ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino
ਨਾਨਕ. ਸਾਵਣਿ ਜੇ ਵਸੈ; ਚਹੁ ਵੇਛੋੜਾ ਹੋਇ ॥
naanak. saavan je vasai; chahu vechhorraa hoe |
Sant Singh KhalsaO Nanak, when it rains in the month of Saawan, four suffer the pains of separation:
Manmohan SinghNanak if it rains in the month of swan, the four things suffer separation.
Manmohan Singh (Punjabi)ਨਾਨਕ ਜੇਕਰ ਸਾਉਣ ਦੇ ਮਹੀਨੇ ਵਿੱਚ ਮੀਹ ਵਰ੍ਹੇ ਤਾਂ ਚਾਰ ਚੀਜ਼ਾਂ ਨੂੰ ਜੁਦਾਇਗੀ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਸਾਵਨ ਮੇਂ ਜਲ ਬਰਸੈ ਤੋ ਚਹੁੰ ਕੋ ਸੁਖ ਕਾ ਵਿਛੋੜਾ ਹੋਤਾ ਹੈ॥
Prof. Sahib Singhਹੇ ਨਾਨਕ! ਸਾਵਣ ਵਿਚ ਜੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ (ਉਮਾਹ ਤੋਂ) ਵਿਛੋੜਾ (ਭੀ, ਭਾਵ, ਦੁੱਖ ਭੀ) ਹੁੰਦਾ ਹੈ,
SikhNet (Spanish)Oh, dice Nanak, cuando llueve en el mes de Sawan cuatro seres sufren el dolor de la separación,
ਗਾਈ ਪੁਤਾ ਨਿਰਧਨਾ; ਪੰਥੀ ਚਾਕਰੁ ਹੋਇ ॥੨॥
gaaee putaa niradhanaa; panthee chaakar hoe |2|
Sant Singh Khalsathe cow's calves, the poor, the travellers and the servants. ||2||
Manmohan SinghThey are the cow's calves, the poor, the way-farers and the servants.
Manmohan Singh (Punjabi)ਉਹ ਹਨ ਗਊਆਂ ਦੇ ਵੱਛੇ, ਗਰੀਬ, ਰਾਹੀ ਅਤੇ ਨੌਕਰ।
Fareedkot Teeka(ਗਾਈ ਪੁਤ) ਬੈਲਾਂ ਕੋ, ਭਾਵ ਕ੍ਰਿਸਾਣ ਜੋਤ ਲੇਤੇ ਹੈਂ ਔਰ ਨਿਰਧਨੋਂ ਕੋ ਕਿਉਂਕਿ ਉਨ ਕੋ ਮਜੂਰੀ ਕਰਨੀ ਨਹੀਂ ਮਿਲਤੀ ਔਰ ਰਾਹੀ ਕੋ ਕਿਉਂਕਿ ਰਸਤੇ ਮੇਂ ਨਦੀ ਆਦਿਕ ਕਰ ਭੈ ਰਹਿਤਾ ਹੈ ਔਰ ਚਾਕਰ ਕੋ ਕਿਉਂਕਿ ਬਰਖਾ ਕੇ ਬੀਚ ਹੀ ਨੌਕਰੀ ਪਰ ਤੋਰ ਦੀਆ ਜਾਤਾ ਹੈ। ਦ੍ਰਿਸ਼ਟਾਂਤ ਮੇਂ- ਗੁਰ ਉਪਦੇਸ ਕੋ ਸੁਣ ਕੇ ਚਾਰੋਂ ਕੋ ਅਨੰਦ ਕਾ ਵਿਜੋਗ ਹੋਤਾ ਹੈ। ਕਿਨ ਕੋ? ਸੋ ਕਹਤੇ ਹੈਂ: (ਗਾਈ ਪੁਤਾ) ਆਲਸੀਓਂ ਔਰ (ਨਿਰਧਨਾ) ਗੁਣ ਹੀਨੋਂ ਕੋ ਔਰ (ਪੰਥੀ) ਪੰਥੋਂ ਕੇ ਅਭਿਮਾਨੀਓਂ ਕੋ ਔਰ (ਚਾਕੁਰੁ) ਜੋ ਇਸਤ੍ਰੀ ਪੁਤ੍ਰ ਕੇ ਅਧੀਨ ਹੋਤੇ ਹੈਂ॥੨॥
Prof. Sahib Singhਬਲਦਾਂ ਨੂੰ (ਕਿਉਂਕਿ ਮੀਂਹ ਪਿਆਂ ਇਹ ਹਲੀਂ ਜੋਏ ਜਾਂਦੇ ਹਨ), ਗਰੀਬਾਂ ਨੂੰ (ਜਿਨ੍ਹਾਂ ਦੀ ਮੇਹਨਤਿ-ਮਜੂਰੀ ਵਿਚ ਰੋਕ ਪੈਂਦੀ ਹੈ), ਰਾਹੀਆਂ ਨੂੰ ਤੇ ਨੌਕਰ ਸ਼ਖ਼ਸ਼ ਨੂੰ ॥੨॥
ਪਦ ਅਰਥ ਗਾਈਪੁਤ = ਬਲਦ। ਪੰਥੀ = ਰਾਹੀ, ਮੁਸਾਫ਼ਿਰ। ਚਾਕਰੁ = ਨੌਕਰ ॥੨॥
* ਨੋਟ: ਗੁਰੂ ਦੇ ਦਰ ਤੋਂ 'ਨਾਮ' ਦੀ ਵਰਖਾ ਹੋਣ ਤੇ ਗੁਰਮੁਖ ਤੇ ਮਨਮੁਖ ਉਤੇ ਵੱਖੋ-ਵੱਖਰਾ ਅਸਰ ਹੁੰਦਾ ਹੈ।
SikhNet (Spanish)el becerro, el pobre, el viajero y el sirviente. (2)