ੴ

ਸਿੱਖਬਾਣੀ · SikhBani

Ang 1170

Sri Guru Granth Sahib · Raag Basant · 4 shabads, 49 lines
Translations
Shabad Guru Nanak Dev Ji Raag Basant continued from Ang 1169

ਗੁਰਿ ਸੰਗਿ ਦਿਖਾਇਓ; ਰਾਮ ਰਾਇ ॥੧॥

gur sang dikhaaeo; raam raae |1|

Sant Singh KhalsaThe Guru has shown me that my Sovereign Lord God is with me. ||1||
Manmohan SinghThe Sovereign Lord, the Guru has shown me with me.
Manmohan Singh (Punjabi)ਪਾਤਿਸ਼ਾਹ ਪ੍ਰਮੇਸ਼ਰ ਨੂੰ ਗੁਰਾਂ ਨੇ ਮੇਰੇ ਨਾਲ ਹੀ ਵਿਖਾਲ ਦਿਤਾ ਹੈ।
Fareedkot Teekaਪਰੰਤੂ ਓਹ ਰਾਮ ਰਾਜਾ ਗੁਰੋਂ ਨੇ ਸੰਗ ਹੀ ਦਿਖਾ ਦੀਆ ਹੈ॥੧॥
Prof. Sahib Singhਗੁਰੂ ਨੇ ਉਹ ਪ੍ਰਕਾਸ਼-ਰੂਪ ਪ੍ਰਭੂ ਜਿਸ ਸਹੇਲੀ ਨੂੰ ਅੰਗ-ਸੰਗ ਵਿਖਾ ਦਿੱਤਾ ਹੈ, (ਉਸੇ ਨੂੰ ਉਹ ਮਿਲਿਆ ਹੈ) ॥੧॥

ਪਦ ਅਰਥ ਗੁਰਿ = ਗੁਰੂ ਨੇ। ਸੰਗਿ = ਨਾਲ ਹੀ ॥੧॥

SikhNet (Spanish)Es el Guru Quien revela Su Soberana Presencia en mi interior. (1)

ਮਿਲੁ ਸਖੀ ਸਹੇਲੀ; ਹਰਿ ਗੁਨ ਬਨੇ ॥

mil sakhee sahelee; har gun bane |

Sant Singh KhalsaJoining together with my friends and companions, I am adorned with the Lord's Glorious Virtues.
Manmohan SinghMeeting with my mates and friends, I am adorned by singing God's praise.
Manmohan Singh (Punjabi)ਆਪਣੀਆਂ ਸਹੇਲੀਆਂ ਅਤੇ ਸਜਣੀਆਂ ਨਾਲ ਮਿਲ ਕੇ, ਮੈਂ ਵਾਹਿਗੁਰੂ ਦਾ ਜੱਸ ਗਾਉਣ ਦੁਆਰਾ ਸ਼ਸ਼ੋਭਤ ਹੋ ਗਈ ਹਾਂ।
Fareedkot Teeka(ਸਖੀ ਸਹੇਲੀ) ਪ੍ਯਾਰੀਆਂ ਸਹੇਲੀਆਂ ਪਰਮੇਸ੍ਵਰ ਕੀਆਂ ਸੰਤ ਜਨ ਤਿਨ ਕੇ ਸੰਗ ਮਿਲ ਕੇ ਹਰੀ ਕੇ ਗੁਨ ਪਾਇ ਕੇ ਹਮ (ਬਨੇ) ਸੋਭਤੇ ਭਏ ਹਾਂ॥
Prof. Sahib Singhਹੇ ਮੇਰੀ ਸਖੀ ਸਹੇਲੀਹੋ! ਰਲ ਕੇ ਬੈਠੋ (ਤੇ ਪ੍ਰਭੂ-ਪਤੀ ਦੇ ਗੁਣ ਗਾਵੋ) ਪ੍ਰਭੂ ਦੇ ਗੁਣ ਗਾਵਣੇ ਹੀ (ਮਨੁੱਖਾ ਜਨਮ ਵਿਚ) ਫਬਦੇ ਹਨ।

ਪਦ ਅਰਥ ਬਨੇ = ਫਬਦੇ ਹਨ।

SikhNet (Spanish)Vengan, estemos juntos, oh hermanos y cultivemos las Virtudes de Dios y entonces el Señor se regocijará con Sus Esposas,

ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ; ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥

har prabh sang kheleh var kaaman; guramukh khojat man mane |1| rahaau |

Sant Singh KhalsaThe sublime soul-brides play with their Lord God. The Gurmukhs look within themselves; their minds are filled with faith. ||1||Pause||
Manmohan SinghThe sublime brides play with their Lord Master. Searching within, by the Guru's grace, their mind is propitiated. Pause.
Manmohan Singh (Punjabi)ਸ੍ਰੇਸ਼ਟ ਪਤਨੀਆਂ ਆਪਣੇ ਸੁਆਮੀ ਮਾਲਕ ਨਾਲ ਖੇਡਦੀਆਂ ਹਨ। ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰ ਨੂੰ ਭਾਲ, ਉਨ੍ਹਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਹਰੀ ਪ੍ਰਭੂ ਕੇ ਸੰਗ ਖੇਲਤੀ ਹੈਂ ਵਹੀ ਸੰਤ ਰੂਪ (ਵਰ) ਸ੍ਰੇਸਟਿ ਕਾਮਨੀ ਹੈਂ। ਗੁਰੋਂ ਦ੍ਵਾਰੇ ਖੋਜਤੇ ਹੂਏ ਤਿਨ ਕੇ (ਮਨ) ਅੰਤਸਕਰਨ ਪਰਮੇਸ੍ਵਰ ਵਿਖੇ (ਮਨੇ) ਪਤੀਆਏ ਹੈਂ॥੧॥ ਰਹਾਉ ॥
Prof. Sahib Singhਖਸਮ-ਪ੍ਰਭੂ ਦੀਆਂ ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਪਰਮਾਤਮਾ ਦੇ ਨਾਲ ਖੇਡਦੀਆਂ ਹਨ, ਗੁਰੂ ਦੀ ਰਾਹੀਂ ਪ੍ਰਭੂ ਦੀ ਭਾਲ ਕਰਦਿਆਂ ਉਹਨਾਂ ਦੇ ਮਨ (ਪ੍ਰਭੂ ਦੀ ਯਾਦ ਵਿਚ) ਪਤੀਜ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਵਰ ਕਾਮਨਿ = ਖਸਮ-ਪ੍ਰਭੂ ਦੀਆਂ ਜੀਵ-ਇਸਤ੍ਰੀਆਂ। ਮਨੇ = ਮੰਨੇ, ਪਤੀਜ ਜਾਂਦੇ ਹਨ ॥੧॥ ਰਹਾਉ ॥

SikhNet (Spanish)sí, buscando en nuestro interior, a través de la Palabra del Shabd del Guru, la mente cree. (1-Pausa)

ਮਨਮੁਖੀ ਦੁਹਾਗਣਿ; ਨਾਹਿ ਭੇਉ ॥

manamukhee duhaagan; naeh bheo |

Sant Singh KhalsaThe self-willed manmukhs, suffering in separation, do not understand this mystery.
Manmohan SinghThe separated egocentrics know not his mystery,
Manmohan Singh (Punjabi)ਵਿਛੜੀਆਂ ਹੋਈਆਂ ਮਨਮਤੀਆਂ ਇਸ ਭੇਤ ਨੂੰ ਨਹੀਂ ਜਾਣਦੀਆਂ,
Fareedkot Teekaਮਨਮੁਖੀ ਦੁਹਾਗਣੀਓਂ ਕੋ ਤਿਸ ਕਾ ਭੇਦ ਨਹੀਂ ਹੋਤਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਭਾਗ-ਹੀਣ ਜੀਵ-ਇਸਤ੍ਰੀਆਂ ਨੂੰ ਇਹ ਗੁੱਝੀ ਗੱਲ ਸਮਝ ਨਹੀਂ ਆਉਂਦੀ,

ਪਦ ਅਰਥ ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ। ਦੁਹਾਗਣਿ = ਭਾਗ ਹੀਣ। ਭੇਉ = ਭੇਤ।

SikhNet (Spanish)Los arrogantes Manmukjs, estando separados de Dios, no llegan a conocer Su Misterio,

ਓਹੁ ਘਟਿ ਘਟਿ ਰਾਵੈ; ਸਰਬ ਪ੍ਰੇਉ ॥

ohu ghatt ghatt raavai; sarab preo |

Sant Singh KhalsaThe Beloved Lord of all celebrates in each and every heart.
Manmohan Singhthat He, the Lord of all, makes merry in all hearts.
Manmohan Singh (Punjabi)ਕਿ ਉਹ ਸਾਰਿਆਂ ਦਾ ਸੁਆਮੀ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।
Fareedkot Teekaਓਹ ਸਰਬ ਕਾ (ਪ੍ਰੇਉ) ਪਤੀ ਘਟ ਘਟ ਮੇਂ ਭੋਗ ਰਹਾ ਹੈ॥
Prof. Sahib Singhਕਿ ਉਹ ਸਭ ਦਾ ਪਿਆਰਾ ਪ੍ਰਭੂ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ।

ਪਦ ਅਰਥ ਸਰਬ ਪ੍ਰੇਉ = ਸਭ ਦਾ ਪਿਆਰਾ।

SikhNet (Spanish)pues Él, el Amado Señor de todo, prevalece en todos los corazones

ਗੁਰਮੁਖਿ ਥਿਰੁ ਚੀਨੈ; ਸੰਗਿ ਦੇਉ ॥

guramukh thir cheenai; sang deo |

Sant Singh KhalsaThe Gurmukh is stable, knowing that God is always with him.
Manmohan SinghSeeing God with him, the Guruward is rendered ever-stable.
Manmohan Singh (Punjabi)ਵਾਹਿਗੁਰੂ ਨੂੰ ਆਪਣੇ ਨਾਲ ਵੇਖ, ਗੁਰੂ-ਅਨੁਸਾਰੀ ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਗੁਰਮੁਖਿ (ਦੇਉ) ਪਰਮਾਤਮਾ ਕੋ ਸੰਗ ਜਾਨ ਕਰ ਇਸਥਤ ਹੂਏ ਹੈਂ॥
Prof. Sahib Singhਗੁਰੂ ਦੇ ਦੱਸੇ ਰਸਤੇ ਤੁਰਨ ਵਾਲੀ ਜੀਵ-ਇਸਤ੍ਰੀ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਕਾਸ਼-ਰੂਪ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਦੀ ਹੈ।

ਪਦ ਅਰਥ ਦੇਉ = ਪ੍ਰਕਾਸ਼-ਰੂਪ ਪ੍ਰਭੂ।

SikhNet (Spanish)y el ser consciente en Dios, Lo ve para siempre en el interior de su ser.

ਗੁਰਿ. ਨਾਮੁ ਦ੍ਰਿੜਾਇਆ; ਜਪੁ ਜਪੇਉ ॥੨॥

gur. naam drirraaeaa; jap japeo |2|

Sant Singh KhalsaThe Guru has implanted the Naam within me; I chant it, and meditate on it. ||2||
Manmohan SinghThe Guru has implanted the Name within me, and I contemplate and remember it.
Manmohan Singh (Punjabi)ਗੁਰਾਂ ਨੇ ਮੇਰਾ ਅੰਦਰ ਨਾਮ ਪੱਕਾ ਕੀਤਾ ਹੈ, ਅਤੇ ਮੈਂ ਇਸ ਦਾ ਆਰਾਧਨ ਤੇ ਸਿਰਮਨ ਕਰਦਾ ਹਾਂ।
Fareedkot Teekaਸੋ ਗੁਰੋਂ ਨੇ ਜਿਨ ਕੋ ਨਾਮ ਦ੍ਰਿੜਾਯਾ ਹੈ ਓਹ ਆਪ ਜਪ ਕੋ ਜਪਤੇ ਹੈਂ ਅਰ ਔਰੋਂ ਕੋ ਜਪਾਵਤੇ ਹੈਂ॥੨॥
Prof. Sahib Singhਗੁਰੂ ਨੇ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਉਹ ਉਸੇ ਨਾਮ ਦਾ ਜਾਪ ਜਪਦੀ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ ॥੨॥

SikhNet (Spanish)Él enaltece en el interior de su ser el Nombre conferido del Guru, y Lo contempla a todo momento. (2)

ਬਿਨੁ ਗੁਰ; ਭਗਤਿ ਨ ਭਾਉ ਹੋਇ ॥

bin gur; bhagat na bhaau hoe |

Sant Singh KhalsaWithout the Guru, devotional love does not well up within.
Manmohan SinghWithout the Guru, the love for God's service wells up not within the mortal.
Manmohan Singh (Punjabi)ਗੁਰਾਂ ਦੇ ਬਗੈਰ, ਪ੍ਰਾਣੀ ਦੇ ਅੰਦਰ ਵਾਹਿਗੁਰੂ ਦੀ ਸੇਵਾ ਦਾ ਪਿਆਰ ਉਤਪੰਨ ਨਹੀਂ ਹੁੰਦਾ।
Fareedkot Teekaਬਿਨਾਂ ਗੁਰੋਂ ਸੇ ਭਗਤੀ ਮੇਂ (ਭਾਉ) ਪ੍ਰੇਮੁ ਨਹੀਂ ਹੋਤਾ ਹੈ॥
Prof. Sahib Singh(ਹੇ ਮੇਰੀ ਸਹੇਲੀਹੋ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਹ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ ਨਾਹ ਉਸ ਦੀ ਭਗਤੀ ਹੋ ਸਕਦੀ ਹੈ।

ਪਦ ਅਰਥ ਭਾਉ = ਪ੍ਰੇਮ।

SikhNet (Spanish)Sin el Guru, ni la Devoción ni el Amor por Dios, se edifican en nuestro interior,

ਬਿਨੁ ਗੁਰ; ਸੰਤ. ਨ ਸੰਗੁ ਦੇਇ ॥

bin gur; sant. na sang dee |

Sant Singh KhalsaWithout the Guru, one is not blessed with the Society of the Saints.
Manmohan SinghWithout the Guru, the Lord blesses not man with the saints association.
Manmohan Singh (Punjabi)ਗੁਰਾਂ ਦੇ ਬਗੈਰ, ਪ੍ਰਭੂ ਪ੍ਰਾਣੀ ਨੂੰ ਸਾਧੂਆਂ ਦੀ ਸੰਗਤ ਪਰਦਾਨ ਨਹੀਂ ਕਰਦਾ।
Fareedkot Teekaਔ ਬਿਨਾਂ ਗੁਰੋਂ ਸੇ ਪਰਮੇਸ੍ਵਰ ਸੰਤੋਂ ਕਾ ਸੰਗੁ ਨਹੀਂ ਦੇਤਾ ਹੈ॥
Prof. Sahib Singhਸੰਤ ਗੁਰੂ ਦੀ ਸਰਨ ਤੋਂ ਬਿਨਾ ਉਹ (ਪਿਆਰਾ ਪ੍ਰਭੂ) ਆਪਣਾ ਸਾਥ ਨਹੀਂ ਬਖ਼ਸ਼ਦਾ।

ਪਦ ਅਰਥ ਸੰਗੁ = ਸਾਥ। ਨ ਦੇਇ = ਨਹੀਂ ਦੇਂਦਾ।

SikhNet (Spanish)tampoco somos conducidos a la Sociedad de los Santos.

ਬਿਨੁ ਗੁਰ; ਅੰਧੁਲੇ ਧੰਧੁ ਰੋਇ ॥

bin gur; andhule dhandh roe |

Sant Singh KhalsaWithout the Guru, the blind cry out, entangled in worldly affairs.
Manmohan SinghWithout the Guru, the blind one wails in worldly pursuits.
Manmohan Singh (Punjabi)ਗੁਰਾਂ ਦੇ ਬਾਝੋਂ, ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਰੋਂਦਾ ਹੈ।
Fareedkot Teekaਬਿਨਾਂ ਗੁਰੋਂ ਤੇ ਅੰਧੇ ਜੀਵ ਧੰਧ੍ਯੋਂ ਮੇਂ ਰੋਵਤੇ ਹੈਂ॥
Prof. Sahib Singhਗੁਰੂ ਦੇ ਦਰ ਤੇ ਆਉਣ ਤੋਂ ਬਿਨਾ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵ ਨੂੰ ਦੁਨੀਆ ਦਾ ਜੰਜਾਲ ਹੀ ਵਿਆਪਦਾ ਹੈ, ਉਹ ਸਦਾ ਦੁਖੀ ਹੀ ਰਹਿੰਦਾ ਹੈ।

ਪਦ ਅਰਥ ਅੰਧੁਲੇ = (ਮਾਇਆ-ਮੋਹ ਵਿਚ) ਅੰਨ੍ਹੇ ਹੋਏ ਜੀਵ ਨੂੰ। ਧੰਧੁ = ਜੰਜਾਲ (ਵਿਆਪਦਾ ਹੈ)। ਰੋਇ = (ਉਹ) ਦੁਖੀ ਰਹਿੰਦਾ ਹੈ, ਰੋਂਦਾ ਹੈ।

SikhNet (Spanish)Sin el Guru, uno permanece ciego e involucrado en la contienda.

ਮਨੁ ਗੁਰਮੁਖਿ ਨਿਰਮਲੁ; ਮਲੁ. ਸਬਦਿ ਖੋਇ ॥੩॥

man guramukh niramal; mal. sabad khoe |3|

Sant Singh KhalsaThat mortal who becomes Gurmukh becomes immaculate; the Word of the Shabad washes away his filth. ||3||
Manmohan SinghWashing off filth by the supreme Guru's instruction, man is rendered immaculate.
Manmohan Singh (Punjabi)ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ, ਗਿਲਾਜ਼ਤ ਨੂੰ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਮਨੁ ਨਿਰਮਲੁ ਹੂਆ ਹੈ। ਗੁਰ ਸਬਦਿ ਕਰ ਰਾਗਾਦਿ ਮਲ ਕੋ ਤਿਨੋਂ ਨੇ ਖੋਇ ਦੀਆ ਹੈ॥੩॥
Prof. Sahib Singhਪਰ ਗੁਰੂ ਦੀ ਸ਼ਰਨ ਪੈਣ ਵਾਲਾ ਗੁਰੂ ਦੇ ਸ਼ਬਦ ਦੀ ਰਾਹੀਂ ਪੈ ਮਨ ਦੀ ਮੈਲ ਦਾ ਨਾਸ਼ ਕਰ ਕੇ ਮਨ ਨਿਰਮਲ ਕਰ ਲੈਂਦਾ ਹੈ ॥੩॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਖੋਇ = ਨਾਸ ਕਰਦਾ ਹੈ ॥੩॥

SikhNet (Spanish)Sí, a través del Guru la mente es purgada, por medio de la Palabra del Shabd del Guru la mente de uno es limpiada. (3)

ਗੁਰਿ ਮਨੁ ਮਾਰਿਓ; ਕਰਿ ਸੰਜੋਗੁ ॥

gur man maario; kar sanjog |

Sant Singh KhalsaUniting with the Guru, the mortal conquers and subdues his mind.
Manmohan SinghMeeting with the Guru, man stills his mind.
Manmohan Singh (Punjabi)ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।
Fareedkot Teekaਗੁਰੋਂ ਕੇ ਸੰਜੋਗ ਕਰ ਕੇ ਜਿਨੋਂ ਨੇ ਮਨ ਕੋ ਮਾਰਾ ਹੈ॥
Prof. Sahib Singhਗੁਰੂ ਨੇ (ਪਰਮਾਤਮਾ ਨਾਲ) ਸੰਜੋਗ ਬਣਾ ਕੇ ਜਿਸ ਦਾ ਮਨ (ਮਾਇਆ ਦੇ ਮੋਹ ਵਲੋਂ) ਮਾਰ ਦਿੱਤਾ ਹੈ,

ਪਦ ਅਰਥ ਗੁਰਿ = ਗੁਰੂ ਨੇ। ਕਰਿ = ਕਰ ਕੇ। ਸੰਜੋਗੁ = (ਪ੍ਰਭੂ ਨਾਲ) ਮਿਲਾਪ।

SikhNet (Spanish)Es uniéndose al Guru que uno logra conquistar su ser

ਅਹਿਨਿਸਿ ਰਾਵੇ; ਭਗਤਿ ਜੋਗੁ ॥

ahinis raave; bhagat jog |

Sant Singh KhalsaDay and night, he savors the Yoga of devotional worship.
Manmohan SinghDay and night he revels in the Yoga of Lord's love-worship.
Manmohan Singh (Punjabi)ਤਾਂ ਦਿਨ ਤੇ ਰੈਣ ਉਹ ਸੁਆਮੀ ਦੀ ਪਿਆਰੀ ਉਪਾਸ਼ਨਾ ਦੇ ਯੋਗ ਅੰਦਰ ਮੌਜਾਂ ਮਾਣਦਾ ਹੈ।
Fareedkot Teekaਸੋ ਰਾਤ੍ਰ ਦਿਨ ਭਗਤੀ ਜੋਗ ਕਰ ਅਨੰਦ ਕੋ ਭੋਗਤੇ ਹੈਂ॥
Prof. Sahib Singhਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਦੇ ਮਿਲਾਪ ਨੂੰ ਮਾਣਦਾ ਹੈ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਰਾਵੇ = ਮਾਣਦਾ ਹੈ। ਭਗਤਿ ਜੋਗੁ = ਭਗਤੀ ਦੀ ਰਾਹੀਂ ਹੋਇਆ ਮਿਲਾਪ।

SikhNet (Spanish)y continuamente se regocija en la Yoga de la Devoción de Dios.

ਗੁਰ ਸੰਤ ਸਭਾ; ਦੁਖੁ ਮਿਟੈ ਰੋਗੁ ॥

gur sant sabhaa; dukh mittai rog |

Sant Singh KhalsaAssociating with the Saint Guru, suffering and sickness are ended.
Manmohan SinghAssociating with the saint-Guru, miseries and maladies are ended.
Manmohan Singh (Punjabi)ਸਾਧੂ-ਗੁਰਾਂ ਦੀ ਸੰਗਤ ਕਰਨ ਦੁਆਰਾ ਦੁਖੜੇ ਅਤੇ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
Fareedkot Teekaਗੁਰੂ ਜੋ ਸੰਤ ਹੈਂ ਤਿਨ ਕੀ ਸਭਾ ਮੇਂ ਦੁਖ ਦੇਣੇ ਵਾਲਾ ਅਗ੍ਯਾਨ ਰੋਗ ਮਿਟ ਜਾਤਾ ਹੈ॥
Prof. Sahib Singhਸੰਤ ਗੁਰੂ ਦੀ ਸੰਗਤ ਵਿਚ (ਬੈਠਿਆਂ ਜੀਵ ਦਾ) ਦੁੱਖ ਮਿਟ ਜਾਂਦਾ ਹੈ ਰੋਗ ਦੂਰ ਹੋ ਜਾਂਦਾ ਹੈ,
SikhNet (Spanish)Asociándose con el Santo Guru, uno se libera de todos sus males.

ਜਨ ਨਾਨਕ; ਹਰਿ ਵਰੁ ਸਹਜ ਜੋਗੁ ॥੪॥੬॥

jan naanak; har var sehaj jog |4|6|

Sant Singh KhalsaServant Nanak merges with his Husband Lord, in the Yoga of intuitive ease. ||4||6||
Manmohan SinghServant Nanak has easily met his God, the spouse.
Manmohan Singh (Punjabi)ਨੌਕਰ ਨਾਨਕ ਸੁਖੈਨ ਹੀ ਆਪਣੇ ਵਾਹਿਗੁਰੂ ਕੰਤ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਵਰ ਕਾ ਸਹਿਜੇ (ਜੋਗੁ) ਮਿਲਾਪ ਹੋ ਜਾਤਾ ਹੈ॥੪॥੬॥☬ਮਨ ਕੇ ਪ੍ਰਥਾਇ ਗੁਰ ਮਹਿਮਾਂ ਦਿਖਾਵਤੇ ਹੈਂ:
Prof. Sahib Singh(ਕਿਉਂਕਿ) ਹੇ ਦਾਸ ਨਾਨਕ! ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ ਉਸ ਨੂੰ ਅਡੋਲ ਅਵਸਥਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੬॥

ਪਦ ਅਰਥ ਹਰਿ ਵਰੁ = ਪ੍ਰਭੂ ਪਤੀ। ਸਹਜ ਜੋਗੁ = ਅਡੋਲ ਅਵਸਥਾ ਦਾ ਮਿਲਾਪ ॥੪॥੬॥

SikhNet (Spanish)Dice Nanak, así es que a través del Guru uno es bendecido con la Yoga del Equilibrio. (4-6)

Open this shabad (19 lines, Angs 1169-1170) →

Shabad Guru Nanak Dev Ji Raag Basant

ਬਸੰਤੁ ਮਹਲਾ ੧ ॥

basant mahalaa 1 |

Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant, Mejl Guru Nanak, Primer Canal Divino.

ਆਪੇ ਕੁਦਰਤਿ ਕਰੇ ਸਾਜਿ ॥

aape kudarat kare saaj |

Sant Singh KhalsaBy His Creative Power, God fashioned the creation.
Manmohan SinghBy His might, the Lord Himself has made the make.
Manmohan Singh (Punjabi)ਆਪਣੀ ਸ਼ਕਤੀ ਦੁਆਰਾ, ਸਾਈਂ ਨੇ ਖੁਦ ਹੀ ਬਨਾਵਟ ਬਣਾਈ ਹੈ।
Fareedkot Teekaਪਰਮੇਸ੍ਵਰ ਆਪੇ ਹੀ (ਕੁਦਰਤਿ) ਸਕਤੀ ਕਰ ਕੇ ਸੰਸਾਰ ਕਾ ਸਾਜੁ ਕਰਤੇ ਹੈ॥
Prof. Sahib Singhਪ੍ਰਭੂ ਆਪ ਹੀ ਸਾਜ ਕੇ ਆਪਣੀ ਕੁਦਰਤਿ ਰਚਦਾ ਹੈ,

ਪਦ ਅਰਥ ਸਾਜਿ = ਸਾਜ ਕੇ।

SikhNet (Spanish)El Señor, por Sí Mismo crea la Naturaleza

ਸਚੁ ਆਪਿ ਨਿਬੇੜੇ; ਰਾਜੁ ਰਾਜਿ ॥

sach aap niberre; raaj raaj |

Sant Singh KhalsaThe King of kings Himself adminsters true justice.
Manmohan SinghThe king of kings, of Himself administers true justice.
Manmohan Singh (Punjabi)ਰਾਜਿਆਂ ਦਾ ਰਾਜਾ, ਆਪੇ ਹੀ ਸੱਚਾ ਨਿਆ ਕਰਦਾ ਹੈ।
Fareedkot Teekaਰਾਜਿਓਂ ਕਾ ਰਾਜਾ ਸਚਾ ਨਿਆਉਂ ਭੀ ਆਪ ਨਿਬੇੜਤਾ ਹੈ, ਭਾਵ ਕਰਮੋਂ ਕਾ ਫਲੁ ਭੁਗਾਵਤਾ ਹੈ॥
Prof. Sahib Singh(ਇਸ ਕੁਦਰਤਿ ਵਿਚ) ਆਪਣਾ ਹੁਕਮ ਚਲਾ ਕੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਫ਼ੈਸਲੇ ਕਰਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਨਿਬੇੜੇ = ਫ਼ੈਸਲੇ ਕਰਦਾ ਹੈ। ਰਾਜੁ = ਹੁਕਮ। ਰਾਜਿ = ਰਾਜ ਕੇ, ਵਰਤਾ ਕੇ, ਚਲਾ ਕੇ।

SikhNet (Spanish)y manifestando Su Voluntad, esparce Su Verdad.

ਗੁਰਮਤਿ ਊਤਮ ਸੰਗਿ ਸਾਥਿ ॥

guramat aootam sang saath |

Sant Singh KhalsaThe most sublime Word of the Guru's Teachings is always with us.
Manmohan SinghWhosoever by the Guru's sublime instruction, realises the Lord with him;
Manmohan Singh (Punjabi)ਜੋ ਕੋਈ ਭੀ ਗੁਰਾਂ ਦੇ ਸਰੇਸ਼ਟ ਉਪਦੇਸ਼ ਦੁਆਰਾ ਸੁਆਮੀ ਨੂੰ ਆਪਣੇ ਅੰਗ ਸੰਗ ਅਨੁਭਵ ਕਰਦਾ ਹੈ,
Fareedkot Teekaਗੁਰਮਤੀ ਜੋ ਊਤਮ ਹੈਂ ਤਿਸ ਕਾ ਸੰਗੁ ਜਿਸ ਕਿਸੀ ਨੇ ਕੀਆ ਹੈ ਤਿਸ ਨੇ ਪਰਮੇਸ੍ਵਰ ਕੋ ਸਾਥ ਜਾਣਾ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਦੀ ਸ੍ਰੇਸ਼ਟ ਮੱਤ ਪ੍ਰਾਪਤ ਹੁੰਦੀ ਹੈ, ਉਹਨਾਂ ਨੂੰ ਸਦਾ ਅੰਗ-ਸੰਗ ਦਿੱਸਦਾ ਹੈ।

ਪਦ ਅਰਥ ਸੰਗਿ = ਸੰਗ ਵਿਚ। ਸਾਥਿ = ਨਾਲ।

SikhNet (Spanish)La Palabra del Shabd del Guru es la Saad Sangat, sí, el Naam,

ਹਰਿ ਨਾਮੁ ਰਸਾਇਣੁ; ਸਹਜਿ ਆਥਿ ॥੧॥

har naam rasaaein; sehaj aath |1|

Sant Singh KhalsaThe wealth of the Lord's Name, the source of nectar, is easily acquired. ||1||
Manmohan Singhhe easily acquires the wealth of God's Name, the home of elixir.
Manmohan Singh (Punjabi)ਉਹ ਅੰਮ੍ਰਿਤ ਦੇ ਘਰ, ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਸੁਖੈਨ ਹੀ ਪਾ ਲੈਂਦਾ ਹੈ।
Fareedkot Teekaਤਿਨ ਦ੍ਵਾਰਾ ਹਰੀ ਨਾਮੁ (ਰਸਾਇਣੁ) ਅੰਮ੍ਰਿਤ ਕੋ ਜਿਨੋਂ ਨੇ ਅੰਗੀਕਾਰ ਕੀਆ ਹੈ, ਤਿਨ ਕੋ (ਸਹਜਿ) ਗ੍ਯਾਨੁ ਪ੍ਰਾਪਤਿ ਹੂਆ (ਆਥਿ) ਹੈ॥੧॥
Prof. Sahib Singhਸਭ ਤੋਂ ਸ੍ਰੇਸ਼ਟ ਨਾਮ-ਰਸ ਉਹਨਾਂ ਨੂੰ ਅਡੋਲ ਅਵਸਥਾ ਵਿਚ (ਟਿਕੇ ਰਹਿਣ ਕਰਕੇ ਮਿਲ ਜਾਂਦਾ) ਹੈ ॥੧॥

ਪਦ ਅਰਥ ਰਸਾਇਣੁ = ਰਸਾਂ ਦਾ ਘਰ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਆਥਿ = (ਮਿਲਦਾ) ਹੈ ॥੧॥

SikhNet (Spanish)el Nombre del Señor. La Gran Esencia, es lograda a través de la Equidad. (1)

ਮਤ ਬਿਸਰਸਿ; ਰੇ ਮਨ ਰਾਮ ਬੋਲਿ ॥

mat bisaras; re man raam bol |

Sant Singh KhalsaSo chant the Name of the Lord; do not forget it, O my mind.
Manmohan SinghO my soul, utter thou the Lord's Name, and forget it not.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਅਤੇ ਇਸ ਨੂੰ ਨਾਂ ਭੁਲਾ।
Fareedkot Teekaਹੇ ਮੇਰੇ ਮਨਾ! ਰਾਮ ਨਾਮ ਕੋ ਉਚਾਰਨ ਕਰੁ (ਮਤ ਬਿਸਰਸਿ) ਮਤ ਭੂਲ ਜਾਵੇ॥☬ਵਹੁ ਰਾਮੁ ਕੈਸਾ ਹੈ?
Prof. Sahib Singhਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਬੋਲ। (ਵੇਖੀਂ) ਕਿਤੇ ਭੁਲਾ ਨਾ ਦੇਈਂ।

ਪਦ ਅਰਥ ਮਤ ਬਿਸਰਸਿ = ਕਿਤੇ ਭੁਲਾ ਨ ਦੇਈਂ।

SikhNet (Spanish)Oh mente mía, recita el Nombre de Dios y no dejes de hacerlo, pues tu Dios es Insondable,

ਅਪਰੰਪਰੁ ਅਗਮ ਅਗੋਚਰੁ ਗੁਰਮੁਖਿ; ਹਰਿ ਆਪਿ ਤੁਲਾਏ. ਅਤੁਲੁ ਤੋਲਿ ॥੧॥ ਰਹਾਉ ॥

aparanpar agam agochar guramukh; har aap tulaae. atul tol |1| rahaau |

Sant Singh KhalsaThe Lord is Infinite, Inaccessible and Incomprehensible; His weight cannot be weighed, but He Himself allows the Gurmukh to weigh Him. ||1||Pause||
Manmohan SinghInapprehensible and yonder of the yond. By the Guru's grace, the Lord, whose weight is inestimable causes Himself to be weighed. Pause
Manmohan Singh (Punjabi)ਵਾਹਿਗੁਰੂ ਅਪੁਜ, ਅਗਾਧ ਅਤੇ ਪਰੇ ਤੋਂ ਪਰੇ ਹੈ। ਗੁਰਾਂ ਦੀ ਦਇਆ ਦੁਆਰਾ, ਸੁਆਮੀ, ਜਿਸ ਦਾ ਭਾਰ ਅਮਾਪ ਹੈ ਆਪਣੇ ਆਪ ਨੂੰ ਜਖਵਾ ਦਿੰਦਾ ਹੈ। ਠਹਿਰਾਉ।
Fareedkot Teeka(ਅਪਰੰਪਰੁ) ਅਪਰ ਬ੍ਰਹਮਾਦਿਕੋਂ ਸੇ ਪਰੇ ਹੈ, ਅਗਮ ਹੈ ਪੁਨਹ (ਅਗੋਚਰੁ) ਇੰਦ੍ਰ੍ਯੋਂ ਕਾ ਅਵਿਸ੍ਯ ਹੈ, (ਤੋਲਿ) ਵਿਚਾਰ ਜਿਸ ਕਾ ਅਤੁਲ ਹੈ, ਸੋ ਹਰੀ ਗੁਰਮੁਖੋਂ ਸੇ ਆਪ ਵਿਚਾਰ ਕਰਾਵਤਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਪਰੇ ਤੋਂ ਪਰੇ ਹੈ, ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਤੋਲ ਵਿਚ ਅਤੁੱਲ ਹੈ (ਭਾਵ, ਉਸ ਦੇ ਗੁਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ)। ਪਰ ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਆਪ (ਆਪਣੇ ਗੁਣਾਂ ਨੂੰ) ਤੁਲਾਂਦਾ ਹੈ (ਆਪਣੀ ਸਿਫ਼ਤ-ਸਾਲਾਹ ਆਪ ਉਹਨਾਂ ਤੋਂ ਕਰਾਂਦਾ ਹੈ) ॥੧॥ ਰਹਾਉ ॥

ਪਦ ਅਰਥ ਅਪਰੰਪਰੁ = ਜੋ ਪਰੇ ਤੋਂ ਪਰੇ ਹੈ। ਅਗਮ = ਅਪਹੁੰਚ। ਅਗੋਚਰੁ = ਅ-ਗੋ-ਚਰੁ, ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਅਤੁਲੁ = ਜੋ ਤੋਲਿਆ ਨਾ ਜਾ ਸਕੇ। ਤੋਲਿ = ਤੋਲ ਵਿਚ ॥੧॥ ਰਹਾਉ ॥

SikhNet (Spanish)Sin Paralelo, Más Allá del más allá, pero sólo a través del Guru será revelado. (1-Pausa)

ਗੁਰ ਚਰਨ ਸਰੇਵਹਿ; ਗੁਰਸਿਖ ਤੋਰ ॥

gur charan sareveh; gurasikh tor |

Sant Singh KhalsaYour GurSikhs serve at the Guru's Feet.
Manmohan SinghThe Guru's disciples of Thine, O Lord, service the Guru's feet.
Manmohan Singh (Punjabi)ਹੇ ਸੁਆਮੀ! ਤੇਰੇ ਗੁਰਾਂ ਦੇ ਮੁਰੀਦ ਗੁਰਾਂ ਦੇ ਪੈਰਾਂ ਦੀ ਟਹਿਲ ਸੇਵਾ ਕਰਦੇ ਹਨ।
Fareedkot Teekaਜੋ ਸਿਖ ਗੁਰੋਂ ਕੇ ਚਰਨੋਂ ਕੋ ਸੇਵਤੇ ਹੈਂ, ਸੋ ਗੁਰੋਂ ਨੇ ਪਰਮੇਸ੍ਵਰ ਕੀ ਤਰਫ ਤੋਰ ਦੀਏ ਹੈਂ॥
Prof. Sahib Singhਹੇ ਪ੍ਰਭੂ! ਜੇਹੜੇ ਗੁਰਸਿੱਖ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਹਨ, ਉਹ ਤੇਰੇ (ਸੇਵਕ) ਬਣ ਜਾਂਦੇ ਹਨ।

ਪਦ ਅਰਥ ਤੋਰ = ਤੇਰੇ। ਸਰੇਵਹਿ = ਸੇਵਾ ਕਰਦੇ ਹਨ।

SikhNet (Spanish)Oh Señor, Tus Gurmukjs dan su servicio a los Pies del Guru,

ਗੁਰ ਸੇਵ ਤਰੇ; ਤਜਿ ਮੇਰ ਤੋਰ ॥

gur sev tare; taj mer tor |

Sant Singh KhalsaServing the Guru, they are carried across; they have abandoned any distinction between 'mine' and 'yours'.
Manmohan SinghAbandoning the distinction of mine and thine they ferry across by serving the Guru.
Manmohan Singh (Punjabi)ਮੇਰੇ ਅਤੇ ਤੇਰੇ ਦੇ ਫਰਕ ਨੂੰ ਤਿਲਾਂਜਲੀ ਦੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਉਹ ਪਾਰ ਉਤਰ ਜਾਂਦੇ ਹਨ।
Fareedkot Teekaਵਹੁ ਗੁਰੋਂ ਕੀ ਸੇਵਾ ਕਰ ਤਰੇ ਹੈਂ ਔਰ ਤਿਨੋਂ ਨੇ ਮੇਰ ਤੇਰ ਤ੍ਯਾਗੀ ਹੈ॥
Prof. Sahib Singhਗੁਰੂ ਦੀ ਸੇਵਾ ਦੀ ਬਰਕਤਿ ਨਾਲ ਉਹ ਮੇਰ-ਤੇਰ ਤਿਆਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਪਦ ਅਰਥ ਮੇਰ ਤੋਰ = ਮੇਰ-ਤੇਰ। ਤਜਿ = ਤਜ ਕੇ, ਛੱਡ ਕੇ।

SikhNet (Spanish)y ya no existe diferencia entre el yo y el Vos, así es como son emancipados a través del Servicio del Guru.

ਨਰ ਨਿੰਦਕ ਲੋਭੀ; ਮਨਿ ਕਠੋਰ ॥

nar nindak lobhee; man katthor |

Sant Singh KhalsaThe slanderous and greedy people are hard-hearted.
Manmohan SinghThe slanderous and avaricious persons are stone-hearted.
Manmohan Singh (Punjabi)ਕਲੰਕ ਲਾਉਣ ਵਾਲੇ ਅਤੇ ਲਾਲਚੀ ਪੁਰਸ਼ ਪੱਥਰ-ਦਿਲ ਹੁੰਦੇ ਹਨ।
Fareedkot Teekaਜੋ ਨਰ ਨਿੰਦਕ ਅਰੁ ਲੋਭੀ ਅਰੁ ਮਨ ਕੇ ਕਠੋਰ ਹੈਂ॥
Prof. Sahib Singhਪਰ ਜੇਹੜੇ ਬੰਦੇ ਦੂਜਿਆਂ ਦੀ ਨਿੰਦਿਆ ਕਰਦੇ ਹਨ, ਮਾਇਆ ਦੇ ਲੋਭ ਵਿਚ ਫਸੇ ਰਹਿੰਦੇ ਹਨ ਤੇ ਮਨੋਂ ਕਠੋਰ ਹਨ,

ਪਦ ਅਰਥ ਮਨਿ = ਮਨ ਵਿਚ।

SikhNet (Spanish)El que Te calumnia, tiene avaricia en su ser y su corazón está endurecido,

ਗੁਰ ਸੇਵ. ਨ ਭਾਈ; ਸਿ ਚੋਰ ਚੋਰ ॥੨॥

gur sev. na bhaaee; si chor chor |2|

Sant Singh KhalsaThose who do not love to serve the Guru are the most thieving of thieves. ||2||
Manmohan SinghThey who love not the Guru's service, are the thieves of the thieves.
Manmohan Singh (Punjabi)ਜੋ ਗੁਰਾਂ ਦੀ ਟਹਿਲ ਸੇਵਾ ਨੂੰ ਪਿਆਰ ਨਹੀਂ ਕਰਦੇ ਉਹ ਤਸਕਰਾਂ ਦੇ ਤਸਕਰ ਹਨ।
Fareedkot Teekaਤਿਨ ਕੋ ਗੁਰੋਂ ਕੀ ਸੇਵਾ ਨਹੀਂ ਭਾਈ ਹੈ, ਸੋ ਲੋਕ ਪ੍ਰਲੋਕ ਸੇ ਚੋਰ ਹੈਂ॥੨॥
Prof. Sahib Singh(ਜਿਨ੍ਹਾਂ ਦੇ ਮਨ ਦੂਜਿਆਂ ਦੇ ਦੁੱਖ ਵੇਖ ਕੇ ਦ੍ਰਵਦੇ ਨਹੀਂ ਹਨ) ਉਹਨਾਂ ਨੂੰ ਗੁਰੂ ਦੀ ਦੱਸੀ ਸੇਵਾ ਚੰਗੀ ਨਹੀਂ ਲੱਗਦੀ ਉਹ ਮਹਾਂ ਚੋਰ ਹਨ (ਉਹਨਾਂ ਦਾ ਜੀਵਨ ਚੋਰਾਂ ਦੇ ਜੀਵਨ ਵਰਗਾ ਹੈ) ॥੨॥

ਪਦ ਅਰਥ ਨ ਭਾਈ = ਚੰਗੀ ਨਾ ਲੱਗੀ। ਸਿ = ਉਹ ਬੰਦੇ। ਚੋਰ ਚੋਰ = ਵੱਡੇ ਚੋਰ ॥੨॥

SikhNet (Spanish)pues no ama el Servicio del Guru y sólo vive para sí mismo, como un ladrón. (2)

ਗੁਰੁ ਤੁਠਾ; ਬਖਸੇ ਭਗਤਿ ਭਾਉ ॥

gur tutthaa; bakhase bhagat bhaau |

Sant Singh KhalsaWhen the Guru is pleased, He blesses the mortals with loving devotional worship of the Lord.
Manmohan SinghBeing pleased, the Guru blesses one with the Lord's loving-worship.
Manmohan Singh (Punjabi)ਪ੍ਰਸੰਨ ਹੋ, ਗੁਰੂ ਜੀ ਜੀਵ ਨੂੰ ਪ੍ਰਭੂ ਦੀ ਪਿਆਰੀ-ਉਪਾਸ਼ਨਾ ਪਰਦਾਨ ਕਰਦੇ ਹਨ।
Fareedkot Teekaਗੁਰੂ ਪ੍ਰਸੰਨ ਹੋਵੇ ਤੌ ਪ੍ਰੇਮਾ ਭਗਤੀ ਬਖਸਤਾ ਹੈ॥
Prof. Sahib Singhਜਿਨ੍ਹਾਂ ਉਤੇ ਗੁਰੂ ਪ੍ਰਸੰਨ ਹੁੰਦਾ ਹੈ ਉਹਨਾਂ ਨੂੰ ਉਹ ਪ੍ਰਭੂ ਦੀ ਭਗਤੀ ਤੇ ਪਿਆਰ ਬਖ਼ਸ਼ਦਾ ਹੈ।

ਪਦ ਅਰਥ ਤੁਠਾ = ਪ੍ਰਸੰਨ ਹੋਇਆ। ਭਾਉ = ਪ੍ਰੇਮ।

SikhNet (Spanish)Cuando el Guru muestra Su Misericordia, nos bendice con la Amorosa Alabanza de Dios.

ਗੁਰਿ ਤੁਠੈ; ਪਾਈਐ ਹਰਿ ਮਹਲਿ ਠਾਉ ॥

gur tutthai; paaeeai har mehal tthaau |

Sant Singh KhalsaWhen the Guru is pleased, the mortal obtains a place in the Mansion of the Lord's Presence.
Manmohan SinghWhen the Guru is merciful, man obtains a seat in the Lord's mansion.
Manmohan Singh (Punjabi)ਜਦ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਬੰਦੇ ਨੂੰ ਸੁਆਮੀ ਦੇ ਮੰਦਰ ਅੰਦਰ ਟਿਕਾਣਾ ਮਿਲ ਜਾਂਦਾ ਹੈ।
Fareedkot Teekaਗੁਰੋਂ ਕੇ ਪ੍ਰਸੰਨ ਹੋਣੇ ਸੇ ਹਰੀ ਕੇ (ਮਹਲਿ) ਸ੍ਵਰੂਪ ਮੇਂ ਅਸਥਾਨ ਪਾਈਤਾ ਹੈ ਅਰਥਾਤ ਇਸਥਿਤੀ ਪਾਈਤੀ ਹੈ॥
Prof. Sahib Singhਗੁਰੂ ਦੇ ਪ੍ਰਸੰਨ ਹੋਇਆਂ ਹੀ ਪ੍ਰਭੂ ਦੇ ਦਰ ਤੇ ਥਾਂ ਮਿਲਦਾ ਹੈ।

ਪਦ ਅਰਥ ਗੁਰਿ ਤੁਠੈ = ਜੇ ਗੁਰੂ ਪ੍ਰਸੰਨ ਹੋ ਜਾਏ। ਮਹਲਿ = ਮਹਲ ਵਿਚ।

SikhNet (Spanish)Sí, cuando el Guru muestra Su Compasión, llegamos hasta el Castillo de Dios.

ਪਰਹਰਿ ਨਿੰਦਾ; ਹਰਿ ਭਗਤਿ ਜਾਗੁ ॥

parahar nindaa; har bhagat jaag |

Sant Singh KhalsaSo renounce slander, and awaken in devotional worship of the Lord.
Manmohan SinghForsake thou slandering others, and be wakeful in the Lord's meditation.
Manmohan Singh (Punjabi)ਤੂੰ ਹੋਰਨਾ ਦੀ ਬਦਖੋਈ ਕਰਨੀ ਛੱਡ ਦੇ ਅਤੇ ਸੁਆਮੀ ਦੇ ਸਿਰਮਨ ਅੰਦਰ ਜਾਗਦਾ ਰਹੋ।
Fareedkot Teekaਜੋ ਪੁਰਸ ਨਿੰਦਾ ਕੋ ਤ੍ਯਾਗ ਕਰ ਹਰੀ ਕੀ ਭਗਤੀ ਮੇਂ ਜਾਗਤਾ ਹੈ॥
Prof. Sahib Singhਉਹ ਪਰਾਈ ਨਿੰਦਾ ਤਿਆਗ ਕੇ ਪ੍ਰਭੂ ਦੀ ਭਗਤੀ ਵਿਚ ਸਾਵਧਾਨਤਾ ਹਾਸਲ ਕਰਦੇ ਹਨ।

ਪਦ ਅਰਥ ਪਰਹਰਿ = ਤਿਆਗ ਕੇ। ਜਾਗੁ = ਸੁਚੇਤ ਹੋ।

SikhNet (Spanish)En cuanto abandonamos la calumnia hacia otros, en nuestro interior despierta la Devoción a Dios.

ਹਰਿ ਭਗਤਿ ਸੁਹਾਵੀ; ਕਰਮਿ ਭਾਗੁ ॥੩॥

har bhagat suhaavee; karam bhaag |3|

Sant Singh KhalsaDevotion to the Lord is wonderful; it comes through good karma and destiny. ||3||
Manmohan SinghBeauteous is God's meditation. By His grace, one obtains share in it.
Manmohan Singh (Punjabi)ਸੁੰਦਰ ਹੈ ਵਾਹਿਗੁਰੂ ਦਾ ਸਿਮਰਨ। ਉਸ ਦੀ ਦਇਆ ਦੁਆਰਾ ਜੀਵ ਨੂੰ ਇਸ ਵਿੱਚ ਹਿੱਸਾ ਪਰਾਪਤ ਹੁੰਦਾ ਹੈ।
Fareedkot Teekaਹਰੀ ਕੀ ਭਗਤੀ ਤਿਸ ਕੋ ਸੋਭਤੀ ਹੈ, ਕਿਉਂਕਿ ਤਿਸ ਕੋ ਊਤਮ ਕਰਮ ਕਾ (ਭਾਗੁ) ਛਾਂਦਾ ਮਿਲਾ ਹੈ॥੩॥
Prof. Sahib Singh(ਪ੍ਰਭੂ ਦੀ) ਮੇਹਰ ਨਾਲ ਪ੍ਰਭੂ ਦੀ ਸੁਹਾਵਣੀ ਭਗਤੀ (ਉਹਨਾਂ ਦੇ ਜੀਵਨ ਦਾ) ਹਿੱਸਾ ਬਣ ਜਾਂਦੀ ਹੈ ॥੩॥

ਪਦ ਅਰਥ ਕਰਮਿ = ਮੇਹਰ ਨਾਲ। ਭਾਗੁ = ਹਿੱਸਾ ॥੩॥

SikhNet (Spanish)Sí, alabamos a nuestro Bello Señor, sólo si Él nos otorga esa Bendición. (3)

ਗੁਰੁ ਮੇਲਿ ਮਿਲਾਵੈ; ਕਰੇ ਦਾਤਿ ॥

gur mel milaavai; kare daat |

Sant Singh KhalsaThe Guru unites in union with the Lord, and grants the gift of the Name.
Manmohan SinghGiving the gift of God's Name, the Guru unites man in His union.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਦਾਨ ਦੇ ਕੇ, ਗੁਰੂ ਜੀ ਇਨਸਾਨ ਨੂੰ ਉਸ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਜਬ ਗੁਰੂ ਨਾਮ ਕੀ ਦਾਤ ਕਰਤਾ ਹੈ ਤਬ ਪਰਮੇਸ੍ਵਰ ਕੇ ਮੇਲ ਮੇਂ ਮਿਲਾਵਤਾ ਹੈ॥
Prof. Sahib Singhਗੁਰੂ ਜਿਨ੍ਹਾਂ ਨੂੰ ਸੰਗਤ ਵਿਚ ਮਿਲਾਂਦਾ ਹੈ ਜਿਨ੍ਹਾਂ ਨੂੰ (ਨਾਮ ਦੀ) ਦਾਤ ਦੇਂਦਾ ਹੈ,

ਪਦ ਅਰਥ ਮੇਲਿ = (ਪ੍ਰਭੂ ਦੇ) ਮੇਲ ਵਿਚ।

SikhNet (Spanish)El Guru nos une con nuestro Dios, así es como Él nos bendice

ਗੁਰਸਿਖ ਪਿਆਰੇ; ਦਿਨਸੁ ਰਾਤਿ ॥

gurasikh piaare; dinas raat |

Sant Singh KhalsaThe Guru loves His Sikhs, day and night.
Manmohan SinghHis Sikhs, the Guru loves day and night.
Manmohan Singh (Punjabi)ਆਪਣੇ ਸਿੱਖਾਂ ਨੂੰ ਗੁਰੂ ਜੀ ਦਿਨ ਤੇ ਰੈਣ ਪਿਆਰ ਕਰਦੇ ਹਨ।
Fareedkot Teekaਗੁਰੋਂ ਕੋ ਸਿਖ ਹੀ ਰਾਤ੍ਰ ਦਿਨ ਪ੍ਯਾਰੇ ਹੈਂ॥
Prof. Sahib Singhਉਹ ਪਿਆਰੇ ਗੁਰਸਿੱਖ ਦਿਨ ਰਾਤ (ਨਾਮ ਦੀ ਦਾਤ ਸਾਂਭ ਰੱਖਦੇ ਹਨ)।
SikhNet (Spanish)y el Devoto Lo ama por siempre y para siempre.

ਫਲੁ ਨਾਮੁ ਪਰਾਪਤਿ; ਗੁਰੁ ਤੁਸਿ ਦੇਇ ॥

fal naam paraapat; gur tus dee |

Sant Singh KhalsaThey obtain the fruit of the Naam, when the Guru's favor is bestowed.
Manmohan SinghThe Sikh obtains the fruit of God's Name, when becoming merciful, the Guru blesses him with it.
Manmohan Singh (Punjabi)ਸਿੱਖ ਰੱਬ ਦੇ ਨਾਮ ਦੇ ਮੇਵੇ ਨੂੰ ਪਾ ਲੈਂਦਾ ਹੈ, ਜਦ ਮਿਹਰਬਾਨ ਹੋ ਕੇ, ਗੁਰੂ ਜੀ ਉਸ ਨੂੰ ਇਸ ਦੀ ਦਾਤ ਦਿੰਦੇ ਹਨ।
Fareedkot Teekaਜਬ (ਤੁਸਿ) ਪ੍ਰਸੰਨ ਹੋ ਕਰ ਗੁਰੂ ਦੇਵੈ ਤਬ ਨਾਮ ਫਲ ਪ੍ਰਾਪਤਿ ਹੋਤਾ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਪ੍ਰਸੰਨ ਹੋ ਕੇ ਨਾਮ ਬਖ਼ਸ਼ਦਾ ਹੈ ਉਹਨਾਂ ਨੂੰ ਪ੍ਰਭੂ ਦਾ ਨਾਮ ਜੋ ਇਨਸਾਨੀ ਜ਼ਿੰਦਗੀ ਦਾ ਅਸਲ ਮਨੋਰਥ ਹੈ, ਮਿਲ ਜਾਂਦਾ ਹੈ।

ਪਦ ਅਰਥ ਤੁਸਿ = ਤ੍ਰੁੱਠ ਕੇ, ਪ੍ਰਸੰਨ ਹੋ ਕੇ। ਦੇਇ = ਦੇਂਦਾ ਹੈ।

SikhNet (Spanish)El Guru, en Su Misericordia, nos bendice con el Fruto del Naam, el Nombre del Señor.

ਕਹੁ ਨਾਨਕ; ਪਾਵਹਿ ਵਿਰਲੇ ਕੇਇ ॥੪॥੭॥

kahu naanak; paaveh virale kee |4|7|

Sant Singh KhalsaSays Nanak, those who receive it are very rare indeed. ||4||7||
Manmohan SinghSays Nanak, rare is the one, who obtains the Name-fruit.
Manmohan Singh (Punjabi)ਗੁਰੂ ਜੀ ਆਖਦੇ ਹਨ, ਕੋਈ ਟਾਂਵਾਂ ਟਾਂਵਾਂ ਜਣਾ ਹੀ ਨਾਮ ਦੇ ਮੇਵੇ ਨੂੰ ਪਰਾਪਤ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਕੋਈ ਵਿਰਲੇ ਹੀ ਨਾਮ ਫਲ ਕੋ ਪਾਵਤੇ ਹੈਂ॥੪॥੭॥☬ਬੇਨਤੀ:
Prof. Sahib Singh(ਪਰ) ਨਾਨਕ ਆਖਦਾ ਹੈ- ਇਹ ਨਾਮ ਦੀ ਦਾਤ ਕੋਈ ਵਿਰਲੇ ਭਾਗਾਂ ਵਾਲੇ ਬੰਦੇ ਹੀ ਪ੍ਰਾਪਤ ਕਰਦੇ ਹਨ ॥੪॥੭॥

ਪਦ ਅਰਥ ਪਾਵਹਿ = ਪ੍ਰਾਪਤ ਕਰਦੇ ਹਨ। ਕੇਇ = ਕੋਈ ਕੋਈ ॥੪॥੭॥

SikhNet (Spanish)Pero extraordinarios, oh dice Nanak, son aquéllos que reciben tal Bendición. (4-7)

Open this shabad →

Shabad Guru Amardas Ji Raag Basant

ਬਸੰਤੁ ਮਹਲਾ ੩ ਇਕ ਤੁਕਾ ॥

basant mahalaa 3 ik tukaa |

Sant Singh KhalsaBasant, Third Mehl, Ek-Thukay:
Manmohan SinghBasant 3rd Guru Ik-Tuka.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕਾ।
SikhNet (Spanish)Basant, Mejl Guru Amar Das, Tercer Canal Divino.

ਸਾਹਿਬ ਭਾਵੈ; ਸੇਵਕੁ ਸੇਵਾ ਕਰੈ ॥

saahib bhaavai; sevak sevaa karai |

Sant Singh KhalsaWhen it pleases our Lord and Master, His servant serves Him.
Manmohan SinghIf the Lord wills, the Lord's slave serves Him.
Manmohan Singh (Punjabi)ਜੇਕਰ ਸੁਆਮੀ ਨੂੰ ਚੰਗਾ ਲੱਗੇ, ਸੁਆਮੀ ਦਾ ਗੋਲਾ ਉਸ ਦੀ ਟਹਿਲ ਕਮਾਉਂਦਾ ਹੈ।
Fareedkot Teekaਹੇ (ਸਾਹਿਬ) ਸ੍ਵਾਮੀ! ਜੋ ਸੇਵਕ ਤੇਰੇ ਕੋ ਭਾਵਤਾ ਹੈ, ਸੋਈ ਤੇਰੀ ਸੇਵਾ ਕੋ ਕਰਤਾ ਹੈ॥
Prof. Sahib Singhਜੇ ਮਾਲਕ-ਪ੍ਰਭੂ ਨੂੰ ਪਸੰਦ ਆਵੇ ਤਾਂ ਹੀ (ਕੋਈ) ਸੇਵਕ ਪ੍ਰਭੂ ਦੀ ਸੇਵਾ (ਭਗਤੀ) ਕਰ ਸਕਦਾ ਹੈ।

ਪਦ ਅਰਥ ਸਾਹਿਬ ਭਾਵੈ = ਜੇ ਮਾਲਕ ਨੂੰ ਚੰਗਾ ਲੱਗੇ।

SikhNet (Spanish)Si el Señor así lo desea, uno sirve a Dios

ਜੀਵਤੁ ਮਰੈ; ਸਭਿ ਕੁਲ ਉਧਰੈ ॥੧॥

jeevat marai; sabh kul udharai |1|

Sant Singh KhalsaHe remains dead while yet alive, and redeems all his ancestors. ||1||
Manmohan SinghHe remains dead in life and emancipates his entire lineage.
Manmohan Singh (Punjabi)ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਆਪਣੀ ਸਾਰੀ ਵੰਸ਼ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਜੀਵ ਭਾਵ ਤੇ ਮਰ ਕਰ ਸਭ ਕੁਲ ਕਾ ਉਧਾਰੁ ਕਰ ਲੇਤਾ ਹੈ॥੧॥
Prof. Sahib Singhਉਹ ਸੇਵਕ ਜਗਤ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਆਪਣੇ ਸਾਰੇ ਕੁਲ ਭੀ (ਇਸ ਮੋਹ ਤੋਂ) ਬਚਾ ਲੈਂਦਾ ਹੈ ॥੧॥

ਪਦ ਅਰਥ ਜੀਵਤੁ ਮਰੈ = ਦੁਨੀਆ ਵਿਚ ਵਰਤਦਾ ਹੋਇਆ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦਾ ਹੈ। ਸਭਿ = ਸਾਰੇ। ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੧॥

SikhNet (Spanish)y acepta la muerte en vida y así emancipa a todas sus generaciones. (1)

ਤੇਰੀ ਭਗਤਿ. ਨ ਛੋਡਉ; ਕਿਆ ਕੋ ਹਸੈ ॥

teree bhagat. na chhoddau; kiaa ko hasai |

Sant Singh KhalsaI shall not renounce Your devotional worship, O Lord; what does it matter if people laugh at me?
Manmohan SinghI forsake not Thy meditation, O Lord, what if people laugh at me.
Manmohan Singh (Punjabi)ਮੈਂ ਤੇਰੀ ਬੰਦਗੀ ਨੂੰ ਨਹੀਂ ਤਿਆਗਦਾ ਹੇ ਪ੍ਰਭੂ! ਕੀ ਹੋਇਆ ਜੇ ਲੋਕ ਮੇਰੀ ਹਾਸੀ ਉਡਾਉਂਦੇ ਹਨ।
Fareedkot Teekaਤੇਰੀ ਭਗਤੀ ਨਹੀਂ ਛੋਡੂੰਗਾ, ਕੋਈ ਹਸੇਗਾ ਤੋ ਕ੍ਯਾ ਹੋਗਾ॥
Prof. Sahib Singhਹੇ ਪ੍ਰਭੂ! ਮੈਂ ਤੇਰੀ ਭਗਤੀ ਨਹੀਂ ਛੱਡਾਂਗਾ (ਭਾਵੇਂ ਇਸ ਕਾਰਨ ਜਗਤ ਹਾਸੇ-ਮਖ਼ੌਲ ਕਰੇ), ਮੈਂ ਕਿਸੇ ਦੇ ਹਾਸੇ ਦੀ ਪਰਵਾਹ ਨਹੀਂ ਕਰਾਂਗਾ[

ਪਦ ਅਰਥ ਨ ਛੋਡਉ = ਮੈਂ ਨਹੀਂ ਛੱਡਾਂਗਾ। ਕਿਆ ਕੋ ਹਸੈ = ਕੋਈ ਕੀਹ (ਮੇਰੇ ਉਤੇ) ਹੱਸ ਲਏਗਾ? ਮੈਂ ਕਿਸੇ ਦੇ ਹਾਸੇ ਮਖ਼ੌਲ ਦੀ ਪਰਵਾਹ ਨਹੀਂ ਕਰਾਂਗਾ।

SikhNet (Spanish)No haré a un lado mi Devoción por Ti, oh Dios, aunque la gente se ría de mí,

ਸਾਚੁ ਨਾਮੁ; ਮੇਰੈ ਹਿਰਦੈ ਵਸੈ ॥੧॥ ਰਹਾਉ ॥

saach naam; merai hiradai vasai |1| rahaau |

Sant Singh KhalsaThe True Name abides within my heart. ||1||Pause||
Manmohan SinghThine True Name is enshrined within my mind. Pause.
Manmohan Singh (Punjabi)ਤੇਰਾ ਸੱਚਾ ਨਾਮ ਮੇਰੇ ਅੰਤਹਕਰਨ ਵਿੱਚ ਨਿਵਾਸ ਰਖਦਾ ਹੈ। ਠਹਿਰਾਉ।
Fareedkot Teekaਪਰੰਤੂ ਤੇਰਾ ਸਾਚਾ ਨਾਮੁ ਮੇਰੇ ਹਿਰਦੇ ਮੇਂ ਬਸਤਾ ਰਹੇ॥੧॥ ਰਹਾਉ ॥
Prof. Sahib Singh(ਹੇ ਪ੍ਰਭੂ! ਮੇਹਰ ਕਰ! ਤੇਰਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿਚ ਵੱਸਿਆ ਰਹੇ ॥੧॥ ਰਹਾਉ ॥

ਪਦ ਅਰਥ ਮੇਰੈ ਹਿਰਦੈ = ਮੇਰੇ ਹਿਰਦੇ ਵਿਚ ॥੧॥ ਰਹਾਉ ॥

SikhNet (Spanish)y voy a enaltecer Tu Nombre por siempre en mi corazón. (1-Pausa)

ਜੈਸੇ ਮਾਇਆ ਮੋਹਿ; ਪ੍ਰਾਣੀ ਗਲਤੁ ਰਹੈ ॥

jaise maaeaa mohi; praanee galat rahai |

Sant Singh KhalsaJust as the mortal remains engrossed in attachment to Maya,
Manmohan SinghAs the mortal remains engrossed in the love of the worldly valuables,
Manmohan Singh (Punjabi)ਜਿਸ ਤਰ੍ਹਾਂ ਫਾਨੀ ਬੰਦਾ ਸੰਸਾਰੀ ਪਦਾਰਥ ਦੀ ਮਮਤਾ ਅੰਦਰ ਖਚਤ ਰਹਿੰਦਾ ਹੈ,
Fareedkot Teekaਜੈਸੇ ਪ੍ਰਾਣੀ ਮਾਯਾ ਕੇ ਮੋਹ ਮੈ ਗਲਤਾਨ ਰਹਿਤਾ ਹੈ॥
Prof. Sahib Singhਜਿਵੇਂ ਕੋਈ ਪ੍ਰਾਣੀ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹੈ (ਤੇ ਕਿਸੇ ਹੋਰ ਪਾਸੇ ਉਹ ਧਿਆਨ ਨਹੀਂ ਦੇਂਦਾ),

ਪਦ ਅਰਥ ਮੋਹਿ = ਮੋਹ ਵਿਚ। ਗਲਤੁ ਰਹੈ = ਡੁੱਬਾ ਰਹਿੰਦਾ ਹੈ।

SikhNet (Spanish)Así como el corazón del ser humano es cautivado por Maya,

ਤੈਸੇ ਸੰਤ ਜਨ; ਰਾਮ ਨਾਮ ਰਵਤ ਰਹੈ ॥੨॥

taise sant jan; raam naam ravat rahai |2|

Sant Singh Khalsaso does the Lord's humble Saint remain absorbed in the Lord's Name. ||2||
Manmohan Singhso remains the saintly person absorbed in the Lord's name.
Manmohan Singh (Punjabi)ਏਸੇ ਤਰ੍ਰਾਂ ਹੀ ਨੇਕ ਪੁਰਸ਼ ਸੁਆਮੀ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਤਿਸੀ ਪ੍ਰਕਾਰ ਸੰਤ ਜਨ ਰਾਮ ਕੇ ਨਾਮ ਕੋ (ਰਵਤ) ਜਪਤੇ ਰਹਿਤੇ ਹੈਂ॥੨॥
Prof. Sahib Singhਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੨॥

ਪਦ ਅਰਥ ਰਵਤ ਰਹੈ = ਸਿਮਰਦਾ ਰਹਿੰਦਾ ਹੈ ॥੨॥

SikhNet (Spanish)así también el Santo es embrujado por el Naam, el Nombre del Señor. (2)

ਮੈ ਮੂਰਖ ਮੁਗਧ ਊਪਰਿ; ਕਰਹੁ ਦਇਆ ॥

mai moorakh mugadh aoopar; karahu deaa |

Sant Singh KhalsaI am foolish and ignorant, O Lord; please be merciful to me.
Manmohan SinghO Lord take pity on me the unwise and ignorant one,
Manmohan Singh (Punjabi)ਮੇਰੇ ਕਮ ਅਕਲ ਅਤੇ ਬੇਸਮਝ ਉਤੇ ਹੈ ਸੁਆਮੀ, ਤੂੰ ਆਪਣੀ ਮਿਹਰ ਧਾਰ,
Fareedkot Teekaਹੇ ਪ੍ਰਭੂ! ਮੇਰੇ ਅਤੀ ਮੂਰਖ ਊਪਰ ਏਹ ਦਯਾ ਦ੍ਰਿਸ੍ਟੀ ਕਰਹੁ॥
Prof. Sahib Singhਹੇ ਪ੍ਰਭੂ! ਮੈਂ ਮੂਰਖ ਅੰਞਾਣ ਉਤੇ ਮੇਹਰ ਕਰ,

ਪਦ ਅਰਥ ਮੁਗਧ = ਮੂੜ੍ਹ, ਮੂਰਖ।

SikhNet (Spanish)Oh Dios, ten Compasión de mí, el tonto e ignorante,

ਤਉ ਸਰਣਾਗਤਿ. ਰਹਉ ਪਇਆ ॥੩॥

tau saranaagat. rhau peaa |3|

Sant Singh KhalsaMay I remain in Your Sanctuary. ||3||
Manmohan Singhthat I may ever abide in Thy refuge.
Manmohan Singh (Punjabi)ਤਾਂ ਜੋ ਮੈਂ ਸਦਾ ਹੀ ਤੇਰੀ ਸ਼ਰਣ ਤਾਬੇ ਟਿਕਿਆ ਰਹਾਂ।
Fareedkot Teekaਜੋ ਮੇਂ ਸਦੀਵ ਤੇਰੀ ਸਰਣ ਪੜਾ ਰਹੂੰ॥੩॥
Prof. Sahib Singh(ਤਾ ਕਿ) ਮੈਂ ਤੇਰੀ ਸਰਨ ਵਿਚ ਹੀ ਪਿਆ ਰਹਾਂ ॥੩॥

ਪਦ ਅਰਥ ਤਉ = ਤੇਰੀ। ਰਹਉ ਪਇਆ = ਮੈਂ ਪਿਆ ਰਹਾਂ ॥੩॥

SikhNet (Spanish)para que pueda habitar para siempre en Tu Santuario. (3)

ਕਹਤੁ ਨਾਨਕੁ; ਸੰਸਾਰ ਕੇ ਨਿਹਫਲ ਕਾਮਾ ॥

kehat naanak; sansaar ke nihafal kaamaa |

Sant Singh KhalsaSays Nanak, worldly affairs are fruitless.
Manmohan SinghSays Nanak, fruitless are the worldly affairs.
Manmohan Singh (Punjabi)ਗੁਰੂ ਜੀ ਆਖਦੇ ਹਨ, ਨਿਸਫਲ ਹਨ ਸੰਸਾਰੀ ਧੰਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਸਾਰ ਕੇ ਸਭ ਕਾਮ ਬ੍ਯਰਥ ਹੈਂ॥
Prof. Sahib Singhਨਾਨਕ ਆਖਦਾ ਹੈ ਕਿ ਜਗਤ ਦੇ ਸਾਰੇ ਕੰਮ (ਆਖ਼ਰ) ਵਿਅਰਥ (ਸਾਬਤ ਹੁੰਦੇ) ਹਨ (ਫਿਰ ਭੀ ਜੀਵ ਨਿਰੇ ਦੁਨੀਆ ਦੇ ਧੰਧਿਆਂ ਵਿਚ ਹੀ ਖਚਿਤ ਰਹਿੰਦੇ ਹਨ)।

ਪਦ ਅਰਥ ਨਿਹਫਲ = ਵਿਅਰਥ।

SikhNet (Spanish)Dice Nanak, infructíferas son las acciones del mundo entero y es sólo por la Gracia del Guru,

ਗੁਰ ਪ੍ਰਸਾਦਿ; ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥

gur prasaad; ko paavai amrit naamaa |4|8|

Sant Singh KhalsaOnly by Guru's Grace does one receive the Nectar of the Naam, the Name of the Lord. ||4||8||
Manmohan SinghBy the Guru's grace, some rare one is blessed with the Nectar-Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਵਿਰਲਾ ਜਣਾ ਹੀ ਨਾਮ ਦੇ ਸੁਧਾਰਸ ਨੂੰ ਪਰਾਪਤ ਹੁੰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਕੋਈ ਵਿਰਲਾ ਹੀ ਤੇਰੇ ਅੰਮ੍ਰਿਤ ਰੂਪ ਨਾਮ ਕੋ ਪਾਵਤਾ ਹੈ॥੪॥੮॥☬ਏਕ ਬ੍ਰਹਮਣ ਨੇ ਕਹਾ: ਤੁਮ ਪੂਜਾ ਕੀਆ ਕਰੋ। ਤਿਸ ਪ੍ਰਤੀ ਉਪਦੇਸੁ ਕਰਤੇ ਹੈਂ:
Prof. Sahib Singhਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰਦਾ ਹੈ ॥੪॥੮॥

ਪਦ ਅਰਥ ਕੋ = ਕੋਈ ਮਨੁੱਖ ॥੪॥੮॥

* ਨੋਟ: ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ। ਉਹਨਾਂ ਦੇ ਆਪਣੇ ਵੱਖਰੇ ਸੰਗ੍ਰਹ ਵਿਚ ਦਰਜ ਕਰਨ ਦੇ ਥਾਂ ਇਥੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੇ ਨਾਲ ਦਰਜ ਕੀਤਾ ਗਿਆ ਹੈ। ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੌਜੂਦ ਸੀ। ਉਹਨਾਂ ਦੇ ਉਪਰਲੇ ਸ਼ਬਦ ਦੇ ਨਾਲ ਗੁਰੂ ਅਮਰਦਾਸ ਜੀ ਨੇ ਆਪ ਹੀ ਦਰਜ ਕਰ ਦਿੱਤਾ ਸੀ। * ਨੋਟ: ਭਗਤ-ਬਾਣੀ ਗੁਰੂ ਨਾਨਕ ਦੇਵ ਜੀ ਆਪ ਹੀ ਪਹਿਲੀ 'ਉਦਾਸੀ' ਸਮੇਂ ਇਕੱਠੀ ਕਰ ਲਿਆਏ ਸਨ। ਉਹਨਾਂ ਤੋਂ ਗੁਰੂ ਅੰਗਦ ਸਾਹਿਬ ਦੀ ਰਾਹੀਂ ਗੁਰੂ ਅਮਰਦਾਸ ਜੀ ਪਾਸ ਪਹੁੰਚੀ। ਇਸ ਸ਼ਬਦ ਦੇ ਨਾਲ ਭਗਤ ਨਾਮਦੇਵ ਜੀ ਦਾ ਇਸੇ ਰਾਗ ਦਾ ਸ਼ਬਦ ਨੰ: ੧ (ਪੰਨਾ ੧੧੯੫) ਰਲਾ ਕੇ ਪੜ੍ਹੋ: ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥੧॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈ ॥੧॥ਰਹਾਉ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਂਡੈ ॥੨॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ * ਨੋਟ: ਇਸ ਸ਼ਬਦ ਦਾ ਹਰੇਕ ਬੰਦ ਇਕ ਇਕ ਤੁਕ ਵਾਲਾ ਹੈ। ਦੋਵੇਂ ਛੋਟੀਆਂ ਤੁਕਾਂ ਰਲਾ ਕੇ ਇੱਕ ਤੁਕ ਮੰਨੀ ਗਈ ਹੈ। ਤਾਹੀਏਂ ਸਿਰਲੇਖ ਵਿਚ ਲਫ਼ਜ਼ 'ਇਕ ਤੁਕਾ' ਵਰਤਿਆ ਹੈ।

SikhNet (Spanish)que uno es bendecido con el Néctar de Su Nombre. (4-8)

Open this shabad →

Shabad Guru Nanak Dev Ji Raag Basant continues on Ang 1171

ਮਹਲਾ ੧ ਬਸੰਤੁ ਹਿੰਡੋਲ ਘਰੁ ੨ ॥

mahalaa 1 basant hinddol ghar 2 |

Sant Singh KhalsaFirst Mehl, Basant Hindol, Second House:
Manmohan Singh1st Guru Basant Hindol
Manmohan Singh (Punjabi)ਪਹਿਲੀ ਪਾਤਿਸ਼ਾਹੀ ਬਸੰਤ ਹਿੰਡੋਲ।
Prof. Sahib Singhਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Basant, Hindol, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਸਾਲ ਗ੍ਰਾਮ ਬਿਪ ਪੂਜਿ ਮਨਾਵਹੁ; ਸੁਕ੍ਰਿਤੁ ਤੁਲਸੀ ਮਾਲਾ ॥

saal graam bip pooj manaavahu; sukrit tulasee maalaa |

Sant Singh KhalsaO Brahmin, you worship and believe in your stone-god, and wear your ceremonial rosary beads.
Manmohan SinghO Brahman, thou worship and propitiate the stone-god and deem it a good act to wear the rosary of sweet basil.
Manmohan Singh (Punjabi)ਹੇ ਬ੍ਰਾਹਮਣ! ਤੂੰ ਪੱਥਰ ਦੇ ਦੇਵ ਦੀ ਉਪਾਸ਼ਨਾ ਕਰ ਕੇ ਉਸ ਨੂੰ ਖੁਸ਼ ਕਰਦਾ ਹੈ ਅਤੇ ਨਿਆਜ਼ਖੋ ਦੀ ਜਪਨੀ ਧਾਰਨ ਕਰਨ ਨੂੰ ਚੰਗਾ ਕਰਮ ਜਾਣਦਾ ਹੈ।
Fareedkot Teekaਹੇ ਬਿਪ੍ਰ! ਸਾਲਗ੍ਰਾਮ ਕੋ ਪੂਜਤੇ ਹੋ ਅਰ ਮਨਾਵਤੇ ਹੋ ਔਰ ਤੁਲਸੀ ਮਾਲਾ ਕੋ ਹੀ ਸੁਕ੍ਰਿਤ ਰੂਪ ਜਾਨ ਰਖਾ ਹੈ, ਸੋ ਜੇਕਰ ਸੰਸਾਰ ਸਮੁੰਦ੍ਰ ਸੇ ਤਰਨਾ ਚਾਹਤੇ ਹੋ॥
Prof. Sahib Singhਹੇ ਬ੍ਰਾਹਮਣ! ਉਸ ਦਇਆਲ ਪ੍ਰਭੂ ਦੀ ਪੂਜਾ ਕਰੋ, ਉਸ ਨੂੰ ਪ੍ਰਸੰਨ ਕਰੋ, ਇਹੀ ਹੀ ਸਾਲਗ੍ਰਾਮ (ਦੀ ਪੂਜਾ)। ਨੇਕ ਆਚਰਨ ਬਣਾਓ, ਇਹ ਹੈ ਤੁਲਸੀ ਦੀ ਮਾਲਾ।

ਪਦ ਅਰਥ ਸਾਲਗ੍ਰਾਮ = {ਨੋਟ: ਨੇਪਾਲ-ਧਰਤੀ ਦੇ ਦੱਖਣ ਪਾਸੇ ਇਕ ਗ੍ਰਾਮ (ਪਿੰਡ) ਹੈ ਜਿਸ ਦੇ ਆਸੇ ਪਾਸੇ ਸਾਲ ਦੇ ਰੁੱਖ ਬਹੁਤ ਹਨ। ਉਸ ਪਿੰਡ ਦਾ ਨਾਮ ਹੀ ਸਾਲਗ੍ਰਾਮ ਪ੍ਰਸਿੱਧ ਹੋ ਗਿਆ। ਉਸ ਪਿੰਡ ਦੇ ਕੋਲੋਂ ਦੀ ਇਕ ਪਹਾੜੀ ਨਦੀ ਵਹਿੰਦੀ ਹੈ ਜਿਸ ਦਾ ਨਾਮ ਗੰਡਕੀ ਹੈ। ਗੰਡਕੀ ਵਿਚੋਂ ਪਿੰਡ ਸਾਲਗ੍ਰਾਮ ਦੇ ਨੇੜੇ ਕਰਕੇ ਗੋਲ ਧਾਰੀਦਾਰ ਪੱਥਰ ਬਹੁਤ ਨਿਕਲਦੇ ਹਨ। ਪਿੰਡ ਦੇ ਨਾਮ ਤੇ ਇਹਨਾਂ ਗੋਲ ਪੱਥਰਾਂ ਦਾ ਨਾਮ ਭੀ ਸਾਲਗ੍ਰਾਮ ਪੈ ਗਿਆ। ਇਕ ਪੁਰਾਣਿਕ ਸਾਖੀ ਅਨੁਸਾਰ ਵਿਸ਼ਨੂੰ ਨੂੰ ਸਾਲਗ੍ਰਾਮ ਦੇ ਰੂਪ ਵਿਚ ਆਉਣਾ ਪਿਆ। ਉਸ ਸਾਖੀ ਅਨੁਸਾਰ ਤੁਲਸੀ ਅਤੇ ਸਾਲਗ੍ਰਾਮ ਦੀ ਇਕੱਠੀ ਪੂਜਾ ਚਲੀ ਆ ਰਹੀ ਹੈ} ਵਿਸ਼ਨੂੰ ਦੀ ਮੂਰਤੀ। ਬਿਪ = ਹੇ ਵਿਪ੍ਰ! ਹੇ ਬ੍ਰਾਹਮਣ! ਪੂਜਿ = ਪੂਜਾ ਕਰ ਕੇ। ਮਨਾਵਹੁ = ਪ੍ਰਸੰਨ ਕਰੋ। ਸੁਕ੍ਰਿਤੁ = ਨੇਕ ਆਚਰਨ, ਨੇਕ ਕਮਾਈ।

SikhNet (Spanish)Oh Brahmán, haz de Dios tu piedra del río Gandak y el vivir en la rectitud tu rosario de Tulsi.

ਰਾਮ ਨਾਮੁ ਜਪਿ ਬੇੜਾ ਬਾਂਧਹੁ; ਦਇਆ ਕਰਹੁ ਦਇਆਲਾ ॥੧॥

raam naam jap berraa baandhahu; deaa karahu deaalaa |1|

Sant Singh KhalsaChant the Name of the Lord. Build your boat, and pray, "O Merciful Lord, please be merciful to me." ||1||
Manmohan SinghBuild thou the boat of the meditation of the Lord's Name and pray, "O Merciful Master, Take Thou pity on me".
Manmohan Singh (Punjabi)ਤੂੰ ਸੁਆਮੀ ਦੇ ਨਾਮ ਸਿਮਰਨ ਦਾ ਜਹਾਜ਼ ਬਣਾ ਅਤੇ ਅਰਦਾਸ ਕਰ, "ਹੇ ਮਿਹਰਬਾਨ ਮਾਲਕ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਤੋ ਰਾਮ ਨਾਮ ਕਾ ਬੇੜਾ ਬੰਧੋ, ਇਸ ਤੇ ਦ੍ਯਾਲ ਹਰੀ ਤੁਮ ਪਰ ਦਯਾ ਕਰੇਗਾ॥੧॥
Prof. Sahib Singhਹੇ ਬ੍ਰਾਹਮਣ! ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ) ਇਹ ਬੇੜਾ ਤਿਆਰ ਕਰੋ, (ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਦਿਆਲ ਪ੍ਰਭੂ! (ਮੇਰੇ ਉਤੇ) ਦਇਆ ਕਰ (ਤੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੧॥

ਪਦ ਅਰਥ ਜਪਿ = ਜਪ ਕੇ। ਬਾਂਧਹੁ = ਤਿਆਰ ਕਰੋ। ਦਇਆਲਾ = ਹੇ ਦਿਆਲ ਪ੍ਰਭੂ! ॥੧॥

SikhNet (Spanish)Construye la Barca del Naam, el Nombre del Señor y con tu mente entonada en Él, reza, oh Dios muéstrame Tu Compasión. (1)

Open this shabad (12 lines, Angs 1170-1171) →

Ang 1170 of 1430