ੴ

ਸਿੱਖਬਾਣੀ · SikhBani

ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥

simar simar gur satigur apanaa sagalaa dookh mittaaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 619 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ; ਸਗਲਾ ਦੂਖੁ ਮਿਟਾਇਆ ॥

simar simar gur satigur apanaa; sagalaa dookh mittaaeaa |

Sant Singh KhalsaMeditating, meditating in remembrance on my Guru, the True Guru, all pains have been eradicated.
Manmohan SinghRemembering, and ever remembering my Great True Guru, I am rid of all the pain.
Manmohan Singh (Punjabi)ਆਪਣੇ ਵੱਡੇ ਸੱਚੇ ਗੁਰਾਂ ਨੂੰ ਚੇਤੇ ਕਰਨ ਦੁਆਰਾ, ਮੈਂ ਸਮੂਹ ਦੁਖੜਿਆਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਹਮਨੇ ਅਪਨਾ ਪੂਜ੍ਯ ਸਤਿਗੁਰ ਸਿਮਰ ਸਿਮਰ ਕੇ ਸੰਪੂਰਣ ਦੁਖ ਮਿਟਾਇਆ ਹੈ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮੁੜ ਮੁੜ ਗੁਰੂ ਸਤਿਗੁਰੂ (ਦੀ ਬਾਣੀ) ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ।

ਪਦ ਅਰਥ ਸਿਮਰਿ ਸਿਮਰਿ = ਮੁੜ ਮੁੜ ਯਾਦ ਕਰ ਕੇ। ਸਗਲਾ = ਸਾਰਾ।

SikhNet (Spanish)Contempla a tu Verdadero Guru y serás liberado del dolor;

ਤਾਪ ਰੋਗ ਗਏ ਗੁਰ ਬਚਨੀ; ਮਨ ਇਛੇ ਫਲ ਪਾਇਆ ॥੧॥

taap rog ge gur bachanee; man ichhe fal paaeaa |1|

Sant Singh KhalsaThe fever and the disease are gone, through the Word of the Guru's Teachings, and I have obtained the fruits of my mind's desires. ||1||
Manmohan SinghBy Guru's holy word the fever and other afflictions are past and I have obtained my heart desired fruits.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ ਬੁਖਾਰ ਤੇ ਹੋਰ ਬੀਮਾਰੀਆਂ ਦੂਰ ਹੋ ਗਈਆਂ ਹਨ। ਅਤੇ ਮੈਂ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲਏ ਹਨ।
Fareedkot Teekaਤੀਨੋਂ ਤਾਪ ਔ ਰੋਗ ਸਭ ਗੁਰੋਂ ਕੇ ਬਚਨੋਂ ਕਰ ਕੇ ਗਏ ਹੈਂ, ਹਮਨੇ ਮਨ ਬਾਂਛਤ ਫਲੋਂ ਕੋ ਪਾਯਾ ਹੈ॥੧॥
Prof. Sahib Singhਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ॥੧॥

ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰ ਕੇ ॥੧॥

SikhNet (Spanish)todas tus aflicciones se irán y a través de la Palabra del Shabd del Guru serás emancipado. (1)

ਮੇਰਾ ਗੁਰੁ ਪੂਰਾ; ਸੁਖਦਾਤਾ ॥

meraa gur pooraa; sukhadaataa |

Sant Singh KhalsaMy Perfect Guru is the Giver of peace.
Manmohan SinghMy Perfect Guru is the Giver of peace.
Manmohan Singh (Punjabi)ਮੈਂਡਾ ਪੂਰਨ ਗੁਰੂ ਆਰਾਮ ਦੇਣ ਵਾਲਾ ਹੈ।
Fareedkot Teekaਮੇਰਾ ਪੂਰਾ ਗੁਰੂ ਹੀ ਸੁਖੋਂ ਕਾ ਦਾਤਾ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ ਸਭ ਗੁਣਾਂ ਨਾਲ ਭਰਪੂਰ ਹੈ, ਸਾਰੇ ਸੁਖ ਬਖ਼ਸ਼ਣ ਵਾਲਾ ਹੈ।
SikhNet (Spanish)Mi Guru Perfecto es el Dador de Éxtasis, es la Causa de causas, el Maestro Todopoderoso,

ਕਰਣ ਕਾਰਣ ਸਮਰਥ ਸੁਆਮੀ; ਪੂਰਨ ਪੁਰਖੁ ਬਿਧਾਤਾ ॥ ਰਹਾਉ ॥

karan kaaran samarath suaamee; pooran purakh bidhaataa | rahaau |

Sant Singh KhalsaHe is the Doer, the Cause of causes, the Almighty Lord and Master, the Perfect Primal Lord, the Architect of Destiny. ||Pause||
Manmohan SinghHe is the Doer of deeds, the Omnipotent Master and the Perfect Creator Lord. Pause.
Manmohan Singh (Punjabi)ਉਹ ਸਭ ਕੰਮਾਂ ਦੇ ਕਰਨ ਵਾਲਾ, ਸਰਬ ਸ਼ਕਤੀਵਾਨ ਮਾਲਕ ਅਤੇ ਪੂਰਨ ਸਿਰਜਣਹਾਰ ਸਾਹਿਬ ਹੈ। ਠਹਿਰਾਉ।
Fareedkot Teekaਗੁਰ ਪੂਰਾ ਕੈਸਾ ਹੈ? ਸਭ ਕਾਰਨੋਂ ਕੇ ਕਰਨੇ ਕੋ ਸਾਮਰਥ ਜੋ ਸ੍ਵਾਮੀ ਪੂਰਨ ਪੁਰਖ ਕਰਮ ਫਲ ਪ੍ਰਦਾਤਾ ਵਾਹਿਗੁਰੂ ਹੈ ਤਿਸ ਕਾ ਰੂਪ ਹੀ ਹੈ॥ ਰਹਾਉ ॥
Prof. Sahib Singhਗੁਰੂ ਉਸ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਰਹਾਉ॥

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਸਮਰਥ = ਸਾਰੀਆਂ ਤਾਕਤਾਂ ਦਾ ਮਾਲਕ। ਬਿਧਾਤਾ = ਸਿਰਜਣਹਾਰ ॥ਰਹਾਉ॥

SikhNet (Spanish)el Purusha Perfecto, el Diseñador de nuestros Destinos. (Pausa)

ਅਨੰਦ ਬਿਨੋਦ ਮੰਗਲ ਗੁਣ ਗਾਵਹੁ; ਗੁਰ ਨਾਨਕ ਭਏ ਦਇਆਲਾ ॥

anand binod mangal gun gaavahu; gur naanak bhe deaalaa |

Sant Singh KhalsaSing the Glorious Praises of the Lord in bliss, joy and ecstasy; Guru Nanak has become kind and compassionate.
Manmohan SinghMake Thou merry, revel, and sing Lord's praise and excellences for, Guru Nanak has become compassionate to thee.
Manmohan Singh (Punjabi)ਤੁਸੀਂ ਮੌਜਾਂ ਮਾਣੋ, ਰੰਗ-ਰਲੀਆਂ ਮਨਾਓ ਅਤੇ ਸੁਆਮੀ ਦੀ ਉਸਤਤੀ ਤੇ ਖੂਬੀਆਂ ਗਾਇਨ ਕਰੋ, ਕਿਉਂਕਿ ਗੁਰੂ ਨਾਨਕ ਤੁਹਾਡੇ ਤੇ ਮਿਹਰਬਾਨ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਤੇ ਅਨੰਦ ਦਾਇਕ ਕੌਤਕ ਹੂਏ ਹੈਂ ਔ ਮੰਗਲ ਰੂਪੁ ਗੁਨੋਂ ਕੋ ਗਾਵਤੇ ਹੈਂ ਜਬ ਤੇ ਹਮਾਰੇ ਪਰ ਗੁਰੂ ਜੀ ਦਇਆਲ ਭਏ ਹੈਂ॥
Prof. Sahib Singhਹੇ ਨਾਨਕ! (ਆਖ-ਹੇ ਭਾਈ! ਜੇ ਤੇਰੇ ਉੱਤੇ) ਸਤਿਗੁਰੂ ਜੀ ਦਇਆਵਾਨ ਹੋਏ ਹਨ, ਤਾਂ ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਿਹਾ ਕਰ, (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਤੇਰੇ ਅੰਦਰ) ਆਨੰਦ ਖ਼ੁਸ਼ੀਆਂ ਸੁਖ ਬਣੇ ਰਹਿਣਗੇ।

ਪਦ ਅਰਥ ਬਿਨੋਦ = ਕੌਤਕ, ਤਮਾਸ਼ੇ, ਖ਼ੁਸ਼ੀਆਂ।

SikhNet (Spanish)Entona la Melodía de Dicha y Éxtasis de la Alabanza del Señor, pues el Guru,

ਜੈ ਜੈ ਕਾਰ ਭਏ ਜਗ ਭੀਤਰਿ; ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥

jai jai kaar bhe jag bheetar; hoaa paarabraham rakhavaalaa |2|15|43|

Sant Singh KhalsaShouts of cheers and congratulations ring out all over the world; the Supreme Lord God has become my Savior and Protector. ||2||15||43||
Manmohan SinghThe ovations of triumph resound through the world and the Transcendent Lord has become my Preserver.
Manmohan Singh (Punjabi)ਜਿੱਤ ਦੇ ਜੈਕਾਰੇ ਮਹਾਨ ਅੰਦਰ ਗੂੰਜਦੇ ਹਨ ਅਤੇ ਪਰਮ ਪ੍ਰਭੂ ਮੇਰੀ ਰੱਖਿਆ ਕਰਨ ਵਾਲਾ ਥੀ ਗਿਆ ਹੈ।
Fareedkot Teekaਪਾਰਬ੍ਰਹਮ ਹਮਾਰਾ ਰਖਕ ਹੂਆ ਹੈ ਅਰ ਜਗਤ ਕੇ ਭੀਤਰ ਹਮਾਰੇ ਜੈ ਜੈ ਕਾਰ ਕੇ ਸਬਦ ਹੂਏ ਹੈਂ॥੨॥੧੫॥੪੩॥
Prof. Sahib Singh(ਸਿਫ਼ਤ-ਸਾਲਾਹ ਦਾ ਸਦਕਾ) ਜਗਤ ਵਿਚ ਸੋਭਾ ਮਿਲਦੀ ਹੈ। (ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ (ਸਦਾ ਸਿਰ ਉੱਤੇ) ਰਾਖਾ ਹੈ ॥੨॥੧੫॥੪੩॥

ਪਦ ਅਰਥ ਜੈ ਜੈ ਕਾਰ = ਸੋਭਾ। ਭੀਤਰਿ = ਵਿਚ ॥੨॥੧੫॥੪੩॥

SikhNet (Spanish)oh, Dice Nanak, es Compasivo contigo. Tu Gloria resonará a través del Universo y tu Dios Trascendente será siempre tu Refugio. (2‑15‑43)
Answers quote the Granth verbatim with Ang citations. AI commentary is not Gurbani and not a religious ruling.