ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
Sant Singh KhalsaGauree Gwaarayree, Third Mehl:
Manmohan SinghGauri Guareri. 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.
ਏਕਸੁ ਤੇ; ਸਭਿ ਰੂਪ ਹਹਿ ਰੰਗਾ ॥
ekas te; sabh roop heh rangaa |
Sant Singh KhalsaAll forms and colors come from the One Lord.
Manmohan SinghFrom the Unique Lord, are all forms and colours.
Manmohan Singh (Punjabi)ਅਦੁਤੀ ਸਾਈਂ ਤੋਂ ਹੀ ਸਮੁਹ ਸਰੂਪ ਤੇ ਰੰਗ ਹਨ।
Fareedkot Teekaਏਕ ਮਾਯਾ ਸਬਲ ਬ੍ਰਹਮ ਸੇ ਸਭ ਰੂਪ ਅਰਥਾਤ ਅਕਾਸ ਰੰਗਾਸ੍ਵੇਤ ਪੀਤਾਦੀ ਰੰਗ ਹੂਏ ਹੈਂ॥
Prof. Sahib Singh(ਸੰਸਾਰ ਵਿਚ ਦਿੱਸਦੇ ਇਹ) ਸਾਰੇ (ਵਖ ਵਖ) ਰੂਪ ਤੇ ਰੰਗ ਉਸ ਇੱਕ ਪਰਮਾਤਮਾ ਤੋਂ ਹੀ ਬਣੇ ਹਨ।ਪਦ ਅਰਥ ਤੇ = ਤੋਂ। ਏਕਸੁ ਤੇ = ਇਕ (ਪਰਮਾਤਮਾ) ਤੋਂ ਹੀ। ਸਭਿ = ਸਾਰੇ। ਬੈਸੰਤਰੁ = ਅੱਗ।
SikhNet (Spanish)Sólo del Uno vinieron todas las formas y colores.
ਪਉਣੁ ਪਾਣੀ ਬੈਸੰਤਰੁ; ਸਭਿ ਸਹਲੰਗਾ ॥
paun paanee baisantar; sabh sehalangaa |
Sant Singh KhalsaAir, water and fire are all kept together.
Manmohan SinghThe air, water, and fire are kept together amongst all.
Manmohan Singh (Punjabi)ਹਵਾ ਜਲ ਤੇ ਅੱਗ ਸਾਰਿਆਂ ਅੰਦਰ ਇਕਠੇ ਰਖੇ ਹੋਏ ਹਨ।
Fareedkot Teekaਪਉਣ ਪਾਣੀ ਅਗਨੀ ਇਨ ਉਪਲਖਿਤ ਅਕਾਸ ਪ੍ਰਿਥੀ ਭੀ ਜਾਨ ਲੈਣੇ, ਇਨ ਤਤੋਂ ਕੇ (ਸਹਲੰਗਾ) ਸਮਦਾਉ ਕਰ ਸੰਪੂਰਣ ਸ੍ਰਿਸ੍ਟੀ ਕੀ ਉਤਪਤੀ ਕਰੀ ਹੈ॥
Prof. Sahib Singhਉਸ ਇੱਕ ਤੋਂ ਹੀ ਹਵਾ ਪੈਦਾ ਹੋਈ ਹੈ ਪਾਣੀ ਬਣਿਆ ਹੈ ਅੱਗ ਪੈਦਾ ਹੋਈ ਹੈ ਤੇ ਇਹ ਸਾਰੇ (ਤੱਤ ਵਖ ਵਖ ਰੂਪ ਰੰਗ ਵਾਲੇ ਸਭ ਜੀਵਾਂ ਵਿਚ) ਮਿਲੇ ਹੋਏ ਹਨ।ਪਦ ਅਰਥ ਸਹਲੰਗਾ = {सह-लग्न} ਮਿਲੇ ਹੋਏ, ਜੁੜੇ ਹੋਏ।
SikhNet (Spanish)En todos los cuerpos están contenidos el aire, el agua y el fuego y Él,
ਭਿੰਨ ਭਿੰਨ ਵੇਖੈ; ਹਰਿ ਪ੍ਰਭੁ ਰੰਗਾ ॥੧॥
bhin bhin vekhai; har prabh rangaa |1|
Sant Singh KhalsaThe Lord God beholds the many and various colors. ||1||
Manmohan SinghThe Lord God beholds the colours of different varieties.
Manmohan Singh (Punjabi)ਵਾਹਿਗੁਰੂ ਸੁਆਮੀ ਅਡ ਅਡ ਕਿਸਮਾਂ ਦੇ ਰੰਗ ਨੂੰ ਦੇਖਦਾ ਹੈ।
Fareedkot Teekaਤਿਸ ਸ੍ਰਿਸ੍ਟੀ ਭਿੰਨ ਭਿੰਨ ਵਾਲੀ ਕੋ ਹਰਿ ਪ੍ਰਭ ਦੇਖ ਰਹਾ ਹੈ॥੧॥
Prof. Sahib Singhਉਹ ਪਰਮਾਤਮਾ (ਆਪ ਹੀ) ਵਖ ਵਖ ਰੰਗਾਂ (ਵਾਲੇ ਜੀਵਾਂ) ਦੀ ਸੰਭਾਲ ਕਰਦਾ ਹੈ ॥੧॥ਪਦ ਅਰਥ ਭਿੰਨ = ਵੱਖਰਾ ॥੧॥
SikhNet (Spanish)el Señor lo ve todo de diferentes formas.(1)
ਏਕੁ ਅਚਰਜੁ; ਏਕੋ ਹੈ ਸੋਈ ॥
ek acharaj; eko hai soee |
Sant Singh KhalsaThe One Lord is wondrous and amazing! He is the One, the One and Only.
Manmohan SinghThat Lord is a wonder, He is but One.
Manmohan Singh (Punjabi)ਉਹ ਸਾਹਿਬ ਇਕ ਅਚੰਭਾ ਹੈ। ਉਹ ਕੇਵਲ ਇਕ ਹੀ ਹੈ।
Fareedkot Teekaਹੇ ਭਾਈ! ਏਕ ਜੋ (ਅਸਚਰਜੁ) ਸਰੂਪ ਵਾਲਾ ਪਰਮਾਤਮਾ ਹੈ, ਸੋਈ ਅਦੁਤੀਯ ਹੈ॥
Prof. Sahib Singhਇਹ ਇਕ ਅਚਰਜ ਕੌਤਕ ਹੈ ਕਿ ਪਰਮਾਤਮਾ ਆਪ ਹੀ (ਇਸ ਬਹੁ-ਰੰਗੀ ਸੰਸਾਰ ਵਿਚ ਹਰ ਥਾਂ) ਮੌਜੂਦ ਹੈ।ਪਦ ਅਰਥ ਸੋਈ = ਉਹ (ਪਰਮਾਤਮਾ) ਹੀ।
SikhNet (Spanish)Él, el Señor es Maravilloso, sí, Él, el Uno,
ਗੁਰਮੁਖਿ ਵੀਚਾਰੇ; ਵਿਰਲਾ ਕੋਈ ॥੧॥ ਰਹਾਉ ॥
guramukh veechaare; viralaa koee |1| rahaau |
Sant Singh KhalsaHow rare is that Gurmukh who meditates on the Lord. ||1||Pause||
Manmohan SinghRare is the resigned to Guru's will, who deliberates over the Lord. Pause.
Manmohan Singh (Punjabi)ਕੋਈ ਟਾਵਾਂ ਹੀ ਗੁਰੂ ਅਨੁਸਾਰੀ ਹੈ, ਜੋ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ।
Fareedkot Teekaਤਿਸ ਕੋ ਵਿਰਲਾ ਹੀ ਗੁਰਮੁਖ ਵੀਚਾਰਤਾ ਹੈ॥੧॥ ਰਹਾਉ ॥
Prof. Sahib Singhਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਅਚਰਜ ਕੌਤਕ ਨੂੰ) ਵਿਚਾਰਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੧॥ ਰਹਾਉ ॥
SikhNet (Spanish)pero extraordinarios son los Vigías de Dios que reflexionan en esto. (1-Pausa)
ਸਹਜਿ ਭਵੈ; ਪ੍ਰਭੁ ਸਭਨੀ ਥਾਈ ॥
sehaj bhavai; prabh sabhanee thaaee |
Sant Singh KhalsaGod is naturally pervading all places.
Manmohan SinghThe Lord is naturally roaming about (pervading) everywhere.
Manmohan Singh (Punjabi)ਸਾਹਿਬ, ਸੁਭਾਵਕ ਹੀ ਹਰ ਥਾਂ ਤੇ ਫਿਰ (ਵਿਆਪਕ ਹੋ) ਰਿਹਾ ਹੈ।
Fareedkot Teekaਪ੍ਰਭੂ ਸਰਬ ਅਸਥਾਨੋਂ ਮੇਂ ਜੀਵ ਰੂਪ ਹੋ ਕਰ ਸੁਭਾਵਕ ਹੀ (ਭਵੈ) ਫਿਰਤਾ ਵਾ ਹੋ ਰਹਾ ਹੈ॥
Prof. Sahib Singh(ਆਪਣੀ) ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ ਹੀ ਉਹ) ਪਰਮਾਤਮਾ ਸਭਨਾਂ ਥਾਵਾਂ ਵਿਚ ਵਿਆਪਕ ਹੋ ਰਿਹਾ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)El Señor prevalece en todo y en todos los lugares,
ਕਹਾ ਗੁਪਤੁ ਪ੍ਰਗਟੁ; ਪ੍ਰਭਿ ਬਣਤ ਬਣਾਈ ॥
kahaa gupat pragatt; prabh banat banaaee |
Sant Singh KhalsaSometimes He is hidden, and sometimes He is revealed; thus God has made the world of His making.
Manmohan SinghThe Lord has make such a contrivance, that at some site He is unmanifest and at another manifest.
Manmohan Singh (Punjabi)ਸੁਆਮੀ ਨੇ ਐਸੀ ਹਿਕਮਤ ਰਚੀ ਹੈ, ਕਿ ਕਿਸੇ ਥਾਂ ਤੇ ਉਹ ਅਲੋਪ ਹੈ ਤੇ ਕਿਤੇ ਜ਼ਾਹਰ।
Fareedkot Teekaਕਹੀ ਮਨਮੁਖੋਂ ਕੋ ਗੁਪਤ ਹੈਂ ਔਰ ਗੁਰਮੁਖੋਂ ਕੋ ਪ੍ਰਗਟ ਭਾਸਤਾ ਹੈਂ, ਪ੍ਰਭੂ ਨੇ ਸਭ ਬਣਤ ਬਨਾਈ ਹੈ॥
Prof. Sahib Singhਕਿਤੇ ਉਹ ਗੁਪਤ ਹੈ ਕਿਤੇ ਪਰਤੱਖ ਹੈ। ਇਹ ਸਾਰੀ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ।ਪਦ ਅਰਥ ਕਹਾ = ਕਿਤੇ। ਪ੍ਰਭਿ = ਪ੍ਰਭੂ ਨੇ।
SikhNet (Spanish)Él es lo Manifiesto y también lo No Manifiesto, Él, de Sí Mismo,
ਆਪੇ; ਸੁਤਿਆ ਦੇਇ ਜਗਾਈ ॥੨॥
aape; sutiaa dee jagaaee |2|
Sant Singh KhalsaHe Himself wakes us from sleep. ||2||
Manmohan SinghHimself, God awakens some from slumber.
Manmohan Singh (Punjabi)ਆਪ ਹੀ ਹਰੀ ਕਈਆਂ ਨੂੰ ਨੀਂਦਰ ਤੋਂ ਜਗਾ ਦਿੰਦਾ ਹੈ।
Fareedkot Teekaਪਰੰਤੂ ਆਪ ਹੀ ਜਬ ਕ੍ਰਿਪਾ ਕਰਤਾ ਹੈ ਤਬ ਅਵਿਦਿਆ ਨਿੰਦ੍ਰਾ ਸੇ ਸੁਤਿਆ ਕੋ ਗ੍ਯਾਨ ਦੇ ਕਰ ਜਗਾਇ ਦੇਤਾ ਹੈ॥੨॥
Prof. Sahib Singh(ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਜੀਵਾਂ ਨੂੰ ਉਹ ਪਰਮਾਤਮਾ ਆਪ ਹੀ ਜਗਾ ਦੇਂਦਾ ਹੈ ॥੨॥ਪਦ ਅਰਥ ਦੇਇ = ਦੇਂਦਾ ਹੈ ॥੨॥
SikhNet (Spanish)lo despierta a uno del letargo.(2)
ਤਿਸ ਕੀ ਕੀਮਤਿ; ਕਿਨੈ ਨ ਹੋਈ ॥
tis kee keemat; kinai na hoee |
Sant Singh KhalsaNo one can estimate His value,
Manmohan SinghHis worth none can appraise,
Manmohan Singh (Punjabi)ਉਸ ਦਾ ਮੁੱਲ ਕੋਈ ਨਹੀਂ ਪਾ ਸਕਦਾ,
Fareedkot Teekaਤਿਸ ਕੀ ਕੀਮਤਿ ਕਿਸੀ ਸੇ ਨਹੀਂ ਹੋਤੀ॥
Prof. Sahib Singhਹਰੇਕ ਜੀਵ (ਆਪਣੇ ਵਲੋਂ ਪਰਮਾਤਮਾ ਦੇ ਗੁਣ) ਆਖ ਆਖ ਕੇ (ਉਹਨਾਂ ਗੁਣਾਂ ਦਾ) ਵਰਣਨ ਕਰਦਾ ਹੈ,ਪਦ ਅਰਥ ਕਿਨੈ = ਕਿਸੇ (ਜੀਵ) ਪਾਸੋਂ।
SikhNet (Spanish)Nadie puede Asignarle un valor,
ਕਹਿ ਕਹਿ ਕਥਨੁ; ਕਹੈ ਸਭੁ ਕੋਈ ॥
keh keh kathan; kahai sabh koee |
Sant Singh Khalsaalthough everyone has tried, over and over again, to describe Him.
Manmohan Singhthough all have repeatedly describe it again.
Manmohan Singh (Punjabi)ਭਾਵੇਂ ਸਾਰਿਆਂ ਨੇ ਇਸ ਪਰਕਰਨ ਨੂੰ ਇਕ ਰਸ ਬਿਆਨ ਕੀਤਾ ਹੈ ਅਤੇ ਮੁੜ ਬਿਆਨ ਪਏ ਕਰਨ।
Fareedkot Teekaਕਥਨ ਮਾਤ੍ਰ ਹੀ ਕਹ ਕਰ ਕੇ ਸਭ ਕੋਈ ਬਰਨਨ ਕਰਤਾ ਹੈ॥
Prof. Sahib Singhਪਰ ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ।ਪਦ ਅਰਥ ਕਹਿ ਕਹਿ = ਆਖ ਆਖ ਕੇ। ਸਭੁ ਕੋਈ = ਹਰੇਕ ਜੀਵ।
SikhNet (Spanish)aunque algunos lo digan y lo vuelvan a decir.
ਗੁਰ ਸਬਦਿ ਸਮਾਵੈ; ਬੂਝੈ ਹਰਿ ਸੋਈ ॥੩॥
gur sabad samaavai; boojhai har soee |3|
Sant Singh KhalsaThose who merge in the Word of the Guru's Shabad, come to understand the Lord. ||3||
Manmohan SinghHe, who merges into Gurbani, comes to understand God.
Manmohan Singh (Punjabi)ਜੋ ਗੁਰਬਾਣੀ ਅੰਦਰ ਲੀਨ ਹੁੰਦਾ ਹੈ, ਉਹ ਵਾਹਿਗੁਰੂ ਨੂੰ ਸਮਝ ਲੈਂਦਾ ਹੈ।
Fareedkot Teekaਪਰੰਤੂ ਜੋ ਗਰੁ ਉਪਦੇਸ਼ ਮੇਂ ਸਮਾਵਤੇ ਹੈਂ, ਸੋ ਹਰੀ ਕੋ ਬੂਝਤੇ ਹੈਂ॥੩॥
Prof. Sahib Singh(ਹਾਂ) ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੩॥
SikhNet (Spanish)Sólo aquél que se inmerge en la Palabra del Shabd del Guru, conoce al Señor. (3)
ਸੁਣਿ ਸੁਣਿ ਵੇਖੈ; ਸਬਦਿ ਮਿਲਾਏ ॥
sun sun vekhai; sabad milaae |
Sant Singh KhalsaThey listen to the Shabad continually; beholding Him, they merge into Him.
Manmohan SinghHe continually hears of and beholds the Lord, and meets Him.
Manmohan Singh (Punjabi)ਉਹ ਸਾਈਂ ਦੇ ਬਾਰੇ ਲਗਾਤਾਰ ਸੁਣਦਾ, ਉਸ ਨੂੰ ਦੇਖਦਾ ਤੇ ਭੇਟਦਾ ਹੈ।
Fareedkot Teekaਜਿਨੋਂ ਨੇ ਸ੍ਰਵਣੋਂ ਕਰ ਸ੍ਰਵਣ ਕੀਆ ਹੈ ਤਿਨੋਂ ਕੋ ਬ੍ਰਹਮ ਕਾ (ਵੇਖੈ) ਸਾਖ੍ਯਾਤਕਾਰ ਹੂਆ ਹੈ, ਔਰ ਉਪਦੇਸ਼ ਦੇ ਕਰ ਜਗ੍ਯਾਸੂਓਂ ਕੋ ਬ੍ਰਹਮ ਮੇਂ ਮਿਲਾਵਤੇ ਹੈਂ॥
Prof. Sahib Singh(ਇਸ ਬਹੁ-ਰੰਗੀ ਸੰਸਾਰ ਦਾ ਮਾਲਕ ਪਰਮਾਤਮਾ ਹਰੇਕ ਜੀਵ ਦੀ ਅਰਜ਼ੋਈ) ਸੁਣ ਸੁਣ ਕੇ (ਹਰੇਕ ਦੀ) ਸੰਭਾਲ ਕਰਦਾ ਹੈ, (ਤੇ ਅਰਦਾਸ ਸੁਣ ਕੇ ਹੀ ਜੀਵ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ।ਪਦ ਅਰਥ ਸੁਣਿ = ਸੁਣ ਕੇ। ਵੇਖੈ = ਸੰਭਾਲ ਕਰਦਾ ਹੈ।
SikhNet (Spanish)Él, el Señor, escucha, observa y lo entona a uno en la Palabra del Shabd del Guru.
ਵਡੀ ਵਡਿਆਈ; ਗੁਰ ਸੇਵਾ ਤੇ ਪਾਏ ॥
vaddee vaddiaaee; gur sevaa te paae |
Sant Singh KhalsaThey obtain glorious greatness by serving the Guru.
Manmohan SinghThe highest glory, he obtains from the service of the Guru.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਤੋਂ ਉਹ ਪਰਮ ਸ਼ੋਭਾ ਪਾ ਲੈਂਦਾ ਹੈ।
Fareedkot Teekaਐਸੀ ਵੱਡੀ ਵਡਿਆਈ ਗੁਰੋਂ ਕੀ ਸੇਵਾ ਕਰ ਕੇ ਪ੍ਰਾਪਤਿ ਹੋਤੀ ਹੈ॥
Prof. Sahib Singh(ਗੁਰ-ਸ਼ਬਦ ਵਿਚ ਜੁੜਿਆ ਮਨੁੱਖ) ਗੁਰੂ ਦੀ ਦੱਸੀ ਸੇਵਾ ਤੋਂ (ਲੋਕ ਪਰਲੋਕ ਵਿਚ) ਬੜਾ ਆਦਰ-ਮਾਣ ਪ੍ਰਾਪਤ ਕਰਦਾ ਹੈ।ਪਦ ਅਰਥ ਤੇ = ਤੋਂ।
SikhNet (Spanish)Y uno logra la Gloria, simplemente sirviendo al Guru.
ਨਾਨਕ. ਨਾਮਿ ਰਤੇ; ਹਰਿ ਨਾਮਿ ਸਮਾਏ ॥੪॥੯॥੨੯॥
naanak. naam rate; har naam samaae |4|9|29|
Sant Singh KhalsaO Nanak, those who are attuned to the Name are absorbed in the Lord's Name. ||4||9||29||
Manmohan SinghNanak, they who are imbued with the Name, merge into God's Name
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ, ਸੋ ਹਰੀ ਨਾਮੀ ਮੇਂ ਸਮਾਏ ਹੈਂ॥੪॥੯॥੨੯॥
Prof. Sahib Singhਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਅਨੇਕਾਂ ਜੀਵ) ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੪॥੯॥੨੯॥ਪਦ ਅਰਥ ਨਾਮਿ = ਨਾਮ ਵਿਚ ॥੪॥
SikhNet (Spanish)Dice Nanak, Los que están imbuidos en el Naam, el Nombre del Señor, viven inmersos en su Señor. (4-9-29)