ੴ

ਸਿੱਖਬਾਣੀ · SikhBani

ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥

manamukh sootaa maaeaa mohi piaar
Guru Amardas Ji ਗੁਰੂ ਅਮਰਦਾਸ ਜੀ · Raag Gauree · Ang 160, 161 · 15 lines
Translations

ਗਉੜੀ ਗੁਆਰੇਰੀ ਮਹਲਾ ੩ ॥

gaurree guaareree mahalaa 3 | Ang 160

Sant Singh KhalsaGauree Gwaarayree, Third Mehl:
Manmohan SinghGauri Guareri, 3rd Guru.
Manmohan Singh (Punjabi)ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
SikhNet (Spanish)Gauri Guareri, Mejl Guru Amar Das, Tercer Canal Divino.

ਮਨਮੁਖਿ ਸੂਤਾ; ਮਾਇਆ ਮੋਹਿ ਪਿਆਰਿ ॥

manamukh sootaa; maaeaa mohi piaar | Ang 160

Sant Singh KhalsaThe self-willed manmukhs are asleep, in love and attachment to Maya.
Manmohan SinghThe apostate is asleep in the attachment, and affection of riches.
Manmohan Singh (Punjabi)ਅਧਰਮੀ ਧਨ-ਦੌਲਤ ਦੀ ਲਗਨ ਅਤੇ ਪ੍ਰੀਤ ਅੰਦਰ ਸੁੱਤਾ ਪਿਆ ਹੈ।
Fareedkot Teekaਮਨਮੁਖ ਤੋ ਮਾਯਾ ਮੇਂ ਪ੍ਰੀਤੀ ਕਰ ਕੇ (ਮੋਹਿ) ਅਗ੍ਯਾਨ ਨਿੰਦ੍ਰਾ ਮੇਂ ਸੋ ਰਹਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਮਾਇਆ ਦੇ ਪਿਆਰ ਵਿਚ (ਆਤਮਕ ਜੀਵਨ ਵਲੋਂ) ਗ਼ਾਫ਼ਿਲ ਹੋਇਆ ਰਹਿੰਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੋਹਿ = ਮੋਹ ਵਿਚ। ਪਿਆਰਿ = ਪਿਆਰ ਵਿਚ।

SikhNet (Spanish)Los ególatras están dormidos, envueltos en el amor a Maya.

ਗੁਰਮੁਖਿ ਜਾਗੇ; ਗੁਣ ਗਿਆਨ ਬੀਚਾਰਿ ॥

guramukh jaage; gun giaan beechaar | Ang 160

Sant Singh KhalsaThe Gurmukhs are awake, contemplating spiritual wisdom and the Glory of God.
Manmohan SinghThe holy are awake and ponder over lord's excellences and Divine Knowledge.
Manmohan Singh (Punjabi)ਜਗਿਆਸੂ ਜਾਗਦੇ ਹਨ ਅਤੇ ਸਾਈਂ ਦੀਆਂ ਖੂਬੀਆਂ ਤੇ ਬ੍ਰਹਮਬੋਧ ਦਾ ਧਿਆਨ ਧਾਰਦੇ ਹਨ।
Fareedkot Teekaਔਰ ਗੁਰਮੁਖ ਜੋ ਹੈਂ ਆਤਮ ਗੁਣੋਂ ਕੇ ਵੀਚਾਰ ਦ੍ਵਾਰਾ ਗ੍ਯਾਨ ਮੇਂ ਜਾਗੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ।

ਪਦ ਅਰਥ ਬੀਚਾਰਿ = ਵਿਚਾਰ ਵਿਚ।

SikhNet (Spanish)Los Vigías de Dios están despiertos, habitando en la Sabiduría de la Virtud.

ਸੇ ਜਨ ਜਾਗੇ; ਜਿਨ ਨਾਮ ਪਿਆਰਿ ॥੧॥

se jan jaage; jin naam piaar |1| Ang 160

Sant Singh KhalsaThose humble beings who love the Naam, are awake and aware. ||1||
Manmohan SinghThe persons, who love Lord's Name remain wakeful,
Manmohan Singh (Punjabi)ਜਿਹੜੇ ਪੁਰਸ਼ ਪ੍ਰਭੂ ਦੇ ਨਾਮ ਨਾਲ ਪ੍ਰੀਤ ਕਰਦੇ ਹਨ ਉਹ ਖਬਰਦਾਰ ਰਹਿੰਦੇ ਹਨ।
Fareedkot Teekaਪਰੰਤੂ ਜਾਗੇ ਤੋ ਸੋ ਪੁਰਸ਼ ਹੈਂ ਜਿਨ ਕਾ ਪਰਮੇਸ੍ਵਰ ਕੇ ਨਾਮ ਮੇਂ ਪਿਆਰ ਹੈ॥੧॥
Prof. Sahib Singhਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ ॥੧॥

ਪਦ ਅਰਥ ਨਾਮਿ = ਨਾਮ ਵਿਚ ॥੧॥

SikhNet (Spanish)Sólo aquéllos que aman el Naam, el Nombre del Señor, están despiertos. (1)

ਸਹਜੇ ਜਾਗੈ; ਸਵੈ ਨ ਕੋਇ ॥

sahaje jaagai; savai na koe | Ang 160

Sant Singh KhalsaOne who is awake to this intuitive wisdom does not fall asleep.
Manmohan SinghNo one, who is awake to Divine comprehension, goes to sleep.
Manmohan Singh (Punjabi)ਕੋਈ ਜਣਾ, ਜੋ ਵਾਹਿਗੁਰੂ ਦੀ ਵੀਚਾਰ ਵਲ ਜਾਗਦਾ ਹੈ, ਸੌਦਾ ਨਹੀਂ।
Fareedkot Teekaਜੋ ਗਯਾਨ ਕਰ ਜਾਗੇ ਹੈਂ ਤਿਨ ਮੇਂ ਸੇ ਪੁਨਾ ਅਵਿਦਯਾ ਨਿੰਦ੍ਰਾ ਮੇਂ ਕੋਈ ਨਹੀਂ ਸੋਤਾ॥
Prof. Sahib Singhਉਹ (ਵਡਭਾਗੀ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ,

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ।

SikhNet (Spanish)Aquél que está despierto en la Paz del Equilibrio, no se duerme,

ਪੂਰੇ ਗੁਰ ਤੇ; ਬੂਝੈ ਜਨੁ ਕੋਇ ॥੧॥ ਰਹਾਉ ॥

poore gur te; boojhai jan koe |1| rahaau | Ang 160

Sant Singh KhalsaHow rare are those humble beings who understand this through the Perfect Guru. ||1||Pause||
Manmohan SinghRare is the one who understands the Immortal One, through the Perfect Guru. Pause.
Manmohan Singh (Punjabi)ਕੋਈ ਵਿਰਲਾ ਜਣਾ ਹੀ ਪੂਰਨ ਗੁਰਾਂ ਦੇ ਰਾਹੀਂ ਅਕਾਲਪੁਰਖ ਨੂੰ ਸਮਝਦਾ ਹੈ। ਠਹਿਰਾਉ।
Fareedkot Teekaਪਰੰਤੂ ਪੂਰੇ ਗੁਰੋਂ ਸੇ ਕੋਈ ਪੁਰਸ਼ ਹੀ ਸਮਝਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਕੋਈ ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ ॥੧॥ ਰਹਾਉ ॥

ਪਦ ਅਰਥ ਕੋਇ = ਕੋਈ ਵਿਰਲਾ ॥੧॥ ਰਹਾਉ ॥

SikhNet (Spanish)pero excepcional es aquél que conoce la Verdad del Guru Perfecto.(1-Pausa)

ਅਸੰਤੁ ਅਨਾੜੀ; ਕਦੇ ਨ ਬੂਝੈ ॥

asant anaarree; kade na boojhai | Ang 160

Sant Singh KhalsaThe unsaintly blockhead shall never understand.
Manmohan SinghThe unsaintly charlatan never realises the Master.
Manmohan Singh (Punjabi)ਅਪਵਿਤ੍ਰ ਲਪਟੀ ਕਦਾਚਿੱਤ ਮਾਲਕ ਨੂੰ ਅਨੁਭਵ ਨਹੀਂ ਕਰਦਾ।
Fareedkot Teekaਅਨਾੜੀ ਅਸੰਤ ਅਰਥਾਤ ਹਠੀਆ ਵਾ ਮੂਰਖ ਕਭੀ ਭੀ ਨਹੀਂ ਬੂਝਤਾ॥
Prof. Sahib Singhਵਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ।

ਪਦ ਅਰਥ ਅਸੰਤੁ = ਵਿਕਾਰੀ ਮਨੁੱਖ। ਅਨਾੜੀ = ਅਮੋੜ, ਵਿਕਾਰਾਂ ਵਲੋਂ ਨਾਹ ਪਰਤਣ ਵਾਲਾ।

SikhNet (Spanish)El ser malvado e ignorante no conoce la Verdad.

ਕਥਨੀ ਕਰੇ; ਤੈ ਮਾਇਆ ਨਾਲਿ ਲੂਝੈ ॥

kathanee kare; tai maaeaa naal loojhai | Ang 160

Sant Singh KhalsaHe babbles on and on, but he is infatuated with Maya.
Manmohan SinghHe talks (in vain), and is hand and glove with wealth.
Manmohan Singh (Punjabi)ਉਹ (ਬੇਫਾਇਦਾ) ਗਲਾਂ ਕਰਦਾ ਹੈ ਅਤੇ ਧਨ ਦੌਲਤ ਦੇ ਨਾਲ ਘਿਉ-ਖਿਚੜੀ ਹੋਇਆ ਹੋਇਆ ਹੈ।
Fareedkot Teekaਕਥਨੀ ਕਰਤਾ ਹੈ (ਤੈ) ਬਹੁੜੋ ਮਾਇਆ ਕੇ ਵਾਸਤੇ ਜੀਵੋਂ ਸਾਥ (ਲੂਝੈ) ਝਗੜਤਾ ਹੈ॥
Prof. Sahib Singhਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ।

ਪਦ ਅਰਥ ਤੈ = ਅਤੇ। ਲੂਝੈ = ਝਗੜਦਾ ਹੈ, ਖਚਿਤ ਹੁੰਦਾ ਹੈ।

SikhNet (Spanish)Él habla en vano, está involucrado con Maya

ਅੰਧੁ ਅਗਿਆਨੀ; ਕਦੇ ਨ ਸੀਝੈ ॥੨॥

andh agiaanee; kade na seejhai |2| Ang 160

Sant Singh KhalsaBlind and ignorant, he shall never be reformed. ||2||
Manmohan SinghThe blind ignorant never gets reformed.
Manmohan Singh (Punjabi)ਅੰਨ੍ਹੇ ਤੇ ਬੇਸਮਝ ਦਾ ਕਦਾਚਿੱਤ ਸੁਧਾਰ ਨਹੀਂ ਹੁੰਦਾ।
Fareedkot Teekaਮਾਇਆ ਕੇ ਮੋਹ ਕਰ ਕੇ ਅੰਧਾ ਹੂਆ ਅਗ੍ਯਾਨੀ ਕਬੀ ਨਹੀਂ ਸੀਝਤਾ॥੨॥
Prof. Sahib Singh(ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ ॥੨॥

ਪਦ ਅਰਥ ਸੀਝੈ = ਕਾਮਯਾਬ ਹੁੰਦਾ ਹੈ ॥੨॥

SikhNet (Spanish)y, estando ciego y tonto, no es liberado. (2)

ਇਸੁ ਜੁਗ ਮਹਿ; ਰਾਮ ਨਾਮਿ ਨਿਸਤਾਰਾ ॥

eis jug meh; raam naam nisataaraa | Ang 160

Sant Singh KhalsaIn this age, salvation comes only from the Lord's Name.
Manmohan SinghIn this age, emancipation is through Lord's Name.
Manmohan Singh (Punjabi)ਇਸ ਯੁਗ ਅੰਦਰ ਕਲਿਆਣ ਪ੍ਰਭੂ ਦੇ ਨਾਮ ਰਾਹੀਂ ਹੈ।
Fareedkot Teekaਇਸ ਕਲਿਯੁਗ ਕੇ ਸਮੇਂ ਮੇਂ ਤੋ ਰਾਮ ਕੇ ਨਾਮ ਕਰ ਕੇ ਨਿਸਤਾਰਾ ਹੋਤਾ ਹੈ॥
Prof. Sahib Singhਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ।

ਪਦ ਅਰਥ ਇਸੁ ਜੁਗ ਮਹਿ = ਇਸ ਮਨੁੱਖਾ ਜਨਮ ਵਿਚ। ਨਾਮਿ = ਨਾਮ ਦੀ ਰਾਹੀਂ।

SikhNet (Spanish)En esta Era de Kali sólo el Nombre del Señor nos salva,

ਵਿਰਲਾ ਕੋ ਪਾਏ; ਗੁਰ ਸਬਦਿ ਵੀਚਾਰਾ ॥

viralaa ko paae; gur sabad veechaaraa | Ang 160

Sant Singh KhalsaHow rare are those who contemplate the Word of the Guru's Shabad.
Manmohan SinghBy Guru's instruction, only a few attain to Master's meditation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਬਹੁਤ ਹੀ ਥੋੜ੍ਹੇ ਮਾਲਕ ਦੀ ਬੰਦਗੀ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਪਰੰਤੂ ਗੁਰੋਂ ਕਾ ਉਪਦੇਸ ਵਿਚਾਰ ਕਰ ਕੋਈ ਵਿਰਲਾ ਹੀ ਇਸ ਤਤ ਕੋ ਪਾਵਤਾ ਹੈ॥
Prof. Sahib Singhਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ।
SikhNet (Spanish)pero extraordinario es aquél que habita en la Palabra del Shabd del Guru,

ਆਪਿ ਤਰੈ; ਸਗਲੇ ਕੁਲ ਉਧਾਰਾ ॥੩॥

aap tarai; sagale kul udhaaraa |3| Ang 160

Sant Singh KhalsaThey save themselves, and save all their family and ancestors as well. ||3||
Manmohan SinghHe saves himself, and saves his entire lineage.
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਮੂਹ ਵੰਸ਼ ਨੂੰ ਬਚਾ ਲੈਂਦਾ ਹੈ।
Fareedkot Teekaਜਿਸਨੈ ਪਾਯਾ ਹੈ, ਸੋ ਆਪ ਤਰ ਗਯਾ ਹੈ ਔਰ ਸਭ ਕੁਲ ਕਾ ਉਧਾਰ ਕਰ ਲੀਆ ਹੈ॥੩॥
Prof. Sahib Singhਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥
SikhNet (Spanish)La cual revela el Nombre del Señor. Sólo el que habita en la Palabra, salva su ser y el de todos sus parientes. (3)

ਇਸੁ ਕਲਿਜੁਗ ਮਹਿ; ਕਰਮ ਧਰਮੁ. ਨ ਕੋਈ ॥

eis kalijug meh; karam dharam. na koee | Ang 161

Sant Singh KhalsaIn this Dark Age of Kali Yuga, no one is interested in good karma, or Dharmic faith.
Manmohan SinghIn this dark age, no one is attached to good actions and righteousness.
Manmohan Singh (Punjabi)ਏਸ ਕਾਲੇ ਸਮੇ ਅੰਦਰ ਕੋਈ ਜਣਾ ਨੇਕ ਅਮਲਾ ਅਤੇ ਸਚਾਈ ਨਾਲ ਜੁੜਿਆ ਹੋਇਆ ਨਹੀਂ।
Fareedkot Teekaਇਸ ਕਲਜੁਗ ਮੇਂ ਕਰਮ ਧਰਮ ਕੋਈ ਨਹੀਂ ਆਵਤਾ ॥☬ਜੇ ਕਹੇ ਕਰਮ ਧਰਮ ਕੋਈ ਕ੍ਯੋਂ ਨਹੀਂ ਹੋ ਸਕਤਾ? ਤਿਸ ਪਰ ਕਹਤੇ ਹੈਂ:
Prof. Sahib Singhਇਸ ਕਲਿਜੁਗ (ਭਾਵ, ਕੁਕਰਮ-ਦਸ਼ਾ ਵਿੱਚ) ਕੋਈ ਕਰਮ-ਧਰਮ ਛੁਡਾ ਨਹੀਂ ਸਕਦਾ।
SikhNet (Spanish)Nadie en esta Era de Kali, es atraído por el Dharma o por las buenas acciones.

ਕਲੀ ਕਾ ਜਨਮੁ; ਚੰਡਾਲ ਕੈ ਘਰਿ ਹੋਈ ॥

kalee kaa janam; chanddaal kai ghar hoee | Ang 161

Sant Singh KhalsaThis Dark Age was born in the house of evil.
Manmohan SinghThe Darkage took birth in the house of a pariah.
Manmohan Singh (Punjabi)ਕਾਲੇ ਸਮੇ ਦੀ ਪੈਦਾਇਸ਼ ਨੀਚ ਦੇ ਗ੍ਰਹਿ ਵਿੱਚ ਹੋਈ ਹੈ।
Fareedkot Teekaਕਲਜੁਗ ਕੇ ਜੀਵੋਂ ਕਾ ਜਨਮ (ਚੰਡਾਲ) ਕ੍ਰੋਧ ਕੇ ਘਰ ਮੇਂ ਹੋ ਰਹਾ ਹੈ, ਭਾਵ ਯਹਿ ਕਿ ਕਲਜੁਗ ਮੇਂ ਕ੍ਰੋਧਾਦਿ ਬਿਕਾਰੋਂ ਕੀ ਬਹੁਲਤਾ ਹੈ॥
Prof. Sahib Singhਕੁਕਰਮੀ ਮਨੁੱਖ ਦੇ ਹਿਰਦੇ ਵਿਚ (ਮਾਨੋ) ਕਲਿਜੁਗ ਆ ਜਾਂਦਾ ਹੈ।

ਪਦ ਅਰਥ ਚੰਡਾਲ = ਕੁਕਰਮੀ ਮਨੁੱਖ। ਘਰਿ = ਹਿਰਦੇ ਵਿਚ।

SikhNet (Spanish)Lo que ha nacido en esta época tiene que ver más bien con la Casa de la Maldad.

ਨਾਨਕ. ਨਾਮ ਬਿਨਾ; ਕੋ ਮੁਕਤਿ ਨ ਹੋਈ ॥੪॥੧੦॥੩੦॥

naanak. naam binaa; ko mukat na hoee |4|10|30| Ang 161

Sant Singh KhalsaO Nanak, without the Naam, the Name of the Lord, no one is liberated. ||4||10||30||
Manmohan SinghNanak, sans Lord's Name, none can be emancipated.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਦੇ ਬਗੈਰ ਕੋਈ ਭੀ ਮੋਖ਼ਸ਼ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਬਿਨਾ ਕੋਈ ਮੁਕਤਿ ਨਹੀਂ ਹੋਤਾ ॥੪॥੧੦॥੩੦॥
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਕਲਿਜੁਗ ਤੋਂ) ਖ਼ਲਾਸੀ ਨਹੀਂ ਪਾ ਸਕਦਾ ॥੪॥੧੦॥੩੦॥
SikhNet (Spanish)Pero entiende esto, dice Nanak, nadie podrá ser salvado si no es a través del Naam, el Nombre del Señor. (4-10-30)
Answers quote the Granth verbatim with Ang citations. AI commentary is not Gurbani and not a religious ruling.