ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino
ਨਾਨਕ. ਸਾਵਣਿ ਜੇ ਵਸੈ; ਚਹੁ ਓਮਾਹਾ ਹੋਇ ॥
naanak. saavan je vasai; chahu omaahaa hoe |
Sant Singh KhalsaO Nanak, when it rains in the month of Saawan, four are delighted:
Manmohan SinghNanak, if it rains in the month of Swan, the four things feel great joy.
Manmohan Singh (Punjabi)ਨਾਨਕ ਜੇਕਰ ਸਾਉਣ ਦੇ ਮਹੀਨੇ ਮੀਹ ਪਵੇ ਤਾਂ ਚਾਰ ਚੀਜ਼ਾ ਨੂੰ ਬੜੀ ਖੁਸ਼ੀ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਸਾਵਣ ਮੇਂ ਜਲ ਬਰਸੇ ਤੌ ਚਾਰ ਪ੍ਰਕਾਰ ਕੇ ਜੀਵੋਂ ਕੋ ਅਤੀ ਅਨੰਦ ਹੋਤਾ ਹੈ॥
Prof. Sahib Singhਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ,
ਪਦ ਅਰਥ ਸਾਵਣਿ = ਸਾਵਣ (ਦੇ ਮਹੀਨੇ) ਵਿਚ। ਓਮਾਹਾ = ਚਾਉ।
SikhNet (Spanish)Oh, dice Nanak, cuando llueve en el mes de Sawan cuatro criaturas se deleitan,
ਨਾਗਾਂ ਮਿਰਗਾਂ ਮਛੀਆਂ; ਰਸੀਆਂ ਘਰਿ ਧਨੁ ਹੋਇ ॥੧॥
naagaan miragaan machheean; raseean ghar dhan hoe |1|
Sant Singh Khalsathe snake, the deer, the fish and the wealthy people who seek pleasure. ||1||
Manmohan SinghThe Serpent, the deer, the fish and the revellers, who have wealth in their home.
Manmohan Singh (Punjabi)ਸੱਪਾਂ, ਹਰਨਾਂ ਮੀਨਾਂ ਅਤੇ ਮੌਜਾਂ ਮਾਣਨ ਵਾਲਿਆਂ, ਜਿਨ੍ਹਾਂ ਦੇ ਗ੍ਰਹਿ ਅੰਦਰ ਧਨ-ਦੌਲਤ ਹੈ।
Fareedkot Teekaਸਰਪੋਂ ਅਰ ਮਿਰਗੋਂ ਕੋ ਪੁਨਹ ਮਛੀਓਂ ਕੋ ਔਰ ਤਿਨ ਰਸੀਆਂ ਅਰਥਾਤ ਵਿਸ਼ਈਓਂ ਕੋ ਜਿਨੋਂ ਕੇ ਘਰ ਮੇਂ ਧਨ ਹੋਵੈ। ਦ੍ਰਿਸ਼ਟਾਂਤ ਮੇਂ- ਗੁਰ ਉਪਦੇਸ ਬਰਖਾ, ਮਾਨੁਖਾ ਜਨਮ ਸਾਵਣ ਮਹੀਨਾ, ਨਾਗਾਂ ਸਮਾਧੀ ਲਗਾਵਣੇ ਵਾਲੇ ਵਾ ਨਿਜਘਰ ਹੀਨਬਰਕਤ, ਵਾ ਮ੍ਰਿਗ ਬਾਣ ਪ੍ਰਸਤੀ, ਮਛੀਆਂ ਨਾਮ ਜਲ ਕੇ ਪ੍ਰੇਮੀਓਂ, ਰਸੀਆਂ ਬ੍ਰਹਮ ਜਗਿਆਸੂਆਂ ਕੋ ਆਨੰਦ ਹੋਤਾ ਹੈ। ਜਿਨ ਕੇ (ਘਰਿ) ਰਿਦੇ ਮੇਂ ਦੈਵੀ ਸੰਪਤੀ ਰੂਪ ਧਨ ਹੈਂ॥੧॥
Prof. Sahib Singhਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ ॥੧॥
ਪਦ ਅਰਥ ਰਸੀਆ = ਰਸ ਦਾ ਆਸ਼ਕ। ਘਰਿ = ਘਰ ਵਿਚ ॥੧॥
SikhNet (Spanish)la serpiente, el venado, el pez y los ricos que buscan placeres. (1)