ਲਹਣੇ ਦੀ ਫੇਰਾਈਐ; ਨਾਨਕਾ. ਦੋਹੀ ਖਟੀਐ ॥
lahane dee feraaeeai; naanakaa. dohee khatteeai | Ang 966
Sant Singh KhalsaNanak proclaimed Lehna's succession - he earned it.
Manmohan SinghAs the reward of his service, Nanak got announced the proclamation of Lahna's accession.
Manmohan Singh (Punjabi)ਉਸ ਦੀ ਸੇਵਾ ਦੇ ਸਿਲੇ ਵਜੋਂ, ਨਾਨਕ ਨੇ ਲਹਿਣੇ ਦੀ ਜਾਨਸ਼ੀਨੀ ਦੀ ਮੁਨਾਦੀ ਕਰਵਾ ਦਿੱਤੀ।
Fareedkot Teekaਸ੍ਰੀ ਗੁਰੂ ਨਾਨਕ ਜੀ ਕੀ ਫਿਰਾਈ ਹੋਈ ਲਹਿਣੇ ਜੀ ਕੀ ਦੋਹੀ (ਖਟੀਐ) ਮਿਲ ਰਹੀ ਹੈ॥
Prof. Sahib Singh(ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ ਦੇ ਦਿੱਤਾ, ਤਾਂ) ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੁੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ ਪੈ ਗਈ;ਪਦ ਅਰਥ ਲਹਣੇ ਦੀ = ਲਹਿਣੇ ਦੀ (ਦੋਹੀ), ਬਾਬਾ ਲਹਣਾ ਜੀ ਦੀ ਵਡਿਆਈ ਦੀ ਧੁੰਮ। ਫੇਰਾਈਐ = ਫਿਰ ਗਈ, ਪਸਰ ਗਈ, ਖਿੱਲਰ ਗਈ। ਨਾਨਕਾ ਦੋਹੀ ਖਟੀਐ = (ਗੁਰੂ) ਨਾਨਕ ਦੀ ਦੁਹਾਈ ਦੀ ਬਰਕਤਿ ਨਾਲ। ਦੋਹੀ = ਸੋਭਾ ਦੀ ਧੁੰਮ। ਖਟੀਐ = ਖੱਟੀ ਦੇ ਕਾਰਨ, ਬਰਕਤਿ ਨਾਲ।
SikhNet (Spanish)Y así, el Decreto de Angad rigió en vez del de Nanak, pues la Luz era la Misma
ਜੋਤਿ ਓਹਾ. ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥
jot ohaa. jugat saae; seh kaaeaa fer palatteeai | Ang 966
Sant Singh KhalsaThey shared the One Light and the same way; the King just changed His body.
Manmohan SinghThe same is the Divine light and same the life department. The king (Nanak)has again merely changed his body.
Manmohan Singh (Punjabi)ਉਹ ਹੀ ਈਸ਼ਵਰੀ ਨੂਰ ਹੈ ਅਤੇ ਵੈਸੀ ਹੀ ਜੀਵਨ ਰਹੁ ਰੀਤੀ। ਪਾਤਿਸ਼ਾਹ (ਗੁਰੂ ਨਾਨਕ) ਨੇ ਮੁੜ ਕੇ ਕੇਵਲ ਆਪਣਾ ਸਰੀਰ ਹੀ ਬਦਲਿਆ ਹੈ।
Fareedkot Teekaਜੋਤ ਓਹੋ ਹੈ ਸ੍ਰੀ ਗੁਰੂ ਨਾਨਕ ਜੀ ਵਾਲੀ, (ਜੁਗਤਿ ਸਾਇ) ਔ ਕਥਾ ਕੀਰਤਨ ਕੀ ਮਿਰਜਾਦਾ ਭੀ ਓਹੀ ਹੈ, ਸ੍ਰੀ ਗੁਰੂ ਨਾਨਕ ਸ੍ਵਾਮੀ ਜੀ ਨੇ ਫਿਰ ਕਾਇਆ ਹੀ ਔਰ ਬਦਲ ਲਈ ਹੈ॥
Prof. Sahib Singhਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।ਪਦ ਅਰਥ ਸਾਇ = ਉਹੀ। ਜੁਗਤਿ = ਜੀਵਚ ਦਾ ਢੰਗ। ਸਹਿ = ਸਹੁ (ਗੁਰੂ) ਨੇ। ਕਾਇਆ = ਸਰੀਰ।
SikhNet (Spanish)y el Sendero también; sólo el cuerpo cambió.
ਝੁਲੈ ਸੁ ਛਤੁ ਨਿਰੰਜਨੀ; ਮਲਿ ਤਖਤੁ ਬੈਠਾ. ਗੁਰ ਹਟੀਐ ॥
jhulai su chhat niranjanee; mal takhat baitthaa. gur hatteeai | Ang 966
Sant Singh KhalsaThe immaculate canopy waves over Him, and He sits on the throne in the Guru's shop.
Manmohan SinghThe beauteous Divine umbrella waves over him(Angad) and he has occupied Guru Nanak's shop and sits on his throne.
Manmohan Singh (Punjabi)ਸੁੰਦਰ ਨਿਰੰਕਾਰੀ ਛਤ੍ਰ ਉਨ੍ਹਾਂ (ਗੁਰੂ ਅੰਗਦ) ਉੱਤੇ ਝੁਲਦਾ ਹੈ ਅਤੇ ਉਹ ਨਾਨਕ ਦੀ ਦੁਕਾਨ ਵਿੱਚ ਪਰਵਿਰਤ ਹੋ ਗਏ ਹਨ ਤੇ ਉਨ੍ਹਾਂ ਦੇ ਰਾਜ ਸਿੰਘਾਸਣ ਉੱਤੇ ਬਹਿੰਦੇ ਹਨ।
Fareedkot Teekaਨਿਰੰਜਨ ਕਾ ਜਸ ਰੂਪੀ ਛਤ੍ਰ ਸਿਰ ਪਰ ਝੂਲ ਰਹਿਆ ਹੈ। ਹੇ ਲਹਣਾ ਜੀ! (ਗੁਰ ਹਟੀਐ) ਗੁਰਿਆਈ ਕਾ ਤਖਤ ਤੂੰ ਮਲ ਬੈਠਾ ਹੈਂ॥
Prof. Sahib Singh(ਬਾਬਾ ਲਹਣਾ ਦੇ ਸਿਰ ਉਤੇ) ਸੁੰਦਰ ਰੱਬੀ ਛਤਰ ਝੁੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿਚ (ਬਾਬਾ ਲਹਣਾ) (ਗੁਰੂ ਨਾਨਕ ਦੇਵ ਜੀ ਪਾਸੋਂ 'ਨਾਮ' ਪਦਾਰਥ ਲੈ ਕੇ ਵੰਡਣ ਲਈ) ਗੱਦੀ ਮੱਲ ਕੇ ਬੈਠਾ ਹੈ।ਪਦ ਅਰਥ ਸੁ ਛਤੁ ਨਿਰੰਜਨੀ = ਸੁੰਦਰ ਰੱਬੀ ਛਤਰ। ਮਲਿ = ਮੱਲ ਕੇ, ਸਾਂਭ ਕੇ। ਗੁਰ ਹਟੀਐ = ਗੁਰੂ (ਨਾਨਕ) ਦੀ ਹੱਟੀ ਵਿਚ, ਗੁਰੂ ਨਾਨਕ ਦੇ ਘਰ ਵਿਚ।
SikhNet (Spanish)Sobre Su Trono ahora ondea el Dosel de Dios y allí se sentó, en el Mismo Trono del Guru
ਕਰਹਿ ਜਿ ਗੁਰ ਫੁਰਮਾਇਆ; ਸਿਲ ਜੋਗੁ ਅਲੂਣੀ ਚਟੀਐ ॥
kareh ji gur furamaaeaa; sil jog aloonee chatteeai | Ang 966
Sant Singh KhalsaHe does as the Guru commands; He tasted the tasteless stone of Yoga.
Manmohan SinghHe does that what Guru Nanak ordered him and tastes the insipid stone, leading to the union with the Lord.
Manmohan Singh (Punjabi)ਉਹ, ਉਹੋ ਕੁੱਛ ਕਰਦੇ ਹਨ ਜੋ ਗੁਰੂ ਨਾਨਕ ਨੇ ਉਨ੍ਹਾਂ ਨੂੰ ਹੁਕਮ ਕੀਤਾ ਸੀ ਅਤੇ ਪ੍ਰਭੂ ਨਾਲ ਮਿਲਾਪ ਕਰਾਉਣ ਵਾਲੇ ਫਿਕਲੇ ਪੱਥਰ ਨੂੰ ਚੱਖਦੇ ਹਨ।
Fareedkot Teekaਗੁਰੂ ਜੀ ਕਾ (ਜਿ) ਜੋ ਫੁਰਮਾਇਆ ਹੂਆ ਥਾ, ਸੋ ਹੁਕਮ ਮੰਨਣਾ ਕੀਆ ਹੈ ਔਰ ਜੋਗ ਭਗਤੀ ਰੂਪ ਮਿਲਾ। ਜੋ ਸੰਸਾਰ ਭੋਗ ਰੂਪ ਲੂਣ ਰਹਿਤ ਹੈ ਤਿਸ ਕੋ ਚਟਤੇ ਹੋ, ਭਾਵ ਤਿਸ ਕਾ ਰਸੁ ਲੇਤੇ ਹੋ॥
Prof. Sahib Singh(ਬਾਬਾ ਲਹਣਾ ਜੀ) ਗੁਰੂ ਨਾਨਕ ਸਾਹਿਬ ਦੇ ਫੁਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ-ਇਹ 'ਹੁਕਮ ਪਾਲਣ'-ਰੂਪ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ (ਵਾਂਗ ਬੜੀ ਕਰੜੀ ਕਾਰ) ਹੈ।ਪਦ ਅਰਥ ਕਰਹਿ = (ਬਾਬਾ ਲਹਣਾ ਜੀ) ਕਰਦੇ ਹਨ। ਗੁਰ ਫੁਰਮਾਇਆ = ਗੁਰੂ ਦਾ ਫੁਰਮਾਇਆ ਹੋਇਆ ਹੁਕਮ। ਜੋਗੁ = 'ਗੁਰ ਫੁਰਮਾਇਆ'-ਰੂਪ ਜੋਗ। ਸਿਲ ਅਲੂਣੀ ਚਟੀਐ = (ਗੁਰੂ ਦਾ ਹੁਕਮ ਕਮਾਇਣ-ਰੂਪ ਜੋਗ, ਜੋ) ਅਲੂਣੀ ਸਿਰ ਚੱਟਣ ਸਮਾਨ (ਬੜਾ ਕਰੜਾ ਕੰਮ) ਹੈ।
SikhNet (Spanish)y hace lo que el Guru manda y entonces probó el Sabor de la Unión del Yoga.
ਲੰਗਰੁ ਚਲੈ. ਗੁਰ ਸਬਦਿ ਹਰਿ; ਤੋਟਿ. ਨ ਆਵੀ, ਖਟੀਐ ॥
langar chalai. gur sabad har; tott. na aavee, khatteeai | Ang 967
Sant Singh KhalsaThe Langar - the Kitchen of the Guru's Shabad has been opened, and its supplies never run short.
Manmohan SinghThe kitchen of the Guru's Divine word is opened and there occurs no deficiency in his earnings.
Manmohan Singh (Punjabi)ਗੁਰਾਂ ਦੀ ਈਸ਼ਵਰੀ ਬਾਣੀ ਦਾ ਸਦਾਵਰਤ ਲੱਗਾ ਹੋਇਆ ਹੈ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਕੋਈ ਕਮੀ ਨਹੀਂ ਵਾਪਰਦੀ।
Fareedkot Teekaਲੰਗਰ ਚੱਲਦਾ ਹੈ ਔਰ ਹੇ ਗੁਰੂ! ਹਰਿ ਸੰਬੰਧੀ ਸ਼ਬਦ ਹੋਤੇ ਹੈਂ, ਭਾਵ ਪ੍ਰਮੇਸਰ ਪ੍ਰਾਪਤੀ ਕਾ ਉਪਦੇਸੁ ਕਰ ਰਹੇ ਹੋ। ਜਿਸ ਕੀ ਤੋਟ ਨਹੀਂ ਆਵਤੀ ਐਸੀ ਰਿਧਿ ਸਿਧ ਆਪਨੇ ਖਟੀ ਹੈ ਵਾ ਭਗਤੀ ਰੂਪ ਖਟੀ ਹੈ॥
Prof. Sahib Singh(ਗੁਰੂ ਨਾਨਕ ਦੀ ਹੱਟੀ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ ਦਾ) ਲੰਗਰ ਚੱਲ ਰਿਹਾ ਹੈ, (ਪਰ ਬਾਬਾ ਲਹਣਾ ਜੀ ਦੀ) ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।ਪਦ ਅਰਥ ਗੁਰ ਸਬਦਿ = ਸਤਿਗੁਰੂ ਦੇ ਸ਼ਬਦ ਦੀ ਰਾਹੀਂ। ਆਵੀ = ਆਉਂਦੀ। ਹਰਿ ਤੋਟਿ...ਖਟੀਐ = ਹਰਿ ਖਟੀਐ ਤੋਟਿ ਨ ਆਵੀ, ਹਰਿ-ਨਾਮ ਦੀ ਖੱਟੀ ਵਿਚ ਘਾਟਾ ਨਹੀਂ ਪੈਂਦਾ; (ਭਾਵ,) ਬਾਬਾ ਲਹਣਾ ਜੀ ਦੇ ਦਰ ਉਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਨਾਮ ਦਾ ਭੰਡਾਰਾ ਵਰਤ ਰਿਹਾ ਹੈ, (ਇਤਨਾ ਵੰਡਿਆਂ ਭੀ) ਬਾਬਾ ਲਹਣਾ ਜੀ ਦੀ ਨਾਮ-ਕਮਾਈ ਵਿਚ ਕੋਈ ਘਾਟਾ ਨਹੀਂ ਪੈਂਦਾ।
SikhNet (Spanish)El Langar, la Cocina del Shabd del Guru ha sido abierta
ਖਰਚੇ ਦਿਤਿ ਖਸੰਮ ਦੀ; ਆਪ ਖਹਦੀ, ਖੈਰਿ ਦਬਟੀਐ ॥
kharache dit khasam dee; aap khahadee, khair dabatteeai | Ang 967
Sant Singh KhalsaWhatever His Master gave, He spent; He distributed it all to be eaten.
Manmohan SinghHe expends the Lord's gift himself, eats and copiously distributes the alms.
Manmohan Singh (Punjabi)ਉਹ ਸਾਹਿਬ ਦੀ ਦਾਤ ਨੂੰ ਖਰਚਦੇ ਹਨ, ਖੁਦ ਖਾਂਦੇ ਹਨ ਅਤੇ ਦੱਬ ਕੇ ਖੈਰਾਤਾਂ ਵੰਡਦੇ ਹਨ।
Fareedkot Teekaਦਿਤੀ ਹੋਈ ਦਾਤ ਖਸਮ ਕੀ ਖਰਚਤੇ ਹੋ ਔ (ਆਪ ਖਹਦੀ) ਆਪ ਖਾਤੇ ਨਾਮ ਜਪਤੇ ਹੋ। ਪੁਨਾਂ ਖੈਰਾਇਤ (ਦਬਟੀਐ) ਬਾਂਟਤੇ ਹੋ, ਭਾਵ ਔਰਾਂ ਕੋ ਉਪਦੇਸੁ ਦੇਤੇ ਹੋ॥
Prof. Sahib Singh(ਬਾਬਾ ਲਹਣਾ ਜੀ) ਅਕਾਲ ਪੁਰਖ ਦੀ ਦਿੱਤੀ ਹੋਈ ਨਾਮ- ਦਾਤ ਵੰਡ ਰਹੇ ਹਨ, ਆਪ (ਭੀ) ਵਰਤਦੇ ਹਨ ਤੇ (ਹੋਰਨਾਂ ਨੂੰ ਭੀ) ਦਬਾ-ਦਬ ਦਾਨ ਕਰ ਰਹੇ ਹਨ।ਪਦ ਅਰਥ ਖਰਚੇ = ਖਰਚ ਰਿਹਾ ਹੈ, ਵੰਡ ਰਿਹਾ ਹੈ। ਦਿਤਿ ਖਸੰਮ ਦੀ = ਖਸਮ (ਅਕਾਲ ਪੁਰਖ) ਦੀ (ਬਖ਼ਸ਼ੀ ਹੋਈ) ਦਾਤਿ। ਆਪ ਖਹਦੀ = (ਨਾਮ ਦੀ ਦਾਤਿ) ਆਪ ਵਰਤੀ। ਖੈਰਿ = ਖੈਰ ਵਿਚ, ਦਾਨ ਵਿਚ। ਦਬਟੀਐ = ਦਬਾ-ਦਬ ਵੰਡੀ।
SikhNet (Spanish)y su Alacena nunca se agota, lo que sea que su Maestro dio,
ਹੋਵੈ ਸਿਫਤਿ. ਖਸੰਮ ਦੀ; ਨੂਰੁ ਅਰਸਹੁ ਕੁਰਸਹੁ ਝਟੀਐ ॥
hovai sifat. khasam dee; noor arasahu kurasahu jhatteeai | Ang 967
Sant Singh KhalsaThe Praises of the Master were sung, and the Divine Light descended from the heavens to the earth.
Manmohan SinghThe Lord's praises are sung and Divine light descends from firmament and heavenly bodies.
Manmohan Singh (Punjabi)ਸਾਈਂ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ ਅਤੇ ਨਿਰੰਜਨੀ ਰੌਸ਼ਨੀ ਆਕਾਸ਼ ਅਤੇ ਈਸ਼ਵਰੀ ਮੰਡਲਾਂ ਤੋਂ ਵਰਸਦੀ ਹੈ।
Fareedkot Teeka(ਖਸੰਮ) ਪਰਮੇਸਰ ਕੀ ਸਿਫਤਿ ਆਪ ਕੇ ਦਰਬਾਰ ਮੇਂ ਹੋ ਰਹੀ ਹੈ, (ਅਰਸਹੁ) ਵੈਕੁੰਠ (ਕੁਰਸਹੁ) ਤਖਤ ਹੈ ਜਿਸ ਕਾ, ਐਸਾ ਜੋ ਵਾਹਿਗੁਰੂ ਹੈ ਤਿਸ ਕਾ (ਨੂਰ) ਪ੍ਰਕਾਸ (ਝਟੀਐ) ਝੜਤਾ ਹੈ, ਭਾਵ ਆਪ ਕੋ ਬਿਸਨ ਜੀ ਵਾਲੀ ਸੋਭਾ ਹੈ॥
Prof. Sahib Singh(ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿਚ) ਮਾਲਕ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਹੋ ਰਹੀ ਹੈ, ਰੂਹਾਨੀ ਦੇਸਾਂ ਤੋਂ (ਉਸ ਦੇ ਦਰ ਤੇ) ਨੂਰ ਝੜ ਰਿਹਾ ਹੈ।ਪਦ ਅਰਥ ਨੂਰੁ = ਪ੍ਰਕਾਸ਼। ਅਰਸ = ਅਰਸ਼, ਆਸਮਾਨ, ਅਕਾਸ਼। ਕੁਰਸ = ਸੂਰਜ ਚੰਦ ਦੀ ਟਿੱਕੀ। ਅਰਸਹੁ ਕੁਰਸਹੁ = ਆਤਮਕ ਮੰਡਲ ਤੋਂ, ਰੂਹਾਨੀ ਦੇਸ ਤੋਂ। ਝਟੀਐ = ਝੱਟਿਆ ਜਾ ਰਿਹਾ ਹੈ, ਦਬਾ-ਦਬ ਸਿੰਜਿਆ ਜਾ ਰਿਹਾ ਹੈ, ਝੜ ਰਿਹਾ ਹੈ।
SikhNet (Spanish)lo distribuyó entre todos para comer y las Alabanzas del
ਤੁਧੁ ਡਿਠੇ ਸਚੇ ਪਾਤਿਸਾਹ; ਮਲੁ ਜਨਮ ਜਨਮ ਦੀ ਕਟੀਐ ॥
tudh dditthe sache paatisaah; mal janam janam dee katteeai | Ang 967
Sant Singh KhalsaGazing upon You, O True King, the filth of countless past lives is washed away.
Manmohan SinghBeholding thee, O True King, the filth of births over births is washed off.
Manmohan Singh (Punjabi)ਤੈਨੂੰ ਵੇਖ ਕੇ, ਹੇ ਸੱਚੇ ਪਾਤਸ਼ਾਹ, ਜਨਮਾਂ ਜਨਮਾਂਤ੍ਰਾਂ ਦੀ ਮੈਲ ਧੋਤੀ ਜਾਂਦੀ ਹੈ।
Fareedkot Teekaਹੇ ਸਚੇ ਪਾਤਸ਼ਾਹਿ! ਤੇਰੇ ਦੇਖਤਿਆਂ ਹੀ ਜਨਮਾਂ ਜਨਮਾਂ ਕੀ ਪਾਪ ਰੂਪ ਮੈਲ ਕਟੀ ਜਾਤੀ ਹੈ॥
Prof. Sahib Singhਹੇ ਸੱਚੇ ਸਤਿਗੁਰੂ (ਅੰਗਦ ਦੇਵ ਜੀ)! ਤੇਰਾ ਦੀਦਾਰ ਕੀਤਿਆਂ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਕੱਟੀ ਜਾ ਰਹੀ ਹੈ।ਪਦ ਅਰਥ ਸਚੇ ਪਾਤਿਸਾਹ = ਹੇ ਸੱਚੇ ਸਤਿਗੁਰੂ ਅੰਗਦ ਦੇਵ ਜੀ! ਜਨਮ ਜਨਮ ਦੀ = ਕਈ ਜਨਮਾਂ ਦੀ।
SikhNet (Spanish)Oh Rey Verdadero, teniendo Tu Visión los errores de millones de vidas son extirpados.
ਸਚੁ. ਜਿ ਗੁਰਿ ਫੁਰਮਾਇਆ; ਕਿਉ ਏਦੂ ਬੋਲਹੁ ਹਟੀਐ ॥
sach. ji gur furamaaeaa; kiau edoo bolahu hatteeai | Ang 967
Sant Singh KhalsaThe Guru gave the True Command; why should we hesitate to proclaim this?
Manmohan SinghThe Guru uttered the truth regarding his successor. Why should we then desist from proclaiming this?
Manmohan Singh (Punjabi)ਗੁਰਦੇਵ ਜੀ ਨੇ ਆਪਣਾ ਜਾਂ-ਨਸੀਨ ਸੰਬੰਧੀ ਸੱਚਾ ਵਚਨ ਕਰ ਦਿੱਤਾ, ਅਸੀਂ ਤਦ, ਕਿਉਂ ਇਸ ਨੂੰ ਆਖਣੋ ਸੰਕੋਚ ਕਰੀਏ?
Fareedkot Teekaਜੋ ਗੁਰੋਂ ਨੇ ਹੁਕਮ ਕੀਆ ਹੈ, ਸੋ ਸਭ ਸਚੁ ਹੈ। ਇਸ ਗੁਰੋਂ ਕੇ ਬੋਲ ਕਮਾਵਣੇ ਤੇ ਕਿਉਂ ਹਟੀਐ, ਭਾਵ ਹੇ ਲਹਿਣਾ ਜੀ! ਤੁਸੀਂ ਹਟੇ ਨਹੀਂ ਆਗਿਆ ਮਾਨਤੇ ਰਹੇ ਹੋ॥
Prof. Sahib Singh(ਹੇ ਗੁਰੂ ਅੰਗਦ ਸਾਹਿਬ ਜੀ!) ਗੁਰੂ (ਨਾਨਕ ਸਾਹਿਬ) ਨੇ ਜੋ ਭੀ ਹੁਕਮ ਕੀਤਾ, ਆਪ ਨੇ ਸੱਚ (ਕਰਕੇ ਮੰਨਿਆ, ਅਤੇ ਆਪ ਨੇ) ਉਸ ਦੇ ਮੰਨਣ ਤੋਂ ਨਾਂਹ ਨਹੀਂ ਕੀਤੀ;ਪਦ ਅਰਥ ਗੁਰਿ = ਗੁਰੂ (ਨਾਨਕ) ਨੇ। ਏਦੂ = ਇਸ ਤੋਂ। ਏਦੂ ਬੋਲਹੁ = ਇਸ ਬੋਲ ਤੋਂ, ਸਤਿਗੁਰੂ ਨਾਨਕ ਦੇ ਫੁਰਮਾਏ ਹੋਏ ਬੋਲ ਤੋਂ। ਕਿਉ ਹਟੀਐ = ਕਿਵੇਂ ਹਟਿਆ ਜਾ ਸਕੇ? ਭਾਵ, ਹੇ ਗੁਰੂ ਅੰਗਦ ਸਾਹਿਬ ਜੀ! ਆਪ ਨੇ ਗੁਰੂ ਨਾਨਕ ਦੇ ਫੁਰਮਾਏ ਹੋਏ ਹੁਕਮ ਦੇ ਮੰਨਣ ਤੋਂ ਨਾਹ ਨਹੀਂ ਕੀਤੀ।
SikhNet (Spanish)¿Por qué cuestionar la Verdad que Guru Nanak ha proclamado?
ਪੁਤ੍ਰੀ ਕਉਲੁ. ਨ ਪਾਲਿਓ; ਕਰਿ ਪੀਰਹੁ. ਕੰਨੑ ਮੁਰਟੀਐ ॥
putree kaul. na paalio; kar peerahu. kana muratteeai | Ang 967
Sant Singh KhalsaHis sons did not obey His Word; they turned their backs on Him as Guru.
Manmohan SinghThe Guru's sons obeyed not his word and turned their back upon the proclaimed Guru.
Manmohan Singh (Punjabi)ਗੁਰਾਂ ਦੇ ਪੁੱਤਾਂ ਨੇ ਗੁਰਾਂ ਦਾ ਬਚਨ ਨਾਂ ਮੰਨਿਆ ਅਤੇ ਟਿਕੇ ਹੋਏ ਗੁਰਾਂ ਦੀ ਪ੍ਰਵਾਹ ਨਾਂ ਕੀਤੀ।
Fareedkot Teekaਪੁਨਾ ਪੁਤ੍ਰ ਜੋ ਬਾਬਾ ਸ੍ਰੀ ਚੰਦ ਸਾਹਿਬ ਔ ਲਖਮੀ ਚੰਦ ਸਾਹਿਬ ਤਿਨੋਂ ਨੇ ਬਚਨ ਗੁਰੂ ਜੀ ਕਾ (ਨ ਪਾਲਿਓ) ਨਾ ਮੰਨਿਆ। (ਕਰਿ ਪੀਰਹੁ) ਜਗਤ ਕੇ ਗੁਰੂ ਕਰਨੇ ਥੇ ਪਰੰਤੂ (ਕੰਨ) ਮੋਢਾ (ਮਰਟੀਐ) ਮੋੜ ਗਏ, ਭਾਵ ਗੁਰੂ ਨਾਨਕ ਜੀ ਉਨ ਪਰ ਨਰਾਜ ਹੂਏ॥
Prof. Sahib Singh(ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।ਪਦ ਅਰਥ ਪੁਤ੍ਰੀ = ਪੁਤ੍ਰਾਂ ਨੇ। ਕਉਲੁ = ਬਚਨ, ਹੁਕਮ। ਨ ਪਾਲਿਓ = ਨਹੀਂ ਮੰਨਿਆ। ਕੰਨ੍ਹ੍ਹ = ਮੋਢੇ। ਕਰਿ ਕੰਨ੍ਹ੍ਹ = ਮੋਢਾ ਕਰ ਕੇ, ਮੂੰਹ ਮੋੜ ਕੇ, ਪਿੱਠ ਕਰ ਕੇ। ਪੀਰਹੁ = ਪੀਰ ਵਲੋਂ, ਸਤਿਗੁਰੂ ਵਲੋਂ। ਮੁਰਟੀਐ = ਮੋੜਦੇ ਰਹੇ।
SikhNet (Spanish)Sus hijos no lo obedecieron y voltearon la espalda al Guru nombrado;
ਦਿਲਿ ਖੋਟੈ. ਆਕੀ ਫਿਰਨੑਿ; ਬੰਨੑਿ ਭਾਰੁ. ਉਚਾਇਨੑਿ ਛਟੀਐ ॥
dil khottai. aakee firana; bana bhaar. uchaaeina chhatteeai | Ang 967
Sant Singh KhalsaThese evil-hearted ones became rebellious; they carry loads of sin on their backs.
Manmohan SinghThe evil-hearted sons turned rebels and making a sack-Load of sins, carry it on their head.
Manmohan Singh (Punjabi)ਖੋਟੇ ਦਿਲ ਵਾਲੇ ਪੁਤੱਰ ਬਾਗੀ ਹੋ ਗਏ ਅਤੇ ਪਾਪਾਂ ਦੀ ਡੱਟ ਦਾ ਬੋਝ ਬਣਾ, ਇਸ ਨੂੰ ਆਪਣੇ ਸਿਰ ਤੇ ਚੁੱਕ ਤੁਰੇ।
Fareedkot Teekaਦਿਲ ਖੋਟੇ ਬੇਟੇ ਗੁਰੂ ਜੀ ਸੇ ਆਕੀ ਫਿਰਤੇ ਥੇ, ਭਾਵ ਗੁਰੂ ਜੀ ਕੀ ਆਗ੍ਯਾ ਨਹੀਂ ਮਾਨਤੇ ਥੇ। ਹੰਕਾਰ ਰੂਪੁ ਭਾਰ ਕੀ (ਛਟੀਐ) ਗੂਣ ਚਕ ਰਹੇ ਥੇ॥
Prof. Sahib Singhਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ (ਗੁਰੂ ਵੱਲੋਂ) ਆਕੀ ਹੋਏ ਫਿਰਦੇ ਹਨ, ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ।ਪਦ ਅਰਥ ਦਿਲਿ ਖੋਟੈ = ਖੋਟਾ ਦਿਲ ਹੋਣ ਦੇ ਕਾਰਨ। ਆਕੀ ਫਿਰਨ੍ਹ੍ਹਿ = (ਜੋ) ਆਕੀ ਫਿਰਦੇ ਹਨ। ਬੰਨ੍ਹ੍ਹਿ = ਬੰਨ੍ਹ ਕੇ। ਉਚਾਇਨ੍ਹ੍ਹਿ = ਚੁੱਕਦੇ ਹਨ, ਸਹਾਰਦੇ ਹਨ। ਭਾਰੁ ਛਟੀਐ = ਛੱਟ ਦਾ ਭਾਰ। (ਨੋਟ: ਲਫ਼ਜ਼ 'ਫਿਰਨ੍ਹ੍ਹਿ', ਬੰਨ੍ਹ੍ਹਿ ਅਤੇ 'ਉਚਾਇਨ੍ਹ੍ਹਿ' ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)।
SikhNet (Spanish)en su corazón prevaleció la maldad, y se pusieron en contra. Así cargaron ese peso.
ਜਿਨਿ ਆਖੀ ਸੋਈ ਕਰੇ; ਜਿਨਿ ਕੀਤੀ. ਤਿਨੈ ਥਟੀਐ ॥
jin aakhee soee kare; jin keetee. tinai thatteeai | Ang 967
Sant Singh KhalsaWhatever the Guru said, Lehna did, and so he was installed on the throne.
Manmohan SinghWhatever the Guru said, Lahna did the very same, was installed obeyed the order, was installed on the Guru's throne.
Manmohan Singh (Punjabi)ਜੋ ਕੁੱਛ ਗੁਰਾਂ ਨੇ ਕਿਹਾ, ਲਹਿਣੇ ਨੇ ਐਨ ਉਹ ਹੀ ਕੀਤਾ ਅਤੇ ਜਿਸ ਨੇ ਆਗਿਆ ਮੰਨਣ ਕੀਤੀ, ਉਹ ਗੁਰ ਗੱਦੀ ਤੇ ਥਾਪਿਆ ਗਿਆ।
Fareedkot Teekaਜਿਸ ਹਰੀ ਨੇ ਸ੍ਰਿਸਟੀ (ਕੀਤੀ) ਰਚੀ ਹੈ ਪੁਨਾ ਤਿਸਨੇ ਗੁਰੂ ਨਾਨਕ ਰੂਪ ਧਾਰ ਕੇ ਜਗਤ ਮੇਂ ਗੁਰ੍ਯਾਈ (ਥਟੀਐ) ਕਰੀ ਹੈ। ਪੁਨਾ ਜਿਸ ਗੁਰੂ ਨਾਨਕ ਜੀ ਨੇ ਆਖ੍ਯਾ ਹੈ ਕਿ ਹੇ ਲਹਿਣੇ! ਤੇਰੇ ਕੋ ਗੁਰਿਆਈ ਦਈ ਹੈ, ਸੋਈ ਗੁਰੂ ਨਾਨਕ ਜੀ ਅੰਗਦ ਰੂਪ ਹੋ ਕੇ ਗੁਰਿਆਈ ਕਰ ਰਹੇ ਹੈਂ॥
Prof. Sahib Singhਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ।ਪਦ ਅਰਥ ਜਿਨਿ = ਜਿਸ (ਗੁਰੂ ਨਾਨਕ) ਨੇ। ਆਖੀ = (ਹੁਕਮ ਮੰਨਣ ਦੀ ਸਿੱਖਿਆ) ਦੱਸੀ। ਸੋਈ = (ਉਹ ਗੁਰੂ) ਆਪ ਹੀ। ਕਰੇ = (ਹੁਕਮ ਵਿਚ ਤੁਰਨ ਦੀ ਕਾਰ) ਕਰ ਰਿਹਾ ਹੈ। ਜਿਨਿ = ਜਿਸ (ਗੁਰੂ ਨਾਨਕ) ਨੇ। ਕੀਤੀ = (ਇਹ ਰਜ਼ਾ ਵਿਚ ਤੁਰਨ ਵਾਲੀ ਖੇਡ) ਰਚਾਈ। ਤਿਨੈ = ਉਸ ਨੇ ਆਪ ਹੀ। ਥਟੀਐ = ਥੱਟਿਆ, (ਬਾਬਾ ਲਹਣਾ ਜੀ ਨੂੰ) ਥਾਪਿਆ, ਹੁਕਮ ਮੰਨਣ ਦੇ ਸਮਰੱਥ ਬਣਾਇਆ।
SikhNet (Spanish)Lo que el Guru dijo, Lejna lo llevó a cabo, y así fue establecido en el Trono.
ਕਉਣੁ ਹਾਰੇ; ਕਿਨਿ ਉਵਟੀਐ ॥੨॥
kaun haare; kin uvatteeai |2| Ang 967
Sant Singh KhalsaWho has lost, and who has won? ||2||
Manmohan SinghLo, who has lost and who has won?
Manmohan Singh (Punjabi)ਵੇਖੋ! ਕੌਣ ਹਾਰ ਗਿਆ ਹੈ ਤੇ ਕੌਣ ਜਿੱਤ ਗਿਆ ਹੈ?
Fareedkot Teekaਆਗੇ ਕੋ ਲੋਗੁ ਅਨਮਾਨੁ ਕਰਤੇ ਹੈਂ: ਦੇਖੀਏ ਜੋ ਕੌਣ ਹਾਰੇਗਾ ਪੁਨਾ (ਕਿਨਿ ਉਵਟੀਐ) ਕਿਸਨੇ ਜੀਤ ਲੈਣੀ ਹੈ। ਭਾਵ ਆਗੇ ਗੁਰਿਆਈ ਬੇਟਿਓਂ ਔਰੁ ਸਿਖੋਂ ਮੇਂ ਸੇ ਕਿਸਕੋ ਮਿਲੇਗੀ? ॥੨॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ ਹੈ? ਆਪਣੀ ਸਮਰੱਥਾ ਦੇ ਆਸਰੇ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਤੇ ਨ ਕੋਈ ਜਿੱਤਣ-ਜੋਗਾ ਹੈ ॥੨॥ਪਦ ਅਰਥ ਕਉਣੁ ਹਾਰੇ = (ਹੁਕਮ ਵਿਚ ਤੁਰਨ ਦੀ ਬਾਜ਼ੀ) ਕੌਣ ਹਾਰਿਆ? ਕਿਨਿ = ਕਿਸ ਨੇ? ਉਵਟੀਐ = ਵੱਟਿਆ, ਖੱਟਿਆ, ਬਾਜ਼ੀ ਜਿੱਤੀ, ਲਾਭ ਖੱਟਿਆ। ਕਉਣੁ ਹਾਰੇ ਕਿਨਿ ਉਵਟੀਐ = ਕੌਣ (ਇਸ ਹੁਕਮ-ਖੇਡ) ਵਿਚ ਹਾਰਿਆ, ਤੇ ਕਿਸ ਨੇ (ਲਾਭ) ਖੱਟਿਆ? ਭਾਵ, (ਆਪਣੀ ਸਮਰੱਥਾ ਨਾਲ, ਇਸ ਹੁਕਮ-ਖੇਡ ਵਿਚ) ਨ ਕੋਈ ਹਾਰਨ ਵਾਲਾ ਹੈ ਨ ਕੋਈ ਜਿੱਤਣ ਜੋਗਾ ਹੈ ॥੨॥
SikhNet (Spanish)¿Quién entonces ganó y quién, perdido?(1)