ਜਗ ਅਉਰੁ ਨ ਯਾਹਿ ਮਹਾ ਤਮ ਮੈ; ਅਵਤਾਰੁ ਉਜਾਗਰੁ, ਆਨਿ ਕੀਅਉ ॥
jag aaur na yaeh mahaa tam mai; avataar ujaagar, aan keeo |
Sant Singh KhalsaIn the great darkness of this world, the Lord revealed Himself, incarnated as Guru Arjun.
Manmohan SinghIn this world, there is no other saint. Arjan, the Lord has make manifest, as His own incarnate.
Manmohan Singh (Punjabi)ਇਸ ਜਹਾਨ ਵਿੱਚ ਕੋਈ ਹੋਰ ਮਹਾਤਮਾ ਨਹੀਂ ਸੀ। ਅਰਜਨ ਨੂੰ ਪ੍ਰਭੂ ਨੇ ਖੁਦ ਆਪਦਾ ਪੈਗੰਬਰ ਪ੍ਰਗਟ ਕੀਤਾ ਹੈ।
Fareedkot Teekaਜਬ ਇਸ ਜਗਤ ਮੇਂ ਧਰਮ ਕੀ ਰਖ੍ਯਾ ਕਰਨੇ ਵਾਲਾ ਔਰ ਕੋਈ ਮਹਾਤਮਾ ਨਹੀਂ ਰਹਿਆ ਥਾ ਤਬ ਆਪ ਪਰਮੇਸ੍ਵਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਪਨਾ ਅਵਤਾਰ ਉਜਾਗਰ ਪ੍ਰਗਟ ਕੀਆ ਹੈ॥
Prof. Sahib Singhਜਗਤ ਦੇ ਇਸ ਘੋਰ ਹਨੇਰੇ ਵਿਚ (ਗੁਰੂ ਅਰਜੁਨ ਤੋਂ ਬਿਨਾ) ਕੋਈ ਹੋਰ (ਰਾਖਾ) ਨਹੀਂ ਹੈ, ਉਸੇ ਨੂੰ (ਹਰੀ ਨੇ) ਲਿਆ ਕੇ ਉਜਾਗਰ ਅਵਤਾਰ ਬਣਾਇਆ ਹੈ।ਪਦ ਅਰਥ ਅਉਰੁ ਨ = ਕੋਈ ਹੋਰ ਨਹੀਂ। ਜਗ ਮਹਾ ਤਮ ਮੈ = ਜਗਤ ਦੇ ਵੱਡੇ ਹਨੇਰੇ ਵਿਚ। ਤਮ = ਹਨੇਰਾ। ਮੈ = ਮਹਿ, ਵਿਚ। ਉਜਾਗਰੁ = ਵਡਾ, ਮਸ਼ਹੂਰ। ਆਨਿ = ਲਿਆ ਕੇ।
SikhNet (Spanish)En la gran oscuridad de este mundo, el Señor se reveló a Sí Mismo encarnado en Guru Aryan;
ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ ਜਿਨੑ ਅੰਮ੍ਰਿਤ ਨਾਮੁ ਪੀਅਉ ॥
tin ke dukh kottik door ge; mathuraa jina amrit naam peeo |
Sant Singh KhalsaMillions of pains are taken away, from those who drink in the Ambrosial Nectar of the Naam, says Mat'huraa.
Manmohan SinghOf those, millions of sorrows are dispelled, who through him in-drink the Name-Nectar, says Mathura.
Manmohan Singh (Punjabi)ਉਨ੍ਹਾਂ ਦੇ ਕ੍ਰੋੜਾਂ ਹੀ ਦੁਖੜੇ ਦੂਰ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਰਾਹੀਂ ਨਾਮ-ਸੁਧਾਰਸ ਨੂੰ ਪਾਨ ਕਰਦੇ ਹਨ, ਮਥੁਰਾ ਆਖਦਾ ਹੈ।
Fareedkot Teekaਸ੍ਰੀ ਮਥਰਾ ਜੀ ਕਹਤੇ ਹੈਂ: ਜਿਨੋਂ ਨੇ ਤਿਨ ਸਤਿਗੁਰੋਂ ਦ੍ਵਾਰਾ ਅੰਮ੍ਰਿਤ ਨਾਮ ਕੋ ਪਾਨ ਕੀਆ ਹੈ ਤਿਨੋਂ ਕੇ ਕੋਟਾਨ ਕੋਟ ਜਨਮੋਂ ਕੇ ਦੁਖ ਦੂਰ ਗਏ ਹੈਂ॥
Prof. Sahib Singhਹੇ ਮਥੁਰਾ! ਜਿਨ੍ਹਾਂ ਨੇ (ਉਸ ਪਾਸੋਂ) ਨਾਮ ਅੰਮ੍ਰਿਤ ਪੀਤਾ ਹੈ ਉਹਨਾਂ ਦੇ ਕ੍ਰੋੜਾਂ ਦੁੱਖ ਦੂਰ ਹੋ ਗਏ ਹਨ।ਪਦ ਅਰਥ ਕੋਟਿਕ = ਕ੍ਰੋੜਾਂ। ਜਿਨ੍ਹ੍ਹ = ਜਿਨ੍ਹਾਂ ਨੇ।
SikhNet (Spanish)el dolor y la pobreza serán removidos de quienes beben del Néctar Ambrosial del Naam y en los que el Santo habita, dice Mathura.
ਇਹ ਪਧਤਿ ਤੇ, ਮਤ ਚੂਕਹਿ ਰੇ ਮਨ; ਭੇਦੁ ਬਿਭੇਦੁ ਨ ਜਾਨ ਬੀਅਉ ॥
eih padhat te, mat chookeh re man; bhed bibhed na jaan beeo |
Sant Singh KhalsaO mortal being, do not leave this path; do not think that there is any difference between God and Guru.
Manmohan SinghO man, thou miss not this path of the Guru and thou destroy the very idea of distinction between the Guru and God and deem not the Guru as another.
Manmohan Singh (Punjabi)ਹੇ ਬੰਦੇ, ਤੂੰ ਗੁਰਾਂ ਦੇ ਇਸ ਮਾਰਗ ਤੋਂ ਨਾਂ ਖੁੰਝ ਅਤੇ ਗੁਰੂ ਅਤੇ ਵਾਹਿਗੁਰੂ ਦੇ ਵਿਚਕਾਰ ਫਰਕ ਦੇ ਖਿਆਲ ਨੂੰ ਹੀ ਨਾਸ ਕਰਦੇ ਅਤੇ ਗੁਰਾਂ ਨੂੰ ਉਸ ਤੋਂ ਵਖਰਾ ਬਿਲਕੁਲ ਨਾਂ ਜਾਣ।
Fareedkot Teekaਤਾਂ ਤੇ ਹੇ ਮੇਰੇ ਮਨ! ਇਸ ਗੁਰ ਪਧਤੀ ਤੇ ਮਤ ਭੂਲ। ਜੋ ਸਤਿਗੁਰ ਔਰ ਹਰੀ ਮੇਂ ਭੇਦ ਬੁਧੀ ਹੈ ਤਿਸ ਕੋ (ਬਿਭੇਦ) ਕਾਟ ਦੇਹੁ, ਸਤਿਗੁਰ ਜੀ ਕੋ ਕਰਤਾਰ ਤੇ ਬਿਨਾਂ (ਬੀਅਉ) ਔਰ ਦੂਸਰਾ ਨ ਜਾਣ॥
Prof. Sahib Singhਹੇ ਮੇਰੇ ਮਨ! ਕਿਤੇ ਇਸ ਰਾਹ ਤੋਂ ਖੁੰਝ ਨਾਹ ਜਾਈਂ, ਕਿਤੇ ਇਹ ਵਿੱਥ ਨ ਸਮਝੀਂ, ਕਿ ਗੁਰੂ ਅਰਜੁਨ (ਹਰੀ ਤੋਂ ਵੱਖਰਾ) ਦੂਜਾ ਹੈ।ਪਦ ਅਰਥ ਪਧਤਿ = ਰਾਹ। ਤੇ = ਤੋਂ। ਮਤ = ਮਤਾਂ। ਚੂਕਹਿ = ਖੁੰਝ ਜਾਏਂ। ਭੇਦੁ = ਫ਼ਰਕ, ਵਿਥ। ਬੀਅਉ = ਦੂਜਾ।
SikhNet (Spanish)Oh mortal, no dejes el Sendero, no pienses que no hay diferencia entre Dios y el Guru,
ਪਰਤਛਿ ਰਿਦੈ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥੫॥
paratachh ridai gur arajun kai; har pooran braham nivaas leeo |5|
Sant Singh KhalsaThe Perfect Lord God has manifested Himself; He dwells in the heart of Guru Arjun. ||5||
Manmohan SinghGod, the Omnipresent Lord, has manifestly taken His abode in the mind of Guru Arjan.
Manmohan Singh (Punjabi)ਸਰਬ-ਵਿਆਪਕ ਸੁਆਮੀ ਵਾਹਿਗੁਰੂ ਨੇ ਪ੍ਰਗਟ ਹੀ ਗੁਰੂ ਅਰਜਨ ਦੇ ਹਿਰਦੇ ਅੰਦਰ ਵਾਸਾ ਇਖਤਿਆਰ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਰਿਦੇ ਮੇਂ ਪਰਤਖ੍ਯ ਹੀ ਪੂਰਨ ਬ੍ਰਹਮ ਹਰੀ ਨੇ ਆਪ ਹੀ ਨਿਵਾਸ ਕੀਆ ਹੈ॥੫॥
Prof. Sahib Singhਪੂਰਨ ਬ੍ਰਹਮ ਹਰੀ ਨੇ ਗੁਰੂ ਅਰਜੁਨ ਦੇ ਹਿਰਦੇ ਵਿਚ ਪ੍ਰਤੱਖ ਤੌਰ ਤੇ ਨਿਵਾਸ ਕੀਤਾ ਹੈ ॥੫॥ਪਦ ਅਰਥ ਰਿਦੈ = ਹਿਰਦੇ ਵਿਚ ॥੫॥
SikhNet (Spanish)el Señor Perfecto se ha manifestado a Sí Mismo habitando en el corazón de Guru Aryan. (5)