ੴ

ਸਿੱਖਬਾਣੀ · SikhBani

ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥

saahib bhaavai sevak sevaa karai
Guru Amardas Ji ਗੁਰੂ ਅਮਰਦਾਸ ਜੀ · Raag Basant · Ang 1170 · 11 lines
Translations

ਬਸੰਤੁ ਮਹਲਾ ੩ ਇਕ ਤੁਕਾ ॥

basant mahalaa 3 ik tukaa |

Sant Singh KhalsaBasant, Third Mehl, Ek-Thukay:
Manmohan SinghBasant 3rd Guru Ik-Tuka.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕਾ।
SikhNet (Spanish)Basant, Mejl Guru Amar Das, Tercer Canal Divino.

ਸਾਹਿਬ ਭਾਵੈ; ਸੇਵਕੁ ਸੇਵਾ ਕਰੈ ॥

saahib bhaavai; sevak sevaa karai |

Sant Singh KhalsaWhen it pleases our Lord and Master, His servant serves Him.
Manmohan SinghIf the Lord wills, the Lord's slave serves Him.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲੱਗੇ, ਸੁਆਮੀ ਦਾ ਗੋਲਾ ਉਸ ਦੀ ਟਹਿਲ ਕਮਾਉਂਦਾ ਹੈ।
Fareedkot Teekaਹੇ (ਸਾਹਿਬ) ਸ੍ਵਾਮੀ! ਜੋ ਸੇਵਕ ਤੇਰੇ ਕੋ ਭਾਵਤਾ ਹੈ, ਸੋਈ ਤੇਰੀ ਸੇਵਾ ਕੋ ਕਰਤਾ ਹੈ॥
Prof. Sahib Singhਜੇ ਮਾਲਕ-ਪ੍ਰਭੂ ਨੂੰ ਪਸੰਦ ਆਵੇ ਤਾਂ ਹੀ (ਕੋਈ) ਸੇਵਕ ਪ੍ਰਭੂ ਦੀ ਸੇਵਾ (ਭਗਤੀ) ਕਰ ਸਕਦਾ ਹੈ।

ਪਦ ਅਰਥ ਸਾਹਿਬ ਭਾਵੈ = ਜੇ ਮਾਲਕ ਨੂੰ ਚੰਗਾ ਲੱਗੇ।

SikhNet (Spanish)Si el Señor así lo desea, uno sirve a Dios

ਜੀਵਤੁ ਮਰੈ; ਸਭਿ ਕੁਲ ਉਧਰੈ ॥੧॥

jeevat marai; sabh kul udharai |1|

Sant Singh KhalsaHe remains dead while yet alive, and redeems all his ancestors. ||1||
Manmohan SinghHe remains dead in life and emancipates his entire lineage.
Manmohan Singh (Punjabi)ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜੀਵ ਭਾਵ ਤੇ ਮਰ ਕਰ ਸਭ ਕੁਲ ਕਾ ਉਧਾਰੁ ਕਰ ਲੇਤਾ ਹੈ॥੧॥
Prof. Sahib Singhਉਹ ਸੇਵਕ ਜਗਤ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਆਪਣੇ ਸਾਰੇ ਕੁਲ ਭੀ (ਇਸ ਮੋਹ ਤੋਂ) ਬਚਾ ਲੈਂਦਾ ਹੈ ॥੧॥

ਪਦ ਅਰਥ ਜੀਵਤੁ ਮਰੈ = ਦੁਨੀਆ ਵਿਚ ਵਰਤਦਾ ਹੋਇਆ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦਾ ਹੈ। ਸਭਿ = ਸਾਰੇ। ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੧॥

SikhNet (Spanish)y acepta la muerte en vida y así emancipa a todas sus generaciones. (1)

ਤੇਰੀ ਭਗਤਿ. ਨ ਛੋਡਉ; ਕਿਆ ਕੋ ਹਸੈ ॥

teree bhagat. na chhoddau; kiaa ko hasai |

Sant Singh KhalsaI shall not renounce Your devotional worship, O Lord; what does it matter if people laugh at me?
Manmohan SinghI forsake not Thy meditation, O Lord, what if people laugh at me.
Manmohan Singh (Punjabi)ਮੈਂ ਤੇਰੀ ਬੰਦਗੀ ਨੂੰ ਨਹੀਂ ਤਿਆਗਦਾ ਹੇ ਪ੍ਰਭੂ! ਕੀ ਹੋਇਆ ਜੇ ਲੋਕ ਮੇਰੀ ਹਾਸੀ ਉਡਾਉਂਦੇ ਹਨ।
Fareedkot Teekaਤੇਰੀ ਭਗਤੀ ਨਹੀਂ ਛੋਡੂੰਗਾ, ਕੋਈ ਹਸੇਗਾ ਤੋ ਕ੍ਯਾ ਹੋਗਾ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਭਗਤੀ ਨਹੀਂ ਛੱਡਾਂਗਾ (ਭਾਵੇਂ ਇਸ ਕਾਰਨ ਜਗਤ ਹਾਸੇ-ਮਖ਼ੌਲ ਕਰੇ), ਮੈਂ ਕਿਸੇ ਦੇ ਹਾਸੇ ਦੀ ਪਰਵਾਹ ਨਹੀਂ ਕਰਾਂਗਾ[

ਪਦ ਅਰਥ ਨ ਛੋਡਉ = ਮੈਂ ਨਹੀਂ ਛੱਡਾਂਗਾ। ਕਿਆ ਕੋ ਹਸੈ = ਕੋਈ ਕੀਹ (ਮੇਰੇ ਉਤੇ) ਹੱਸ ਲਏਗਾ? ਮੈਂ ਕਿਸੇ ਦੇ ਹਾਸੇ ਮਖ਼ੌਲ ਦੀ ਪਰਵਾਹ ਨਹੀਂ ਕਰਾਂਗਾ।

SikhNet (Spanish)No haré a un lado mi Devoción por Ti, oh Dios, aunque la gente se ría de mí,

ਸਾਚੁ ਨਾਮੁ; ਮੇਰੈ ਹਿਰਦੈ ਵਸੈ ॥੧॥ ਰਹਾਉ ॥

saach naam; merai hiradai vasai |1| rahaau |

Sant Singh KhalsaThe True Name abides within my heart. ||1||Pause||
Manmohan SinghThine True Name is enshrined within my mind. Pause.
Manmohan Singh (Punjabi)ਤੇਰਾ ਸੱਚਾ ਨਾਮ ਮੇਰੇ ਅੰਤਹਕਰਨ ਵਿੱਚ ਨਿਵਾਸ ਰਖਦਾ ਹੈ। ਠਹਿਰਾਉ।
Fareedkot Teekaਪਰੰਤੂ ਤੇਰਾ ਸਾਚਾ ਨਾਮੁ ਮੇਰੇ ਹਿਰਦੇ ਮੇਂ ਬਸਤਾ ਰਹੇ॥੧॥ ਰਹਾਉ ॥
Prof. Sahib Singh(ਹੇ ਪ੍ਰਭੂ! ਮੇਹਰ ਕਰ! ਤੇਰਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿਚ ਵੱਸਿਆ ਰਹੇ ॥੧॥ ਰਹਾਉ ॥

ਪਦ ਅਰਥ ਮੇਰੈ ਹਿਰਦੈ = ਮੇਰੇ ਹਿਰਦੇ ਵਿਚ ॥੧॥ ਰਹਾਉ ॥

SikhNet (Spanish)y voy a enaltecer Tu Nombre por siempre en mi corazón. (1-Pausa)

ਜੈਸੇ ਮਾਇਆ ਮੋਹਿ; ਪ੍ਰਾਣੀ ਗਲਤੁ ਰਹੈ ॥

jaise maaeaa mohi; praanee galat rahai |

Sant Singh KhalsaJust as the mortal remains engrossed in attachment to Maya,
Manmohan SinghAs the mortal remains engrossed in the love of the worldly valuables,
Manmohan Singh (Punjabi)ਜਿਸ ਤਰ੍ਹਾਂ ਫਾਨੀ ਬੰਦਾ ਸੰਸਾਰੀ ਪਦਾਰਥ ਦੀ ਮਮਤਾ ਅੰਦਰ ਖਚਤ ਰਹਿੰਦਾ ਹੈ,
Fareedkot Teekaਜੈਸੇ ਪ੍ਰਾਣੀ ਮਾਯਾ ਕੇ ਮੋਹ ਮੈ ਗਲਤਾਨ ਰਹਿਤਾ ਹੈ॥
Prof. Sahib Singhਜਿਵੇਂ ਕੋਈ ਪ੍ਰਾਣੀ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹੈ (ਤੇ ਕਿਸੇ ਹੋਰ ਪਾਸੇ ਉਹ ਧਿਆਨ ਨਹੀਂ ਦੇਂਦਾ),

ਪਦ ਅਰਥ ਮੋਹਿ = ਮੋਹ ਵਿਚ। ਗਲਤੁ ਰਹੈ = ਡੁੱਬਾ ਰਹਿੰਦਾ ਹੈ।

SikhNet (Spanish)Así como el corazón del ser humano es cautivado por Maya,

ਤੈਸੇ ਸੰਤ ਜਨ; ਰਾਮ ਨਾਮ ਰਵਤ ਰਹੈ ॥੨॥

taise sant jan; raam naam ravat rahai |2|

Sant Singh Khalsaso does the Lord's humble Saint remain absorbed in the Lord's Name. ||2||
Manmohan Singhso remains the saintly person absorbed in the Lord's name.
Manmohan Singh (Punjabi)ਏਸੇ ਤਰ੍ਰਾਂ ਹੀ ਨੇਕ ਪੁਰਸ਼ ਸੁਆਮੀ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਤਿਸੀ ਪ੍ਰਕਾਰ ਸੰਤ ਜਨ ਰਾਮ ਕੇ ਨਾਮ ਕੋ (ਰਵਤ) ਜਪਤੇ ਰਹਿਤੇ ਹੈਂ॥੨॥
Prof. Sahib Singhਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੨॥

ਪਦ ਅਰਥ ਰਵਤ ਰਹੈ = ਸਿਮਰਦਾ ਰਹਿੰਦਾ ਹੈ ॥੨॥

SikhNet (Spanish)así también el Santo es embrujado por el Naam, el Nombre del Señor. (2)

ਮੈ ਮੂਰਖ ਮੁਗਧ ਊਪਰਿ; ਕਰਹੁ ਦਇਆ ॥

mai moorakh mugadh aoopar; karahu deaa |

Sant Singh KhalsaI am foolish and ignorant, O Lord; please be merciful to me.
Manmohan SinghO Lord take pity on me the unwise and ignorant one,
Manmohan Singh (Punjabi)ਮੇਰੇ ਕਮ ਅਕਲ ਅਤੇ ਬੇਸਮਝ ਉਤੇ ਹੈ ਸੁਆਮੀ, ਤੂੰ ਆਪਣੀ ਮਿਹਰ ਧਾਰ,
Fareedkot Teekaਹੇ ਪ੍ਰਭੂ! ਮੇਰੇ ਅਤੀ ਮੂਰਖ ਊਪਰ ਏਹ ਦਯਾ ਦ੍ਰਿਸ੍ਟੀ ਕਰਹੁ॥
Prof. Sahib Singhਹੇ ਪ੍ਰਭੂ! ਮੈਂ ਮੂਰਖ ਅੰਞਾਣ ਉਤੇ ਮੇਹਰ ਕਰ,

ਪਦ ਅਰਥ ਮੁਗਧ = ਮੂੜ੍ਹ, ਮੂਰਖ।

SikhNet (Spanish)Oh Dios, ten Compasión de mí, el tonto e ignorante,

ਤਉ ਸਰਣਾਗਤਿ. ਰਹਉ ਪਇਆ ॥੩॥

tau saranaagat. rhau peaa |3|

Sant Singh KhalsaMay I remain in Your Sanctuary. ||3||
Manmohan Singhthat I may ever abide in Thy refuge.
Manmohan Singh (Punjabi)ਤਾਂ ਜੋ ਮੈਂ ਸਦਾ ਹੀ ਤੇਰੀ ਸ਼ਰਣ ਤਾਬੇ ਟਿਕਿਆ ਰਹਾਂ।
Fareedkot Teekaਜੋ ਮੇਂ ਸਦੀਵ ਤੇਰੀ ਸਰਣ ਪੜਾ ਰਹੂੰ॥੩॥
Prof. Sahib Singh(ਤਾ ਕਿ) ਮੈਂ ਤੇਰੀ ਸਰਨ ਵਿਚ ਹੀ ਪਿਆ ਰਹਾਂ ॥੩॥

ਪਦ ਅਰਥ ਤਉ = ਤੇਰੀ। ਰਹਉ ਪਇਆ = ਮੈਂ ਪਿਆ ਰਹਾਂ ॥੩॥

SikhNet (Spanish)para que pueda habitar para siempre en Tu Santuario. (3)

ਕਹਤੁ ਨਾਨਕੁ; ਸੰਸਾਰ ਕੇ ਨਿਹਫਲ ਕਾਮਾ ॥

kehat naanak; sansaar ke nihafal kaamaa |

Sant Singh KhalsaSays Nanak, worldly affairs are fruitless.
Manmohan SinghSays Nanak, fruitless are the worldly affairs.
Manmohan Singh (Punjabi)ਗੁਰੂ ਜੀ ਆਖਦੇ ਹਨ, ਨਿਸਫਲ ਹਨ ਸੰਸਾਰੀ ਧੰਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਸਾਰ ਕੇ ਸਭ ਕਾਮ ਬ੍ਯਰਥ ਹੈਂ॥
Prof. Sahib Singhਨਾਨਕ ਆਖਦਾ ਹੈ ਕਿ ਜਗਤ ਦੇ ਸਾਰੇ ਕੰਮ (ਆਖ਼ਰ) ਵਿਅਰਥ (ਸਾਬਤ ਹੁੰਦੇ) ਹਨ (ਫਿਰ ਭੀ ਜੀਵ ਨਿਰੇ ਦੁਨੀਆ ਦੇ ਧੰਧਿਆਂ ਵਿਚ ਹੀ ਖਚਿਤ ਰਹਿੰਦੇ ਹਨ)।

ਪਦ ਅਰਥ ਨਿਹਫਲ = ਵਿਅਰਥ।

SikhNet (Spanish)Dice Nanak, infructíferas son las acciones del mundo entero y es sólo por la Gracia del Guru,

ਗੁਰ ਪ੍ਰਸਾਦਿ; ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥

gur prasaad; ko paavai amrit naamaa |4|8|

Sant Singh KhalsaOnly by Guru's Grace does one receive the Nectar of the Naam, the Name of the Lord. ||4||8||
Manmohan SinghBy the Guru's grace, some rare one is blessed with the Nectar-Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਨਾਮ ਦੇ ਸੁਧਾਰਸ ਨੂੰ ਪਰਾਪਤ ਹੁੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਕੋਈ ਵਿਰਲਾ ਹੀ ਤੇਰੇ ਅੰਮ੍ਰਿਤ ਰੂਪ ਨਾਮ ਕੋ ਪਾਵਤਾ ਹੈ॥੪॥੮॥☬ਏਕ ਬ੍ਰਹਮਣ ਨੇ ਕਹਾ: ਤੁਮ ਪੂਜਾ ਕੀਆ ਕਰੋ। ਤਿਸ ਪ੍ਰਤੀ ਉਪਦੇਸੁ ਕਰਤੇ ਹੈਂ:
Prof. Sahib Singhਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰਦਾ ਹੈ ॥੪॥੮॥

ਪਦ ਅਰਥ ਕੋ = ਕੋਈ ਮਨੁੱਖ ॥੪॥੮॥

* ਨੋਟ: ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ। ਉਹਨਾਂ ਦੇ ਆਪਣੇ ਵੱਖਰੇ ਸੰਗ੍ਰਹ ਵਿਚ ਦਰਜ ਕਰਨ ਦੇ ਥਾਂ ਇਥੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੇ ਨਾਲ ਦਰਜ ਕੀਤਾ ਗਿਆ ਹੈ। ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ। ਉਹਨਾਂ ਦੇ ਉਪਰਲੇ ਸ਼ਬਦ ਦੇ ਨਾਲ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕਰ ਦਿੱਤਾ ਸੀ। * ਨੋਟ: ਭਗਤ-ਬਾਣੀ ਗੁਰੂ ਨਾਨਕ ਦੇਵ ਜੀ ਆਪ ਹੀ ਪਹਿਲੀ 'ਉਦਾਸੀ' ਸਮੇਂ ਇਕੱਠੀ ਕਰ ਲਿਆਏ ਸਨ। ਉਹਨਾਂ ਤੋਂ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਪਾਸ ਪਹੁੰਚੀ। ਇਸ ਸ਼ਬਦ ਦੇ ਨਾਲ ਭਗਤ ਨਾਮਦੇਵ ਜੀ ਦਾ ਇਸੇ ਰਾਗ ਦਾ ਸ਼ਬਦ ਨੰ: ੧ (ਪੰਨਾ ੧੧੯੫) ਰਲਾ ਕੇ ਪੜ੍ਹੋ: ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈ ॥੧॥ਰਹਾਉ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਂਡੈ ॥੨॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ * ਨੋਟ: ਇਸ ਸ਼ਬਦ ਦਾ ਹਰੇਕ ਬੰਦ ਇਕ ਇਕ ਤੁਕ ਵਾਲਾ ਹੈ। ਦੋਵੇਂ ਛੋਟੀਆਂ ਤੁਕਾਂ ਰਲਾ ਕੇ ਇੱਕ ਤੁਕ ਮੰਨੀ ਗਈ ਹੈ। ਤਾਹੀਏਂ ਸਿਰਲੇਖ ਵਿਚ ਲਫ਼ਜ਼ 'ਇਕ ਤੁਕਾ' ਵਰਤਿਆ ਹੈ।

SikhNet (Spanish)que uno es bendecido con el Néctar de Su Nombre. (4-8)
Answers quote the Granth verbatim with Ang citations. AI commentary is not Gurbani and not a religious ruling.