ੴ

ਸਿੱਖਬਾਣੀ · SikhBani

ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥

hamaree ganat na ganeea kaaee apanaa birad pachhaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 619 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਹਮਰੀ ਗਣਤ. ਨ ਗਣੀਆ ਕਾਈ; ਅਪਣਾ ਬਿਰਦੁ ਪਛਾਣਿ ॥

hamaree ganat. na ganeea kaaee; apanaa birad pachhaan |

Sant Singh KhalsaHe did not take my accounts into account; such is His forgiving nature.
Manmohan SinghThe Lord did not go into my account in keeping with His own forgiving nature.
Manmohan Singh (Punjabi)ਸਾਹਿਬ ਨੇ ਮੇਰੇ ਹਿਸਾਬ ਕਿਤਾਬ ਦੀ ਪੜਤਾਲ ਨਹੀਂ ਕੀਤੀ ਅਤੇ ਕੇਵਲ ਆਪਣੇ ਬਖਸ਼ਣ ਵਾਲੇ ਸੁਭਾਅ ਦਾ ਖਿਆਲ ਕੀਤਾ ਹੈ।
Fareedkot Teekaਹੇ ਭਾਈ! ਹਮਾਰੀ ਸੇਵਾ ਕੀ ਕੋਈ ਗਿਣਤੀ ਨਹੀਂ ਗਿਣੀ, ਤਿਸਨੇ ਤੋ ਅਪਨਾ (ਬਿਰਦੁ) ਪ੍ਰਨ ਹੀ ਪਛਾਣਿਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ,

ਪਦ ਅਰਥ ਹਮਰੀ = ਅਸਾਂ ਜੀਵਾਂ ਦੀ। ਗਣਤ = ਕੀਤੇ ਕਰਮਾਂ ਦਾ ਹਿਸਾਬ। ਨ ਗਣੀਆ = ਨਹੀਂ ਗਿਣਦਾ। ਕਾਈ ਗਣਤ = ਕੋਈ ਭੀ ਲੇਖਾ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਛਾਣਿ = ਪਛਾਣੈ, ਚੇਤੇ ਰੱਖਦਾ ਹੈ।

SikhNet (Spanish)Mi Señor no tomó mis acciones en cuenta; así como fue Su Voluntad,

ਹਾਥ ਦੇਇ ਰਾਖੇ ਕਰਿ ਅਪੁਨੇ; ਸਦਾ ਸਦਾ ਰੰਗੁ ਮਾਣਿ ॥੧॥

haath dee raakhe kar apune; sadaa sadaa rang maan |1|

Sant Singh KhalsaHe gave me His hand, and saved me and made me His own; forever and ever, I enjoy His Love. ||1||
Manmohan SinghLending His hand and deeming me His own, the Lord has saved me and now I ever, yea ever revel in His love.
Manmohan Singh (Punjabi)ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਦਾ ਖਿਆਲ ਕਰ, ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਹੁਣ ਮੈਂ ਉਸ ਦੇ ਪ੍ਰੇਮ ਦਾ ਹਮੇਸ਼ਾਂ ਅਨੰਦ ਮਾਣਦਾ ਹਾਂ।
Fareedkot Teekaਹਾਥ ਦੇ ਕੇ ਅਪਨੇ ਦਾਸ ਜਾਨ ਕਰ ਰਾਖ ਲੀਏ ਹੈਂ, ਇਸ ਤੇ ਹਮ ਨਿਤ੍ਯੰਪ੍ਰਤੀ ਅਨੰਦ ਕੋ ਭੋਗਤੇ ਹੈਂ॥੧॥
Prof. Sahib Singh(ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥

ਪਦ ਅਰਥ ਦੇਇ = ਦੇ ਕੇ। ਰਾਖੇ = (ਕੁਕਰਮਾਂ ਤੋਂ) ਬਚਾਈ ਰੱਖਦਾ ਹੈ। ਮਾਣਿ = ਮਾਣੈ, ਮਾਣਦਾ ਹੈ ॥੧॥

SikhNet (Spanish)así me salvó tendiéndome la mano, y ahora me regocijo en Su Amor. (1)

ਸਾਚਾ ਸਾਹਿਬੁ; ਸਦ ਮਿਹਰਵਾਣ ॥

saachaa saahib; sad miharavaan |

Sant Singh KhalsaThe True Lord and Master is forever merciful and forgiving.
Manmohan SinghMy True Master is ever merciful.
Manmohan Singh (Punjabi)ਮੇਰਾ ਸੱਚਾ ਸੁਆਮੀ ਸਦਾ ਹੀ ਦਇਆਲੂ ਹੈ।
Fareedkot Teekaਹਮਾਰੇ ਪਰ ਸਾਚਾ ਸਾਹਿਬ ਸਦਾ ਹੀ (ਮਿਹਰਵਾਨ) ਦਿਆਲ ਹੈ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ,

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ।

SikhNet (Spanish)El Verdadero Señor es siempre Benévolo conmigo; sí, el Verdadero Guru ha calmado mi dolor,

ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ; ਹੋਈ ਸਰਬ ਕਲਿਆਣ ॥ ਰਹਾਉ ॥

bandh paaeaa merai satigur poorai; hoee sarab kaliaan | rahaau |

Sant Singh KhalsaMy Perfect Guru has bound me to Him, and now, I am in absolute ecstasy. ||Pause||
Manmohan SinghMy Perfect True Guru has put a bar in the way of pains and I am, now, in all bliss. Pause.
Manmohan Singh (Punjabi)ਮੇਰੇ ਪੂਰਨ ਸੱਚੇ ਗੁਰਾਂ ਨੇ ਦੁੱਖਾਂ ਦੇ ਰਾਹ ਵਿੱਚ ਨੱਕਾ (ਬੰਨ੍ਹ) ਲਾ ਦਿੱਤਾ ਹੈ ਅਤੇ ਮੈਂ ਹੁਣ ਪੂਰਨ-ਅਨੰਦ ਵਿੱਚ ਹਾਂ। ਠਹਿਰਾਉ।
Fareedkot Teekaਇਸੀ ਤੇ ਰੋਗੋਂ ਕੀ ਤਰਫ ਸੇ ਮੇਰੇ ਪੂਰੇ ਸਤਿਗੁਰੋਂ ਨੇ (ਬੰਧ) ਬੰਨਾ ਪਾਇਆ ਹੈ, ਤੌ ਹੀ ਹਮਾਰੇ ਕੋ ਸਰਬ ਪ੍ਰਕਾਰ ਕਲਿਆਨ ਹੁਈ ਹੈ॥ ਰਹਾਉ ॥
Prof. Sahib Singh(ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ਰਹਾਉ॥

ਪਦ ਅਰਥ ਬੰਧੁ = ਰੋਕ, ਬੰਨ੍ਹ (ਕੁਕਰਮਾਂ ਦੇ ਰਾਹ ਵਿਚ) ਰੁਕਾਵਟ। ਸਤਿਗੁਰਿ = ਗੁਰੂ ਨੇ। ਕਲਿਆਣ = (ਆਤਮਕ) ਸੁਖ ॥ਰਹਾਉ॥

SikhNet (Spanish)y ahora estoy en Éxtasis. (Pausa)

ਜੀਉ ਪਾਇ. ਪਿੰਡੁ ਜਿਨਿ ਸਾਜਿਆ; ਦਿਤਾ ਪੈਨਣੁ ਖਾਣੁ ॥

jeeo paae. pindd jin saajiaa; ditaa painan khaan |

Sant Singh KhalsaThe One who fashioned the body and placed the soul within, who gives you clothing and nourishment
Manmohan SinghHe who fashioned the body, infused life therein, and gave clothing and sustenance,
Manmohan Singh (Punjabi)ਜਿਸ ਨੇ ਦੇਹ ਘੜੀ ਹੈ, ਉਸ ਅੰਦਰ ਰੂਹ ਫੂਕੀ ਹੈ, ਅਤੇ ਬਸਤ੍ਰ ਤੇ ਖੁਰਾਕ ਬਖਸ਼ੇ ਹਨ,
Fareedkot Teekaਜਿਸ ਨੇ ਸਰੀਰ ਕੋ ਬਣਾਇਕੈ ਬੀਚ ਜੀਵ ਕੋ ਪਾਇਆ, ਪੁਨਃ ਬਸਤ੍ਰ ਕਾ ਪਹਿਨਨਾ ਔ ਖਾਣੇ ਕੋ ਪ੍ਰਸਾਦ ਦੀਆ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ,

ਪਦ ਅਰਥ ਜੀਉ = ਜਿੰਦ। ਪਾਇ = ਪਾ ਕੇ। ਪਿੰਡੁ = ਸਰੀਰ। ਜਿਨ = ਜਿਸ (ਪ੍ਰਭੂ) ਨੇ। ਸਜਾਇਆ = ਪੈਦਾ ਕੀਤਾ।

SikhNet (Spanish)Quien dio forma al cuerpo y adentro puso el Alma, Quien me dio sustento y te nutrió,

ਅਪਣੇ ਦਾਸ ਕੀ ਆਪਿ ਪੈਜ ਰਾਖੀ; ਨਾਨਕ. ਸਦ ਕੁਰਬਾਣੁ ॥੨॥੧੬॥੪੪॥

apane daas kee aap paij raakhee; naanak. sad kurabaan |2|16|44|

Sant Singh Khalsa- He Himself preserves the honor of His slaves. Nanak is forever a sacrifice to Him. ||2||16||44||
Manmohan Singhhas Him-self saved the honour of His slave. Unto Him, the Lord, Nanak is ever a sacrifice.
Manmohan Singh (Punjabi)ਉਸ ਨੇ ਆਪ ਹੀ ਆਪਣੇ ਗੋਲੇ ਦੀ ਇੱਜ਼ਤ ਰੱਖੀ ਹੈ। ਉਸ ਸਾਹਿਬ ਉਤੋਂ ਨਾਨਕ ਹਮੇਸ਼ਾਂ ਘੋਲੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪਣੇ ਦਾਸੋਂ ਕੀ ਜਿਸਨੇ ਆਪ ਹੀ ਪ੍ਰਤਗ੍ਯਾ ਰਾਖੀ ਹੈ, ਤਿਸ ਊਪਰ ਸੇ ਹਮ ਸਦਾ ਕੁਰਬਾਨ ਜਾਤੇ ਹੈਂ॥੨॥੧੬॥੪੪॥
Prof. Sahib Singhਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥

ਪਦ ਅਰਥ ਪੈਜ = ਇੱਜ਼ਤ। ਸਦ = ਸਦਾ ॥੨॥੧੬॥੪੪॥

SikhNet (Spanish)Él Mismo conserva el Honor de Sus Esclavos y Nanak ofrece para siempre Su Ser en sacrificio a Él. (2‑16‑44)
Answers quote the Granth verbatim with Ang citations. AI commentary is not Gurbani and not a religious ruling.