂ! ਹੇ ਪ੍ਰਭੂ! (ਤੈਨੂੰ ਮੇਰੀ) ਨਮਸਕਾਰ ਹੈ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਆਦੇਸੁ = ਨਮਸਕਾਰ।

SikhNet (Spanish)Te brindo homenaje, oh Guru, mi Dios Trascendente, pues mi cuerpo y mi mente

ਮਨੁ ਤਨੁ ਤੇਰਾ; ਸਭੁ ਤੇਰਾ ਦੇਸੁ ॥

man tan teraa; sabh teraa des |

Sant Singh KhalsaMy mind and body are Yours; all the world is Yours.
Manmohan SinghMy soul and body belong to Thee and the whole world is thine.
Manmohan Singh (Punjabi)ਮੇਰੀ ਆਤਮਾ ਤੇ ਦੇਹ ਤੇਰੀ ਮਲਕੀਅਤ ਹਨ ਅਤੇ ਸਾਰਾ ਸੰਸਾਰ ਤੇਰਾ ਹੈ।
Fareedkot Teekaਮਨ ਔ (ਤਨੁ) ਸਰੀਰ ਸਭੀ ਤੇਰਾ ਹੈ ਅਰ ਸਭ (ਦੇਸੁ) ਇੰਦ੍ਰੇ ਭੀ ਤੇਰੇ ਹੀ ਹੈਂ॥
Prof. Sahib Singh(ਅਸਾਂ ਜੀਵਾਂ ਦਾ ਇਹ) ਮਨ (ਇਹ) ਤਨ ਤੇਰਾ ਹੀ ਦਿੱਤਾ ਹੋਇਆ ਹੈ (ਜੋ ਕੁਝ ਦਿੱਸ ਰਿਹਾ ਹੈ) ਸਾਰਾ ਤੇਰਾ ਹੀ ਦੇਸ ਹੈ (ਹਰ ਥਾਂ ਤੂੰ ਹੀ ਵੱਸ ਰਿਹਾ ਹੈਂ)।
SikhNet (Spanish)Te pertenecen, sí, el Universo entero es Tuyo.

ਚੂਕਾ ਪੜਦਾ; ਤਾਂ ਨਦਰੀ ਆਇਆ ॥

chookaa parradaa; taan nadaree aaeaa |

Sant Singh KhalsaWhen the veil of illusion is removed, then I come to see You.
Manmohan SinghWhen the veil is removed, then alone do I see Thee.
Manmohan Singh (Punjabi)ਜਦ ਪਰਦਾ ਦੂਰ ਹੋ ਜਾਂਦਾ ਹੈ, ਕੇਵਲ ਤਦ ਹੀ ਮੈਂ ਤੈਨੂੰ ਵੇਖਦਾ ਹਾਂ।
Fareedkot Teekaਜਬ ਅਗ੍ਯਾਨ ਰੂਪ ਪੜਦਾ ਉਠ ਗਿਆ ਤਾਂ ਤੂੰ ਦ੍ਰਿਸਟਿ ਆਯਾ ਹੈ॥
Prof. Sahib Singh(ਜਦੋਂ ਕਿਸੇ ਜੀਵ ਦੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਮੁੱਕ ਜਾਂਦਾ ਹੈ ਤਦੋਂ ਤੂੰ ਉਸ ਨੂੰ ਦਿੱਸ ਪੈਂਦਾ ਹੈਂ।

ਪਦ ਅਰਥ ਚੂਕਾ = ਮੁੱਕ ਗਿਆ। ਪੜਦਾ = ਮਾਇਆ ਦੇ ਮੋਹ ਵਾਲੀ ਵਿੱਥ। ਨਦਰੀ ਆਇਆ = ਦਿੱਸ ਪਿਆ।

SikhNet (Spanish)Cuando el velo de la duda es rasgado, uno ve la Presencia.

ਖਸਮੁ ਤੂਹੈ; ਸਭਨਾ ਕੇ ਰਾਇਆ ॥੨॥

khasam toohai; sabhanaa ke raaeaa |2|

Sant Singh KhalsaYou are my Lord and Master; You are the King of all. ||2||
Manmohan SinghO the King of all, Thou alone are my Lord.
Manmohan Singh (Punjabi)ਹੇ ਸਾਰਿਆਂ ਦੇ ਪਾਤਸ਼ਾਹ ਕੇਵਲ ਤੂੰ ਹੀ ਮੇਰਾ ਸੁਆਮੀ ਹੈ।
Fareedkot Teekaਬ੍ਰਹਮਾਡੋਂ ਕੇ ਰਾਜਾ ਤੂੰ ਹੀ ਸਭ ਦਾ (ਖਸਮੁ) ਮਾਲਕੁ ਹੈਂ॥੨॥
Prof. Sahib Singh(ਉਹ ਜਾਣ ਲੈਂਦਾ ਹੈ ਕਿ) ਹੇ ਸਭ ਜੀਵਾਂ ਦੇ ਪਾਤਿਸ਼ਾਹ! ਤੂੰ (ਹੀ ਸਭ ਦਾ) ਖਸਮ ਹੈਂ ॥੨॥

ਪਦ ਅਰਥ ਰਾਇਆ = ਹੇ ਪਾਤਿਸ਼ਾਹ! ॥੨॥

SikhNet (Spanish)Oh, Tú eres el Maestro de todo, el Rey de toda Tu Creación. (2)

ਤਿਸੁ ਭਾਣਾ; ਸੂਕੇ ਕਾਸਟ ਹਰਿਆ ॥

tis bhaanaa; sooke kaasatt hariaa |

Sant Singh KhalsaWhen it pleases Him, even dry wood becomes green.
Manmohan SinghWhen it pleases Him, the Lord, even thy wood becomes green.
Manmohan Singh (Punjabi)ਜਦ ਉਸ ਸਾਹਿਬ ਨੂੰ ਚੰਗਾ ਲੱਗਦਾ ਹੈ ਤਾਂ ਸੁੱਕੀ ਲਕੜੀ ਭੀ ਹਰੀ ਹੋ ਜਾਂਦੀ ਹੈ।
Fareedkot Teekaਤਿਸ ਤੇਰੇ ਕੋ ਭਾਵ੍ਯਾ ਤਾਂ ਕਾਠ ਵਤ ਸੂਕੇ ਹੂਏ ਰਿਦ੍ਯੋਂ ਕੋ ਪ੍ਰੇਮ ਸਹਿਤ ਕਰਕੇ; ਵਾ ਸੁਭ ਗੁਣ ਦੇ ਕਰ ਹਰੇ ਕਰ ਦੇਤਾ ਹੈ॥
Prof. Sahib Singhਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਸੁੱਕੇ ਕਾਠ ਹਰੇ ਹੋ ਜਾਂਦੇ ਹਨ,

ਪਦ ਅਰਥ ਤਿਸੁ ਭਾਣਾ = ਉਸ (ਪ੍ਰਭੂ) ਨੂੰ ਚੰਗਾ ਲੱਗੇ। ਕਾਸਟ = ਕਾਠ, ਲੱਕੜ।

SikhNet (Spanish)Si así es Tu Voluntad, la madera seca florece.

ਤਿਸੁ ਭਾਣਾ; ਤਾਂ ਥਲ ਸਿਰਿ ਸਰਿਆ ॥

tis bhaanaa; taan thal sir sariaa |

Sant Singh KhalsaWhen it pleases Him, rivers flow across the desert sands.
Manmohan SinghWhen He wills, then the river flows on the sandy tract.
Manmohan Singh (Punjabi)ਜਦ ਉਸ ਨੂੰ ਭਾਉਂਦਾ ਹੈ ਤਦ ਰੇਤਲੇ ਮੈਦਾਨ ਉਤੇ ਦਰਿਆ ਵਗ ਪੈਂਦਾ ਹੈ।
Fareedkot Teekaਜੋ ਤੈਨੂੰ ਭਾਣਾ ਹੈ ਤਿਸ ਕਾ ਰਿਦਾ ਜੋ ਥਲ ਕੇ ਸਮਾਨ ਉਚਾ ਥਾ ਅਰਥਾਤ ਹੰਕਾਰ ਸਹਿਤ ਥਾ, ਤਿਸ ਕੇ ਸਿਰ ਪਰ ਭਗਤੀ ਰੂਪੀ (ਸਾਰਿਆ) ਸਰਬ ਓਰਤੇ ਨਦੀ ਵਗਾ ਦਈ ਹੈ॥
Prof. Sahib Singhਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਥਲ ਉੱਤੇ ਸਰੋਵਰ ਬਣ ਜਾਂਦਾ ਹੈ।

ਪਦ ਅਰਥ ਥਲ ਸਿਰਿ = ਥਲ ਦੇ ਸਿਰ ਉੱਤੇ। ਸਰਿਆ = ਸਰ, ਸਰੋਵਰ।

SikhNet (Spanish)Si esa es Tu Voluntad, de la tierra seca brota el agua;

ਤਿਸੁ ਭਾਣਾ; ਤਾਂ ਸਭਿ ਫਲ ਪਾਏ ॥

tis bhaanaa; taan sabh fal paae |

Sant Singh KhalsaWhen it pleases Him, all fruits and rewards are obtained.
Manmohan SinghIf He wills, then all the fruits are obtained.
Manmohan Singh (Punjabi)ਜਦ ਉਸ ਨੂੰ ਭਾਉਂਦਾ ਹੈ ਤਦ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜੌ (ਤਿਸ) ਤੇਰੇ ਕੋ ਭਾਯਾ ਤੌ ਸਭ ਫਲ ਧਰਮ, ਅਰਥਾਦਿ ਪ੍ਰਾਪਤਿ ਹੋਏ ਹੈਂ॥
Prof. Sahib Singhਜਦੋਂ ਕੋਈ ਮਨੁੱਖ ਉਸ ਪ੍ਰਭੂ ਨੂੰ ਚੰਗਾ ਲੱਗ ਪਏ, ਤਦੋਂ ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਸਭਿ = ਸਾਰੇ।

SikhNet (Spanish)si esa es Tu Voluntad uno logra total Plenitud.

ਚਿੰਤ ਗਈ; ਲਗਿ ਸਤਿਗੁਰ ਪਾਏ ॥੩॥

chint gee; lag satigur paae |3|

Sant Singh KhalsaGrasping hold of the Guru's feet, my anxiety is dispelled. ||3||
Manmohan SinghRepairing to the Guru's feet, anxiety is removed.
Manmohan Singh (Punjabi)ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ ਫਿਕਰ ਦੂਰ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੀ ਚਰਨੀ ਲਾਗ ਕਰ ਸਭ ਚਿੰਤਾ ਮਿਟ ਗਈ ਹੈ॥੩॥
Prof. Sahib Singhਗੁਰੂ ਦੀ ਚਰਨੀਂ ਲੱਗ ਕੇ (ਉਸ ਦੇ ਅੰਦਰੋਂ) ਚਿੰਤਾ ਦੂਰ ਹੋ ਜਾਂਦੀ ਹੈ ॥੩॥

ਪਦ ਅਰਥ ਸਤਿਗੁਰ ਪਾਏ = ਗੁਰੂ ਦੀ ਚਰਨੀਂ ॥੩॥

SikhNet (Spanish)Uno se quita de sus preocupaciones, postrándose a los pies del Guru. (3)

Open this shabad (19 lines, Angs 1141-1142) →

Ang 1141 of 1430